ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਯੂ. ਜੀ. ਸੀ.
ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਤਿੰਨ ਰੋਜ਼ਾ ਅੰਤਰਰਾਸ਼ਟਰੀ ‘ਪੰਜਾਬੀ
ਡਾਇਸਪੋਰਾ ਕਾਨਫ਼ਰੰਸ’ ਪੰਜਾਬੀ ਪਛਾਣ : ਭਾਸ਼ਾ, ਸਹਿਤ ਅਤੇ ਸਭਿਆਚਾਰ
ਦੇ ਹਵਾਲੇ ਨਾਲ ਕਰਵਾਈ ਗਈ। ਜਿਸ ਵਿਚ ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ,
ਇਟਲੀ, ਕੈਨੇਡਾ, ਅਮਰੀਕਾ ਤੋਂ ਆਏ ਡੈਲਗੇਟਾਂ ਤੋਂ ਇਲਾਵਾ ਭਾਰਤ ਦੇ ਵੱਖ
ਪ੍ਰਾਂਤਾਂ ਤੋਂ ਆਏ ਡੈਲਗੇਟ ਸ਼ਾਮਲ ਸਨ।
ਸਾਇੰਸ ਆਡੀਟੋਰੀਅਮ ਵਿਚ ਹੋਏ ਉਦਘਾਟਨੀ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ
ਮੁੱਖ ਮਹਿਮਾਨ ਸੁਰਜੀਤ ਸਿੰਘ ਰੱਖੜਾ ਕੈਬਨਿਟ ਮੰਤਰੀ, ਡਾ. ਜਸਪਾਲ ਸਿੰਘ
ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਸ਼ਾਇਰ ਸੁਰਜੀਤ ਪਾਤਰ, ਅਦਾਕਾਰਾ ਰਮਾ
ਵਿੱਜ, ਦਰਸ਼ਨ ਸਿੰਘ ਤਾਤਲਾ ਅਤੇ ਡਾ. ਰਵੇਲ ਸਿੰਘ ਸ਼ਾਮਲ ਸਨ। ਯੂਨੀਵਰਸਿਟੀ ਦੀ
ਧੁਨੀ ਨਾਲ ਸ਼ੁਰੂ ਹੋਏ ਸੈਸ਼ਨ ਵਿਚ ਵਿਭਾਗ ਦੇ ਪ੍ਰੋਫ਼ੈਸਰ ਅਤੇ ਡਾਇਰੈਕਟਰ ਯੁਵਕ
ਭਲਾਈ ਡਾ. ਸਤੀਸ਼ ਕੁਮਾਰ ਵਰਮਾ ਨੇ ਆਏ ਹੋਏ ਡੈਲੀਗੇਟਾਂ ਅਤੇ ਮਹਿਮਾਨਾਂ ਦਾ
ਸਵਾਗਤ ਕੀਤਾ। ਉਨਾਂ ਦੱਸਿਆ ਕਿ 1963 ਵਿਚ ਸ਼ੁਰੂ ਹੋਏ ਪੰਜਾਬੀ ਵਿਭਾਗ ਦੇ
ਪਹਿਲੇ ਵਿਦਿਆਰਥੀਆਂ ਵਿਚ ਪ੍ਰਸਿਧ ਨਾਟਕਕਾਰ ਅਜਮੇਰ ਸਿੰਘ ਔਲਖ ਸ਼ਾਮਲ ਹਨ।
ਵਿਭਾਗ ਦੀਆਂ ਗਤੀਵਿਧੀਆਂ ਦਾ ਖ਼ੁਲਾਸਾ ਕਰਦਿਆਂ ਡਾ. ਵਰਮਾ ਨੇ ਵਿਭਾਗ ਵਿਚ
ਪੋਸਟ ਗ੍ਰੈਜੂਏਸ਼ਨ ਤੋਂ ਇਲਾਵਾ ਐਮ. ਫ਼ਿਲ, ਪੀ. ਐੱਚ ਡੀ ਅਤੇ ਆਨਰਜ਼ ਸਕੂਲ ਵਿਚ
ਗ੍ਰੈਜੂਏਸ਼ਨ ਕਲਾਸਾਂ ਦੇ ਸਿਲੇਬਸ ਵਿਚ ਆਧੁਨਿਕ ਬਿਜਲਈ ਤਕਨਾਲੋਜੀ ਦੀ ਮੱਦਦ
ਨਾਲ ਪੰਜਾਬੀ ਵਿਸ਼ੇ ਦੀ ਪ੍ਰਫ਼ੁਲਤਾ ਵਿਚ ਪਾਏ ਜਾ ਰਹੇ ਯੋਗਦਾਨ ਦਾ ਵਿਸ਼ੇਸ਼
ਜ਼ਿਕਰ ਕੀਤਾ। ਕਾਨਫ਼ਰੰਸ ਦੀ ਰੂਪ ਰੇਖਾ ਪੰਜਾਬੀ ਵਿਭਾਗ ਦੇ ਮੁਖੀ ਡਾ.
ਰਾਜਿੰਦਰਪਾਲ ਸਿੰਘ ਬਰਾੜ ਨੇ ਪੇਸ਼ ਕੀਤੀ। ਸ਼ਾਇਰਾਨਾ ਅੰਦਾਜ਼ ਵਿਚ ਉਦਘਾਟਨੀ
ਸ਼ਬਦ ਪੇਸ਼ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਹੁਣ ਪੰਜਾਬੀਆਂ ਦੇ ਨੱਚਣ
ਦੀ ਧਮਕ ਕੇਵਲ ਜਲੰਧਰ ਤੱਕ ਹੀ ਨਹੀਂ ਸਗੋਂ ਸੱਤ ਸਮੁੰਦਰ ਪਾਰ ਵੀ ਬਰਾਬਰ ਪੈ
ਰਹੀ ਹੈ। ਇਕ ਚਲੰਤ ਗੀਤ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ‘ਤੂੰ ਨੱਚੇ
ਜਾਗੋ ਵਿਚ, ਧਮਕ ਪਵੇ ਸ਼ਿਕਾਗੋ ਵਿਚ’। ਇਸ ਕਰਕੇ ਪੰਜਾਬੀ ਹੁਣ ਪੰਜ ਦਰਿਆਵਾਂ
ਦੀ ਬੋਲੀ ਨਾ ਰਹਿ ਕੇ ਸੱਤ ਸਮੁੰਦਰਾਂ ਦੀ ਬੋਲੀ ਬਣ ਚੁੱਕੀ ਹੈ। ਮੁੱਖ ਸੁਰ
ਭਾਸ਼ਣ ਪੇਸ਼ ਕਰਦਿਆਂ ਦਰਸ਼ਨ ਸਿੰਘ ਤਾਤਲਾ ਨੇ ਪੰਜਾਬੀ ਡਾਇਸਪੋਰਾ ਦੀ ਇਤਿਹਾਸਕ
ਦ੍ਰਿਸ਼ਟੀ ਨੂੰ ਬਿਆਨ ਕੀਤਾ। ਉਨਾਂ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਕਿ
ਪ੍ਰਵਾਸੀ ਪੰਜਾਬੀਆਂ ਦੀ ਪਛਾਣ ਅਤੇ ਭਾਸ਼ਾਈ ਮਸਲਿਆਂ ਦੇ ਹੱਲ ਲਈ ਕੇਂਦਰ
ਸਥਾਪਤ ਕੀਤੇ ਜਾਣ। ਪ੍ਰਸਿਧ ਪੰਜਾਬੀ ਅਦਾਕਾਰਾ ਰਮਾ ਵਿੱਜ ਨੇ ਲੇਖਕਾਂ ਨੂੰ
ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਉਭਾਰਦੀਆਂ ਫ਼ਿਲਮੀ ਸਕ੍ਰਿਪਟਾਂ ਲਿਖਣ
ਦੀ ਗੱਲ ਕਹੀ। ਵਿਸ਼ੇਸ਼ ਮਹਿਮਾਨ ਡਾ. ਰਵੇਲ ਸਿੰਘ ਪੰਜਾਬੀ ਅਕਾਦਮੀ ਦਿੱਲੀ ਨੇ
ਅਜਿਹੀ ਕਾਨਫ਼ਰੰਸ ਦੀ ਤਰਜ਼ ’ਤੇ ਖੇਤਰੀ ਕਾਨਫ਼ਰੰਸਾਂ ਕਰਾਉਣ ’ਤੇ ਜ਼ੋਰ ਦਿੱਤਾ।
ਮੁੱਖ ਮਹਿਮਾਨ ਸੁਰਜੀਤ ਸਿੰਘ ਰੱਖੜਾ ਨੇ ਪ੍ਰਵਾਸੀ ਪੰਜਾਬੀਆਂ ਨੂੰ ਆਪਣਾ
ਸਰਮਾਇਆ ਪੰਜਾਬ ਵਿਚ ਲਗਾ ਕੇ ਆਪਣੀ ਪਛਾਣ ਨੂੰ ਹੋਰ ਵਸੀਹ ਕਰਨ ਦਾ ਸੱਦਾ
ਦਿੱਤਾ। ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਨੇ ਕਿਹਾ ਕਿ ਪੰਜਾਬੀ ਦੁਨੀਆਂ ਦੇ
ਇਕ ਸੌ ਪੰਜਾਹ ਮੁਲਕਾਂ ਵਿਚ ਵਸੇ ਹੋਏ ਹਨ ਅਤੇ ਗੁਰੂ ਨਾਨਕ ਦੇਵ ਜੀ ਦੇ
ਵਰਦਾਨ ਸਦਕਾ ਅੱਗੇ ਤੋਂ ਅੱਗੇ ਫ਼ੈਲ ਰਹੇ ਹਨ। ਉਨਾਂ ਪੰਜਾਬੀ ਯੂਨੀਵਰਸਿਟੀ ਦੀ
ਸਥਾਪਨਾ ਹਿਤ ਮਿੱਥੇ ਉਦੇਸ਼ਾਂ ਦੀ ਪੂਰਤੀ ਲਈ ਯੂਨੀਵਰਸਿਟੀ ਦੇ ਅਹਿਦ ਅਤੇ
ਮਕਸਦ ਭਰਪੂਰ ਕਾਰਵਾਈਆਂ ਦਾ ਖ਼ੁਲਾਸਾ ਪੇਸ਼ ਕੀਤਾ। ਉਪਰੰਤ ਬਾਰਾਂ ਲੇਖਕਾਂ
ਦੀਆਂ ਪੁਸਤਕਾਂ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਇਸੇ ਸੈਸ਼ਨ ਵਿਚ ਹੀ
ਬਾਹਰਲੇ ਮੁਲਕਾਂ ਤੋਂ ਆਏ ਪੰਜਾਬੀ ਲੇਖਕਾਂ ਦਾ ਸਨਮਾਨ ਕੀਤਾ ਗਿਆ।
ਬਾਅਦ ਦੁਪਹਿਰ ਦੂਜੇ ਸੈਸ਼ਨ ਦਾ ਸੰਚਾਲਨ ਡਾ. ਸੁਰਜੀਤ ਸਿੰਘ ਨੇ ਕੀਤਾ ਜਿਸ
ਵਿਚ ਉਨਾਂ ਨੇ ਪ੍ਰਵਾਸੀ ਪੰਜਾਬੀ ਲੇਖਕਾਂ ਅਤੇ ਚਿੰਤਕਾਂ ਦੇ ਵਿਚਾਰਾਂ ਤੋਂ
ਜਾਣੂ ਕਰਵਾਇਆ। ਅਮਰੀਕਾ ਤੋਂ ਆਏ ਸਵਰਾਜ ਸਿੰਘ, ਅਵਤਾਰਜੀਤ ਧੰਜਲ ਇੰਗਲੈਂਡ,
ਕਹਾਣੀਕਾਰ ਜਰਨੈਲ ਸਿੰਘ ਕੈਨੇਡਾ, ਕਹਾਣੀਕਾਰ ਵੀਨਾ ਵਰਮਾ ਇੰਗਲੈਂਡ, ਵਿਸ਼ਾਲ
ਇਟਲੀ, ਸ਼ਮਸ਼ੇਰ ਸਿੰਘ ਸੰਧੂ ਕੈਲਗਰੀ ਕੈਨੇਡਾ, ਬਲਬੀਰ ਸਿੰਘ ਸੰਧੂ, ਨਛੱਤਰ
ਸਿੰਘ ਬਰਾੜ, ਲਖਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਜਗਜੀਤ ਸਿੰਘ ਸੰਘਾ, ਨਿਰਮਲ
ਕੌਰ ਗਿੱਲ ਕੈਨੇਡਾ, ਦਰਸ਼ਨ ਸਿੰਘ ਤਾਤਲਾ, ਡਾ. ਜਗਬੀਰ ਸਿੰਘ ਦਿੱਲੀ
ਯੂਨੀਵਰਸਿਟੀ, ਪ੍ਰੋ. ਅਜਮੇਰ ਔਲਖ ਅਤੇ ਡਾ. ਬਲਦੇਵ ਸਿੰਘ ਚੀਮਾ ਨੇ
ਡਾਇਸਪੋਰਕ ਪੰਜਾਬੀਆਂ ਦੀ ਪਛਾਣ, ਹਾਲਾਤ ਅਤੇ ਸਮੱਸਿਆਵਾਂ ਦੇ ਵੱਖ ਵੱਖ
ਪਹਿਲੂਆਂ ’ਤੇ ਚਰਚਾ ਕੀਤੀ। ਸ਼ਾਮੀਂ 06 ਵਜੇ ਕਲਾ ਭਵਨ ਵਿਚ ਵੀਨਾ ਵਰਮਾ ਦੀ
ਕਹਾਣੀ ‘ਫਿਰੰਗੀਆਂ ਦੀ ਨੂੰਹ’ ਦਾ ਨਾਟਕੀ ਰੂਪਾਂਤਰ ਪੇਸ਼ ਕੀਤਾ ਗਿਆ ਜਿਸ ਨੂੰ
ਸੁਨੀਤਾ ਗੁਪਤਾ ਨੇ ਨਿਰਦੇਸ਼ਤ ਕੀਤਾ ਸੀ।
12-12-12 ਦੇ ਅਹਿਮ ਦਿਨ ਪਹਿਲਾ ਸੈਸ਼ਨ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ
ਆਰੰਭ ਹੋਇਆ। ਜਿਸ ਦੀ ਪ੍ਰਧਾਨਗੀ ਡਾ. ਬਲਵਿੰਦਰ ਕੌਰ ਬਰਾੜ ਕੈਨੇਡਾ ਸਾਬਕਾ
ਪ੍ਰੋਫ਼ੈਸਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗੁਰਪਾਲ
ਸਿੰਘ ਸੰਧੂ ਪੰਜਾਬ ਯੂਨੀਵਰਸਿਟੀ, ਡਾ. ਭੁਪਿੰਦਰ ਸਿੰਘ ਖਹਿਰਾ ਅਤੇ ਬਲਦੇਵ
ਸਿੰਘ ਸੜਕਨਾਮਾ ਨੇ ਕੀਤੀ ਅਤੇ ਡਾ. ਚਰਨਜੀਤ ਕੌਰ ਬਰਾੜ ਨੇ ਕੋਆਰਡੀਨੇਟਰ ਅਤੇ
ਡਾ. ਗੁਰਮੁਖ ਸਿੰਘ ਨੇ ਕੋ-ਕੋਆਰਡੀਨੇਟਰ ਦੇ ਫ਼ਰਜ਼ ਨਿਭਾਏ। ਜਿਸ ਵਿਚ ਕੁੱਲ 13
ਪਰਚੇ ਪੜੇ ਗਏ। ਗੁਰਵਿੰਦਰ ਧਾਲੀਵਾਲ ਕੈਨੇਡਾ ਨੇ ਕਿਹਾ ਕਿ ਪੰਜਾਬੀ ਪਛਾਣ
ਨੂੰ ਪ੍ਰਵਾਸੀ ਪੰਜਾਬੀਆਂ ਦੀ ਬਜਾਏ ਇਥੋਂ ਦੇ ਪੰਜਾਬੀਆਂ ਨੇ ਜ਼ਿਆਦਾ ਭੁਲਾਇਆ
ਹੈ। ਜਿਸ ਦਾ ਸਬੂਤ ਹੈ ਕਿ ਇਹ ਤਾਂ ਆਪਣੇ ਪਛਾਣ ਪੱਤਰ ਅਤੇ ਸੱਦਾ ਪੱਤਰ ਵੀ
ਅੰਗਰੇਜ਼ੀ ਵਿਚ ਛਪਾਉਣਾ ਪਸੰਦ ਕਰਦੇ ਹਨ। ਮੈਡਮ ਰਣਵੀਰ ਜੌਹਲ ਕੈਨੇਡਾ ਨੇ
ਸਾਧੂ ਬਿਨਿੰਗ ਦੀਆਂ ਕਵਿਤਾਵਾਂ ਨੂੰ ਆਧਾਰ ਬਣਾ ਕੇ ਪ੍ਰਵਾਸ ਦੇ ਮਸਲਿਆਂ ਦੀ
ਗੱਲ ਕੀਤੀ। ਫ਼ਿਲਪਾਈਨਜ਼ ਤੋਂ ਆਏ ਆਤਮਾ ਸਿੰਘ ਬਰਾੜ ਨੇ ਕਿਹਾ ਕਿ ਧਾਰਮਿਕ
ਸੰਸਥਾਵਾਂ ਨੂੰ ਪੰਜਾਬੀ ਪਛਾਣ ਦੇ ਸੰਦਰਭ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਪੇਸ਼
ਵਿਚਾਰਧਾਰਾ ਤੋਂ ਸੇਧ ਲੈ ਕੇ ਕੰਮ ਕਰਨ ਦੀ ਲੋੜ ਹੈ। ਬਲਜਿੰਦਰ ਸਿੰਘ ਸੇਖੋਂ
ਕੈਨੇਡਾ ਨੇ ਆਪਣੇ ਪਰਚੇ ਵਿਚ ਕੈਨੇਡਾ ਵਿਚ ਪੰਜਾਬੀ ਪਛਾਣ ਦਾ ਇਤਿਹਾਸ ਅਤੇ
ਭਵਿੱਖਮੁਖੀ ਚੁਣੌਤੀਆਂ ’ਤੇ ਚਰਚਾ ਕੀਤੀ।
ਇੰਗਲੈਂਡ ਤੋਂ ਆਏ ਡਾ. ਬਲਦੇਵ ਸਿੰਘ ਕੰਦੋਲਾ ਨੇ ਰੇਡੀਓ ਅਤੇ ਟੈਲੀਵਿਯਨ
ਰਾਹੀਂ ਪੰਜਾਬੀ ਦੇ ਉਚਾਰਨ ਅਤੇ ਪੇਸ਼ਕਾਰੀ ਨੂੰ ਦ੍ਰਿਸ਼ਟੀਗੋਚਰ ਕਰਕੇ ਉਚਿਤ
ਕਦਮ ਚੁੱਕਣ ਦੀ ਲੋੜ ਦੀ ਗੱਲ ਕਹੀ ਅਤੇ ਮਾਤ ਭਾਸ਼ਾ ਦੇ ਮਹੱਤਵ ਦਾ ਜ਼ਿਕਰ
ਕਰਦਿਆਂ ਸਾਇੰਸ ਵਿਸ਼ਿਆਂ ਦੀਆਂ ਕਿਤਾਬਾਂ ਦੇ ਪੰਜਾਬੀ ਅਨੁਵਾਦ ਨੂੰ ਯਕੀਨੀ
ਬਣਾ ਕੇ ਸਾਇੰਸ ਦੇ ਵਿਦਿਆਰਥੀਆਂ ਦੀ ਰੁਚੀ ਉਤਸ਼ਾਹਤ ਕਰਨ ਦਾ ਮੁੱਲਵਾਨ ਸੁਝਾਅ
ਦਿੱਤਾ। ਪਿੰਰਸੀਪਲ ਸਰਵਨ ਸਿੰਘ ਕੈਨੇਡਾ ਨੇ ਕਬੱਡੀ ਦੀ ਕੁਮੈਂਟਰੀ ਰਾਹੀਂ
ਭੁੱਲੇ ਵਿਸਰੇ ਸ਼ਬਦਾਂ ਦਾ ਪ੍ਰਯੋਗ ਕਰਕੇ ਪੰਜਾਬੀ ਮਾਂ ਬੋਲੀ ਦੇ ਵਿਰਸੇ ਨੂੰ
ਮਹੱਤਵ ਦੇਣ ਦੀ ਗੱਲ ਕੀਤੀ। ਦਿੱਲੀ ਦੇ ਡਾ. ਰਵਿੰਦਰ ਸਿੰਘ ਨੇ ਜਰਨੈਲ ਸਿੰਘ
ਦੀਆਂ ਕਹਾਣੀਆਂ ਦੇ ਹਵਾਲੇ ਨਾਲ ਪੰਜਾਬੀ ਪਛਾਣ ਦੇ ਮਸਲੇ ’ਤੇ ਚਰਚਾ ਕੀਤੀ।
ਇਸ ਤੋਂ ਇਲਾਵਾ ਜਗਜੀਤ ਸਿੰਘ ਸੰਧੂ ਕੈਨੇਡਾ, ਅਵਤਾਰਜੀਤ ਧੰਜਲ ਇੰਗਲੈਂਡ,
ਅਮਰਜੀਤ ਗਰੇਵਾਲ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਸੁਹਿੰਦਰਬੀਰ ਅਤੇ
ਨਵਤੇਜ ਰੰਧਾਵਾ ਨਿਊਜ਼ੀਲੈਂਡ ਨੇ ਪੰਜਾਬੀ ਡਾਇਸਪੋਰਾ ਨਾਲ ਸਬੰਧਤ ਵਿਸ਼ਿਆਂ ’ਤੇ
ਚਰਚਾ ਕੀਤੀ। ਪ੍ਰਧਾਨਗੀ ਮੰਡਲ ਵਿਚ ਸ਼ਾਮਲ ਵਿਦਵਾਨਾਂ ਨੇ ਪਰਚਿਆਂ ਬਾਰੇ ਆਪਣੇ
ਵਿਚਾਰ ਪੇਸ਼ ਕੀਤੇ। ਕੈਨੇਡਾ ਤੋਂ ਆਏ ਡਾ. ਬਲਵਿੰਦਰ ਕੌਰ ਬਰਾੜ ਨੇ ਖ਼ੁਸ਼ੀ ਵਿਚ
ਖੀਵੇ ਹੁੰਦਿਆਂ ਭਾਵਪੂਰਤ ਅੰਦਾਜ਼ ਵਿਚ ਕਿਹਾ, ‘ਸਾਡੀ ਔਲਾਦ ਤਾਂ ਸਾਡੀ ਭੌਤਿਕ
ਜਾਇਦਾਦ ਨੂੰ ਸਾਂਭਦੀ ਹੈ ਪਰ ਸਾਡੇ ਵਿਦਿਆਰਥੀ ਸਾਡੇ ਵਿਚਾਰਾਂ ਨੂੰ ਸਾਂਭਦੇ
ਹਨ ਅਤੇ ਅਗਲੀਆਂ ਪੀੜੀਆਂ ਤੱਕ ਲੈ ਕੇ ਜਾਂਦੇ ਹਨ।’
ਦੂਜੇ ਦਿਨ ਦੇ ਅਗਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਸਪਾਲ ਕੌਰ
ਕਾਂਗ, ਡਾ. ਜਸਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਚਹਿਲ ਸ਼ਾਮਲ ਸਨ। ਸੈਸ਼ਨ ਦੇ
ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਸੈਣੀ ਅਤੇ ਕੋ-ਕੋਆਰਡੀਨੇਟਰ ਡਾ. ਰਾਜਵੰਤ
ਕੌਰ ਸਨ। ਇਸ ਸੈਸ਼ਨ ਵਿਚ ਕੁੱਲ 12 ਪਰਚੇ ਪੜੇ ਗਏ। ਪ੍ਰਧਾਨਗੀ ਭਾਸ਼ਣ ਪੇਸ਼
ਕਰਦਿਆਂ ਡਾ. ਜਸਪਾਲ ਕੌਰ ਕਾਂਗ ਨੇ ਵਿਭਾਗ ਨੂੰ ਕਾਨਫ਼ਰੰਸ ਦੀ ਵਧਾਈ ਦਿੱਤੀ।
ਡਾ. ਜਗਦੀਸ਼ ਕੌਰ ਨੇ ਨਾਰੀ ਡਾਇਸਪੋਰਾ ਅਤੇ ਪੰਜਾਬੀ ਸਾਹਿਤ ਵਿਸ਼ੇ ’ਤੇ ਚਰਚਾ
ਕੀਤੀ। ਡਾ. ਬੂਟਾ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਖੇਤਰੀ ਪੱਧਰ
ਤੋਂ ਉਪਰ ਉਠ ਕੇ ਗਲੋਬਲ ਪਛਾਣ ਦਿੱਤੀ ਜਾਣੀ ਚਾਹੀਦੀ ਹੈ। ਡਾ. ਧਨਵੰਤ ਕੌਰ
ਨੇ ਪੰਜਾਬੀ ਕਹਾਣੀ ਦੇ ਆਧਾਰ ’ਤੇ ਪੰਜਾਬੀ ਪਛਾਣ ਸਬੰਧੀ ਉਭਰਦੇ ਤੱਥਾਂ ’ਤੇ
ਰੌਸ਼ਨੀ ਪਾਈ। ਡਾ. ਸਤਨਾਮ ਸਿੰਘ ਸੰਧੂ ਨੇ ਆਪਣੇ ਪਰਚੇ ਵਿਚ ਪ੍ਰਵਾਸੀ
ਪੰਜਾਬੀਆਂ ਦੀ ਤੀਜੀ ਪੀੜੀ ਦੀ ਹੋਣੀ ਦਾ ਚਿਤਰਨ ਕੀਤਾ। ਡਾ. ਹਰਜਿੰਦਰ ਪਾਲ
ਸਿੰਘ ਵਾਲੀਆ ਨੇ ਪੰਜਾਬੀ ਪਛਾਣ ਹਿਤ ਮੀਡੀਆ ਦੇ ਰੋਲ ਦੀ ਚਰਚਾ ਕੀਤੀ। ਡਾ.
ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਆਪਣੀ ਪਛਾਣ ਹੋਰਨਾਂ ਨਾਲ ਤੁਲਨਾ
ਕਰਕੇ ਹੀ ਕਰ ਸਕਦੇ ਹਾਂ। ਪਰਮਿੰਦਰ ਸਿੰਘ ਸੰਧਾਵਾਲੀਆ ਨੇ ਸਿੱਖ ਪਛਾਣ ਦੀ
ਸਥਾਪਤੀ ਦੀ ਗੱਲ ਕੀਤੀ। ਬਲਦੇਵ ਸਿੰਘ ਸ਼ੇਰਗਿੱਲ ਨੇ ਪ੍ਰਵਾਸੀ ਮਜ਼ਦੂਰਾਂ ਦੀਆਂ
ਸਭਿਆਚਾਰਕ ਅਤੇ ਮਾਨਸਿਕ ਲੋੜਾਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਇਸ ਸੈਸ਼ਨ
ਵਿਚ ਪਰਚੇ ਪੜਨ ਵਾਲਿਆਂ ਵਿਚ ਗੁਰਮੀਤ ਸਿੰਘ ਹੁੰਦਲ, ਅਸ਼ੋਕ, ਬਲਵਿੰਦਰ ਸਿੰਘ
ਅਤੇ ਕਿਰਨਦੀਪ ਸਿੰਘ ਸ਼ਾਮਲ ਸਨ। ਸ਼ਾਮੀਂ ਛੇ ਵਜੇ ਕਲਾ ਭਵਨ ਵਿਚ ਪਰਮਜੀਤ ਕੱਟੂ
ਦੁਆਰਾ ਨਿਰਦੇਸ਼ਤ ਲਘੂ ਫ਼ਿਲਮ ‘ਅੱਡਾ ਖੱਡਾ’ ਵਿਖਾਈ ਗਈ ਅਤੇ ਅਰਵਿੰਦ ਦਮਨ
ਸਿੰਘ ਦੁਆਰਾ ਨਿਰਦੇਸ਼ਤ ਗ਼ੈਰ ਰਿਵਾਇਤੀ ਤੌਰ ਤਿਆਰ ਕੀਤੀ ਫ਼ਿਲਮ ‘ਸੁਪਨੇ ’ਚ
ਗੁਆਚਿਆ ਸੁਪਨਾ’ ਦਿਖਾਈ ਗਈ ਜਿਸ ਵਿਚ ਡਾਇਸਪੋਰਾ ਹੰਢਾ ਰਹੇ ਲੋਕਾਂ ਦੀ
ਅਸਲੀਅਤ ਬਿਆਨ ਕੀਤੀ ਗਈ ਸੀ। ਉਪਰੰਤ ਹੋਏ ਕਵੀ ਦਰਬਾਰ ਵਿਚ ਸੁਖਵਿੰਦਰ
ਅੰਮ੍ਰਿਤ, ਨਿਰਮਲ ਕੌਰ ਗਿੱਲ ਕੈਨੇਡਾ, ਦਲਬੀਰ ਕੌਰ, ਆਤਮਾ ਸਿੰਘ ਬਰਾੜ,
ਸ਼ਮਸ਼ੇਰ ਸਿੰਘ ਢਿੱਲੋਂ, ਸਤੀਸ਼ ਗੁਲਾਟੀ, ਸੰਤੋਖ ਸਿੰਘ ਛੀਨਾ ਸਮੇਤ ਦੇਸੀ ਤੇ
ਪ੍ਰਵਾਸੀ ਕਵੀਆਂ ਨੇ ਆਪੋ ਅਪਣੇ ਕਲਾਮ ਪੇਸ਼ ਕੀਤੇ। ਇਸ ਸ਼ਾਇਰਾਨਾ ਸ਼ਾਮ ਨੂੰ
ਅੰਜ਼ਾਮ ਵੱਲ ਲਿਜਾਂਦਿਆਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਵਾਈਸ ਚਾਂਸਲਰ
ਡਾ. ਜਸਪਾਲ ਸਿੰਘ ਨੇ ਆਪਣੇ ਹਿੰਦੀ ਅਧਿਆਪਕ ਦੁਆਰਾ ਰਚਿਆ ਖ਼ੂਬਸੂਰਤ ਸ਼ਿਅਰ
ਪੇਸ਼ ਕੀਤਾ,
‘ਅਬ ਤੋਂ ਏਕ ਮਜ਼ਹਬ ਐਸਾ ਭੀ ਚਲਾਇਆ ਜਾਏ,
ਜਿਸ ਮੇਂ ਇਨਸਾਨ ਕੋ ਇਨਸਾਨ ਬਨਾਇਆ ਜਾਏ’।
ਕਾਨਫ਼ਰੰਸ ਦੇ ਤੀਜੇ ਅਤੇ ਅਖ਼ੀਰਲੇ ਦਿਨ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ
ਡਾ. ਬਲਕਾਰ ਸਿੰਘ ਅਤੇ ਸੰਤੋਖ ਸਿੰਘ ਛੀਨਾ ਨੇ ਕੀਤੀ। ਸੰਚਾਲਨ ਡਾ. ਗੁਰਜੰਟ
ਸਿੰਘ ਨੇ ਕੀਤਾ। ਇਸ ਸੈਸ਼ਨ ਦੌਰਾਨ 16 ਪਰਚੇ ਪੜੇ ਗਏ। ਡਾ. ਖ਼ੁਸ਼ਵਿੰਦਰ ਕੌਰ
ਨੇ ‘ਪੰਜਾਬੀਆਂ ਨੇ ਪ੍ਰਵਾਸ ’ਚੋਂ ਕੀ ਖੱਟਿਆ ਕੀ ਗਵਾਇਆ’ ਵਿਸ਼ੇ ’ਤੇ ਚਰਚਾ
ਕੀਤੀ। ਰਵਿੰਦਰ ਰਵੀ ਨੇ ਪੰਜਾਬੀ ਪ੍ਰਵਾਸੀ ਸਾਹਿਤ ਦਾ ਬਦਲਦਾ ਪਰਿਪੇਖ,
ਸੁਖਪਾਲ ਕੌਰ ਨੇ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਦੀਆਂ ਕਾਵਿ ਰਚਨਾਵਾਂ ਦੇ
ਹਵਾਲੇ ਨਾਲ, ਚਰਨਜੀਤ ਕੌਰ ਨੇ ਪ੍ਰਵਾਸੀ ਨਰ-ਨਾਰੀ ਦੀ ਤਲਾਸ਼, ਡਾ. ਰਵਨੀਤ
ਕੌਰ ਨੇ ਨਗੇਂਦਰ ਦੀਆਂ ਕਹਾਣੀਆਂ ਦੇ ਅਧਾਰਤ ਅਤੇ ਪਰਮਜੀਤ ਕੱਟੂ ਨੇ
ਪੰਜਾਬੀਆਂ ਦੀ ਹੋਂਦ ਅਤੇ ਪਛਾਣ ਨਾਲ ਜੁੜੇ ਅਣਛੋਹੇ ਮਸਲਿਆਂ ’ਤੇ ਚਰਚਾ
ਕੀਤੀ। ਇਸ ਤੋਂ ਇਲਾਵਾ ਸਿਮਰਨਜੀਤ ਸਿੰਘ, ਇਕਬਾਲ ਭੋਮਾ, ਡਾ. ਭੀਮਇੰਦਰ
ਸਿੰਘ, ਜੇ. ਡੀ. ਸੇਖੋਂ, ਡਾ. ਸੁਮਨਦੀਪ ਕੌਰ, ਡਾ. ਕੁਲਬੀਰ, ਡਾ. ਜਸਵਿੰਦਰ
ਸਿੰਘ ਸੈਣੀ, ਡਾ. ਗੁਰਮੁਖ ਸਿੰਘ ਅਤੇ ਡਾ. ਮੋਹਨ ਤਿਆਗੀ ਨੇ ਆਪੋ ਅਪਣੇ
ਪਰਚਿਆਂ ਰਾਹੀਂ ਡਾਇਸਪੋਰਕ ਮਸਲਿਆਂ ’ਤੇ ਵਿਚਾਰ ਰੱਖੇ।
ਅੰਤਲੇ ਅਤੇ ਸੰਪੰਨ ਸੈਸ਼ਨ ਦੀ ਪ੍ਰਧਾਨਗੀ ਡਾ. ਜਸਪਾਲ ਸਿੰਘ ਵਾਈਸ
ਚਾਂਸਲਰ, ਡਾ. ਏ. ਐਸ. ਚਾਵਲਾ ਰਜਿਸਟਰਾਰ ਅਤੇ ਫ਼ਿਲਮ ਅਦਾਕਾਰਾ ਰਮਾ ਵਿੱਜ ਨੇ
ਕੀਤੀ। ਸੰਚਾਲਨ ਡਾ. ਸਤੀਸ਼ ਵਰਮਾ ਨੇ ਕੀਤਾ। ਕਾਨਫ਼ਰੰਸ ਰਿਪੋਰਟ ਡਾ. ਤੇਜਿੰਦਰ
ਕੌਰ ਡੀਨ ਭਾਸ਼ਾਵਾਂ ਨੇ ਪੜੀ। ਸਮਾਪਤੀ ਭਾਸ਼ਣ ਪੇਸ਼ ਕਰਦਿਆਂ ਡਾ. ਮਨਜੀਤਇੰਦਰ
ਸਿੰਘ ਨੇ ਡਾਇਸਪੋਰਾ ਸੰਕਲਪ ਦੇ ਸੰਦਰਭ ਵਿਚ ਉਚਿਤ ਪਹੁੰਚ ਦਾ ਖ਼ੁਲਾਸਾ ਪੇਸ਼
ਕੀਤਾ। ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਨ ਵਿਚ ਪੰਜਾਬੀ ਵਿਭਾਗ ਅਤੇ
ਸ਼ਾਮਲ ਡੈਲਗੇਟਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਅਜਿਹੇ ਸਹਿਯੋਗ ਦੀ
ਆਸ ਪ੍ਰਗਟਾਈ। ਧਨਵਾਦ ਕਰਨ ਦੀ ਰਸਮ ਡਾ. ਏ. ਐਸ. ਚਾਵਲਾ ਰਜਿਸਟਰਾਰ ਨੇ ਅਦਾ
ਕੀਤੀ। ਸਫ਼ਲਤਾ ਵੱਲ ਵਧੀ ਇਸ ਕਾਨਫ਼ਰੰਸ ਦੀ ਅਗਲੀ ਕੜੀ ਲਈ ਅਗਲੇ ਸਾਲ ਤੱਕ ਦੀ
ਉਡੀਕ ਦਾ ਅਹਿਸਾਸ ਲੈ ਕੇ ਸ਼ਾਮਲ ਡੈਲਗੇਟ ਆਪੋ ਅਪਣੇ ਮੁਲਕਾਂ ਨੂੰ ਵਿਦਾ ਹੋ
ਗਏ।
|
ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਕੌਮਾਂਤਰੀ ਤਿੰਨ ਰੋਜ਼ਾ ਪਹਿਲੀ ਡਾਇਸਪੋਰਾ
ਕਾਨਫ਼ਰੰਸ - ‘ਅਬ ਤੋਂ ਏਕ ਮਜ਼ਹਬ ਐਸਾ ਭੀ ਚਲਾਇਆ ਜਾਏ, ਜਿਸ ਮੇਂ ਇਨਸਾਨ ਕੋ
ਇਨਸਾਨ ਬਨਾਇਆ ਜਾਏ’
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ |
ਸ਼ਰਧਾਂਜਲੀ
ਪਹਿਲੀ ਬਰਸੀ ਮੌਕੇ
ਭਾਰੀ ਇਕੱਠ ਨੇ ਮਾਣਕ ਨੂੰ ਕੀਤਾ ਯਾਦ - ਯੁਧਵੀਰ ਮਾਣਕ ਵਿਸ਼ੇਸ਼ ਤੌਰ ‘ਤੇ
ਪਹੁੰਚਿਆ ਰਣਜੀਤ ਸਿੰਘ ਪ੍ਰੀਤ |
ਪੰਜਾਬੀ
ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਆਫ਼ ਕੈਨੇਡਾ ਦੀ ਪਹਿਲੀ ਸਾਲਾਨਾ ਬਿਜ਼ਨਸ
ਇਕੱਤਰਤਾ ਹੋਈ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
‘ਜੀਵ ਅਤੇ ਬਨਸਪਤੀ ਵਿਭਿੰਨਤਾ’
ਵਿਸ਼ੇਸ਼ ਰੇਲ ਗੱਡੀ ਦਾ ਦੌਰਾ ਕੀਤਾ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਮਾਤ
ਭਾਸ਼ਾ ਤੇ ਮੀਡੀਆ ਚ ਚੁਣੌਤੀਆਂ ਤੇ ਸੰਭਾਵਨਾਵਾਂ ਵਿਸ਼ੇ ਤੇ ਸੈਮੀਨਾਰ
ਸੁਮਿਤ ਦੁੱਗਲ, ਜਲੰਧਰ |
ਸ਼ਰਧਾਂਜਲੀ
ਸਾਫ਼-ਸੁਥਰੀ
ਸ਼ਵੀ ਵਾਲੇ ਸਾਬਕਾ ਪ੍ਰਧਾਨ ਮੰਤਰੀ ਗੁਜ਼ਰਾਲ ਜੀ ਨਹੀਂ ਰਹੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਵਿਵਾਦਾਂ ਵਿੱਚ
ਘਿਰੀ: ਪਿੰਕੀ ਪ੍ਰਮਾਣਿਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪਹਿਲੀ ਦਸੰਬਰ ਤੋਂ 9 ਦਸੰਬਰ ਤੱਕ
12 ਵਾਰ
ਚੈਂਪੀਅਨਜ਼ ਟਰਾਫ਼ੀ ਦਾ ਜੇਤੂ ਆਸਟਰੇਲੀਆ ਫਿਰ ਦਾਅਵੇਦਾਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਝਲਕੀਆਂ - ਪੰਜਾਬੀ
ਸਭਿਆਚਾਰਕ ਸਭਾ, ਸ਼ਿਕਾਗੋ |
ਰਾਮਗੜ੍ਹ ਸਕੂਲ ਨੇ
ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਰੈਲੀ ਕੱਢੀ
ਪਰਮਜੀਤ ਸਿੰਘ ਬਾਗੜੀਆ, ਲੁਧਿਆਣਾ |
ਕਲਾ ਕੇਂਦਰ
ਟੋਰਾਂਟੋ ਵਲੋਂ ਨਿਰਮਲ ਜਸਵਾਲ ਅਤੇ ਪ੍ਰੋ: ਆਸ਼ਿਕ ਰਹੀਲ ਨਾਲ ਰੂਬਰੂ ਅਤੇ
ਕਵੀ ਦਰਬਾਰ ਕਰਵਾਇਆ ਗਿਆ
ਮੇਜਰ ਮਾਂਗਟ, ਟੋਰਾਂਟੋ |
ਨਾਰਵੇ ਚ ਦੀਵਾਲੀ
ਮੇਲਾ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ
ਕੁਲਬੀਰ ਸਿੰਘ ਸ਼ੇਰਗਿੱਲ, ਕੈਲਗਰੀ |
ਹਿੰਸਕ, ਠਰਕਭੋਰੂ
ਅਤੇ ਅਸੱਭਿਅਕ ਗਾਇਕੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਦੇਸੀਂ ਵਸੇ
ਪੰਜਾਬੀ ਮੈਦਾਨ 'ਚ ਨਿੱਤਰੇ
ਮਨਦੀਪ ਖੁਰਮੀ, ਲੰਡਨ
|
ਨਾਰਵੇ ਚ
ਬੰਦੀ ਛੋੜਦਿਵਸ ਖੁਸ਼ੀ ਅੱਤੇ ਸ਼ਰਧਾ ਪੂਰਵਕ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਮਨਾਂ ਤੇ ਅਮਿਟ ਛਾਪ ਛਡ ਗਿਆ
ਸੰਤ ਰਾਮ ਉਦਾਸੀ ਯਾਦਗਾਰੀ ਸਮਾਗਮ
ਜਨਮੇਜਾ ਜੌਹਲ, ਲੁਧਿਆਣਾ
|
ਪੰਜਾਬੀ ਸੰਗੀਤ
ਦੀ ਖੂਬਸੂਰਤੀ ਨੂੰ ਬਚਾਉਣ ਲਈ ਸਾਂਝੇ ਹੰਭਲੇ ਦੀ ਲੋੜ-ਬਰਕਤ ਸਿੱਧੂ
ਮਨਜਿੰਦਰ ਸਿੰਘ ਧਨੋਆ, ਲੁਧਿਆਣਾ
|
ਪੰਜਾਬ ਦਿਵਸ ਨੂੰ
ਸਮਰਪਿਤ ਨਸ਼ਾ-ਵਿਰੋਧੀ ਸੈਮੀਨਾਰ ਕਰਾਇਆ
ਅੰਮ੍ਰਿਤ ਅਮੀ, ਪਟਿਆਲਾ |
ਨਹੀਂ ਰਿਹਾ
ਹਾਸਿਆਂ ਦਾ ਬਾਦਸ਼ਾਹ; ਭੱਟੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
34 ਵਾਂ
ਪ੍ਰੋ:ਮੋਹਨ ਸਿੰਘ ਯਾਦਗਾਰੀ ਮੇਲਾ ਚ ਹੀਰ ਆਫ ਡੈਨਮਾਰਕ ਅਨੀਤਾ ਲੀਰਚੇ
ਵਿਸ਼ੇਸ ਇਨਾਮ ਨਾਲ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਲਘੂ
ਸ਼ਬਦ-ਚਿਤਰ ਸੰਗ੍ਰਹਿ ‘ਮਹਿਕਦੀਆਂ ਪੈੜਾਂ’ ਦਾ ਰੀਲੀਜ਼ ਸਮਾਗਮ ਯਾਦਗਾਰੀ ਹੋ
ਨਿਬੜਿਆ - ‘ਵਰਸਿਟੀ ’ਚ ਮਾਂ-ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਰਾਬਤੇ ਲਈ
ਕੇਂਦਰ ਸਥਾਪਿਤ ਕਰਾਂਗੇ ਵਾਈਸ ਚਾਂਸਲਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਛੇਅ ਕਹਾਣੀਆਂ ਤੇ ਵਿਚਾਰ
ਚਰਚਾ
ਮੇਜਰ ਮਾਂਗਟ, ਟੋਰਾਂਟੋ |
ਸ਼ਰਧਾਂਜਲੀ
ਰੁਮਾਂਟਿਕ ਫ਼ਿਲਮਾਂ
ਦਾ ਜਾਦੂਗਰ; ਯਸ਼ ਚੋਪੜਾ
ਰਣਜੀਤ ਸਿੰਘ ਪ੍ਰੀਤ |
ਰਾਈਟਰਜ਼ ਫੋਰਮ,
ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਚੈਂਪੀਅਨਜ਼ ਲੀਗ
13 ਅਕਤੁਬਰ ਤੋਂ ਸ਼ੁਰੂ ਹੋਣੀ ਹੈ
ਟੀ-20 ਚੈਂਪੀਅਨਜ਼ ਲੀਗ ਦੇ ਖ਼ਿਤਾਬ ਦੀ ਰਾਖੀ ਲਈ ਮੁੰਬਈ ਇੰਡੀਅਨਜ਼ ਉਤਰੂ
ਮੈਦਾਨ ਵਿੱਚ
ਰਣਜੀਤ ਸਿੰਘ ਪ੍ਰੀਤ,
ਬਠਿੰਡਾ |
ਅਕਾਲੀ ਦਲ ਦਾ ਸੁਪਨਾ
ਪੰਜਾਬ ਦਾ ਹਰ ਇਨਸਾਨ ਅਪਣਾ ਜੀਵਨ ਪੱਧਰ ਉੱਚਾ ਚੁੱਕ ਕੇ ਤਰੱਕੀ ਕਰੇ :
ਦਰਬਾਰਾ ਸਿੰਘ ਗੁਰੂ
ਹਰੀਸ਼ ਖੁੱਡੀ, ਭਦੋੜ |
ਯੂਨੀਵਰਸਿਟੀ ਕਾਲਜ ਜੈਤੋ
ਦੇ ਬੀ. ਐਸ. ਸੀ. ਦੇ ਨਤੀਜੇ ’ਚ ਮੁੜ ਕੁੜੀਆਂ ਦੀ ਸਰਦਾਰੀ
ਅੰਮ੍ਰਿਤ ਅਮੀ, ਪਟਿਆਲਾ |
ਪੰਜਾਬੀ ਲਿਖਾਰੀ
ਸਭਾ ਸਿਆਟਲ ਰਜਿ. ਵਲੋਂ ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਦਾ ਸਨਮਾਨ
ਅਵਤਾਰ ਸਿੰਘ ਆਦਮਪੁਰੀ, ਵਾਸ਼ਿੰਗਟਨ |
‘ਲੋੜਵੰਦ ਮਨੁੱਖਤਾ ਦੀ
ਸੇਵਾ ਹੀ ਸਭ ਤੋਂ ਵੱਡਾ ਪੁੰਨ’
ਜਤਿਨ ਕੰਬੋਜ, ਸੂਲਰ, ਪਟਿਆਲਾ |
ਯੂਨੀਵਰਸਿਟੀ ਕਾਲਜ ਜੈਤੋ ’ਚ
ਸ਼ਹੀਦ-ਇ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ ’ਤੇ ਖ਼ੂਨਦਾਨ ਕੈਂਪ
- ਕੁੱਲ 75 ਯੂਨਿਟ ਖ਼ੂਨ ਦਾਨ, ਕੁੜੀਆਂ ਖ਼ੂਨਦਾਨ ’ਚ ਮੁੰਡਿਆਂ ਬਰਾਬਰ
ਅੰਮ੍ਰਿਤ ਅਮੀ, ਪਟਿਆਲਾ |
ਦਰਾਮਨ ਦੀ
ਨਾਰਵੀਜੀਅਨ ਧਾਰਮਿਕ ਸੰਸਥਾ ਦੇ ਸਮਾਰੋਹ ਦੋਰਾਨ ਸਿੱਖ ਪਗੜੀ ਦਿਵਸ ਮਨਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸੀਆਰਾਲਿਉਨ ਪੱਛਮੀ ਅਫਰੀਕਾ ਦੀ ਟੀਮ ਕੱਬਡੀ ਵੱਰਲਡ ਕੱਪ 12 ਚ ਹਿੱਸਾ ਲੈਣ
ਦੇ ਹੁੰਗਾਰਾ ਮਿੱਲਣ ਦੀ ਤਾਕ ਚ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰੂਹ ਦੀ ਅਦਾਲਤ
ਵਿੱਚ ਸ਼੍ਰੀਮਾਨ ਅਨਿਲ ਜੋਸ਼ੀ ਜੀ, ਉਦਯੋਗ ਮੰਤਰੀ, ਪੰਜਾਬ
ਗੁਰਪ੍ਰੀਤ ਸੇਖੋਂ, ਚੰਡੀਗੜ੍ਹ |
ਸ੍ਰ ਸੁਖਦਰਸ਼ਨ ਸਿੰਘ ਗਿੱਲ
(ਫਿਨਲੈਡ) ਨੂੰ ਵਾਨਤਾ ਸ਼ਹਿਰ ਨਗਰਨਿਗਮ ਚੋਣਾਂ ਚ ਰੂਲਿੰਗ ਪਾਰਟੀ ਕੁਕੂਮੁਸ
ਦਾ ਟਿਕਟ ਮਿੱਲਿਆ
ਰੁਪਿੰਦਰ ਢਿੱਲੋ ਮੋਗਾ, ਫਿਨਲੈਂਡ |
ਡਾ: ਸਰਦਾਰਾ ਸਿੰਘ
ਜੌਹਲ ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਨਿਯੁਕਤ |
ਇੰਡੀਅਨ
ਸਪੋਰਟਸ ਕੱਲਬ ਡੈਨਮਾਰਕ ਵੱਲੋ 8ਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਅਰਸ਼ਨੂਰ ਮੁਹੰਮਦ ਨੂੰ ਮਿਸਟਰ
ਫ਼ਰੈਸ਼ਰ ਅਤੇ ਸ਼ਹਿਨਾਜ਼ ਨੂੰ ਮਿਸ ਫ਼ਰੈਸ਼ਰ ਦੇ ਖ਼ਿਤਾਬ ਮਿਲੇ
- ਯੂਨੀਵਰਸਿਟੀ ਕਾਲਜ ਜੈਤੋ ’ਚ ਅਭਿਨੰਦਨ ਸਮਾਰੋਹ
ਅੰਮ੍ਰਿਤ ਅਮੀ, ਜੈਤੋ, ਪੰਜਾਬ |
ਸ਼ਿਵ ਧਾਮ ਡੈਨਮਾਰਕ
ਵਿਖੇ ਕਿਸ੍ਰਨ ਅਸ਼ਟਮੀ ਨੂੰ ਸਮਰਪਿਤ ਸਮਾਰੋਹ ਖੁਸ਼ੀਆ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਡੈਨਮਾਰਕ |
ਅਦਾਰਾ ਅਜੀਤ
ਅਤੇ ਕਲਮ ਫ਼ਾਊਂਡੇਸ਼ਨ ਵਲੋਂ ਡਾ. ਹਰਕੇਸ਼ ਸਿੰਘ ਸਿੱਧੂ ਸਨਮਾਨਿਤ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਪਿੰਡ ਭਿੰਡਰ
ਕਲਾਂ ਵਿਖੇ ਹਜ਼ਾਰਾਂ ਲੋਕਾਂ ਨੇ ਹੱਥ ਖੜੇ ਕਰਕੇ ਅੰਧਵਿਸ਼ਵਾਸ ਤਿਆਗਣ ਦਾ ਪ੍ਰਣ
ਕੀਤਾ - ਪਿੰਡ ’ਚ ਵਿਸ਼ਾਲ ਤਰਕਸ਼ੀਲ ਮੇਲਾ,
ਬੀਰਪਾਲ ਕੌਰ ਨੂੰ ਸ਼ਰਧਾਂਜਲੀਆਂ ਭੇਂਟ
ਮੇਘ ਰਾਜ ਮਿੱਤਰ |
ਪ੍ਰਸਿੱਧ ਕਹਾਣੀਕਾਰ
ਜਿੰਦਰ ਨਾਲ ਕਹਾਣੀ ਵਿਚਾਰ ਮੰਚ ਤੇ ਕਲਾ ਕੇਂਦਰ ਟੋਰਾਂਟੋ ਵਲੋਂ ਰੂਬਰੂ ਦਾ
ਆਯੋਜਨ
ਮੇਜਰ ਮਾਂਗਟ |
ਪੰਜਾਬੀ ਬਿਜ਼ਨਸ
ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਕੈਨੇਡਾ ਵਲੋਂ ਡਾ: ਹਰਕੇਸ਼ ਸਿੰਘ ਸਿੱਧੂ ਦਾ ਸਨਮਾਨ
ਕੁਲਜੀਤ ਸਿੰਘ ਜੰਜੂਆ |
‘ਖ਼ੁਸ਼-ਆਮਦੀਦ’ ਮੌਕੇ
ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪੇਸ਼ਕਾਰੀਆਂ
ਅੰਮ੍ਰਿਤ ਅਮੀ |
ਆਜ਼ਾਦੀ ਦਿਵਸ
ਦੇ ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ ਨਾਰਵੇ ਵੱਲੋ ਖੇਡ
ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਮੁੱਖ ਪਾਰਲੀਮਾਨੀ
ਸਕੱਤਰ ਵੱਲੋਂ ਕੁੜੀਆਂ ਦੇ ਸਰਕਾਰੀ ਸਕੂਲ ਨੂੰ ਦੋ ਲੱਖ ਦੀ ਗ੍ਰਾਂਟ
ਭਰੂਣ ਹੱਤਿਆ ਰੋਕੂ ਸਮਾਗਮ ਵਿਚ ਪ੍ਰੋਫ਼ੈਸਰ ਅਜਮੇਰ ਔਲਖ ਦੇ ਨਾਟਕ ਦੀ
ਪੇਸ਼ਕਾਰੀ
ਅੰਮ੍ਰਿਤ ਅਮੀ, ਕੋਟਕਪੂਰਾ |
ਯੂਨੀਵਰਸਿਟੀ ਕਾਲਜ
ਦੇ ਦੂਜੇ ਅਕਾਦਮਿਕ ਸੈਸ਼ਨ ਦਾ ਉਦਘਾਟਨ ਹੋਇਆ
ਅੰਮ੍ਰਿਤ ਅਮੀ |
ਪੰਜਾਬੀ ਯੂਨੀਵਰਸਿਟੀ
ਵਿਖੇ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ‘ਤੇ ਸੈਮੀਨਾਰ ਆਯੋਜਿਤ
-ਸਿੱਖ ਧਰਮ ਵਿਚ ਲੰਗਰ ਸੰਸਥਾ ਦਾ ਅਹਿਮ ਸਥਾਨ- ਜੱਥੇਦਾਰ ਅਵਤਾਰ
ਸਿੰਘ -
ਕੁਲਜੀਤ ਸਿੰਘ ਜੰਜੂਆ |
ਪੰਜਾਬੀ ’ਵਰਸਿਟੀ ਦੇ ਕੰਸਟੀਚੂਐਂਟ
ਕਾਲਜ ਅਧਿਆਪਕਾਂ ਨਾਲ਼ ਮਤਰੇਆ ਸਲੂਕ
ਮਸਲਾ ਪੂਟਾ ਚੋਣਾਂ ’ਚ ਵੋਟ ਦੇ ਅਧਿਕਾਰ ਦਾ
ਅੰਮ੍ਰਿਤ ਅਮੀ |
ਗੁਰਦੁਆਰਾ ਸਿੰਘ ਸਭਾ
ਡੀਕੋਟਾ (ਫਰਿਜਨੋ) ਵਿਖੇ ਧਰਮ ਪ੍ਰਚਾਰ ਅਤੇ ਗੁਰਮਤਿ ਸਟਾਲ
ਅਵਤਾਰ ਸਿੰਘ ਮਿਸ਼ਨਰੀ |
ਰਾਈਟਰਜ਼ ਫੋਰਮ, ਕੈਲਗਰੀ
ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਅਸਿੱਧੇ ਤੌਰ
’ਤੇ ਲੋਕ ਚੁਣਦੇ ਹਨ; ਰਾਸ਼ਟਰਪਤੀ
ਰਣਜੀਤ ਸਿੰਘ ਪ੍ਰੀਤ |
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਦੌਰਾਨ ਵਿਚਾਰੀਆਂ ਗਈਆਂ
ਚਾਰ ਕਹਾਣੀਆਂ
ਮੇਜਰ ਮਾਂਗਟ,
ਕਨੇਡਾ |
ਫਿਲਹਾਲ ਦੇ ਸੰਪਾਦਕ
ਗੁਰਬਚਨ ਨਾਲ ਸਾਹਿਤਕਾਰਾਂ ਦੀ ਇਕ ਬੈਠਕ
ਜਰਨੈਲ ਸਿੰਘ, ਸਰੀ
|
ਟੂਰਨਾਮੈਟ
ਦੀ ਸਫਲਤਾ ਤੇ ਭਰਵਾਂ ਹੁੰਗਾਰਾ ਪ੍ਰਤੀ ਸਮੂਹ ਭਾਰਤੀ ਭਾਈਚਾਰੇ ਦਾ ਧੰਨਵਾਦ
ਰੁਪਿੰਦਰ ਢਿੱਲੋ ਮੋਗਾ, ੳਸਲੋ |
ਡਾ. ਰਾਬਿੰਦਰ
ਮਸਰੂਰ ਦੀ ਸੇਵਾਮੁਕਤੀ ਮੌਕੇ ਪੰਜਾਬੀ ਵਿਭਾਗ ਵਿਖੇ ਹੋਇਆ ਵਿਦਾਇਗੀ ਸਮਾਗਮ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ ਯੂਨੀਵਰਸਿਟੀ
|
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ |
ਬਲਬੀਰ ਸਿੰਘ ਮੋਮੀ
ਕੁਰੂਕਸ਼ੇਤਰ ਯੂਨੀਵਰਸਿਟੀਵਿਦਿਆਰਥੀਆਂ ਦੇ ਰੂ-ਬ-ਰੂ
ਨਿਸ਼ਾਨ ਸਿੰਘ ਰਾਠੌਰ |
ਇਕ
ਸ਼ਾਮ ਕਵਿਤਾ ਦੇ ਨਾਮ
ਬਿੱਕਰ ਸਿੰਘ ਖੋਸਾ |
ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਅਮਰੀਕਾ
ਦੇ ਸਿੱਖ ਆਗੂਆਂ ਵਲੋਂ "ਵਾਈਟ ਹਾਉਸ" ਦਾ ਦੌਰਾ
ਅਰਵਿੰਦਰ ਸਿੰਘ ਕੰਗ |
"ਤਮਾਖੂਨੋਸ਼ੀ ਮਨਾ"
ਦਿਵਸ
ਰਵਿੰਦਰ ਸਿੰਘ ਕੁੰਦਰਾ,
ਬੀ ਬੀ ਸੀ ਏਸ਼ੀਅਨ ਨੈੱਟਵਰਕ |
ਵੈਨਕੂਵਰ ਦੇ ਬੁਧੀਜੀਵੀਆਂ ਵੱਲੋਂ ਬਲਦੇਵ ਸਿੰਘ ਸੜਕਨਾਮਾ ਨੂੰ ਮੁਬਾਰਕਾਂ
ਜਰਨੈਲ ਸਿੰਘ, ਸਰੀ |
ਡਾ: ਦਰਸ਼ਨ ਸਿੰਘ
ਬੈਂਸ ਨਮਿਤ ਸ਼ਰਧਾਂਜ਼ਲੀ ਸਮਾਰੋਹ ਅਜੀਤ ਭਵਨ ਵਿਖੇ ਹੋਇਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਅਬ ਕੇ ਹਮ ਵਿਛੜੇ ਤੋ
ਕਭੀ ਖ਼ਵਾਬੋਂ ---ਮਹਿੰਦੀ ਹਸਨ
ਰਣਜੀਤ ਸਿੰਘ ਪ੍ਰੀਤ |
ਸੁਲਤਾਨ ਕੱਪ ਦਾ
ਨਵਾਂ ਸੁਲਤਾਨ ਨਿਊਜ਼ੀਲੈਂਡ
ਰਣਜੀਤ ਸਿੰਘ ਪ੍ਰੀਤ |
ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਇਤਿਹਾਸਕ ਪੈੜਾਂ ਛੱਡ ਗਿਆ
ਇਕਬਾਲ ਖ਼ਾਨ, ਕੈਲਗਰੀ |
ਅਕਾਲੀ ਦਲ(ਬ)
ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ
ਰੁਪਿੰਦਰ ਢਿੱਲੋ ਮੋਗਾ |
ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ
ਜਤਿਨ ਕੰਬੋਜ, ਪਟਿਆਲਾ
|
ਪੰਜਾਬੀ ਯੂਨੀਵਰਸਿਟੀ
ਸੈਸ਼ਨ 2012-13 ਲਈ ਆਨਲਾਈਨ ਦਾਖ਼ਲੇ ਕਰੇਗੀ - ਨਿਰਧਾਰਤ ਸੀਟਾਂ ’ਤੇ ਮੈਰਿਟ
ਦੇ ਆਧਾਰ ’ਤੇ ਹੀ ਹੋ ਸਕੇਗਾ ਦਾਖ਼ਲਾ
ਅੰਮ੍ਰਿਤ ਅਮੀ |
ਵੱਖਰੀਆਂ ਪੈੜਾਂ
ਛੱਡ ਗਿਆ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 13ਵਾਂ ਸਲਾਨਾ ਸਮਾਗਮ
ਬਲਜਿੰਦਰ ਸੰਘਾ ਕੈਲਗਰੀ |
ਨਾਰਵੀਜੀਅਨ
ਲੋਕਾ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ
ਬਾਰੇ ਜਾਣਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਹਰਮਨ
ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ
ਆਯੋਜਨ
ਰਿਸ਼ੀ ਗੁਲਾਟੀ,
ਆਸਟ੍ਰੇਲੀਆ |
ਚੱਬੇਵਾਲ–ਮਾਹਿਲਪੁਰ
ਏਰੀਆ ਐਸੋਸ਼ੀਏਸ਼ਨ ਦੀ ਮੀਟਿੰਗ ਹੋਈ
ਕਾਮਾਗਾਟਾਮਾਰੂ ਦੁਖਾਂਤ ਦੀ ਪਾਰਲੀਮੈਂਟ ‘ਚ ਮੁਆਫੀ ਲਈ ਦਿੱਤਾ ਸਮਰਥਨ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਨਾਰਵੇ ਚ
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ
ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸਨਮਾਨਿਤ |
9 ਸਾਲਾ ਰੈਸਲਰ
ਬਲਕਰਨ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਏਸ਼ੀਅਨ ਸੋਸਾਇਟੀ ਵਲੋਂ
ਮੁਸ਼ਾਇਰਾ ਅਤੇ ਕਵੀ ਦਰਬਾਰ |
ਪਲੇਠੇ ਸਮੈਸਟਰ ਦੇ ਨਤੀਜੇ ’ਚ
ਬੀ. ਐਸਸੀ. ਦੀਆਂ ਕੁੜੀਆਂ ਤੇ ਬੀ. ਕਾਮ. ਦੇ ਮੁੰਡਿਆਂ ਨੇ ਬਾਜ਼ੀ ਮਾਰੀ
ਅੰਮ੍ਰਿਤ ਅਮੀ, ਜੈਤੋ |
ਨਾਰਵੇ 'ਚ
ਰਾਸ਼ਟਰੀ ਦਿਵਸ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਲਾ ਕੇਂਦਰ
ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ
ਮੇਜਰ ਮਾਂਗਟ, ਟੋਰਾਂਟੋ |
ਮਲੇਸ਼ੀਆ ਨੇ
ਪਹਿਲੀ ਵਾਰ ਜਿੱਤਿਆ ਹਾਕੀ ਕੱਪ, ਭਾਰਤ ਦਾ ਰਿਹਾ ਤੀਜਾ ਸਥਾਨ
ਪਾਕਿਸਤਾਨ ਦੇ ਮਨਸੂਬਿਆਂ 'ਤੇ ਫ਼ਿਰਿਆ ਪਾਣੀ
ਰਣਜੀਤ ਸਿੰਘ ਪ੍ਰੀਤ |
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,
ਕੈਲਗਰੀ |
ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ
ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਰਿਸ਼ੀ ਗੁਲਾਟੀ,
ਆਸਟ੍ਰੇਲੀਆ |
ਪੀਪਲਜ਼ ਫ਼ੋਰਮ ਦੇ ਦਸਵੇਂ
ਸਮਾਗਮ ‘ਲੋਕਰੰਗ’ ਵਿੱਚ ਪੰਜ ਸ਼ਖ਼ਸੀਅਤਾਂ ਸਨਮਾਨਿਤ
ਸੂਫ਼ੀਆਨਾ ਗਾਇਕੀ ਅਤੇ ਨਾਟਕ ਨੇ ਸੈਂਕੜੇ ਦਰਸ਼ਕਾਂ ਨੂੰ ਕੀਲਿਆ
ਖੁਸ਼ਵੰਤ ਬਰਗਾੜੀ, ਕੋਟਕਪੂਰਾ |
ਪੰਜਾਬੀ ਸਾਹਿਤ ਸਭਾ
ਕੈਲਗਿਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ
ਕੁਲਬੀਰ ਸਿੰਘ ਸ਼ੇਰਗਿੱਲ, ਕੈਲਗਿਰੀ |
ਬਾਬਾ
ਪੂਰਨ ਦਾਸ ਜੀ ਦੀ ਬਰਸੀ ਮਨਾਈ
ਜਤਿੰਦਰ ਜਤਿਨ ਕੰਬੋਜ,
ਪਟਿਆਲਾ |
ਅਮਨ ਕੱਲਬ
ਮਲੇਸ਼ੀਆ ਨੇ ਕਰਾਇਆ ਪੰਜਵਾਂ ਸ਼ਾਨਦਾਰ ਕਬੱਡੀ ਕੱਪ
ਇੰਦਰ ਸਿੰਘ ਰਾਇਕੋਟ,
ਮਲੇਸ਼ੀਆ |
ਕਹਾਣੀਕਾਰ ਲਾਲ ਸਿੰਘ ਦਾ
ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼
ਦੁਆਬੇ ਦਾ ਮਾਣ
-ਇੱਕ ਸਖਸ਼ੀਅਤ - ਇੱਕ ਸੰਸਥਾ “ ਕਹਾਣੀਕਾਰ ਲਾਲ ਸਿੰਘ ”
ਅਮਰਜੀਤ ਮਠਾਰੂ, ਦਸੂਹਾ, ਹੁਸ਼ਿਆਰਪੁਰ |
ਆਜ਼ਾਦ
ਸਪੋਰਟਸ ਕੱਲਬ ਨਾਰਵੇ ਵੱਲੋ ਵਿਸਾਖੀ ਨੂੰ ਸਮਰਪਿੱਤ ਪ੍ਰੋਗਰਾਮ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਆਖ਼ਰੀ ਓਲੰਪਿਕ ਹਾਕੀ
ਟੀਮ ਦੀ ਚੋਣ ਲਈ, ਆਖ਼ਰੀ ਮੁਕਾਬਲਾ
ਰਣਜੀਤ ਸਿੰਘ ਪ੍ਰੀਤ |
ਨਾਰਵੇ ਚ
ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਮਲੇਸ਼ਿਆ ਦੇ ਵਿਚ
ਹੋ ਗਏ ਟਾਕਰੇ ਇਕ ਬਾਰ ਫਿਰ ਕਬੱਡੀ ਸ਼ੇਰਾਂ ਦੇ ....
ਇੰਦਰ ਸਿੰਘ ਰਾਇਕੋਟ |
ਆਨੰਦ
ਮੈਰਿਜ ਐਕਟ ਵਿਚ ਸੋਧ ਨੂੰ ਪਰਵਾਨਗੀ
ਹਰਬੀਰ ਸਿੰਘ ਭੰਵਰ |
ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਵਿਖੇ ਕਨੇਡਾ ਤੋਂ ਆਏ ਮਹਿਮਾਨ
ਇਕਬਾਲ ਅਤੇ ਸੁਖਸਾਗਰ ਰਾਮੂਵਾਲੀਆ ਦਾ ਸਨਮਾਨ
ਅੰਮ੍ਰਿਤ ਅਮੀ |
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੱਬਡੀ ਖਿਡਾਰੀ ਸਾਬੀ ਪੱਤੜ
(ਨਾਰਵੇ) ਬੂਲਟ ਮੋਟਰ ਸਾਈਕਲ ਨਾਲ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ,
ਨਾਰਵੇ |
ਜਿੱਤਾਂ ਦੀ ਹੈਟ੍ਰਿਕ ਲਈ ਖੇਡੇਗਾ ਚੇਨੱਈ ਸੁਪਰ ਕਿੰਗਜ਼
ਆਈ ਪੀ ਐਲ ਕ੍ਰਿਕਟ ਮੁਕਾਬਲਾ
ਰਣਜੀਤ ਸਿੰਘ ਪ੍ਰੀਤ |
ਪੜਾਈ ਦੇ ਨਾਲ਼-ਨਾਲ਼
ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ : ਡਾ. ਜਸਪਾਲ ਸਿੰਘ (ਯੂਨੀਵਰਸਿਟੀ
ਕਾਲਜ ਦਾ ਸਲਾਨਾ ਸਮਾਗਮ ਹੋਇਆ)
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ) |
ਯੂਨੀਵਰਸਿਟੀ ਕਾਲਜ ਦਾ ਪਲੇਠਾ ਸਲਾਨਾ ਖੇਡ ਸਮਾਰੋਹ ਹੋਇਆ:
ਨਰਿੰਦਰਪਾਲ ‘ਦੁੱਲਾ’ ਅਤੇ ਰਜਨਪ੍ਰੀਤ ਕੌਰ ਬਣੇ ਬਿਹਤਰੀਨ ਐਥਲੀਟ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ
ਪਟਿਆਲਾ) |
ਰਿਕਾਰਡਾਂ ਦਾ ਸ਼ਾਹ ਸਵਾਰ : ਸਚਿਨ
ਰਣਜੀਤ ਸਿੰਘ ਪ੍ਰੀਤ |
ਰਾਮੂਵਾਲੀਆ ਸ਼ਹਿਰੀ
ਖੇਤਰ ਦੇ 96 ਬੂਥਾਂ ਚੋਂ ਸਿਰਫ਼ 5 ਚ ਤੇ ਪਿੰਡਾਂ ਦੇ 90 ਚੋਂ 30 ਬੂਥਾਂ ਚ
ਅੱਗੇ ਰਹੇ
ਕੇ. ਐੱਸ. ਰਾਣਾ |
ਅਕਾਲੀਆਂ ਨੂੰ ਵਧਾਈਆਂ ਜੇ ਕਰਨ ਡੇਰਾਵਾਦ ਦੀਆਂ ਸਫਾਈਆਂ
ਅਵਤਾਰ ਸਿੰਘ ਮਿਸ਼ਨਰੀ |
ਰਾਈਟਰਜ਼ ਫੋਰਮ
ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਅੱਜ ਪੋਟਲੀ,
ਬਣ ਰਿਹਾ ਏ ਮੁਖ ਮੰਤਰੀ
ਰਣਜੀਤ ਸਿੰਘ ਪ੍ਰੀਤ |
‘ਦਲਿਤਾਂ ਦਾ ਉੱਥਾਨ :
ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ਤੇ ਸੈਮੀਨਾਰ-ਕਮ-ਵਰਕਸ਼ਾਪ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ) |
ਪੰਜਾਬ ਦੀ
ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ
ਹਰਬੀਰ ਸਿੰਘ ਭੰਵਰ |
ਓਲੰਪਿਕ
ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਲੇਖਕ
ਮੰਚ ਵਲੋਂ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ
ਜਰਨੈਲ ਸਿੰਘ ਆਰਟਿਸਟ,
ਕਨੇਡਾ |
ਨਕੋਦਰੀਏ ਨੇ ਰਲ-ਮਿਲਕੇ
ਮਨਾਈ ਲੋਹੜੀ ਨਾਈਟ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਚੱਬੇਵਾਲੀਆਂ ਨੇ ਕੀਤਾ
ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਪੰਜਾਬੀ
ਯੂਨੀਵਰਸਿਟੀ ਵਿਖੇ 28ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ
ਕਾਨਫ਼ਰੰਸ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ,
ਜੈਤੋ |
ਸ੍ਰੀ ਗੁਰੂ
ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ |
ਨੈਤਿਕਤਾ ਦੇ ਆਧਾਰ
'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਭਾਰਤੀ ਸਿਆਸੀ
ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ?
ਸੁਰਿੰਦਰ ਭਾਰਤੀ, ਮੋਹਾਲੀ (ਪੰਜਾਬ) |
ਇਹ ਤਿਕੋਨੀ ਕ੍ਰਿਕਟ
ਲੜੀ 5 ਫਰਵਰੀ ਤੋਂ ਸ਼ੁਰੂ ਹੋਣੀ ਹੈ
ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼
ਰਣਜੀਤ ਸਿੰਘ ਪ੍ਰੀਤ |
ਯੂ. ਜੀ. ਸੀ.
ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ
ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ
ਡਾ. ਪਰਮਿੰਦਰ ਸਿੰਘ ਤੱਗੜ |
ਬਹੁਤ ਉਤਰਾਅ –
ਚੜਾਅ ਵਾਲਾ ਰਿਹਾ ਹੈ ਪੰਜਾਬ ਦਾ ਚੋਣ ਇਤਿਹਾਸ
ਰਣਜੀਤ ਸਿੰਘ ਪ੍ਰੀਤ |
ਕੌੜਾ ਸੱਚ –ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?
ਕੁਲਵਿੰਦਰ ਸਿੰਘ ਵਾਲੀਆ,
ਪੀਪਲਜ਼ ਪਾਰਟੀ ਆਫ ਪੰਜਾਬ |
ਯਾਦਗਾਰੀ ਰਿਹਾ
ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਅਸੀਂ
ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ
ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ |
ਪਿੰਡ
ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ |
ਕਲਾਕਾਰ ਲੇਖਕ ਮੰਚ
(ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ
ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ
ਜੰਜੂਆ, ਕਨੇਡਾ |
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ
ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ
ਤੇ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ
ਹਰੀਸ਼ ਗੋਇਲ ਮੇਸੀ,
ਤਪਾ ਮੰਡੀ |
ਇੰਗਲੈਂਡ, ਵੈਸਟ ਇੰਡੀਜ਼
ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ -
ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ |
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ
ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ |
ਸੱਤ ਰੋਜ਼ਾ ਦਸਤਾਰ
ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਤਰਾਨਬੀ ਕੋਲਾਵਰੀ ਗੀਤ
ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
|