 |
|
 |
ਸਬਕ
ਸਤਪ੍ਰੀਤ ਸਿੰਘ, ਸ.
ਅ. ਸਿੰਘ
ਨਗਰ |
|
|
|
 |
ਹਰਜਿੰਦਰ ਪੜ੍ਹਾਈ ਵਿੱਚ ਨਲਾਇਕ ਹੋਣ ਦੇ ਨਾਲ-ਨਾਲ ਅਵਾਰਾ ਵੀ ਬਣ ਗਿਆ ਸੀ।
ਸਾਰਾ ਦਿਨ ਸ਼ਹਿਰ ਦੀਆਂ ਗਲੀਆਂ ਵਿੱਚ ਗੇੜੇ ਮਾਰਦਾ ਰਹਿੰਦਾ ਸੀ। ਮੰਢੀਰ ਨਾਲ ਰਲ
ਕੇ ਉਹ ਕੁੜੀਆਂ ਨੂੰ ਛੇੜਦਾ ਰਹਿੰਦਾ। ਇੱਕ ਦੋ ਵਾਰ ਉਸਦੀ ਸ਼ਿਕਾਇਤ ਲੋਕਾਂ ਨੇ ਉਸ
ਦੇ ਘਰ ਕੀਤੀ ਪਰ ਸਭ ਬੇਕਾਰ। ਪਰਿਵਾਰ ਵਾਲੇ ਉੋਸਨੂੰ ਬਹੁਤ ਸਮਝਾਉਂਦੇ ਪਰ ਉਹ
ਕਰਤੂਤਾਂ ਤੋਂ ਨਾ ਹੱਟਦਾ। ਉਹ ਪਰਿਵਾਰ ਦੇ ਕਹਿਣੇ ਤੋਂ ਬਾਹਰ ਸੀ ।
ਹਰਜਿੰਦਰ ਦੀ ਭੈਣ ਨਿੱਕੀ ਸ਼ਹਿਰ ਦੇ ਕਾਲਜ ਵਿੱਚ ਹੀ ਪੜ੍ਹਦੀ ਸੀ। ਉਸਨੂੰ ਆਪਣੇ
ਭਰਾ ਦੀਆਂ ਹਰਕਤਾਂ ਬਾਰੇ ਪਤਾ ਸੀ ਕਿਉਂਕਿ ਉਹ ਉਸਦੇ ਕਾਲਜ ਦੇ ਗੇਟ ਦੇ ਬਾਹਰ ਹੀ
ਖੜ੍ਹਾ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਤੱਕਦਾ `ਤੇ ਛੇੜਦਾ ਰਹਿੰਦਾ।ਇੱਕ ਦਿਨ
ਕਾਲਜ ਦੇ ਇੱਕ ਮੁੰਡੇ ਨੇ ਕਾਲਜੋਂ ਬਾਹਰ ਨਿਕਲ ਰਹੀ ਨਿੱਕੀ ਨੂੰ ਛੇੜ ਦਿੱਤਾ।
ਕਾਫ਼ੀ ਭੀੜ ਉੱਥੇ ਜਮ੍ਹਾਂ ਹੋ ਗਈ। ਹਰਜਿੰਦਰ ਤੋਂ ਇਹ ਸਭ ਬਰਦਾਸ਼ਤ ਨਾ ਹੋਇਆ। ਉਹ
ਉਸ ਮੁੰਡੇ ਨੂੰ ਸਬਕ ਸਿਖਾਉਣ ਲਈ ਉਸ ਵੱਲ ਵਧਿਆ। ਜਿਉਂ ਹੀ ਉਹ ਉਸ ਲੜਕੇ ਨਾਲ ਲੜਨ
ਲਈ ਅੱਗੇ ਵਧਿਆ ਤਾਂ ਨਿੱਕੀ ਨੇ ਉਸਦਾ ਹੱਥ ਫ਼ੜ ਲਿਆ।
‘‘ਕਿਉਂ ਵੀਰਾ, ਅੱਜ ਕਿੱਥੋਂ ਅਣਖ ਜਾਗ ਪਈ, ਇਹ ਸਭ ਤੈਨੂੰ ਸਬਕ ਸਿਖਾਉਣ ਲਈ ਮੇਰਾ
ਰਚਿਆ ਨਾਟਕ ਸੀ। ਤੈਨੂੰ ਉਦੋਂ ਸ਼ਰਮ ਨਹੀਂ ਆਉਂਦੀ ਜਦੋਂ ਤੂੰ ਕਿਸੇ ਦੀ ਧੀ,ਭੈਣ
ਨੂੰ ਸ਼ਰਿਆਮ ਛੇੜਦਾ ਹੈਂ।" ਨਿੱਕੀ ਦੀ ਇਹ ਗੱਲ ਸੁਣ ਕੇ ਹਰਜਿੰਦਰ ਸ਼ਰਮਸਾਰ ਹੋ
ਗਿਆ। ਉਸ ਕੋਲ ਹੁਣ ਕੋਈ ਜਵਾਬ ਨਹੀਂ ਸੀ। ਸ਼ਾਇਦ ਹੁਣ ਉਸਨੂੰ ਸਬਕ ਮਿਲ ਗਿਆ ਸੀ।
ਸਤਪ੍ਰੀਤ ਸਿੰਘ
ਪਿੰਡ ਤੇ ਡਾਕ :- ਪੜੋਲ
ਜ਼ਿਲ੍ਹਾ :- ਸ.ਅ.ਸਿੰਘ.ਨਗਰ
ਮੋਬ:- 9592691220
|
26/07/2014 |
ਹੋਰ
ਕਹਾਣੀਆਂ >>
|
|
|
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
 |
|
 |
|
|
|
|
|
|
|
|