ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

ਇੰਗਲੈਂਡ, ਵੈਸਟ ਇੰਡੀਜ਼ ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ
ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ

ਰਣਜੀਤ ਸਿੰਘ ਪ੍ਰੀਤ

 

ਸਾਲ 2011 ਇਤਿਹਾਸ ਦੀ ਬੁਕਲ਼ ਦਾ ਨਿੱਘ ਬਣ ਗਿਆ ਹੈ, ਬੀਤੇ ਵਰ੍ਹੇ ਖੇਡ ਜਗਤ ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ 2 ਤੋਂ 6 ਜਨਵਰੀ ਤੱਕ  ਦੱਖਣੀ ਅਫ਼ਰੀਕਾ ਵਿਰੁੱਧ ਦੂਜਾ ਟੈਸਟ ਮੈਚ ਖੇਡਣ ਨਾਲ ਸ਼ੁਰੂ ਹੋਇਆ ਸੀ । ਸਾਲ ਦਾ ਪਹਿਲਾ ਟਾਸ ਜਿੱਤ ਕੇ ਭਾਰਤ ਨੇ ਟੈਸਟ ਮੈਚ ਜਿੱਤਦਿਆਂ ,ਟੈਸਟ ਲੜੀ 1-1 ਨਾਲ ਬਰਾਬਰ ਰਖਦਿਆਂ, ਅਤੇ ਸਾਲ ਦੀ ਪਹਿਲੀ ਜਿੱਤ 9 ਜਨਵਰੀ ਨੂੰ ਟੀ-20 ਮੈਚ ਵਿੱਚ 21 ਦੌੜਾਂ ਨਾਲ ਹਾਸਲ ਕੀਤੀ । ਪਰ ਇਸ ਵਾਰ ਸਾਲ ਦਾ ਪਹਿਲਾ ਮੁਕਾਬਲਾ ਧੁਨੰਤਰ ਟੀਮ ਆਸਟਰੇਲੀਆ ਨਾਲ ਹੋਇਆ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 10ਵੇਂ ਟੂਰ ਲਈ ਆਸਟਰੇਲੀਆ ਪਹੁੰਚੀ ਭਾਰਤੀ ਟੀਮ ਨੇ ਮੈਲਬੌਰਨ ਵਿਖੇ 26 ਤੋਂ 30 ਦਸੰਬਰ ਤੱਕ ਸਾਲ ਦਾ ਆਖ਼ਰੀ ਮੈਚ ਖੇਡਿਆ, ਜੋ ਆਸਟਰੇਲੀਆ ਦੇ ਹਿੱਸੇ ਰਿਹਾ । ਸਾਲ ਦੀ ਸ਼ੁਰੂਆਤ ਵੀ ਨਮੋਸ਼ੀ ਭਰੀ ਰਹੀ ਹੈ ।

ਆਸਟਰੇਲੀਆ ਅਤੇ ਭਾਰਤ ਦੇ ਕ੍ਰਿਕਟ ਸਬੰਧ 28 ਨਵੰਬਰ ਤੋਂ 4 ਦਸੰਬਰ 1947 ਤੱਕ(30 ਨਵੰਬਰ ਆਰਾਮ ਦਾ ਦਿਨ) ਬਰਿਸਬਨ ਵਿੱਚ ਹੋਏ ਪਹਿਲੇ ਟੈਸਟ ਮੈਚ ਨਾਲ ਬਣੇ ਹਨ । ਆਸਟਰੇਲੀਆਈ ਕਪਤਾਨ ਡਾਨ ਬਰੈਡਮੈਨ ਨੇ ਇਤਿਹਾਸ ਦੇ 290 ਵੇਂ ਟੈਸਟ ਮੈਚ ਦਾ ਟਾਸ ਜਿੱਤ ਕੇ ਬੈਟਿੰਗ ਚੁਣਦਿਆਂ, ਅਤੇ  ਨਾਟ ਆਊਟ 185 ਦੌੜਾਂ ਨਾਲ 382/8 ਸਕੋਰ ਕਰਕੇ ਪਾਰੀ ਸਮਾਪਤ ਕਰਨ ਦਾ ਐਲਾਨ ਕੀਤਾ । ਜਵਾਬੀ ਬੈਟਿੰਗ ਕਰਨ ਵਾਲੀ ਭਾਰਤੀ ਟੀਮ ਦਾ ਕੋਈ ਵੀ ਖਿਡਾਰੀ ਪਹਿਲੀ ਪਾਰੀ ਵਿੱਚ 22 ਰਨ ਤੋਂ ਅੱਗੇ ਨਾ ਲੰਘ ਸਕਿਆ, ਇਹ ਰਨ, ਨਾਟ ਆਊਟ ਰਹਿੰਦਿਆਂ ਅਤੇ 4 ਵਿਕਟਾਂ ਲੈਣ ਵਾਲੇ ਭਾਰਤੀ ਕਪਤਾਨ ਲਾਲਾ ਅਮਰਨਾਥ ਦੇ ਹੀ ਸਨ । ਭਾਰਤੀ ਟੀਮ ਸਿਰਫ਼ 58 (ਹੁਣ ਤੱਕ ਦਾ ਨਿਊਨਤਮ ਸਕੋਰ) ਅਤੇ ਫ਼ਾਲੋਆਨ ਮਗਰੋਂ ਸੀ ਟੀ ਸਰਵਟੇ ਦੀਆਂ 26 ਦੌੜਾਂ ਸਮੇਤ ਸਕੋਰ 98 ਹੀ ਕਰ ਸਕੀ। ਇਸ ਤਰ੍ਹਾਂ 8 ਗੇਂਦਾ ਦੇ ਓਵਰ ਅਤੇ 6 ਦਿਨਾਂ ਤੱਕ ਚੱਲੇ ਪਹਿਲੇ ਟੈਸਟ ਮੈਚ ਵਿੱਚ ਆਸਟਰੇਲੀਆ ਟੀਮ ਹੁਣ ਤੱਕ ਦਾ ਰਿਕਾਰਡ ਬਣਾਉਂਦਿਆਂ ਇੱਕ ਪਾਰੀ ਅਤੇ 226 ਰਨ ਨਾਲ ਜੇਤੂ ਅਖਵਾਈ । ਪੰਜ ਟੈਸਟ ਮੈਚਾਂ ਦੀ ਇਹ ਪਹਿਲੀ ਲੜੀ 4-0 ਨਾਲ ਆਸਟਰੇਲੀਆ ਨੇ ਜਿੱਤੀ। ਇੱਕ ਮੈਚ ਬਰਾਬਰ ਰਿਹਾ ।

ਆਸਟਰੇਲੀਆ ਟੀਮ ਨੇ 1956 ਵਿੱਚ ਜਵਾਬੀ ਦੌਰਾ ਕਰਦਿਆਂ ਪਹਿਲਾ ਟੈਸਟ ਮੈਚ 19 ਤੋਂ 23 ਅਕਤੂਬਰ ਤੱਕ ਨਹਿਰੂ ਸਟੇਡੀਅਮ ਮਦਰਾਸ ਵਿੱਚ ਖੇਡਿਆ । (21 ਅਕਤੂਬਰ ਅਰਾਮ ਦਾ ਦਿਨ) ਭਾਰਤੀ ਕਪਤਾਨ ਪੀ ਆਰ ਉਮਰੀਗਰ ਨੇ ਟਾਸ ਜਿੱਤ ਕਿ ਬੈਟਿੰਗ ਚੁਣਦਿਆਂ,ਵੀ ਐਲ ਮੰਜਰੇਕਰ ਦੇ 41 ਰਨਜ਼ ਨਾਲ 161/10 ਰਨ ਬਣਾਏ । ਆਰ ਬੀਨੌਡ ਨੇ 7 ਵਿਕਟਾਂ ਲਈਆਂ । ਜਵਾਬ ਵਿੱਚ ਆਸਟਰੇਲੀਆ ਨੇ ਕਪਤਾਨ ਆਈ ਡਬਲਯੂ ਜੌਹਨਸਨ ਦੀਆਂ 73 ਦੌੜਾਂ ਸਮੇਤ 319/10 ਸਕੋਰ ਕੀਤਾ । ਐਮ ਐਚ ਮੰਕਡ ਨੇ 4 ਵਿਕਟਾਂ ਲਈਆਂ । ਭਾਰਤੀ ਟੀਮ ਦੂਜੀ ਪਾਰੀ ਵਿੱਚ 153/10 ਦੌੜਾਂ ਹੀ ਬਣਾ ਸਕੀ । ਇਸ ਵਾਰੀ ਆਰ ਆਰ ਲਿੰਡਵਾਲ ਨੇ 7 ਵਿਕਟਾਂ ਲਈਆਂ ।ਇਸ ਤਰ੍ਹਾਂ ਆਸਟਰੇਲੀਆ ਟੀਮ ਇੱਕ ਪਾਰੀ ਅਤੇ 5 ਦੌੜਾਂ ਨਾਲ ਫਿਰ ਜੇਤੂ ਬਣੀ । ਖੇਡੇ ਗਏ ਕੁੱਲ 3 ਮੈਚਾਂ ਵਿੱਚੋਂ 2 ਆਸਟਰੇਲੀਆ ਨੇ ਜਿੱਤੇ,ਅਤੇ ਇੱਕ ਬਰਾਬਰ ਰਿਹਾ । ਦੋਹਾਂ ਮੁਲਕਾਂ ਦਰਮਿਆਂਨ ਪਿਛਲੇ ਟੂਰ ਦਾ ਦੂਜਾ ਅਤੇ ਅਖ਼ੀਰਲਾ ਟੈਸਟ ਮੈਚ ਐਮ ਚਿੰਨਾਸਵਾਮੀ ਸਟੇਡੀਅਮ ਬੰਗਲੌਰ ਵਿੱਚ 9 ਤੋਂ 13 ਅਕਤੂਬਰ 2010 ਤੱਕ ਆਸਟਰੇਲੀਆ ਦੇ ਟਾਸ ਜਿੱਤਣ ਅਤੇ ਬੈਟਿੰਗ ਚੁਣਨ ਨਾਲ  ਸ਼ੁਰੂ ਹੋਇਆ ।  ਸਚਿਨ ਤੇਦੂਲਕਰ ਦੀਆਂ 214 ਦੌੜਾਂ ਸਦਕਾ ਭਾਰਤੀ ਟੀਮ ਨੇ ਆਸਟਰੇਲੀਆ ਦੀਆਂ 478 ਦੌੜਾਂ ਦੇ ਜਵਾਬ ਵਿੱਚ 495 ਸਕੋਰ ਬਣਾਇਆ । ਹਰਭਜਨ ਨੇ 4 ਵਿਕਟਾਂ ਲਈਆਂ । ਦੂਜੀ ਪਾਰੀ ਵਿੱਚ ਆਸਟਰੇਲੀਆ ਨੇ 223 ਅਤੇ ਭਾਰਤ ਨੇ 207/3 ਰਨ ਬਣਾਕੇ ਵਿਸ਼ਵ ਟੈਸਟ ਇਤਿਹਾਸ ਦੇ 1973 ਵੇਂ ਮੈਚ ਵਿੱਚ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ । ਸਚਿਨ ਮੈਨ ਆਫ਼ ਦਾ ਮੈਚ ਅਤੇ ਮੈਨ ਆਫ਼ ਦਾ ਸੀਰੀਜ਼ ਬਣਿਆਂ । ਭਾਰਤੀ ਟੀਮ 2-0 ਨਾਲ ਲੜੀ ਜਿੱਤਣ ਵਿੱਚ ਵੀ ਸਫ਼ਲ ਰਹੀ ।

 ਜਿੱਥੇ ਬੀਤੇ ਵਰ੍ਹੇ ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਸਖ਼ਤ ਚੁਣੌਤੀ ਦਿੱਤੀ  ਉਥੇ ਭਾਰਤੀ ਟੀਮ ਬੀਤੇ ਸਾਲ ਇੰਗਲੈਂਡ ਵਿੱਚ ਕਲੀਨ ਸਵੀਪ ਹੋਈ ਅਤੇ ਉਵੇਂ ਹੀ ਜਵਾਬੀ ਟੂਰ ਦੌਰਾਂਨ  ਇੰਗਲੈਂਡ ਨਾਲ ਬੀਤੀਸਿਰਫ਼ ਕੋਲਕਾਤਾ ਵਿਚਲਾ ਇੱਕੋ-ਇੱਕ ਟੀ-20 ਮੈਚ ਹੀ 6 ਵਿਕਟਾਂ ਨਾਲ ਜਿੱਤਿਆ । ਇਵੇ ਹੀ ਜੂਨ-ਜੁਲਾਈ ਵਿੱਚ ਭਾਰਤ ਨੇ ਵੈਸਟ ਇੰਡਿਜ਼ ਨੂੰ ਟੈਸਟ ਲੜੀ ਵਿੱਚ 1-0 ਨਾਲ,ਵੰਨ ਡੇਅ ਵਿੱਚ 3-2 ਨਾਲ,ਅਤੇ ਇੱਕੋ-ਇੱਕ ਟੀ-20 ਵਿੱਚ 16 ਰਨਜ਼ ਨਾਲ ਹਰਾਇਆ ਸੀ । ਮੋੜਵੇਂ ਰੂਪ ਵਿੱਚ ਭਾਰਤ ਆਈ ਇੰਡੀਜ ਟੀਮ ਨੂੰ 6 ਨਵੰਬਰ ਤੋਂ 11 ਦਸੰਬਰ ਤੱਕ ਖੇਡੀ ਲੜੀ ਵਿੱਚ ਭਾਰਤ ਨੇ 2-0 ਨਾਲ,ਇੱਕ ਰੋਜ਼ਾ ਲੜੀ ਵਿੱਚ 4-1 ਨਾਲ ਮਾਤ ਦਿੱਤੀ 

ਆਸਟਰੇਲੀਆ ਨੇ ਭਾਰਤ ਦਾ ਦੌਰਾ 1956 ਤੋਂ 2010 ਤੱਕ 12 ਵਾਰੀ ਕੀਤਾ ਹੈ । ਕੁੱਲ 42 ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ 15 ਭਾਰਤ ਨੇ ਅਤੇ 12 ਆਸਟਰੇਲੀਆ ਨੇ ਜਿੱਤੇ ਹਨ। ਜਦੋਂ ਕਿ 14 ਮੈਚ ਬਰਾਬਰ ਅਤੇ ਇੱਕ ਮੈਚ 1986-87 ਵਿੱਚ ਟਾਈ ਰਿਹਾ ਹੈ । ਜੋ ਕਿ ਟਾਈ ਹੋਇਆ ਪਹਿਲਾ ਟੈਸਟ ਮੈਚ ਸੀ । ਆਸਟਰੇਲੀਆ ਵਿੱਚ ਭਾਰਤੀ ਟੀਮ 1947 ਤੋਂ 7 ਜਨਵਰੀ 2012 ਤੱਕ 10 ਵਾਰੀ ਖੇਡੀ ਹੈ । ਖੇਡੇ ਗਏ 38 ਟੈਸਟ ਮੈਚਾਂ ਵਿੱਚੋਂ ਭਾਰਤ ਨੇ 5 ਅਤੇ ਆਸਟਰੇਲੀਆ ਨੇ 24 ਜਿੱਤੇ ਹਨ। ਜਦੋਂ ਕਿ 9 ਮੈਚ ਬਰਾਬਰ ਰਹੇ ਹਨ । 2012 ਦੀ 7 ਜਨਵਰੀ ਤੱਕ ਦੋਹਾਂ ਮੁਲਕਾਂ ਦਰਮਿਆਂਨ 80 ਟੈਸਟ ਮੈਚ ਹੋਏ ਹਨ, ਬਰਾਬਰ ਰਹੇ 24 ਮੈਚਾਂ ਤੋਂ ਬਿਨਾਂ,ਭਾਰਤ ਨੇ 20,ਆਸਟਰੇਲੀਆ ਨੇ 36 ਜਿੱਤੇ ਹਨ । ਦੋਹਾਂ ਟੀਮਾਂ ਨੇ 4 ਟੀ-20 ਖੇਡੇ ਹਨ ਅਤੇ 2-2 ਜਿੱਤੇ ਹਨ । ਦੋਹਾਂ ਦਾ ਪਹਿਲਾ ਮੈਚ 22 ਸਤੰਬਰ 2007 ਨੂੰ ਡਰਬਨ ਵਿੱਚ ਹੋਇਆ ,ਅਤੇ ਭਾਰਤ ਨੇ 15 ਦੌੜਾਂ ਨਾਲ ਜਿੱਤਿਆ । ਆਖ਼ਰੀ ਮੈਚ 7 ਮਈ 2010 ਨੂੰ ਬਾਰਬਡੋਸ ਵਿੱਚ 49 ਦੌੜਾਂ ਨਾਲ ਆਸਟਰੇਲੀਆ ਦੇ ਹਿੱਸੇ ਰਿਹਾ।   

ਹੁਣ  ਆਸਟਰੇਲੀਆ ਦੇ ਟੂਰ ਤੇ ਗਈ ਭਾਰਤੀ ਟੀਮ ਨੇ 4 ਟੈਸਟ ਮੈਚ ,ਦੋ ਟੀ-20 ਅਤੇ 5 ਫਰਵਰੀ ਤੋਂ ਸੀ ਬੀ ਸੀਰੀਜ਼ ਖੇਡਣੀ ਹੈ । ਜਿਨ੍ਹਾਂ ਵਿੱਚੋਂ ਖੇਡੇ ਗਏ ਦੋ ਟੈਸਟ ਮੈਚ ਆਸਟਰੇਲੀਆ ਨੇ ਜਿੱਤੇ ਹਨ । ਆਸਟਰੇਲੀਆ ਨੇ ਸਿਡਨੀ ਵਿਚਲਾ ਸਾਲ ਦਾ ਪਹਿਲਾ ਟੈਸਟ ਮੈਚ 3 ਤੋਂ 7 ਜਨਵਰੀ ਤੱਕ ਖੇਡਦਿਆਂ ਇੱਕ ਪਾਰੀ ਅਤੇ 68 ਦੌੜਾਂ ਦੇ ਅੰਤਰ ਨਾਲ ਜਿੱਤਿਆ ਹੈ । ਸਾਲ ਦੀ ਸ਼ੁਰੂਆਤ ਭਾਰਤ ਲਈ ਹਾਰ ਨਾਲ ਹੋਈ ਹੈ। ਆਸਟਰੇਲੀਆ 4 ਟੈਸਟ ਮੈਚਾਂ ਦੀ ਲੜੀ ਜਿੱਤਣ ਤੋਂ ਸਿਰਫ਼ ਇੱਕ ਕਦਮ ਪਿੱਛੇ ਹੈ । ਇਸ ਦਾ ਫ਼ੈਸਲਾ 13 ਤੋਂ 17 ਜਨਵਰੀ ਤੱਕ ਪਰਥ ਵਿੱਚ ਹੋਣ ਵਾਲੇ ਤੀਜੇ ਮੈਚ ਦੌਰਾਂਨ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਚੌਥਾ ਅਤੇ ਆਖ਼ਰੀ ਟੈਸਟ ਮੈਚ 24 ਤੋਂ 28 ਜਨਵਰੀ ਤੱਕ ਏਡੀਲੇਡ ਵਿੱਚ ਹੋਣਾ ਹੈ । ਪਹਿਲਾ ਟੀ-20 ਪਹਿਲੀ ਫ਼ਰਵਰੀ ਨੂੰ ਸਿਡਨੀ ਵਿੱਚ,ਅਤੇ ਦੂਜਾ 3 ਫ਼ਰਵਰੀ ਨੂੰ ਮੈਲਬੌਰਨ ਵਿੱਚ ਖੇਡਿਆ ਜਾਣਾ ਮਿਥਿਆ ਗਿਆ ਹੈ । ਇਸ ਉਪਰੰਤ 5 ਫਰਵਰੀ ਤੋਂ ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ ਸੀਰੀਜ਼) ਵਿੱਚ ਆਸਟਰੇਲੀਆ ਅਤੇ ਭਾਰਤ ਤੋਂ ਇਲਾਵਾ ਸ਼੍ਰੀਲੰਕਾ ਦੀ ਟੀਮ ਨੇ ਵੀ ਸ਼ਿਰਕਤ ਕਰਨੀ ਹੈ । ਨਵੇਂ ਸਾਲ ਦੀ ਸ਼ੁਰੂਆਤ ਵੇਖ ਲਈ ਹੈ, ਪਰ ਫਿਰ ਵੀ ਆਓ ਵੇਖੀਏ ਹੋਰ ਕੀ ਕੀ ਵੱਖਰਾ ਅਤੇ ਨਵਾਂ ਨਿਵੇਕਲਾ ਵਾਪਰਦਾ ਹੈ ? ਅਤੇ 2012 ਅੱਗੇ ਚੱਲ ਕੇ  ਕਿਹੋ-ਜਿਹਾ ਰਹਿੰਦਾ ਹੈ ?

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

 


       

2011 ਦੇ ਲੇਖ

ਇੰਗਲੈਂਡ, ਵੈਸਟ ਇੰਡੀਜ਼ ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ - ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ
ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਤਰਾਨਬੀ ਕੋਲਾਵਰੀ ਗੀਤ ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)