ਜੈਤੋ ਦੇ ਯੂਨੀਵਰਸਿਟੀ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਾਲਜ ਕੈਂਪਸ
ਵਿਖੇ ਹੋਇਆ ਜਿਸ ਵਿਚ ਪੰਜਾਬੀ ਭਾਸ਼ਾ ਦੀ ਪ੍ਰਫ਼ੁਲਤਾ ਦੇ ਮੁੱਦਈ ਡਾ. ਜਸਪਾਲ
ਸਿੰਘ ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ
ਸ਼ਿਰਕਤ ਕੀਤੀ। ਸਤਿਕਾਰਤ ਮਹਿਮਾਨਾਂ ਵਜੋਂ ਡਾ. ਬਲਵਿੰਦਰ ਸਿੰਘ ਟਿਵਾਣਾ
ਪ੍ਰੋਵੋਸਟ ਅਤੇ ਡਾ. ਮਨਜੀਤ ਸਿੰਘ ਡੀਨ ਨੇਬਰਹੁੱਡ ਕੈਂਪਸਸ ਪੰਜਾਬੀ
ਯੂਨੀਵਰਸਿਟੀ ਪਟਿਆਲਾ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸੁਮਨ ਲਤਾ ਨੇ ਮਹਿਮਾਨਾਂ
ਦਾ ਫ਼ੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਯੂਨੀਵਰਸਿਟੀ ਧੁਨੀ ‘ਵਿਦਿਆ
ਵੀਚਾਰੀ ਤਾਂ ਪਰਉਪਕਾਰੀ’ ਨਾਲ਼ ਹੋਈ ਸ਼ੁਰੂਆਤ ਉਪਰੰਤ ਡਾ. ਸੁਮਨ ਲਤਾ ਨੇ ਕਾਲਜ
ਦੀ ਸਾਲਾਨਾ ਰਿਪੋਰਟ ਪੜੀ।
ਡਾ. ਜਸਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਅਤੇ
ਫ਼ੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਕਿ ਇਥੋਂ ਦੀਆਂ ਅਕਾਦਮਿਕ ਅਤੇ
ਸਹਿ-ਅਕਾਦਮਿਕ ਗਤੀਵਿਧੀਆਂ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਕਾਲਜ ਪੱਚੀ ਤੀਹ
ਸਾਲਾਂ ਤੋਂ ਚਲ ਰਿਹਾ ਹੋਵੇ। ਉਨਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆ ਕਿਹਾ
ਕਿ ਪੜਾਈ ਦਾ ਕੋਈ ਬਦਲ ਨਹੀਂ, ਇਸ ਨੂੰ ਹਾਸਲ ਕਰਕੇ ਸਦੀਵੀ ਅਮੀਰੀ ਮਿਲ
ਜਾਂਦੀ ਹੈ ਪਰ ਪੜਾਈ ਦੇ ਨਾਲ਼-ਨਾਲ਼ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ਼ ਜੁੜੇ
ਰਹਿਣਾ ਵੀ ਲਾਜ਼ਮੀ ਹੈ। ਉਨਾਂ ਮੋਬਾਈਲ ਫ਼ੋਨ ਦੀ ਅੰਧਾ-ਧੁੰਦ ਵਰਤੋਂ ਤੋਂ
ਗ਼ੁਰੇਜ਼ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਤਕਨਾਲੋਜੀ ਮਨੁੱਖ ਦੀ ਗ਼ੁਲਾਮ
ਹੋਣੀ ਚਾਹੀਦੀ ਹੈ, ਮਨੁੱਖ ਨੂੰ ਉਸ ਦਾ ਗ਼ੁਲਾਮ ਨਹੀਂ ਹੋਣਾ ਚਾਹੀਦਾ।
ਸਤਿਕਾਰਤ ਮਹਿਮਾਨ ਡਾ. ਬਲਵਿੰਦਰ ਸਿੰਘ ਟਿਵਾਣਾ ਨੇ 23 ਮਾਰਚ ਦੇ ਸ਼ਹੀਦਾਂ
ਨੂੰ ਨਤਮਸਤਕ ਹੁੰਦਿਆਂ ਨੌਜਵਾਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ
ਦਿੱਤੀਆਂ ਜਾ ਰਹੀਆਂ ਸਿਖਿਆ ਸਹੂਲਤਾਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਡਾ.
ਮਨਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਦੀ ਸਥਾਪਨਾ ਨਾਲ਼ ਜੈਤੋ ਸ਼ਹਿਰ
ਉੱਚ ਸਿਖਿਆ ਪੱਖੋਂ ਬਠਿੰਡੇ ਦੇ ਹਾਣ ਦਾ ਹੋ ਜਾਵੇਗਾ। ਹਿੰਮਾਸ਼ੂ ਸਿੰਗਲਾ,
ਗਗਨ ਮਿੱਤਲ ਤੇ ਸਾਥੀਆਂ ਵੱਲੋਂ ਪੇਸ਼ ਕੀਤਾ ‘ਮੂਕ ਅਭਿਨੈ’ ਅਤੇ ਲਵਜੀਤ ਸਿੰਘ,
ਪ੍ਰਭਜੋਤ ਕੌਰ, ਨਵਨੀਤ ਕੌਰ, ਗਗਨਦੀਪ ਕੌਰ, ਦਿਕਸ਼ਾ ਅਤੇ ਸਾਥਣਾਂ ਦੁਆਰਾ
ਪ੍ਰੋ. ਵੀਨੂੰ ਚੁੱਘ ਅਤੇ ਡਾ. ਕਰਮਜੀਤ ਸਿੰਘ ਦੀ ਨਿਰਦੇਸ਼ਨਾ ਹੇਠ
‘ਬਹੁ-ਪ੍ਰਾਂਤੀ ਲੋਕ ਨਾਚ’ ਬਹੁਤ ਪਸੰਦ ਕੀਤੇ ਗਏ।
ਮੰਚ ਸੰਚਾਲਨ ਪ੍ਰੋ. ਮਨਪ੍ਰੀਤ ਕੌਰ ਨੇ ਖ਼ੂਬਸੂਰਤੀ ਨਾਲ਼ ਨਿਭਾਇਆ। ਡਾ.
ਰੂਪ ਕਮਲ ਕੌਰ ਅਤੇ ਡਾ. ਊਸ਼ਾ ਜੈਨ ਵੱਲੋਂ ਵਿਦਿਆਰਥੀਆਂ ਦੀਆਂ ਕਲਾਤਮਕ ਅਤੇ
ਸਾਹਿਤਕ ਕ੍ਰਿਤਾਂ ਨੂੰ ਰੂਪਮਾਨ ਕਰਦੀ ‘ਕੰਧ ਪੱਤ੍ਰਕਾ’ ਦੀ ਨੁਮਾਇਸ਼ ਦਾ
ਪ੍ਰਬੰਧ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਇਨਾਮ ਵੰਡਣ ਦੀ ਰਸਮ ਵਿਚ ਆਰਟਸ,
ਸਾਇੰਸ ਅਤੇ ਕਮਰਸ ਦੇ ਘਰੇਲੂ ਇਮਤਿਹਾਨਾਂ ਵਿਚ ਪਹਿਲੇ ਤਿੰਨ ਸਥਾਨ ਹਾਸਲ ਕਰਨ
ਵਾਲ਼ੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਐਥਲੈਟਿਕ ਮੀਟ ਵਿਚ ਵੱਖ-ਵੱਖ
ਈਵੈਂਟਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲ਼ੇ ਖਿਡਾਰੀਆਂ ਤੋਂ ਇਲਾਵਾ
ਸਰਵੋਤਮ ਐਥਲੀਟ ਨਰਿੰਦਰਪਾਲ ਸਿੰਘ ਅਤੇ ਰਜਨਪ੍ਰੀਤ ਕੌਰ ਨੂੰ ਟ੍ਰਾਫ਼ੀਆਂ
ਦਿੱਤੀਆਂ ਗਈਆਂ।
‘ਪੁਸਤਕ ਕਲੱਬ’ ਦੇ ਚੇਅਰਪਰਸਨ ਡਾ. ਸੁਮਨ ਲਤਾ ਦੀ ਅਗਵਾਈ ਵਿਚ ਇੰਚਾਰਜ
ਪ੍ਰੋ. ਸ਼ਿਲਪਾ ਕਾਂਸਲ ਵੱਲੋਂ ਕਰਵਾਏ ਕਹਾਣੀ ਰੀਵਿਊ ਮੁਕਾਬਲੇ ਵਿਚ ਪਹਿਲੇ
ਤਿੰਨ ਸਥਾਨਾਂ ’ਤੇ ਰਹਿਣ ਵਾਲ਼ੇ ਰੀਵੀਊਕਾਰ ਵਿਦਿਆਰਥੀਆਂ ਕ੍ਰਮਵਾਰ ਗਗਨਦੀਪ,
ਅਰਸ਼ਨੂਰ ਅਤੇ ਪਰਮਿੰਦਰ ਨੂੰ ਸਨਮਾਨਤ ਕੀਤਾ ਗਿਆ। ਕੰਧ ਪੱਤ੍ਰਕਾ ਵਿਚ ਬਿਹਤਰ
ਕਾਰਗ਼ੁਜ਼ਾਰੀ ਲਈ ਪਹਿਲੇ ਤਿੰਨ ਸਥਾਨਾਂ ਵਾਸਤੇ ਕ੍ਰਮਵਾਰ ਹਰਦੀਪ ਕੌਰ, ਸਰਬਜੀਤ
ਕੌਰ ਅਤੇ ਰਜਵੰਤ ਕੌਰ ਤੇ ਅਮਨਦੀਪ ਕੌਰ ਨੂੰ ਇਨਾਮ ਮਿਲੇ। ਯੁਵਕ ਮੇਲੇ ਵਿਚ
ਭਾਗ ਲੈਣ ਵਾਲ਼ੇ ‘ਮਿੱਟੀ ਤੇ ਮਾਇਆ’ ਨਾਟਕ ਦੇ ਅਭਿਨੇਤਾਵਾਂ ਹਿਮਾਂਸ਼ੂ, ਗਗਨ,
ਕਰਮਜੀਤ ਕੌਰ, ਜਰਮਨਦੀਪ, ਮਨਿੰਦਰ, ਧਰਮਿੰਦਰ, ਸੁਖਨਾਮ, ਜਗਦੀਪ ਅਤੇ ਜਗਦੇਵ
ਨੇ ਇਨਾਮ ਪ੍ਰਾਪਤ ਕੀਤੇ। ਸਮਾਗਮ ਵਿਚ ਗੁਰਮੀਤ ਸਿੰਘ ਕੋਟਕਪੂਰਾ, ਡਾ. ਸੁਭਾਸ਼
ਕੁਮਾਰ, ਡਾ. ਰੀਤੂ ਸੋਨੀ, ਸ਼ਿਲਪਾ ਕਾਂਸਲ, ਸ਼ਿਖਾ, ਸੁਮਨਦੀਪ, ਰਸ਼ਪਾਲ ਸਿੰਘ
ਉਚੇਚੇ ਤੌਰ ’ਤੇ ਸ਼ਾਮਲ ਸਨ। ਪ੍ਰਿੰਸੀਪਲ ਡਾ. ਸੁਮਨ ਲਤਾ ਨੇ ਆਏ ਮਹਿਮਾਨਾਂ
ਦਾ ਧਨਵਾਦ ਕੀਤਾ।
ਸੰਪਰਕ 95-017-666-44
|