ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 5 ਮਈ 2012 ਦਿਨ ਸ਼ਨਿੱਚਰਵਾਰ
2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ
ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਸੁਰਜੀਤ ਸਿੰਘ ਸੀਤਲ
‘ਪੰਨੂੰ’ ਅਤੇ ਜਸਵੀਰ ਸਿੰਘ ਸਿਹੋਤਾ ਹੋਰਾਂ ਨੂੰ ਪ੍ਰੋ. ਸ਼ਮਸ਼ੇਰ ਸਿੰਘ ਸੰਧੂ
(ਪ੍ਰੈਜ਼ੀਡੈਂਟ) ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦਾ ਸੱਦਾ
ਦਿੱਤਾ।ਜਸਵੀਰ ਸਿੰਘ ਸਿਹੋਤਾ ਹੋਰਾਂ ਨੂੰ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ
ਚੁਣੇ ਜਾਣ ਦੀ ਵਧਾਈ ਦੇ ਬਾਦ ਸਕੱਤਰ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ
ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਭਾਰਤ ਫੇਰੀ ਦੀਆਂ ਯਾਦਾਂ ਸਾਂਝੀਆਂ
ਕੀਤੀਆਂ ਤੇ ‘ਜ਼ੌਕ’ ਦੀ ਇਹ ਗ਼ਜ਼ਲ ਪੜ੍ਹੀ –
‘ਲਾਈ ਹਯਾਤ ਆਏ ਕਜ਼ਾ ਲੇ ਚਲੀ ਚਲੇ
ਅਪਨੀ ਖ਼ੁਸ਼ੀ ਨ ਆਏ ਨ ਅਪਨੀ ਖ਼ੁਸ਼ੀ ਚਲੇ।
ਬਿਹਤਰ ਤੋ ਹੈ ਯਹੀ ਕਿ ਨਾ ਦੁਨਯਾਂ ਸੇ ਦਿਲ ਲਗੇ
ਪਰ ਕਯਾ ਕਰੇਂ ਜੋ ਕਾਮ ਨਾ ਬੇ ਦਿਲ ਲਗੀ ਚਲੇ।
ਜਤਿੰਦਰ ਸਿੰਘ ‘ਸਵੈਚ’ ਨੇ ਅਪਣੀ ਕਵਿਤਾ ‘ਮਾਂ ਬੋਲੀ ਪੰਜਾਬੀ’ ਜ਼ਰੀਏ ਇਹ
ਕੌੜੀ ਸੱਚਾਈ ਦਰਸਾਈ–
‘ਸਾਥੀਓ ਮਿੱਠੀ ਲੱਗੇ ਹਮੇਸ਼ਾ ਮਾਂ ਪੰਜਾਬੀ ਬੋਲੀ
ਅੱਜ ਕੱਲ ਦੀ ਪਰ ਚਕਾਚੌਂਧ ਨੇ ਕਰਤੀ ਕੱਖੋਂ ਹੌਲੀ।
ਮੁੰਡੇ ਫਿਰ ਵੀ ਬੋਲਣ ਥੋੜੀ, ਕੁੜੀਆਂ ਜਮਾਂ ਵਿਸਾਰੀ
ਆਪਣੀ ਮਾਂ ਨੂੰ ਭੁਲਣਾ ਫੈਸ਼ਨ, ਬੋਲਣ ਮਾਂ ਬਾਜ਼ਾਰੀ
ਗ਼ੈਰਾਂ ਦਾ ਕੋਈ ਦੋਸ਼ ਨਹੀਂ ਪਰ ਆਪਣਿਆਂ ਹੀ ਰੋਲ਼ੀ
ਅੱਜ ਕੱਲ ਦੀ ਇਸ ਚਕਾਚੌਂਧ ਨੇ ਕਰਤੀ ਕੱਖੋਂ ਹੌਲੀ।
ਗੁਰਦਿਆਲ ਸਿੰਘ ਖੈਹਰਾ ਨੇ ਪੰਜਾਬ ਵਿੱਚ ਸ਼ਰਾਬ ਦੇ ਨਾਜ਼ਾਇਜ਼ ਵਪਾਰ ਨੂੰ
ਮਿਲ ਰਹੇ ਰਾਜਨੀਤਿਕ ਸਹਿਯੋਗ ਦੀ ਗੱਲ ਕਰਦਿਆਂ ਪਿੰਡਾਂ ਦੀ ਹਾਲਤ ਤੇ ਅਫ਼ਸੋਸ
ਜ਼ਾਹਿਰ ਕੀਤਾ। ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੋਰਾਂ ਵਲੋਂ ਇਕ
ਟੀਵੀ ਮੁਲਾਕਾਤ ਵਿੱਚ ਪੜ੍ਹੇ ਕੁਝ ਸ਼ੇਅਰ ਵੀ ਸਾਂਝੇ ਕੀਤੇ–
‘ਇਨ ਹਸੀਨੋਂ ਕੋ ਖ਼ੁਦਾ ਨੇ ਬਨਾਯਾ ਅਪਨੇ ਹਾਥ ਸੇ
ਹਮ ਵੋਹ ਕਮਬਖਤ ਹੈਂ ਜੋ ਠੇਕੇ ਪਰ ਬਨਾਏ ਗਏ।
‘ਬੁਢਾਪੇ ਔਰ ਜਵਾਨੀ ਮੇਂ, ਯਹੀ ਫ਼ਰਕ ਹੋਤਾ ਹੈ
ਯਹ ਕਿਸ਼ਤੀ ਪਾਰ ਹੋਤੀ ਹੈ, ਵੋਹ ਬੇੜਾ ਗ਼ਰਕ ਹੋਤਾ ਹੈ’
ਬੀਬੀ ਸੁਰਿੰਦਰ ਗੀਤ ਨੇ ਕਵਿਤਾ ‘ਸੁਪਨਾ’ ਤੇ ਇਕ ਗੀਤ ਸਾਂਝਾ ਕੀਤਾ–
‘ਸੁਪਨਾ, ਉਹ ਨਹੀਂ ਹੁੰਦਾ
ਜੋ ਸਾਨੂੰ ਨੀਂਦਰ ਵਿੱਚ ਆਉਂਦਾ,
ਜੋ ਸਾਨੂੰ ਆ ਘੂਕ ਸੁਲਾਉਂਦਾ
ਸੁਪਨਾ ਤਾਂ ਉਹ ਹੁੰਦਾ ਜਿੰਦੇ ਜੋ ਹਰਦਮ ਸਾਡੇ ਅੱਗੇ ਪਿੱਛੇ,
ਸੱਜੇ ਖੱਬੇ ਰਹੇ ਮੰਡਲਾਉਂਦਾ ਨੈਣਾਂ ਚੋਂ ਨੀਂਦ ਭਜਾਉਂਦਾ।
ਮੋਹਨ ਸਿੰਘ ਮਿਨਹਾਸ ਨੇ ਲਾਲ ਬਹਾਦੁਰ ਸ਼ਾਸਤ੍ਰੀ ਜੀ ਬਾਰੇ ਰੋਚਕ ਜਾਨਕਾਰੀ
ਸਾਂਝੀ ਕਰਦਿਆਂ ਇਕਬਾਲ ਦਾ ਇਹ ਸ਼ੇਅਰ ਵੀ ਪੜ੍ਹਿਆ–
‘ਨ ਸਮਝੋਗੇ ਤੋ ਮਿਟ ਜਾਓਗੇ ਐ ਹਿੰਦੁਸਤਾਂ ਵਾਲੋ
ਤੁਮਹਾਰੀ ਦਾਸਤਾਂ ਤਕ ਭੀ ਨ ਹੋਗੀ ਦਾਸਤਾਨੋਂ ਮੇਂ’
ਸੁਰਜੀਤ ਸਿੰਘ ਪੰਨੂੰ ਹੋਰਾਂ ਪੰਜਾਬੀ ਅਤੇ ਉਰਦੂ ਦੀਆਂ ਕੁਝ ਖ਼ੂਬਸੂਰਤ
ਰੁਬਾਈਆਂ ਸੁਣਾਕੇ ਖ਼ੁਸ਼ ਕਰ ਦਿੱਤਾ –
‘ਹਰ ਬਾਰ ਹੀ ਉਨਕੀ ਮਹਫ਼ਿਲ ਮੇਂ ਇੱਕ ਜੈਸੇ ਫ਼ਸਾਨੇ ਸੁਨਤੇ ਹੈਂ
ਵਹੀ ਸ਼ਰਮੋ-ਹਯਾ ਵਹੀ ਨਾਜ਼ੋ-ਅਦਾ ਪਹਿਲੇ ਸੇ ਬਹਾਨੇ ਸੁਨਤੇ ਹੈਂ।
ਜਬ ਸ਼ੀਰੀਂ ਜ਼ੁਬਾਂ ਸੇ ਬੋਲਤੇ ਹੈਂ ‘ਪੰਨੂੰ’ ਝੂਠ ਭੀ ਸੱਚ-ਸਾ ਲਗਤਾ ਹੈ
ਦੀਵਾਨਾ ਵਾਰ ਵੋਹ ਕਹਤੇ ਹੈਂ, ਹਮ ਬਨ ਕੇ ਦੀਵਾਨਾ ਸੁਨਤੇ ਹੈਂ।
ਬੀਜਾ ਰਾਮ ਨੇ ਅਪਣੀ ਸੁਰੀਲੀ ਅਵਾਜ਼ ਵਿੱਚ ਇਹ ਗੀਤ ਸੁਣਾਕੇ ਹਾਜ਼ਰੀ
ਲਗਵਾਈ–
‘ਵਾਸਤਾ ਈ ਮੇਰਾ, ਮੇਰੇ ਦਿਲਾਂ ਦਿਆ ਮੈਹਰਮਾਂ ਵੇ.....’
ਜੱਸ ਚਾਹਲ, ਨੇ ਪ੍ਰੋ. ਨੀਰਜ ਦੀ ਇੱਕ ਉਰਦੂ ਗ਼ਜ਼ਲ ਸਾਂਝੀ ਕੀਤੀ –
‘ਵਕਤ ਕੇ ਹਾਥ ਮੇਂ, ਪੱਥਰ ਭੀ ਹੈਂ ਫੂਲ ਭੀ ਹੈਂ
ਚਾਹ ਫੂਲੋਂ ਕੀ ਹੈ ਤੋ, ਚੋਟ ਭੀ ਖਾਤੇ ਰਹਿਏ।
ਅਤੇ ਇਸ ਗ਼ਜ਼ਲ ਦੇ ਮਕਤੇ ਨੂੰ ਕੁਝ ਬਦਲਕੇ ਇਸ ਤਰਾਂ ਅਪਣੀ ਗੱਲ ਕਹਿ
ਦਿੱਤੀ:
‘ਆਪ ਸੇ ਏਕ ਗੁਜ਼ਾਰਿਸ਼ ਹੈ ਯੇ ਹੀ ‘ਤਨਹਾ’ ਕੀ
ਭੂਲੇ ਭਟਕੇ ਹੀ ਸਹੀ, ‘ਫੋਰਮ’ ਮੇਂ ਆਤੇ ਰਹੀਏ।
ਤਾਰਿਕ ਮਲਿਕ ਨੇ ਕਮਰ ਜਲਾਲਵੀ ਦੇ ਕੁਝ ਖ਼ੂਬਸੂਰਤ ਸ਼ਿਅਰ ਸੁਣਾਏ –
‘ਜਾਤੀ ਹੁਈ ਮੱਯਤ ਦੇਖ ਕੇ ਵੱਲਾਹ ਤੁਮ ਉਠ ਕੇ ਆ ਨ ਸਕੇ
ਦੋ ਚਾਰ ਕਦਮ ਤੋ ਦੁਸ਼ਮਨ ਭੀ ਤਕਲੀਫ਼ ਗਵਾਰਾ ਕਰਤੇ ਹੈਂ।
ਡਾ. ਮਨਮੋਹਨ ਸਿੰਘ ਬਾਠ ਨੇ ਤਰੱਨਮ ਵਿੱਚ ਇਹ ਦੋ ਮਸ਼ਹੂਰ ਹਿੰਦੀ ਗੀਤ ਗਾ
ਕੇ ਤਾਲੀਆਂ ਖੱਟ ਲਈਆਂ –
1-‘ਯੇ ਜ਼ੁਲਫ਼ ਅਗਰ ਖੁਲ ਕੇ ਬਿਖਰ ਜਾਏ ਤੋ ਅੱਛਾ’……
2-‘ਤੁਝੇ ਪਿਆਰ ਕਰਤੇ ਹੈਂ ਕਰਤੇ ਰਹੇਂਗੇ,
ਕਿ ਦਿਲ ਬਨਕੇ ਦਿਲ ਮੇਂ ਧੜਕਤੇ ਰਹੇਂਗੇ’
ਸੁਰਿੰਦਰ ਸਿੰਘ ਢਿਲੋਂ ਨੇ ਭਾਰਤ ਦੀ ਤਰੱਕੀ ਦੀ ਗੱਲ ਕਰਦਿਆਂ ਹਾਲ ਵਿੱਚ
ਹੀ ਟੈਸਟ ਕੀਤੀ ਗਈ ਬਲਿਸਟਿੱਕ ਮਿਜ਼ਾਈਲ ਬਾਰੇ ਵਿਸਤਾਰ ਵਿੱਚ ਜਾਨਕਾਰੀ
ਦਿੱਤੀ।
ਗੁਰੁ ਕਾਲੀਆ ਨੇ ਅਪਣੀ ਵੈਬਸਾਈਟ ‘ਕੈਲਗਰੀ ਪੰਜਾਬੀਜ਼. ਕਾਮ’ ਬਾਰੇ ਜਾਨਕਾਰੀ
ਸਾਂਝੀ ਕਰਕੇ ਸਭਾ ਵਿੱਚ ਹਾਜ਼ਰੀ ਲਗਵਾਈ।
ਜਸਵੀਰ ਸਿੰਘ ਸਿਹੋਤਾ ਨੇ 13 ਮਈ ਨੂੰ ਆਉਣ ਵਾਲੇ ‘ਮਦਰਜ਼ ਡੇ’ ਲਈ ਸਭਨੂੰ
ਅਤੇ ਖ਼ਾਸ ਕਰਕੇ ਔਰਤਾਂ ਨੂੰ ਵਧਾਈ ਦੇਣ ਉਪਰੰਤ ਨਸ਼ਿਆਂ ਤੇ ਲਿਖੀ ਅਪਣੀ ਇਹ
ਕਵਿਤਾ ਸੁਣਾਈ –
‘ਆਹ ਵੇਲ੍ਹੜਾਂ ਦਾ ਵੱਗ, ਕੇਹੜੇ ਧੰਦੇ ਗਿਆ ਲਗ
ਵੇਚ-ਵੇਚ ਕੇ ਡਰਗ, ਸਿਰ ਰਹਿਣੀ ਨਹੀਂ ਪੱਗ
ਇੰਜ ਕੌਮ ਦਾ ਨਾ ਦਾਗ਼ੀ ਕਰੋ ਨਾਂ
ਪੜ-ਲਿਖ ਕੇ ਵੀ ਬੋਲੂ ਠੱਗਾਂ ਦੇ ਵਿੱਚ ਨਾਂ।
ਅਮਰੀਕ ਸਿੰਘ ਸਰੋਆ ਨੇ ਕੁਝ ਚੁਟਕੁਲੇ ਸੁਣਾ ਕੇ ਮਾਹੌਲ ਹੋਰ ਵੀ ਖ਼ੁਸ਼ਗਵਾਰ
ਕਰ ਦਿੱਤਾ। ਮਨੋਹਰ ਲਾਲ, ਜੋ ਕਿ ਪੰਜਾਬ ਬਿਜਲੀ ਬੋਰਡ ਵਿੱਚ ਇੰਜੀਨਿਅਰ ਰਹੇ
ਹਨ, ਨੇ ਪਹਿਲੀ ਵਾਰ ਸਭਾ ਵਿੱਚ ਸ਼ਿਰਕਤ ਕਰਦਿਆਂ ਅਪਣੇ ਬਾਰੇ ਜਾਨਕਾਰੀ ਸਾਂਝੀ
ਕੀਤੀ। ਫੋਰਮ ਵਿੱਚ ਉਹਨਾਂ ਦਾ ਸਵਾਗਤ ਹੈ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਪਣੀ ਭਾਰਤ ਫੇਰੀ ਦੋਰਾਨ, ਪਿਛੋਂ ਸਭਾ
ਨੂੰ ਕਾਮਯਾਬੀ ਨਾਲ ਚਲਦੇ ਰੱਖਣ ਲਈ ਸਭਾ ਦੇ ਸਾਰੇ ਮੈਂਬਰਾਂ ਅਤੇ ਸਕੱਤਰ ਦਾ
ਧੰਨਵਾਦ ਕੀਤਾ ਅਤੇ ਅਪਣੀ ਇਹ ਗ਼ਜ਼ਲ ਸੁਣਾਈ–
‘ਉਸਦਾ ਹੀ ਹੋਕੇ ਰਹਿਣਾ ਮੇਰੀ ਪਛਾਣ ਹੈ
ਕਿਦਾਂ ਕਰਾਂ ਕਿਨਾਰਾ ਦਿਲ ਤਾਂ ਜਵਾਨ ਹੈ।
ਪਹਿਚਾਨ ਤੋਂ ਹੀ ਬੰਦਾ ਲੋਕੀਂ ਨੇ ਜਾਣਦੇ
ਜੀਵਨ ਪਿਆਰ ਕਰਨਾ ਸਾਂਝਾਂ ਨਿਭਾਨ ਹੈ।
ਸਾਂਝਾਂ ਕਦੇ ਨਾ ਤੋੜੌ, ਤੋੜੋ ਨਾ ਦਿਲ ਕਿਸੇਦਾ
ਸਾਂਝਾਂ ਜੋ ਤੋੜ ਦੇਵੇ ਬੰਦਾ ਨਦਾਨ ਹੈ।
ਸਭਾ ਵਲੋਂ ਆਪਣੇ ਸਾਥੀ ਪ੍ਰਭਦੇਵ ਸਿੰਘ ਗਿੱਲ ਹੋਰਾਂ ਲਈ ਜਨਮ ਦਿਨ ਦੀਆਂ
ਸ਼ੁਭ ਇਛਾਵਾਂ ਭੇਜਿਆਂ ਗਈਆਂ।
ਫੋਰਮ ਵਲੋਂ ਸਭ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਸੀ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ
ਪਹਿਲੇ ਸ਼ਨਿੱਚਰਵਾਰ 2 ਜੂਨ 2012 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ
ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ
(ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ
ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ
403-667-0128, ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ
403-988-3961 ਤੇ ਸੰਪਰਕ ਕਰ ਸਕਦੇ ਹੋ।
12/05/12
|