ਚਿੱਕੜ ਦਾ ਕਮਲ 
ਅਜੀਤ ਸਤਨਾਮ ਕੌਰ, ਲੰਡਨ         
 (23/01/2022)

ajit satnam


kamalਮੇਰਾ, ਵੰਦਨਾ ਨਾਲ ਭੈਣਾਂ ਵਾਲਾ ਰਿਸ਼ਤਾ ਹੈ। ਸਾਡੀ ਦੋਸਤੀ ਨੂੰ ਪੈਂਤੀ ਵਰ੍ਹੇ ਤੋਂ ਵੀ ਵੱਧ ਹੋ ਗਏ ਨੇ। ਮੈਂ ਜਦ ਵੀ ਇੰਡੀਆ ਜਾਣਾ, ਆਪਣੀ ਬਚਪਨ ਦੀ ਸਹੇਲੀ ਨੂੰ ਜ਼ਰੂਰ ਮਿਲ ਕੇ ਆਉਣਾ। ਸਾਡੇ ਦੋਹਾਂ ਦੀ ਦੋਸਤੀ ਵਿੱਚ ਇੱਕ ਹੋਰ ‘ਅਨਾਮ’ ਰਿਸ਼ਤਾ ਆ ਜੁੜਿਆ, ਉਸ ਕੁੜੀ ਦਾ ਨਾਮ "ਮਾਲਾ" ਸੀ । ਕੌਣ ਹੈ ਇਹ ਮਾਲਾ..? ਅਤੇ ਕਿਵੇਂ ਸਾਡੇ ਨਾਲ ਆ ਰਲੀ...?

......“ਹੋਰ ਕਿੰਨਾ ਕੁ ਸੌਣਾ ਹੈ?.. ਸੂਰਜ ਭਾਫ਼ਾ ਪਿਆ ਮਾਰਦਾ ਹੈ...!” ਸੁੱਖੀ ਨੇ ਪੈਰ ਦਾ ਠੁੱਡ ਮਾਰਦੇ ਹੋਏ, ਜ਼ਮੀਨ ‘ਤੇ ਚਾਦਰ ਵਿੱਚ ਗੁੰਝਲੀ ਮਾਰੀ ਪਈ ਆਪਣੀ ਧੀ ਮਾਲਾ ਨੂੰ ਜਗਾਉਂਦੇ ਹੋਏ ਕਿਹਾ।

“......ਹੂੰ...ਅੰਮਾਂ... ਅੱਜ ਦਿਹਾੜੀ ਲਈ ਮੈਂ ਨਹੀਂ ਜਾਣਾ.. ਤੂੰ ਜਾਹ, ਮੇਰੇ ਢਿੱਢ ‘ਚ ਪੀੜ ਹੋ ਰਹੀ ਹੈ..!” ਮਾਲਾ ਨੇ ਪਾਸਾ ਮਾਰ ਸੁਸਤੀ ਭਰੀ ਅਵਾਜ਼ ਵਿੱਚ ਕਿਹਾ।

“......ਸ਼ਾਮ ਤਿੱਕ ਚਾਰੇ ਬੱਚਿਆਂ ਦੇ ‘ਭੁੱਖ’ ਨਾਲ ਢਿੱਡ ਪੀੜ ਹੋ ਜੂ, ਜੇ ਸ਼ਾਮ ਤਿੱਕ ਕੋਈ ਖਾਣ ਦਾ ਇੰਤਜ਼ਾਮ ਨਾ ਹੋਇਆ..!” ਸੁੱਖੀ ਦਾ ਸਿਰਫ਼ ਨਾਮ ਹੀ "ਸੁੱਖੀ" ਸੀ, ਦੁੱਖਾਂ ਦੀ ਪੰਡ ਹਰ ਵੇਲੇ ਉਸ ਦੇ ਸਿਰ ‘ਤੇ ਧਰੀ ਰਹਿੰਦੀ। ਮਾਪਿਆਂ ਨੇ ਨਿਆਣੀ ਉਮਰ ‘ਚ ਇੱਕ ਸ਼ਰਾਬੀ ਗੋਪਾਲ ਨਾਮ ਦੇ ਦੁਹਾਜੂ ਨਾਲ ਤੋਰ ਦਿੱਤੀ ਸੀ। ਮਮਤਾ ਦੀ ਭਾਸ਼ਾ ਸਮਝਣ ਤੋਂ ਪਹਿਲਾਂ ਹੀ ਸੁੱਖੀ ਚਾਰ ਬੱਚਿਆਂ ਦੀ ਮਾਂ ਬਣ ਗਈ, ਜਿਸ ਵਿੱਚ ਮਾਲਾ ਸਭ ਤੋਂ ਵੱਡੀ ਸੀ। ਬਚਪਨ ਆਪਣੀ ਲੰਗੜੀ ਲੱਤ ਨਾਲ ਢੀਚਕ ਮਾਰ ਕੇ ਤੁਰਦਾ ਰਿਹਾ, ਧੀਰੇ-ਧੀਰੇ ਮਾਲਾ ਪੰਦਰ੍ਹਾਂ ਕੁ ਸਾਲ ਦੀ ਹੋ ਗਈ। ਪਿਉ ਗੋਪਾਲਾ ਪੀਣ ਵਿੱਚ ਮਸਤ ਰਹਿੰਦਾ; “ਜਨਮ ਦਿੱਤਾ ਤਾਂ ਰੋਟੀ ਰੱਬ ਆਪੇ ਦਿਊ..!” ਗੋਪਾਲੇ ਦਾ ਰਾਗ ਸੀ।

ਸੁੱਖੀ ਨੇ ਆਪਣੀ ਧੀ ਮਾਲਾ ਨੂੰ ਕੂੜਾ ਚੁਗਣ ਦੀ ਪੂਰੀ ਸਿਖਲਾਈ ਦੇ ਦਿੱਤੀ ਸੀ। ਨਿਆਣੀ ਉਮਰੇ ਹੀ ਉਸ ਦੇ ਛੋਟੇ-ਛੋਟੇ ਮੋਢਿਆਂ ਉੱਪਰ ਤਰਪਾਲ ਦਾ ਇਕ ਝੋਲਾ ਪਾ, ਆਪਣੇ ਨਾਲ ਕੁੜਾ ਚੁਗਣ ਲੈ ਜਾਣਾ।
 
“ਵੇਖ ਕੁੜੇ, ਪਲਾਸਟਿਕ ਤੇ ਗੱਤੇ ਦੀਆਂ ਚੀਜਾਂ ਚੁਗਣੀਆਂ ਨੇ, ਇਹਨਾਂ ਨੂੰ ਵੇਚ ਕੇ ਪੈਸੇ ਵੱਟੇ ਜਾਣੇ ਨੇ! ਕੱਚ ਨੂੰ ਡੱਬੇ ਵਿੱਚ ਪਾ ਲੈ, ਝੋਲੇ ਵਿੱਚ ਨਾ ਪਾਵੀਂ, ਨਹੀਂ ਤਾਂ ਹੱਥ ਵੱਢਿਆ ਜਾਊ..!” ਮਾਂ ਸੁੱਖੀ ਨੇ ਮਾਲਾ ਨੂੰ ਪੈਸੇ ਕਮਾਉਂਣ ਦੇ ਗੁਣ ਸਿਖਾਉਂਦਿਆਂ ਕਿਹਾ। 

ਜਦ ਮਾਲਾ ਕੁਝ ਸਿਆਣੀ ਹੋ ਗਈ ਤਾਂ ਮਾਂ ਕਈ ਵਾਰ ਉਸ ਨੂੰ ਕੂੜਾ ਚੁਗਣ ਇੱਕਲੀ ਨੂੰ ਹੀ ਤੋਰ ਦਿੰਦੀ। ਮਾਲਾ ਮੇਰੇ ਘਰ ਦੇ ਸਾਹਮਣੇ ਤੋਂ ਹੀ ਲੰਘਦੀ ਸੀ। ਕਈ ਵਾਰ ਮੈਂ ਉਸ ਨੂੰ ਖਾਣਾਂ ਜਾਂ ਕੱਪੜੇ ਦੇ ਦਿੰਦੀ ਸੀ। ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਸ਼ਾਮ ਨੂੰ ਸਮਾਂ ਕੱਢ ਕੇ, ਨਾਲ ਦੀ ਧਰਮਸ਼ਾਲਾ 'ਚ ਆ ਕੇ ਪੜ੍ਹ ਲਿਆ ਕਰ, ਮੈਂ ਤੇਰੀ ਫ਼ੀਸ ਦਾ ਇੰਤਜ਼ਾਮ ਕਰ ਦਿਆਂਗੀ।  ਹੌਲੀ-ਹੌਲੀ ਸਾਡਾ ਇੱਕ ਅੰਦਰੂਨੀ ਰਿਸ਼ਤਾ ਪਨਪਣ ਲੱਗ ਪਿਆ ਸੀ..................ਇੱਕ ਦਿਨ.......

“ਬੀਬੀ ਜੀ, ਮੈਨੂੰ ਤੁਸੀਂ ਕੋਈ ਕੰਮ ਦੇ ਦੇਵੋ.. ਝਾੜੂ-ਪੋਚਾ, ਭਾਂਡੇ... ਮੈਂ ਆਪਣੀ ਧੀ ਪਾਲਣੀ ਹੈ!” ਇੱਕ ਦਿਨ ਘਬਰਾਈ ਅਤੇ ਡਰੀ ਮਾਲਾ ਇੱਕ ਨੰਨ੍ਹੀ ਜਹੀ ਬੱਚੀ ਨੂੰ ਕੱਪੜੇ ਵਿੱਚ ਲਕੋ ਕੇ ਮੇਰੇ ਕੋਲ ਆ ਕੇ ਬੋਲੀ। 

“ਬੱਚੀ...?” ਮੇਰੇ ਦਿਮਾਗ ‘ਚ ਹਥੌੜੇ ਵਾਂਗ ਵਾਰ ਹੋਇਆ। ਉਹ ਤਾਂ ਹਜੇ ਆਪ ਬੱਚੀ ਹੈ ਅਤੇ ਮੈਂ ਉਸ ਨੂੰ ਹਰ ਰੋਜ਼ ਵੇਖਦੀ ਹਾਂ...ਉਸ ਦੇ ਸਰੀਰ ਦੀ ਬਣਤਰ ਵਿੱਚ ਕੋਈ ਤਬਦੀਲੀ ਨਹੀਂ ਆਈ....ਫੇਰ ਅਚਾਨਕ ਆਹ ‘ਆਪਣੀ ਬੱਚੀ’ ਕਿੱਥੋਂ ਆ ਗਈ...?

......“ਕੀ ਕਿਹਾ?...ਸੁੱਟ ਆ ਇਸ ਨੂੰ ਇੱਥੇ ਹੀ....ਪਤਾ ਨਹੀਂ ਕਿਸ ਦਾ ‘ਕੂੜਾ’ ਹੈ?” ਸੁੱਖੀ ਨੇ ਗੁੱਸੇ ਨਾਲ, ਚੁੱਕ ਕੇ ਥਾਲ ਵਗਾਹ ਕੇ ਮਾਲਾ ਵੱਲ  ਮਾਰਿਆ। 

“ਮਾਂ, ਇਹ ਜਿਉਂਦੀ ਜਾਗਦੀ ਕਿਸੇ ਇਨਸਾਨ ਦੀ ਬੱਚੀ ਹੈ..!” ਮਾਲਾ ਦੀਆਂ ਅੱਖਾਂ ‘ਚ ਹੰਝੂਆਂ ਨਾਲ ਲਹੂ ਵੀ ਉਤਰ ਆਇਆ।

“ਤੂੰ ਚੁੱਪ ਚਾਪ ਜਾ ਰਹੀ ਏਂ ਕਿ ਨਹੀਂ?...ਕੂੜੇ ਦੀ ਥਾਂ ਉਪਰ ਲੋਕ ਕੂੜਾ ਹੀ ਸੁੱਟਦੇ ਨੇ...ਸਮਝੀ!” ਸੁੱਖੀ ਨੇ ਆਪਣੇ ਤਜ਼ਰਬੇ ਦਾ ਸਿੱਕਾ ਮਨਵਾਉਣ ਲਈ ਦਲੀਲ ਦਿੱਤੀ।

“.....ਮਾਂ...ਖੌਰੇ ਉਸ ਨਿਭਾਗੀ ਦੀ ਕੀ ਮਜਬੂਰੀ ਹੋਣੀ ਆਂ ਕਿ ਇਸ ਬੱਚੀ ਨੂੰ ਕੂੜੇ ਦੇ ਢੇਰ ‘ਤੇ ਸੁੱਟ ਗਈ... ਮੇਰੇ ਤੋਂ ਤਾਂ ਇਹ ਹੁਣ ਸੁੱਖੀ ਨਹੀਂ ਜਾਣੀ..!” ਮਾਲਾ ਨੇ ਉਸ ਅਬੋਧ ਬੱਚੀ ਨੂੰ ਮਾਂ ਦੇ ਚਰਨਾਂ ‘ਤੇ ਰੱਖ ਬਿਲਕਣਾ ਸ਼ੁਰੂ ਕਰ ਦਿੱਤਾ। ਮਾਲਾ ਕਿਸੇ ਦਇਆ ਦੀ ਦੇਵੀ ਬਣੀ, ਰੋ-ਰੋ ਮਾਂ ਦੇ ਹਾੜ੍ਹੇ ਕੱਢ ਰਹੀ ਸੀ। ਦੋਹਾਂ ਮਾਂਵਾਂ-ਧੀਆਂ ਵਿੱਚ ਭਾਂਬੜ ਮੱਚ ਰਿਹਾ ਸੀ, ਜਿਸ ਵਿੱਚ ਉਹਨਾਂ ਦਾ ਆਪਸੀ ਪਿਆਰ ਵੀ ਸੁਆਹ ਹੁੰਦਾ ਨਜ਼ਰ ਆ ਰਿਹਾ ਸੀ।
 
“....ਮੈਂ ਤੈਨੂੰ ਕੂੜਾ ‘ਚੁਗਣ’ ਲਈ ਕਿਹਾ ਸੀ...ਕੂੜਾ ਚੁੱਕਣ’ ਲਈ ਨਹੀਂ...ਮੁੜ ਜਾ...ਸੁੱਟ ਆ ਇਸ ਪਾਪ ਨੂੰ ਕੂੜੇ ਉਤੇ ਹੀ.. ਵਰਨਾ ਮੇਰੇ ਜਿਹਾ ਕੋਈ ਬੁਰਾ ਨਹੀਂ ਹੋਊ...!” ਸੁੱਖੀ ਨੇ ਅੱਗ ਵਰਸਾਉਂਦੇ ਹੋਏ, ਆਪਣੇ ਫ਼ੈਸਲੇ ਦਾ ਐਲਾਨ ਕੀਤਾ।
 
“ਸੁਣਿਆਂ ਨਹੀਂ ਤੈਨੂੰ..? ਪੁੱਠੇ ਪੈਰੀਂ ਪਰਤ ਜਾ...!” ਸੁੱਖੀ ਨੇ ਬੱਚੀ ਸਮੇਤ ਮਾਲਾ ਨੂੰ ਧੱਕਾ ਮਾਰਿਆ।

ਬਹੁਤ ਦੇਰ ਤਿੱਕ ਮਾਂ ਦੇ ਹਾੜ੍ਹੇ ਕੱਢਣ ਤੋਂ ਬਾਅਦ ਵੀ ਜਦ ਗੱਲ ਨਾ ਬਣੀ ਤਾਂ ਮਾਲਾ ਨੇ ਬੱਚੀ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਆਪਣੀ ਮਾਂ ਦੇ ਘਰੋਂ ਬਾਹਰ ਆ ਕੇ ਇੱਕ ਮਿੰਟ ਸੜਕ ‘ਤੇ ਖੜੀ ਹੋ ਕੇ ਇੱਕ ਵੱਡਾ ਫੈ਼ਸਲਾ ਲਿਆ। ਕੂੜੇ ਵਾਲੀ ਥਾਂ ‘ਤੇ ਜਾਣ ਦੀ ਵਜਾਏ ਮਾਲਾ ਨੇ ਮੇਰੇ ਘਰ ਦਾ ਰੁੱਖ ਕਰ ਲਿਆ। ਮਾਲਾ ਦੀ ਸਾਰੀ ਗੱਲ ਸੁਣ ਮੈਂ ਤੜਫ਼ ਉੱਠੀ।

ਉਸ ਦੇ ਇਸ ਮਹਾਨ ਕਾਰਜ ਨੂੰ ਮੇਰੇ ਮਨ ਨੇ ਸਿਜਦਾ ਕੀਤਾ। ਇਸ ਦੀ ਲੋੜੀਂਦੀ ਕਾਰਵਾਈ ਕਰਨ ਲਈ ਮੈਂ ਨੱਠ-ਭੱਜ ਕੀਤੀ। ਚਾਰ ਸਾਲ ਮੇਰੀ ਨਿਗਰਾਨੀ ਹੇਠ ਮਾਲਾ ਬੱਚੀ ਨਾਲ ਆਪਣੀ ਮਮਤਾ ਦੇ ਤਾਣੇ-ਬਾਣੇ ਬੁਣਦੀ ਉਜਲਾ ਭਵਿੱਖ ਉਲੀਕ ਰਹੀ ਸੀ। ਹੁਣ ਕਾਨੂੰਨੀ ਤੌਰ 'ਤੇ ਵੀ ਮਾਲਾ ਬੱਚੀ ਦੀ ਹੱਕਦਾਰ ਹੋ ਗਈ ਸੀ। ਇੱਧਰ ਮੇਰਾ ਭਵਿੱਖ ਵੀ ਮੇਰੇ ਲਈ ਕੋਈ ਹੋਰ ਯੋਜਨਾ ਬਣਾ ਰਿਹਾ ਸੀ। ਮੇਰਾ ਆਪਣੇ ਪਰਿਵਾਰ ਨਾਲ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣ ਰਿਹਾ ਸੀ। ਸ਼ਾਇਦ ਇਹ ਸਭ ਦਾਣੇ-ਪਾਣੀ ਦਾ ਹੀ ਖੇਲ ਸੀ। ਮੈਂ ਵੰਦਨਾ ਨੂੰ ਮਿਲ ਕੇ ਸਾਰੀ ਗੱਲ ਦੱਸੀ ਅਤੇ ਮਾਲਾ ਅਤੇ ਉਸ ਦੀ ਬੱਚੀ ਦੀ ਜਿ਼ੰਮੇਵਾਰੀ ਦੀ ਕਮਾਨ ਉਸ ਦੇ ਹੱਥ ਫ਼ੜਾ ਦਿੱਤੀ। ਮੈਂ ਆਪਣੀ ਵਿਦੇਸ਼ੀ ਜਿ਼ੰਦਗੀ ਵਿੱਚ ਘਰ-ਬਾਹਰ ਕੰਮ 'ਚ ਬਹੁਤ ਮਸ਼ਰੂਫ਼ ਹੋ ਗਈ। ਕਈ ਸਾਲ ਬਾਅਦ ਮੁੜ ਮੇਰੀ ਭਾਰਤ ਦੇਸ਼ ਵਾਪਸੀ ਹੋਈ.......

......“ਆਹ ਇੱਕ ਸੁਨੇਹਾਂ ਹੈ ਤੇਰੇ ਨਾਮ..। ਮਾਲਾ ਨੇ ਮੇਰੇ ਤੋਂ ਬਚਨ ਲਿਆ ਸੀ, ਜਿਸ ਕਰਕੇ ਮੈਂ ਕਿਸੇ ਗੱਲ ਦਾ ਜਿ਼ਕਰ ਤੇਰੇ ਨਾਲ ਫ਼ੋਨ ਉਪਰ ਨਹੀਂ ਕੀਤਾ...!” ਵੰਦਨਾ ਨੇ ਇੱਕ ਕਾਗਜ਼ ਦੇ ਵਰਕੇ ਨੂੰ ਮੇਰੇ ਅੱਗੇ ਕਰਦਿਆਂ ਕਿਹਾ, ਜਦੋਂ ਮੈਂ ਭਾਰਤ ਆ ਕੇ ਉਸ ਦੇ ਘਰ ਮਿਲਣ ਗਈ। 

“ਬੀਬੀ ਜੀ, ਤੁਹਾਨੂੰ ਆਪਣੇ ਦਿਲ ਵਿੱਚ ਸਦਾ ਸੰਜੋਅ ਕੇ ਰੱਖਾਂਗੀ! ਮੇਰੀ ਜ਼ਿੰਦਗੀ ਵਿੱਚ ਤੁਸੀਂ ਜੋ ਫੁੱਲ ਖਿੜਾਇਆ ਸੀ, ਉਸ ਦਾ ਨਾਮ ਮੈਂ ‘ਕਮਲ’ ਰੱਖਿਆ ਹੈ! ਜੇ ਉਸ ਦਿਨ ਤੁਸੀਂ ਮੇਰਾ ਸਾਥ ਨਾ ਦਿੰਦੇ, ਤਾਂ ਅੱਜ ਮੇਰੀ ਕਮਲ ਇਸ ਦੁਨੀਆਂ ਨੂੰ ਨਾ ਵੇਖ ਸਕਦੀ! ਜੇਕਰ ਮੈਂ ਆਪਣੀ ਮਾਂ ਦਾ ਕਹਿਣਾ ਮੰਨਦੀ ਤਾਂ ਵੀ ਮੈਂ ਇੱਕ ਗੁਨਾਂਹਗਾਰ ਬਣ ਜਿੰਦਗੀ ਗੁਜਾਰਨੀ ਸੀ! ਕਮਲ ਨੰਨ੍ਹੇ ਕਦਮਾਂ ਨਾਲ ਤੁਰਦੀ ਹੋਈ ਤੋਤਲੀ ਅਵਾਜ਼ ਵਿੱਚ ਮੈਨੂੰ ...ਮਾਂ..ਮਾਂ..ਕਹਿੰਦੀ ਹੈ!...ਮੈਨੂੰ ਨਹੀਂ ਪਤਾ ਕਿ ਤੁਸੀਂ ਕਦੋਂ ਭਾਰਤ ਮੁੜੋਂਗੇ?..ਇਸ ਸ਼ਹਿਰ ਤੋਂ ਜਾਣਾ ਮੇਰੀ ਮਜਬੂਰੀ ਹੈ! ਕੁਝ ਲੋਕਾਂ ਨੂੰ ਪਤਾ ਹੈ ਕਿ ਮੈਨੂੰ ਕਮਲ ਕਿੱਥੋਂ ਮਿਲੀ ਸੀ, ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਬੱਚੀ ਨੂੰ ਬੀਤੇ ਵਕਤ ਦੀ ਕੋਈ ਹਕੀਕਤ ਪਤਾ ਚੱਲੇ। ਮੇਰੀ ਬੇਟੀ ਕੂੜਾ ਨਹੀਂ ਹੈ ਬਲਕਿ ਚਿੱਕੜ ਵਿੱਚ ਖਿੜਿਆ ‘ਕਮਲ’ ਹੈ........!!”

ਮੈਂ ਮਾਲਾ ਦੇ ਪੱਤਰ ਨੂੰ ਪੜ੍ਹਦੀ ਹੁਬਕੀਂ-ਹੁਬਕੀਂ ਰੋ ਰਹੀ ਸੀ! ਇਤਨਾ ਵੱਡਾ ਸਮਪਰਣ..? ਇਤਨੀ ਵੱਡੀ ਕੁਰਬਾਨੀ..? ਇਤਨਾ ਵੱਡਾ ਸੰਕਲਪ...? ...ਉਸ ਸਕੀ ਮਾਂ ਦਾ ਕਿਵੇਂ ਦਾ ਜਿਗਰਾ ਹੋਏਗਾ ਜਿਸ ਨੇ ‘ਕਮਲ’ ਨੂੰ ਕੂੜਾ ਸਮਝ ਸੁੱਟ ਦਿੱਤਾ? ਅਤੇ ਦੂਜੀ ‘ਬਿਨ-ਵਿਆਹੀ’  ਜਿਸ ਨੇ ਆਪਣੀ ਕੁੱਖ ਨੂੰ ਵੀ ਕੁਆਰਾ ਰੱਖ, ਕਿਸੇ ਦੀ ਮਮਤਾ ਨੂੰ ਆਪਣੀ ਜਿੰਦਗੀ ਜਿਉਂਣ ਦਾ ਮਕਸਦ ਬਣਾ ਲਿਆ...ਮੇਰੀਆਂ ਅੱਖਾਂ ਦੇ ਹੰਝੂ ਮਾਲਾ ਦੇ ਪੱਤਰ ਉਪਰ ਤਰਿੱਪ-ਤਰਿੱਪ ਡਿੱਗ ਕੇ ਉਸ ਦੇ ਲਿਖੇ ਜ਼ਜਬਾਤਾਂ ਨੂੰ ਉਸ ਦੇ ਚਰਨ ਸਮਝ, ਧੋ ਰਹੇ ਸਨ। ....

“ਮਾਲਾ, ਤੇਰੀ ਬੇਟੀ ਕਮਲ ਤੇਰਾ ਨਾਮ ਰੌਸ਼ਨ ਕਰੇ, ਤੁਸੀਂ ਦੁਨੀਆਂ ਵਿੱਚ ਜਿੱਥੇ ਵੀ ਰਹੋਂ, ਤੈਨੂੰ ਮੈਂ ਆਪਣੀਆਂ ਯਾਦਾਂ ਵਿੱਚ ਸਦਾ ਹੀ ਪਰੋਅ ਕੇ ਰੱਖਾਂਗੀ! ਤੇਰਾ ਇੱਥੋਂ ਜਾਣਾ ਹੀ ਸਹੀ ਕਦਮ ਸੀ, ਤੇਰੀ ਬੱਚੀ ਕਮਲ ਦੇ ਜੀਵਨ ਵਿੱਚ ਬੀਤੇ ਸਮੇਂ ਦੀ ਕਾਲਖ ਨਹੀਂ, ਬਲਕਿ ਸੁਨ੍ਹਿਹਰੇ ਭਵਿੱਖ ਦੀਆਂ ਕਿਰਨਾਂ ਦੀ ਚਮਕ ਹੋਣੀ ਚਾਹੀਦੀ ਹੈ!!”

...ਅੱਜ ਜਦੋਂ ਮੈਂ ਵੰਦਨਾ ਕੋਲੋਂ ਆਪਣੇਂ ਘਰ ਮੁੜੀ ਤਾਂ ਇੱਕ ਰਿਸ਼ਤਿਆਂ ਦੀ ਗੁੰਝਲ ਨੇ ਮੈਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰਾਤ ਮੇਰੀਆਂ ਸੋਚਾਂ ਵਿੱਚ ਗੁਜਰ ਗਈ। ਪਰ ਮਾਲਾ ਮੇਰੇ ਜਿ਼ਹਨ 'ਚ ਹੋਰ ਗਹਿਰੀ ਉਤਰਦੀ ਗਈ। ਫਿ਼ਰ ਇੱਕ ਦਿਨ ਮੈਂ ਆਪਣੀਂ ਕਲਮ ਦੇ ਰਾਹੀਂ, ਆਪਣੇ, ਮਾਲਾ ਅਤੇ ਕਮਲ ਦੇ ਰਿਸ਼ਤੇ ਨੂੰ ਸ਼ਬਦਾਂ ਵਿੱਚ ਪਰੋਅ, ਆਪਣੀ ਕਿਤਾਬ ਵਿੱਚ ਸਦਾ ਲਈ ਸੰਜੋਅ ਕੇ ਰੱਖ ਲਿਆ।

ਸਾਰੇ ਰਿਸ਼ਤੇ ਵਿਰਾਸਤ ਵਿੱਚ ਨਹੀਂ ਮਿਲਦੇ। ਹੈਰਾਨਗੀ ਦੀ ਗੱਲ ਹੈ ਕਿ ਮੋਹ ਪਿਆਰ ਵਿੱਚ ਲਬਰੇਜ਼ ਲੋਕ ਰਿਸ਼ਤੇ ਨੂੰ ਕੂੜੇ ਵਿੱਚੋਂ ਕੱਢ ਕੇ ਵੀ ਜਿ਼ੰਦਗੀ ਦੇ ਸਕਦੇ ਹਨ। ਮਨ ਹੀ ਮਨ ਮਾਲਾ ਅਤੇ ਕਮਲ ਨੂੰ ਅਸੀਸਾਂ ਅਤੇ ਦੁਆਵਾਂ ਦਿੰਦੀ ਮੈਂ ਆਪਣੀ ਕਲਮ ਨੂੰ ਵਿਰਾਮ ਦਿੰਦੀ ਸੋਚ ਰਹੀ ਸੀ; ਭਾਵੇਂ ਕਮਲ ਨੂੰ ਲੈ ਕੇ ਮਾਲਾ ਇਸ ਭਰੀ ਦੁਨੀਆਂ ਵਿੱਚ ਕਿਤੇ ਅਲੋਪ ਹੋ ਗਈ ਹੈ, ਪਰ ਮੇਰੀ ਯਾਦ ‘ਚ ਸਦਾ ਹਾਜ਼ਰ ਰਹੇਗੀ...।

 

ਨੱਨ੍ਹੀ ਕਹਾਣੀ       ਹੋਰ ਕਹਾਣੀਆਂ    


 
  kamalਚਿੱਕੜ ਦਾ ਕਮਲ 
ਅਜੀਤ ਸਤਨਾਮ ਕੌਰ, ਲੰਡਨ
096ਲੋਹ ਪੁਰਸ਼
ਸੁਰਜੀਤ, ਟੋਰਾਂਟੋ  
095ਮਿੱਟੀ ਵਾਲਾ ਰਿਸ਼ਤਾ a>
ਅਜੀਤ ਸਤਨਾਮ ਕੌਰ, ਲੰਡਨ 
094ਕੁਦਰਤ ਦਾ ਚਿੱਤੇਰਾ
ਰਵੇਲ ਸਿੰਘ, ਇਟਲੀ 
093ਲਹਿੰਬਰ ਲੰਬੜ
ਰਵੇਲ ਸਿੰਘ, ਇਟਲੀ   
ਸੀਬੋ
ਅਜੀਤ ਸਤਨਾਮ ਕੌਰ, ਲੰਡਨ
91"ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!"
ਅਜੀਤ ਸਤਨਾਮ ਕੌਰ, ਲੰਡਨ  
090ਮਰੇ ਸੁਪਨਿਆਂ ਦੀ ਮਿੱਟੀ
ਅਜੀਤ ਸਤਨਾਮ ਕੌਰ, ਲੰਡਨ
chunniਚੁੰਨੀ ਲੜ ਬੱਧੇ ਸੁਪਨੇ
ਅਜੀਤ ਸਤਨਾਮ ਕੌਰ, ਲੰਡਨ  
88ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ  
ਤਾਲਾਬੰਦੀਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ  
086ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ  
085ਕਸ਼ਮੀਰ ਘਾਟੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
084ਕਿਧਰੇ ਦੇਰ ਨਾ ਹੋ ਜਾਏ
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
corona2ਕਰੋਨਾ.......ਕਰੋਨਾ......ਗੋ ਅਵੇ​"
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
parjati"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ 
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ 
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ 
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ   
078ਬਿਖ਼ਰੇ ਤਾਰਿਆਂ ਦੀ ਦਾਸਤਾਨ
ਅਜੀਤ ਸਤਨਾਮ ਕੌਰ, ਲੰਡਨ 
ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com