ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ
ਮੇਜਰ ਮਾਂਗਟ, ਟੋਰਾਂਟੋ

 

ਕਲਾ ਕੇਂਦਰ ਟੋਰਾਂਟੋ ਵਲੋਂ 6 ਮਈ 2012, ਦਿਨ ਐਤਵਾਰ ਨੂੰ ਬਰੈਂਪਟਨ ਸ਼ਹਿਰ ਦੇ ਮੈਲਨੀ ਅਤੇ ਸਟੀਲ ਦੇ ਕੋਨੇ ਤੇ ਸਥਿਤ ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ ਵਿਚ, ਦੁਪਹਿਰ ਬਾਰਾਂ ਵਜੇ, ਸਾਹਿਤ ਪ੍ਰੇਮੀਆਂ ਦੇ ਇਕੱਠ ਵਿਚ ਬਲਬੀਰ ਕੌਰ ਸੰਘੇੜਾ, ਮਿਨੀ ਗਰੇਵਾਲ ਅਤੇ ਮੇਜਰ ਮਾਂਗਟ ਹੁਰਾਂ ਦੁਆਰਾ ਲਿਖਿਆਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ ।

ਕਲਾ ਕੇਂਦਰ ਟੋਰਾਂਟੋ ਦੀ ਸਥਾਪਨਾ 1993 ਵਿਚ ਬਲਬੀਰ ਸੰਘੇੜਾ, ਮੇਜਰ ਮਾਂਗਟ ਅਤੇ ਮੇਜਰ ਨਾਗਰਾ ਦੁਆਰਾ ਕੀਤੀ ਗਈ ਸੀ। ਸਭ ਤੋਂ ਪਹਿਲਾਂ ਇਸ ਸੰਸਥਾ ਨੇ ਮਾਲਟਨ ਦੇ ਕਮਿਉਨਿਟੀ ਸੈਂਟਰ ਵਿਖੇ, ਕੋਈ ਤਿੰਨ ਸੌ ਬੰਦਿਆਂ ਦੇ ਇਕੱਠ ਵਿਚ, ਤਬਲਾ ਵਾਦਕ ਲਛਮਣ ਸਿੰਘ ਸੀਨ ਅਤੇ ਸਿਤਾਰ ਵਾਦਕ ਕਿਨਰ ਸੀਨ ਦਾ ਧਮਾਕੇਦਾਰ ਪ੍ਰੋਗਰਾਮ ਪੇਸ਼ ਕੀਤਾ। ਸਮੇਂ ਸਮੇਂ ਇਸ ਸੰਸਥਾ ਨੇ ਦਰਜਨ ਕੁ ਕਿਤਾਬਾਂ ਰਿਲੀਜ਼ ਕੀਤੀਆਂ ਅਤੇ ਇਨ੍ਹਾਂ ਤੇ ਗੋਸ਼ਟੀਆਂ ਕਰਵਾਈਆਂ। ਅਜ ਇਸ ਸੰਸਥਾ ਨੇ ਨਾਮਵਰ ਸਾਹਿਤਕਾਰਾਂ ਤੇ ਪਾਠਕਾਂ ਦੇ ਭਰਪੂਰ ਇਕੱਠ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ। ਇਨ੍ਹਾਂ ਪੁਸਤਕਾਂ ਤੇ ਵਿਦਵਾਨਾਂ ਵਲੋਂ ਪਰਚੇ ਪੜੇ ਗਏ ਅਤੇ ਭਰਪੂਰ ਚਰਚਾ ਕੀਤੀ ਗਈ। ਬਹੁਤ ਸਵਾਦਿਸ਼ਟ ਪ੍ਰੀਤੀ ਭੋਜਨ ਪਰੋਸਿਆ ਗਿਆ ਅਤੇ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।

ਪ੍ਰਸਿੱਧ ਕਹਾਣੀਕਾਰ ਅਤੇ ਹਸਮੁਖ ਸੁਭਾਅ ਦੇ ਮਾਲਿਕ ਕੁਲਜੀਤ ਮਾਨ ਨੇ ਮੰਚ ਸੰਭਾਲਿਆ। ਉਨ੍ਹਾਂ ਨੇ ਸਭ ਨੂੰ ਜੀਅ ਆਇਆਂ ਕਹਿਣ ਉਪਰੰਤ ਮੇਜਰ ਮਾਂਗਟ, ਬਲਬੀਰ ਕੌਰ ਸੰਘੇੜਾ ਅਤੇ ਮਿਨੀ ਗਰੇਵਾਲ ਦੇ ਨਾਲ ਨਾਲ ਭਾਰਤ ਤੋਂ ਕੈਨੇਡਾ ਦੇ ਦੌਰੇ ਤੇ ਆਈ ਹੋਈ ਨਾਮਵਰ ਕਵਿੱਤਰੀ ਡਾ: ਗੁਰਮਿੰਦਰ ਸਿੱਧੂ ਨੂੰ ਵੀ ਸਮਾਗਮ ਦੇ ਪ੍ਰਧਾਨਗੀ-ਮੰਡਲ ਵਿਚ ਮੰਚ ਤੇ ਸ਼ਾਮਿਲ ਹੋਣ ਲਈ ਸੱਦਾ ਦਿਤਾ। ਗੌਰਮਿੰਟ ਕਾਲਜ, ਚੰਡੀਗੜ ਤੋਂ ਆਏ ਤੇ ਨਾਟਕ ਦੇ ਖੇਤਰ ਦੀ ਮਸ਼ਹੂਰ ਸਖਸ਼ੀਅਤ, ਜੋ ਕਿ ਦਰਜਨ ਫਿਲਮਾਂ ਵਿਚ ਵੀ ਕੰਮ ਕਰ ਚੁੱਕੇ ਹਨ, ਪ੍ਰੋ: ਕਮਲਜੀਤ ਕੌਰ ਢਿੱਲੋਂ ਦੁਆਰਾ ਸ਼ਮਾ ਰੌਸ਼ਨ ਕਰਵਾਕੇ ਸਮਾਗਮ ਦਾ ਆਰੰਭ ਕੀਤਾ।

ਕੁਲਜੀਤ ਜੀ ਨੇ ਸ੍ਰੋਤਿਆਂ ਨੂੰ ਦਸਿਆ ਕਿ ਅਜ ਮੇਜਰ ਮਾਂਗਟ ਦੁਆਰਾ ਰਚਿਤ ‘ਮੋਮਬੱਤੀ’, ਬਲਬੀਰ ਸੰਘੇੜਾ ਦੁਆਰਾ ਸੰਪਾਦਿਤ ‘ਉੱਤਰੀ ਅਮਰੀਕਾ ਦੀਆਂ ਕਹਾਣੀਆਂ ਔਰਤਾਂ ਦੀਆਂ ਕਲਮਾਂ ਤੋਂ’ ਅਤੇ ਮਿਨੀ ਗਰੇਵਾਲ ਦੁਆਰਾ ਲਿਖਿਆ ਸਫਰਨਾਮਾ ‘ਅਣਜਾਣੀਆਂ ਧਰਤੀਆਂ’ ਰਿਲੀਜ਼ ਕੀਤੀਆਂ ਜਾਣਗੀਆਂ ਤੇ ਇਨ੍ਹਾਂ ਤੇ ਗੋਸ਼ਟੀ ਵੀ ਹੋਵੇਗੀ ।

ਸਭ ਤੋਂ ਪਹਿਲਾਂ ਬਲਬੀਰ ਸੰਘੇੜਾ ਜੀ ਦੁਆਰਾ ਸੰਪਾਦਿਤ ਕਹਾਣੀਆਂ ਦੀ ਪੁਸਤਕ ‘ਉੱਤਰੀ ਅਮਰੀਕਾ ਦੀਆਂ ਕਹਾਣੀਆਂ ਔਰਤਾਂ ਦੀਆਂ ਕਲਮਾਂ ਤੋਂ’ ਉਨ੍ਹਾਂ ਦੀ ਪੋਤਰੀ ਤੇ ਨਵੀਂ ਪੀੜ੍ਹੀ ਦੀ ਪ੍ਰਤੀਨਿੱਧ ਕਮੀਲ ਸੰਘੇੜਾ ਨੇ ਰਿਲੀਜ਼ ਕੀਤੀ। ਕਮੀਲ ਨੇ ਕਿਹਾ ਕਿ ਮੇਰੇ ਦਾਦੀ ਜੀ ਮਹਾਨ ਹਨ ਅਤੇ ਮੈਂ ਇਨ੍ਹਾਂ ਵਰਗੀ ਬਨਣਾ ਚਾਹਾਂਗੀ । ਇਸ ਪੁਸਤਕ ਤੇ ਡਾ. ਜਤਿੰਦਰ ਕੌਰ ਰੰਧਾਵਾ ਨੇ ਬਹੁਤ ਵਧੀਆ ਪਰਚਾ ਪੜ੍ਹਿਆ ਅਤੇ ਇਸ ਸੰਗ੍ਰਹਿ ਵਿਚ ਸ਼ਾਮਿਲ ਹਰ ਇਕ ਕਹਾਣੀ ਤੇ ਖੁੱਲ ਕੇ ਚਰਚਾ ਕੀਤੀ ।

ਬਲਬੀਰ ਕੌਰ ਸੰਘੇੜਾ ਇਕ ਸਮਰੱਥ ਕਹਾਣੀਕਾਰਾ ਹੈ ਜਿਸਨੇ ਕਹਾਣੀ ਲਿਖਣ ਦੇ ਨਾਲ ਨਾਲ ਸਫਲ ਨਾਵਲ ਵੀ ਲਿਖੇ ਹਨ । ਇਸ ਬਾਰ ਬਲਬੀਰ ਸੰਘੇੜਾ ਨੇ ਕੈਨੇਡਾ ਤੇ ਅਮਰੀਕਾ ਦੀਆਂ 14 ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਪੁਸਤਕ ਸੰਪਾਦਿਤ ਕੀਤੀ ਹੈ । ਸੂਝਵਾਨ ਸੰਪਾਦਿਕਾ ਨੇ ਜਰੂਰ ਇਹ ਸੋਚਿਆ ਹੋਵੇਗਾ ਕਿ ਸਾਹਿਤ ਦੇ ਬਹੁਤ ਸਾਰੇ ਸੰਗ੍ਰਹਿ ਛਪਦੇ ਹਨ ਜਿਨ੍ਹਾਂ ਵਿਚ ਇੱਕਾ-ਦੁੱਕਾ ਲੇਖਿਕਾਵਾਂ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਹੈ ਤੇ ਕਿਉਂ ਨਾ ਇਕ ਅਜਿਹਾ ਸੰਗ੍ਰਹਿ ਤਿਆਰ ਕੀਤਾ ਜਾਵੇ ਜਿਸ ਵਿਚ ਕੇਵਲ ਤੇ ਕੇਵਲ ਔਰਤ ਕਹਾਣੀਕਾਰਾਂ ਨੂੰ ਹੀ ਸ਼ਾਮਿਲ ਕੀਤਾ ਜਾਵੇ। ਇਸ ਲਈ ਉਨ੍ਹਾਂ ਨੇ ਉਹੀ ਕਹਾਣੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਜਿਹੜੀਆਂ ਔਰਤ-ਮਨ, ਉਸਦੇ ਫਿਕਰ ਤੇ ਉਸਦੇ ਅੰਦਰ ਵਸਦੇ ਡਰ ਦੀ ਤਰਜ਼ਮਾਨੀ ਕਰਦੀਆਂ ਹਨ। ਬਲਬੀਰ ਸੰਘੇੜਾ ਨੇ ਔਰਤ ਦੀਆਂ ਸਮੱਸਿਆਵਾਂ, ਉਨ੍ਹਾਂ ਦੀਆਂ ਸੀਮਾਂਵਾਂ, ਉਨ੍ਹਾਂ ਦਾ ਚਿੰਤਨ, ਉਨ੍ਹਾਂ ਦੀ ਵੇਦਨਾ, ਅੰਦਰਲੀ ਭਟਕਣ ਦੇ ਅਨੰਤ ਰੰਗਾਂ ਦਾ ਇਕ ਲਾਜਵਾਬ ਕੌਲਾਜ ਤਿਆਰ ਕੀਤਾ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ । ਇਸ ਪੁਸਤਕ ਵਿਚਲੀਆਂ ਔਰਤਾਂ ਪ੍ਰਦੇਸਾਂ ਵਿਚ ਇਕੱਲਤਾ ਦਾ ਸਰਾਪ ਹੰਢਾਉਂਦੀਆਂ ਹਨ, ਇਕੱਲੀਆਂ ਬੱਚੇ ਪਾਲਦੀਆਂ ਹਨ, ਹੱਡ ਭੰਨਵੀਂ ਮੁਸ਼ੱਕਤ ਕਰਦੀਆਂ ਹਨ, ਆਪਣੇ ਹੱਕਾਂ ਲਈ ਲੜਦੀਆਂ ਵੀ ਹਨ । ਕਦੇ ਕਦੇ ਉਹਨਾਂ ਵਿਚੋਂ ਕੋਈ ਪੜ੍ਹ ਲਿਖਕੇ ‘ਪਰਫੈਕਟ ਹਸਬੈਂਡ’ ਨੂੰ ਭਾਲਦੀ ਇਕੱਲੀ ਵੀ ਰਹਿ ਜਾਂਦੀ ਹੈ ਤੇ ਸਭ ਕਾਸੇ ਦੇ ਹੁੰਦਿਆਂ ਵੀ ਇਕ ਉਦਾਸੀਨ ਅਵਸਥਾ ਹੰਢਾਉਂਦੀ ਹੈ ਕਿਉਂਕਿ ਸੁਭਾਵਿਕ ਤੌਰ ਤੇ ਔਰਤ ਇਕ ਘਰ-ਪਰਿਵਾਰ ਹੀ ਸਿਰਜਣਾ ਚਾਹੁੰਦੀ ਹੈ ਜਿਸ ਦੀਆਂ ਚਾਰੇ ਕੰਧਾਂ ਸਾਬਤ-ਸਬੂਤ ਹੋਣ। ਬਲਬੀਰ ਸੰਘੇੜਾ ਨੇ ਨਾ ਕੇਵਲ ਇਨ੍ਹਾਂ ਕਥਾਵਾਂ ਨੂੰ ਇਕੱਠਿਆਂ ਕਰਕੇ ਪੇਸ਼ ਕੀਤਾ ਸਗੋਂ ਇਸਦੇ ਮੁਖਬੰਦ ਵਜੋਂ ਇਸ ਪੁਸਤਕ ਦੀ ਇਕ ਇਕ ਕਹਾਣੀ ਤੇ ਉਸਦੀ ਲੇਖਿਕਾ ਬਾਰੇ ਵੀ ਭਰਪੂਰ ਜਾਣਕਾਰੀ ਦਿਤੀ।

ਸਫਰਨਾਮਾ ਲਿਖਣਾ ਬਹੁਤ ਮੁਸ਼ਕਲ ਕਾਰਜ ਹੁੰਦਾ ਹੈ । ਇਹ ਕੇਵਲ ਕਿਸੇ ਦੀ ਯਾਤਰਾ ਹੀ ਨਹੀਂ ਹੁੰਦੀ ਸਗੋਂ ਯਾਤਰੂ ਹਰ ਘਟਨਾ, ਹਰ ਦ੍ਰਿਸ਼ ਨੂੰ ਜੀਉਂਦਾ ਹੈ ਅਤੇ ਮਹਿਸੂਸ ਕਰਕੇ ਲਿਖਦਾ ਹੈ। ਸਫਰ ਦੌਰਾਨ ਬਹੁਤ ਕੁਛ ਵਾਪਰਦਾ ਹੈ ਜਿਸਦੀ ਚੋਣ ਕਰਕੇ ਲੇਖਕ ਪਾਠਕਾਂ ਤਕ ਪਹੁੰਚਾਉਂਦਾ ਹੈ ਤੇ ਪਾਠਕ ਲੇਖਕ ਦੀ ਨਜ਼ਰ ਤੋਂ ਕਿਸੇ ਬਿਗਾਨੀ ਧਰਤੀ ਨੂੰ ਵੇਖਦਾ ਹੈ। ਪੰਜਾਬੀ ਵਿਚ ਬਹੁਤ ਘਟ ਸਫਰਨਾਮੇ ਲਿਖੇ ਗਏ ਹਨ ਅਤੇ ਮਿਨੀ ਗਰੇਵਾਲ ਨੂੰ ਪੰਜਾਬੀ ਦੀ ਪਹਿਲੀ ਔਰਤ ਸਫਰਨਾਮਾ ਲੇਖਕ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ । ਇਹ ਸਾਰੀਆਂ ਪੰਜਾਬਣਾਂ ਲਈ ਬੜੇ ਮਾਣ ਵਾਲੀ ਗਲ ਹੈ ਕਿ ਉਨ੍ਹਾਂ ਦੀ ਇਕ ਸਾਥਣ, ਮਿਨੀ ਗਰੇਵਾਲ ਨੇ ਇਕਿਲਆਂ ਸੇਂਟ ਪੀਟਰਜ਼ਬਰਗ, ਰੂਸ, ਸਾਇਬੇਰੀਆ ਤੇ ਚੀਨ ਦਾ ਸਫਰ ਕੀਤਾ ਤੇ ਇਸ ਸਫਰ ਦੇ ਅਨੁਭਵਾਂ ਨੂੰ ਸਾਡੇ ਨਾਲ ਸ਼ਬਦਾਂ ਤੇ ਤਸਵੀਰਾਂ ਦੀ ਜੁਬਾਨੀ ਸਾਂਝੇ ਕੀਤਾ । ਉਨਾਂ ਦੁਆਰਾ ਲਿਖੇ ਸਫਰਨਾਮੇ, ‘ਅਣਜਾਣੀਆਂ ਧਰਤੀਆਂ’ ਦੇ ਸਰਵਰਕ ਉਪਰ ਵੀ ਸਾਇਬੇਰੀਆ ਦੇ ਇਕ ਪਿੰਡ ਦੀ ਹੀ ਤਸਵੀਰ ਛਪੀ ਹੋਈ ਹੈ ਅਤੇ ਉਨ੍ਹਾਂ ਇਸ ਸਫਰ ਨੂੰ ਨਕਸ਼ੇ ਰਾਹੀਂ ਵੀ ਪੁਸਤਕ ਦੇ ਮੂਹਰਲੇ ਪੰਨੇ ਤੇ ਦਰਸਾਇਆ ਹੈ।

ਮਿਨੀ ਗਰੇਵਾਲ ਹੋਰਾਂ ਦੁਆਰਾ ਰਚਿਤ ‘ਅਣਜਾਣੀਆਂ ਧਰਤੀਆਂ’ ਨੂੰ ਸਮੂਹ ਗਰੇਵਾਲ ਪਰਿਵਾਰ, ਕਿਰਪਾਲ ਸਿੰਘ ਪੰਨੂ ਤੇ ਮੰਚ ਤੇ ਸੁਸ਼ੋਭਿਤ ਸਮੂਹ ਹਸਤੀਆਂ ਵਲੋਂ ਰਿਲੀਜ ਕੀਤਾ ਗਿਆ। ਹੁਣ ਮੇਜਰ ਸਿੰਘ ਨਾਗਰਾ ਹੋਰੀ ਮੰਚ ਸੰਚਾਲਨ ਦੀ ਜਿੰਮੇਵਾਰੀ ਸੰਭਾਲੀ ਹੋਈ ਸੀ। ਉਨ੍ਹਾਂ ਨੇ ਮੰਨੇ ਪ੍ਰਮੰਨੇ ਕਹਾਣੀਕਾਰ ਕੁਲਜੀਤ ਮਾਨ ਜੀ ਨੂੰ ਇਸ ਪੁਸਤਕ ਤੇ ਪਰਚਾ ਪੜਣ ਲਈ ਸੱਦਾ ਦਿਤਾ। ਕੁਲਜੀਤ ਹੋਰੀਂ ‘ਅਣਜਾਣੀਆਂ ਧਰਤੀਆਂ’ ਤੇ ਆਪਣਾ ਲਿਖਿਆ ਬੇਹਦ ਕਾਵਿਕ ਸ਼ੈਲੀ ਵਿਚ ਲਿਖਿਆ ਪਰਚਾ ਬੇਹਦ ਰੌਚਕ ਅੰਦਾਜ਼ ਵਿਚ ਪੜਿਆ । ਕੁਲਜੀਤ ਮਾਨ ਜੀ ਨੇ ਮਿਨੀ ਗਰੇਵਾਲ ਦੀ ਖੂਬਸੂਰਤ ਸ਼ਖਸੀਅਤ, ਉਨਾਂ ਦੇ ਖੂਬਸੂਰਤ ਸਫਰ ਤੇ ਸਫਰਨਾਮੇ ਦੀ ਭਰਪੂਰ ਚਰਚਾ ਤੇ ਸ਼ਲਾਘਾ ਕੀਤੀ।

ਮੇਜਰ ਮਾਂਗਟ ਮੁਖ ਧਾਰਾ ਦਾ ਕਹਾਣੀਕਾਰ ਹੈ ਜਿਸਦੇ ਪਾਠਕਾਂ ਦਾ ਦਾਇਰਾ ਬਹੁਤ ਵੱਡਾ ਹੈ । ਉਸਨੇ ਗਿਣਤੀ ਤੇ ਗੁਣਾਂ ਦੋਹਾਂ ਪੱਖੋਂ ਹੀ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ । ‘ਮੋਮਬੱਤੀ’ ਮੇਜਰ ਮਾਂਗਟ ਦਾ ਨਵ-ਪ੍ਰਕਾਸ਼ਤ ਕਹਾਣੀ ਸੰਗ੍ਰਹਿ ਹੈ, ਜਿਸ ਨੂੰ ਸ੍ਰੀ ਸੁਰਜਨ ਜੀਰਵੀ, ਬਲਰਾਜ ਚੀਮਾਂ, ਸੁਖਮਿੰਦਰ ਰਾਮਪੁਰੀ, ਜਸਵੀਰ ਕਾਲਰਵੀ, ਡਾ: ਗੁਰਮਿੰਦਰ ਸਿੱਧੂ ਅਤੇ ਮਾਂਗਟ ਪਰਿਵਾਰ ਨੇ ਰਿਲੀਜ਼ ਕੀਤਾ। ਪੰਜਾਬੀ ਸਾਹਿਤ ਦੇ ਪ੍ਰਸਿੱਧ ਤੇ ਹਰਮਨ ਪਿਆਰੇ ਲੇਖਕ ਜਸਵੀਰ ਕਾਲਰਵੀ ਜੀ ਨੇ ‘ਮੋਮਬੱਤੀ’ ਤੇ ਆਪਣਾ ਪਰਚਾ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਨੇ ਮੇਜਰ ਮਾਂਗਟ ਦੀ ਕਹਾਣੀ-ਕਲਾ ਦੀ ਭਰਪੂਰ ਸਮੀਖਿਆ ਤੇ ਰਜ ਕੇ ਸ਼ਲਾਘਾ ਕੀਤੀ । ਇਹ ਪਰਚਾ ਵੀ ਖੂਬ ਪ੍ਰਭਾਵ ਛੱਡ ਗਿਆ।

‘ਮੋਮਬੱਤੀ’ ਵਿਚ ਮੇਜਰ ਮਾਂਗਟ ਦੀ ਕਹਾਣੀ ਕਲਾ ਸਿਖਰ ਤੇ ਹੈ । ਇਸ ਵਿਚ ਚੁਣੇ ਹੋਏ ਵਿਸ਼ੇ ਪਰਦੇਸਾਂ ਤੇ ਖਾਸ ਕਰਕੇ ਕੈਨੇਡਾ ਵਿਚ ਵਸਦੇ ਪੰਜਾਬੀਆਂ ਦੇ ਜੀਵਨ ਨਾਲ ਸੰਬੰਧਿਤ ਹਨ । ਉਹ ਪਰਵਾਸ ਕਰ ਰਹੇ ਲੋਕਾਂ ਦੀਆਂ ਆਰਥਿਕ ਤੰਗੀਆਂ, ਸਮਾਜਿਕ ਸਮੱਸਿਆਵਾਂ, ਨਿਘਰ ਰਹੇ ਘਰੇਲੂ ਰਿਸ਼ਤਿਆਂ, ਮਾਂ ਬਾਪ ਤੇ ਬੱਚਿਆਂ ਵਿਚਲੇ ਪਾੜੇ ਤੇ ਕੈਨੇਡਾ ਵਿਚ ਸਥਾਪਿਤ ਹੋਣ ਲਈ ਜਦੋਜਹਿਦ ਕਰਦੇ ਲੋਕਾਂ ਦੀਆਂ ਸਮਸਿਆਵਾਂ ਅਤੇ ਖਾਸ ਕਰਕੇ ਪ੍ਰਦੇਸਾਂ ਵਿਚਲੇ ਅਜਨੀਬੀਅਤਪੁਣੇ ਨਾਲ ਪੀੜਿਤ ਲੋਕਾਂ ਦੀ ਗਲ ਕਰਦਾ, ਲੋਕਾਂ ਦਾ ਕਹਾਣੀਕਾਰ ਹੈ । ਉਸਦੀਆਂ ਕਹਾਣੀਆਂ ਪਾਠਕ ਨੂੰ ਕਦੇ ਰਿਸ਼ਤਿਆਂ ਅਤੇ ਸਮਾਜ ਨੂੰ ਸਮਝਣ ਵਿਚ ਸਹਾਈ ਹੁੰਦੀਆਂ ਹਨ ਅਤੇ ਕਦੇ ਨਿਰਾਸ਼ਾ ਵਿਚੋਂ ਨਿਕਲਣ ਦੇ ਹਲ ਸੁਝਾਉਂਦੀਆਂ ਹਨ । ਮੋਮਬੱਤੀ ਕਹਾਣੀ ਵਿਚ ਉਹ ਪੈਸੇ ਦੀ ਖਾਤਿਰ ਵਿਦੇਸ਼ਾਂ ਵਿਚ ਦੇਹ-ਵਪਾਰ ਦੇ ਨਰਕ ਵਿਚ ਰੁਲ ਰਹੀਆਂ ਕੁੜੀਆਂ ਤੇ ਸਮਾਜ ਵਿਚ ਮੰਨੇ ਪ੍ਰਮੰਨੇ ਵਿਅਕਤੀਆਂ ਦਾ, ਜੋ ਇਨ੍ਹਾਂ ਦੇ ਰਖਵਾਲੇ ਬਨਣ ਦੀ ਬਜਾਇ ਇਨ੍ਹਾਂ ਦੇ ਖਰੀਦਦਾਰ/ਗਾਹਕ ਬਣੇ ਹੋਏ ਹਨ, ਦਾ ਪਰਦਾ-ਫਾਸ਼ ਕਰਦਾ ਹੈ। ਸਾਰੇ ਸ੍ਰੋਤਿਆਂ ਨੇ ਇਸ ਪੁਸਤਕ ਦਾ ਵੀ ਭਰਪੂਰ ਇਸਤਕਬਾਲ ਕੀਤਾ। ਮਾਂਗਟ ਹੋਰੀਂ ਇਸ ਲਈ ਵਧਾਈ ਦੇ ਹੱਕਦਾਰ ਹਨ ।

ਗੋਸ਼ਟੀ ਦੇ ਸੰਜੀਦਾ ਮਾਹੌਲ ਵਿਚੋਂ ਕੱਢਣ ਲਈ ਸ਼ਿਵਰਾਜ ਸਨੀ, ਇਕਬਾਲ ਬਰਾੜ, ਸੁਖਮਿੰਦਰ ਰਾਮਪੁਰੀ ਅਤੇ ਹਰਮੇਸ਼ ਨੇ ਦੇ ਗੀਤ ਪੇਸ਼ ਕੀਤੇ ਗਏ । ਪਰਚਿਆਂ ਤੇ ਬਹਿਸ ਦੇ ਦੌਰਾਨ ਸੁਰਜੀਤ, ਜਸਵਿੰਦਰ ਸੰਧੂ, ਕਮਲਜੀਤ ਕੌਰ ਢਿੱਲੋਂ, ਬਲਰਾਜ ਚੀਮਾ, ਸੁਖਮਿੰਦਰ ਰਾਮਪੁਰੀ, ਸੁਖਿੰਦਰ (ਸੰਪਾਦਕ ਸੰਵਾਦ) ਅੰਕਲ ਦੁੱਗਲ, ਨਾਹਰ ਔਜਲਾ, ਪ੍ਰਵੀਨ ਕੌਰ (ਚਿਤਰਕਾਰ) ਬਰਜਿੰਦਰ ਗੁਲਾਟੀ, ਗੁਰਦਾਸ ਮਿਨਹਾਸ, ਡਾ: ਅਰਵਿੰਦਰ ਕੌਰ, ਜਗਦੇਵ ਨਿੱਝਰ, ਅਤੇ ਸੁਰਜਨ ਜੀਰਵੀ ਨੇ ਹਿੱਸਾ ਲਿਆ ਅਤੇ ਤਿੰਨੋ ਲੇਖਕਾਂ ਨੂੰ ਵਧਾਈਆਂ ਦਿਤੀਆਂ।

ਸਮਾਗਮ ਦੀ ਸਮਾਪਤੀ ਡਾ: ਗੁਰਮਿੰਦਰ ਸਿੱਧੂ ਦੇ ਪ੍ਰਧਾਨਗੀ ਭਾਸ਼ਨ ਅਤੇ ਇੱਕ ਖੂਬਸੂਰਤ ਕਵਿਤਾ ਨਾਲ ਹੋਈ। ਮੇਜਰ ਸਿਘ ਨਾਗਰਾ ਨੇ ਕਲਾ ਕੇਂਦਰ ਟੋਰਾਂਟੋ ਵਲੋਂ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਹ ਸਮਾਗਮ ਬਹੁਤ ਹੀ ਸਫਲ ਹੋ ਨਿਬੜਿਆ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਵਿੱਚ ਹੇਠ ਲਿਖੀਆਂ ਮਹੱਤਵਪੂਰਨ ਸਖਸ਼ੀਅਤਾਂ ਨੇ ਵੀ ਪ੍ਰਗਰਾਮ ਵਿੱਚ ਸ਼ਮੂਲੀਅਤ ਕੀਤੀ ਜਿਨਾ ਵਿਚ ਨਾਮਵਰ ਕਵਿੱਤਰੀ ਨੀਰੂ ਅਸੀਮ, ਸੁਰਿੰਦਰ ਸੁਰਿੰਦ, ਨਿਰਮਲ ਨਿੱਝਰ, ਰਸ਼ਪਿੰਦਰ ਮਾਂਗਟ, ਜੋਗਿੰਦਰ ਸੰਘੇੜਾ, ਤਰਿਮਨ, ਕਰਮਨ, ਬਿਸਮਨ, ਅਮਨ ਧਾਲੀਵਾਲ, ਗੁਰਪਿੰਦਰ ਬੰਟੂ, ਦਲਜੀਤ ਸਿੰਘ ਮੋਗਾ (ਸਕਾਈਡੋਮ ਆਟੋ) ਹਰਜੀਤ ਬਾਜਵਾ (ਪੱਤਰਕਾਰ) ਦਪਿੰਦਰ ਸਿੰਘ ਲੂੰਬਾ (ਫਸਟ ਚੁਅਇਸ ਟੀ ਵੀ ਚੈਨਲ), ਸਰਲਾ ( ਇੰਚਾਰਜ ਬਰੈਂਪਟਨ ਲਾਇਬਰੇਰੀ) ਗੁਰਪ੍ਰੀਤ ਕੌਰ, ਪਰਾਗ, ਮਨਮੋਹਨ ਗੁਲਾਟੀ, ਲਾਲ ਸਿੰਘ ਸੰਘੇੜਾ ਅਤੇ ਅਨੇਕਾਂ ਹੋਰ ਸਖਸ਼ੀਅਤਾਂ ਨੇ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕੁਲਜੀਤ ਮਾਨ ਤੇ ਮੇਜਰ ਸਿੰਘ ਨਾਗਰਾ ਵਲੋਂ ਬਾਖੂਬੀ ਕੀਤਾ ਗਿਆ।

ਰਿਪੋਰਟ ਕਰਤਾ
ਮੇਜਰ ਮਾਂਗਟ

16/05/12

 


       

2011 ਦੇ ਲੇਖ

  ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ
ਮੇਜਰ ਮਾਂਗਟ, ਟੋਰਾਂਟੋ
ਮਲੇਸ਼ੀਆ ਨੇ ਪਹਿਲੀ ਵਾਰ ਜਿੱਤਿਆ ਹਾਕੀ ਕੱਪ, ਭਾਰਤ ਦਾ ਰਿਹਾ ਤੀਜਾ ਸਥਾਨ
ਪਾਕਿਸਤਾਨ ਦੇ ਮਨਸੂਬਿਆਂ 'ਤੇ ਫ਼ਿਰਿਆ ਪਾਣੀ

ਰਣਜੀਤ ਸਿੰਘ ਪ੍ਰੀਤ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੀਪਲਜ਼ ਫ਼ੋਰਮ ਦੇ ਦਸਵੇਂ ਸਮਾਗਮ ‘ਲੋਕਰੰਗ’ ਵਿੱਚ ਪੰਜ ਸ਼ਖ਼ਸੀਅਤਾਂ ਸਨਮਾਨਿਤ
ਸੂਫ਼ੀਆਨਾ ਗਾਇਕੀ ਅਤੇ ਨਾਟਕ ਨੇ ਸੈਂਕੜੇ ਦਰਸ਼ਕਾਂ ਨੂੰ ਕੀਲਿਆ

ਖੁਸ਼ਵੰਤ ਬਰਗਾੜੀ, ਕੋਟਕਪੂਰਾ
ਪੰਜਾਬੀ ਸਾਹਿਤ ਸਭਾ ਕੈਲਗਿਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ
ਕੁਲਬੀਰ ਸਿੰਘ ਸ਼ੇਰਗਿੱਲ, ਕੈਲਗਿਰੀ
ਬਾਬਾ ਪੂਰਨ ਦਾਸ ਜੀ ਦੀ ਬਰਸੀ ਮਨਾਈ
ਜਤਿੰਦਰ ਜਤਿਨ ਕੰਬੋਜ, ਪਟਿਆਲਾ
ਅਮਨ ਕੱਲਬ ਮਲੇਸ਼ੀਆ ਨੇ ਕਰਾਇਆ ਪੰਜਵਾਂ ਸ਼ਾਨਦਾਰ ਕਬੱਡੀ ਕੱਪ
ਇੰਦਰ ਸਿੰਘ ਰਾਇਕੋਟ, ਮਲੇਸ਼ੀਆ
ਕਹਾਣੀਕਾਰ ਲਾਲ ਸਿੰਘ  ਦਾ
ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼

ਦੁਆਬੇ ਦਾ ਮਾਣ -ਇੱਕ ਸਖਸ਼ੀਅਤ - ਇੱਕ ਸੰਸਥਾ “ ਕਹਾਣੀਕਾਰ ਲਾਲ ਸਿੰਘ ”
ਅਮਰਜੀਤ ਮਠਾਰੂ, ਦਸੂਹਾ, ਹੁਸ਼ਿਆਰਪੁਰ
ਆਜ਼ਾਦ ਸਪੋਰਟਸ ਕੱਲਬ ਨਾਰਵੇ ਵੱਲੋ ਵਿਸਾਖੀ ਨੂੰ ਸਮਰਪਿੱਤ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਆਖ਼ਰੀ ਓਲੰਪਿਕ ਹਾਕੀ ਟੀਮ ਦੀ ਚੋਣ ਲਈ, ਆਖ਼ਰੀ ਮੁਕਾਬਲਾ
ਰਣਜੀਤ ਸਿੰਘ ਪ੍ਰੀਤ
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ
ਮਲੇਸ਼ਿਆ ਦੇ ਵਿਚ  ਹੋ ਗਏ ਟਾਕਰੇ ਇਕ ਬਾਰ ਫਿਰ ਕਬੱਡੀ ਸ਼ੇਰਾਂ ਦੇ ....
ਇੰਦਰ ਸਿੰਘ ਰਾਇਕੋਟ
ਆਨੰਦ ਮੈਰਿਜ ਐਕਟ ਵਿਚ ਸੋਧ ਨੂੰ ਪਰਵਾਨਗੀ
ਹਰਬੀਰ ਸਿੰਘ ਭੰਵਰ
ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਵਿਖੇ ਕਨੇਡਾ ਤੋਂ ਆਏ ਮਹਿਮਾਨ ਇਕਬਾਲ ਅਤੇ ਸੁਖਸਾਗਰ ਰਾਮੂਵਾਲੀਆ ਦਾ ਸਨਮਾਨ
ਅੰਮ੍ਰਿਤ ਅਮੀ
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੱਬਡੀ ਖਿਡਾਰੀ ਸਾਬੀ ਪੱਤੜ (ਨਾਰਵੇ) ਬੂਲਟ ਮੋਟਰ ਸਾਈਕਲ ਨਾਲ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਜਿੱਤਾਂ ਦੀ ਹੈਟ੍ਰਿਕ ਲਈ ਖੇਡੇਗਾ ਚੇਨੱਈ ਸੁਪਰ ਕਿੰਗਜ਼
ਆਈ ਪੀ ਐਲ ਕ੍ਰਿਕਟ ਮੁਕਾਬਲਾ

ਰਣਜੀਤ ਸਿੰਘ ਪ੍ਰੀਤ
ਪੜਾਈ ਦੇ ਨਾਲ਼-ਨਾਲ਼ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ : ਡਾ. ਜਸਪਾਲ ਸਿੰਘ (ਯੂਨੀਵਰਸਿਟੀ ਕਾਲਜ ਦਾ ਸਲਾਨਾ ਸਮਾਗਮ ਹੋਇਆ)
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਯੂਨੀਵਰਸਿਟੀ ਕਾਲਜ ਦਾ ਪਲੇਠਾ ਸਲਾਨਾ ਖੇਡ ਸਮਾਰੋਹ ਹੋਇਆ: ਨਰਿੰਦਰਪਾਲ ‘ਦੁੱਲਾ’ ਅਤੇ ਰਜਨਪ੍ਰੀਤ ਕੌਰ ਬਣੇ ਬਿਹਤਰੀਨ ਐਥਲੀਟ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਰਿਕਾਰਡਾਂ ਦਾ ਸ਼ਾਹ ਸਵਾਰ : ਸਚਿਨ
ਰਣਜੀਤ ਸਿੰਘ ਪ੍ਰੀਤ
ਰਾਮੂਵਾਲੀਆ ਸ਼ਹਿਰੀ ਖੇਤਰ ਦੇ 96 ਬੂਥਾਂ ਚੋਂ ਸਿਰਫ਼ 5 ਚ ਤੇ ਪਿੰਡਾਂ ਦੇ 90 ਚੋਂ 30 ਬੂਥਾਂ ਚ ਅੱਗੇ ਰਹੇ
ਕੇ. ਐੱਸ. ਰਾਣਾ
ਅਕਾਲੀਆਂ ਨੂੰ ਵਧਾਈਆਂ ਜੇ ਕਰਨ ਡੇਰਾਵਾਦ ਦੀਆਂ ਸਫਾਈਆਂ
ਅਵਤਾਰ ਸਿੰਘ ਮਿਸ਼ਨਰੀ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਅੱਜ ਪੋਟਲੀ, ਬਣ ਰਿਹਾ ਏ ਮੁਖ ਮੰਤਰੀ
ਰਣਜੀਤ ਸਿੰਘ ਪ੍ਰੀਤ
‘ਦਲਿਤਾਂ ਦਾ ਉੱਥਾਨ : ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ਤੇ ਸੈਮੀਨਾਰ-ਕਮ-ਵਰਕਸ਼ਾਪ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ
ਹਰਬੀਰ ਸਿੰਘ ਭੰਵਰ
ਓਲੰਪਿਕ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਲੇਖਕ ਮੰਚ ਵਲੋਂ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ
ਜਰਨੈਲ ਸਿੰਘ ਆਰਟਿਸਟ, ਕਨੇਡਾ
ਨਕੋਦਰੀਏ ਨੇ ਰਲ-ਮਿਲਕੇ ਮਨਾਈ ਲੋਹੜੀ ਨਾਈਟ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਚੱਬੇਵਾਲੀਆਂ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਪੰਜਾਬੀ ਯੂਨੀਵਰਸਿਟੀ ਵਿਖੇ 28ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ, ਜੈਤੋ
ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ
ਨੈਤਿਕਤਾ ਦੇ ਆਧਾਰ 'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?

ਹਰਦੀਪ ਮਾਨ ਜਮਸ਼ੇਰ, ਅਸਟਰੀਆ
ਭਾਰਤੀ ਸਿਆਸੀ ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ? ਸੁਰਿੰਦਰ ਭਾਰਤੀ, ਮੋਹਾਲੀ (ਪੰਜਾਬ) ਇਹ ਤਿਕੋਨੀ ਕ੍ਰਿਕਟ ਲੜੀ 5 ਫਰਵਰੀ ਤੋਂ ਸ਼ੁਰੂ ਹੋਣੀ ਹੈ
ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼
ਰਣਜੀਤ ਸਿੰਘ ਪ੍ਰੀਤ
ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ
ਡਾ. ਪਰਮਿੰਦਰ ਸਿੰਘ ਤੱਗੜ
ਬਹੁਤ ਉਤਰਾਅ – ਚੜਾਅ ਵਾਲਾ ਰਿਹਾ ਹੈ ਪੰਜਾਬ ਦਾ ਚੋਣ ਇਤਿਹਾਸ
ਰਣਜੀਤ ਸਿੰਘ ਪ੍ਰੀਤ
ਕੌੜਾ ਸੱਚ –ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?
ਕੁਲਵਿੰਦਰ ਸਿੰਘ ਵਾਲੀਆ, ਪੀਪਲਜ਼ ਪਾਰਟੀ ਆਫ ਪੰਜਾਬ
ਯਾਦਗਾਰੀ ਰਿਹਾ ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ
ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ
ਪਿੰਡ ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ
ਕਲਾਕਾਰ ਲੇਖਕ ਮੰਚ (ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ ਜੰਜੂਆ, ਕਨੇਡਾ
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ ਤੇ ਪੁੱਜੇ ਮੁੱਖ ਮੰਤਰੀ ਪ੍ਰਕਾ ਸਿੰਘ ਬਾਦਲ
ਹਰੀਸ਼ ਗੋਇਲ ਮੇਸੀ
,
ਤਪਾ ਮੰਡੀ
ਇੰਗਲੈਂਡ, ਵੈਸਟ ਇੰਡੀਜ਼ ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ - ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ
ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਤਰਾਨਬੀ ਕੋਲਾਵਰੀ ਗੀਤ ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)