ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ


ਐਤਕੀ ਗਰਮੀਆਂ ਦੀਆਂ ਛੁੱਟੀਆ ਹੁੰਦਿਆ ਸਾਰ ਹੀ ਬੱਚਿਆਂ ਨੇ ਰੋਲਾ ਪਾਉਣਾ ਸ਼ੁਰੁ ਕਰ ਦਿਤਾ ਅਸੀਂ ਸੈਰ-ਸਪਾਟਾ ਕਰਨ ਸ਼ਿਮਲੇ ਜਾਣਾ ਹੈ ਅਸੀਂ ਸ਼ਿਮਲੇ ਜਾਣਾ ਹੈ ! ਸਾਰਿਆਂ ਨੇ ਪੁਰੀ ਤਿਆਰੀ ਕਸ ਲਈ ਤੇ ਸ਼ਿਮਲੇ ਜਾਣ ਦਾ ਪਰੋਗਰਾਮ ਬਣਾ ਲਿਆ ! ਸੋਮਵਾਰ ਸਵੇਰੇ ਸੋਹਣੇ ਸੋਹਣੇ ਕਪੜੇ ਪਾ ਕੇ ਆਪਣੀਆ ਕਾਰਾਂ ਵਿਚ ਸਵਾਰ ਹੋ ਕੇ ਸ਼ਿਮਲੇ ਨੂੰ ਚਾਲੇ ਪਾ ਦਿਤੇ ! ਦੁਪਿਹਰ ਦਾ ਖ਼ਾਣਾ ਘਰੋ ਬਣਾ ਕੇ ਨਾਲ ਹੀ ਪੈਕ ਕਰ ਲਿਆ ਅਤੇ ਸਿਧੇ ਜਾ ਕੇ ਚੰਡੀਗੜ ਵੈਰਕਾ ਪਿਕਨਿਕ ਪੌਆਇੰਟ ਤੇ ਰੁਕੇ ਅਤੇ ਸਾਰਿਆ ਨੇ ਬੈਠ ਕੇ ਲੰਚ ਕੀਤਾ ! ਫੇਰ ਮਿੱਠੀ ਮਿੱਠੀ ਠੰਡੀ ਲੱਸੀ ਪੀਤੀ ! ਪੰਚਕੁਲਾ , ਪੰਜੋਰ ਹੁੰਦੇ ਹੋਏ ਫਿਰ ਸੋਲਨ ਰੁਕੇ ! ਇਥੇ ਚਾਹ-ਪਾਣੀ ਪੀ ਕੇ ਸ਼ਿਮਲੇ ਨੂੰ ਚਲ ਪਏ ! ਸੋਲਨ ਤੋ ਚੜਾਈ ਸ਼ੁਰੂ ਹੋ ਗਈ !

ਤਕਰੀਬਨ ਸ਼ਾਮ ਦੇ 6 ਵਜੇ ਅਸੀ ਸ਼ਿਮਲੇ ਸਿਧੇ ਮਰੀਨਾ ਹੋਟਲ ਪਹੁੰਚ ਗਏ ਜਿਸ ਦੀ ਪਹਿਲਾ ਹੀ ਬੁਕਿੰਗ ਕਰਵਾਈ ਹੋਈ ਸੀ ! ਕਾਰਾਂ ਵਿਚੋ ਸਮਾਨ ਕੱਢ ਕੇ ਕਾਰਾਂ ਪਾਰਕਿੰਗ ਕੀਤੀਆਂ ਅਤੇ ਆਪਣਿਆ ਕਮਰਿਆਂ ਵਿਚ ਪਹੰਚ ਕੇ ਹਥ ਮੁੰਹ ਧੋ ਕੇ ਥੋੜਾ ਆਰਾਮ ਕੀਤਾ ! ਕੁਝ ਖਾਣ ਪੀਣ ਦਾ ਆਡਰ ਦੇ ਦਿਤਾ ! ਖਾਣ ਪੀਣ ਤੋ ਵੇਹਲੇ ਹੋ ਕੇ ਹੋਟਲ ਵਿਚ ਏਧਰ ਉਧਰ ਘੁੰਮਣ ਲਗ ਪਏ ਅਤੇ ਇਨੇ ਚਿਰ ਨੁੰ ਰਾਤ ਦੇ ਖਾਣੇ ਦਾ ਸੱਦਾ ਆ ਗਿਆ ! ਡਿਨਰ ਬਹੁਤ ਸਵਾਦਲਾ ਅਤੇ ਮਜ਼ੇਦਾਰ ਸੀ !
ਖ਼ਾਣਾ ਖਾ ਕੇ ਲਿਫ਼ਟ ਰਾਹੀਂ ਥਲੇ ਉਤਰ ਕਿ ਬਾਹਰ ਮੇਨ ਬਜ਼ਾਰ ਨੂੰ ਸਾਰੇ ਪੈਦਲ ਹੀ ਚਲ ਪਏ !

ਪਹਾੜੀ ਲੋਗ ਬੜੇ ਸਾਉ , ਮੇਹਨਤੀ ਅਤੇ ਇਮਾਨਦਾਰ ਹੁੰਦੇ ਹਨ !

ਸ਼ਿਮਲਾ ਸ਼ਹਿਰ ਰੰਗ-ਬਹੁਰੰਗੀਆਂ ਲਾਇਟਾ ਨਾਲ ਜਗ-ਮਗ ਕਰ ਰਿਹਾ ਸੀ ! ਸਭ ਨੇ ਆਪਣੇ ਆਪਣੇ ਮੋਬਾਇਲ ਅਤੇ ਕੇਮਰਿਆਂ ਨਾਲ ਵੰਨ-ਸੁਵੰਨੇ ਪੋਜ਼ ਬਣਾ ਬਣਾ ਕੇ ਫ਼ੋਟੋ ਖਿਚੀਆਂ ! ਕਿਤੇ ਕਿਤੇ ਨਵੇਂ ਵਿਆਏ ਹੋਏ ਜੋੜੇ ਵੀ ਘੁੰਮ ਰਿਹੇ ਸਨ !

ਰਾਤ ਦਾ ਮੋਸਮ ਬਹੁਤ ਸੁਹਾਵਣਾ ਸੀ ! ਠੰਡੀ ਠੰਡੀ ਹਵਾ ਚਲ ਰਹੀ ਸੀ ! ਮਸਤੀ ਭਰਿਆ ਆਨੰਦ ਮਹਿਸੁਸ ਹੋ ਰਿਹਾ ਸੀ ਛੇਤੀ ਹੀ ਸਭ ਸੋ ਜਾਣ ਲਈ ਅਖ਼ਾਂ ਮੀਟਦੇ ਜਾ ਰਿਹੇ ਸਨ ਸ਼ਾਇਦ ਸਫਰ ਦੀ ਥਕਾਵਟ ਅਤੇ ਸਵਾਦੀ ਖ਼ਾਣਾ ਰੱਜ ਕੇ ਖਾਣ ਕਰਕੇ ! ਵਾਪਿਸ ਹੋਟਲ ਪਹੁੰਚ ਕੇ ਫਟਾ-ਫਟ ਆਪੋ ਆਪਣੇ ਬਿਸਤਰਿਆਂ ਵਿਚ ਵੜ ਗਏ ! ਮਸਤੀ , ਸ਼ਰਾਰਤਾਂ ਅਤੇ ਗੱਪਾਂ ਦਾ ਦੋਰ ਸ਼ੁਰੁ ਹੋ ਗਿਆ ! ਰਾਤ ਕਾਫੀ ਹੋ ਚੁਕੀ ਸੀ ਅਤੇ ਛੇਤੀ ਹੀ ਵਾਰੋ-ਵਾਰੀ ਸਾਰੇ ਘੂਕ ਸੌਂ ਗਏ !

ਸਵੇਰੇ ਉਠ ਕੇ ਨਹਾ- ਧੋ ਕੇ ਤਿਆਰ ਹੋ ਗਏ ! ਬਰੇਕ ਫ਼ਾਸਟ ਲਿਆ ਤੇ ਸ਼ਿਮਲਾ ਦੇਖਣ ਲਈ ਪੈਦਲ ਹੀ ਚਲ ਪਏ ! ਇਸ ਤਰਾਂ ਪੁਰੇ ਤਿੰਨ ਦਿਨ ਸ਼ਿਮਲੇ ਦੀ ਰੱਜ ਕੇ ਸੈਰ ਕੀਤੀ! ਪਰ ਮੈਂ ਸ਼ਿਮਲਾ ਕੂਈਨ ਨੂੰ ਹੀ ਲੱਭਦਾ ਰਿਹਾ ! ਬਹੁਤ ਪੁਛ-ਗਿਛ ਕੀਤੀ ਪਰ ਕੁਛ ਵੀ ਪਤਾ ਨਾ ਲਗਾ !

ਅਗਲੇ ਦਿਨ ਦੁਪਿਹਰ ਦੇ ਖਾਣੇ ਤੋ ਬਾਹਦ ਵਹੁਟੀਆਂ ਨੇ ਬਚਿਆ ਨੂੰ ਨਾਲ ਲੈ ਕੇ ਸ਼ਾਪਿੰਗ ਕਰਨ ਲਈ ਮੂਡ ਬਣਾ ਕਿ ਚਲ ਪਈਆਂ ਅਤੇ ਮੈਂ ਹੋਟਲ ਦੀ ਬਾਲਕੋਨੀ ਵਿਚ ਬੈਠਾ ਦੂਰ ਸ਼ਿਮਲੇ ਦੀਆਂ ਪਹਾੜੀਆ ਦੇ ਨਜ਼ਾਰੇ ਦੇਖਦਾ ਰਿਹਾ !

ਸ਼ਾਮ ਨੂੰ ਮੈਨੁੰ ਵੀ ਫ਼ੋਨ ਕਰਕੇ ਬਾਜ਼ਾਰ ਬੁਲਾ ਲਿਆ ਗਿਆ ! ਜਿਥੇ ਉਹ ਸਾਰੀਆਂ ਆਪਣੀ ਆਪਣੀ ਪਸੰਦ ਦੇ ਸੂਟ ਖ਼ਰੀਦ ਚੁਕੀਆਂ ਸਨ ਅਤੇ ਕਾਉਂਟਰ ਤੇ ਝੁਰਮਟ ਪਾਈ ਸ਼ਾਇਦ ਪੈਸਿਆਂ ਦਾ ਹਿਸਾਬ ਹੋ ਰਿਹਾ ਸੀ !

ਬੂਟੀਕ ਬਹੁਤ ਵਧੀਆ ਢੰਗ ਨਾਲ ਸਜਾਇਆ ਹੋਇਆ ਸੀ ! ਇਕ ਪਾਸੇ ਪੀਲੇ ਰੰਗ ਦੇ ਡੀਜ਼ਾਇਨਦਾਰ ਅਤੇ ਫ਼ੁਲਾਂ ਵਾਲੇ ਪਟਿਆਲਾ ਸ਼ਾਹੀ ਸੂਟ ਲਹਰੀਏ ਦੁਪੱਟਿਆਂ ਨਾਲ ਤਰਤੀਬ ਵਾਰ ਟਿਕਾਏ ਹੋਏ ਸਨ ! ਦੂਸਰੇ ਪਾਸੇ ਹਰੇ ਰੰਗ ਦੇ ਵੰਨ-ਸੁਵੰਨੇ ਸੂਟ ਰੱਖੇ ਹੋਏ ਸਨ ! ਹਰੇ ਰੰਗ ਦੇ ਪਿਆਰੇ ਪਿਆਰੇ ਸੂਟ ਦੇਖ ਕਿ ਮੈਨੁੰ ਇਹ ਸ਼ਿਅਰ ਯਾਦ ਆ ਗਿਆ:

ਹਰੇ ਰੰਗ ਦਾ ਸੋਹਣਾ ਸੂਟ ਪਾ ਕੇ , ਤਿਤਲੀ ਉਡਦੀ ਜਿਵੇਂ ਕੋਈ ਜਾ ਰਹੀ ਏ !
ਸੱਚ-ਮੁਚ ਅਜੀਤ ਨੂੰ ਇੰਝ ਲਗਦਾ , ਜਿਵੇਂ ਸ਼ਿਮਲੇ ਤੋਂ ਮਿਰਚ ਕੋਈ ਆ ਰਹੀ ਏ !!

ਇਕ ਖ਼ਾਨਾ ਕਾਲੇ ਰੰਗ ਦੇ ਪਿਆਰੇ ਸੂਟਾ ਨਲ ਭਰਿਆ ਪਿਆ ਸੀ ! ਇਕ ਵੱਡੇ ਸਾਰੇ ਸ਼ੋਅ-ਕੇਸ ਵਿਚ ਲਾਲ-ਗੁਲਾਬੀ , ਫ਼ੀਰੋਜ਼ੀ , ਨੀਲੇ ਅਤੇ ਸਫ਼ੇਦ ਬੂਟੀ-ਦਾਰ ਸੂਟ ਪਏ ਹੋਏ ਸਨ ! ਇਕ ਹੋਰ ਰੈਕ ਉਪਰ ਚੈਕ ਡੀਜ਼ਾਇਨ ਵਾਲੇ ਗਰਮ ਸੂਟ ਰੱਖੇ ਹੋਏ ਸਨ !

ਇਕ ਸਟੈਡ ਉਪਰ ਬੜੇ ਸੋਹਣੇ ਸੋਹਣੇ ਸ਼ਾਲ ਟਿਕਾਏ ਹੋਏ ਸਨ !

ਬੂਟੀਕ ਅੰਦਰ ਕਾਫੀ ਗਹਿਮਾ-ਗਹਿਮੀ ਸੀ ! ਮੇਰੇ ਬੂਟੀਕ ਪਹੁਚਣ ਤੇ ਉਹਨਾ ਨੇ ਮੈਨੁੰ ਬਿਲ ਅਤੇ ਕਪੜਿਆਂ ਦੇ ਲਫ਼ਾਫੇ ਫੜਾ ਦਿਤੇ ! ਬਿਲ ਦੇਖ ਕੇ ਪੜ ਕੇ ਮੈਂ ਹੈਰਾਨ ਹੋ ਗਿਆ - ਮੀਨਾ ਬੂਟੀਕ ! ਇਕ ਦਮ ਜੋਰ ਦੀ ਮੈਂ ਕਹਿ ਬੈਠਾ – ਮੀਨਾ ……. ! ਮੇਰੀ ਆਵਾਜ਼ ਸੁਣ ਕੇ ਇਕ ਪਿਆਰੀ ਆਵਾਜ਼ - ਹਾਂਜੀ - ਮੈਨੂੰ ਸੁਣਾਈ ਦਿਤੀ ਅਤੇ ਮੇਰੀ ਜਾਗ ਖੁਲ ਗਈ ! ਇਹ ਇਕ ਪਿਆਰਾ ਸੁਫ਼ਨਾ ਸੀ ! ਪਰ ਇਹ ਆਵਾਜ਼ ਸੱਚ-ਮੁਚ ਮੀਨਾ ਦੀ ਹੀ ਸੀ ਜਿਸਨੂੰ ਮੈਂ ਚਾਰ ਦਿਨਾਂ ਤੋਂ ਲਭਦਾ ਲਭਦਾ ਖੁਦ ਹੀ ਗਵਾਚ ਗਿਆ ਸਾਂ !

ਅਜੀਤ ਸਿੰਘ ਭੰਮਰਾ ਫਗਵਾੜਾ

12/09/2016

ਹੋਰ ਕਹਾਣੀਆਂ  >>    


 
  ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com