ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ       
 (21/05/2020)

ਕੁੱਸਾ


88....ਕਿਸੇ ਨਿੱਕੇ ਜਿਹੇ ਕਸਬੇ ਵਿੱਚ ਇੱਕ ਕਸਾਈ ਪ੍ਰੀਵਾਰ ਰਹਿੰਦਾ ਸੀ। ਨਾਲ਼ ਦੇ ਪਿੰਡ ਵਿੱਚੋਂ ਕੋਈ ਬੱਕਰਾ ਜਾਂ ਦੁੰਬਾ ਲੈ ਕੇ ਆਉਣਾ ਅਤੇ ਉਸ ਨੂੰ ਵੱਢ ਕੇ ਉਸ ਦਾ ਮਾਸ ਵੇਚਣਾ ਉਹਨਾਂ ਦਾ ਖਾਨਦਾਨੀ ਕਿੱਤਾ ਸੀ। ਬੱਕਰਾ ਖਰੀਦਣਾ, ਕੱਟਣਾ ਅਤੇ ਵੇਚ ਕੇ ਗੁਜ਼ਾਰਾ ਕਰਨਾ...! ਕੁਦਰਤ ਦੇ "ਆਵਣ-ਜਾਣ" ਦੇ ਅਟੱਲ ਕਾਨੂੰਨ ਅਨੁਸਾਰ ਸਮਾਂ ਪਾ ਕੇ ਬਜ਼ੁਰਗ "ਅਕਾਲ ਚਲਾਣਾ" ਕਰਦੇ ਰਹੇ ਅਤੇ ਉਹਨਾਂ ਦਾ ਖਾਨਦਾਨੀ ਕਿੱਤਾ ਉਸ ਤੋਂ ਅਗਲੀ ਪੀੜ੍ਹੀ ਅੱਗੇ ਸਾਂਭਦੀ ਅਤੇ ਤੋਰਦੀ ਰਹੀ। ਅਖੀਰ ਜਦ ਚੌਥੀ ਪੀੜ੍ਹੀ ਦੇ ਪੜੋਤੇ ਨੇ ਸਰੀਰ ਛੱਡਿਆ, ਤਾਂ ਯਮਦੂਤ ਉਸ ਨੂੰ ਧਰਮਰਾਜ ਦੀ ਕਚਿਹਰੀ ਲੈ ਗਏ ਅਤੇ ਧਰਮਰਾਜ ਸਾਹਮਣੇ ਪੇਸ਼ ਕੀਤਾ।
 
ਧਰਮਰਾਜ ਦੇ ਹੁਕਮ 'ਤੇ ਚਿਤਰ-ਗੁਪਤ ਨੇ ਉਸ ਦਾ ਖਾਤਾ ਖੋਲ੍ਹਿਆ ਅਤੇ "ਲੇਖਾ-ਜੋਖਾ" ਧਰਮਰਾਜ ਅੱਗੇ ਰੱਖ ਦਿੱਤਾ।
 
ਲੇਖਾ-ਜੋਖਾ ਸੁਣ ਕੇ ਧਰਮਰਾਜ ਨੇ ਤ੍ਰਿਸਕਾਰ ਨਜ਼ਰਾਂ ਨਾਲ਼ ਉਸ ਵੱਲ ਤੱਕਿਆ ਅਤੇ ਬੜਾ ਸਖ਼ਤ ਫ਼ੈਸਲਾ ਸੁਣਾਇਆ, "ਇਸ ਸ਼ੈਤਾਨ ਨੇ ਕਿੰਨੀ ਜੀਵ ਹੱਤਿਆ ਕੀਤੀ, ਇਸ ਨੂੰ ਨਰਕ ਕੁੰਡ ਵਿੱਚ ਸੁੱਟਿਆ ਜਾਵੇ...!"
 
ਯਮਦੂਤਾਂ ਨੇ ਧਰਮਰਾਜ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਉਸ ਕਸਾਈ ਨੂੰ ਨਰਕ ਕੁੰਡ ਵੱਲ ਨੂੰ ਧੂਹ ਤੁਰੇ।
 
ਕਸਾਈ ਵਿਰਲਾਪ ਕਰਨ ਅਤੇ ਤਰਲੇ ਕੱਢਣ ਲੱਗਿਆ। ਭੁੰਜੇ ਲਿਟਣ ਲੱਗਿਆ, ਪਰ ਯਮਦੂਤਾਂ ਨੇ ਡੱਡ ਵਾਂਗ ਚੁੱਕ ਕੇ ਅੱਗੇ ਲਾ ਲਿਆ।
 
ਅੱਗੇ ਜਾ ਕੇ ਸਵਰਗ ਦਾ ਏਰੀਆ ਪੈਂਦਾ ਸੀ। ਸਵਰਗ ਵੱਲੋਂ ਬੜੀ ਸੀਤ ਹਵਾ ਆਈ ਅਤੇ ਹਜ਼ਾਰਾਂ ਮਹਿਕਾਂ ਨੇ ਵਾਤਾਵਰਣ ਮਹਿਕਾਇਆ ਹੋਇਆ ਸੀ। ਬੜਾ ਆਨੰਦਮਈ ਅਤੇ ਮਣਮੋਹਕ ਦ੍ਰਿਸ਼ ਸੀ। ਥੋੜ੍ਹਾ ਅੱਗੇ ਜਾ ਕੇ ਕਸਾਈ ਨੇ ਨਜ਼ਰ ਮਾਰੀ ਤਾਂ ਉਹ ਬੜਾ ਹੈਰਾਨ ਹੋਇਆ, ਉਸ ਦੇ ਤੌਰ-ਭੌਰ ਉੱਡ ਗਏ, ਜਦੋਂ ਉਸ ਨੇ ਆਪਣਾ ਪਿਉ ਅਤੇ ਦਾਦੇ-ਪੜਦਾਦੇ ਸਵਰਗ ਵਿੱਚ ਬੜੀ ਠਾਠ ਨਾਲ਼ ਘੁੰਮਦੇ ਦੇਖੇ। ਨਰਕ ਕੁੰਡ ਵਿੱਚ ਜਾਣ ਵਾਲ਼ਾ ਕਸਾਈ ਰੱਪੜ ਪਾ ਕੇ ਬੈਠ ਗਿਆ।
 
-"ਯਮਰਾਜ ਜੀ, ਮੇਰੇ ਪੁਰਖਿਆਂ ਨੇ ਵੀ ਓਹੀ ਕਿੱਤਾ ਕੀਤੈ, ਜੋ ਮੈਂ ਕਰਦਾ ਰਿਹੈਂ, ਇਹਨਾਂ ਨੇ ਵੀ ਜਾਨਵਰ ਵੱਢ ਕੇ ਵੇਚੇ, ਤੇ ਮੈਂ ਵੀ ਓਹੀ ਪਿਤਾ ਪੁਰਖੀ ਕੰਮ ਕੀਤਾ, ਫ਼ੇਰ ਉਹਨਾਂ ਨੂੰ ਸਵਰਗ, ਤੇ ਮੈਨੂੰ ਨਰਕ ਕਿਉਂ...?" ਉਸ ਨੇ ਰੌਲ਼ਾ ਪਾ ਲਿਆ। ਰੌਲ਼ਾ ਸੁਣ ਕੇ ਉਥੇ ਧਰਮਰਾਜ ਦੀ ਕਚਿਹਰੀ ਦੇ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਵੀ ਇਸ ਗੱਲ ਦਾ ਬੁਰਾ ਮਨਾਇਆ।
 
-"ਇਹ ਤਾਂ ਵਿਤਕਰਾ ਅਤੇ ਬੇਇਨਸਾਫ਼ੀ ਹੈ ਯਮਰਾਜ ਜੀ, ਜੇ ਓਸੇ ਕਿੱਤੇ ਕਾਰਨ ਇਸ ਦੇ ਪੁਰਖੇ ਸਵਰਗ ਵਿੱਚ ਨੇ, ਇਸ ਨੂੰ ਨਰਕ ਕੁੰਡ ਕਿਉਂ...?" ਕਚਿਹਰੀ ਦੇ ਇੱਕ ਕਰਮਚਾਰੀ ਨੇ ਵਿਰੋਧਤਾ ਜਤਾ ਕੇ ਸ਼ਿਕਵਾ ਕੀਤਾ।
 
-"ਅਸੀਂ ਤਾਂ ਹੁਕਮ ਦੇ ਬੱਝੇ ਹਾਂ ਕਰਮਚਾਰੀ ਜੀ, ਸਾਨੂੰ ਤਾਂ ਜੋ ਧਰਮਰਾਜ ਜੀ ਦਾ ਹੁਕਮ ਹੋਇਆ, ਓਹੀ ਵਜਾ ਰਹੇ ਹਾਂ, ਸਾਡੇ ਹੱਥ ਵੱਸ ਕੁਛ ਨਹੀਂ...!" ਯਮਦੂਤ ਆਪਣੀ ਜਗਾਹ ਠੀਕ ਸੀ। ਉਹ ਆਪਣੀ ਮਜਬੂਰੀ ਦੱਸ ਕੇ ਫ਼ਾਰਗ ਹੋ ਗਿਆ।
 
-"ਇਸ ਨੂੰ ਐਥੇ ਈ ਬਿਠਾਓ, ਮੈਂ ਮੀਟਿੰਗ ਬੁਲਾਉਂਦਾ ਹਾਂ...!" ਕਰਮਚਾਰੀ ਨੇ ਇੱਕ ਤੂਫ਼ਾਨੀ ਮੀਟਿੰਗ ਰੱਖ ਲਈ।
 
ਯਮਦੂਤਾਂ ਨੇ ਕਸਾਈ ਨੂੰ ਇੱਕ ਪਾਸੇ ਲੌਂਗ ਅਲੈਚੀਆਂ ਦੇ ਬਾਗ ਵਿੱਚ ਬਿਠਾ ਲਿਆ ਅਤੇ ਕਿਸੇ ਅਗਲੇ ਫ਼ੈਸਲੇ ਦੀ ਉਡੀਕ ਕਰਨ ਲੱਗੇ।
 
ਅੱਧੇ ਕੁ ਘੰਟੇ ਬਾਅਦ ਫ਼ੈਸਲਾ ਆ ਗਿਆ। ਕਸਾਈ ਦੇ ਕੇਸ ਉਪਰ "ਮੁੜ ਵਿਚਾਰ" ਕਰਨ ਲਈ ਉਸ ਨੂੰ ਫ਼ਿਰ ਧਰਮਰਾਜ ਦੇ ਪੇਸ਼ ਕੀਤਾ ਗਿਆ।
 
-"ਧਰਮਰਾਜ ਮਹਾਰਾਜ, ਇਸ ਕਸਾਈ ਦੇ ਪੁਰਖੇ ਵੀ ਸਾਰੀ ਉਮਰ ਓਹੀ ਕਿੱਤਾ ਕਰਦੇ ਰਹੇ ਨੇ, ਜੋ ਇਹ ਕਰਦਾ ਆਇਐ, ਫ਼ੇਰ ਇਸ ਨੂੰ ਨਰਕ ਕੁੰਡ, ਤੇ ਇਸ ਦੇ ਬਾਪ ਅਤੇ ਦਾਦੇ ਪੜਦਾਦਿਆਂ ਨੂੰ ਸਵਰਗ ਦਾ ਆਨੰਦ ਕਿਉਂ...? ਇਹ ਤਾਂ ਘੋਰ ਅਨਰਥ ਤੇ ਵਿਤਕਰਾ ਹੈ ਮਹਾਰਾਜ...!" ਕਰਮਚਾਰੀ ਨੇ ਕਿਹਾ ਤਾਂ ਧਰਮਰਾਜ ਨੇ ਵਿਚਾਰ ਸੁਣ ਕੇ ਅਗਲਾ ਫ਼ੁਰਮਾਨ ਸੁਣਾਇਆ।
 
-"ਚਿਤਰ-ਗੁਪਤ ਅਤੇ ਸਮੀਖਿਆਕਾਰਾਂ ਨੂੰ ਹਾਜ਼ਰ ਕਰੋ...!"
 
ਹੁਕਮ ਦੀ ਪਾਲਣਾ ਹੋਈ ਅਤੇ ਸਾਰੇ ਤੁਰੰਤ ਹਾਜ਼ਰ ਹੋ ਗਏ।
 
ਧਰਮਰਾਜ ਨੇ ਸਮੀਖਿਆਕਾਰਾਂ ਨੂੰ "ਕਾਰਨ ਦੱਸੋ" ਨੋਟਿਸ ਜਾਰੀ ਕੀਤਾ ਅਤੇ ਤੁਰੰਤ ਉੱਤਰ ਦੇਣ ਲਈ ਹੁਕਮ ਦਿੱਤਾ।
 
-"ਇਹ ਕਸਾਈ ਬਿਲਕੁਲ ਸਹੀ ਹੈ ਮਹਾਰਾਜ....! ਇਸ ਦੇ ਪੁਰਖੇ ਵੀ ਸਾਰੀ ਉਮਰ ਕਸਾਈ ਕਿੱਤਾ ਹੀ ਕਰਦੇ ਰਹੇ, ਤੇ ਇਹ ਵੀ, ਪਰ ਉਹਨਾਂ ਨੂੰ ਸਵਰਗ ਨਸੀਬ ਹੋਣਾ, ਤੇ ਇਸ ਨੂੰ ਨਰਕ ਕੁੰਡ ਵਿੱਚ ਸੁੱਟਣ ਦਾ ਇੱਕ ਵੱਡਾ ਕਾਰਨ ਹੈ...!"
 
-"ਕਾਰਨ ਤੁਰੰਤ ਦੱਸਿਆ ਜਾਏ...!"
 
-"ਇਹਨਾਂ ਦੇ ਖੇਤ ਇੱਕ ਫ਼ਕੀਰ ਝੁੱਗੀ ਪਾ ਕੇ ਰਹਿੰਦਾ ਸੀ, ਇਸ ਦੇ ਬਾਪ ਅਤੇ ਦਾਦਾ ਉਸ ਨੂੰ ਅੰਨ ਪਾਣੀ ਛਕਾਉਂਦੇ, ਤੇ ਸੇਵਾ ਕਰਦੇ ਰਹੇ...! ਉਹ ਫ਼ਕੀਰ ਹਰ ਰੋਜ਼ ਆਥਣ ਸਵੇਰੇ ਪਾਠ ਪੂਜਾ ਕਰਦਾ ਤੇ ਇਹਨਾਂ ਦੇ ਪ੍ਰੀਵਾਰ ਲਈ ਦੁਆ ਵੀ ਕਰਦਾ ਅਤੇ ਇਹਨਾਂ ਦੇ ਕੀਤੇ ਤਮਾਮ ਪਾਪ ਹਰ ਰੋਜ਼ ਬਖਸ਼ਾ ਲੈਂਦਾ...! ਮਹਾਰਾਜ, ਸ਼ਾਇਦ ਆਪ ਜੀ ਨੂੰ ਯਾਦ ਹੋਵੇ...? ਉਸ ਫ਼ਕੀਰ ਦੀ ਭਗਤੀ ਤੇ ਦੁਆਵਾਂ ਸਦਕਾ ਇਸ ਦੇ ਪੜਦਾਦੇ ਨੂੰ ਵੀ ਤੁਸਾਂ ਨਰਕ 'ਚੋਂ ਕੱਢ ਕੇ ਸਵਰਗ ਵਿੱਚ ਵਾਸ ਕਰਵਾ ਦਿੱਤਾ ਸੀ, ਤੇ ਫ਼ੇਰ ਇਸ ਦਾ ਬਾਪ ਅਤੇ ਦਾਦਾ ਸਿੱਧੇ ਸਵਰਗ ਭੇਜੇ ਗਏ ਸਨ...!"
 
ਧਰਮਰਾਜ ਨੇ ਸਹਿਮਤੀ ਵਿੱਚ ਸਿਰ ਹਿਲਾ ਕੇ ਹਾਮ੍ਹੀਂ ਭਰੀ।
 
-"ਫ਼ੇਰ ਕੀ ਹੋਇਆ ਮਹਾਰਾਜ, ਇਸ ਦਾ ਸਾਰਾ ਖਾਨਦਾਨ ਤਾਂ ਉਸ ਫ਼ਕੀਰ ਦੀ ਭਗਤੀ ਤੇ ਅਰਦਾਸਾਂ ਕਰ ਕੇ ਸਾਰੇ ਪਾਪਾਂ ਤੋਂ ਬਚ ਗਿਆ, ਪਰ ਇਸ ਕਸਾਈ ਦੀ ਔਰਤ ਸੀ ਬਹੁਤ ਆਲ਼ਸੀ, ਬੇਕਿਰਕ ਤੇ ਕੰਜੂਸ...! ਇਹਨੇ ਘਰ ਦੇ ਕਲੇਸ਼ ਦੇ ਡਰੋਂ ਆਪਣੀ ਪਤਨੀ ਦੀ ਗੱਲ ਮੰਨ ਕੇ ਉਸ ਫ਼ਕੀਰ ਦਾ ਨਿੱਕ-ਸੁੱਕ ਚੁੱਕ ਕੇ ਬਾਹਰ ਮਾਰਿਆ ਅਤੇ ਧੱਕੇ ਦੇ ਕੇ ਫ਼ਕੀਰ ਨੂੰ ਘਰੋਂ ਕੱਢ ਦਿੱਤਾ...! ਇਸ ਦੇ ਘਰ ਹੁੰਦੀ ਭਗਤੀ ਅਤੇ ਦੁਆਵਾਂ ਰੁਕ ਗਈਆਂ, ਤੇ ਜੋ ਇਹ ਪਾਪ ਕਰਦਾ, ਉਹ ਇਸ ਦੇ ਸਿਰ ਚੜ੍ਹੀ ਗਏ...! ਇਸ ਦੇ ਬਾਪ ਤੇ ਦਾਦੇ ਪੜਦਾਦਿਆਂ ਦੇ ਪਾਪ ਤਾਂ ਉਸ ਫ਼ਕੀਰ ਨੇ ਬਖਸ਼ਾ ਲਏ, ਤੇ ਉਹਨਾਂ ਨੂੰ ਨਰਕ ਤੋਂ ਬਚਾ ਲਿਆ, ਪਰ ਇਸ ਦੇ ਪਾਪ ਓਦੋਂ ਤੋਂ ਜਮਾਂ ਹੁੰਦੇ ਗਏ, ਤੇ ਪੱਲੜਾ ਭਰ ਗਿਆ...! ਦੁਆਵਾਂ ਜਾਂ ਭਗਤੀ ਦੀ ਤਾਂ ਗੱਲ ਛੱਡੋ, ਇਸ ਨੇ ਤੇ ਇਸ ਦੀ ਪਤਨੀ ਤਾਂ ਕਿਸੇ ਕੁੱਤੇ ਨੂੰ ਰੋਟੀ ਨੀ ਸੀ ਪਾਈ ਮਹਾਰਾਜ, ਤੇ ਹੁਣ ਦੱਸੋ ਬਈ ਇਹ ਨਰਕ ਕੁੰਡ ਦਾ ਭਾਗੀ ਐ, ਕਿ ਸਵਰਗ ਦਾ...?"
 
-"ਇੱਕ ਯੁੱਗ ਇਹਨੂੰ ਨਰਕ ਕੁੰਡ 'ਚ ਸਿੱਟੋ, ਤੇ ਫ਼ੇਰ ਦੈਂਤ ਦੀ ਜੂਨੀ ਪਾਓ...!" ਤੇ ਧਰਮਰਾਜ ਸਿੰਘਾਸਣ ਛੱਡ ਕੇ ਤੁਰ ਗਿਆ ਅਤੇ ਕਸਾਈ ਫ਼ੇਰ ਵਿਰਲਾਪ ਕਰਨ ਲੱਗ ਪਿਆ। ਉਹ ਸੋਚ ਰਿਹਾ ਸੀ ਕਿ ਜੇ ਮੈਂ ਘਰਵਾਲ਼ੀ ਦੇ ਮਗਰ ਲੱਗ ਕੇ ਉਸ ਫ਼ਕੀਰ ਨੂੰ ਘਰ ਤੋਂ ਨਾ ਕੱਢਦਾ, ਤਾਂ ਅੱਜ ਨਰਕ ਕੁੰਡ ਵਿੱਚ ਨਾ ਸੜਦਾ।....
--

 
 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
88ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ  
ਤਾਲਾਬੰਦੀਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ  
086ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ  
085ਕਸ਼ਮੀਰ ਘਾਟੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
084ਕਿਧਰੇ ਦੇਰ ਨਾ ਹੋ ਜਾਏ
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
corona2ਕਰੋਨਾ.......ਕਰੋਨਾ......ਗੋ ਅਵੇ​"
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
parjati"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ 
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ 
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ 
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ   
078ਬਿਖ਼ਰੇ ਤਾਰਿਆਂ ਦੀ ਦਾਸਤਾਨ
ਅਜੀਤ ਸਤਨਾਮ ਕੌਰ, ਲੰਡਨ 
ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com