|
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
|
|
|
ਨੂਰਾਨੀ ਤੇ ਗੁਰਮੇਲ ਇਕ ਟੈਲੀਫੂਨ ਦੇ ਗਲਤ ਨੰਬਰ ਲੱਗਣ ਕਰਕੇ ਇਕ ਦੂਜੇ ਨੂੰ
ਮਿਲੇ ਸਨ। ਅਚਾਨਕ ਇਕ ਦਿਨ ਨੂਰਾਨੀ ਦੇ ਘਰ ਫੋਨ ਆਇਆ, ਜਿਸ ਦੀ ਪਹਿਚਾਣ ਨਾ ਹੋਣ
ਤੇ ਨੂਰਾਨੀ ਨੇ 'ਗਲਤ ਨੰਬਰ' ਕਹਿਕੇ ਗੁਰਮੇਲ ਦਾ ਫੋਨ ਕੱਟ ਦਿੱਤਾ ਸੀ। ਗੁਰਮੇਲ
ਦੇ ਕੰਨਾਂ ਵਿਚ ਅਜਨਬੀ ਅਵਾਜ ਐਨਾ ਘਰ ਜਿਹਾ ਕਰ ਗਈ ਸੀ ਕਿ ਉਸ ਨੇ ਅਗਲੇ ਦਿਨ ਫਿਰ
ਉਹੀ ਨੰਬਰ ਮਿਲਾ ਲਿਆ ਸੀ। ਅੱਗੋ ਨੂਰਾਨੀ ਨੇ 'ਗਲਤ ਨੰਬਰ' ਲਿਖ ਕੇ ਸੇਵ ਕਰ
ਰੱਖਿਆ ਸੀ। ਜਿਸ ਗੱਲ ਦਾ ਖਦਸ਼ਾ ਸੀ, ਉਹੀ ਗੱਲ ਹੋ ਗਈ ਤਾਂ ਉਹ ਅੱਗੋ ਗੁੱਸੇ ਵਿਚ
ਬੋਲਣ ਲੱਗ ਪਈ। ਪਰ, ਗੁਰਮੇਲ ਨਿਮਰਤਾ ਭਰੇ ਲਹਿਜੇ ਵਿਚ ਬੋਲਿਆ, 'ਜੀ ਮੈਂ ਗਲਤ
ਇਰਾਦੇ ਨਾਲ ਫੋਨ ਨਹੀ ਕੀਤਾ, ਆਪ ਨੂੰ।' ਸੁਣ ਕੇ ਨੂਰਾਨੀ ਚੁੱਪ ਹੋ ਗਈ।
ਤਿੰਨ ਕੋ ਦਿਨਾਂ ਬਾਦ ਗੁਰਮੇਲ ਦਾ ਮੁੜ ਫੋਨ ਆਇਆ, ਜਿਸ ਨੂੰ ਨੂਰਾਨੀ ਹਾਸੇ
ਵਿਚ ਲੈ ਗਈ ਤੇ ਬੋਲੀ 'ਹੁਣ ਬੜੇ ਦਿਨਾਂ ਬਾਅਦ ਗਲਤ ਨੰਬਰ ਲੱਗਾ ਜੀ।' ਉਸ ਦੀ
ਗੱਲਬਾਤ ਤੋ ਇੰਝ ਲੱਗਦਾ ਸੀ ਜਿਉਂ ਕਿ ਸ਼ਾਇਦ ਉਹ ਵੀ ਉਚੇਚਾ ਉਡੀਕ ਕਰ ਰਹੀ ਹੋਵੇ
ਉਸ ਦੇ ਫੋਨ ਦੀ। ਅੱਜ ਉਨਾਂ ਨੇ ਬੜੀ ਅਪਣੱਤ ਭਰੇ ਪਿਆਰ ਵਿਚ ਗੱਲਾਂ ਕੀਤੀਆਂ।
ਆਪਣੇ ਆਪ ਬਾਰੇ ਦੱਸਿਆ ਅਤੇ ਦੂਜੇ ਬਾਰੇ ਪੁੱਛਿਆ ਵੀ। ਹੁਣ ਉਹ ਇਕ ਦੂਜੇ ਲਈ
ਅਜਨਬੀ ਨਹੀ ਸਨ ਰਹਿ ਗਏ।
ਹੁਣ ਉਹ ਹੌਲੀ ਹੌਲੀ ਇਕ ਦੂਜੇ ਦੇ ਵਧੀਆ ਦੋਸਤ ਬਣ ਗਏ ਸਨ। ਰੋਜਾਨਾ ਇਕ ਦੂਜੇ
ਨੂੰ ਦਿਨ ਵਿਚ ਇਕ ਦੋ ਬਾਰ ਜਰੂਰ ਫੋਨ ਕਰਦੇ। ਨੂਰਾਨੀ ਗਰੀਬ ਪਰਿਵਾਰ ਦੀ ਕੁੜੀ
ਸੀ। ਗੁਰਮੇਲ ਮੁਲਾਜਮ ਸੀ। ਚੰਗੀ ਨੌਕਰੀ ਸੀ। ਉਹ ਉਸ ਦੀ ਵਿੱਤੀ ਮਦਦ ਕਰਨ ਲੱਗਿਆ।
ਕਦੀ ਮਨੀਆਰਡਰ ਭੇਜ ਦਿੰਦਾ ਅਤੇ ਕਦੀ ਉਸ ਦੇ ਬੈਕ ਅਕਾਊਟ 'ਚ ਪੈਸੇ ਪਾ ਦਿੰਦਾ। ਉਹ
ਨੂਰਾਨੀ ਨੂੰ ਦੁਖੀ ਨਹੀ ਸੀ ਦੇਖ ਸਕਦਾ। ਗੱਲ ਗੁਰਮੇਲ ਦੇ ਯਾਰਾਂ ਦੋਸਤਾਂ ਤਕ
ਅੱਪੜ ਗਈ। ਉਹ ਉਸ ਨੂੰ ਬੋਲਦੇ, 'ਬਿਨਾਂ ਮਿਲੇ, ਬਿਨਾਂ ਦੇਖੇ ਤੂੰ ਇਕ ਅਜਨਬੀ
ਲੜਕੀ ਨੂੰ ਕਿਵੇਂ ਪੈਸੇ ਭੇਜੀ ਜਾ ਰਿਹਾ ਏ ! ਕੀ ਲਗਾਵ ਹੈ ਤੈਨੂੰ ਓਸ ਅਜਨਬੀ
ਕੁੜੀ ਨਾਲ ? ਕਿੱਧਰੇ ਤੈਨੂੰ ਇਸ਼ਕ ਹੀ ਤਾਂ ਨਹੀ ਹੋ ਗਿਆ, ਉਸ ਕੁੜੀ ਨਾਲ ?'
ਗੁਰਮੇਲ ਬੋਲਦਾ 'ਇਸ਼ਕ ਤਾਂ ਹੋ ਹੀ ਗਿਆ ਹੈ। ਪਰ ਇਸ਼ਕ ਉਹ ਨਹੀ ਜਿਸ ਨੂੰ ਤੁਸੀ ਇਸ਼ਕ
ਸਮਝਦੇ ਹੋ। ਤੁਸੀ ਉਸ ਨੂੰ ਇਸ਼ਕ ਮੰਨਦੇ ਹੋ ਜੋ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ
ਕਰਦਾ ਹੈ। ਤੁਸੀ ਇਸ਼ਕ ਉਸ ਨੂੰ ਸਮਝਦੇ ਹੋ ਜੋ ਮਨਚਲੇ ਰਾਹ ਜਾਂਦੀਆਂ ਕੁੜੀਆਂ ਨੂੰ
ਕਰਦੇ ਹਨ। ਮੈਨੂੰ ਨੂਰਾਨੀ ਦੀ ਪਰਦੇ 'ਚ ਪਈ ਪਾਕਿ-ਪਵਿੱਤਰ ਰੂਹ ਨਾਲ ਇਸ਼ਕ ਹੈ।
ਮੈਨੂੰ ਨੂਰਾਨੀ ਦੀ ਸੋਚ ਅਤੇ ਉਸ ਦੀ ਮਾਸੂਮੀਅਤ ਨਾਲ ਇਸ਼ਕ ਹੈ। ਮੈਂ ਆਪਣੇ ਕਿਸੇ
ਫਾਇਦੇ ਜਾਂ ਕਿਸੇ ਲੋਭ-ਲਾਲਚ ਲਈ ਉਸ ਦੀ ਮਦਦ ਨਹੀ ਕਰਦਾ। ਖੌਰੇ ਕੋਈ ਪੁਰਾਣੇ ਜਨਮ
ਦਾ ਸਾਡਾ ਰਿਸ਼ਤਾ ਹੈ ਜਾਂ ਇੰਨਸਾਨੀਅਤ, ਜੋ ਅਸੀ ਇਕ ਦੂਜੇ ਦੇ ਬਣ ਗਏ ਹਾਂ। ਇਸ਼ਕ
ਦੇ ਰੂਪ ਬੜੇ ਹਨ ਮਿੱਤਰੋ ! ਕਦੀ ਰੂਹ ਨਾਲ ਇਸ਼ਕ ਕਰਕੇ ਤਾਂ ਦੇਖੋ ! ਜਿਸਮਾਂ ਨਾਲ
ਤਾਂ ਵਪਾਰੀ ਵੀ ਇਸ਼ਕ ਕਰ ਲੈਂਦੇ ਨੇ।' ਗੁਰਮੇਲ ਦਾ ਜੁਵਾਬ ਸੁਣ ਕੇ ਦੋਸਤ ਚੁੱਪ ਹੋ
ਜਾਂਦੇ।
ਵਰਿੰਦਰ ਕੌਰ ਰੰਧਾਵਾ, ਜੈਤੋ ਸਰਜਾ, ਬਟਾਲਾ (ਗੁਰਦਾਸਪੁਰ)
(9646852416)
|
15/05/2017 |
ਹੋਰ
ਕਹਾਣੀਆਂ >>
|
|
|
|
|
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ |
ਲਾਚਾਰ
ਸੰਦੀਪ ਕੁਮਾਰ |
ਸੂਰਜ
ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ |
ਝੁਰੜੀਆਂ
ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ |
ਮੀਨਾ
ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ |
ਸੁੱਕੇ
ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ |
ਸਮੇਂ
ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ |
ਬੁੱਢੀ
ਦਾਦੀ
ਸਰੁੱਚੀ ਕੰਬੋਜ, ਫਾਜਿਲਕਾ |
ਨੱਥ
ਪਾਉਣੀ
ਅਨਮੋਲ ਕੌਰ, ਕਨੇਡਾ |
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਲੱਛੂ
ਭੂਤ
ਰਵੇਲ ਸਿੰਘ ਇਟਲੀ |
ਦਾਦਾ
ਜੀ ਚਲੇ ਗਏ
ਰਵੇਲ ਸਿੰਘ ਇਟਲੀ |
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ |
ਵਲੈਤੀ
ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਜੀਵਨ
ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ |
ਬਿੱਲੀਆਂ
ਲਾਲ ਸਿੰਘ ਦਸੂਹਾ |
ਸਭ
ਅੱਛਾ ਹੈ
ਅਨਮੋਲ ਕੌਰ, ਕਨੇਡਾ |
ਬੋਹੜ
ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ |
ਚਿੱਟੀ
ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ |
ਤੈਨੂੰ
ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ |
ਓਦੋਂ
ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ |
ਜ਼ਿੰਦਗੀ
ਦੀ ਜੂਹ
ਭਿੰਦਰ ਜਲਾਲਾਬਾਦੀ, ਯੂ
ਕੇ |
ਫੇਸਬੁੱਕ
ਅਨਮੋਲ ਕੌਰ, ਕਨੇਡਾ |
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ |
ਕਿਹਨੂੰ,
ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ |
ਝਾੜੂ
ਗੁਰਮੇਲ ਬੀਰੋਕੇ, ਕਨੇਡਾ |
ਧੰਦਾ
ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ |
ਅੰਮ੍ਰਿਤ
ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਖੂਹ
ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ |
ਘਰ
ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ |
ਸੋਗ
ਰੂਪ ਢਿੱਲੋਂ, ਲੰਡਨ |
ਉਹ
ਮੂਵ ਹੋ ਗਈ
ਅਨਮੋਲ ਕੌਰ, ਕਨੇਡਾ |
ਗੋਲਡੀਲੌਕਸ
ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ |
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਵਿਗਿਆਨ
ਗਲਪ ਕਹਾਣੀ
ਨੀਲੀ ਰੌਸ਼ਨੀ
(1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ |
ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ
‘ਮਾਧੋ ਝੰਡਾ’, ਇਟਲੀ |
ਵੇ
ਲੋਕੋ
ਅਨਮੋਲ ਕੌਰ, ਕਨੇਡਾ
|
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ |
|
|
|
|