|
ਟੋਰਾਂਟੋ (ਪ੍ਰੈਸ ਕਲੱਬ) - ਬਾਬਾ ਨਿਧਾਨ ਸਿੰਘ
ਜੀ ਇੰਟਰਨੈਸ਼ਨਲ ਸੁਸਾਇਟੀ, ਕਲਗੀਧਰ ਨੌਜਵਾਨ ਸਭਾ ਭੁਨਰਹੇੜ੍ਹੀ (ਪਟਿਆਲਾ)
ਅਤੇ ਸਰਦਾਰੀਆਂ ਟਰੱਸਟ ਵਲੋਂ ਸਾਂਝੇ ਤੌਰ ਤੇ ਪਿੰਡ ਸਵਾਏ ਸਿੰਘ ਵਾਲਾ
ਜ਼ਿਲ੍ਹਾ ਪਟਿਆਲਾ ਵਿਖੇ ਸੱਤ ਦਿਨਾਂ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਇਸ
ਕੈਂਪ ਵਿੱਚ 100ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲੈ ਕੇ ਦਸਤਾਰ ਬੰਨਣ ਦੀ
ਸਿਖਲਾਈ ਲਈਂ। ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਦੇ ਅਮਰੀਕਾ
ਯੂਨਿਟ ਦੇ ਕੋਆਰਡੀਨੇਟਰ ਸੁਰਜੀਤ ਸਿੰਘ ਮੱਲ੍ਹੀ ਵਲੋਂ ਦਸਤਾਰ ਕੈਂਪ ‘ਚ ਭਾਗ
ਲੈਣ ਵਾਲੇ ਨੌਜਵਾਨਾਂ ਨੂੰ ਦਸਤਾਰਾਂ ਦਿੱਤੀਆਂ ਗਈਆਂ। ਸ: ਪਰਮਜੀਤ ਸਿੰਘ
ਸਰੋਆ ਨੇ ਕੈਂਪ ਦੀ ਸਮਾਪਤੀ ਵਾਲੇ ਦਿਨ ਸ਼ਿਰਕਤ ਕੀਤੀ। ਉਨ੍ਹਾਂ ਨੇ ਕੈਂਪ ‘ਚ
ਭਾਗ ਲੈਣ ਵਾਲੇ ਬੱਚਿਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ
ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵਲੋਂ ਸਿੱਖੀ ਨੂੰ ਪ੍ਰਫੁਲਤ
ਕਰਨ ਲਈ ਅਜਿਹੇ ਕੈਂਪ ਪਿੰਡ-ਪਿੰਡ ਲਗਾਏ ਜਾਣਗੇ। ਕੈਂਪ ਵਿਚੋਂ ਸਿੱਖ, ਸੁਹਣੀ
ਦਸਤਾਰ ਸਜਾਉਣ ਦੇ ਮੁਕਾਬਲੇ ‘ਚ ਕ੍ਰਮਵਾਰ ਪਹਿਲੇ, ਦੁਸਰੇ ਅਤੇ ਤੀਸਰੇ ਸਥਾਨ
ਤੇ ਆਉਣ ਵਾਲੇ ਨੌਜਵਾਨਾ ਨੂੰ ਸ: ਪਰਮਜੀਤ ਸਿੰਘ ਸਰੋਆ ਵਲੋਂ ਸਨਮਾਨ ਕੀਤਾ
ਗਿਆ। ਵਿਸ਼ੇਸ਼ ਗੱਲ ਇਹ ਰਹੀ ਕਿ ਇਨਾਮ ਪ੍ਰਾਪਤ ਕਰਨ ਵਾਲੇ ਦੋ ਨੌਜਵਾਨਾ ਨੇ
ਜਿੰਦਗੀ ਵਿੱਚ ਪਹਿਲੀ ਵਾਰ ਪੱਗ ਕੈਂਪ ‘ਚ ਹੀ ਬੰਨ੍ਹੀ ਸੀ। ਅੰਤ ਵਿਚ, ਸ:
ਸਰੋਆ ਨੇ ਸੁਸਾਇਟੀ ਦੇ ਚੇਅਰਮੈਨ ਸ: ਕੁਲਜੀਤ ਸਿੰਘ ਜੰਜੂਆ ਦਾ ਸੰਦੇਸ਼
ਪੜ੍ਹਕੇ ਸੁਣਾਇਆ ਜਿਸ ਵਿਚ ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ
ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜਨ। ਸ: ਜੰਜੂਆ ਵਲੋਂ
ਕਲਗੀਧਰ ਨੌਜਵਾਨ ਸਭਾ ਭੁਨਰਹੇੜ੍ਹੀ ਅਤੇ ਸਰਦਾਰੀਆਂ ਟਰੱਸਟ ਦਾ ਦਸਤਾਰ
ਸਿਖਲਾਈ ਕੈਂਪ ਦੌਰਾਨ ਦਿਤੇ ਗਏ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ
ਗਿਆ।
|