|
|
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ
(25/02/2020) |
|
|
|
ਦਿੱਲੀ ਤੋਂ ਆਗਰਾ ਜਾ ਰਹੀ ਇੱਕ ਰੇਲ ਗੱਡੀ ਵਿੱਚ ਮੇਰੇ ਸਾਹਮਣੇ ਵਾਲੀ ਸੀਟ
'ਤੇ ਜੋ ਅੋਰਤ ਬੈਠੀ ਸੀ, ਉਸ ਦਾ ਸੁਹਜ ਮੈਨੂੰ ਬਦੋਬਦੀ ਖਿੱਚ ਰਿਹਾ ਸੀ। ਬਹੁਤ ਹੀ
ਸ਼ਾਂਤਮਈ ਅਤੇ ਖਿੱਚਦਾਰ ਸਖਸ਼ੀਅਤ, ਜੋ ਬਿਨਾ ਕੋਈ ਸ਼ਬਦ ਕਹੇ ਕਿਸੇ ਨੂੰ ਵੀ ਅਸਾਨੀ
ਨਾਲ ਆਪਣੇ ਵੱਲ ਖਿੱਚ ਸਕਦੀ ਹੈ। ਮੈਂ ਉਸ ਵੱਲ ਕਈ ਵਾਰ ਦੇਖਿਆ, ਪਰ ਉਹ ਥੋੜ੍ਹਾ
ਜਿਹਾ ਮੁਸਕਰਾਉਂਦੀ ਹੋਈ ਆਪਣੀ ਕਿਤਾਬ ਪੜ੍ਹਦੀ ਰਹੀ। ਰੇਲ ਗੱਡੀ ਆਪਣੀ ਰਫ਼ਤਾਰ ਨਾਲ
ਸਫ਼ਰ ਤਹਿ ਕਰ ਰਹੀ ਸੀ। ਤਕਰੀਬਨ ਮਥੁਰਾ ਸਟੇਸ਼ਨ ਕੋਲ ਆ ਕੇ ਉਸ ਨੇ ਪਾਣੀ ਲਈ ਇੱਧਰ
ਉਧਰ ਦੇਖਿਆ। ਸ਼ਾਇਦ ਉਸ ਦੀ ਪਾਣੀ ਦੀ ਬੋਤਲ ਕਿਧਰੇ ਗੁੰਮ ਗਈ ਸੀ? ਮੈਂ ਆਪਣੀ ਪਾਣੀ
ਦੀ ਬੋਤਲ ਉਸ ਦੇ ਵੱਲ ਵਧਾਈ। "ਧੰਨਵਾਦ" ਕਹਿ ਕੇ ਉਸ ਨੇ ਉਹ ਬੋਤਲ ਫੜ ਲਈ।
ਮੈਂ ਥੋੜ੍ਹੀ ਜਿਹੀ ਮੁਸਕੁਰਾਹਟ ਨਾਲ ਕਿਹਾ, "ਦੋ ਅੋਰਤਾਂ ਵਿੱਚ ਦੋਸਤੀ ਹੋਣ
ਲਈ ਬਹੁਤੀਆਂ ਸ਼ਰਤਾਂ ਦੀ ਲੋੜ ਨਹੀਂ ਹੁੰਦੀ, ਦੋਸਤੀ ਸਿਰਜਣ ਲਈ ਇੱਕ ਪਾਣੀ ਦੀ
ਬੋਤਲ ਹੀ ਕਾਫ਼ੀ ਹੈ। ਮੇਰਾ ਨਾਮ ਅਜੂਨੀ ਕੌਰ, ਤੁਸੀਂ ਕਿੱਥੇ ਜਾ ਰਹੇ ਹੋ?" ਮੈਂ
ਰੇਲ ਗੱਡੀ ਦੇ ਸਫ਼ਰ ਲਈ ਇਸ ਅਜਨਬੀ ਔਰਤ ਦੇ ਸਾਥ ਦੀ ਭਾਲ ਕਰ ਰਹੀ ਸੀ।
"ਆਗਰਾ ਜਾ ਰਹੀ ਹਾਂ।" ਉਸ ਨੇ ਛੋਟਾ ਜਿਹਾ ਜਵਾਬ ਦਿੱਤਾ। "ਅਰੇ!... ਮੇਰੇ
ਮਾਪੇ ਆਗਰਾ ਵਿੱਚ ਹਨ, ਅਤੇ ਮੈਂ ਵੀ ਆਗਰਾ ਹੀ ਜਾ ਰਹੀ ਹਾਂ।" ਮੈਂ ਗੱਲ-ਬਾਤ ਨੂੰ
ਅੱਗੇ ਵਧਾਇਆ।
"ਮੇਰਾ ਨਾਮ ਵਰਸ਼ਾ ਗਰਗ, ਪਰ ਤੁਸੀਂ ਮੈਨੂੰ ਵਰਸ਼ਾ ਕਹਿ
ਸਕਦੇ ਹੋ, ਮੇਰੇ ਮਾਪੇ ਕਰਨਾਲ ਵਿੱਚ ਰਹਿੰਦੇ ਹਨ, ਆਗਰੇ ਵਿੱਚ ਮੇਰਾ ਆਪਣਾ ਘਰ
ਹੈ।" ਵਰਸ਼ਾ ਗਰਗ ਨੇ ਕਿਹਾ। "ਵਰਸ਼ਾ ਜੀ, ਚਲੋ ਅਸੀਂ ਦੋਵਾਂ ਦਾ ਆਗਰਾ ਸ਼ਹਿਰ
ਨਾਲ ਰਿਸ਼ਤਾ ਤੇ ਹੈਗਾ ਹੀ ਹੈ।" ਇਹ ਕੁਦਰਤੀ ਹੀ ਹੈ ਕਿ ਆਪਣੇ ਸ਼ਹਿਰ ਦਾ ਨਾਮ ਸੁਣ
ਕੇ ਹੀ ਆਪਣੇ-ਪਨ ਦੀ ਭਾਵਨਾ ਜਹੀ ਆ ਜਾਂਦੀ ਹੈ। ਆਗਰਾ ਸ਼ਹਿਰ ਦਾ ਨਾਮ ਸੁਣਦਿਆਂ ਹੀ
ਮੇਰੀਆਂ ਅੱਖਾਂ ਵਿੱਚ ਚਮਕ ਆ ਗਈ। ਕਿੰਤੂ ਵਰਸ਼ਾ ਗਰਗ ਨੇ ਕੁਝ ਹਲਚਲ ਨਹੀਂ ਦਿਖਾਈ।
ਇੱਕ ਔਰਤ ਦੀ ਗੰਭੀਰਤਾ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਇਸ ਲਈ ਮੈਂ ਆਪਣਾ
ਦਿਮਾਗ ਜ਼ਿਆਦਾ ਨਹੀਂ ਚਲਾਇਆ। ਜਦੋਂ ਮਥੁਰਾ ਸਟੇਸ਼ਨ 'ਤੇ ਰੇਲ ਗੱਡੀ ਖੜ੍ਹੀ ਹੋਈ
ਤਾਂ ਖਿੜਕੀ ਵਿੱਚੋਂ ਵਰਸ਼ਾ ਨੇ ਪਾਣੀ ਦੀ ਬੋਤਲ ਅਤੇ ਕੁਝ ਸੰਗਤਰੇ ਖਰੀਦੇ।
ਵਰਸ਼ਾ ਨੇ ਮੈਨੂੰ ਇਕ ਸੰਗਤਰਾ ਦਿੰਦਿਆ ਕਿਹਾ, "ਮੌਸਮ ਦੇ ਅਨੁਸਾਰ ਹਰ ਫ਼ਲ ਦਾ
ਆਪਣਾ ਹੀ ਆਨੰਦ ਹੁੰਦਾ ਹੈ।" "ਹਾਂਜੀ, ਕੁਦਰਤ ਨੇ ਮਨੁੱਖਾਂ ਲਈ ਕਿੰਨਾ ਕੁਝ
ਬਣਾਇਆ ਹੈ।" ਮੈਂ ਸੰਗਤਰੇ ਦੀ ਫ਼ਾੜੀ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ।
"ਕੌਣ-ਕੌਣ ਹੈ ਪਰਿਵਾਰ ਵਿੱਚ?" ਮੇਰਾ ਆਮ ਜਿਹਾ ਪ੍ਰਸ਼ਨ ਸੀ। ਇੱਕ ਪਲ ਦੀ ਖਾਮੋਸ਼ੀ
ਤੋਂ ਬਾਅਦ ਵਰਸ਼ਾ ਬੋਲੀ, "ਮੇਰੀ ਇੱਕ ਧੀ ਹੈ, ਜੋ ਹੋਸਟਲ ਵਿੱਚ ਪੜ੍ਹਦੀ ਹੈ, ਹੋਰ
ਕੋਈ ਨਹੀਂ ਹੈ। ਮੇਰਾ ਘਰਵਾਲਾ ਨਹੀਂ ਰਿਹਾ, ਇਸ ਲਈ ਮੈਨੂੰ ਉਸ ਦੀ ਨੌਕਰੀ ਮਿਲ
ਗਈ। ਧੀ ਨੂੰ ਪਾਲਣ ਪੋਸ਼ਣ ਲਈ ਇੰਨਾ ਸਹਾਰਾ ਹੀ ਬਹੁਤ ਸੀ।" ਵਰਸ਼ਾ ਗਰਗ ਜ਼ਿੰਦਗੀ ਨੇ
ਸੰਖੇਪ ਸ਼ਬਦਾਂ ਵਿੱਚ ਪੂਰੀ ਕਹਾਣੀ ਸੁਣਾ ਦਿੱਤੀ।
"ਓਹਹਹਹ....! ਬਹੁਤ
ਦੁੱਖ ਹੋਇਆ ਤੁਹਾਡੀ ਜ਼ਿੰਦਗੀ ਬਾਰੇ ਸੁਣ ਕੇ....।" ਮੇਰੇ ਕੋਲ ਜਿਵੇਂ ਸ਼ਬਦਾਂ ਦੀ
ਘਾਟ ਹੋ ਗਈ ਸੀ। "ਕੀ ਤੁਸੀਂ ਵੀ ਕੋਈ ਜੌਬ ਕਰਦੇ ਹੋ? ਤੁਹਾਡੀ ਸਖ਼ਸ਼ੀਅਤ ਨੂੰ
ਵੇਖ ਕੇ ਲੱਗਦਾ ਹੈ...।" ਵਰਸ਼ਾ ਨੇ ਮੇਰੇ ਚਿਹਰੇ ਦੇ ਭਾਵ ਪੜ੍ਹ ਲਏ ਸੀ, ਇਸ ਲਈ
ਗੱਲਬਾਤ ਦਾ ਰੁੱਖ ਬਦਲ ਦਿੱਤਾ। "....ਹਾਂਜੀ, ਮੈਂ ਇੱਕ ਨਰਸ ਹਾਂ, ਪਰਿਵਾਰ
ਦੀ ਤਾਂ ਕੋਈ ਮੰਗ ਨਹੀਂ ਸੀ, ਪਰ ਮੈਂ ਕੰਮਕਾਜੀ ਹੋਣਾ ਪਸੰਦ ਕਰਦੀ ਹਾਂ।" ਮੈਂ
ਜਵਾਬ ਵਿੱਚ ਆਪਣੀ ਸਥਿਤੀ ਦੱਸ ਦਿੱਤੀ। ਅੱਗੇ ਵਰਸ਼ਾ ਨੇ ਪਰਿਵਾਰਕ ਗਿਣਤੀ-ਮਿਣਤੀ
ਨਹੀਂ ਪੁੱਛੀ।
ਕੁਝ ਮੌਸਮ ਦੀਆਂ, ਕੁਝ ਸ਼ਹਿਰ ਦੀਆਂ ਆਮ ਜਿਹੀਆਂ ਗੱਲਾਂ
ਕਰਦੇ ਹੋਏ ਮਥੁਰਾ ਤੋਂ ਆਗਰਾ ਸ਼ਹਿਰ ਆ ਗਿਆ। ਸਟੇਸ਼ਨ ਦੇ ਬਾਹਰ ਮੇਰਾ ਭਰਾ ਮੇਰੀ
ਉਡੀਕ ਕਰ ਰਿਹਾ ਸੀ। ਜਿਵੇਂ ਹੀ ਵਰਸ਼ਾ ਟੈਕਸੀ ਸਟੈਂਡ ਵੱਲ ਮੁੜੀ, ਮੈਂ ਉਸ ਨੂੰ
ਕਿਹਾ "ਵਰਸ਼ਾ ਜੀ, ਅਸੀਂ ਤੁਹਾਨੂੰ ਤੁਹਾਡੇ ਘਰ ਛੱਡ ਕੇ ਅਸੀਂ ਆਪਣੇ ਘਰ ਚਲੇ
ਜਾਵਾਂਗੇ?" ਮੈਂ ਵਰਸ਼ਾ ਨੂੰ ਆਪਣੇਪਨ ਦਾ ਅਹਿਸਾਸ ਕਰਵਾਣਾਂ ਚਾਹੁੰਦੀ ਸੀ।
"....ਨਹੀਂ ....ਨਹੀਂ ....ਤੁਸੀਂ ਵੀ ਥੱਕ ਗਏ ਹੋ, ਫੇਰ ਕਿਸੇ ਦਿਨ ਦੁਬਾਰਾ
ਮਿਲਾਂਗੇ, ਨੰਬਰ ਤੁਹਾਡੇ ਕੋਲ ਹੈਗਾ, ਬੱਸ ਕਾਲ ਕਰਕੇ ਦੱਸ ਦੇਣਾ।" ਵਾਰਸ਼ਾ ਨੂੰ
ਹਾਲਾਤ ਨੇ ਕਾਫੀ ਮਜ਼ਬੂਤ ਬਣਾ ਦਿਤਾ ਸੀ। "ਮੈਂ ਜਾਣ ਤੋਂ ਪਹਿਲਾਂ ਜ਼ਰੂਰ ਮਿਲ
ਕੇ ਜਾਉਂਗੀ।" ਵਰਸ਼ਾ ਦਾ ਹੱਥ ਫੜਦਿਆਂ ਮੈਂ ਇੱਕ ਵਾਅਦਾ ਕੀਤਾ।
ਕੁਝ ਦੂਰ
ਸਫ਼ਰ ਵਿੱਚ ਚੱਲਣ ਕਾਰਣ, ਸਾਨੂੰ ਦੋਹਾਂ ਨੂੰ ਦੋਸਤੀ ਦੇ ਇੱਕ ਪਿਆਰੇ ਜਹੇ ਰਿਸ਼ਤੇ
ਵਿੱਚ ਬੰਨ੍ਹ ਲਿਆ ਸੀ। ਆਪਣੇ ਘਰ ਪਹੁੰਚਣ ਬਾਅਦ ਫ਼ੋਨ ਕਰਕੇ ਵਰਸ਼ਾ ਨੇ ਠੀਕ-ਠਾਕ
ਪਹੁੰਚਣ ਦਾ ਸੁਨੇਹਾ ਦਿੱਤਾ। ਕੁਝ ਦਿਨਾਂ ਦੀ ਵੇਹਲ ਤੋਂ ਬਾਦ ਮੈਂ ਵਰਸ਼ਾ ਨੂੰ ਫ਼ੋਨ
ਕੀਤਾ।
"ਹੈਲੋ ਵਰਸ਼ਾ, ਕੀ ਹਾਲ ਹੈ...?" ਮੈਂ ਪੁੱਛਿਆ। ਕਿਉਂਕਿ ਮੈਂ ਉਸ
ਨੂੰ ਮਿਲਣਾ ਚਾਹੁੰਦੀ ਸੀ। "ਹੈਲੋ ਅਜੂਨੀ ਜੀ, ਮੈਂ ਠੀਕ ਹਾਂ। ਤੁਸੀਂ
ਦੱਸੋ....?" ਨਾਲ ਹੀ ਵਰਸ਼ਾ ਦਾ ਸਵਾਲ ਸੀ। "ਮੈਂ ਠੀਕ ਹਾਂ, ਪਰਸੋਂ ਵਾਪਿਸ ਜਾ
ਰਹੀ ਹਾਂ। ਜੇ ਤੁਹਾਡੇ ਕੋਲ ਸਮਾਂ ਹੈ ਤਾਂ ਕੱਲ ਮਿਲ ਲੈਂਦੇ ਹਾਂ...।" ਮੇਰੇ ਕੋਲ
ਆਗਰਾ ਹੋਰ ਰੁਕਣ ਦਾ ਕੋਈ ਕਾਰਣ ਨਹੀਂ ਸੀ।
ਵਰਸ਼ਾ ਨੇ ਚਹਿਕ ਕੇ ਜਵਾਬ
ਦਿੱਤਾ, "ਅਰ੍ਹੇ, ਪੁੱਛ ਕਿਉਂ ਰਹੇ ਹੋ...? ਕ੍ਰਿਪਾ ਕਰਕੇ ਆਓ। ਮੇਰਾ ਵੀ ਮਿਲਣ
ਦਾ ਬਹੁਤ ਮਨ ਹੈ...।"
ਅਗਲੇ ਦਿਨ ਮਿਥੇ ਹੋਏ ਸਮੇਂ 'ਤੇ ਮੈਂ ਵਰਸ਼ਾ ਦੇ
ਘਰ ਸੀ। ਫ਼ੇਰ ਕੀ ਸੀ? ਬਹੁਤ ਦੇਰ ਤਿੱਕ ਦੁੱਖ-ਸੁੱਖ ਫ਼ਰੋਲੇ ਗਏ। ਦੋਵੇਂ ਸਹੇਲੀਆਂ
ਇੱਕ ਦੂਜੇ ਦੀ ਜਿੰਦਗੀ ਤੋਂ ਜਾਣੂੰ ਹੋਈਆਂ। ਕਿਸੇ ਵੀ ਇਨਸਾਨ ਨੂੰ ਸਿਰਫ਼ ਬਾਹਰੋਂ
ਵੇਖ ਕੇ ਉਸ ਦੇ ਅੰਦਰਲੇ ਸਮੁੰਦਰ ਨੂੰ ਮਾਪਿਆ ਨਹੀਂ ਜਾ ਸਕਦਾ। ਅਗਲੀ ਵਾਰ ਜਦ ਵੀ
ਪੇਕੇ ਆਈ ਤਾਂ ਮਿਲਣ ਜਰੂਰ ਆਵਾਂਗੀਂ, ਵਰਸ਼ਾ ਨੇ ਮੇਰੇ ਤੋਂ ਵਾਅਦਾ ਲਿਆ। ਅੱਧੀ
ਜ਼ਿੰਦਗੀ ਪੇਕੇ ਘਰ 'ਤੇ ਅੱਧੀ ਜ਼ਿੰਦਗੀ ਸਹੁਰੇ ਘਰ ਦੇ ਪੈਡਿਆਂ ਨੂੰ ਨਾਪਦਿਆਂ ਹੀ
ਹਰ ਧੀ ਆਪਣੇਪਨ ਦਾ ਹੱਕ ਜਤਾਉਂਦੇ ਹੀ ਕੱਢ ਦਿੰਦੀ ਹੈ। ਇਸ ਲਈ ਆਪਣੇ ਪੇਕੇ ਆਣ ਦਾ
ਮੇਰਾ ਪੱਕਾ ਹੀ ਸੀ।
ਮੇਰਾ ਆਗਰਾ ਆਉਣਾ ਹੁੰਦਾ ਤਾਂ ਮੈਂ ਕਈ-ਕਈ ਵਾਰ
ਵਰਸ਼ਾ ਨੂੰ ਉਸ ਦੇ ਘਰ ਮਿਲ ਆਉਦੀਂ ਅਤੇ ਕਈ ਵਾਰ ਉਸ ਦੇ ਘਰ ਹੀ ਰੁਕ ਜਾਂਦੀ ਸੀ।
"ਸ਼ੁਕਰੀਆ ਆਂਟੀ, ਤੁਸੀ ਮੈਨੂੰ ਮਿਲਣ ਲਈ ਸਾਡੇ ਘਰ ਰੁਕੇ। ਮੰਮੀ ਤੋਂ ਤੁਹਾਡੇ
ਬਾਰੇ ਬਹੁਤ ਕੁਝ ਸੁਣਿਆਂ ਸੀ, ਪਰ ਹੋਸਟਲ ਵਿੱਚ ਰਹਿਣ ਕਾਰਨ ਸਾਡਾ ਮਿਲਣਾ ਨਹੀਂ
ਹੋ ਪਾਇਆ....।" ਇੰਜ ਪਿਆਰ ਨਾਲ ਬੋਲਦੇ ਹੋਏ ਵਰਸ਼ਾ ਦੀ ਬੇਟੀ ਰੌਸ਼ਨੀ ਨੇ ਮੇਰੇ
ਗਲੇ ਦੁਆਲੇ ਆਪਣੀਆਂ ਮਾਲੂਕ ਬਾਹਾਂ ਪਾ ਦਿੱਤੀਆਂ।
"ਮੈਨੂੰ ਵੀ ਤੈਨੂੰ
ਮਿਲਣ ਦੀ ਬੜੀ ਇੱਛਾ ਸੀ। ਤੇਰੀ ਮਾਂ ਕੋਲ ਤੇਰੇ ਤੋਂ ਸਿਵਾਏ ਹੋਰ ਕੋਈ ਵਿਸ਼ਾ ਹੀ
ਨਹੀਂ ਹੁੰਦਾ ਗੱਲ ਬਾਤ ਲਈ।" ਰੌਸ਼ਨੀ ਦੀ ਮਹੱਤਤਾ ਜਤਾਉਂਦੇ ਹੋਏ ਮੈਂ ਉਸ ਨੂੰ ਮੋਹ
ਨਾਲ ਗਲਵਕੜੀ ਵਿੱਚ ਲੈ ਲਿਆ। ......ਕੋਈ ਰਿਸ਼ਤਾ ਰਾਹ ਚੱਲਦੇ
ਹੋਏ ਵੀ ਬਣ ਸਕਦਾ ਹੈ ਅਤੇ ਇੰਨਾ ਗੂੜ੍ਹਾ ਵੀ ਹੋ ਸਕਦਾ ਹੈ? ਆਹ ਮੇਰੇ ਲਈ ਵੀ ਇੱਕ
ਨਵਾਂ ਜਿਹਾ ਤਜ਼ਰਬਾ ਸੀ। ਮੈਂ ਜਦੋਂ ਵੀ ਪੇਕੇ ਜਾਣਾਂ, ਮੈਨੂੰ ਵਰਸ਼ਾ ਨਾਲ ਮਿਲਣ ਦਾ
ਚਾਅ ਚੜ੍ਹਿਆ ਰਹਿੰਦਾ। ਸ਼ਾਇਦ ਦੋਸਤੀ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਵੱਖਰੀ ਹੀ
ਹੋਂਦ ਰੱਖਦਾ ਹੈ, ਜਿਸ ਵਿੱਚ ਕੋਈ ਮੰਗ ਜਾਂ ਸੁਆਰਥ ਨਹੀਂ ਹੁੰਦਾ। ਕਈ ਵਾਰ ਅਸੀਂ
ਆਪਣੇ ਮਨ ਦੀ ਗੱਲ ਪਰਿਵਾਰ ਨੂੰ ਵੀ ਖੁੱਲ੍ਹ ਕੇ ਨਹੀਂ ਦੱਸ ਸਕਦੇ, ਕਿੰਤੂ ਦੋਸਤ
ਹਰ ਰਾਜ਼ ਦੇ ਹੱਕਦਾਰ ਹੁੰਦੇ ਹਨ। ਜਦੋਂ ਰੌਸ਼ਨੀ ਦੀ ਯੂਨੀਵਰਸਿਟੀ ਦੀਆਂ ਛੁੱਟੀਆਂ
ਹੁੰਦੀਆਂ, ਤਾਂ ਦੋਵੇ ਮਾਂ ਧੀ ਮੇਰੇ ਘਰ ਵੀ ਆ ਕੇ ਰਹਿ ਜਾਂਦੀਆ ਸਨ।
ਇੱਕ ਵਾਰ ਮੈਨੂੰ ਕਿਸੇ ਕਾਰਨ ਅਚਾਨਕ ਆਗਰਾ ਆਉਣਾ ਪਿਆ। ਮੈਂ ਸੋਚਿਆ ਚਲੋ ਦੱਸ
ਕੇ ਵਰਸ਼ਾ ਨੂੰ ਹੈਰਾਨ ਕਰਦੀ ਹਾਂ। ਸ਼ਾਮ ਪੰਜ ਕੁ ਵਜੇ ਵਰਸ਼ਾ ਨੌਕਰੀ ਤੋਂ ਘਰ ਮੁੜ
ਹੀ ਆਉਦੀਂ ਹੈ, ਇਹ ਸੋਚ ਕੇ ਮੈਂ ਠੀਕ ਸਮੇਂ 'ਤੇ ਵਰਸ਼ਾ ਦੇ ਘਰ ਪੁੱਜੀ।
"ਭੈਣ ਜੀ....ਵਰਸ਼ਾ ਹਾਲੇ ਕੰਮ ਤੋਂ ਨਹੀਂ ਪਰਤੀ...?" ਕੁਝ ਮਿੰਟਾਂ ਦੀ ਉਡੀਕ ਤੋਂ
ਬਾਅਦ ਮੈਂ ਵਰਸ਼ਾ ਦੀ ਗੁਆਂਢਣ ਨੂੰ ਪੁੱਛਿਆ। "ਅਜੇ ਤੇ ਨਹੀਂ ਆਈ, ਹੋ ਸਕਦਾ ਹੈ
ਕਿ ਹਸਪਤਾਲ ਗਈ ਹੋਵੇ...?" ਗੁਆਂਢਣ ਨੇ ਆਪਣਾ ਅੰਦਾਜ਼ਾ ਜਿਹਾ ਲਾ ਕੇ ਕਿਹਾ।
"ਹਸਪਤਾਲ...? ਕੀ ਗੱਲ ਬਿਮਾਰ ਹੈ...?" ਮੇਰਾ ਵਰਸ਼ਾ ਨੂੰ 'ਸਰਪ੍ਰਾਈਜ਼' ਦੇਣ ਦਾ
ਸਾਰਾ ਉਤਸ਼ਾਹ ਰਫੂ ਚੱਕਰ ਹੋ ਗਿਆ ਸੀ। "ਤੁਸੀਂ ਕੁਝ ਦੇਰ ਮੇਰੇ ਘਰ ਬੈਠ ਕੇ
ਇੰਤਜ਼ਾਰ ਕਰ ਲਵੋ, ਇੰਨੇ ਚਿਰ ਵਿੱਚ ਉਹ ਆ ਹੀ ਜਾਏਗੀ...।" ਸਾਡੇ ਦੇਸ਼ ਦੀ ਆਹ ਇੱਕ
ਪ੍ਰਮੁੱਖ ਵਿਸ਼ੇਸ਼ਤਾ ਹੈ ਕਿ ਗੁਆਂਢੀ ਵੀ ਸਹਿਯੋਗੀ ਬਣ ਜਾਂਦੇ ਹਨ। ਮੈਂ
ਧੰਨਵਾਦ ਦੇ ਰੂਪ ਵਿੱਚ ਮੁਸਕੁਰਾ ਕੇ ਵਰਸ਼ਾ ਦੀ ਗੁਆਂਢਣ ਦੇ ਨਾਲ ਅੰਦਰ ਚਲੀ ਗਈ।
"ਮੈਂ ਤੁਹਾਨੂੰ ਕਈ ਵਾਰ ਵੇਖਿਆ ਹੈ ਵਰਸ਼ਾ ਦੇ ਘਰ ਆਂਦੇ ਜਾਂਦੇ ਹੋਏ। ਵਰਸ਼ਾ
ਨੇ ਦੱਸਿਆ ਸੀ ਕਿ ਤੁਹਾਡੇ ਪੇਕੇ ਹਨ ਆਗਰਾ ਵਿੱਚ...।" ਵਰਸ਼ਾ ਦੀ ਗੁਆਂਢਣ ਨੇ
ਕਿਹਾ। ਜਿਸ ਦੀ ਪੌਸ਼ਾਕ ਤੋਂ ਉਹ ਇੱਕ ਬਹੁਤ ਹੀ ਸਧਾਰਣ ਜਹੀ ਘਰੇਲੂ ਔਰਤ ਲੱਗ ਰਹੀ
ਸੀ। "ਵਰਸ਼ਾ ਹਸਪਤਾਲ ਕਿਉਂ ਗਈ ਹੈ, ਕੁਝ ਪਤਾ ਹੈ ਤੁਹਾਨੂੰ....?" ਹਸਪਤਾਲ ਦੇ
ਨਾਮ ਤੋਂ ਮੇਰਾ ਮਨ ਹਜੇ ਵੀ ਬੇਚੈਨ ਸੀ। "ਮੈਨੂੰ ਪੱਕਾ ਨਹੀਂ ਪਤਾ ਕਿ ਉਹ
ਹਸਪਤਾਲ ਗਈ ਕਿ ਨਹੀਂ, ਜੇ ਕਦੇ ਦਰਵਾਜ਼ੇ 'ਤੇ ਦਿਖ ਜਾਏ ਤਾਂ ਗੱਲਬਾਤ ਹੋ ਜਾਂਦੀ
ਹੈ, ਵਰਨਾ ਅਸੀਂ ਇੱਕ ਦੂਜੇ ਦੇ ਘਰ ਨਹੀਂ ਆਂਦੇ ਜਾਂਦੇ...।" ਵਰਸ਼ਾ ਦੀ ਗੁਆਂਢਣ
ਨੇ ਰਿਸ਼ਤੇ ਦੀ ਸਫ਼ਾਈ ਕਰ, ਮੇਰੇ ਮਨ ਵਿੱਚ ਕਈ ਸਵਾਲ ਪੈਦਾ ਕਰ ਦਿੱਤੇ।
"ਹੂੰਹਹ...! ਪਰ ਵਰਸ਼ਾ ਤੇ ਬਹੁਤ ਚੰਗੀ ਔਰਤ ਹੈ ਜਿੰਨਾ ਕੁ ਮੈਂ ਜਾਣਦੀ ਹਾਂ...?"
ਮੈਨੂੰ ਥੋੜ੍ਹੀ ਪ੍ਰੇਸ਼ਾਨੀ ਹੋਈ। "ਤੁਸੀਂ ਬਾਹਰੋਂ ਆਏ ਹੋ, ਇਸੇ ਕਰਕੇ ਸਾਇਦ
ਨਹੀਂ ਪਤਾ ਹੋਵੇਗਾ...?" ਵਰਸ਼ਾ ਦੀ ਗੁਆਂਢਣ ਨੇ ਬੁਝਾਰਤ ਜਹੀ ਪਾਈ, ਔਰਤਾਂ ਨੂੰ
ਗੱਲਬਾਤ ਦੀ ਭੁਮਿਕਾ ਬੰਨ੍ਹਣ ਦਾ ਗੁਣ ਵਿਰਾਸਤ ਵਿੱਚ ਮਿਲਿਆ ਹੈ।
".............?" ਮੇਰੀਆਂ ਅੱਖਾਂ ਵਿੱਚ ਬਹੁਤ ਸਾਰੇ ਸਵਾਲ ਤਣੇ ਖੜ੍ਹੇ ਸਨ।
"ਵਰਸ਼ਾ ਨੂੰ 'ਏਡਸ' ਹੈ।" ਮੂੰਹ ਦੀ ਅਜ਼ੀਬ ਜਹੀ ਰੂਪ-ਰੇਖਾ ਬਣਾ ਕੇ ਗੁਆਂਢਣ ਨੇ
ਦੱਸਿਆ। "ਕੀ.......???" ਮੇਰੇ ਸਿਰ 'ਤੇ ਜਿਵੇਂ ਕਿਸੇ ਨੇ ਹਥੌੜੇ ਨਾਲ ਵਾਰ
ਕੀਤਾ ਹੋਵੇ। "ਹਾਂਜੀ....! ਇੱਕ ਔਰਤ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸ
ਦਿੱਤਾ ਹੈ, ਅੱਗੇ ਤੁਸੀਂ ਆਪ ਦੇਖ ਲਵੋ?" ਵਰਸ਼ਾ ਦੀ ਗੁਆਂਢਣ ਮੈਨੂੰ ਕੁਝ ਜ਼ਿਆਦਾ
ਹੀ ਆਪਣਾਪਨ ਜਿਹਾ ਦਿਖਾ ਰਹੀ ਸੀ। ".....ਕਦੋਂ ਹੋਈ ਵਰਸ਼ਾ ਨੂੰ
....ਏ...ਡ...ਸ... ?" ਆਪਣੇ ਮਨ ਦੇ ਖਿਲਾਫ਼ ਜਾ ਕੇ ਮੈਂ ਪੁੱਛ ਲਿਆ।
"ਅਰ੍ਹੇ!.... ਇਸ ਦੇ ਪਤੀ ਦੀ ਮੌਤ ਦੇ ਕੁਝ ਸਾਲ ਬਾਅਦ ਹੀ....! ਆਖਰਕਾਰ ਜਵਾਨ
ਜਹਾਨ ਹੈ, ਕਿੰਨਾਂ ਕੁ ਚਿਰ...? ....ਕੁੜੀ ਹੋਸਟਲ ਵਿੱਚ ਪਾ ਦਿੱਤੀ, ਆਪ ਨੌਕਰੀ
ਕਰਦੀ ਹੈ। ਭਾਂਤ-ਭਾਂਤ ਦੇ ਲੋਕ ਮਿਲਦੇ ਹੋਣੇ...।" ਕਈ ਕਿਸਮਾਂ ਦੇ ਮੂੰਹ ਬਣਾ ਕੇ
ਵਰਸ਼ਾ ਦੀ ਜ਼ਿੰਦਗੀ ਦਾ ਚਿਤਰਣ ਗੁਆਂਢਣ ਨੇ ਆਪਣੇ ਮਨ ਦੇ ਵਲਵਲਿਆ ਅਨੁਸਾਰ ਕਰ
ਦਿੱਤਾ। ਸਾਰੀ ਕਹਾਣੀ ਸੁਣ ਮੇਰੇ ਅੰਦਰ ਕਈ ਸਵਾਲਾਂ ਦੀ ਹਨ੍ਹੇਰੀ
ਝੁੱਲਣ ਲੱਗ ਪਈ, ਜੋ ਸਿਰਫ਼ ਸੱਚ ਜਾਣ ਕੇ ਹੀ ਸ਼ਾਂਤ ਹੋਣੀ ਸੀ। ਵਰਸ਼ਾ ਨੇ ਇੰਨੀ
ਵੱਡੀ ਗੱਲ ਮੈਨੂੰ ਕਿਉਂ ਨਹੀਂ ਦੱਸੀ, ਜਦੋਂ ਕਿ ਅਸੀਂ ਇੱਕ ਦੂਜੇ ਨਾਲ ਦੋਸਤੀ ਨੂੰ
ਜ਼ਿੰਦਗੀ ਭਰ ਨਿਭਾਣ ਦਾ ਵਾਅਦਾ ਕਰ ਚੁੱਕੇ ਸੀ? ਦੋਸਤੀ ਅਤੇ ਇੱਕ ਗੁਆਂਢੀ ਹੋਣ
ਵਿੱਚ ਨਿਸ਼ਚਤ ਤੌਰ 'ਤੇ ਇੱਕ ਅੰਤਰ ਆਹ ਜਰੂਰ ਹੁੰਦਾ ਹੈ, ਕਿ ਨਫ਼ਰਤ ਹਮਦਰਦੀ ਦਾ
ਰੂਪ ਧਾਰ ਲੈਂਦੀ ਹੈ। ਮੈਂ ਇੰਨੀ ਚੰਗੀ ਮਿੱਤਰ ਨੂੰ ਗੁਆ ਨਹੀਂ ਸੀ ਸਕਦੀ। ਇੱਕ
ਰੋਗ ਹੀ ਹੈ ਅਤੇ ਹੋ ਸਕਦਾ ਹੈ ਇਸ ਵੇਲੇ ਉਸ ਨੂੰ ਮੇਰੀ ਵਧੇਰੇ ਲੋੜ ਹੋਵੇ? ਮੈਂ
'ਸਰਪ੍ਰਾਈਜ਼' ਦੇਣ ਦਾ ਮਨ ਛੱਡ ਕੇ ਵਰਸ਼ਾ ਨੂੰ ਫ਼ੋਨ ਕਰ ਕੇ, ਆਉਣ ਦਾ ਸਮਾਂ
ਪੁੱਛਿਆ। ਕੁਝ ਸਮੇਂ ਬਾਅਦ ਵਰਸ਼ਾ ਵੀ ਆ ਗਈ। ਵਰਸ਼ਾ ਨੂੰ ਮੈਂ ਘੁੱਟ ਕੇ ਗਲਵਕੜੀ
ਵਿੱਚ ਲੈ ਲਿਆ, ਕਿਉਂਕਿ ਅੱਜ ਕੁਝ ਜ਼ਿਆਦਾ ਹੀ ਮੋਹ ਆਇਆ ਉਸ ਦਾ ਮੈਨੂੰ! ਇੱਕ ਸੋਚ
ਵੀ ਆਈ ਕਿ ਇਸ ਬਿਮਾਰੀ ਦੇ ਚੁੰਗਲ ਵਿੱਚ ਫ਼ਸੇ ਲੋਕ ਜ਼ਿਆਦਾ ਚਿਰ ਨਹੀਂ
ਜਿਉਂਦੇ....!
".....ਦੱਸ ਕੇ ਆਉਂਦੀ ਤੇ ਮੈਂ ਅੱਜ ਛੁੱਟੀ ਲੈ ਲਈ
ਹੁੰਦੀ,....ਨੀ ਕੁੜ੍ਹੇ?" ਸਵਾਲ ਦੇ ਪਿਆਰ ਨਾਲ ਵਰਸ਼ਾ ਨੇ ਗਿਲਾ ਕੀਤਾ।
"....ਅਚਾਨਕ ਆ ਕੇ ਤੈਨੂੰ ਹੈਰਾਨ ਕਰਨਾ ਸੀ ....ਪਰ ਮੈਨੂੰ ਹੀ 'ਸਦਮਾਂ' ਮਿਲ
ਗਿਆ...।" ਮੈਂ ਅਣਸੁਲਝਿਆ ਜਿਹਾ ਜਵਾਬ ਦਿੱਤਾ। ਜਿਸ ਦੀ ਵਰਸ਼ਾ ਨੂੰ ਸਮਝ ਨਹੀਂ ਸੀ
ਆਈ। ਵਰਸ਼ਾ ਗਰਗ ਨੇ ਖਾਣ ਦੀਆਂ ਚੀਜ਼ਾਂ ਮੇਜ਼ 'ਤੇ ਰੱਖੀਆਂ ਅਤੇ ਕਿਹਾ, "ਮੈਨੂੰ
ਬਹੁਤ ਭੁੱਖ ਲੱਗੀ ਹੈ, ਤੂੰ ਵੀ ਕਾਫ਼ੀ ਇੰਤਜ਼ਾਰ ਕੀਤਾ ਹੈ.... ਆ ਜਾ ਫ਼ਟਾਫ਼ਟ ਮੇਰੀ
ਜਾਨ...।" ਵਰਸ਼ਾ ਦੀ ਹਰਕਤ ਅਤੇ ਉਸ ਦੇ ਉਤਸ਼ਾਹ ਨੂੰ ਵੇਖ ਕੇ ਮੈਨੂੰ ਕਿਤੇ ਨਹੀਂ
ਲੱਗਿਆ ਕਿ ਇਸ ਨੂੰ ਕੋਈ ਗੰਭੀਰ ਬਿਮਾਰੀ ਹੈ। ਮੈਂ ਹੱਥ ਧੋ ਕੇ ਖਾਣੇ ਦੀ ਮੇਜ਼ 'ਤੇ
ਆ ਗਈ। ਮੈਂ ਇਹ ਨੋਟ ਕੀਤਾ ਕਿ ਇੰਨੇ ਕਰਾਰੇ ਮਸਾਲੇਦਾਰ ਭੋਜਨ ਨੂੰ ਵਰਸ਼ਾ ਬਹੁਤ
ਚਾਅ ਨਾਲ ਖਾ ਰਹੀ ਹੈ।
"....ਤੈਨੂੰ ਅਜਿਹਾ ਮਸਾਲੇ ਵਾਲਾ ਭੋਜਨ ਨਹੀਂ
ਖਾਣਾ ਚਾਹੀਦਾ...।" ਮੈਂ ਵਰਸ਼ਾ ਦਾ ਫ਼ਿਕਰ ਕਰਦੇ ਹੋਏ ਇੰਨਾ ਕੁ ਕਹਿਣ ਤੋਂ ਆਪਣੇ
ਆਪ ਨੂੰ ਨਹੀਂ ਰੋਕ ਸਕੀ। ".....ਹੂੰਹਹਹ.... ਚੰਗਾ 'ਤੇ ਤੇਰੇ ਤਿੱਕ
ਵੀ ਮੇਰੀ ਗੁਆਂਢਣ ਨੇ ਪਹੁੰਚ ਕਰ ਲਈ ਅਖ਼ੀਰ...?" ਆਪਣੇ ਖਾਣੇ ਦਾ ਆਨੰਦ ਲੈਂਦਿਆਂ
ਵਰਸ਼ਾ ਨੇ ਕਿਹਾ, ਜਿਵੇਂ ਹਰ ਹਕੀਕਤ ਨੂੰ ਉਹ ਸਵੀਕਾਰ ਕਰ ਲਿਆ ਸੀ।
".....ਤੂੰ ਮੇਰੇ ਬਣਾਏ ਖਾਣੇ ਦਾ ਅਨੰਦ ਲੈ....ਬਾਅਦ ਵਿੱਚ ਮੇਰੇ ਰੋਣੇ
ਸੁਣ ਲਈਂ, ਸਾਰੀ ਰਾਤ ਪਈ ਹੈ।" ਸ਼ਾਇਦ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਵਰਸ਼ਾ
ਜ਼ਿੰਦਾਦਿਲੀ ਨਾਲ ਜਿਉਣਾ ਚਾਹੁੰਦੀ ਹੈ, ਇਹ ਸੋਚ ਕੇ ਮੈਂ ਥੋੜ੍ਹਾ ਬਹੁਤ ਭੋਜਨ
ਭੁੱਖ ਨਾ ਹੋਣ ਕਰਕੇ ਵੀ ਖਾ ਲਿਆ। ਵਰਸ਼ਾ ਆਪਣੇ ਰੋਜ਼ਾਨਾ ਦੇ ਕੰਮ ਨਿਬੇੜ ਰਹੀ ਸੀ,
ਮੈਂ ਹਜ਼ਾਰਾਂ ਸਵਾਲਾਂ ਦੀ ਗੰਢੜੀ ਵਿੱਚ ਆਪਣੇ ਆਪ ਨੂੰ ਘੁੱਟਿਆ ਹੋਇਆ ਮਹਿਸੂਸ ਕਰ
ਰਹੀ ਸੀ ਅਤੇ ਇਸ ਦੀ ਗੰਢ ਵਰਸ਼ਾ ਹੀ ਖੋਲ੍ਹ ਸਕਦੀ ਸੀ। ਇਸ ਲਈ ਉਸ ਦੇ ਵਿਹਲੇ ਹੋਣ
ਦਾ ਮੈਂ ਇੰਤਜ਼ਾਰ ਕਰ ਰਹੀ ਸੀ।
"...ਜੇਕਰ ਤੂੰ ਕੱਲ੍ਹ ਰੁਕਣਾ ਹੈ, ਤੇ
ਮੈਂ ਕੱਲ ਦੀ ਛੁੱਟੀ ਲੈ ਲਵਾਂ ਅਜੂਨੀ?" ਵਰਸ਼ਾ ਦਾ ਸਵਾਲ ਸੀ। "ਨਹੀਂ, ਸਵੇਰੇ
ਮੈਂ ਜਾਣਾਂ....! ਅਸੀਂ ਦੋਵੇਂ ਇਕੱਠੇ ਰਵਾਨਾ ਹੋ ਜਾਵਾਂਗੇ...।" ਮੈਂ ਆਪਣੀ
ਯੋਜਨਾ ਦੇ ਵਿਰੁੱਧ ਜਾ ਕੇ ਜਵਾਬ ਦਿੱਤਾ। ਸ਼ਾਇਦ ਮੇਰੇ ਮਨ ਵਿੱਚ ਕਿਤੇ ਰੋਸ ਵੀ ਸੀ
ਕਿ ਵਰਸ਼ਾ ਨੇ ਮੈਨੂੰ ਆਪਣਾ "ਏਡਜ਼" ਵਾਲਾ ਰਾਜ਼ ਕਿਉਂ ਨਹੀਂ ਦੱਸਿਆ...? ਦੁਨੀਆਂ
ਵਿੱਚ ਵਿੱਚਰਨ ਵਾਲਿਆਂ ਨੂੰ ਦੂਜੇ ਲੋਕਾਂ ਦੇ ਚਿਹਰੇ ਪੜ੍ਹਨੇ ਬਹੁਤ ਖੂਬ ਆ ਜਾਂਦੇ
ਹਨ। ਵਰਸ਼ਾ ਵੀ ਮੇਰੀਆਂ ਭਾਵਨਾਵਾਂ ਨੂੰ ਮੇਰੇ ਚਿਹਰੇ ਤੋਂ ਪੜ੍ਹ ਚੁੱਕੀ ਸੀ।
ਵਰਸ਼ਾ ਜਲਦੀ ਹੀ ਆਪਣਾ ਕੰਮ ਨਿਬੇੜ ਕੇ ਬੋਲੀ, "ਸੌਰੀ ਯਾਰ, ਤੈਨੂੰ ਮੇਰੀ
ਸੱਚਾਈ ਜਾਨਣ ਲਈ ਇੰਨੀ ਉਡੀਕ ਕਰਨੀ ਪਈ.....ਆ ਜਾ...ਸਭ ਕੰਮ ਨਿੱਬੜ ਗਿਆ
ਹੈ...ਲੰਮਾ ਪੈ ਕੇ ਅਰਾਮ ਨਾਲ ਗੱਲਬਾਤ ਕਰਦੇ ਹਾਂ…।" "ਇੰਨੀ ਭਿਆਨਕ ਬਿਮਾਰੀ
ਦੇ ਕਾਰਨ ਵਰਸ਼ਾ ਦੀ ਜ਼ਿੰਦਗੀ ਦਾ ਤਾਂ ਹੁਣ ਕੋਈ ਭਰੋਸਾ ਨਹੀਂ ਹੈ, ਸ਼ਾਇਦ ਆਪਣੀ
ਬੇਟੀ ਦੀ ਜ਼ਿੰਮੇਂਵਾਰੀ ਮੈਨੂੰ ਦਿਊਗੀ?" ਕੁਝ ਇੰਜ ਦੀ ਸੋਚ ਨੇ ਮੈਨੂੰ ਅਜੇ ਵੀ
ਜਕੜਿਆ ਹੋਇਆ ਸੀ।
ਮੈਂ ਚੁੱਪ ਚਾਪ ਵਰਸ਼ਾ ਕੋਲ ਆ ਕੇ ਪੈ ਗਈ ਅਤੇ ਉਸ ਦਾ
ਹੱਥ ਆਪਣੇ ਹੱਥ ਵਿੱਚ ਲੈ ਕੇ ਹਮਦਰਦੀ ਨਾਲ ਪਲੋਸਣ ਲੱਗ ਪਈ।
"....ਅਜੂਨੀ, .....ਜੀਵਨ ਸਾਥੀ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਕਿਸ ਤਰ੍ਹਾਂ
ਦੇ ਚਿਹਰੇ ਦਿਖਾਉਂਦੀ ਹੈ? ਇਸ ਸਥਿਤੀ ਦਾ ਸਾਹਮਣਾ ਮੈਨੂੰ ਆਪਣੇ ਪਤੀ ਦੀ ਮੌਤ ਤੋਂ
ਬਾਅਦ ਜਲਦੀ ਹੀ ਕਰਨਾ ਪੈ ਗਿਆ ਸੀ....ਗੁਆਂਢੀ ਵੀ ਇੱਕ ਇਕੱਲੀ ਔਰਤ ਨੂੰ ਵੇਖ ਕੇ
ਆਪਣੇ ਤੱਕਣ ਦਾ ਅੰਦਾਜ਼ ਬਦਲ ਲੈਂਦੇ ਹਨ....।"
".....ਹੂੰਹਹਹ....ਆਹ ਦੁਨੀਆ ਕਿਸੇ ਇਕੱਲੀ ਔਰਤ ਲਈ ਸੱਚਮੁੱਚ ਹੀ ਇੱਕ ਮੰਝਧਾਰ
ਹੈ, ਜੇ ਕਰ ਉਹ ਜਵਾਨ ਵੀ ਹੋਵੇ ਅਤੇ ਇਕੱਲੀ ਵੀ.... ਕਿੰਤੂ ਰਸਤਾ ਤੇ ਅਸੀਂ ਫੇਰ
ਵੀ ਆਪ ਹੀ ਚੁਣਦੇ ਹਾਂ....।" ਮੇਰੇ ਜਵਾਬ ਵਿੱਚ ਵੀ ਇੱਕ ਸਵਾਲ ਸੀ।
"ਬਿਲਕੁਲ ਸਹੀ, ਕਿਸੇ ਇੱਕ ਲਈ ਚੁੱਕਿਆ ਕਦਮ ਉਸ ਦੇ ਲਈ ਸਹੀ ਹੈ ਪਰ....ਉਹੀ ਕਦਮ
ਦੂਜੇ ਲਈ ਗ਼ਲਤ ਹੋ ਸਕਦਾ ਹੈ....।" ਵਰਸ਼ਾ ਕਰਵਟ ਲੈ ਆਪਣਾ ਮੂੰਹ ਛੱਤ ਵੱਲ ਕਰ,
ਅੱਖਾਂ ਕਮਰੇ ਦੇ ਵਿਚਕਾਰ ਲੱਗੇ ਪੱਖੇ ਦੀ ਧੁਰੀ ਉਪਰ ਟਿਕਾਅ ਲਈਆਂ, ਆਪਣਾ ਹੱਥ
ਮੇਰੇ ਤੋਂ ਛੁਡਾ ਲਿਆ ਅਤੇ ਬਹੁਤ ਗੰਭੀਰ ਹੋ ਆਪਣੀ ਗਾਥਾ ਸੁਨਾਣ ਲੱਗੀ।
"....ਪਤੀ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਨੇ ਆਪਣਾ ਦੂਸਰਾ ਚਿਹਰਾ ਦਿਖਾਇਆ,
ਅਤੇ ਲੋਕਾਂ ਨੇ ਆਪਣਾਂ ਅਸਲ ਮਨਹੂਸ ਚਿਹਰਾ....! ਜਿਸ ਗੁਆਂਢਣ ਨੇ ਤੈਨੂੰ ਮੇਰੇ
ਬਾਰੇ ਜੋ ਕੁਝ ਵੀ ਦੱਸਿਆ ਹੈ... ਉਹ ਮੈਂ ਉਸ ਦੇ ਘਰ ਕਲੇਸ਼ ਹੋਣ ਤੋਂ ਬਚਾਉਣ ਲਈ
ਹੀ ਆਪਣੇ 'ਤੇ "ਏਡਜ਼ ਦਾ ਸ਼ਸ਼ਤਰ" ਪਾਇਆ ਹੈ।....ਇੱਕ ਦਿਨ ਮੇਰੇ ਘਰ ਕੋਈ ਬਿਜਲੀ ਦੀ
ਖਰਾਬੀ ਹੋ ਗਈ, ਅਤੇ ਮੈਂ ਗੁਆਂਢਣ ਦੇ ਘਰ ਵਾਲੇ ਨੂੰ ਕਿਹਾ ਕਿ ਆ ਕੇ ਚੈੱਕ ਕਰ
ਲਵੇ.... ਸਾਰੀਆਂ ਲਿਹਾਜ਼ ਦੀਆਂ ਹੱਦਾ ਪਾਰ ਕਰ ਉਹ ਮਾੜੀ ਨਜ਼ਰ ਨਾਲ ਹੀ ਮੇਰੇ ਘਰ
ਆਇਆ.... ਹੱਥ ਫ਼ੜ ਕੇ ਬਕਵਾਸ ਕਰਨ ਲੱਗਿਆ, "ਪੇਟ ਦੀ ਭੁੱਖ ਦੇ ਨਾਲ ਕੁਝ ਹੋਰ ਵੀ
ਲੋੜਾਂ ਹੁੰਦੀਆਂ ਨੇ....ਇੱਕ ਗਵਾਂਢੀ ਹੋਣ ਦੇ ਨਾਤੇ, ਮੇਰਾ ਵੀ ਕੋਈ ਫਰਜ਼
ਬਣਦਾ ਹੈ, ਆਹ ਤੇਰੇ ਅਤੇ ਮੇਰੇ ਵਿੱਚ ਹੀ ਰਹੇਗਾ"....ਆਹ ਸਿਰਫ਼ ਇੱਕ ਸ਼ੁਰੂਆਤ
ਸੀ।" ਵਰਸ਼ਾ ਦੀਆਂ ਅੱਖਾਂ ਭਰ ਆਈਆਂ ਅਤੇ ਉਸ ਦੇ ਮਨ ਦਾ ਦਰਦ ਅੱਖਾਂ ਦੇ ਕਿਨਾਰਿਆਂ
ਤੋਂ ਵਗਣ ਲੱਗ ਪਿਆ .....। ਵਰਸ਼ਾ ਗਰਗ ਦੇ ਅੰਦਰ ਦੱਬੇ ਰਹੱਸ ਨੂੰ ਮੈਂ ਉਸ ਦੇ
ਚਿਹਰੇ ਤੋਂ ਨੂੰ ਸਾਫ਼ ਪੜ੍ਹ ਰਹੀ ਸੀ।
ਵਰਸ਼ਾ ਨੇ ਆਪਣੀ ਗੱਲ ਜਾਰੀ
ਰੱਖੀ...."ਮੈਨੂੰ ਕੁਝ ਸੁਝਦਾ ਨਹੀਂ ਸੀ, ਹਰ ਇੱਕ ਦੀਆਂ ਨਜ਼ਰਾਂ ਜਿਵੇਂ ਮੈਨੂੰ ਖਾ
ਹੀ ਜਾਣਾਂ ਚਾਹੁੰਦੀਆਂ ਸੀ। ਹਰ ਵੇਲੇ ਦੀ ਪ੍ਰੇਸ਼ਾਨੀ ਦਾ ਮੇਰੇ ਕੋਲ ਇੱਕ ਹੀ ਉਪਾਅ
ਸੀ ਕਿ ਇੰਨ੍ਹਾਂ ਦਰਿੰਦਿਆਂ ਤੋਂ ਬਚਣ ਲਈ ਆਪਣੇ ਆਪ ਨੂੰ ਕਿਸੇ "ਸੁਰੱਖਿਆ ਕਵਚ"
ਵਿੱਚ ਪਾ ਲਵਾਂ...।" ਵਰਸ਼ਾ ਨੇ ਆਪਣੇ ਹੰਝੂ ਸਾਫ਼ ਕੀਤੇ ਅਤੇ ਹਾਉਕੇ ਵਰਗਾ ਸਾਹ
ਲਿਆ।
".......ਔਹ....!!" ਮੈਨੂੰ ਕੁਝ-ਕੁਝ ਸਮਝ ਆ ਗਿਆ ਸੀ ਅਤੇ ਮੈਂ
ਇੱਕ ਔਰਤ ਹੋਣ ਕਰ ਕੇ ਵਰਸ਼ਾ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਵੀ ਰਹੀ ਸੀ।
".....ਮੈਂ ਇੱਕ-ਦੋ ਨੂੰ ਕਿਹਾ ਕਿ ਲੱਗਦਾ ਹੈ ਮੈਨੂੰ ....ਏ...ਡ...ਸ...
ਹੋ ਗਈ ਹੈ। ਕੁਝ ਲੱਛਣ ਮੈਨੂੰ ਇਸ ਰੋਗ ਦੇ ਆਪਣੇ ਆਪ ਵਿੱਚ ਮਹਿਸੂਸ ਹੁੰਦੇ
ਹਨ.... ਆਪਣੀ ਮਾਨਸਿਕ ਸ਼ਾਂਤੀ ਬਣਾਈ ਰੱਖਣ ਲਈ ਬੱਸ ਇਹੋ ਫ਼ਾਰਮੂਲਾ ਹੀ ਕਾਫ਼ੀ ਸੀ
..... ਬਾਕੀ ਦੀ ਕਹਾਣੀ ਬਣਾਉਣ ਲਈ ਮੈਂ ਲੋਕਾਂ ਨੂੰ ਇੱਕ "ਸਿਰਲੇਖ" ਦੇ ਦਿੱਤਾ
ਸੀ.... ਮਰਦ ਸਮਾਜ ਵਿੱਚ ਇਸ ਨਾਮ ਦੀ ਦਹਿਸ਼ਤ ਹੀ ਕਾਫੀ ਸੀ..... ਅਤੇ ਔਰਤਾਂ ਨੂੰ
ਮਸਾਲੇਦਾਰ ਵਿਸ਼ਾ ਮਿਲ ਗਿਆ ਸੀ, ਸਿਰ ਜੋੜ ਕੇ ਗੱਲਾਂ ਕਰਨ ਦਾ; ਪਤੀ ਰਿਹਾ ਨਹੀਂ,
ਹੁਣ ਤਾਂ ਅਵਾਰਾ ਹੋਣਾਂ ਹੀ ਸੀ, ਕੋਈ ਸ਼ਰਮ ਨਹੀਂ ਕੀਤੀ, ਇੰਜ ਦੀਆਂ ਹੀ ਹੁੰਦੀਆਂ
....।"
ਸਮਾਜ ਵਿੱਚ ਚਿਤਰੀ ਗਈ ਆਪਣੀ ਤਸਵੀਰ ਬਾਰੇ ਦੱਸਦੀ ਵਰਸ਼ਾ ਦੀਆਂ
ਅੱਖਾਂ ਆਪਣੇ ਨਾਮ ਨੂੰ ਸੱਚ ਕਰਦਿਆਂ ਹੋਇਆ ਸਾਵਣ ਦੀ ਭਿਆਨਕ "ਵਰਸ਼ਾ" ਵਾਂਗ ਵਰ੍ਹ
ਰਹੀਆਂ ਸਨ। ਉਸ ਦੀ ਹੁਣ ਤਿੱਕ ਦੀ ਜਰੀ ਸਾਰੀ ਤਕਲੀਫ਼ ਉਸ ਦੀਆਂ ਬੇਵੱਸ ਅੱਖਾਂ
ਵਿੱਚੋਂ ਫੁੱਟ ਰਹੀ ਸੀ। ਮੈਂ ਘੁੱਟ ਕੇ ਵਰਸ਼ਾ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ।
ਮੇਰੀਆਂ ਅੱਖਾਂ "ਤ੍ਰਿੱਪ-ਤ੍ਰਿੱਪ" ਹੰਝੂ ਕੇਰਦਿਆਂ ਉਸ ਦੇ ਦੁੱਖ ਦੀ ਹਾਮ੍ਹੀਂ
ਭਰਨ ਲੱਗ ਪਈਆਂ। ਹੁਣ ਸੁਣਨ ਅਤੇ ਬੋਲਣ ਲਈ ਕੁਝ ਬਾਕੀ ਨਹੀਂ ਸੀ ਬਚਿਆ। ਮੈਂ
ਹੌਲੀ-ਹੌਲੀ ਵਰਸ਼ਾ ਦੇ ਸਿਰ ਨੂੰ ਪਲੋਸਣ ਲੱਗ ਪਈ। ਝੂਠ ਦੀ ਚਾਦਰ ਓੜ੍ਹ ਕੇ ਜ਼ਿੰਦਗੀ
ਨੂੰ ਜਿਉਣ ਲਈ ਮਜ਼ਬੂਰ ਹੋਈ ਇਸ ਬਹਾਦਰ ਸਹੇਲੀ ਨੂੰ ਧੁਰ ਹਿਰਦੇ ਤੋਂ "ਸਲਾਮ" ਕਰਦੀ
ਰਹੀ। ਕਿੰਨਾ ਵੱਡਾ ਜਿਗਰਾ ਕੀਤਾ ਹੈ ਇਸ ਨੇ ਆਪਣੇ ਬੇਦਾਗ ਜਿਹੇ ਦਾਮਨ 'ਤੇ ਆਪ ਹੀ
ਦਾਗ ਲਾ ਕੇ! ਬੁਰੀ ਨਜ਼ਰ ਤੋਂ ਬਚਣ ਲਈ ਕਾਲਸ ਦਾ ਟਿੱਕਾ ਲਾਉਣ ਵਾਂਗ ਇਸ ਨੇ ਆਪਣੀ
ਇੱਜ਼ਤ ਦਾ ਲੱਠਾ ਇੱਕ ਮਨਹੂਸ ਬਿਮਾਰੀ ਦਾ ਬਹਾਨਾ ਲਾ ਕੇ ਬਚਾਈ ਰੱਖਿਆ। ਲੋਕਾਂ ਨੂੰ
ਟਾਈਮ ਪਾਸ ਕਰਨ ਦਾ ਵਿਸ਼ਾ ਦੇ ਕੇ ਵਰਸ਼ਾ ਨੇ "ਇਕੱਲਤਾ" ਦੇ ਸਫ਼ਰ ਨੂੰ ਸੌਖਾ ਬਣਾ
ਲਿਆ ਹੈ। ਬਾਹਰ ਭਾਵੇਂ ਰਾਤ ਦੀ ਗੂੜ੍ਹੀ ਕਾਲੀ ਚਾਦਰ ਛਾ ਰਹੀ ਸੀ, ਕਿੰਤੂ ਇਸ
ਕਾਲੇ ਅੰਬਰ ਵਿੱਚ ਰੌਸ਼ਨੀ ਭਰੇ ਤਾਰੇ ਵੀ ਟਹਿਕ ਰਹੇ ਸਨ, ਬਿਲਕੁਲ ਵਰਸ਼ਾ ਦੀ ਬੇਟੀ
ਰੌਸ਼ਨੀ ਵਾਂਗ!
...............ਘੜੀ ਦੀਆਂ ਸੂਈਆਂ "ਟਿੱਕ-ਟਿੱਕ" ਕਰ
ਸਵੇਰ ਹੋਣ ਦਾ ਸੰਕੇਤ ਕਰ ਰਹੀਆਂ ਸਨ।
"ਉਠ ਜਾ ਮੇਰੀ ਜਾਨ, ਮੇਰੀ ਨੌਕਰੀ
ਹੈ ਅੱਜ, ਜੇ ਕਹੇ ਤਾਂ ਛੁੱਟੀ ਲੈ ਲਵਾਂ?" ਵਰਸ਼ਾ ਦੇ ਬੋਲਾਂ ਵਿੱਚ ਮੇਰੇ ਲਈ ਪਿਆਰ
ਅਤੇ ਕੰਮ ਪ੍ਰਤੀ ਜਿੰਮੇਵਾਰੀ ਝਲਕ ਰਹੀ ਸੀ।
"....ਦਿਨ ਕੁਝ ਜ਼ਿਆਦਾ ਜਲਦੀ
ਨਹੀਂ ਚੜ੍ਹ ਗਿਆ ਅੱਜ?.....ਨਹੀਂ, ਤੂੰ ਕੰਮ 'ਤੇ ਚੱਲ ਅਤੇ ਮੈਂ ਘਰ ਵਾਪਿਸ
ਜਾਣਾਂ ਹੈ…ਅੱਜ ਦੀ ਮੁਲਾਕਾਤ ਬੱਸ ਇਤਨੀ....।" ਮੈਂ ਛਾਲ ਮਾਰ ਬਿਸਤਰੇ ਤੋਂ ਬਾਹਰ
ਹੋ ਗਈ ਅਤੇ ਦੋਵੇਂ ਸਹੇਲੀਆਂ ਨੇ ਆਪਣੇ-ਆਪਣੇ ਸਫ਼ਰ ਦਾ ਰੁੱਖ ਸ਼ੁਰੂ ਕਰ ਦਿੱਤਾ।
ਇੱਕ ਹੋਰ ਦਿਨ ਦੀ ਚੁਣੌਤੀ ਦਾ ਸਾਹਮਣਾਂ ਕਰਨ ਲਈ। ਜਦ ਮੈਂ ਵਰਸ਼ਾ ਗਰਗ ਦੀ ਦਹਿਲੀਜ਼
ਤੋਂ ਕਦਮ ਬਾਹਰ ਰੱਖਿਆ ਤਾਂ ਚੰਦ ਲਾਈਨਾਂ ਮੇਰੇ ਮਨ ਵਿੱਚ ਉਭਰ ਆਈਆਂ, "ਮਰਦ
ਕਹਿੰਦਾ ਹੈ ਕਿ ਇਕੱਲੀ ਔਰਤ ਮਹਿਫੂਜ਼ ਨਹੀਂ ਹੁੰਦੀ, ਪ੍ਰੰਤੂ ਇਹ ਨਹੀਂ ਦੱਸਦਾ ਕਿ
ਕਿਸ ਦੀ ਵਜ੍ਹਾ ਤੋਂ....? ਇਹ "ਬੁਰਕੇ ਹੇਠਲਾ ਸੱਚ" ਕਿਸ ਤੋਂ ਛੁਪਿਆ ਹੋਇਆ
ਸੀ......??"
|
|
ਨੱਨ੍ਹੀ ਕਹਾਣੀ >> ਹੋਰ
ਕਹਾਣੀਆਂ >>
|
|
|
|
|
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ |
ਸ਼ਹੀਦ ਡਾ. ਨਿਸ਼ਾਨ ਸਿੰਘ ਰਾਠੌਰ |
ਰਾਈ
ਦਾ ਪਹਾੜ ਗੁਰਪ੍ਰੀਤ ਕੌਰ
ਗੈਦੂ, ਯੂਨਾਨ |
ਬਿਖ਼ਰੇ
ਤਾਰਿਆਂ ਦੀ ਦਾਸਤਾਨ ਅਜੀਤ ਸਤਨਾਮ ਕੌਰ,
ਲੰਡਨ |
ਈਰਖਾ ਤੇ ਗੁੱਸਾ ਗੁਰਪ੍ਰੀਤ
ਕੌਰ ਗੈਦੂ, ਯੂਨਾਨ |
ਤੀਸਰਾ
ਨੇਤਰ ਅਜੀਤ ਸਤਨਾਮ ਕੌਰ, ਲੰਡਨ |
ਉਧਾਰੀ
ਮਮਤਾ ਦਾ ਨਿੱਘ ਅਜੀਤ ਸਤਨਾਮ ਕੌਰ,
ਲੰਡਨ |
ਮਸ਼ੀਨੀ
ਅੱਥਰੂ ਮਖ਼ਦੂਮ ਟੀਪੂ ਸਲਮਾਨ |
ਅਣਗੌਲ਼ੀ
ਮਾਂ ਅਜੀਤ ਸਤਨਾਮ ਕੌਰ, ਲੰਡਨ |
ਸਟੇਸ਼ਨ
ਦੀ ਸੈਰ ਅਜੀਤ ਸਿੰਘ ਭੰਮਰਾ, ਫਗਵਾੜਾ |
ਪਿੱਪਲ
ਪੱਤੀ ਝੁਮਕੇ ਅਜੀਤ ਸਤਨਾਮ ਕੌਰ, ਲੰਡਨ |
ਬਚਪਨ
ਦੇ ਬੇਰ ਅਜੀਤ ਸਿੰਘ ਭੰਮਰਾ |
ਅੱਲਾਹ
ਦੀਆਂ ਕੰਜਕਾਂ ਅਜੀਤ ਸਤਨਾਮ ਕੌਰ, ਲੰਡਨ |
"ਮਿਆਊਂ
-ਮਿਆਊਂ" ਗੁਰਪ੍ਰੀਤ ਕੌਰ ਗੈਦੂ, ਯੂਨਾਨ
|
ਖੋਜ
ਅਨਮੋਲ ਕੌਰ, ਕਨੇਡਾ |
ਬੋਲਦੇ
ਅੱਥਰੂ ਅਜੀਤ ਸਤਨਾਮ ਕੌਰ |
ਚਸ਼ਮ
ਦੀਦ ਗੁਵਾਹ ਰਵੇਲ ਸਿੰਘ ਇਟਲੀ |
ਕੂੰਜਾਂ
ਦਾ ਕਾਫ਼ਲਾ ਅਜੀਤ ਸਤਨਾਮ ਕੌਰ |
ਇਹ
ਲਹੂ ਮੇਰਾ ਹੈ ਅਜੀਤ ਸਤਨਾਮ ਕੌਰ |
ਚਾਚਾ
ਸਾਧੂ ਤੇ ਮਾਣਕ ਬਲਰਾਜ ਬਰਾੜ, ਕਨੇਡਾ |
ਸੱਸ
ਬਨਾਮ ਮਾਂ ਰੁਪਿੰਦਰ ਸੰਧੂ, ਮੋਗਾ |
ਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਤੀਆਂ
ਤੀਜ ਦੀਆਂ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਨਸ਼ੇ
ਦੀ ਲੱਤ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਘਰ
ਦਾ ਰਖਵਾਲਾ ਕੁਲਵਿੰਦਰ ਕੌਰ ਮਹਿਕ,
ਮੁਹਾਲੀ |
ਤੀਰ
ਜਾਂ ਤੁੱਕਾ ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਰੌਣਕੀ
ਪਿੱਪਲ ਕੁਲਵਿੰਦਰ ਕੌਰ ਮਹਿਕ, ਮੁਹਾਲੀ |
ਉਡੀਕ
ਅਜੇ ਬਾਕੀ ਹੈ... ਪਰਮਿੰਦਰ ਕੌਰ,
ਅੰਬਾਲਾ |
ਕੰਨਿਆ-
ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਆਈਸੋਲੇਟਿਡ
ਵਾਰਡ
ਰਿੰਪੀ ਖਿਲਨ, ਦਿੱਲੀ |
ਬਹੁਤੀ
ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ |
"ਮੈਂ
ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਗੱਲਾਂ
ਦੀ ਮੌਤ
ਅਨਮੋਲ ਕੌਰ, ਕਨੇਡਾ |
ਰਾਜੇ
ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਖੌਫ਼ਨਾਕ
ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਬੁਝਦੇ
ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਆਥਣ
ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਦੋ
ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਮਜਬੂਰ
ਸੱਤੀ ਅਟਾਲਾਂ ਵਾਲਾ |
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਲਾਚਾਰ
ਸੰਦੀਪ ਕੁਮਾਰ |
ਸੂਰਜ
ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ |
ਝੁਰੜੀਆਂ
ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ |
ਮੀਨਾ
ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ |
ਸੁੱਕੇ
ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ |
ਸਮੇਂ
ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ |
ਬੁੱਢੀ
ਦਾਦੀ
ਸਰੁੱਚੀ ਕੰਬੋਜ, ਫਾਜਿਲਕਾ |
ਨੱਥ
ਪਾਉਣੀ
ਅਨਮੋਲ ਕੌਰ, ਕਨੇਡਾ |
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਲੱਛੂ
ਭੂਤ
ਰਵੇਲ ਸਿੰਘ ਇਟਲੀ |
ਦਾਦਾ
ਜੀ ਚਲੇ ਗਏ
ਰਵੇਲ ਸਿੰਘ ਇਟਲੀ |
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|