ਪਹੁ ਫੁਟਾਲੇ ਵਰਗੇ ਰਿਸ਼ਤੇ 
ਅਜੀਤ ਸਤਨਾਮ ਕੌਰ            
 (04/01/2023)

ajit satnam


103ਹੌਲੀ-ਹੌਲੀ ਪਹੁ ਫ਼ਟ ਰਹੀ ਸੀ, ਕਮਰੇ ਵਿੱਚ ਪ੍ਰਭਾਤੀ ਹਨ੍ਹੇਰਾ ਸੀ। ਪੋਲੇ ਜਿਹਾ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ, ਮੈਂ ਸਿਰ ਚੁੱਕ ਕੇ ਅੱਧੀਆਂ ਅੱਖਾਂ ਖੋਲੀਆਂ। ਮੇਰਾ ਛੋਟਾ ਬੇਟਾ ਮੇਰੇ ਕਮਰੇ ਵਿੱਚ ਦੱਬੇ ਕਦਮਾਂ ਨਾਲ ਵੜਿਆ ਅਤੇ ਹੌਲੀ ਜਿਹੀ ਮੇਰੀ ਰਜਾਈ ‘ਚ ਵੜ ਮੈਨੂੰ ਮਮਤਾ ਭਰੇ ਜੱਫੇ ਵਿੱਚ ਲੈ ਕੇ ਬੋਲਿਆ...

“ਜਨਮ ਦਿਨ ਮੁਬਾਰਕ ਹੋਵੇ ਮਾਤਾ ਰਾਣੀ ਨੂੰ...ਪ੍ਰਮਾਤਮਾ ਤੁਹਾਨੂੰ ਚੰਗੀ ਸੇਹਤ ਦੇਵੇ, ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਜੋ ਵੀ ਤੁਸੀਂ ਚਾਹੁੰਦੇ ਹੋ, ਉਹ ਸਭ ਕੁਝ ਤੁਹਾਨੂੰ ਰੱਬ ਬਖਸ਼ੇ...!” ਮੈਨੂੰ ਆਪਣੇ ਜੱਫੇ ਵਿੱਚ ਲੈ ਕੇ ਹੌਲੀ-ਹੌਲੀ ਮੇਰੇ ਸਿਰ ਨੂੰ ਪਲੋਸਦੇ ਹੋਏ ਮੇਰਾ ਬੇਟਾ ਜਸ਼ਨ ਦੁਆਵਾਂ ਦੇ ਰਿਹਾ ਸੀ ਅਤੇ ਮੈਂ ਇਕ ਜੁਆਕ ਵਾਂਗ ਮਹਿਸੂਸ ਕਰ ਰਹੀ ਸੀ। ਭਾਰੀ ਮਨ ਨਾਲ ਮੈਂ ਕਮਰੇ ਤੋਂ ਬਾਹਰ ਆਈ ਤਾਂ ਮੇਰੇ ਵੱਡੇ ਬੇਟੇ ਨੇ ਮੈਨੂੰ ਜੱਫੇ ਵਿੱਚ ਲੈਂਦਿਆਂ ਕਿਹਾ, “ਮਾਤਾ ਹੋਰ ਕਿੰਨਾ ਕੁ ਵੱਡਾ ਹੋਣਾ, ਹੁਣ ‘ਬੈਕ ਗੇਅਰ’ ਪਾ ਲਵੋ!” ਐਂਡਰੀਆ ਸਾਡੇ ਪ੍ਰੀਵਾਰ ਵਾਂਗ ਹੀ ਹੋ ਗਈ ਹੈ, ਉਸ ਨੇ ਵੀ ਸਾਡੇ ਜੱਫੇ ਉੱਤੇ ਆਪਣੀਆਂ ਬਾਹਾਂ ਦਾ ਘੇਰਾ ਬਣਾ ਲਿਆ ਅਤੇ ਮੇਰੇ ਲਈ ਦੁਆਵਾਂ ਦੀ ਝੜੀ ਲਾ ਦਿੱਤੀ।

ਮੇਰੀਆਂ ਅੱਖਾਂ ਵਿੱਚ ਹੰਝੂ ਸੀ ਅਤੇ ਮਨ ਅਵਾਜ਼ਾਰ ਸੀ, ਹਜੇ ਕੱਲ੍ਹ ਹੀ ਤਾਂ ਮੇਰੀ ਮਾਂ ਦੀ ਜੀਵਨ ਲੀਲਾ ‘ਸਮਾਪਤ’ ਹੋਈ ਸੀ, ..ਤੇ ਅੱਜ ਮੇਰਾ......!

“ਗੋਦ ਵਿੱਚ ਤੇਰੇ ਪਲ ਵੱਡੀ ਹੋਈ
ਤੇਰਾ ਘਰ ਮੇਰੇ ਖੇਡਣ ਦੀ ਥਾਂ ਨੀ ਮਾਏ
ਬੀਤਿਆ ਬਚਪਨ, ਹੋਈ ਪਰਾਈ
ਹੁਣ ਮੈਂ ਵੀ ਬਣ ਗਈਂ ਮਾਂ ਨੀ ਮਾਏ....!!”
 
“ਲੈ ਬੇਬੂ, ਮਾਂ ਦੇ ਆਖਰੀ ਦਰਸ਼ਣ ਕਰ ਲੈ!” ਕੀਰਤਪੁਰ ਸਾਹਿਬ ਤੋਂ ਮੇਰੀ ਭੈਣ ਦਾ ਵੀਡੀਓ ਕੋਲ ਸੀ। ਮੇਰੇ ਭਰਾ ਨੇ ਹੱਥ ਵਿੱਚ ਫੜੀ ਲਾਲ ਗੁੱਥੀ ਦਾ ਮੂੰਹ ਖੋਲ੍ਹ ਕੇ ਮਾਂ ਦੀਆਂ ਅਸਥੀਆਂ ਦੇ ਦਰਸ਼ਣ ਕਰਵਾਏ। ਦਿਲ ਦਹਿਲ ਗਿਆ...ਅਸੀਂ ਸਾਰਿਆਂ ਨੇ ਜਾਰ-ਜਾਰ ਰੋਂਦਿਆਂ ਹੋਇਆਂ ਅੱਖਾਂ ਅਤੇ ਭਾਰੀ ਮਨ ਨਾਲ ਮਾਂ ਦੇ ਫੁੱਲਾਂ ਨੂੰ ਕੀਰਤਪੁਰ ਸਾਹਿਬ ਦੇ ਪਵਿੱਤਰ ਜਲ ਵਿੱਚ ਪ੍ਰਵਾਹ ਕੀਤਾ। ਅੱਜ ਪਹਿਲੀ ਵਾਰ ਮੈਨੂੰ ਗੁਰਬਾਣੀ ਦੀ ਇਸ ਪੰਕਤੀ ਦਾ ਅਰਥ ਸਮਝ ਆਇਆ...

“ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥”

ਪਿਛਲੇ ਸਾਲ ਦੀ ਹੀ ਤਾਂ ਗੱਲ ਹੈ, ਮੇਰੀ ਭੈਣ ਜੀ ਨੇ ਦੱਸਿਆ ਕਿ ਮਾਂ ਦੀ ਸਿਹਤ ਠੀਕ ਨਹੀਂ ਰਹਿੰਦੀ, ਤੂੰ ਆ ਕੇ ਮਿਲ ਜਾ। ਕਰੋਨਾ ਬਿਮਾਰੀ ਦਾ ਬਹੁਤ ਬੋਲ-ਬਾਲਾ ਅਤੇ ਦਹਿਸ਼ਤ ਸੀ। ਪਰ ਕਾਫ਼ੀ ਮੁਸ਼ੱਕਤ ਤੋਂ ਬਾਅਦ ਮੈਂ ਇੰਡੀਆ ਜਾਣ ‘ਚ ਕਾਮਯਾਬ ਹੋ ਗਈ। ਮੈਂ ਆਪਣੀ ਨੌਕਰੀ ਛੱਡ ਦਿੱਤੀ ਅਤੇ ਮੈਂ ਪੂਰਾ ਸਾਲ ਮਾਂ ਕੋਲ ਰਹੀ। ਜਦੋਂ ਧੀਆਂ ਆਪਣੇ ਘਰ ਵਾਲੀਆਂ ਹੋ ਜਾਂਦੀਆਂ ਨੇ ਤਾਂ ਨਵੇਂ ਪ੍ਰੀਵਾਰ ਨੂੰ ਸਿਰਜਣ ਵਿੱਚ ਇੰਜ ਰੱਝ ਜਾਂਦੀਆਂ ਨੇ ਕਿ ਆਪਣੇ ਹੀ ਪੇਕਿਆਂ ਨੂੰ ਸਮਾਂ ਦੇਣਾਂ ਬਹੁਤ ਔਖਾ ਹੋ ਜਾਂਦਾ ਹੈ। ਪ੍ਰਦੇਸਾਂ ਦੀਆਂ ਮਜਬੂਰੀਆਂ ਵਿੱਚ ਜਕੜੀ ਆਪਣੇ ਪਾਪਾ ਜੀ ਨੂੰ ਜਿਉਂਦੇ ਜੀਅ ਨਾ ਮਿਲ ਸਕਣ ਦਾ ਦਰਦ ਇਤਨੇ ਸਾਲਾਂ ਬਾਅਦ ਵੀ ਮੇਰੇ ਅੰਦਰ ਅਜੇ ਵੀ ਗ਼ਮ ਬਣ ਰਿਸਦਾ ਰਹਿੰਦਾ ਹੈ....
.
“…ਪੁੱਤ ਸਾਰਾ ਸਮਾਨ ਚੈੱਕ ਕਰ ਲੈ, ਪਹਿਲੀ ਵਾਰੀ ਜਹਾਜ ‘ਤੇ ਜਾਣਾਂ, ਪੰਜਾਬ ਥੋੜ੍ਹੋ ਚੱਲੀ ਏਂ ਕਿ ਕੋਈ ਫ਼ੇਰ ਫੜਾ ਆਊਗਾ..!” ਪਾਪਾ ਜੀ ਨੇ ਆਪਣੇ ਕੁਰਲਾਂਦੇ ਜਜ਼ਬਾਤਾਂ ਨੂੰ ਲਕੋਂਦੇ ਹੋਏ ਕਿਹਾ। ਅੰਦਰੋ ਉਨ੍ਹਾਂ ਨੂੰ ਵੀ ਪਤਾ ਸੀ ਕਿ ਆਹ ‘ਵਿਛੋੜਾ’ ਲੰਮਾ ਹੋਉਗਾ। ਮੈਂ ਦੋਹੇ ਬਾਹਾਂ ਦਾ ਜੱਫਾ ਆਪਣੇ ਪਿਉ ਨੂੰ ਪਾਉਂਦਿਆਂ ਕਿਹਾ, “ਅਰੇ! ਜਲਦੀ ਤੁਹਾਨੂੰ ਬੁਲਾਵਾਂਗੇ ਬਾਕੀ ਸਮਾਨ ਤੁਸੀਂ ਲੈ ਆਇਉ..!”

“..ਪਹਿਲਾਂ ਤਾਂ ਤੂੰ ‘ਪ੍ਰਦੇਸਣ’ ਸੀ ਧੀਏ, ਆ ਕੇ ਮਿਲ ਜਾਂਦੀੰ ਸੀ..ਹੁਣ ਤਾਂ ‘ਵਿਦੇਸ਼ਣ’ ਹੋ ਜਾਣਾਂ...ਵਾਹਿਗੁਰੂ ਜਾਣਦਾ ਮੁੜ ਕਦੋਂ ਮੇਲ ਹੋਣਗੇ..!” ਪਾਪਾ ਜੀ ਦਾ ਦਿਲ ਡੋਲ ਰਿਹਾ ਸੀ, ਉਨ੍ਹਾਂ ਦੀਆਂ ਅੱਖਾਂ ਵਿੱਚ ਮੋਟੇ-ਮੋਟੇ ਹੰਝੂ ਚੋਅ ਰਹੇ ਸਨ। ਪਹਿਲੀ ਵਾਰ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਜਦੋਂ ਅਸੀਂ ਮਾਪੇ ਬਣ ਕੇ ਆਪਣੇ ਬੱਚਿਆਂ ਵਾਸਤੇ ਖੁਸ਼ੀਆਂ ਵਾਲੇ ਖੰਭ ਖਿਲਾਰ ਕੇ ਉਡਾਰੀ ਭਰਦੇ ਹਾਂ ਤਾਂ ਪਿੱਛੇ ਆਪਦੇ ਮਾਂ-ਬਾਪ ਦੀ ਉਡਾਣ ਨਿਰਬਲ ਹੋ ਜਾਂਦੀ ਹੈ। ਮੇਰੇ ਪਾਪਾ ਜੀ ‘ਸੰਤ ਸੁਭਾਵ’ ਦੇ ਸਨ, ਸ਼ਾਇਦ ਉਨ੍ਹਾਂ ਨੂੰ ਪਤਾ ਸੀ ਕਿ ਅੱਜ ਦੇਹ ਰੂਪ ਵਿੱਚ ‘ਆਖਰੀ’ ਵਾਰ ਮੇਰੇ ਸਿਰ ‘ਤੇ ਹੱਥ ਰੱਖ ਕੇ ਧੀ ਨੂੰ ਆਸ਼ੀਰਵਾਦ ਦੇ ਰਹੇ ਸਨ, ਮੁੜ ਕੇ ਤਾਂ ‘ਰੂਹ’ ਬਣ ਕੇ ਹੀ ਮੇਲ ਹੋਣਗੇ। ਮੈਂ ਆਪਣੇ ਮਾਪਿਆਂ ਦੀ ਚੌਥੀ ਅਤੇ ਸਭ ਤੋਂ ਛੋਟੀ ਔਲਾਦ ਹਾਂ। ਆਪਣੇ ਪਾਪਾ ਜੀ ਦੇ ਬਹੁਤ ਨਜ਼ਦੀਕ ਸੀ। ਵਿਆਹ ਤੋਂ ਬਾਅਦ ਨੇਮ ਨਾਲ ਹਰ ਐਤਵਾਰ ਨੂੰ ਪਾਪਾ ਜੀ ਦਾ ਫ਼ੋਨ ਆਉਂਦਾ, “ਪੁੱਤ ਕੀ ਹਾਲ ਹੈ?”
ਆਹ ਕੈਸੀ ਵਿਡੰਬਣਾ ਹੈ? ਆਪਣੇ ਜਾਏ ਨੂੰ ਜਿਉਂਦੇ ਜੀਅ ਆਪਣੇ ਤੋਂ ਜੁਦਾ ਕਰ ਦੇਣਾ, ਫ਼ੇਰ ਉਸ ਦਾ ਹਾਲ ਪੁੱਛਣਾ ਅਤੇ ਫਿ਼ਕਰ ਕਰਨਾ..? ਪ੍ਰੰਤੂ ਸੰਸਾਰ ਦੀ ਇਹੀ ਰੀਤ ਹੈ, ਹਰ ਔਰਤ ਨੂੰ ਆਪਣੀ ਜ਼ਿੰਦਗੀ ਦੋ ਹਿੱਸਿਆਂ ਵਿੱਚ ਹੀ ਜਿਉਣੀ ਪੈਂਦੀ ਹੈ।

ਕੀਰਤਪੁਰ ਸਾਹਿਬ ਅਰਦਾਸ ਸਮਾਪਤੀ ਤੋਂ ਬਾਅਦ ਧੀਆਂ ਵਾਸਤੇ ਕੋਈ ਭਾਂਡਾ ਲਿਆ ਜਾਂਦਾ ਹੈ, ਉਸ ਉਪਰ ਸੰਸਾਰ ਤੋਂ ਸਦੀਵੀ ਤੁਰ ਗਏ ਜੀਵ ਦਾ ਨਾਂ ਲਿਖਾ ਕੇ ਦਿੱਤਾ ਜਾਂਦਾ ਹੈ।

“...ਤੂੰ ਦੱਸ ਕੀ ਲੈਣਾ ਮਾਂ ਵੱਲੋਂ?” ਮੇਰੇ ਵੀਰ ਨੇ ‘ਵੀਡੀਉ ਕਾਲ’ ‘ਤੇ ਕਿਹਾ।

“...ਮੈਨੂੰ ਆਹ ‘ਤਾਂਬੇ’ ਦੀ ਬੋਤਲ ਲੈ ਦਵੋ, ਇਸ ਦੇ ਉਪਰ ਲਿਖਵਾ ਦਿਉ ‘ਮੇਰੀ ਮਾਂ’...!” ਆਪਣੀ ਮਾਂ ਦੀ ਯਾਦ ਲਈ ਇਸ ਤੋਂ ਵਧੀਆ ਕੀ ਹੋ ਸਕਦਾ ਸੀ? ਜਦ ਵੀ ਪਾਣੀ ਪੀਊਂਗੀ, ਮਾਂ ਵਾਲੀ ਬੋਤਲ ਵਿੱਚੋ ਤਾਂ ਕੁਦਰਤੀ ਹੀ ‘ਠੰਢ’ ਪੈ ਜਾਇਆ ਕਰੂਗੀ। ਮੇਰੀ ਭੈਣ ਨੇ ਵੀ ਮੇਰੇ ਨਾਲ ਦੀ ਬੋਤਲ ਲੈ ਕੇ ‘ਮੇਰੀ ਮਾਂ’ ਲਿਖਵਾ ਲਿਆ।

“ਦੂੱਧ ਦਾ ਕਰਜ਼ ਮੈਂ ਲਾਹ ਨੀ ਸਕਦੀ,
ਤੇਰੇ ਕਰਕੇ ਵੇਖੀ ਮੈਂ ਦੁਨੀਆਂ
ਮੇਰੇ ਸਾਹਾਂ ‘ਤੇ ਹੈ ਤੇਰਾ ਅਹਿਸਾਂ’ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ...!”
 
ਕੀਰਤਪੁਰ ਸਾਹਿਬ ਤੋਂ ਮਾਂ ਬਾਰੇ ਗੱਲਾਂ ਕਰਦਿਆਂ ਮੇਰੀਆਂ ਆਪਣੇ ਪਾਪਾ ਜੀ ਨਾਲ ਵਾਪਰੀਆਂ ਕੁਝ ਯਾਦਾਂ ਮਨ ਦੀ ਗੰਢੜੀ ‘ਚੋਂ ਛਾਲ ਮਾਰ ਬਾਹਰ ਆ ਗਈਆਂ।

“...ਮੰਮਾ, ਨਾਨਾ ਜੀ ਦੀ ‘ਅਰਥੀ’ ਨੂੰ ਜਦੋਂ ਮੈਂ ਕੰਧਾ ਦਿੱਤਾ ਸੀ, ਤਾਂ ਦੋ ਗੁਲਾਬ ਦੇ ਫੁੱਲ ਮੇਰੀ ਕਮੀਜ਼ ਦੀ ਜੇਬ ਵਿੱਚ ਆ ਡਿੱਗੇ ਸੀ, ਘਰ ਵਾਪਸ ਆ ਕੇ ਮੈਂ ਵੇਖਿਆ ਹੁਣ ਇਹਨਾਂ ਦਾ ਕੀ ਕਰਾਂ?” ਮੇਰੇ ਬੇਟੇ ਨੇ ਫ਼ੋਨ ਕਰ ਮੈਨੂੰ ਦੱਸਿਆ। ਮੇਰੀ ਫਾਈਲ ਲੱਗੀ ਹੋਈ ਸੀ। ਇਸ ਲਈ ਮੈਂ ਇੰਡੀਆ ਨਹੀਂ ਸੀ ਜਾ ਸਕੀ ਆਪਣੇ ਪਾਪਾ ਜੀ ਨੂੰ ਮੁੜ ਕਦੇ ਜਿਉਂਦੇ ਜੀਅ ਮਿਲਣ ਲਈ।

“...ਇੰਨ੍ਹਾਂ ਨੂੰ ਸਾਂਭ ਕੇ ਰੱਖ ਲੈ, ਇਹ ਮੇਰੇ ਹਿੱਸੇ ਦੀ ਸ਼ਰਧਾਂਜਲੀ ਹੈ!” ਮੈਂ ਜਾਰ-ਜਾਰ ਰੋਣ ਲੱਗ ਪਈ।

ਕਰੀਬ ਸੱਤ ਕੁ ਮਹੀਨੇ ਬਾਅਦ ਮੈਨੂੰ ਇੰਡੀਆ ਜਾਣ ਦਾ ਮੌਕਾ ਮਿਲਿਆ। ਮੈਂ ਕੁਝ ਦਿਨ ਬਾਅਦ ਹੀ ਕੀਰਤਪਰ ਸਾਹਿਬ ਦੀ ਯਾਤਰਾ ਲਈ ਗਈ ਅਤੇ ਆਪਣੇ ਬੇਟੇ ਅਮਨ ਕੋਲੋਂ ਪਾਪਾ ਜੀ ਦੇ ਦੋ ‘ਆਖਰੀ’ ਫੁੱਲਾਂ ਨੂੰ ਲੈ ਲਿਆ। ਜਲ ਪ੍ਰਵਾਹ ਕਰਦਿਆਂ ਮੈਂ ਆਪਣੇ ਪਾਪਾ ਜੀ ਦੇ ਪਿਆਰ ਨੂੰ ਪ੍ਰਤੱਖ ਰੂਪ ਵਿੱਚ ਮਹਿਸੂਸ ਕੀਤਾ....“ਧੀਏ..ਇਸ ਬੁੱਢੇ ਪਿਉ ਨੇ ਕਮਜ਼ੋਰ ਅੱਖਾਂ ਨਾਲ ਤੇਰਾ ਬਹੁਤ ਰਾਹ ਤੱਕਿਆ...ਪਰ ਤੂੰ ਆਉਣ ‘ਚ ਜ਼ਰਾ ਦੇਰ ਕਰ ਦਿੱਤੀ..ਇਸ ਲਈ ਦੋ ਗੁਲਾਬ ਤੇਰੇ ਹਿੱਸੇ ਦੇ ਛੱਡ ਦਿੱਤੇ ਅਤੇ ਮੈਨੂੰ ਯਕੀਨ ਸੀ ਕਿ ਤੂੰ ਮੈਨੂੰ ਵਿਦਾਅ ਕਰਨ ਜਰੂਰ ਆਵੇਂਗੀ!” ‘ਦੋ ਗੁਲਾਬ’ ਜਲ ਪ੍ਰਵਾਹ ਕਰ ਮੈਂ ਦਰਬਾਰ ਸਾਹਿਬ ‘ਚ ਬੈਠ, ਆਪਣੇ ਪਾਪਾ ਜੀ ਨਾਲ ਬਹੁਤ ਸਾਰੀਆਂ ਗੱਲਾਂ ਮਨ ਹੀ ਮਨ ਕੀਤੀਆਂ...। br> 
““ਮੰਦਰ ਮਸਜਿ਼ਦ ਕਿਉ ਲੱਭੇਂ ਮੈਨੂੰ
ਮਾਂ-ਪਿਉ ਵਿੱਚ ਹੀ ਦਿਸ ਜਾਣਾ ਤੈਨੂੰbr>ਉਨ੍ਹਾਂ ਦਾ ਰੱਬ ਵਰਗਾ ਸਥਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ...”
 
ਮਮਾਂ ਦੇ ਆਖੰਡ ਪਾਠ ਸਾਹਿਬ ਦਾ ਦਿਨ ਵੀ ਖੰਭ ਲਾ ਛੇਤੀ ਹੀ ਆ ਗਿਆ।

“ਪਾਠ ਦਾ ਭੋਗ ਘਰ ਪਾ ਕੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵਿੱਚ ਰੱਖੀ ਹੈ।” ਵੀਰ ਜੀ ਨੇ ਦੱਸਿਆ।br>“ਕਿਹੜੇ ਗੁਰਦੁਆਰਾ ਸਾਹਿਬ?”
““ਬਲਕੇਸ਼ਵਰ ਕਾਲੋਨੀ...!”

ਆਗਰਾ ਸ਼ਹਿਰ ਵਿਖੇ ਬਕਲੇਸ਼ਵਰ ਕਾਲੋਨੀ ਮੇਰਾ ਜਮਨ ਸਥਾਨ ਹੈ। ਪਾਪਾ ਜੀ ਨੇ ਆਪਣਾ ਕਾਰੋਬਾਰ ਦੂਸਰੇ ਪਾਸੇ, ਜਿਸ ਦਾ ਨਾਂ “ਰਾਮਬਾਗ” ਹੈ, ਉਸਾਰ ਲਿਆ ਸੀ, ਇਸ ਲਈ ਪੂਰਾ ਪ੍ਰੀਵਾਰ ਇਸ ਕਾਲੋਨੀ ਨੂੰ ਛੱਡ ਗਏ ਸੀ। ਇਸ ਕਾਲੋਨੀ ਵਿੱਚ ਸਾਡਾ ਘਰ ਗੁਰਦੁਆਰੇ ਦੇ ਬਹੁਤ ਨਜ਼ਦੀਕ ਸੀ। ਇਸ ਲਈ ਲਾਊਡ ਸਪੀਕਰ ਦੀ ਅਵਾਜ਼ ਸਾਫ਼ ਆਉਂਦੀ ਸੀ। ਅੱਜ ਫੇਰ ਉਸੀ ਥਾਂ ਤੋਂ ਮਾਂ ਦੀ ਅੰਤਿਮ ਅਰਦਾਸ ਕੀਤੀ ਜਾ ਰਹੀ ਸੀ। ਕਈ ਸਾਲ ਪਹਿਲਾਂ ਇਸੀ ਕਾਲੋਨੀ ਵਿੱਚ ਮੈਂ ਕਿਲਕਾਰੀਆਂ ਭਰਦੀ ਮਾਂ ਦੀ ਗੋਦ ਵਿੱਚ ਆਈ ਸੀ, ਅੱਜ ਮਾਂ ਦੁਆਵਾਂ ਦਿੰਦੀ ਇਸੀ ਸਥਾਨ ਤੋਂ ਵਿਦਾਅ ਹੋ ਰਹੀ ਸੀ।
 
“ਨਿੱਤ ਘੜੇ ਉਹ ਨਵੀਆਂ ਰੂਹਾਂbr>ਪਰ ਜਨਮ ਕਿਵੇਂ ਮੈਂ ਦੇਵਾਂ
ਕਿਵੇਂ ਚੱਲੇ ਦੁਨੀਆਂ ਤੇਰੇ ਬਾਝੋਂ
ਰੱਬ ਵੀ ਬੜਾ ਹੈਰਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ”
 
““...ਧੀਏ ਤੂੰ ਜਿਹੜਾ ਆਹ ‘ਪਾਠ’ ਵਾਲਾ ਸਪੀਕਰ ਮੈਨੂੰ ਦੇ ਗਈ ਹੈਂ, ਮੈਂ ਸਵੇਰੇ ਉਠਦਿਆਂ ਸਾਰ ਹੀ ਪਾਠ ਲਵਾ ਲੈਂਦੀ ਹਾਂ, ਅਤੇ ਰਾਤ ਸੌਣ ਲੱਗੀ ਹੀ ਬੰਦ ਕਰਵਾਉਦੀ ਹਾਂ!”

ਪਿਛਲੇ ਸਾਲ ਜਦੋਂ ਮੈਂ ਮਾਂ ਕੋਲ ਰਹਿਣ ਗਈ ਸੀ ਤਾਂ ਸੁਖਮਨੀ ਸਾਹਿਬ ਦੀ ‘ਡਿਵਾਈਸ’ ਮਾਂ ਦੇ ਕਮਰੇ ਵਿੱਚ ਲਵਾ ਦਿੱਤੀ ਸੀ ਕਿ ਗੁਰਬਾਣੀ ਮਾਂ ਦੇ ਕੰਨੀਂ ਪੈਂਦੀ ਰਹੇ। ਕੈਂਸਰ ਦੀ ਬਿਮਾਰੀ ਨੇ ਮਾਂ ਨੂੰ ਬਹੁਤ ਨਿਰਬਲ ਕਰ ਦਿੱਤਾ ਸੀ, ਮਾਂ ਦੇ ਚੰਗੇ ਕੀਤੇ ਕਰਮ ਸੀ ਕਿ ਦੋਹਾਂ ਨੂੰਹਾਂ ਨੇ ਦਿਨ-ਰਾਤ ਮਾਂ ਦੀ ਬਹੁਤ ਸੇਵਾ ਕੀਤੀ। ਸਾਨੂੰ ਵੀ ਭਾਬੀਆਂ ਦੇ ਹੁੰਦਿਆਂ ਕੋਈ ਫਿ਼ਕਰ ਨਹੀਂ ਸੀ।

ਕੱਲ੍ਹ ਮਾਂ ਲਈ ਰੱਖੇ ਆਖੰਡ ਪਾਠ ਸਾਹਿਬ ਦਾ ਭੋਗ ਪੈ ਗਿਆ। ਆਹ ਮਾਤਰ ਸੰਯੋਗ ਹੀ ਸੀ ਕਿ ਅਗਲੇ ਦਿਨ ਮੇਰਾ ਜਨਮ ਦਿਨ ਸੀ। “ਸੰਸਾਰ ਚਲਾਏ ਮਾਨ ਹੈ” ਇਸੀ ਤੱਥ ਨੂੰ ਸਾਹਮਣੇ ਰੱਖਦੇ ਹੋਏ ਕੁਝ ਨਜ਼ਦੀਕੀ ਜਣਿਆਂ ਨੇ ਮੈਨੂੰ ਦੁਆਵਾਂ ਦੇ ਕੇ ਜਨਮ-ਮਰਨ ਦੀ ਸੱਚਾਈ ਨੂੰ ਹੋਰ ਵੀ ਮਜਬੂਤ ਕੀਤਾ।

....“ਹੈਪੀ ਬਰਥ’ਡੇ ਟੁ ਯੂ...!!” ਬੋਲਦੇ ਹੋਏ ਮੇਰੀਆਂ ਨਜਦੀਕੀ ਸਹੇਲੀਆਂ ਆਪਣੇ ਪ੍ਰੀਵਾਰਾਂ ਨਾਲ ਮੈਨੂੰ ‘ਸਰਪ੍ਰਾਈਜ਼’ ਦੇਣ ਮੇਰੇ ਘਰ ਆ ਗਈਆਂ। ਮੈਨੂੰ ਇਸ ਦਾ ਬਿਲਕੁਲ ਵੀ ਇਲਮ ਨਹੀਂ ਸੀ। ਮੇਰਾ ਜਨਮ ਦਿਨ ਮੇਰੇ ਪੁੱਤਰਾਂ ਨੇ ਇਕ ਮਹੀਨਾਂ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀ। ਅਚਾਨਕ ਨਾਨੀ ਦੇ ‘ਅਕਾਲ ਚਲਾਣਾ’ ਕਰਨ ਕਾਰਣ ਉਨ੍ਹਾਂ ਨੇ ਆਪਣੇ ਪਲਾਨ ਨੂੰ ਬਦਲਿਆ ਨਹੀਂ ਸੀ। br> 
“ਕਦੇ ਮੈਂ ਤੈਨੂੰ ਸਤਾਇਆ ਹੋਣਾ
ਕਦੇ ਰੁੱਸ ਤੈਨੂੰ ਰੁਆਇਆ ਹੋਣਾ
ਲਾ ਗਲ ਨਾਲ ਮੈਨੂੰ
ਤੂੰ ਸ਼ਮ੍ਹਾਂ ਦਾ ਦਿੱਤਾ ਦਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ...”
 
ਮਮੇਰੇ ਛੋਟੇ ਬੇਟੇ 'ਜਸ਼ਨ' ਨੇ ਇੱਕ ਤੋਹਫ਼ਾ ਮੈਨੂੰ ਦਿੱਤਾ, ਜੋ ਬਹੁਤ ਸੋਹਣੇ ਤਰੀਕੇ ਨਾਲ ਪੈਕ ਕੀਤਾ ਹੋਇਆ ਸੀ। ਮੈਂ ਉਸ ਨੂੰ ਜਦੋਂ ਖੋਲ੍ਹ ਕੇ ਦੇਖਿਆ ਤਾਂ ਮੇਰੇ ਅੰਦਰੋ ਹੰਝੂਆਂ ਦਾ ਸਾਗਰ ਉਛਲ ਪਿਆ। ਮੇਰੇ ਹੱਥ ਦੀਆਂ ਬਣਾਈਆਂ ਹੋਈਆਂ ਦੋ ‘ਪੇਂਟਿੰਗਸ’, ਜੋ ਤਕਰੀਬਨ ਸਤਾਈ ਸਾਲ ਪੁਰਾਣੀਆਂ ਹਨ, ਮੈਨੂੰ ਉਪਹਾਰ ਤੌਰ ‘ਤੇ ਦਿੱਤੀਆਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਸ ਵਕਤ ਮੈਂ ਆਰਥਿਕ ਤੰਗੀ ਨਾਲ ਜੂਝ ਰਹੀ ਸੀ, ਇਸ ਲਈ ਇੱਕ ‘ਪੇਂਟਿੰਗ ਇੰਸਟੀਚੂਟ’ ਖੋਲ੍ਹਿਆ ਸੀ। ਆਹ ਪੇਂਟਿੰਗਸ ਵਿੱਚ ਮੈਂ ਆਪਦੇ ਹਾਲਾਤ ਨੂੰ ਉਲੀਕਿਆ ਸੀ। ਇੱਕ ਬਲਦੀ ਹੋਈ ਮੋਮਬੱਤੀ ਉੱਤੇ ਇੱਕ ਔਰਤ ਦਾ ਚਿਹਰਾ ਹੈ, ਜਿਸ ਉਤੇ ਲਿਖਿਆ ਹੈ, “ਪਲ-ਪਲ ਜਲਤਾ ਹੈ ਜੀਵਨ”....!

“ਇਹ ਤੂੰ ਕਿਵੇਂ ਕੀਤਾ?” ਮੈਂ ਹੈਰਾਨੀ ਨਾਲ ਬੇਟੇ ਨੂੰ ਪੁੱਛਿਆ।

“ਮੈਨੂੰ ਪਤਾ ਸੀ ਆਹ 'ਪੇਂਟਿੰਗਸ' ਤੁਹਾਡੇ ਮਨ ਦੇ ਕਰੀਬ ਹਨ, ਮੈਂ ਕੂਝ ਮਹੀਨਿਆਂ ਤੋਂ ਪੂਰੀ ਕੋਸਿ਼ਸ਼ ਕਰ ਰਿਹਾ ਸੀ....!” ਮੇਰੇ ਬੇਟੇ 'ਜਸ਼ਨ' ਨੇ ਸਾਰੀ ਕਹਾਣੀ ਸੁਣਾਈ। ਮੇਰੇ ਇੰਡੀਆ ਛੱਡਣ ਤੋਂ ਬਾਅਦ ਮੇਰਾ ਘਰ ਵੇਚ ਦਿੱਤਾ ਗਿਆ ਸੀ ਅਤੇ ਉਸ ਦਾ ਸਾਰਾ ਸਮਾਨ ਵੇਚ ਜਾਂ ਵੰਡ ਦਿੱਤਾ ਗਿਆ ਸੀ, ਜਿਸ ਦਾ ਮੈਨੂੰ ਕੋਈ ਇਲਮ ਨਹੀਂ ਹੋਣ ਦਿੱਤਾ ਸੀ। ਇਸ ਤੋਹਫ਼ੇ ‘ਤੇ ਮੇਰਾ ਮਨ ਮਮਤਾ ਨਾਲ ਭਰ, ਆਪਣੀ ਹੀ ਔਲਾਦ ਲਈ ਨਤ-ਮਸਤਕ ਹੋ ਗਿਆ।

“ਸੇਕ ਲੱਗਿਆ ਅੱਜ ਮੇਰੀ ਵੀ ਜਿੰਦ ਨੂੰbr>ਆਪਣੇ ਉਤੇ ਲੈ ਕੇ ਲੂਹ ਨੂੰ
ਕਿੰਜ ਦਿੱਤੀ ਹੋਣੀਂ, ਤੂੰ ਠੰਡੀ ਛਾਂ ਨੀ ਮਾਏ
ਹਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ”

....“ਮਾਂ ਦੀ ਅੰਤਿਮ ਅਰਦਾਸ ਸ਼ੁਰੂ ਹੋ ਗਈ ਹੈ, ਤੂੰ ਵੀ ਸ਼ਾਮਲ ਹੋ!” ਮੇਰੀ ਭੈਣ ਜੀ ਨੇ ‘ਵੀਡਿਉ ਕਾਲ’ ‘ਤੇ ਮੈਨੂੰ ਵੀ ਮਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਦਾ ਮੌਕਾ ਬਣਾ ਦਿੱਤਾ। ਗੁਰਬਾਣੀ ਦਾ ਵਾਕ-ਸਾਹਿਬ ਲੈ ਕੇ ਮੈਂ ਵਾਹਿਗੁਰੂ ਜੀ ਦੇ ਫੁਰਮਾਨ ਨੂੰ ਮੰਨਦਿਆਂ ਹੋਇਆਂ, ਮਾਂ ਨੂੰ ਗੁਰੂ ਦੇ ਚਰਨ-ਕਮਲਾਂ ਵਿੱਚ ਸਥਾਨ ਬਖਸ਼ਣ ਦੀ ਬੇਨਤੀ ਕੀਤੀ।

“ਨਿੱਤ ਘੜੇ ਉਹ ਨਵੀਆਂ ਰੂਹਾਂbr>ਪਰ ਜਨਮ ਕਿਵੇਂ ਮੈਂ ਦੇਵਾਂ
ਕਿਵੇਂ ਚੱਲੇ ਦੁਨੀਆਂ ਤੇਰੇ ਬਾਝੋਂ
ਰੱਬ ਵੀ ਬੜਾ ਹੈਰਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ.......!!”
 
ਮਮਾਂ ਕਦੇ ਵੀ ਦੁਨੀਆਂ ਤੋਂ ਅਲੋਪ ਨਹੀਂ ਹੋ ਸਕਦੀ। ਮਾਂ ਤਾਂ ਆਪਣੀ ਹੋਂਦ ਨੂੰ ਅਗਲੀ ਪੀੜ੍ਹੀ ਨੂੰ ਸੌਂਪ ਕੇ ਇਸ ਸੰਸਾਰ ਨੂੰ ਚਲਾਏ ਮਾਨ ਰੱਖਣ ਦੀ ਸਮਰੱਥਾ ਰੱਖਦੀ ਹੈ। ਇੱਕ ਰੂਹ ਨੂੰ ਮੂਰਤ ਰੂਪ ਦੇਣ ਲਈ ਰੱਬ ਵੀ ਮਾਂ ‘ਤੇ ਨਿਰਭਰ ਹੈ। ਮਾਂ ਦੀ ਹੋਂਦ ਨੂੰ ਕੋਟਿਨ-ਕੋਟਿ ਪ੍ਰਣਾਮ! 

 

ਨੱਨ੍ਹੀ ਕਹਾਣੀ a>      ਹੋਰ ਕਹਾਣੀਆਂ    


  103ਪਹੁ ਫੁਟਾਲੇ ਵਰਗੇ ਰਿਸ਼ਤੇ 
ਅਜੀਤ ਸਤਨਾਮ ਕੌਰ 
102ਵਿਗਿਆਨ ਗਲਪ ਕਹਾਣੀ
ਬਹੁਰੂਪੀਆ 
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
101ਟੌਫੀਆਂ ਵਾਲਾ ਭਾਪਾ 
ਰਵੇਲ ਸਿੰਘ ਇਟਲੀ
100ਕਸ਼ਮੀਰ ਘਾਟੀ 
ਸਿ਼ਵਚਰਨ ਜੱਗੀ ਕੁੱਸਾ
099ਬੋਹੜ ਦੀ ਛਾਂ  /a>
ਸੁਰਜੀਤ ਕੌਰ ਕਲਪਨਾ
098ਚੁਰਾਸੀ ਦਾ ਗੇੜ 
ਰਵੇਲ ਸਿੰਘ
kamalਚਿੱਕੜ ਦਾ ਕਮਲ 
ਅਜੀਤ ਸਤਨਾਮ ਕੌਰ, ਲੰਡਨ
096ਲੋਹ ਪੁਰਸ਼
ਸੁਰਜੀਤ, ਟੋਰਾਂਟੋ  
095ਮਿੱਟੀ ਵਾਲਾ ਰਿਸ਼ਤਾ a>
ਅਜੀਤ ਸਤਨਾਮ ਕੌਰ, ਲੰਡਨ 
094ਕੁਦਰਤ ਦਾ ਚਿੱਤੇਰਾ
ਰਵੇਲ ਸਿੰਘ, ਇਟਲੀ 
093ਲਹਿੰਬਰ ਲੰਬੜ
ਰਵੇਲ ਸਿੰਘ, ਇਟਲੀ   
ਸੀਬੋ
ਅਜੀਤ ਸਤਨਾਮ ਕੌਰ, ਲੰਡਨ
91"ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!"
ਅਜੀਤ ਸਤਨਾਮ ਕੌਰ, ਲੰਡਨ  
090ਮਰੇ ਸੁਪਨਿਆਂ ਦੀ ਮਿੱਟੀ
ਅਜੀਤ ਸਤਨਾਮ ਕੌਰ, ਲੰਡਨ
chunniਚੁੰਨੀ ਲੜ ਬੱਧੇ ਸੁਪਨੇ
ਅਜੀਤ ਸਤਨਾਮ ਕੌਰ, ਲੰਡਨ  
88ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ  
ਤਾਲਾਬੰਦੀਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ  
086ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ  
085ਕਸ਼ਮੀਰ ਘਾਟੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
084ਕਿਧਰੇ ਦੇਰ ਨਾ ਹੋ ਜਾਏ
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
corona2ਕਰੋਨਾ.......ਕਰੋਨਾ......ਗੋ ਅਵੇ​"
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
parjati"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ 
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ 
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ 
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ   
078ਬਿਖ਼ਰੇ ਤਾਰਿਆਂ ਦੀ ਦਾਸਤਾਨ
ਅਜੀਤ ਸਤਨਾਮ ਕੌਰ, ਲੰਡਨ 
ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions/a>
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com