ਟੌਫੀਆਂ ਵਾਲਾ ਭਾਪਾ 
ਰਵੇਲ ਸਿੰਘ ਇਟਲੀ           
 (03/08/2022)

ਰਵੇਲ


101ਚੌਦਾਂ ਸਾਲ ਦੇ ਲੰਮੇ ਸਮੇਂ ਪਿੱਛੇਂ ਵਿਦੇਸ਼ ਵਿੱਚ ਆਪਣਿਆਂ ਬੱਚਿਆਂ ਕੋਲ ਰਹਿਕੇ ਜਦੋਂ ਉਹ ਆਪਣੇ ਪਿੰਡ ਪਰਤਿਆ ਤਾਂ ਉਸ ਦੇ ਸਾਦ ਮੁਰਾਦੇ ਪਿੰਡ ਤੇ ਹਰ ਪੱਖੋਂ ਬਹੁਤ  ਨਿਖਾਰ ਆਇਆ ਹੈ।

ਕੱਚਿਆਂ ਕੋਠਿਆਂ ਤੇ ਢਾਰਿਆਂ ਦੀ ਥਾਂ ਹੁਣ ਉੱਚੀਆਂ ਉੱਚੀਆਂ ਦੋ ਦੋ ਤਿੰਨ ਮੰਜ਼ਲਾਂ ਵਾਲੀਆਂ ਕੋਠੀਆਂ ਨੇ ਲੈ ਲਈ ਹੈ। ਵੇਖਾ ਵੇਖੀ ਹੋਰ ਵੀ ਧੜਾ ਧੜ ਨਵੇਂ ਨਵੇਂ ਨਮੂਨਿਆਂ ਦੇ ਘਰ  ਬਣਾਏ ਜਾ ਰਹੇ ਹਨ।

ਜਿੱਥੇ ਕਦੇ ਪਿੰਡ ਦੇ ਗੜ੍ਹੇ ਹੁੰਦੇ ਸਨ, ਉੱਥੇ ਹਰ ਕਿਸਮ ਦੀਆਂ ਦੁਕਾਨਾਂ ਬਣ ਗਈਆਂ ਹਨ,ਜੋ ਹੁਣ ਮਾੜੇ ਮੋਟੇ ਬਾਜਾਰ ਵਰਗੀਆਂ ਲਗਦੀਆਂ ਹਨ। ਪਿੰਡ ਵਿੱਚ ਬੜੇ ਆਲੀ ਸ਼ਾਨ ਬਣੇ ਗੁਰਦੁਵਾਰੇ ਤੇ ਅਰਸ਼ਾਂ ਨੂੰ  ਛੁਹੰਦਾ ਝੂਲਦਾ ਨਿਸ਼ਾਨ ਸਾਹਿਬ, ਇਸ ਦੇ ਇਲਾਵਾ ਮੰਦਰ,ਧਰਮ ਸ਼ਾਲਾ ਤੇ ਈਸਾਈ ਧਰਮ ਦਾ ਗਿਰਜਾ ਵੀ ਬਣ ਗਿਆ ਹੈ।
 
ਜਦੋਂ ਉਹ ਵਿਦੇਸ਼ ਗਿਆ ਸੀ ਓਦੋਂ ਪਿੰਡ ਦਾ ਕੋਈ ਟਾਂਵਾਂ ਟਾਂਵਾਂ ਬੰਦਾ ਹੀ ਵਿਦੇਸ਼ ਗਿਆ ਸੀ ,ਪਰ ਹੁਣ ਤਾਂ ਤਕਰੀਬਨ ਹਰ ਘਰ ਵਿੱਚੋਂ ਕੋਈ ਨਾ ਕੋਈ ਜੀਅ ਵਿਦੇਸ਼ ਚਲਾ ਗਿਆ  ਹੈ।

ਜਿਸ ਕਰਕੇ ਉਸ ਦਾ ਪਿੰਡ ਹੁਣ ਹਰ ਪੱਖੋਂ ਚੜ੍ਹਦੀਆਂ ਕਲਾਂ ਵਿੱਚ ਜਾ ਹੈ।

ਦੇਸ਼ ਦੀ ਵੰਡ ਵੇਲੇ ਮੁਸਲਮਾਨ ਭਰਾ ਪਾਕਿਸਤਾਨ ਹਿਜਰਤ ਕਰ ਤੇ ਚਲੇ ਗਏ ਪਰ ਉਨ੍ਹਾਂ ਦੇ ਕਿਸੇ ਵੇਲੇ ਦੇ ਇੱਸ ਪਿੰਡ ਦੇ ਚੜ੍ਹਦੇ ਉੱਤਰ ਵੱਲ ਇਕ ਵੱਡਾ ਕਬਰਸਤਾਨ  ਸੀ ਜੋ ਹੁਣ ਵੀ ਹੈ। ਚੱਕ ਬੰਦੀ ਵੇਲੇ  ਈਸਾਈ ਬਿਰਾਦਰੀ ਲਈ ਇਸ ਦੇ ਨਾਲ ਦਾ ਕੁਝ ਹਿੱਸਾ ਵੱਖਰਾ ਕਰ ਦਿੱਤਾ ਗਿਆ।ਬਾਕੀ ਦਾ ਵਕਫ ਬੋਰਡ ਦੇ ਕੰਟਰੋਲ ਹੇਠ ਆ ਜਾਣ ਕਰਕੇ ਲੋੜ ਵੰਦ ਲੋਕਾਂ ਨੂੰ ਲੀਜ਼ ਤੇ ਦੇ ਦਿੱਤਾ ਗਿਆ।

ਪਰ ਪਿੰਡ ਦੇ ਨਾਲ ਲਗਦੀਆਂ  ਫਕੀਰਾਂ ਦੇ ਦੋ ਮਜਾਰ ਹਨ ਜੇ ਪਿੰਡ ਲੋਕਾਂ ਦੀ ਆਸਥਾ ਕਰ ਕੇ ਜਿਉਂ ਦੇ ਤਿਉਂ  ਬਣੇ ਆ ਰਹੇ ਹਨ। ਜਿਨਾਂ ਤੇ ਹਰ ਵੀਰ ਵਾਰ ਨੂੰ ਲੋਕ ਆਪੋ ਆਪਣੀਆਂ ਮੰਨਤਾਂ ਮੰਨਦੇ ਹਨ, ਚਰਾਗ ਬਾਲਦੇ ਨਿਆਜ਼ ਚੜ੍ਹਾਉਂਦੇ ਹਨ।

ਇਨ੍ਹਾਂ ਵਿੱਚ ਕੁਝ ਐਸੇ ਨੌਜੁਆਨ ਵੀ ਹਨ ਜੋ ਹੁਣ  ਇਥੇ ਮੰਨਤਾਂ ਮੰਨ ਕੇ ਹੁਣ ਅਮੀਰ ਦੇਸ਼ਾਂ ਵਿੱਚ ਚਲੇ ਗਏ ਹਨ,  ਜਿਨ੍ਹਾਂ ਦੀ  ਆਸਥਾ ਇਨ੍ਹਾਂ ਮਜਾਰਾਂ ਨਾਲ ਜੁੜੀ ਹੋਈ  ਹੈ,ਜੋ ਇਨ੍ਹਾਂ ਦੀ ਸੁਹਣੀ ਦਿੱਖ ਬਣਾਉਣ  ਵਾਸਤੇ ਅਤੇ ਹੋਰ ਰੌਣਕਾਂ ਵਧਾਉਣ ਵਾਸਤੇ ਬਾਹਰੋਂ ਇਨ੍ਹਾਂ ਨਮਿੱਤ  ਪੈਸੇ ਭੇਜਦੇ ਰਹਿੰਦੇ ਹਨ ਤੇ ਆਪ ਵੀ ਇਨਾਂ ਰੌਣਕਾਂ ਭਰੇ ਮਾਹੌਲ ਦੇ ਨਜਾਰੇ ਵੇਖਣ ਲਈ ਆਉਂਦੇ ਜਾਂਦੇ ਰਹਿੰਦੇ ਹਨ।

ਉਨ੍ਹਾਂ ਨੇ ਰਲ਼ ਮਿਲ ਕੇ ਕੁਝ ਨੌ ਜਵਾਨਾਂ ਦੀ ਕਮੇਟੀ ਵੀ ਬਣਾਈ ਹੋਈ ਹੈ।ਜੋ ਇਨ੍ਹਾਂ  ਦੇ ਭੇਜੇ ਹੋਏ ਪੈਸਿਆਂ ਨਾਲ ਤੇ ਹੋਰ ਸ਼ਰਧਾਲੂਆਂ ਦੇ ਦਿੱਤੇ ਦਾਨ ਨਾਲ ਇਨ੍ਹਾਂ ਦੋ ਮਜਾਰਾਂ ਦੇ ਨਾਲ ਖੁਲ੍ਹੇ ਕਮਰੇ ਅਤੇ ਕਿਸੇ ਮੁਸਲਮਾਨ ਪੀਰ ਫਕੀਰ ਦੀ ਦਰਗਾਹ ਵਰਗਾ ਉੱਚਾ ਹਰੇ ਰੰਗ ਦਾ ਗੁੰਬਦ ਵੀ ਬਣਵਾਇਆ ਹੋਇਆ ਹੈ,ਜਿੱਥੇ ਹਰ ਸਾਲ ਭੰਡਾਰਾ ਲਗਦਾ ਹੈ, ਦੂਰੋਂ ਦੂਰੋਂ ਕੱਵਾਲ ਆਉਂਦੇ ਹਨ। ਮੇਲੇ ਵਰਗਾ ਰੌਣਕਾਂ ਦਾ ਮਾਹੌਲ ਬਣ ਜਾਂਦਾ ਹੈ।

ਇਸ ਦੇ ਨਾਲ ਇਸ ਦੇ ਨਾਲ ਹੀ ਇੱਕ ਐਨ.ਆਰ ਆਈ, ਦੀ ਲਗ ਪਗ ਏਕੜ ਕੁ ਭੂਮੀ ਹੈ ਜੋ ਲਗ ਪਗ ਸਾਰਾ ਸਾਲ ਹੀ ਖਾਲੀ ਪਈ ਰਹਿੰਦੀ ਹੈ  ਉਸ ਵਿੱਚ ਕਬੱਡੀ , ਤੇ ਕੁਸ਼ਤੀਆਂ  ਹੁੰਦੀਆਂ ਹਨ।ਦੂਰ ਦੁਰਾਡਿਉਂ ਨਾਮੀ ਕਬੱਡੀ ਖਿਡਾਰੀ , ਤੇ ਪਹਿਲਵਾਨ ਆ ਕੇ ਆਪੋ ਆਪਣੀਆਂ ਕਬੱਡੀ ਤੇ ਕੁਸ਼ਤੀਆਂ ਦੇ ਕਰਤਬ ਵਿਖਾਉਂਦੇ ਹਨ।

ਇਸ ਮੇਲੇ ਦੇ ਖਾਤਮੇ ਤੇ ਕਬੱਡੀ , ਕੁਸ਼ਤੀਆਂ ਵਾਲੀ ਅਖਾੜੇ ਵਾਲੀ ਜ਼ਮੀਨ ਪਹਿਲਾਂ ਵਾਂਗ ਫਿਰ ਖਾਲੀ ਹੋ ਜਾਂਦੀ ਹੈ, ਜਿਸ ਵਿੱਚ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਪੈ ਜਾਣ ਕਰਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਵਿੱਚ ਲਗ ਪਗ ਹਰ ਜਾਤ ਧਰਮ  ਦੇ ਬੱਚੇ ਨੱਚਦੇ ਟੱਪਦੇ ਖੇਡ ਗਰਾਉਂਡ ਬਣਾ ਕੇ ਖੇਡਦੇ ਹਨ।

ਹੋਰ ਤਾਂ ਹੋਰ ਇਸ ਦੇ ਨਾਲ ਲਗਦੇ ਗੁੱਜਰ ਬਿਰਾਦਰੀ ਦੇ ਡੇਰਿਆਂ ਦੇ ਬੱਚੇ ਵੀ ਸ਼ਾਮਿਲ ਹੁੰਦੇ ਹਨ,  ਵਿਦੇਸ਼ੋਂ ਆਏ ਇੱਕ ਵਡੇਰੀ ਉਮਰ ਦੇ ਸ਼ਖਸ ਦੇ ਖੇਤ ਵੀ ਇਸ ਜਗ੍ਹਾ ਦੇ ਨਾਲ ਹੀ ਲਗਦੇ ਹਨ, ਉਹ  ਜਦੋਂ ਦਾ ਕੁਝ ਸਮੇਂ ਤੋਂ ਆਪਣੇ ਪਿੰਡ ਆਇਆ ਹੋਇਆ ਤੇ ਜਦੋਂ ਆਪਣੇ ਖੇਤਾਂ ਵੱਲ ਫੇਰਾ ਮਾਰਣ ਜਾਂਦਾ ਹੈ ਤਾਂ ਉਹ  ਉਨ੍ਹਾਂ ਨੂੰ ਖੇਡਦੇ ਵੇਖਣ ਲਈ ਉਥੇ ਕਿੰਨਾ ਕਿੰਨਾ ਚਿਰ ਖਲੋ ਕੇ ਵੇਖਦਾ ਰਹਿੰਦਾ ਹੈ।ਉਹ ਬੱਚਿਆਂ ਨੂੰ  ਬਹੁਤ ਪਿਆਰ ਕਰਦਾ ਹੈ।ਕਿਉਂਜੋ ਵਿਦੇਸ਼ ਰਹਿੰਦਿਆਂ ਓਥੇ ਉਸ ਨੇ ਬੱਚਿਆਂ ਨੂੰ ਖੁਸ਼ ਰੱਖਣ ਵਾਲੇ ਕਈ ਤਿਓਹਾਰ ਵੇਖੇ ਹਨ।

ਜਦੋਂ ਉਹ ਜਾਂਦਾ ਹੈ ਤਾਂ ਬੱਚੇ  ਬੜੇ ਪਿਆਰ ਨਾਲ, ਜਦੋਂ ਭਾਪਾ ਪੈਰੀਂ ਪਏ ਕਹਿੰਦੇ ਹੋਏ ਜਦੋਂ ਉਸ ਨੂੰ ਵਾਰੀ ਵਾਰੀ ਆ ਕੇ ਮੱਥੇ ਟੇਕਦੇ ਹਨ ਤਾਂ ਉਹ ਵੀ ਅਸ਼ੀਰ ਵਾਦਾਂ ਦੀ ਝੜੀ ਤਾਂ ਲਾ ਹੀ ਦੇਂਦਾ ਹੈ, ਪਰ ਜਦੋਂ ਜੇਠ ਹਾੜ ਦੀਆਂ ਧੁੱਪਾਂ ਦੀਆਂ ਸ਼ਾਮਾਂ ਨੂੰ ਮਿੱਟੀ ਘੱਟੇ ਨਾਲ ਲਿੱਬੜੇ,ਮੁੜ੍ਹਕੇ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਨੂੰ ਖੇਡਦੇ ਵੇਖ ਕੇ  ਸੋਚਦਾ ਕਿ ਇਨ੍ਹਾਂ ਵਿੱਚੋਂ ਵੀ ਇਕ ਨਾ ਇਕ ਦਿਨ ਕੋਈ ਨਾ ਕੋਈ ਜ਼ਰੂਰ ਕੋਈ ਵਧੀਆ ਖਿਲਾੜੀ ਬਣ ਕੇ ਉੱਭਰੇ ਗਾ।

ਇਕ ਦਿਨ ਰੋਜ਼ ਵਾਂਗ ਇਹ ਦਸ ਯਾਰਾਂ ਬੱਚਿਆਂ ਦੀ ਟੋਲੀ ਜਦੋਂ ਸਾਉਣ ਮਹੀਨੇ  ਵਰਖਾ ਹੋ ਰਹੀ ਸੀ  ਤੇ ਸਾਰੇ ਜਲ ਥਲ ਹੋ ਗਿਆ ਸੀ, ਗਲੀਆਂ ਵਿੱਚ ਵਗਦੇ ਬਰਸਾਤ ਦੇ ਪਾਣੀ ਵਿੱਚ ਨੱਚਦੇ ਟੱਪਦੇ, ਕਲੋਲਾਂ ਕਰਦੇ ਉਸ ਦੇ ਗੇਟ ਅੱਗਿਉਂ ਲੰਘ ਰਹੇ ਸਨ ਤਾਂ ਉਹ ਉਨ੍ਹਾਂ ਦੀ ਰੌਲੀ ਸੁਣ ਕੇ ਆਪਣਾ ਗੇਟ ਖੋਲ੍ਹ ਕੇ ਉਨ੍ਹਾਂ ਵੱਲ ਵੇਖ ਰਿਹਾ ਸੀ ਤਾਂ ਉਨ੍ਹਾਂ ਝੱਟ ਉਸ ਨੂੰ ਪਛਾਣ  ਲਿਆ ਕੇ ਅੱਗੇ ਵਾਂਗ ਉਸ ਨੂੰ ਵਾਰੀ ਵਾਰੀ ਮੱਥਾ ਟੇਕ ਕੇ ਜਾਣ ਲੱਗੇ ਤਾਂ ਉਹ ਉਨ੍ਹਾਂ ਨੂੰ ਕਹਿਣ ਲੱਗਾ ਕਿ ਇਥੇ ਹੀ ਠਹਿਰੋ ਜ਼ਰਾ ਮੈਂ ਤੁਹਾਡੇ ਖਾਣ  ਨੂੰ ਹੁਣੇ ਲੈ ਕੇ ਆਇਆਂ, ਉਹ ਅੰਦਰ ਗਿਆ ਤੇ ਬਾਹਰੋਂ  ਲਿਆਂਦੀਆਂ ਟਾਫੀਆਂ  ਦਾ ਪੈਕਟ ਫੜੀ ਬਾਹਰ ਆਇਆ ਤੇ ਸਾਰਿਆਂ ਨੂੰ ਦੋ ਦੋ ਟਾਫੀਆਂ ਖਾਣ ਲਈ ਦਿੱਤੀਆਂ, ਬੱਚੇ ਖੁਸ਼ ਹੋ ਕੇ ਟਾਫੀਆਂ ਖਾਂਦੇ ਨੱਚਦੇ ਟੱਪਦੇ ਕਦਾੜੀਆਂ ਮਾਰਦੇ ਇਕ ਦੂਜੇ ਦੇ ਅੱਗੇ ਪਿੱਛੇ ਦੌੜਦੇ ਅਗਲੀ ਗਲੀ ਮੁੜ ਗਏ।

ਹੁਣ ਉਹ ਜਦੋਂ ਉਸ ਗਲੀ ਵਿੱਚੋਂ ਮੌਜਾਂ ਮਸਤੀਆਂ ਕਰਦੇ ਲੰਘਦੇ ਹਨ ਤਾਂ ਬਾਹਰੋਂ ਹੀ ਉਸ ਦੇ ਘਰ ਦੀ ਬੈੱਲ ਵਜਾ ਕੇ ਭਾਪਾ ਪੈਰ ਪਏ ਕਹਿੰਦੇ ਬੂਹੇ ਅੱਗੇ ਰੁਕ ਜਾਂਦੇ ਹਨ,ਭਾਪਾ ਉਨ੍ਹਾਂ ਦਾ ਮਤਲਬ ਸਮਝ ਜਾਂਦਾ ਹੈ ਤੇ ਅੰਦਰੋਂ ਟਾਫੀਆਂ ਲੈ ਕੇ ਹਾਜ਼ਰ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਵੰਡਣ ਲੱਗ ਜਾਂਦਾ ਹੈ।ਇਸੇ ਤਰ੍ਹਾਂ ਜਦੋਂ ਵੀ ਬੱਚੇ ਉਸ ਦੀ ਗਲੀ ਵਿੱਚੋਂ ਜਦੋਂ ਵੀ ਲੰਘਣ,ਉਹ ਉਨ੍ਹਾਂ ਨੂੰ ਟਾਫੀਆਂ ਵੰਡਣੋਂ ਨਹੀਂ ਖੁੰਝਦਾ,ਇਸ ਤਰ੍ਹਾਂ ਹੁਣ ਉਹ ਇਨ੍ਹਾਂ ਬੱਚਿਆਂ ਵਿੱਚ ,ਟੌਫੀਆਂ ਵਾਲਾ ਭਾਪਾ, ਕਰਕੇ ਜਾਣਿਆ ਜਾਂਦਾ ਹੈ।

ਹੁਣ ਜਦੋਂ ਵੀ ਉਹ ਆਪਣੇ ਖੇਤਾਂ ਵੱਲ  ਫੇਰਾ ਮਾਰਣ ਜਾਂਦਾ ਹੈ ਤਾਂ ਗਰਾਉਂਡ ਵਿੱਚ ਸਾਰੇ ਬੱਚੇ  ਵਾਰੀ ਵਾਰੀ ਆ ਕੇ ਉਸ ਨੂੰ ਜਦੋਂ ਮੱਥੇ ਟੇਕਦੇ ਹਨ ਤਾਂ ਉਹ ਬੜੇ ਲਾਡ ਪਿਆਰ ਨਾਲ ਉਨਾਂ ਦੇ ਮਿੱਟੀ ਘੱਟੇ ਤੇ ਮੁੜ੍ਹਕੇ ਨਾਲ ਲਿਬੜੇ ਮੂੰਹ ਮੱਥੇ ਚੁੰਮਦਾ ਤੇ ਅਸੀਸਾਂ ਦੇਂਦਾ ਆਪਣੇ ਖੇਤਾਂ ਵੱਲੋਂ ਫੇਰਾ ਮਾਰ ਕੇ ਜਦੋਂ ਘਰ ਆ ਕੇ ਆਰਾਮ ਕਰਦਾ ਹੈ ਤਾਂ ਸ਼ਾਮਾਂ ਨੂੰ ਉਨ੍ਹਾਂ ਦੇ ਆ ਕੇ ਗੇਟ ਦੀ ਬੈੱਲ ਖੜਕਾਉਣ ਦੀ ਬਿੜਕ ਵੀ ਰੱਖਦਾ ਹੈ ਕਿ ਬੱਚੇ ਕਦੋਂ ਆਉਣ ਅਤੇ ਕਦੋਂ ਉਹ ਉਨ੍ਹਾਂ ਨੂੰ ਟਾਫੀਆਂ ਵੰਡੇ। 

ਭਾਂਵੇਂ ਸਾਰਾ ਪਿੰਡ  ਉਸ ਦਾ ਸਤਿਕਾਰ ਕਰਦਾ ਹੈ ਪਰ ਬੱਚਿਆਂ ਦਾ ਪਿਆਰ ਟਾਫੀਆਂ ਵਾਲੇ ਭਾਪੇ ਲਈ ਉਸ ਦੇ ਪਿੰਡ ਆਉਣ ਤੇ ਉਸ ਨੂੰ ਬਹੁਤ ਅਰਥ ਭਰਪੂਰ ਤੇ ਬਹੁ ਮੁੱਲਾ ਜਾਪਦਾ ਹੈ।

ਇਹ ਸੋਚ ਕੇ ਉਸ ਦਾ ਮਨ ਮੁੜ ਵਿਦੇਸ਼ ਜਾਣ ਨਹੀਂ ਕਰਦਾ,ਪਰ ਸਮੇਂ ਦੀ ਚਾਲ ਦਾ ਕੀ ਪਤਾ ਉਹ ਟਾਫੀਆਂ ਵਾਲੇ ਭਾਪੇ ਨੂੰ ਕਿੱਧਰ ਨੂੰ ਲੈ ਤੁਰੇ ਪਰ ਹਾਲ ਦੀ ਘੜੀ ਉਹ ਆਪਣੇ ਪਿੰਡ ਦੇ ਲੋਕਾਂ ਨਾਲ  ਖਾਸ ਕਰ ਕੇ ਇਨ੍ਹਾਂ ਫੁੱਲਾਂ ਵਰਗੇ ਹਾਸੇ ਖੇੜੇ,

ਅੱਠਖੇਲੀਆਂ , ਬਚਪਨ ਦੀਆਂ ਮਹਿਕਾਂ ,ਸੁਗੰਧੀਆਂ ਵੰਡਦੇ, ਪਿਆਰੇ ਪਿਆਰੇ ਬੱਚਿਆਂ ਵਿੱਚ ਰਹਿ ਕੇ ਬਹੁਤ ਖੁਸ਼ ਹੈ।

ਰਵੇਲ ਸਿੰਘ ਇਟਲੀ

 

ਨੱਨ੍ਹੀ ਕਹਾਣੀ       ਹੋਰ ਕਹਾਣੀਆਂ    


 
  101ਟੌਫੀਆਂ ਵਾਲਾ ਭਾਪਾ 
ਰਵੇਲ ਸਿੰਘ ਇਟਲੀ
100ਕਸ਼ਮੀਰ ਘਾਟੀ 
ਸਿ਼ਵਚਰਨ ਜੱਗੀ ਕੁੱਸਾ
099ਬੋਹੜ ਦੀ ਛਾਂ  /a>
ਸੁਰਜੀਤ ਕੌਰ ਕਲਪਨਾ
098ਚੁਰਾਸੀ ਦਾ ਗੇੜ 
ਰਵੇਲ ਸਿੰਘ
kamalਚਿੱਕੜ ਦਾ ਕਮਲ 
ਅਜੀਤ ਸਤਨਾਮ ਕੌਰ, ਲੰਡਨ
096ਲੋਹ ਪੁਰਸ਼
ਸੁਰਜੀਤ, ਟੋਰਾਂਟੋ  
095ਮਿੱਟੀ ਵਾਲਾ ਰਿਸ਼ਤਾ a>
ਅਜੀਤ ਸਤਨਾਮ ਕੌਰ, ਲੰਡਨ 
094ਕੁਦਰਤ ਦਾ ਚਿੱਤੇਰਾ
ਰਵੇਲ ਸਿੰਘ, ਇਟਲੀ 
093ਲਹਿੰਬਰ ਲੰਬੜ
ਰਵੇਲ ਸਿੰਘ, ਇਟਲੀ   
ਸੀਬੋ
ਅਜੀਤ ਸਤਨਾਮ ਕੌਰ, ਲੰਡਨ
91"ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!"
ਅਜੀਤ ਸਤਨਾਮ ਕੌਰ, ਲੰਡਨ  
090ਮਰੇ ਸੁਪਨਿਆਂ ਦੀ ਮਿੱਟੀ
ਅਜੀਤ ਸਤਨਾਮ ਕੌਰ, ਲੰਡਨ
chunniਚੁੰਨੀ ਲੜ ਬੱਧੇ ਸੁਪਨੇ
ਅਜੀਤ ਸਤਨਾਮ ਕੌਰ, ਲੰਡਨ  
88ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ  
ਤਾਲਾਬੰਦੀਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ  
086ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ  
085ਕਸ਼ਮੀਰ ਘਾਟੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
084ਕਿਧਰੇ ਦੇਰ ਨਾ ਹੋ ਜਾਏ
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
corona2ਕਰੋਨਾ.......ਕਰੋਨਾ......ਗੋ ਅਵੇ​"
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
parjati"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ 
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ 
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ 
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ   
078ਬਿਖ਼ਰੇ ਤਾਰਿਆਂ ਦੀ ਦਾਸਤਾਨ
ਅਜੀਤ ਸਤਨਾਮ ਕੌਰ, ਲੰਡਨ 
ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com