ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ  
 (24/04/2019)


 ਉੱਚੇ ਲੰਮੇ ਕੱਦ ਕਾਠ ਦਾ, ਤਗੜੇ ਜੁੱਸੇ ਤੇ ਅੱਖੜ ਸੁਭਾ ਵਾਲਾ  ਸੀ, ਲਸ਼ਕਰ ਸਿੰਘ ਫੌਜੀ। ਦਾੜ੍ਹੀ ਤਾਂ ਭਾਵੇਂ ਉਹ ਨਹੀਂ ਸੀ ਕੱਟਦਾ ਪਰ ਵਾਰ ਵਾਰ ਦਾੜ੍ਹੀ ਦੇ ਵਾਧੂ ਵਾਲ ਪੁੱਟਦੇ ਰਹਿਣ ਦੀ ਅਤੇ ਮੁੱਛਾਂ ਨੂੰ ਦੰਦਾਂ ਨਾਲ ਕੁਤਰਦੇ ਰਹਿਣ ਦੀ ਉਹਨੂੰ ਪੱਕੀ ਆਦਤ  ਸੀ। ਐਵੇਂ ਨਿੱਕੀ ਮੋਟੀ ਗੱਲੇ ਹੂਰੇ ਮੁੱਕੀ ਹੋ ਜਾਣਾ ਤੇ ਰਾਹ ਜਾਂਦੇ ਝਗੜੇ  ਵਿੱਚ ਆ ਕੇ ਉਨ੍ਹਾਂ ਨੂੰ ਆਪਣੇ ਗਲ਼ ਪਾ ਲੈਣਾ ਉਸ ਲਈ ਆਮ ਗੱਲ ਸੀ। ਕਿਸੇ ਵੱਡੀ ਗਲਤੀ ਕੀਤੇ ਜਾਣ ਤੇ ਉਹ ਫੌਜ ਵਿੱਚੋਂ ਬਾਰਾਂ ਪੱਥਰ ਹੋ ਕੇ ਘਰ ਆ ਗਿਆ ਸੀ। ਸ਼ਰਾਬ ਪੀਣ ਦੀ ਅਤੇ ਜੂਆ ਖੇਡਣ ਦੀ ਉਸ ਨੂੰ ਪੱਕੀ ਲਤ ਸੀ। ਪਿੰਡ ਦੇ ਬਾਹਰ ਵਾਰ ਇੱਕ ਆਟਾ ਪੀਹਣ ਵਾਲੀ ਚੱਕੀ ਦੇ ਨਾਲ ਲਗਦੇ ਇਹਾਤੇ ਵਿੱਚ ਤਾਸ਼ ਨਾਲ ਜੂਆ ਖੇਡਦੀ ਢਾਣੀ ਵਿੱਚ ਜਾਣੋਂ ਉਹ ਕਦੇ ਨਹੀਂ ਖੁੰਝਦਾ ਸੀ। ਤਾਸ਼ ਖੇਡਦਾ ਜੂਏ ਵਿੱਚ ਕਦੇ ਕੁਝ ਜਿੱਤ ਜਾਂਦਾ  ਕਦੇ ਹਾਰ ਜਾਂਦਾ, ਪਰ ਉਸ ਜਿਤੀ ਰਕਮ ਨੂੰ ਬੋਤਲ ਖਰੀਦ ਕੇ ਯਾਰਾਂ ਵਿੱਚ ਬਹਿਕੇ ਪੀ ਕੇ ਜਦੋਂ ਵੇਲੇ ਕੁਵੇਲੇ ਉਹ ਦਾਰੂ ਨਾਲ ਟੁੰਨ ਹੋ ਕੇ  ਰਾਤ ਨੂੰ ਜਦੋਂ ਘਰ ਵੜਦਾ ਤਾਂ ਘਰ ਵਾਲੀ ਬੜੀ ਖਿਝਦੀ ਤਾਂ ਉਹ ਅੱਗੋਂ ਦੰਦੀਆਂ ਜੇਹੀਆਂ ਕੱਢਦਾ ਕਹਿੰਦਾ ” ਚੱਲ ਛੱਡ  ਸੌਹਰੀ ਦੀਏ ਭੁਖ ਬੜੀ ਲੱਗੀ ਏ, ਲਿਆ ਹੁਣ ਖਾਣ ਨੂੰ ਦੇਹ ਕੁੱਝ” ਘਰ ਵਾਲੀ ਵੀ ਹੁਣ  ਰੋਜ਼ ਦੀ ਆਦੀ ਹੋ ਗਈ ਸੀ।

ਗੁਆਂਢੀਆਂ ਦਾ ਗੋਲ ਮਟੋਲ ਜਿਹਾ ਮੁੰਡਾ ਜਿਸ ਨੂੰ  ਲਾਡ ਨਾਲ ਸਾਰੇ ਗੋਲਾ ਕਹਿੰਦੇ ਹੁੰਦੇ ਸਨ,ਜੋ ਕਦੇ ਘਰ ਟਿਕ ਕੇ ਨਹੀਂ ਸੀ ਬੈਠਦਾ, ਉਹ ਵੀ ਇਕ ਦਿਨ  ਐਵੇਂ ਫਿਰਦਾ ਫਿਰਾਂਦਾ ਜਿੱਥੇ ਉਹ ਹੋਰ ਸਾਥੀਆਂ ਨਾਲ ਤਾਸ਼ ਦੀ ਬਾਜ਼ੀ ਲਾਕੇ ਜੂਆ ਖੇਡ ਰਿਹਾ ਸੀ, ਉਥੇ ਜਾ ਪਹੁੰਚਿਆ। ਉਸ ਨੂੰ ਵੇਖ ਕੇ ਲਸ਼ਕਰ ਘੂਰੀ ਵੱਟ ਕੇ ਕਹਿਣ ਲੱਗਾ” ਚੱਲ ਉਏ ਸਹੁਰੀ ਦਿਆ ਤੂੰ ਕਿੱਥੇ ਆ ਵੜਿਆਂ ਗੋਲਿਆ”। ਉਹ  ਕਹਿਣ ਲੱਗਾ ਕੋਈ ਨਹੀਂ ਮੈਂ ਚਾਚੀ ਨੂੰ ਜਾ ਕੇ ਦੱਸ ਦੇਣਾ ਕਿ ਚਾਚਾ ਚੱਕੀ ਵਾਲੇ ਹਾਤੇ ਵਿਚ ਜੂਆ ਖੇਡ ਰਿਹਾ ਹੈ, ਭਾਂਵੇਂ ਤੂੰ ਆਪ ਜਾ ਕੇ ਵੇਖ ਲੈ, ਉਹ ਘਰ ਵਾਲੀ ਤੋਂ ਆਪਣੀਆਂ ਕਮਜ਼ੋਰੀਆਂ ਕਰਕੇ ਕੇ ਇਵੇਂ ਡਰਦਾ ਸੀ ਜਿਵੇਂ ਕੋਈ ਮੁਜਰਮ ਕਿਸੇ ਕੀਤੇ ਜੁਰਮ ਵਿੱਚ ਕਿਸੇ ਚਸ਼ਮ ਦੀਦ ਦੀ ਗੁਵਾਹੀ  ਤੋਂ ਡਰਦਾ ਹੈ। ਉਹ ਗੋਲੇ ਨੂੰ ਇੱਕ ਢਊਆ ਪੈਸਾ  ਫੜਾ ਕੇ ਬੋਲਿਆ ਚੱਲ ਦੌੜ ਜਾ ਇੱਥੋਂ ਤੇ ਜੇ ਚਾਚੀ ਨੂੰ ਮੇਰੇ ਬਾਰੇ  ਦੱਸਿਆ ਤਾਂ  ਯਾਦ ਰੱਖੀਂ ਬੱਚੂ, ਕੁੱਟ ਕੁੱਟ ਕੇ ਤੇਰਾ ਧੂਆਂ ਕੱਢ ਕੇ ਤੇਰਾ ਗੋਲੇ ਦਾ ਢੌਲੂ ਬਣਾ ਦਿਆਂਗਾ।

ਚਾਚੇ ਲਸ਼ਕਰ ਦਾ ਦਿੱਤਾ ਹੋਇਆ ਉਹ ਪੈਸਾ ਲੈ ਕੇ ਗੋਲੇ  ਨੂੰ ਜਿੱਨਾ ਚਾਅ ਚੜ੍ਹਿਆ, ਉਨਾ  ਚਾਅ  ਤਾਂ ਗੋਲੇ ਨੂੰ ਕਦੇ ਨਵਾਂ ਝੱਗਾ ਪਾਉਣ ਤੇ ਵੀ ਕਦੇ ਨਹੀਂ  ਚੜ੍ਹਿਆ ਸੀ। ਮਾਂ ਤੋਂ ਇਕ ਪੈਸਾ ਲੈਣ ਲਈ ਤਾਂ ਗੋਲਾ  ਕਈ ਵਾਰ ਸਾਰਾ ਦਿਨ ਤਰਲੇ ਕੱਢਦਾ ਹੁੰਦਾ ਸੀ ਤੇ ਮਾਂ ਦੁਕਾਨ ਤੋਂ ਸੌਦਾ ਲੈਣ ਵੇਲੇ ਉਸ ਨੂੰ ਫੁੱਲੀਆਂ ਦੇ ਝੂੰਗੇ ਨਾਲ ਹੀ ਪਰਚਾ ਦਿਆ ਕਰਦੀ ਸੀ। ਪੈਸਾ ਮੁੱਠੀ ਵਿੱਚ ਲਕੋ ਕੇ  ਘਰ ਜਾਣ ਦੀ ਬਜਾਏ ਉਹ ਚਾਚੀ ਦੇ ਵੇਹੜੇ ਜਾ ਵੜਿਆ ਤੇ  ਵੇਹੜੇ ਵਿੱਚ ਬੈਠੀ ਚਾਚੀ ਦੁਆਲੇ ਫੁੰਮਣੀਆਂ ਪਾਉਣ ਲੱਗ ਪਿਆ। ਉਹ ਮੈਨੂੰ ਪੁੱਛਣ ਲੱਗੀ ਕਿ ਵੇ ਗੋਲਿਆ ਇਹ ਮੁੱਠੀ ਵਿੱਚ ਕੀ ਫੜਿਆ ਹੋਇਆ ਹੈ। ਉਹ ਚਾਚੀ ਨੂੰ ਮੁੱਠੀ ਖੋਲ੍ਹਦੇ ਹੋਏ ਬੋਲਿਆ ਚਾਚੀ ਵੇਖ ਮੇਰੇ ਕੋਲ ਪੈਸਾ ਹੈ। ਚਾਚੀ ਕਹਿਣ ਲੱਗੀ ਵੇ ਤੈਨੂੰ  ਕਿੱਥੋਂ ਮਿਲਿਆ  ਇਹ ਪੈਸਾ ਉਹ ਕਹਿਣ ਲੱਗਾ ਨਾ ਚਾਚੀ, ਉਹ ਪੈਸੇ ਵਾਲੀ ਗੱਲ ਮੈਂ ਨਹੀਂ ਦੱਸਣੀ, ਚਾਚੇ ਨੇ ਕਿਹਾ ਸੀ, ਜੇ ਚਾਚੀ ਨੂੰ ਇਹ ਗੱਲ  ਦੱਸੀ ਤਾਂ ਕੁੱਟ ਬੜੀ ਪਏ ਗੀ। ਚਾਚੀ ਦਾ ਅਸਲ ਗੱਲ ਸਮਝ ਕੇ ਗੋਲੇ ਦੀ ਮਾਸੂਮੀਅਤ ਵੇਖ ਕੇ  ਬਦੋ ਬਦੀ ਹਾਸਾ ਨਿਕਲ ਗਿਆ।

ਉਹ ਹੱਟੀ ਗਿਆ ਤੇ ਧੇਲੇ ਦੀ ਮੁੰਗ ਫਲੀ ਰਿਉੜੀਆਂ ਨਾਲ ਝੋਲੀ ਵਿੱਚ ਪਾਈ, ਤੇ ਖਾਂਦਾ ਖਾਂਦਾ ਘਰ ਪਹੁੰਚ ਗਿਆ ਤੇ, ਪੁਛਣ ਤੇ ਸਾਰੀ  ਗੱਲ ਉਸ ਨੇ ਮਾਂ ਨੂੰ ਦੱਸ ਦਿੱਤੀ, ਤੇ ਬਾਕੀ ਬਚਿਆ ਧੇਲਾ ਉਸ ਨੂੰ ਫੜਾ ਕੇ ਕਹਿਣ ਲੱਗਾ, ਲੈ ਬੇਬੇ ਇਹ ਧੇਲਾ ਸਾਂਭ ਕੇ ਰੱਖ ਛੱਡ ਮੇਰੇ ਵਾਸਤੇ,ਧੇਲਾ ਉਦੋਂ ਪੈਸੇ ਦਾ ਅੱਧ ਹੁੰਦਾ ਸੀ। ਇਸੇ ਤਰ੍ਹਾਂ ਉਦੋਂ ਧੇਲੀ ਰੁਪਈਏ ਦਾ ਅੱਧ ਹੁੰਦੀ ਸੀ।ਗੋਲੇ ਨੂੰ ਚਾਚਾ ਲਸ਼ਕਰ ਸੱਚੀਂ ਮੁਚੀਂ ਉਦੋਂ ਬੜਾ ਮੈਨੂੰ ਬੜਾ ਅਮੀਰ ਬੰਦਾ ਲੱਗਦਾ ਸੀ।

ਲਸ਼ਕਰ ਫੌਜੀ ਮੀਟ ਖਾਣ ਦਾ ਵੀ ਤਗੜਾ ਸ਼ੌਕੀਨ ਸੀ, ਕੁੱਕੜ ਮੱਛੀ, ਤਾਂ ਉਹ ਆਪ ਹੱਥੀਂ ਬਣਾ ਕੇ ਖਾਂਦਾ ਸੀ, ਪਰ ਉਹ ਬੱਕਰੇ ਝਟਕਾਉਣ ਵਿੱਚ ਵੀ ਬੜਾ ਮਾਹਿਰ ਸੀ, ਇੱਕੋ ਟੱਪ ਨਾਲ ਦੋ ਦੋ ਬੱਕਰੇ ਝਟਕਾ ਲੈਣਾ  ਲਸ਼ਕਰ ਫੌਜੀ ਦਾ ਹੀ ਕੰਮ ਸੀ। ਕਿਸੇ ਦਿਨ ਦਿਹਾਰ ਜਾਂ ਵਿਆਹ ਸ਼ਾਦੀਆਂ ਤੇ ਬੱਕਰੇ ਝਟਕਾਉਣ ਲਈ ਖਾਸ ਕਰ ਲਸ਼ਕਰ ਫੌਜੀ ਨੂੰ ਹੀ ਬੁਲਾਇਆ ਜਾਂਦਾ ਸੀ। ਇਸ ਕੰਮ ਬਦਲੇ ਉਹਨੋਂ ਵੀ ਵਿੱਚੋਂ ਸੇਰ ਕੁ ਮੀਟ ਇਸ ਕੰਮ ਦੇ ਬਦਲੇ ਮਿਲ ਜਾਂਦਾ ਸੀ।

ਦੇਸ਼ ਦੀ ਵੰਡ ਤੋਂ ਬਾਅਦ ਹੋਰਨਾਂ ਸ਼ਰਨਾਰਥੀਆਂ ਵਾਂਗ ਲਸ਼ਕਰ ਵੀ ਪਿੰਡ ਪਿੰਡ ਖੱਜਲ ਖੁਆਰ ਹੁੰਦਾ ਰਿਹਾ,ਕਦੇ ਕਿਤੇ ਅਮਰੂਦ ਵੇਚਣ ਦਾ ਟੋਕਰਾ ਰੱਖੀ ਬੈਠਾ ਵੇਖਿਆ ਜਾਂਦਾ, ਕਦੇ ਕੋਈ ਖਰਬੂਜ਼ੇ ਹਦਵਾਣਿਆਂ ਦੇ ਢੇਰ ਤੇ ਹਦਵਾਣੇ ਖਰਬੂਜ਼ੇ ਵੇਚਦਾ ਵੇਖਿਆ ਜਾਂਦਾ, ਪਰ ਉਸ ਦੀ ਇੱਕ ਗੱਲ ਤਾਂ ਪੱਕੀ ਸੀ ਕਿ ਉਹ ਚੋਰੀ ਚਕਾਰੀ ਨਹੀਂ ਸੀ ਕਰਦਾ ਅਤੇ ਝੂਠ ਵੀ ਬਹੁਤ ਘੱਟ ਬੋਲਦਾ ਸੀ। ਆਖਿਰ ਫਿਰਦੇ ਫਿਰਾਂਦੇ ਨੇ ਉਸ ਨੇ ਇਕ ਛੋਟੇ ਜਿਹੇ ਕਸਬੇ ਵਿੱਚ ਆਪਣਾ ਪੱਕਾ ਟਿਕਾਣਾ ਬਣਾ ਕੇ ਇੱਕ ਝਟਕਈ ਦਾ ਖੋਖਾ ਬਣਾ ਲਿਆ। ਜਿਸ ਤੋਂ ਥੋੜ੍ਹੀ ਦੂਰ ਹੀ ਸ਼ਰਾਬ ਦਾ ਠੇਕਾ ਵੀ ਸੀ। ਹੁਣ ਉਸ ਦਾ ਖਾਣ ਪੀਣ ਦਾ ਬੰਦੋਸਤ ਪੱਕਾ ਹੋ ਗਿਆ ਸੀ ਨਾਲੇ ਰਾਤ ਨੂੰ ਘਰ ਵਾਪਸੀ ਤੇ ਖੋਖੇ ਤੋਂ ਬਚਿਆ ਮੀਟ ਤੇ ਠੇਕੇ ਤੋਂ ਸ਼ਰਾਬ ਦਾ ਅਧੀਆ ਅਤੇ ਮੀਟ ਘਰ ਲੈ ਆਉਂਦਾ ਚਾਚੀ ਅਤੇ ਨਿਆਣੇ ਵੀ ਮੀਟ ਖਾਣ ਦੇ ਸ਼ੌਕੀਨ ਸਨ। ਹੁਣ ਔਲਾਦ ਵੀ ਵੱਡੀ ਹੋ ਚੁਕੀ ਸੀ। ਇੱਕੋ ਇੱਕ ਮੁੰਡਾ ਸੀ ਜੋ ਫੌਜ ਵਿੱਚ ਭਰਤੀ ਹੋ ਗਿਆ,ਘਰ ਦਾ ਗੁਜ਼ਾਰਾ ਮਾੜਾ ਮੋਟਾ ਹੋਣ ਲੱਗ ਪਿਆ।

ਸਮੇਂ ਦਾ ਵਾਅ ਵਰੋਲਾ ਕੀ ਪਤਾ ਕਦੋਂ ਆਦਮੀ ਨੂੰ ਆਪਣੇ ਵਿੱਚ ਲਪੇਟ ਕੇ ਕਿੱਥੇ ਸੁਟ ਜਾਵੇ ਕੁੱਝ ਇਵੇਂ ਹੀ ਹੋਇਆ  ਲਸ਼ਕਰ ਫੌਜੀ ਨਾਲ ਵੀ, ਜਿੱਸ ਨੇ ਉਸ ਦੇ ਗ੍ਰਿਹਸਥ ਗੱਡੀ ਜ਼ਰਾ ਸੌਖੀ ਹੋਈ ਚਾਲ ਵਿੱਚ ਰੋੜਾ ਅਟਕਾਉਣ ਦਾ ਕੰਮ ਕੀਤਾ,  ਇਕ ਦਿਨ ਕੁਝ ਬੰਦੇ ਉਸ ਦੇ ਨਾਲ ਦੇ ਠੇਕੇ ਤੇ ਕਿਸੇ ਪੁਰਾਣੇ ਵੈਰ ਕਰਕੇ  ਲੜ ਪਏ, ਜਿਸ ਕਰਕੇ ਉਨ੍ਹਾਂ ਵਿੱਚੋਂ ਇਕ ਜਣੇ ਦਾ ਮੌਕੇ ਤੇ ਹੀ ਕਤਲ  ਹੋ ਗਿਆ। ਲਸ਼ਕਰ ਵੀ ਉਨ੍ਹਾਂ ਕੋਲ ਜਾ ਕੇ ਖੜ੍ਹ ਕੇ ਵੇਖਣ ਲੱਗ ਪਿਆ,  ਉਨ੍ਹਾਂ ਨੇ ਉਸ ਨੂੰ ਚਸ਼ਮ ਦੀਦ ਗੁਵਾਹ ਬਣਾ ਲਿਆ। ਕੇਸ ਕੋਰਟ ਵਿੱਚ ਜਾ ਲੱਗਾ। ਦੋਵੇਂ ਪਾਰਟੀਆਂ ਉਸ ਨੂੰ ਆਪੋ  ਆਪਣੇ ਪੱਖ  ਤੇ ਜ਼ੋਰ ਪਾਉਣ ਲੱਗੀਆਂ।ਤਰੀਕਾਂ ਤੇ ਤਰੀਕਾਂ ਪੈਣ ਲੱਗੀਆਂ, ਕਦੇ ਉਸ ਨੂੰ ਇਕ ਪਾਰਟੀ ਉਸ ਨੂੰ ਗੁਵਾਹੀ ਨਾ ਦੇਣ ਵਾਸਤੇ ਜ਼ੋਰ ਪਾਉਣ ਲੱਗੀ ਅਤੇ ਧਮਕੀਆਂ ਵੀ ਦੇਣ ਲੱਗੀ ਦੂਜੀ ਧਿਰ ਗਵਾਹੀ ਤੇ ਪੱਕੇ ਰਹਿਣ ਲਈ ਜ਼ੋਰ ਪਾਉਂਦੀ ਰਹੀ।ਲਸ਼ਕਰ ਵਿਚਾਰੇ ਦੀ ਜਾਣ ਜਿਵੇਂ ਕੜਿੱਕੀ ਵਿੱਚ ਫਸ ਗਈ। ਕੇਸ ਵਿੱਚ ਬਾਰ ਬਾਰ ਤਰੀਕਾਂ ਪੈਣ ਕਰਕੇ ਉਸ ਦੇ ਕਾਰੋਬਾਰ ਵਿੱਚ  ਰੁਕਾਵਟ ਵੀ ਪੈਣੀ ਸ਼ੁਰੂ ਹੋ ਗਈ।

ਲਸ਼ਕਰ ਫੌਜੀ ਨੂੰ ਗੁਵਾਹੀ ਤੋਂ ਮੁਕਰਣ ਲਈ ਬੜੇ ਲਾਲਚ,ਅਤੇ ਜਾਨੋਂ ਮਾਰਣ ਦੀਆਂ ਧਮਕੀਆਂ ਵੀ ਮਿਲੀਆਂ ਪਰ ਉਸ ਨੇ  ਗਵਾਹੀ ਤੋਂ ਮੁਕਰਣ ਲਈ ਕਿਸੇ ਨਾਲ ਕੋਈ ਸਮਝੋਤਾ ਨਾ ਕੀਤਾ। ਪਰ ਉਹ ਹਰ ਵੇਲੇ ਇਸੇ ਚਿੰਤਾ ਵਿੱਚ ਹੀ ਫਸਿਆ ਰਹਿੰਦਾ ਕਿ ਕਿਵੇਂ ਇਸ ਰਾਹ ਜਾਂਦੀ ਮੁਸੀਬਤ ਤੋਂ ਪੱਲਾ ਛੁਡਾਵੇ। ਇਕ ਦਿਨ ਉਹ ਆਪਣੇ ਮੀਟ ਵਾਲੇ ਖੋਖੇ ਤੇ ਬੈਠਾ ਹੋਇਆ ਦੁਕਾਨ ਦਾ ਕੰਮ ਕਰ ਰਿਹਾ ਸੀ। ਦੁਕਾਣ ਤੇ ਕੁੱਝ ਅਣ ਪਛਾਤੇ ਬੰਦੇ ਆਏ ਤੇ ਤੇਜ਼ਾਬ ਨਾਲ ਭਰੀ ਹੋਈ ਬੋਤਲ ਉਸ ਦੇ ਮੂੰਹ ਤੇ ਸੁੱਟ ਕੇ ਛਾਈਂ ਮਾਂਈਂ ਹੋ ਗਏ। ਚਾਚਾ ਬੇਹੋਸ਼ ਹੋ ਗਿਆ, ਕਿਸੇ ਡਰਦੇ ਨੇ ਨਾ ਚੁਕਿਆ ਘਰ ਵਾਲੀ ਨੂੰ ਪਤਾ ਲੱਗਣ ਤੇ ਹਸਪਤਾਲ ਵਿੱਚ ਲਿਜਾਣ ਕਰਕੇ ਮਾੜੇ ਮੋਟੇ ਇਲਾਜ ਨਾਲ ਉਸ ਦੀ ਜਾਣ ਤਾਂ ਬਚ ਗਈ ਪਰ ਚੇਹਰਾ ਖਰਾਬ ਹੋਣ ਦੇ ਨਾਲ ਦੋਵੇਂ ਅੱਖਾਂ ਬੁਰੀ ਤਰ੍ਹਾਂ ਬੇਕਾਰ ਹੋ ਗਈਆਂ। ਥਾਣੇ ਪਰਚਾ ਲਿਖਾਇਆ ਗਿਆ ਪੁਲਿਸ ਵਾਲੇ ਘਰ ਆਏ ਤਾਂ ਸ਼ੱਕ ਵਿੱਚ ਕਿਸੇ ਬੰਦੇ ਦਾ ਨਾਂ ਨਾ ਲੈਣ ਕਰਕੇ ਅਤੇ ਕੋਈ ਚਸ਼ਮ ਦੀਦ ਗੁਵਾਹ ਨਾ ਹੋਣ ਕਰਕੇ ਅਤੇ ਦੂਸਰੀ ਧਿਰ ਨੇ ਪੁਲਸ ਵਾਲਿਆਂ ਨੂੰ ਕੁਝ ਦੇ ਦਿਵਾ ਕੇ ਪਰਚਾ ਰਫਾ ਦਫਾ ਹੋ  ਗਿਆ। ਉਹ ਘਰ ਮੰਜੇ ਤੇ ਬੈਠ ਗਿਆ ,ਦੋਹਾਂ ਪਾਰਟੀਆਂ ਚੋਂ ਕੋਈ ਵੀ ਉਸ ਦੀ ਸਾਰ ਲੈਣ ਲਈ ਨਹੀਂ ਬਹੁੜਿਆ, ਦੁਕਾਨ ਦਾ ਸਾਰਾ ਕੰਮ ਠੱਪ ਹੋ ਗਿਆ। ਉਸ ਦਾ ਆਸਰਾ ਹੁਣ ਸਿਰਫ ਉਸਦਾ ਇਕਲੋਤਾ ਮੁੰਡਾ ਜੋ ਫੌਜ ਵਿੱਚ ਨੌਕਰੀ ਕਰਦਾ ਸੀ ,ਉਸੇ ਤੇ ਹੀ ਸੀ।ਜਿਸ ਦੇ ਛੋਟੇ ਛੋਟੇ ਦੋ ਬੱਚੇ ਸਨ।ਘਰ ਵਾਲੀ ਵੀ ਹੁਣ ਕੁਝ ਕਰਨ ਦੇ ਇਲਾਵਾ ਬਸ ਝੂਰਣ ਜੋਗੀ ਹੀ ਰਹਿ ਗਈ ਸੀ। ਉਹ ਹੀ ਉਸ ਨੂੰ ਲੋੜ ਅਨੁਸਾਰ ਇਧਰ ਉਧਰ ਕਰਦੀ ਰਹਿੰਦੀ ਸੀ। ਰਿਸ਼ਤੇ ਦਾਰ ਸਾਕ ਸੰਬੰਧੀ ਖ਼ਬਰ ਸੁਰਤ ਲੈਣ ਲਈ ਕੁੱਝ ਦਿਨ ਆਉਂਦੇ ਜਾਂਦੇ ਰਹੇ।ਫਿਰ ਹੌਲੀ ਹੌਲੀ ਵਸਦਾ ਰਸਦਾ ਘਰ ਸੁੰਨ ਮਸਾਣ ਜਿਹਾ ਲੱਗਣ ਲੱਗ ਪਿਆ।

ਤੁਰਨ ਫਿਰਨ ਤੋਂ  ਆਤੁਰ ਹੋਏ ਚਾਚੇ ਲਸ਼ਕਰ  ਦੀ ਹਾਲਤ ਮੰਜੇ ਤੇ ਹੀ ਬੈਠੇ ਰਹਿਣ ਕਰਕੇ ਦਿਨੋ ਦਿਨ ਵਿਗੜਦੀ ਗਈ।ਹੁਣ ਉਹ ਬੇ ਪਛਾਣਾ ਜਿਹਾ ਹੋ ਗਿਆ ਸੀ ਤੇ ਉਸਦੀ ਯਾਦਾਸ਼ਤ ਵੀ ਲਗ ਪਗ ਜੁਵਾਬ ਦੇ ਚੁਕੀ ਸੀ। ਕਤਲ ਦੇ ਜਿਸ ਕੇਸ ਵਿੱਚ ਉਸ ਨੂੰ ਚਸ਼ਮ ਦੀਦ ਗੁਵਾਹ ਬਣਾਇਆ ਗਿਆ ਸੀ, ਉਹ ਵੀ ਅਜੇ ਅਦਾਲਤਾਂ ਵਿੱਚ ਉਸੇ ਤਰ੍ਹਾਂ ਲਟਕਦਾ ਆ ਰਿਹਾ ਸੀ। ਇਕ ਦਿਨ ਚਾਚੇ ਦੇ ਹੱਕ ਵਿੱਚ ਗੁਵਾਹੀ ਦੁਆਉਣ ਵਾਲੀ ਧਿਰ ਦੇ ਬੰਦੇ ਉਸ ਦੇ ਘਰ ਆਏ ਤੇ ਉਸ ਦੀ ਹਾਲਤ ਵੇਖ ਕੇ ਕੁੱਝ ਗੱਲਾਂ ਬਾਤਾਂ ਕਰਕੇ ਚਲੇ ਗਏ।ਕਚਹਿਰੀ ਵਿੱਚ ਲੰਮੀਆਂ ਲੰਮੀਆਂ ਤਰੀਕਾਂ ਪੈਂਦੀਆਂ ਰਹੀਆਂ।

ਇੱਕ ਦਿਨ ਕਚਹਿਰੀ ਤੋਂ  ਪਿਆਦਾ ਸੰਮਣ ਲੈ ਕੇ ਆਇਆ ਤੇ ਪਿੰਡ ਦੇ ਮੁਅਤਬਰਾ ਕੋਲੋਂ  ਉਸ ਦੀ ਹਾਲਤ ਦੀ ਸਾਰੀ ਰਪੋਰਟ ਕਰਾ ਕੇ ਲੈ ਗਿਆ। ਲਸ਼ਕਰ ਦੀ ਹਾਲਤ ਹੁਣ ਬਹੁਤ ਚਿੰਤਾ ਜਨਕ ਬਣੀ ਹੋਈ ਸੀ। ਲੰਮਾ ਸਮਾਂ ਮੰਜੇ ਪਏ ਰਹਿਣ ਕਰਕੇ ਖਰਾਬ ਹੋਈ ਹਾਲਤ ਵੇਖ ਕੇ ਘਰ ਵਾਲੀ ਨੇ ਆਪਣੇ ਫੌਜੀ ਮੁੰਡੇ ਨੂੰ ਤਾਰ ਭੇਜ ਕੇ ਕੁਝ ਦਿਨਾਂ ਲਈ ਛੁੱਟੀ ਮੰਗਵਾ ਲਿਆ।ਜੋ ਉਸ ਦੀ ਮਾੜੀ ਮੋਟੀ ਦੇਖ ਭਾਲ ਕਰਦਾ ਰਿਹਾ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ।  ਕੁਝ ਹੀ ਦਿਨਾਂ ਬਾਅਦ ਲਸ਼ਕਰ ਫੌਜੀ ਦੇ ਪ੍ਰਾਣ ਪਖੇਰੂ ਸਦਾ ਲਈ ਉਡਾਰੀ ਮਾਰ ਗਏ। ਉਸੇ ਦਿਨ ਹੀ ਕਿਸੇ ਨੇ ਦੱਸਿਆ ਕਿ ਜਿਸ ਕੇਸ ਜਿਸ ਵਿੱਚ ਉਹ ਚਸ਼ਮ ਦੀਦ ਗੁਵਾਹ ਸੀ ਉਸ ਕੇਸ ਵਿੱਚ ਕਿਸੇ ਚਸ਼ਮ ਦੀਦ  ਗੁਵਾਹੀ ਨਾ ਭੁਗਤਣ ਕਰਕੇ, ਕਾਤਲ ਬਰੀ ਹੋ ਚੁਕਾ ਸੀ।ਅਰਥੀ ਨਾਲ ਜਾਂਦੇ  ਲੋਕਾਂ ਵਿੱਚੋਂ ਕਈ ਬੰਦੇ ਹੌਲੀ ਹੌਲੀ  ਆਪਸ ਵਿੱਚ ਗੱਲਾਂ ਕਰ ਰਹੇ ਸਨ, ਵੇਖੋ ਰੱਬ ਦੇ ਰੰਗ ਇਕ ਪਾਸੇ ਕੋਈ ਚਸ਼ਮ ਦੀਦ ਗੁਵਾਹੀ ਨਾ ਹੋਣ ਕਰਕੇ ਕੋਈ ਕਾਤਲ ਬਰੀ ਹੋ ਚੁਕਾ ਹੈ। ਦੂਜੇ ਪਾਸੇ ਇਹ ਲਸ਼ਕਰ ਫੌਜੀ ਵਚਾਰਾ ਕੋਈ  ਚਸ਼ਮ ਦੀਦ ਗੁਵਾਹ ਨਾ ਮਿਲਣ ਕਰਕੇ ਮੌਤ ਦੀ ਕਾਲ ਕੋਠੜੀ ਵਿੱਚ ਸਦਾ ਲਈ ਬੰਦ ਹੋ ਗਿਆ ਹੈ।
 ਰਵੇਲ ਸਿੰਘ ਇਟਲੀ

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com