ਤਪਾ ਮੰਡੀ 16 ਜਨਵਰੀ :
ਪੰਜਾਬ ਵਿਚ ਹੋਣ ਜਾ ਰਹੀਆ 30 ਜਨਵਰੀ ਨੂੰ
ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ ਅਪਣੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ
ਅਪਣੇ ਵਿਧਾਇਕ ਨੂੰ ਚੁਣਨਾ ਹੈ ਕਿਉਕਿ ਕੋਈ ਵੀ ਵੋਟਰ ਵੋਟ ਪਾਉਣ ਤੋ ਪਹਿਲਾ
ਤਿੰਨ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਹਲਕੇ ਦਾ ਚੁਣਿਆ ਨੁੰਮਾਇਦਾ, ਸੂਬੇ
ਉਪਰ ਰਾਜ ਕਰਨ ਵਾਲੀ ਸਿਆਸੀ ਪਾਰਟੀ ਅਤੇ ਸੂਬੇ ਦਾ ਮੁੱਖ ਮੰਤਰੀ ਸਾਡੇ ਹਿੱਤਾ
ਦਾ ਕਿੰਨਾ ਕੁ ਖਿਆਲ ਰੱਖਦਾ ਹੈ। ਜਦਕਿ ਅਕਾਲੀ ਭਾਜਪਾ ਗਠਜੋੜ ਹੀ ਇਨ੍ਰਾਂ
ਸ਼ਸਰਤਾਂ ਤੇ ਹਮੇਸ਼ਾ ਖਰਾ ਉੱਤਰਦਾ ਹੈ ਵਿਰੋਧੀ
ਧਿਰ ਕਾਂਗਰਸ ਦੇ ਉਮੀਦਵਾਰਾਂ ਵਿੱਚ ਅਜਿਹੇ ਕੋਈ ਵੀ ਗੁਣ ਨਹੀ ਹਨ।
ਵਿਧਾਨ ਸਭਾ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਅਤੇ ਵਿਕਾਸ ਪੱਖੀ ਮੁੱਦੇ ਰੱਖਣੇ
ਹੁੰਦੇ ਹਨ ਨਾ ਕਿ ਵਿਧਾਇਕਾਂ ਦੇ ਮਨੋਰੰਜਨ
ਲਈ ਅਖਾੜੇ ਲਾਉਂਣੇ ਹਨ, ਭਾਵੇਂ ਗੱਠਜੋੜ ਨੇ
ਪੰਜਵੀਂ ਵਾਰ ਮੇਰੇ ਤੇ ਫਿਰ ਭਰੋਸਾ ਜਤਾਇਆ ਹੈ।
ਜਦ ਕਿ ਅਮਰਿੰਦਰ ਸਿੰਘ,
ਸਾਬਕਾ ਮੁੱਖ ਮੰਤਰੀ ਦੀ ਘਰਵਾਲੀ ਅਤੇ ਸੰਸਦ
ਮੈਂਬਰ ਪ੍ਰਨੀਤ ਕੋਰ ਕਾਂਗਰਸ ਦੀ ਪ੍ਰਧਾਨ
ਸੋਨੀਆ ਗਾਂਧੀ ਨੂੰ ਦੁਹਾਈ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਲਈ ਅਪਣਾ ਹੱਕ
ਜਤਾ ਰਹੀ ਹੈ। ਇਨਾਂ ਸ਼ਬਦਾਂ ਦਾ ਵਿਧਾਨ ਸਭਾ
ਹਲਕਾ ਭਦੌੜ ਦੇ ਅਕਾਲੀ ਭਾਜਪਾ ਦੇ ਸਾਝੇਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ
ਚੋਣ ਰੈਲੀ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ
ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ
ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਅੰਦਰਲੀ ਅਨਾਜ ਮੰਡੀ ਵਿਚ ਹਜਾਰਾਂ ਦੀ ਤਦਾਦ
ਵਿਚ ਪੁੱਜੇ ਅਕਾਲੀ ਭਾਜਪਾ ਦੇ ਵਰਕਰਾਂ ਅਤੇ ਹਲਕੇ ਦੇ ਲੋਕਾਂ ਨੂੰ ਸੰਬੋਧਨ
ਕਰਦਿਆਂ ਪ੍ਰਗਟਾਵਾ ਕੀਤਾ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਜਿਸ ਤਰਾਂ ਇੱਕ
ਵਪਾਰੀ ਪੂਰੇ ਸਾਲ ਉਪਰੰਤ ਅਪਣੇ ਮੁਨਾਫੇ-ਨੁਕਸਾਨ ਦਾ ਲੇਖੇ-ਜੋਖੇ ਦਾ ਚਿੱਠਾ
ਤਿਆਰ ਕਰਦਾ ਹੈ ਠੀਕ ਉਸ ਤਰਾਂ ਹੀ ਸਮੂਹ ਵੋਟਰਾਂ ਨੂੰ ਵੀ ਇਸ ਗੱਲ ਨੂੰ ਧਿਆਨ
ਰੱਖਦਿਆਂ ਸੂਬੇ ਦੀ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਮੁੱਖ
ਰੱਖ ਕੇ ਅਪਣਾ ਉਮੀਦਵਾਰ ਚੁਣਨਾ ਚਾਹੀਦਾ ਹੈ ਕਿਉਕਿ ਸੂਬੇ ਅੰਦਰ ਲੰਬਾਂ ਸਮਾਂ
ਕਾਂਗਰਸ ਨੇ ਰਾਜ ਭਾਗ ਦੌਰਾਨ ਬੇਰੁਜਗਾਰੀ ਅਤੇ ਭ੍ਰਿਸ਼ਟਾਚਾਰੀ
ਤੋ ਬਿਨਾਂ ਕੋਈ ਵਿਕਾਸ ਨਹੀ ਕੀਤਾ, ਜਦਕਿ
ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੇ ਸ਼ਹਿਰਾਂ
ਦੇ ਵਿਕਾਸ ਲਈ ਚਾਰ ਹਜ਼ਾਰ ਕਰੋੜ ਰੁਪਏ ਖਰਚ
ਕਰਕੇ ਸੜਕਾਂ, ਫਲਾਈੳਵਰ ਪੁੱਲ, ਸਿਹਤ ਸੇਵਾਵਾਂ, ਪੀਣ ਵਾਲੇ ਪਾਣੀ ਦੀ
ਸਹੂਲਤ, ਸੀਵਰੇਜ, ਵਿੱਦਿਆਂ ਦਾ ਮਿਆਰ ਆਦਿ ਲੋੜਵੰਦ ਲੋਕਾਂ ਅਤੇ ਕਿਸਾਨਾਂ
ਨੂੰ ਵੀ ਆਰਥਿਕ ਮੱਦਦ ਲੋਕ ਪੱਖੀ ਸਹੂਲਤਾਂ ਪ੍ਰਦਾਨ ਕੀਤੀਆ ਹਨ।
ਉਨਾਂ ਕੇਂਦਰ ਦੀ ਯੂ.ਪੀ.ਏ
ਸਰਕਾਰ ਤੇ ਤਾਬੜਤੋੜ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਪੂਰੇ ਸੰਸਾਰ ਵਿਚ ਇਹ
ਸਰਕਾਰ ਭ੍ਰਿਸ਼ਟ ਸਾਬਿਤ ਹੋਈ ਹੈ ਕਿਉਕਿ ਇਹ
ਵਿਰੋਧੀ ਧਿਰ ਨੇ ਨਹੀ ਬਲਕਿ ਕੇਂਦਰ ਦੀਆਂ ਹੀ ਸੀ.ਬੀ.ਆਈ ਅਤੇ ਕੈਗ
ਇੰਟੈਲੀਜੈਸੀਆਂ ਨੇ ਅਪਣੀ ਰਿਪੋਰਟ ਵਿਚ ਦੱਸਿਆ ਹੈ। ਇਸ ਦੇ ਨਾਲ ਹੀ ਡੀਜਲ,
ਖਾਦਾਂ ਅਤੇ ਫਸਲਾਂ ਦੇ ਭਾਅ ਕੇਂਦਰ ਵੱਲੋਂ ਨਿਸਚਿਤ ਕੀਤੇ ਜਾਦੇਂ ਹਨ ਪਰ
ਸੂਬਾ ਸਰਕਾਰ ਨੇ ਟਿਊਬਵੈਲਾਂ ਦੇ ਬਿੱਲ ਮੁਆਫ ਕਰਕੇ ਕਿਸਾਨਾਂ ਨੂੰ ਕੁਝ
ਆਰਥਿਕ ਰਾਹਤ ਦਿੱਤੀ ਹੈ। ਉਨਾਂ ਹਲਕਾ ਭਦੌੜ ਦੀ ਇਸ ਰੈਲੀ ਨੂੰ ਰੈਲਾ
ਦੱਸਦਿਆਂ ਕਿਹਾ ਕਿ ਅਪਣੀ ਜਿੰਦਗੀ ਦੌਰਾਨ ਸਰਦੀ ਦੇ ਅਜਿਹੇ ਮੌਸਮ ਵਿਚ ਐਨੀ
ਵੱਡੀ ਰੈਲੀ ਕਦੇ ਨਹੀ ਵੇਖੀ ਕਿਉਕਿ ਇਸ ਵੱਡੇ ਇੱਕਠ ਵਿਚ ਦਰਬਾਰਾ ਸਿੰਘ ਗੁਰੂ
ਦਾ ਲੋਕਾਂ ਨਾਲ ਪਿਆਰ ਅਤੇ ਸਤਿਕਾਰ ਝਲਕਦਾ ਹੈ, ਜੇਕਰ ਤੁਸੀ ਵੋਟਰ ਵੱਧ ਤੋ
ਵੱਧ ਵੋਟਾਂ ਪਾ ਕੇ ਜਿਤਾਓਗੇਂ, ਤਦ ਸ੍ਰ ਗੁਰੂ ਦੇ ਨਾਲ ਨਾਲ ਹਲਕੇ ਭਦੌੜ ਨੂੰ
ਵੀ ਗੋਲਡ ਮੈਡਲ ਨਾਲ ਸਨਮਾਨਿਤ ਕਰਾਗਾਂ, ਤੁਹਾਡੇ ਸਹਿਰ ਵਿਚ ਅਕਾਲੀ ਭਾਜਪਾ
ਸਰਕਾਰ ਵੱਲੋਂ ਵੱਖ ਵੱਖ ਵਿਕਾਸ ਕਾਰਜਾਂ ਲਈ ਤੀਹ ਕਰੋੜ ਦੇ ਕਰੀਬ ਗਰਾਟਾਂ
ਦਿੱਤੀਆ ਜਾ ਚੁੱਕੀਆ ਹਨ ਅਤੇ ਨਾਲ ਹੀ ਭਦੌੜ ਨੂੰ ਵੀ 25 ਕਰੋੜ ਦੀ ਗਰਾਂਟ
ਦਿੱਤੀ ਗਈ ਹੈ, ਜਿਸ ਤਹਿਤ ਦੋਵੇ ਸਹਿਰਾਂ ਵਿਚ ਵਿਕਾਸ ਕਾਰਜ ਅਰੰਭੇ ਹੋਏ ਹਨ।
ਜਦਕਿ ਕਾਂਗਰਸ ਨੇ ਅਪਣੇ ਕਾਰਜਕਾਲ ਦੌਰਾਨ ਕਦੇ ਇਨਾਂ ਸਹਿਰ ਦੇ ਵਿਕਾਸ ਲਈ
ਕਦੇ ਧੇਲਾ ਵੀ ਨਹੀ ਦਿੱਤਾ, ਜਿਸ ਕਾਰਨ ਹੀ ਹਿਸਾਬ ਕਿਤਾਬ ਕਰਨ ਉਪਰੰਤ ਹੀ
ਅਪਣੇ ਉਮੀਦਵਾਰ ਨੂੰ ਐਨੀਆਂ ਵੋਟਾਂ ਪਾ ਕੇ ਜਿਤਾਉ ਕਿ ਮੰਡੀ ਨੂੰ ਸਹਿਰ ਵਿਚ
ਤਬਦੀਲ ਕਰਨ ਲਈ ਹੋਰ ਵਿਕਾਸ ਕਾਰਜ ਕਰਵਾਏ ਜਾ ਸਕਣ, ਉਨਾਂ ਇਹ ਵੀ ਐਲਾਨ ਕੀਤਾ
ਕਿ ਜਿਤਣ ਉਪਰੰਤ ਦਰਬਾਰਾ ਸਿੰਘ ਗੁਰੂ ਨੂੰ ਮੰਤਰੀ ਮੰਡਲ ਵਿਚ ਲਿਆ ਜਾਵੇਗਾ।
ਇਸ ਹੀ ਮੌਕੇ ਰਾਜ ਸਭਾ ਮੈਂਬਰ
ਸੁਖਦੇਵ ਸਿੰਘ ਢੀਡਸਾਂ ਨੇ ਅਪਣੇ ਭਾਸ਼ਣ ਦੋਰਾਨ ਕਿਹਾ ਕਿ ਕਿ ਵਿਕਾਸ,
ਧਾਰਮਿਕ, ਹਾਮੀ ਪੁਰਸ਼ ਦੀ ਜੇਕਰ ਗੱਲ ਕਰੀਏ ਤਦ ਸ੍ਰ: ਬਾਦਲ ਦਾ ਨਾਂਅ ਹੀ
ਅੱਗੇ ਆਉਂਦਾ ਹੈ। ਉਨਾਂ ਇਸ ਮੌਕੇ ਸ੍ਰ: ਗੁਰੂ ਨੂੰ ਇੰਕ ਵ੍ਯਧੀਆ ਅਤੇ
ਤਜਰਾਬੇਕਾਰ ਵਿਅਕਤੀ ਦੱਸਦੇ ਹੋਏ ਵੋਟਾ ਪਾਉਂਣ ਦੀ ਅਪੀਲ ਕੀਤੀ ਕਿਉਂ ਕਿ
ਸਰਕਾਰ ਦੀਆਂ ਜੇਕਰ ਪ੍ਰਾਪਤੀਆਂ ਨੂੰ ਗਿਣੀਆਂ ਜਾਵੇ ਤਦ ਉਨ੍ਰਾਂ ਦੀ ਸਫਲਤਾ
ਦਾ ਸਿਹਰਾ ਵੀ ਸ: ਗੁਰੂ ਦੇ ਸਿਰ ਹੀ ਬਝਦਾ ਹੈ। ਇਸ ਮੌਕੇ ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੱਘ ਮੱਕੜ ਨੇ
ਬੋਲਦਿਆਂ ਕਿਹਾ ਕਿ ਸ੍ਰ: ਬਾਦਲ ਦੀ ਅਗਵਾਈ ਵਿੱਚ ਹੀ ਵਿਰਾਸਤ ਏ ਖਾਲਸਾ,
ਛੋਟੇ ਅਤੇ ਵੱਡੇ ਘੱਲੂਘਾਰੇ ਦੀਆ ਯਾਦਗਾਰਾਂ ਨੂੰ ਬਣਵਾ ਕੇ ਕੌਮ ਦੇ ਹਵਾਲੇ
ਕੀਤਾ ਜਿਸ ਲਈ ਪੰਜਾਬੀ ਹਮੇਸ਼ਾ ਰਿਣੀ ਰਹਿਣਗੇ।
ਇਸ ਰੈਲੀ ਵਿੱਚ ਪੁੱਜੇ ਭਾਜਪਾ
ਦੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਅਪਣੇ ਭਾਸ਼ਣ ਵਿੱਚ ਕੇਂਦਰ ਦੀ ਯੂ
ਪੀ ਏ ਸਰਕਾਰ ਦਾ ਅਰਥ ਨੂੰ ਉਲਟਾ ਪੁਲਟਾ ਇੰਲਾਇਸ ਦੱਸਦਿਆਂ ਕਿਹਾ ਕਿ ਜਿਸ
ਤਰਾਂ 1947 ਨੂੰ ਅਜਾਦੀ 1977 ਨੂੰ ਐਮਰਜੈਂਸੀ ਦੇ ਤੌਰ ਤੇ ਯਾਦ ਕੀਤਾ ਜਾਦਾ
ਹੈ। ਉਸੇ ਤਰਾਂ ਹੀ 2011 ਨੂੰ ਘੁਟਾਲਿਆਂ ਦੇ ਵਰੇ ਨਾਲ ਯਾਦ ਰੱਖਿਆ ਜਾਵੇਗਾ।
ਰੈਲੀ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਨੂੰ ਹਲਕਾ ਉਮੀਦਵਾਰ ਦਰਬਾਰਾ ਸਿੰਘ
ਗੁਰੂ ਨੇ ਚੋਣ ਇੰਚਾਰਜ ਭੋਲਾ ਸਿੰਘ ਵਿਰਕ ਐਸਜੀਪੀਸੀ ਜੱਥੇਦਾਰ ਬਲਦੇਵ ਸਿੰਘ
ਚੂੰਘਾਂ, ਪਰਮਜੀਤ ਸਿੰਘ ਖਾਲਸਾ, ਮਲਕੀਤ ਸਿੰਘ ਕੀਤੂ, ਨਾਲ ਮਿਲਕੇ ਯਾਦਗਾਰੀ
ਧਾਰਮਿਕ ਚਿੰਨ ਸ਼ਾਲ ਅਤੇ ਸ਼ਿਰੀ ਸਾਹਿਬ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ
ਤੋਂ ਇਲਾਵਾ ਮੰਡੀਕਰਨ ਬੋਰਡ ਦੇ ਚੈਅਰਮੇਨ ਅਜਮੇਰ ਸਿੰਘ ਲੱਖੋਵਾਲ, ਉਪ
ਚੈਅਰਮੈਨ ਅਤੇ ਸੂਬਾ ਆੜਤੀਆਂ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ, ਸੈਲਰ
ਆਸ਼ੋਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ , ਟਰੱਕ ਯਨੀਅਨ ਦੇ ਪ੍ਰਧਾਨ ਸਰਪੰਚ
ਕੁਲਵੰਤ ਸਿੰਘ ਬੋਘਾ, ਪ੍ਰਧਾਨ ਤਰਲੋਚਨ ਬਾਂਸਲ, ਯੂਥ ਵਿੰਗ ਆਗੂ ਸੁਖਪਾਲ
ਸਿੰਘ ਸਮਰਾ ਪੱਖੋ ਕਲਾਂ,ਦਰਸ਼ਨ ਸਿੰਘ ਰੂੜੇਕੇ ਖੁਰਦ, ਸਾਬਕਾ ਚੈਅਰਮੈਨ ਮਦਨ
ਧੋਲਾ, ਜਥੇਦਾਰ ਗੁਰਤੇਜ ਸਿੰਘ ਧੋਲਾ, ਗੁਰਜੰਟ ਸਿੰਘ ਦਰਾਜ,ਸਾਬਕਾ ਪ੍ਰਧਾਨ
ਨਾਗਰ ਸਿੰਘ ਨਾਗੋ, ਬਿੰਦਰ ਸਿੰਘ, ਟੀਟੂ ਦੀਕਸ਼ਤ, ਸਹਿਰੀ ਪ੍ਰਧਾਂਨ ਸਤਿੰਦਰ
ਸਿੰਘ ਨਿੱਕਾ, ਸਰਪੰਚ ਰਣਦੀਪ ਸਿੰਘ ਢਿਲਵਾਂ, ਗੁਰਜੰਟ ਸਿੰਘ ਢਿਲਵਾਂ, ਜਸਵੀਰ
ਕੌਰ ਸਰਪੰਚ , ਬਲਦੇਵ ਸਿੰਘ ਸਾਧੂ ਸਿੰਘ ਧਾਲੀਵਾਲ, ਮਾਸਟਰ ਪ੍ਰੇਮ ਨਾਥ,
ਤਰਨਜੀਤ ਸਿੰਘ ਦੁੱਗਲ, ਮੁਨੀਸ਼ ਭਾਈਰੂਪਾ ਆੜਤੀਆਂ ਪ੍ਰਧਾਂਨ, ਸ਼ਾਮ ਲਾਲ ਗੌੜ,
ਪ੍ਰੇਮ ਪ੍ਰੀਤਮ ਜਿੰਦਲ, ਰਾਕੇਸ਼ ਤਾਜੋ, ਨੱਥਾ ਸਿੰਘ ਧਾਲੀਵਾਲ,, ਗੁਰਬਿੰਦਰ
ਸਿੰਘ ਵਾਸੀ, ਅਮਰ ਸਿੰਘ ਨਾਥੀ,, ਜਸਵੀਰ ਸਿੰਘ ਕੌਠੇ ਨਰੰਜਨ ਸਿੰਘ ਵਾਲਾ,
ਸਰਪੰਚ ਗੁਰਜੀਤ ਸਿੰਘ ਬਦਰਾ, ਅਮ੍ਰਿਤਪਾਲ ਧੌਲਾ ਸਰਪੰਚ , ਜਨਕ ਮੌੜ, ਐਸ
ਕੁਮਾਰ, ਸੁਸੀਲ ਕੁਮਾਰ ਸੰਤਾ,, ਮੇਜਰ ਸਿੰਘ, ਸਤਿਨਾਮ ਠੋਕਾ, ਸਾਬਕਾ ਸੋਰਪੰਚ
ਰਾਮ ਸਿੰਘ ਮਹਿੱਤਾ, ਸੁਰਿੰਦਰ ਖੱਟਰਕਾ, ਹੇਮ ਰਾਜ ਸੰਟੀ, ਸੱਤਪਾਲ ਪੱਖੋ ਆਦਿ
ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਭਾਜਪਾ ਦੇ ਵਰਕਰ ਅਤੇ ਹਲਕੇ ਦੇ ਲੋਕ
ਮੋਜੂਦ ਸਨ। (17/01/2012)
|