ਬਰੈਂਪਟਨ - ਇਸ ਵਰ੍ਹੇ ਹੋਂਦ ‘ਚ ਆਈ ਪੰਜਾਬੀ ਬਿਜ਼ਨਸ ਪ੍ਰੋਫ਼ੈਸ਼ਨਲ
ਐਸੋਸ਼ੀਏਸ਼ਨ ਆਫ਼ ਕੈਨੇਡਾ ਦੀ ਪਹਿਲੀ ਸਾਲਾਨਾ ਬਿਜ਼ਨਸ ਇਕੱਤਰਤਾ ਡੇਅਜ਼ ਇੰਨ, 260
ਕੁਈਨ ਸਟਰੀਟ ਈਸਟ, ਬਰੈਂਪਟਨ ਵਿਖੇ ਚੇਅਰਮੈਨ ਅਜੈਬ ਸਿੰਘ ਚੱਠਾ ਤੇ ਪ੍ਰਧਾਨ
ਲਖਵੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੋਰਾਨ ਕੈਨੇਡਾ ਦੇ
ਫੈਡਰਲ ਖੇਡ ਮੰਤਰੀ ਬੱਲ ਗੋਸਲ ਅਤੇ ਟੋਰਾਂਟੋ ਸਥਿਤ ਇੰਡੀਅਨ ਕੌਸਲੇਟ ਦਫਤਰ
ਤੋਂ ਪ੍ਰਿਤਪਾਲ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਮੰਚ ਦੀ ਸੇਵਾ ਸੰਭਾਲਦਿਆਂ ਗਗਨਦੀਪ ਕੌਰ ਚੱਠਾ
ਨੇ ਐਸੋਸ਼ੀਏਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਗਰੇਵਾਲ ਨੂੰ ਮੰਚ ਤੇ ਆਉਣ ਦਾ ਸੱਦਾ
ਦਿੱਤਾ। ਲਖਵੀਰ ਸਿੰਘ ਗਰੇਵਾਲ ਨੇ ਆਪਣੇ ਸਵਾਗਤੀ ਭਾਸ਼ਨ ‘ਚ ਆਏ ਹੋਏ
ਮਹਿਮਾਨਾਂ ਨੂੰ ਜੀ ਆਇਆ ਕਿਹਾ। ਉਪਰੰਤ ਕੁਲਜੀਤ ਸਿੰਘ ਜੰਜੂਆ ਨੇ ਸਲਾਈਡ ਸ਼ੋਅ
ਰਾਹੀਂ ਪੰਜਾਬੀ ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਦੇ ਨਿਯਮਾਂ, ਨੀਤੀਆਂ,
ਮੈਂਬਰਸ਼ਿਪ ਅਤੇ ਬਿਜ਼ਨਸ ਪ੍ਰੋਫ਼ੈਸ਼ਨਲਜ਼ ਦੀ ਭਲਾਈ ਬਾਰੇ ਸੰਸਥਾਂ ਵਲੋਂ ਉਲੀਕੇ
ਪ੍ਰੋਗਰਾਮਾਂ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਮੁੱਖ ਮਹਿਮਾਨ
ਮਾਣਯੋਗ ਖੇਡ ਮੰਤਰੀ ਬੱਲ ਗੋਸਲ ਨੇ ਆਪਣੇ ਭਾਸ਼ਨ ‘ਚ ਐਸੋਸ਼ੀਏਸ਼ਨ ਦੇ ਸੰਚਾਲਕਾਂ
ਨੂੰ ਇਸ ਸੰਸਥਾ ਦੇ ਗਠਨ ਦੀ ਵਧਾਈ ਦਿੰਦਿਆ ਕਿਹਾ ਕਿ ਪੰਜਾਬੀ ਕਮਿਉਨਿਟੀ
ਕੈਨੇਡਾ ਦੇ ਅਰਥਚਾਰੇ ਦਾ ਇੱਕ ਪ੍ਰਮੁੱਖ ਅੰਗ ਹੈ ਜੋ ਆਪਣੇ ਕਾਰੋਬਾਰਾਂ
ਰਾਹੀਂ ਕੈਨੇਡੀਅਨ ਅਰਥਚਾਰੇ ‘ਚ ਆਪਣਾਂ ਢੁੱਕਵਾਂ ਯੋਗਦਾਨ ਪਾ ਰਹੀ ਹੈ। ਅੱਜ
ਲੋੜ ਸੀ ਕਿ ਪੰਜਾਬੀ ਬਿਜ਼ਨਸ ਅਤੇ ਪ੍ਰੋਫ਼ੈਸ਼ਨਲਜ਼ ਦੀ ਵੀ ਆਪਣੀ ਕੋਈ ਵਾਹਿਦ
ਸੰਸਥਾ ਹੋਵੇ ਜੋ ਕਾਰੋਬਾਰਾਂ ਦੀ ਤਰੱਕੀ ਅਤੇ ਉੱਜਲੇ ਭਵਿੱਖ ਲਈ ਸੂਬੇ ਅਤੇ
ਫੈਡਰਲ ਸਰਕਾਰ ਨਾਲ ਇੱਕ ਪੁੱਲ ਵਜੋਂ ਕੰਮ ਕਰੇ। ਉਨ੍ਹਾਂ ਕਿਹਾ ਕਿ ਮੈਨੂੰ
ਖ਼ੁਸ਼ੀ ਹੈ ਕਿ ਕੁੱਝ ਸੁਹਿਰਦ ਲੋਕਾਂ ਨੇ ਇਸ ਸੰਸਥਾ ਨੂੰ ਹੋਂਦ ‘ਚ ਲਿਆਂਦਾ ਹੈ
ਅਤੇ ਮੈਨੂੰ ਪੂਰਨ ਭਰੋਸਾ ਹੈ ਕਿ ਇਹ ਸੰਸਥਾ ਵਧੀਆ ਕਾਰਗੁਜ਼ਾਰੀ ਕਰੇਗੀ ।
ਉਨ੍ਹਾਂ ਹਾਲ ਹੀ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸਟੀਫਨ ਹਾਰਪਰ
ਦੀ ਅਗਵਾਈ ‘ਚ ਭਾਰਤ-ਕੇਨੇਡਾ ਕਾਰੋਬਾਰਕ ਸਬੰਧਾਂ ਨੂੰ ਵਧਾਉਣ ਦੀ ਨੀਤੀ ਤਹਿਤ
ਭਾਰਤ ‘ਚ ਹੋਈਆਂ ਬੈਠਕਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਕੈਨੇਡਾ ਭਾਰਤ
ਨਾਲ ਸ਼ੋਸ਼ਲ ਸਕਿਉਰਟੀ ਅਤੇ ਨਿਉਕਲੀਅਰ ਸੰਧੀ ਕਰਨ ਜਾ ਰਿਹਾ ਹੈ। ਇਸ ਸਿਲਸਿਲੇ
‘ਚ ਅਗਲੀ ਬੈਠਕ ਜਲਦੀ ਹੀ ਔਟਵਾ ‘ਚ ਹੋਣ ਜਾ ਰਹੀ ਹੈ ਜਿਸਦੀ ਜਾਣਕਾਰੀ ਉਹ
ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਨੂੰ ਜਰੂਰ ਪੁੱਜਦੀ ਕਰਨਗੇ। ਮਿਸੀਸਾਗਾ
ਸਟਰੀਟਵਿੱਲ ਤੋਂ ਮੌਜੂਦਾ ਐਮ. ਪੀ. ਬਰੈਡ ਬੱਟ, ਜੋ ਗਰੇਟਰ ਟੋਰਾਂਟੋ
ਅਪਾਰਟਮੈਂਟ ਐਸੋਸ਼ੀਏਸ਼ਨ ਦੇ ਪ੍ਰਧਾਨ ਅਤੇ ਮੁੱਖ ਨਿਰਦੇਸ਼ਕ ਰਹਿ ਚੁੱਕੇ ਹਨ, ਨੇ
ਆਪਣੇ ਭਾਸ਼ਨ ‘ਚ ਕਿਹਾ ਕਿ ਬਿਜ਼ਨਸ ਸੰਸਥਾਵਾਂ ਕੁਝ ਕੁ ਲੋਕਾਂ ਦੁਆਰਾ ਸ਼ੁਰੂ
ਕੀਤੀਆਂ ਜਾਂਦੀਆ ਹਨ ਅਤੇ ਹੌਲੀ-ਹੌਲੀ ਬਾਕੀ ਮੈਂਬਰ ਵੀ ਇਨ੍ਹਾਂ ਸੰਸਥਾਵਾਂ
ਨਾਲ ਜੁੜਦੇ ਜਾਂਦੇ ਹਨ। ਗਰੇਟਰ ਟੋਰਾਂਟੋ ਅਪਾਰਟਮੈਂਟ ਐਸੋਸ਼ੀਏਸ਼ਨ ਦਾ ਹਵਾਲਾ
ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸੰਸਥਾ ਵੀ ਕੁਝ ਕੁ ਲੋਕਾਂ ਦੁਆਰਾ ਸ਼ੁਰੂ
ਕੀਤੀ ਗਈ ਸੀ ਜੋ ਅੱਜ ਇੱਕ ਬਹੁਤ ਵੱਡੀ ਅਤੇ ਠੋਸ ਸੰਸਥਾ ਬਣ ਗਈ ਹੈ।
ਮੈਂਬਰਸ਼ਿਪ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਸੰਸਥਾਵਾਂ
ਮੈਂਬਰਾਂ ਦੁਆਰਾ ਇਕੱਠੇ ਕੀਤੇ ਗਏ ਫੰਡਾਂ ਨਾਲ ਹੀ ਸਿਹਤਮੰਦ ਅਤੇ ਸਾਰਥਕ
ਤਰੱਕੀਆਂ ਕਰ ਸਕਦੀਆਂ ਹਨ। ਇਸ ਲਈ ਕਮਿਉਨਿਟੀ ਦੇ ਕਾਰੋਬਾਰਾਂ ਨੂੰ ਵੱਧ ਤੋਂ
ਵੱਧ ਇਸ ਸੰਸਥਾ ਨਾਲ ਜੁੜ੍ਹਨਾਂ ਚਾਹੀਦਾ ਹੈ ਤਾਂ ਜੋ ਇਹ ਸੰਸਥਾ ਕਾਰੋਬਾਰਕ
ਲੋਕਾਂ ਦੀ ਸਹੀ ਅਗਵਾਈ ਕਰ ਸਕੇ। ਇੰਡੀਅਨ ਕੌਸਲੇਟ ਪ੍ਰਿਤਪਾਲ ਸਿੰਘ ਨੇ
ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬੀ ਬਿਜ਼ਨਸ ਪ੍ਰੋਫ਼ੈਸ਼ਨਲ
ਐਸੋਸ਼ੀਏਸ਼ਨ ਦਾ ਹੋਂਦ ‘ਚ ਆਉਣਾ ਇੱਕ ਸ਼ਲਾਘਾਯੋਗ ਕਦਮ ਹੈ ਤੇ ਜਿਸ ਨਾਲ
ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਭਾਰਤੀ
ਸਫ਼ਾਰਤਖ਼ਾਨੇ ਵਲੋਂ ਇਸ ਸੰਸਥਾ ਦੀ ਤਰੱਕੀ ਲਈ ਹਰ ਯੋਗ ਮੱਦਦ ਕਰਨ ਦਾ ਪ੍ਰਣ ਵੀ
ਕੀਤਾ।
ਮੀਟਿੰਗ ਦੋਰਾਨ ਸ਼੍ਰੀਮਤੀ ਰਿੱਕੀ ਗੋਗਨਾ ਨੇ ਆਪਣੀ ਪ੍ਰੇਰਨਾ ਭਰਪੂਰ
ਤਕਰੀਰ ਰਾਹੀਂ ਮੈਂਬਰਾਂ ਨੂੰ ਸਟੀਫਨ ਕਵੀ ਦੀ ਉਤਸ਼ਾਹਿਤ ਕਰਨ ਵਾਲੀ ਕਿਤਾਬ
‘ਦੀ ਸੈਵਨ ਹੈਬਿਟਸ ਆਫ਼ ਹਾਈਲੀ ਇਫੈਕਟਿਵ ਪੀਪਲ‘ ਦੇ ਹਵਾਲੇ ਨਾਲ ਨਿੱਜੀ ਅਤੇ
ਕਾਰੋਬਾਰਕ ਤਰੱਕੀ ਦੇ ਮੁੱਢਲੇ ਨਿਯਮਾਂ ਤੇ ਚਾਨਣਾ ਪਾਇਆ ਅਤੇ ਕਾਰੋਬਾਰਾਂ
ਨੂੰ ਆਪਸੀ ਰਾਬਤਾ ਅਤੇ ਮੇਲ-ਜੋਲ ਵਧਾਉਣ ਦਾ ਮਸ਼ਵਰਾ ਦਿੱਤਾ। ਹਾਜ਼ਰ ਮੈਂਬਰਾਂ
ਨੇ ਸ਼੍ਰੀਮਤੀ ਰਿੱਕੀ ਗੋਗਨਾ ਦੀ ਇਸ ਤਕਰੀਰ ਨੂੰ ਭਾਵ-ਭਿੰਨੀ ਦਾਦ ਦਿੱਤੀ।
ਐਸੋਸ਼ੀਏਸ਼ਨ ਵਲੋਂ ਸ਼੍ਰੀਮਤੀ ਰਿੱਕੀ ਗੋਗਨਾ ਦਾ ਪਲੈਕ ਨਾਲ ਸਨਮਾਨ ਕੀਤਾ ਗਿਆ।
ਸ਼੍ਰੀਮਤੀ ਸਰਾਏ ਨੇ ਲੱਕੀ ਡਰਾਅ ਦੇ ਇਨਾਮਾਂ ਦੀ ਵੰਡ ਕੀਤੀ। ਅੱਜ ਦੀ ਇਸ
ਇਕੱਤਰਤਾ ‘ਚ ਐਸੋਸ਼ੀਏਸ਼ਨ ਦੇ ਫ਼ਾਊਂਡਿੰਗ ਮੈਂਬਰਾਂ ਦਲਬੀਰ ਕਥੂਰੀਆ, ਜਤਿੰਦਰ
ਜਸਵਾਲ, ਕੁਲਜੀਤ ਸਿੰਘ ਜੰਜੂਆ, ਨਜੀਬ ਇਕਬਾਲ, ਜਗਜੀਤ ਸਾਚਾ, ਪਿਆਰਾ ਸਿੰਘ
ਕੁੱਦੋਵਾਲ, ਗਿਆਨ ਸਿੰਘ ਕੰਗ, ਸਰਦੂਲ ਸਿੰਘ ਥਿਆੜਾ, ਅਜਵਿੰਦਰ ਚੱਠਾ,
ਅਮਨਦੀਪ ਜਸਵਾਲ, ਇੰਦਰ ਚੋਪੜਾ, ਗੁਰਮੀਤ ਸਿੰਘ, ਨਰਿੰਦਰ ਢਿੱਲੋਂ, ਡਾ:
ਦੀਦਾਰ ਸਿੰਘ ਸਰਾਏ, ਸੰਤੋਖ ਸਿੰਘ ਸੰਧੂ, ਭੁਪਿੰਦਰ ਬਾਜਵਾ, ਦਲਜੀਤ ਸਿੰਘ
ਗੈਦੂ, ਰਣਦੀਪ ਸੰਧੂ, ਪਰਮਿੰਦਰ ਬਰਨ, ਸਤਿੰਦਰ ਸੰਧੂ, ਗੁਰਦੇਵ ਔਜਲਾ,
ਕੁਲਦੀਪ ਗਿੱਲ, ਅਮਰਜੀਤ ਸਿੰਘ, ਸੰਨੀ ਗਿੱਲ, ਰਣਜੀਤ ਸਿੰਘ ਰੰਧਾਵਾ, ਧੰਨਦੇਵ
ਸੰਧੂ, ਸੁਖਮਿੰਦਰ ਸੰਧੂ, ਅਜਾਇਬ ਸਿੰਘ ਸੰਧੂ, ਜਗਦੀਪ ਸਾਚਾ, ਅਸ਼ਵਨੀ
ਤਾਂਗੜੀ, ਅਮਰੀਕ ਗੋਗਨਾ, ਰਿੱਕੀ ਗੋਗਨਾ, ਇਖ਼ਤਿਖ਼ਾਰ ਚੌਧਰੀ ਤੋਂ ਇਲਾਵਾ
ਭਾਰਤੀ ਅਤੇ ਪਾਕਿਸਤਾਨੀ ਮੂਲ ਦੇ 100 ਤੋਂ ਵੀ ਵੱਧ ਪੰਜਾਬੀ ਕਾਰੋਬਾਰਕ ਅਤੇ
ਪ੍ਰੋਫ਼ੈਸ਼ਨਲਜ਼ ਹਾਜ਼ਰ ਹੋਏ ਜਿਨ੍ਹਾਂ ‘ਚ ਸਰੋਕਾਰਾਂ ਦੀ ਅਵਾਜ਼ ਤੋਂ ਹਰਬੰਸ
ਸਿੰਘ, ਲਿਬਰਲ ਆਗੂ ਬਲਜੀਤ ਬਾਵਾ, ਫ਼ਾਈਨੈਂਸ਼ੀਅਲ ਪਲੈਨਰ ਪਰਸੀ ਦਸਤੂਰ,
ਬੈਰਿਸਟਰ ਜਸਪਾਲ ਸਿੰਘ ਭੁੱਲਰ, ਰਿਆਲਟਰ ਅਜ਼ਫ਼ਰ ਤਾਹਿਰ, ਸੱਦਤ ਅਹਿਮਦ ਆਦਿ
ਪ੍ਰਮੁੱਖ ਸਨ। ਅੰਤ ਵਿੱਚ ਸੰਸਥਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਆਏ ਹੋਏ
ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਸਮੂਹ ਕਾਰੋਬਾਰਕ
ਮੈਂਬਰਜ਼ ਅਤੇ ਪ੍ਰੋਫ਼ੈਸ਼ਨਲਜ਼, ਸੰਸਥਾ ਦੇ ਸੰਚਾਲਕਾਂ ਨੂੰ ਇਸੇ ਤਰ੍ਹਾਂ ਹੀ
ਮਿਲਵਰਤਣ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਰਹਿਣਗੇ ਤਾਂ ਜੋ ਇਸ
ਸੰਸਥਾ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤੇ ਲਿਜਾਇਆ ਜਾ ਸਕੇ। |
ਪੰਜਾਬੀ
ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਆਫ਼ ਕੈਨੇਡਾ ਦੀ ਪਹਿਲੀ ਸਾਲਾਨਾ ਬਿਜ਼ਨਸ
ਇਕੱਤਰਤਾ ਹੋਈ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
‘ਜੀਵ ਅਤੇ ਬਨਸਪਤੀ ਵਿਭਿੰਨਤਾ’
ਵਿਸ਼ੇਸ਼ ਰੇਲ ਗੱਡੀ ਦਾ ਦੌਰਾ ਕੀਤਾ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਮਾਤ
ਭਾਸ਼ਾ ਤੇ ਮੀਡੀਆ ਚ ਚੁਣੌਤੀਆਂ ਤੇ ਸੰਭਾਵਨਾਵਾਂ ਵਿਸ਼ੇ ਤੇ ਸੈਮੀਨਾਰ
ਸੁਮਿਤ ਦੁੱਗਲ, ਜਲੰਧਰ |
ਸ਼ਰਧਾਂਜਲੀ
ਸਾਫ਼-ਸੁਥਰੀ
ਸ਼ਵੀ ਵਾਲੇ ਸਾਬਕਾ ਪ੍ਰਧਾਨ ਮੰਤਰੀ ਗੁਜ਼ਰਾਲ ਜੀ ਨਹੀਂ ਰਹੇ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਵਿਵਾਦਾਂ ਵਿੱਚ
ਘਿਰੀ: ਪਿੰਕੀ ਪ੍ਰਮਾਣਿਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪਹਿਲੀ ਦਸੰਬਰ ਤੋਂ 9 ਦਸੰਬਰ ਤੱਕ
12 ਵਾਰ
ਚੈਂਪੀਅਨਜ਼ ਟਰਾਫ਼ੀ ਦਾ ਜੇਤੂ ਆਸਟਰੇਲੀਆ ਫਿਰ ਦਾਅਵੇਦਾਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਝਲਕੀਆਂ - ਪੰਜਾਬੀ
ਸਭਿਆਚਾਰਕ ਸਭਾ, ਸ਼ਿਕਾਗੋ |
ਰਾਮਗੜ੍ਹ ਸਕੂਲ ਨੇ
ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਰੈਲੀ ਕੱਢੀ
ਪਰਮਜੀਤ ਸਿੰਘ ਬਾਗੜੀਆ, ਲੁਧਿਆਣਾ |
ਕਲਾ ਕੇਂਦਰ
ਟੋਰਾਂਟੋ ਵਲੋਂ ਨਿਰਮਲ ਜਸਵਾਲ ਅਤੇ ਪ੍ਰੋ: ਆਸ਼ਿਕ ਰਹੀਲ ਨਾਲ ਰੂਬਰੂ ਅਤੇ
ਕਵੀ ਦਰਬਾਰ ਕਰਵਾਇਆ ਗਿਆ
ਮੇਜਰ ਮਾਂਗਟ, ਟੋਰਾਂਟੋ |
ਨਾਰਵੇ ਚ ਦੀਵਾਲੀ
ਮੇਲਾ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ
ਕੁਲਬੀਰ ਸਿੰਘ ਸ਼ੇਰਗਿੱਲ, ਕੈਲਗਰੀ |
ਹਿੰਸਕ, ਠਰਕਭੋਰੂ
ਅਤੇ ਅਸੱਭਿਅਕ ਗਾਇਕੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਦੇਸੀਂ ਵਸੇ
ਪੰਜਾਬੀ ਮੈਦਾਨ 'ਚ ਨਿੱਤਰੇ
ਮਨਦੀਪ ਖੁਰਮੀ, ਲੰਡਨ
|
ਨਾਰਵੇ ਚ
ਬੰਦੀ ਛੋੜਦਿਵਸ ਖੁਸ਼ੀ ਅੱਤੇ ਸ਼ਰਧਾ ਪੂਰਵਕ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਮਨਾਂ ਤੇ ਅਮਿਟ ਛਾਪ ਛਡ ਗਿਆ
ਸੰਤ ਰਾਮ ਉਦਾਸੀ ਯਾਦਗਾਰੀ ਸਮਾਗਮ
ਜਨਮੇਜਾ ਜੌਹਲ, ਲੁਧਿਆਣਾ
|
ਪੰਜਾਬੀ ਸੰਗੀਤ
ਦੀ ਖੂਬਸੂਰਤੀ ਨੂੰ ਬਚਾਉਣ ਲਈ ਸਾਂਝੇ ਹੰਭਲੇ ਦੀ ਲੋੜ-ਬਰਕਤ ਸਿੱਧੂ
ਮਨਜਿੰਦਰ ਸਿੰਘ ਧਨੋਆ, ਲੁਧਿਆਣਾ
|
ਪੰਜਾਬ ਦਿਵਸ ਨੂੰ
ਸਮਰਪਿਤ ਨਸ਼ਾ-ਵਿਰੋਧੀ ਸੈਮੀਨਾਰ ਕਰਾਇਆ
ਅੰਮ੍ਰਿਤ ਅਮੀ, ਪਟਿਆਲਾ |
ਨਹੀਂ ਰਿਹਾ
ਹਾਸਿਆਂ ਦਾ ਬਾਦਸ਼ਾਹ; ਭੱਟੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
34 ਵਾਂ
ਪ੍ਰੋ:ਮੋਹਨ ਸਿੰਘ ਯਾਦਗਾਰੀ ਮੇਲਾ ਚ ਹੀਰ ਆਫ ਡੈਨਮਾਰਕ ਅਨੀਤਾ ਲੀਰਚੇ
ਵਿਸ਼ੇਸ ਇਨਾਮ ਨਾਲ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਲਘੂ
ਸ਼ਬਦ-ਚਿਤਰ ਸੰਗ੍ਰਹਿ ‘ਮਹਿਕਦੀਆਂ ਪੈੜਾਂ’ ਦਾ ਰੀਲੀਜ਼ ਸਮਾਗਮ ਯਾਦਗਾਰੀ ਹੋ
ਨਿਬੜਿਆ - ‘ਵਰਸਿਟੀ ’ਚ ਮਾਂ-ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਰਾਬਤੇ ਲਈ
ਕੇਂਦਰ ਸਥਾਪਿਤ ਕਰਾਂਗੇ ਵਾਈਸ ਚਾਂਸਲਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਛੇਅ ਕਹਾਣੀਆਂ ਤੇ ਵਿਚਾਰ
ਚਰਚਾ
ਮੇਜਰ ਮਾਂਗਟ, ਟੋਰਾਂਟੋ |
ਸ਼ਰਧਾਂਜਲੀ
ਰੁਮਾਂਟਿਕ ਫ਼ਿਲਮਾਂ
ਦਾ ਜਾਦੂਗਰ; ਯਸ਼ ਚੋਪੜਾ
ਰਣਜੀਤ ਸਿੰਘ ਪ੍ਰੀਤ |
ਰਾਈਟਰਜ਼ ਫੋਰਮ,
ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਚੈਂਪੀਅਨਜ਼ ਲੀਗ
13 ਅਕਤੁਬਰ ਤੋਂ ਸ਼ੁਰੂ ਹੋਣੀ ਹੈ
ਟੀ-20 ਚੈਂਪੀਅਨਜ਼ ਲੀਗ ਦੇ ਖ਼ਿਤਾਬ ਦੀ ਰਾਖੀ ਲਈ ਮੁੰਬਈ ਇੰਡੀਅਨਜ਼ ਉਤਰੂ
ਮੈਦਾਨ ਵਿੱਚ
ਰਣਜੀਤ ਸਿੰਘ ਪ੍ਰੀਤ,
ਬਠਿੰਡਾ |
ਅਕਾਲੀ ਦਲ ਦਾ ਸੁਪਨਾ
ਪੰਜਾਬ ਦਾ ਹਰ ਇਨਸਾਨ ਅਪਣਾ ਜੀਵਨ ਪੱਧਰ ਉੱਚਾ ਚੁੱਕ ਕੇ ਤਰੱਕੀ ਕਰੇ :
ਦਰਬਾਰਾ ਸਿੰਘ ਗੁਰੂ
ਹਰੀਸ਼ ਖੁੱਡੀ, ਭਦੋੜ |
ਯੂਨੀਵਰਸਿਟੀ ਕਾਲਜ ਜੈਤੋ
ਦੇ ਬੀ. ਐਸ. ਸੀ. ਦੇ ਨਤੀਜੇ ’ਚ ਮੁੜ ਕੁੜੀਆਂ ਦੀ ਸਰਦਾਰੀ
ਅੰਮ੍ਰਿਤ ਅਮੀ, ਪਟਿਆਲਾ |
ਪੰਜਾਬੀ ਲਿਖਾਰੀ
ਸਭਾ ਸਿਆਟਲ ਰਜਿ. ਵਲੋਂ ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਦਾ ਸਨਮਾਨ
ਅਵਤਾਰ ਸਿੰਘ ਆਦਮਪੁਰੀ, ਵਾਸ਼ਿੰਗਟਨ |
‘ਲੋੜਵੰਦ ਮਨੁੱਖਤਾ ਦੀ
ਸੇਵਾ ਹੀ ਸਭ ਤੋਂ ਵੱਡਾ ਪੁੰਨ’
ਜਤਿਨ ਕੰਬੋਜ, ਸੂਲਰ, ਪਟਿਆਲਾ |
ਯੂਨੀਵਰਸਿਟੀ ਕਾਲਜ ਜੈਤੋ ’ਚ
ਸ਼ਹੀਦ-ਇ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ ’ਤੇ ਖ਼ੂਨਦਾਨ ਕੈਂਪ
- ਕੁੱਲ 75 ਯੂਨਿਟ ਖ਼ੂਨ ਦਾਨ, ਕੁੜੀਆਂ ਖ਼ੂਨਦਾਨ ’ਚ ਮੁੰਡਿਆਂ ਬਰਾਬਰ
ਅੰਮ੍ਰਿਤ ਅਮੀ, ਪਟਿਆਲਾ |
ਦਰਾਮਨ ਦੀ
ਨਾਰਵੀਜੀਅਨ ਧਾਰਮਿਕ ਸੰਸਥਾ ਦੇ ਸਮਾਰੋਹ ਦੋਰਾਨ ਸਿੱਖ ਪਗੜੀ ਦਿਵਸ ਮਨਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸੀਆਰਾਲਿਉਨ ਪੱਛਮੀ ਅਫਰੀਕਾ ਦੀ ਟੀਮ ਕੱਬਡੀ ਵੱਰਲਡ ਕੱਪ 12 ਚ ਹਿੱਸਾ ਲੈਣ
ਦੇ ਹੁੰਗਾਰਾ ਮਿੱਲਣ ਦੀ ਤਾਕ ਚ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰੂਹ ਦੀ ਅਦਾਲਤ
ਵਿੱਚ ਸ਼੍ਰੀਮਾਨ ਅਨਿਲ ਜੋਸ਼ੀ ਜੀ, ਉਦਯੋਗ ਮੰਤਰੀ, ਪੰਜਾਬ
ਗੁਰਪ੍ਰੀਤ ਸੇਖੋਂ, ਚੰਡੀਗੜ੍ਹ |
ਸ੍ਰ ਸੁਖਦਰਸ਼ਨ ਸਿੰਘ ਗਿੱਲ
(ਫਿਨਲੈਡ) ਨੂੰ ਵਾਨਤਾ ਸ਼ਹਿਰ ਨਗਰਨਿਗਮ ਚੋਣਾਂ ਚ ਰੂਲਿੰਗ ਪਾਰਟੀ ਕੁਕੂਮੁਸ
ਦਾ ਟਿਕਟ ਮਿੱਲਿਆ
ਰੁਪਿੰਦਰ ਢਿੱਲੋ ਮੋਗਾ, ਫਿਨਲੈਂਡ |
ਡਾ: ਸਰਦਾਰਾ ਸਿੰਘ
ਜੌਹਲ ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਨਿਯੁਕਤ |
ਇੰਡੀਅਨ
ਸਪੋਰਟਸ ਕੱਲਬ ਡੈਨਮਾਰਕ ਵੱਲੋ 8ਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਅਰਸ਼ਨੂਰ ਮੁਹੰਮਦ ਨੂੰ ਮਿਸਟਰ
ਫ਼ਰੈਸ਼ਰ ਅਤੇ ਸ਼ਹਿਨਾਜ਼ ਨੂੰ ਮਿਸ ਫ਼ਰੈਸ਼ਰ ਦੇ ਖ਼ਿਤਾਬ ਮਿਲੇ
- ਯੂਨੀਵਰਸਿਟੀ ਕਾਲਜ ਜੈਤੋ ’ਚ ਅਭਿਨੰਦਨ ਸਮਾਰੋਹ
ਅੰਮ੍ਰਿਤ ਅਮੀ, ਜੈਤੋ, ਪੰਜਾਬ |
ਸ਼ਿਵ ਧਾਮ ਡੈਨਮਾਰਕ
ਵਿਖੇ ਕਿਸ੍ਰਨ ਅਸ਼ਟਮੀ ਨੂੰ ਸਮਰਪਿਤ ਸਮਾਰੋਹ ਖੁਸ਼ੀਆ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਡੈਨਮਾਰਕ |
ਅਦਾਰਾ ਅਜੀਤ
ਅਤੇ ਕਲਮ ਫ਼ਾਊਂਡੇਸ਼ਨ ਵਲੋਂ ਡਾ. ਹਰਕੇਸ਼ ਸਿੰਘ ਸਿੱਧੂ ਸਨਮਾਨਿਤ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਪਿੰਡ ਭਿੰਡਰ
ਕਲਾਂ ਵਿਖੇ ਹਜ਼ਾਰਾਂ ਲੋਕਾਂ ਨੇ ਹੱਥ ਖੜੇ ਕਰਕੇ ਅੰਧਵਿਸ਼ਵਾਸ ਤਿਆਗਣ ਦਾ ਪ੍ਰਣ
ਕੀਤਾ - ਪਿੰਡ ’ਚ ਵਿਸ਼ਾਲ ਤਰਕਸ਼ੀਲ ਮੇਲਾ,
ਬੀਰਪਾਲ ਕੌਰ ਨੂੰ ਸ਼ਰਧਾਂਜਲੀਆਂ ਭੇਂਟ
ਮੇਘ ਰਾਜ ਮਿੱਤਰ |
ਪ੍ਰਸਿੱਧ ਕਹਾਣੀਕਾਰ
ਜਿੰਦਰ ਨਾਲ ਕਹਾਣੀ ਵਿਚਾਰ ਮੰਚ ਤੇ ਕਲਾ ਕੇਂਦਰ ਟੋਰਾਂਟੋ ਵਲੋਂ ਰੂਬਰੂ ਦਾ
ਆਯੋਜਨ
ਮੇਜਰ ਮਾਂਗਟ |
ਪੰਜਾਬੀ ਬਿਜ਼ਨਸ
ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਕੈਨੇਡਾ ਵਲੋਂ ਡਾ: ਹਰਕੇਸ਼ ਸਿੰਘ ਸਿੱਧੂ ਦਾ ਸਨਮਾਨ
ਕੁਲਜੀਤ ਸਿੰਘ ਜੰਜੂਆ |
‘ਖ਼ੁਸ਼-ਆਮਦੀਦ’ ਮੌਕੇ
ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪੇਸ਼ਕਾਰੀਆਂ
ਅੰਮ੍ਰਿਤ ਅਮੀ |
ਆਜ਼ਾਦੀ ਦਿਵਸ
ਦੇ ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ ਨਾਰਵੇ ਵੱਲੋ ਖੇਡ
ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਮੁੱਖ ਪਾਰਲੀਮਾਨੀ
ਸਕੱਤਰ ਵੱਲੋਂ ਕੁੜੀਆਂ ਦੇ ਸਰਕਾਰੀ ਸਕੂਲ ਨੂੰ ਦੋ ਲੱਖ ਦੀ ਗ੍ਰਾਂਟ
ਭਰੂਣ ਹੱਤਿਆ ਰੋਕੂ ਸਮਾਗਮ ਵਿਚ ਪ੍ਰੋਫ਼ੈਸਰ ਅਜਮੇਰ ਔਲਖ ਦੇ ਨਾਟਕ ਦੀ
ਪੇਸ਼ਕਾਰੀ
ਅੰਮ੍ਰਿਤ ਅਮੀ, ਕੋਟਕਪੂਰਾ |
ਯੂਨੀਵਰਸਿਟੀ ਕਾਲਜ
ਦੇ ਦੂਜੇ ਅਕਾਦਮਿਕ ਸੈਸ਼ਨ ਦਾ ਉਦਘਾਟਨ ਹੋਇਆ
ਅੰਮ੍ਰਿਤ ਅਮੀ |
ਪੰਜਾਬੀ ਯੂਨੀਵਰਸਿਟੀ
ਵਿਖੇ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ‘ਤੇ ਸੈਮੀਨਾਰ ਆਯੋਜਿਤ
-ਸਿੱਖ ਧਰਮ ਵਿਚ ਲੰਗਰ ਸੰਸਥਾ ਦਾ ਅਹਿਮ ਸਥਾਨ- ਜੱਥੇਦਾਰ ਅਵਤਾਰ
ਸਿੰਘ -
ਕੁਲਜੀਤ ਸਿੰਘ ਜੰਜੂਆ |
ਪੰਜਾਬੀ ’ਵਰਸਿਟੀ ਦੇ ਕੰਸਟੀਚੂਐਂਟ
ਕਾਲਜ ਅਧਿਆਪਕਾਂ ਨਾਲ਼ ਮਤਰੇਆ ਸਲੂਕ
ਮਸਲਾ ਪੂਟਾ ਚੋਣਾਂ ’ਚ ਵੋਟ ਦੇ ਅਧਿਕਾਰ ਦਾ
ਅੰਮ੍ਰਿਤ ਅਮੀ |
ਗੁਰਦੁਆਰਾ ਸਿੰਘ ਸਭਾ
ਡੀਕੋਟਾ (ਫਰਿਜਨੋ) ਵਿਖੇ ਧਰਮ ਪ੍ਰਚਾਰ ਅਤੇ ਗੁਰਮਤਿ ਸਟਾਲ
ਅਵਤਾਰ ਸਿੰਘ ਮਿਸ਼ਨਰੀ |
ਰਾਈਟਰਜ਼ ਫੋਰਮ, ਕੈਲਗਰੀ
ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਅਸਿੱਧੇ ਤੌਰ
’ਤੇ ਲੋਕ ਚੁਣਦੇ ਹਨ; ਰਾਸ਼ਟਰਪਤੀ
ਰਣਜੀਤ ਸਿੰਘ ਪ੍ਰੀਤ |
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਦੌਰਾਨ ਵਿਚਾਰੀਆਂ ਗਈਆਂ
ਚਾਰ ਕਹਾਣੀਆਂ
ਮੇਜਰ ਮਾਂਗਟ,
ਕਨੇਡਾ |
ਫਿਲਹਾਲ ਦੇ ਸੰਪਾਦਕ
ਗੁਰਬਚਨ ਨਾਲ ਸਾਹਿਤਕਾਰਾਂ ਦੀ ਇਕ ਬੈਠਕ
ਜਰਨੈਲ ਸਿੰਘ, ਸਰੀ
|
ਟੂਰਨਾਮੈਟ
ਦੀ ਸਫਲਤਾ ਤੇ ਭਰਵਾਂ ਹੁੰਗਾਰਾ ਪ੍ਰਤੀ ਸਮੂਹ ਭਾਰਤੀ ਭਾਈਚਾਰੇ ਦਾ ਧੰਨਵਾਦ
ਰੁਪਿੰਦਰ ਢਿੱਲੋ ਮੋਗਾ, ੳਸਲੋ |
ਡਾ. ਰਾਬਿੰਦਰ
ਮਸਰੂਰ ਦੀ ਸੇਵਾਮੁਕਤੀ ਮੌਕੇ ਪੰਜਾਬੀ ਵਿਭਾਗ ਵਿਖੇ ਹੋਇਆ ਵਿਦਾਇਗੀ ਸਮਾਗਮ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ ਯੂਨੀਵਰਸਿਟੀ
|
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ |
ਬਲਬੀਰ ਸਿੰਘ ਮੋਮੀ
ਕੁਰੂਕਸ਼ੇਤਰ ਯੂਨੀਵਰਸਿਟੀਵਿਦਿਆਰਥੀਆਂ ਦੇ ਰੂ-ਬ-ਰੂ
ਨਿਸ਼ਾਨ ਸਿੰਘ ਰਾਠੌਰ |
ਇਕ
ਸ਼ਾਮ ਕਵਿਤਾ ਦੇ ਨਾਮ
ਬਿੱਕਰ ਸਿੰਘ ਖੋਸਾ |
ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਅਮਰੀਕਾ
ਦੇ ਸਿੱਖ ਆਗੂਆਂ ਵਲੋਂ "ਵਾਈਟ ਹਾਉਸ" ਦਾ ਦੌਰਾ
ਅਰਵਿੰਦਰ ਸਿੰਘ ਕੰਗ |
"ਤਮਾਖੂਨੋਸ਼ੀ ਮਨਾ"
ਦਿਵਸ
ਰਵਿੰਦਰ ਸਿੰਘ ਕੁੰਦਰਾ,
ਬੀ ਬੀ ਸੀ ਏਸ਼ੀਅਨ ਨੈੱਟਵਰਕ |
ਵੈਨਕੂਵਰ ਦੇ ਬੁਧੀਜੀਵੀਆਂ ਵੱਲੋਂ ਬਲਦੇਵ ਸਿੰਘ ਸੜਕਨਾਮਾ ਨੂੰ ਮੁਬਾਰਕਾਂ
ਜਰਨੈਲ ਸਿੰਘ, ਸਰੀ |
ਡਾ: ਦਰਸ਼ਨ ਸਿੰਘ
ਬੈਂਸ ਨਮਿਤ ਸ਼ਰਧਾਂਜ਼ਲੀ ਸਮਾਰੋਹ ਅਜੀਤ ਭਵਨ ਵਿਖੇ ਹੋਇਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਅਬ ਕੇ ਹਮ ਵਿਛੜੇ ਤੋ
ਕਭੀ ਖ਼ਵਾਬੋਂ ---ਮਹਿੰਦੀ ਹਸਨ
ਰਣਜੀਤ ਸਿੰਘ ਪ੍ਰੀਤ |
ਸੁਲਤਾਨ ਕੱਪ ਦਾ
ਨਵਾਂ ਸੁਲਤਾਨ ਨਿਊਜ਼ੀਲੈਂਡ
ਰਣਜੀਤ ਸਿੰਘ ਪ੍ਰੀਤ |
ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਇਤਿਹਾਸਕ ਪੈੜਾਂ ਛੱਡ ਗਿਆ
ਇਕਬਾਲ ਖ਼ਾਨ, ਕੈਲਗਰੀ |
ਅਕਾਲੀ ਦਲ(ਬ)
ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ
ਰੁਪਿੰਦਰ ਢਿੱਲੋ ਮੋਗਾ |
ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ
ਜਤਿਨ ਕੰਬੋਜ, ਪਟਿਆਲਾ
|
ਪੰਜਾਬੀ ਯੂਨੀਵਰਸਿਟੀ
ਸੈਸ਼ਨ 2012-13 ਲਈ ਆਨਲਾਈਨ ਦਾਖ਼ਲੇ ਕਰੇਗੀ - ਨਿਰਧਾਰਤ ਸੀਟਾਂ ’ਤੇ ਮੈਰਿਟ
ਦੇ ਆਧਾਰ ’ਤੇ ਹੀ ਹੋ ਸਕੇਗਾ ਦਾਖ਼ਲਾ
ਅੰਮ੍ਰਿਤ ਅਮੀ |
ਵੱਖਰੀਆਂ ਪੈੜਾਂ
ਛੱਡ ਗਿਆ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 13ਵਾਂ ਸਲਾਨਾ ਸਮਾਗਮ
ਬਲਜਿੰਦਰ ਸੰਘਾ ਕੈਲਗਰੀ |
ਨਾਰਵੀਜੀਅਨ
ਲੋਕਾ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ
ਬਾਰੇ ਜਾਣਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਹਰਮਨ
ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ
ਆਯੋਜਨ
ਰਿਸ਼ੀ ਗੁਲਾਟੀ,
ਆਸਟ੍ਰੇਲੀਆ |
ਚੱਬੇਵਾਲ–ਮਾਹਿਲਪੁਰ
ਏਰੀਆ ਐਸੋਸ਼ੀਏਸ਼ਨ ਦੀ ਮੀਟਿੰਗ ਹੋਈ
ਕਾਮਾਗਾਟਾਮਾਰੂ ਦੁਖਾਂਤ ਦੀ ਪਾਰਲੀਮੈਂਟ ‘ਚ ਮੁਆਫੀ ਲਈ ਦਿੱਤਾ ਸਮਰਥਨ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਨਾਰਵੇ ਚ
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ
ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸਨਮਾਨਿਤ |
9 ਸਾਲਾ ਰੈਸਲਰ
ਬਲਕਰਨ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਏਸ਼ੀਅਨ ਸੋਸਾਇਟੀ ਵਲੋਂ
ਮੁਸ਼ਾਇਰਾ ਅਤੇ ਕਵੀ ਦਰਬਾਰ |
ਪਲੇਠੇ ਸਮੈਸਟਰ ਦੇ ਨਤੀਜੇ ’ਚ
ਬੀ. ਐਸਸੀ. ਦੀਆਂ ਕੁੜੀਆਂ ਤੇ ਬੀ. ਕਾਮ. ਦੇ ਮੁੰਡਿਆਂ ਨੇ ਬਾਜ਼ੀ ਮਾਰੀ
ਅੰਮ੍ਰਿਤ ਅਮੀ, ਜੈਤੋ |
ਨਾਰਵੇ 'ਚ
ਰਾਸ਼ਟਰੀ ਦਿਵਸ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਲਾ ਕੇਂਦਰ
ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ
ਮੇਜਰ ਮਾਂਗਟ, ਟੋਰਾਂਟੋ |
ਮਲੇਸ਼ੀਆ ਨੇ
ਪਹਿਲੀ ਵਾਰ ਜਿੱਤਿਆ ਹਾਕੀ ਕੱਪ, ਭਾਰਤ ਦਾ ਰਿਹਾ ਤੀਜਾ ਸਥਾਨ
ਪਾਕਿਸਤਾਨ ਦੇ ਮਨਸੂਬਿਆਂ 'ਤੇ ਫ਼ਿਰਿਆ ਪਾਣੀ
ਰਣਜੀਤ ਸਿੰਘ ਪ੍ਰੀਤ |
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,
ਕੈਲਗਰੀ |
ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ
ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਰਿਸ਼ੀ ਗੁਲਾਟੀ,
ਆਸਟ੍ਰੇਲੀਆ |
ਪੀਪਲਜ਼ ਫ਼ੋਰਮ ਦੇ ਦਸਵੇਂ
ਸਮਾਗਮ ‘ਲੋਕਰੰਗ’ ਵਿੱਚ ਪੰਜ ਸ਼ਖ਼ਸੀਅਤਾਂ ਸਨਮਾਨਿਤ
ਸੂਫ਼ੀਆਨਾ ਗਾਇਕੀ ਅਤੇ ਨਾਟਕ ਨੇ ਸੈਂਕੜੇ ਦਰਸ਼ਕਾਂ ਨੂੰ ਕੀਲਿਆ
ਖੁਸ਼ਵੰਤ ਬਰਗਾੜੀ, ਕੋਟਕਪੂਰਾ |
ਪੰਜਾਬੀ ਸਾਹਿਤ ਸਭਾ
ਕੈਲਗਿਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ
ਕੁਲਬੀਰ ਸਿੰਘ ਸ਼ੇਰਗਿੱਲ, ਕੈਲਗਿਰੀ |
ਬਾਬਾ
ਪੂਰਨ ਦਾਸ ਜੀ ਦੀ ਬਰਸੀ ਮਨਾਈ
ਜਤਿੰਦਰ ਜਤਿਨ ਕੰਬੋਜ,
ਪਟਿਆਲਾ |
ਅਮਨ ਕੱਲਬ
ਮਲੇਸ਼ੀਆ ਨੇ ਕਰਾਇਆ ਪੰਜਵਾਂ ਸ਼ਾਨਦਾਰ ਕਬੱਡੀ ਕੱਪ
ਇੰਦਰ ਸਿੰਘ ਰਾਇਕੋਟ,
ਮਲੇਸ਼ੀਆ |
ਕਹਾਣੀਕਾਰ ਲਾਲ ਸਿੰਘ ਦਾ
ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼
ਦੁਆਬੇ ਦਾ ਮਾਣ
-ਇੱਕ ਸਖਸ਼ੀਅਤ - ਇੱਕ ਸੰਸਥਾ “ ਕਹਾਣੀਕਾਰ ਲਾਲ ਸਿੰਘ ”
ਅਮਰਜੀਤ ਮਠਾਰੂ, ਦਸੂਹਾ, ਹੁਸ਼ਿਆਰਪੁਰ |
ਆਜ਼ਾਦ
ਸਪੋਰਟਸ ਕੱਲਬ ਨਾਰਵੇ ਵੱਲੋ ਵਿਸਾਖੀ ਨੂੰ ਸਮਰਪਿੱਤ ਪ੍ਰੋਗਰਾਮ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਆਖ਼ਰੀ ਓਲੰਪਿਕ ਹਾਕੀ
ਟੀਮ ਦੀ ਚੋਣ ਲਈ, ਆਖ਼ਰੀ ਮੁਕਾਬਲਾ
ਰਣਜੀਤ ਸਿੰਘ ਪ੍ਰੀਤ |
ਨਾਰਵੇ ਚ
ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਮਲੇਸ਼ਿਆ ਦੇ ਵਿਚ
ਹੋ ਗਏ ਟਾਕਰੇ ਇਕ ਬਾਰ ਫਿਰ ਕਬੱਡੀ ਸ਼ੇਰਾਂ ਦੇ ....
ਇੰਦਰ ਸਿੰਘ ਰਾਇਕੋਟ |
ਆਨੰਦ
ਮੈਰਿਜ ਐਕਟ ਵਿਚ ਸੋਧ ਨੂੰ ਪਰਵਾਨਗੀ
ਹਰਬੀਰ ਸਿੰਘ ਭੰਵਰ |
ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਵਿਖੇ ਕਨੇਡਾ ਤੋਂ ਆਏ ਮਹਿਮਾਨ
ਇਕਬਾਲ ਅਤੇ ਸੁਖਸਾਗਰ ਰਾਮੂਵਾਲੀਆ ਦਾ ਸਨਮਾਨ
ਅੰਮ੍ਰਿਤ ਅਮੀ |
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੱਬਡੀ ਖਿਡਾਰੀ ਸਾਬੀ ਪੱਤੜ
(ਨਾਰਵੇ) ਬੂਲਟ ਮੋਟਰ ਸਾਈਕਲ ਨਾਲ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ,
ਨਾਰਵੇ |
ਜਿੱਤਾਂ ਦੀ ਹੈਟ੍ਰਿਕ ਲਈ ਖੇਡੇਗਾ ਚੇਨੱਈ ਸੁਪਰ ਕਿੰਗਜ਼
ਆਈ ਪੀ ਐਲ ਕ੍ਰਿਕਟ ਮੁਕਾਬਲਾ
ਰਣਜੀਤ ਸਿੰਘ ਪ੍ਰੀਤ |
ਪੜਾਈ ਦੇ ਨਾਲ਼-ਨਾਲ਼
ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ : ਡਾ. ਜਸਪਾਲ ਸਿੰਘ (ਯੂਨੀਵਰਸਿਟੀ
ਕਾਲਜ ਦਾ ਸਲਾਨਾ ਸਮਾਗਮ ਹੋਇਆ)
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ) |
ਯੂਨੀਵਰਸਿਟੀ ਕਾਲਜ ਦਾ ਪਲੇਠਾ ਸਲਾਨਾ ਖੇਡ ਸਮਾਰੋਹ ਹੋਇਆ:
ਨਰਿੰਦਰਪਾਲ ‘ਦੁੱਲਾ’ ਅਤੇ ਰਜਨਪ੍ਰੀਤ ਕੌਰ ਬਣੇ ਬਿਹਤਰੀਨ ਐਥਲੀਟ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ
ਪਟਿਆਲਾ) |
ਰਿਕਾਰਡਾਂ ਦਾ ਸ਼ਾਹ ਸਵਾਰ : ਸਚਿਨ
ਰਣਜੀਤ ਸਿੰਘ ਪ੍ਰੀਤ |
ਰਾਮੂਵਾਲੀਆ ਸ਼ਹਿਰੀ
ਖੇਤਰ ਦੇ 96 ਬੂਥਾਂ ਚੋਂ ਸਿਰਫ਼ 5 ਚ ਤੇ ਪਿੰਡਾਂ ਦੇ 90 ਚੋਂ 30 ਬੂਥਾਂ ਚ
ਅੱਗੇ ਰਹੇ
ਕੇ. ਐੱਸ. ਰਾਣਾ |
ਅਕਾਲੀਆਂ ਨੂੰ ਵਧਾਈਆਂ ਜੇ ਕਰਨ ਡੇਰਾਵਾਦ ਦੀਆਂ ਸਫਾਈਆਂ
ਅਵਤਾਰ ਸਿੰਘ ਮਿਸ਼ਨਰੀ |
ਰਾਈਟਰਜ਼ ਫੋਰਮ
ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਅੱਜ ਪੋਟਲੀ,
ਬਣ ਰਿਹਾ ਏ ਮੁਖ ਮੰਤਰੀ
ਰਣਜੀਤ ਸਿੰਘ ਪ੍ਰੀਤ |
‘ਦਲਿਤਾਂ ਦਾ ਉੱਥਾਨ :
ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ਤੇ ਸੈਮੀਨਾਰ-ਕਮ-ਵਰਕਸ਼ਾਪ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ) |
ਪੰਜਾਬ ਦੀ
ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ
ਹਰਬੀਰ ਸਿੰਘ ਭੰਵਰ |
ਓਲੰਪਿਕ
ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਲੇਖਕ
ਮੰਚ ਵਲੋਂ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ
ਜਰਨੈਲ ਸਿੰਘ ਆਰਟਿਸਟ,
ਕਨੇਡਾ |
ਨਕੋਦਰੀਏ ਨੇ ਰਲ-ਮਿਲਕੇ
ਮਨਾਈ ਲੋਹੜੀ ਨਾਈਟ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਚੱਬੇਵਾਲੀਆਂ ਨੇ ਕੀਤਾ
ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਪੰਜਾਬੀ
ਯੂਨੀਵਰਸਿਟੀ ਵਿਖੇ 28ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ
ਕਾਨਫ਼ਰੰਸ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ,
ਜੈਤੋ |
ਸ੍ਰੀ ਗੁਰੂ
ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ |
ਨੈਤਿਕਤਾ ਦੇ ਆਧਾਰ
'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਭਾਰਤੀ ਸਿਆਸੀ
ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ?
ਸੁਰਿੰਦਰ ਭਾਰਤੀ, ਮੋਹਾਲੀ (ਪੰਜਾਬ) |
ਇਹ ਤਿਕੋਨੀ ਕ੍ਰਿਕਟ
ਲੜੀ 5 ਫਰਵਰੀ ਤੋਂ ਸ਼ੁਰੂ ਹੋਣੀ ਹੈ
ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼
ਰਣਜੀਤ ਸਿੰਘ ਪ੍ਰੀਤ |
ਯੂ. ਜੀ. ਸੀ.
ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ
ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ
ਡਾ. ਪਰਮਿੰਦਰ ਸਿੰਘ ਤੱਗੜ |
ਬਹੁਤ ਉਤਰਾਅ –
ਚੜਾਅ ਵਾਲਾ ਰਿਹਾ ਹੈ ਪੰਜਾਬ ਦਾ ਚੋਣ ਇਤਿਹਾਸ
ਰਣਜੀਤ ਸਿੰਘ ਪ੍ਰੀਤ |
ਕੌੜਾ ਸੱਚ –ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?
ਕੁਲਵਿੰਦਰ ਸਿੰਘ ਵਾਲੀਆ,
ਪੀਪਲਜ਼ ਪਾਰਟੀ ਆਫ ਪੰਜਾਬ |
ਯਾਦਗਾਰੀ ਰਿਹਾ
ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਅਸੀਂ
ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ
ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ |
ਪਿੰਡ
ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ |
ਕਲਾਕਾਰ ਲੇਖਕ ਮੰਚ
(ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ
ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ
ਜੰਜੂਆ, ਕਨੇਡਾ |
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ
ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ
ਤੇ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ
ਹਰੀਸ਼ ਗੋਇਲ ਮੇਸੀ,
ਤਪਾ ਮੰਡੀ |
ਇੰਗਲੈਂਡ, ਵੈਸਟ ਇੰਡੀਜ਼
ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ -
ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ |
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ
ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ |
ਸੱਤ ਰੋਜ਼ਾ ਦਸਤਾਰ
ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਤਰਾਨਬੀ ਕੋਲਾਵਰੀ ਗੀਤ
ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
|