|
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
|
|
|
ਸ਼ਹਿਰ ਦੇ ਬਾਹਰ ਵਾਰ ਖਾਲੀ ਪਏ ਸੁੰਨ ਮਸਾਣ ਜਿਹੇ ਇਲਾਕੇ ਵਿੱਚ ਨਿੱਕੇ 2
ਟਾਪੂਆਂ ਵਰਗੇ ਨਕਸ਼ੇ ਬਨਾਉਂਦੀਆਂ ਝੁੱਗੀਆਂ ਝੌਂਪੜੀਆਂ ਵਿੱਚੋਂ ਸੂਰਜ ਦੀ ਪਹਿਲੀ
ਝਾਤ ਤੋਂ ਪਹਿਲਾਂ ਹੀ ਰਾਮੂ ਅੱਖਾਂ ਮਲਦਾ ਹੋਇਆ ਜਾਗਿਆ ਤੇ ਝੌਂਪੜੀ ਦੀ ਨੁੱਕਰੇ
ਪਏ ਘੜੇ ਵਿੱਚੋਂ ਪਾਣੀ ਦਾ ਪਿਆਲਾ ਪੀ ਕੇ ਉਹ ਰੋਜ਼ ਵਾਂਗ ਕਬਾੜ ਇਕੱਠਾ ਕਰਨ ਵਾਲਾ
ਪਲਾਸਟਿਕ ਦਾ ਬੋਰਾ ਕੱਛੇ ਮਾਰ ਕੇ ਇੱਕ ਪਿੰਡ ਦੀ ਫਿਰਨੀ ਦੇ ਨਾਲ ਲੱਗੇ ਗੰਦਗੀ ਦੇ
ਢੇਰਾਂ ਵਿੱਚੋਂ ਪਲਾਸਿਟਕ ਦੀਆਂ ਖਾਲੀ ਬੋਤਲਾਂ ਤੇ ਹੋਰ ਕਬਾੜੀਆਂ ਦੀ ਦੁਕਾਨ ਤੇ
ੱਿਵਕ ਸਕਣ ਵਾਲੀਆਂ ਚੀਜ਼ਾਂ ਵਸਤਾਂ ਇੱਕੱਠਾ ਕਰੀ ਜਾ ਰਿਹਾ ਸੀ ।
ਗਰਮੀ ਨੇ ਉੱਸ ਨੂੰ ਪਸੀਨਾ ਪਸੀਨਾ ਕਰ ਛੱਡਿਆ ਸੀ । ਅਪਨੇ ਕੰਮ ਕਰਨ ਦੇ ਨਾਲ
ਨਾਲ ਉਹ ਆਪਣੇ ਮੈਲੇ ਕੁਚੈਲੇ ਹੱਥਾਂ ਨਾਲ ਅਪਨੇ ਮੈਲੇ ਝੱਗੇ ਨਾਲ ਆਪਣਾ ਮੂੰਹ
ਮੱਥਾ ਵੀ ਸਾਫ ਕਰੀ ਜਾ ਰਿਹਾ ਸੀ ਪਰ ਪਿਆਸ ਨੇ ਉੱਸ ਦਾ ਬੁਰਾ ਹਾਲ ਕੀਤਾ ਹੋਇਆ ਸੀ
। ਉਹ ਥੋੜ੍ਹੀ ਦੂਰ ਇੱਕ ਘਰ ਦੇ ਸਾਮ੍ਹਣੇ ਲੱਗੀ ਟੂਟੀ ਤੋਂ ਪਾਣੀ ਪੀ ਕੇ ਫਿਰ
ਆਪਣੇ ਕੰਮ ਵਿੱਚ ਲੱਗ ਗਿਆ , ਪਰ ਪਤਾ ਨਹੀਂ ਕਿਉਂ ਅੱਜ ਉੱਸ ਨੂੰ ਭੁੱਖ ਵੀ ਬਹੁਤ
ਸਤਾ ਰਹੀ ਸੀ , ਅਚਾਣਕ ਹੀ ਉੱਸ ਦੀ ਨਜ਼ਰ ਨੇੜੇ ਪਏ ਪਲਾਸਟਿਕ ਦੇ ਲ਼ਿਫਾਫੇ ਤੇ ਪਈ
ਜਦ ਉੱਸ ਨੇ ਲਿਫਾਫਾ ਖੋਲ੍ਹ ਕੇ ਵੇਖਿਆ ਜਿੱਸ ਵਿੱਚ ਦੋ ਰੋਟੀਆਂ ਪਈਆਂ ਸਨ।ਲਿਫਾਫਾ
ਖੋਲ੍ਹ ਕੇ ਉੱਸ ਨੇ ਪੈਰਾਂ ਪਰਨੇ ਬੈਠ ਕੇ ਖਾ ਕੇ ਦਵੇਂ ਰੋਟੀਆਂ ਛੇਤੀ ਛੇਤੀ ਖਾ
ਲਈਆਂ ਤੇ ਪਾਣੀ ਪੀਣ ਲਈ ਉਹ ਫਿਰ ਉਸੇ ਟੂੁਟੀ ਤੇ ਗਿਆ ਪਰ ਟੂਟੀ ਦਾ ਪਾਣੀ ਬੰਦ ਹੋ
ਜਾਣ ਕਰਕੇ ਉੱਸ ਨੇ ਸਾਮ੍ਹਣੇ ਵਾਲੀ ਘਰ ਦੀ ਮਾਲਕਣ ਨੂੰ ਤਰਲਾ ਕਢਦੇ ਕਿਹਾ “ਬੀਬੀ
ਜੀ ਥੋੜਾ ਪਾਣੀ ਪਿਲਾ ਦੋ “ । ਘਰ ਦੀ ਮਾਲਕਣ ਪਾਣੀ ਦਾ ਗਲਾਸ ਅਤੇ ਨਾਲ ਦੋ
ਰੋਟੀਆਂ ਵੀ ਲਿਆਉਂਦੀ ਹੋਈ ਬੋਲੀ,: ਲੈ ਪਾਣੀ ਤੇ ਨਾਲ ਇਹ ਰੋਟੀਆਂ ਵੀ ਖਾ ਲੈ ਵੇ
,ਤੈਨੂੰ ਭੁੱਖ ਵੀ ਤਾਂ ਲੱਗੀ ਹੋਵੇਗੀ” ਇਹ ਵੇਖ ਕੇ ਰਾਮੂ ਬੋਲਿਆ “ ਨਾ ਬੀਬੀ ਜੀ
ਮੁਝੇ ਭੂਖ ਨਹੀਂ ਹੈ” । ਪਾਣੀ ਪੀ ਕੇ ਉਹ ਜਾ ਕੇ ਆਪਣੇ ਕੰਮ ਵਿੱਚ ਲੱਗ ਗਿਆ । ਪਰ
ਇਹ ਤਾਂ ਰਾਮੂ ਹੀ ਜਾਣਦਾ ਸੀ ਕਿ ਉੱਸ ਦੀ ਭੁੱਖ ਕਿਵੇਂ ਤੇ ਕਿੱਥੋਂ ਮਿਟੀ ਹੈ ।
ਕੁੱਝ ਦੇਰ ਬਾਅਦ ਉਹੀ ਘਰ ਦੀ ਮਾਲਕਣ ਉਹੀ ਦੋ ਰੋਟੀਆਂ ਲਫਾਫੇ ਵਿੱਚ ਲਪੇਟ ਕੇ
ਗੰਦ ਦੇ ਢੇਰ ਤੇ ਸੁੱਟ ਰਹੀ ਸੀ ।
ਰਵੇਲ ਸਿੰਘ ਇਟਲੀ
|
11/07/2015 |
ਹੋਰ
ਕਹਾਣੀਆਂ >>
|
|
|
|
|
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|