ਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ    
 (17/06/2019)

 


stationਰਲ ਮੁੰਡਿਆਂ ਨੇ ਦੇਖੋ ਯਾਰੋ ਕੋਮੀ ਰੇਲ ਚਲਾਈ ,
ਜੋੜ ਕੇ ਡੱਬਾ ਡੱਬਾ ਇਕ ਲੰਮੀ ਰੇਲ ਬਣਾਈ !
ਪਰਾਂ ਹੋ ਜਾ ਸੋਹਣਿਏਂ , ਸਾਡੀ ਰੇਲ-ਗੱਡੀ ਆਈ !
ਪਰਾਂ ਹੋ ਜਾ ਸੋਹਣਿਏਂ , ਸਾਡੀ ਰੇਲ-ਗੱਡੀ ਆਈ !

ਇਹ ਗਾਣਾ ਡੀ ਜੇ ਵਾਲੇ ਆਪਣੇ ਪਰੋਗਰਾਮ ਸਮੇ ਫ਼ਰਮਾਇਸ਼ ਤੇ ਆਖਰ ਤੇ ਜਰੂਰ ਵਜਾਉਦੇਂ ਹਨ ਅਤੇ ਇਕ ਰੇਲ-ਗੱਡੀ ਵਾਂਗੂ ਮੁੰਡੇ ਕੁੜੀਆਂ ਇਕ ਦੂਜੇ ਨੂੰ ਫੜ ਕੇ ਘੁੰਮਣ-ਘੇਰੀਆਂ ਕਢਦੇ ਹਨ ! 

ਸਾਡਾ ਘਰ ਸਟੇਸ਼ਨ ਦੇ ਨਾਲ ਲਗਦੇ ਮੁਹੱਲੇ ਵਿਚ ਸੀ ! ਅਸੀਂ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਾਂ ! ਸਾਡੇ ਨਾਲ ਇਕ ਹੋਰ ਮਕਾਨ ਸੀ ਜਿਸ ਵਿਚ ਮੇਰੀ ਭੂਆ ਰਹਿੰਦੀ ਸੀ ! ਦੋਨਾਂ ਘਰਾਂ ਦੇ ਪਾਣੀ ਲਈ ਇਕ ਸਾਝੀ ਖੂਹੀ ਬਣੀ ਹੋਈ ਸੀ ਜਿਸ ਵਿਚੋਂ ਪਾਣੀ ਬਾਲ਼ਟੀ ਨੂੰ ਲੱਜ ਬਨ ਕੇ ਫਿਰਕੀ ਰਾਂਹੀ ਖਿਚ ਕੇ ਕੱਢਿਆ ਜਾਂਦਾ ਸੀ !

ਮੇਰੀ ਭੂਆ ਜੀ ਦੇ ਦੋ ਮੁੰਡੇ ਮੇਰੇ ਹਾਣ ਦੇ ਸਨ ! ਅਸੀ ਅਕਸਰ ਸ਼ਾਮ ਨੂੰ ਵੇਲੇ-ਕੁਵੇਲੇ ਸੈਰ ਕਰਨ ਸੇਟੇਸ਼ਨ ਤੇ ਚਲੇ ਜਾਦੇ ਸਾਂ ! ਇਸ ਤਰਾਂ ਰੇਲ-ਗੱਡੀਆਂ ਦੇਖਣ ਦਾ ਬਹੁਤ ਸ਼ੋਕ ਪੇਦਾ ਹੋ ਗਿਆ ! ਰੇਲ ਗੱਡੀਆਂ ਦੀ ਚਲਣ ਦੀ ਛੁੱਕ-ਛੁੱਕ ਦੀ ਆਵਾਜ਼ ਬਹੁਤ ਪਿਆਰੀ ਲਗਦੀ ! ਰੇਲ-ਗੱਡੀ ਦੀ ਵਿਸਲ ਕੂਕ ਸੁਣ ਕੇ ਵੀ ਬਣਾ ਆਨੰਦ ਆਉਂਦਾ ਸੀ !

ਰੇਲਵੇ ਸਟੇਸ਼ਨ ਤੇ ਦਿਨ-ਰਾਤ ਗੱਡੀਆਂ ਆਉਦੀਆਂ ਜਾਂਦੀਆ ਹਨ ! ਸਵਾਰੀਆਂ ਧੱਕਮ-ਧਕਾ ਕਰਦੀਆਂ ਚੜਦੀਆਂ ਤੇ ਉਤਰਦੀਆਂ ! ਇਹ ਗੱਡੀਆ ਸਟੀਮ ਇੰਜਣ ਨਾਲ ਚਲਦੀਆਂ ਸਨ ! ਸਟੀਮ ਬਣਾਉਣ ਲਈ ਪਾਣੀ ਅਤੇ ਕੋਇਲੇ ਦੀ ਲੋੜ ਹੁੰਦੀ ਹੈ ! ਸਟੀਮ ਬੁਆਏਲ਼ਰ ਦੀ ਭੱਠੀ ਵਿਚ ਪਾਣੀ ਨੂੰ ਗਰਮ ਕਰਕੇ ਬਣਾਈ ਜਾਂਦੀ ਸੀ ! ਸਟੇਸ਼ਨ ਦੇ ਪਲੇਟਫ਼ਾਰਮ ਦੇ ਅਖੀਰਲੇ ਸਿਰੇ ਤੇ ਇਕ ਵੱਡਾ ਸਾਰਾ ਟਿਉਬਵੇਲ ਵਰਗਾ ਪਾਣੀ ਦਾ ਪਾਇਪ ਲਗਾ ਹੁੰਦਾ ਸੀ ਜਿਸ ਵਿਚੋ ਲੋੜ ਮੁਤਾਬੀਕ ਇੰਜਣ ਵਿਚ ਪਾਣੀ ਭਰ ਲਿਆ ਜਾਂਦਾ ਸੀ ਅਤੇ ਇਸ ਤਰਾ ਲਗਦਾ ਸੀ ਜਿਵੇਂ ਇੰਜਣ ਪਾਣੀ ਪੀ ਰਿਹਾ ਹੈ !

ਪਲੇਟਫ਼ਾਰਮ ਤੇ ਬਹੁਤ ਸਾਰੀਆਂ ਰੇਹੜੀਆਂ ਅਤੇ ਸਟਾਲ ਲਗੇ ਰਹਿੰਦੇ ! ਸਵਾਰੀਆਂ ਖਾਣ-ਪੀਣ ਵਿਚ ਵੀ ਰੁਝੀਆਂ ਵਿਖਾਈ ਦਿੰਦੀਆਂ ! ਰੇਲ-ਗੱਡੀਆਂ ਦਿਨ-ਰਾਤ ਸੈਂਕੜੇ ਮੀਲਾਂ ਦਾ ਸਫ਼ਰ ਤਹਿ ਕਰਕੇ ਮੁਸਾਫ਼ਿਰਾ ਨੂੰ ਉਨਾਂ ਦੀ ਮੰਜਿਲ ਤੇ ਪਹੁੰਚਾਉਦੀਆਂ ਹਨ ! ਰੇਲ ਦਾ ਸਫ਼ਰ ਅਰਾਮਦਾਇਕ ਹੋਣ ਕਰਕੇ ਹਰ ਕੋਈ ਪਸੰਦ ਕਰਦਾ ਹੈ !

ਜਦ ਕਦੀ ਫ਼ੋਜੀ ਜਵਾਨਾਂ ਦੀ ਛਾਉਣੀ ਬਦਲੀ ਜਾਂਦੀ ਹੈ ਤਾਂ ਇਕ ਸਪੈਸ਼ਲ ਟਰੈਨ ਸਿਰਫ ਫ਼ੋਜੀਆਂ ਲਈ ਹੀ ਚਲਾਈ ਜਾਂਦੀ ਹੈ ! 

ਇਕ ਬੋਲੀ ਹੈ :
ਬਾਰੀ ਬਰਸੀਂ ਖੱਟਣ ਗਿਆ ! ਬਈ ਕੀ ਖੱਟ ਲਿਆਇਆ !
ਖੱਟ ਕੇ ਲਿਆਂਦੀ ਚਾਂਦੀ ! 
ਕੁੜੀਏ ਪਸੰਦ ਕਰ ਲਾ ਗੱਡੀ ਭਰ ਮੁੰਡਿਆਂ ਦੀ ਜਾਂਦੀ ! 
ਕੁੜੀਏ ਪਸੰਦ ਕਰ ਲਾ !

ਰੇਲ-ਗੱਡੀ ਆਉਣ ਤੋ ਪਹਿਲਾ ਸਿਗਨਲ ਡਾਉਨ ਹੋ ਜਾਂਦਾ, ਜਿਸ ਤੋਂ ਪਤਾ ਲਗਦਾ ਸੀ ਕਿ ਰੇਲ-ਗੱਡੀ ਬਸ ਪਹੁੰਚਣ ਵਾਲੀ ਹੈ। ਅਸੀਂ ਇਹ ਤਮਾਸ਼ਾ ਵੇਖ ਕੇ ਬੜੇ ਹੈਰਾਨ ਹੁੰਦੇ ! 
ਗੱਡੀ ਦੇ ਰੁਕਦਿਆ ਹੀ ਹਫ਼ੜਾ-ਦਫ਼ੜੀ ਮਚ ਜਾਂਦੀ ! ਲੋਕਾਂ ਅੰਦਰ ਗੱਡੀ ਨਾਲੋ ਵੀ ਤੇਜ਼ ਫ਼ੁਰਤੀ ਆ ਜਾਂਦੀ ! ਫਟਾ-ਫਟ ਲੋਕੀਂ ਆਾਪੋ ਆਾਪਣਾ ਸਮਾਨ ਲੈ ਕੇ ਗੱਡੀ ਵਿਚ ਸਵਾਰ ਹੋ ਜਾਂਦੇ ਅਤੇ ਗੱਡੀ ਕੂਕਾਂ ਮਾਰਦੀ ਤੁਰ ਪੈਂਦੀ ਅਤੇ ਪਲੇਟਫ਼ਾਰਮ ਖਾਲੀ ਹੋ ਜਾਂਦਾ ! ਅਸੀ ਇਹ ਨਜ਼ਾਰਾ ਦੇਖ ਕਿ ਵਾਪਿਸ ਘਰ ਨੂੰ ਆ ਜਾਂਦੇ !

ਇਸੇ ਤਰਾਂ ਇਕ ਦਿਨ ਅਸੀ ਸਟੇਸ਼ਨ ਤੋਂ ਵਾਪਿਸ ਘਰ ਆ ਰਿਹੇ ਸਾਂ ਤਾਂ ਮੇਰੀ ਭੂਆ ਦਾ ਛੋਟਾ ਮੁੰਡਾ ਜਿਸ ਦਾ ਨਾਮ ਜਗੀਰ ਸਿੰਘ ਸੀ ਕਹਿਣ ਲਗਾ ਦੇਖਿਏ ਆਪਾ ਅੱਖਾਂ ਬੱਦ ਕਰਕੇ ਘਰ ਪਹੁੰਚ ਸਕਦੇ ਹਾਂ ! ਸਾਡੇ ਕਹਿਣ ਤੇ ਉਸਨੇ ਅੱਖਾਂ ਮੀਟ ਲਈਆਂ ! ਅਸੀਂ ਹੋਰ ਗਲਾਂ-ਬਾਤਂ ਕਰਦੇ ਕਰਦੇ ਤੁਰੇ ਜਾ ਰਿਹੇ ਸਾਂ , ਸਟੇਸ਼ਨ ਤੋਂ ਸਾਡੇ ਮੁਹੱਲੇ ਵਾਲਾ ਪਹਿਲਾ ਮੋੜ ਉਹ ਬਿਲਕੁਲ ਠੀਕ ਅੰਦਾਜੇ ਨਾਲ ਮੁੜ ਗਿਆ ਤੇ ਅੱਖਾਂ ਮੀਟ ਕੇ ਤੁਰੀ ਗਿਆ ਤੇ ਅਸੀਂ ਵੀ ਉਹਦੇ ਵਲ ਕੋਈ ਧਿਆਨ ਨਾ ਦਿਤਾ ਪਰ ਅਗਲੇ ਮੋੜ ਤੇ ਜਾ ਕੇ ਉਹ ਧੜੰਮ ਕਰਕੇ ਨਾਲੀ ਵਿਚ ਡਿਗ ਪਿਆ ਇਹ ਨਾਲੀ ਕਾਫੀ ਡੂੰਗੀ ਸੀ ! ਨਾਲੀ ਦੀ ਬੰਨੀ ਵਜ ਕੇ ਉਸ ਦੀ ਗੱਲ ਪਾਟ ਗਈ ਤੇ ਖੂਨ ਨਿਕਲਣ ਲਗ ਪਿਆ ਤੇ ਉਸ ਦੀ ਰੋਣ ਦੀ ਅਵਾਜ ਸੁਣ ਕੇ ਅਸੀ ਪਿਛੇ ਮੁੜ ਕੇ ਉਸ ਨੂੰ ਨਾਲੀ ਵਿਚੋਂ ਬਾਹਰ ਕਢਿਆ ਤੇ ਉਸਦੇ ਪਾਏ ਹੋਏ ਝੱਗੇ ਨਾਲ ਉਸ ਦੀ ਗੱਲ ਨੂੰ ਦਬ ਲਿਆ ਪਰ ਫਿਰ ਵੀ ਉਹ ਲਹੁਓ-ਲੁਹਾਨ ਹੋ ਗਿਆ ਤੇ ਘਰ ਲੇ ਆਏ !

ਘਰ ਵੜਦਿਆ ਹੀ ਭੂਆ ਦੇਖ ਕੇ ਦੋੜੀ ਆਈ ਤੇ ਪੁਛਣ ਲਗੀ ਰੁੜ ਜਾਣਿਆ ਇਹ ਕੀ ਹੋਇਆ ! ਜੀਰੇ ਨੇ ਰੋਂਦੇ ਹੋਏ ਆਾਪਣੀ ਝਾਈ ਨੂੰ ਦਸਿਆ ਕਿ ਮੁਖੇ ਨੇ ( ਜੀਰਾ ਦਾ ਵੱਡਾ ਭਰਾ ਗੁਰਮੁਖ ) ਮੈਨੁੰ ਰਾਹ ਨਹੀਂ ਸੀ ਦਸਿਆ ! ਸੁਣ ਕੇ ਭੂਆ ਬੋਲੀ ਤੂੰ ਅੰਨਾ ਹੋਇਆ ਸੀ ਤੈਨੂੰ ਰਾਹ ਨਹੀਂ ਸੀ ਦਿਸਦਾ !

ਅਜੀਤ ਸਿੰਘ ਭੰਮਰਾ
62-ਸੀ ,ਮਾਡਲ ਟਾਉਨ
ਫਗਵਾੜਾ ( ਇੰਡੀਆ )

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com