ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ

 

ਭਗਵੰਤ ਮਾਨ

ਭਗਵੰਤ ਮਾਨ ਨੂੰ ਹੁਣ ਤੱਕ ਲੋਕ ਕਾਮੇਡੀ ਕਲਾਕਾਰ ਵਜੋਂ ਹੀ ਜਾਣਦੇ ਰਹੇ ਹਨ। ਸਟੇਜ ਉਤੋਂ ਉਸਦਾ ਬੋਲਣ ਦਾ ਅੰਦਾਜ, ਵੱਖ –ਵੱਖ ਸਰਕਾਰੀ ਵਿਭਾਗਾਂ ਉੱਤੇ ਕੀਤੇ ਵਿਅੰਗ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ ਹਨ । ਭਾਵੇ ਉਸਦੇ ਹਰੇਕ ਵਿਅੰਗ ਵਿੱਚ ਕੋਈ ਨਾ ਕੋਈ ਗੰਭੀਰ ਸਨੇਹਾ ਵੀ ਹੁੰਦਾ ਸੀ, ਪਰੰਤੂ ਜਿਆਦਾਤਰ ਲੋਕ ਉਸਦੀ ਕਾਮੇਡੀ ਨੂੰ ਹਲਕੇ ਫੁਲਕੇ ਹਾਸੇ ਤੇ ਮਜ਼ਾਕ ਵਜੋਂ ਹੀ ਲੈਂਦੇ ਰਹੇ । ਪਰੰਤੂ ਘੱਟ ਲੋਕ ਕੀ ਜਾਣਦੇ ਹਨ ਕਿ ਇਹ ਹਾਸਿਆਂ ਦਾ ਬਾਦਸ਼ਾਹ ਲੋਕਾਂ ਦੇ ਦਰਦ ਨੂੰ ਦਿਲ ਵਿੱਚ ਸਮੋ ਕੇ ਰੱਖੀ ਬੈਠਾ ਹੈ । ਪੰਜਾਬ ਦੀ ਬਦ ਤੋ ਬਦਤਰ ਹੁੰਦੀ ਜਾ ਰਹੀ ਹਾਲਤ, ਗਰੀਬੀ ਦੀ ਚੱਕੀ ਵਿੱਚ ਪਿਸਦੇ ਜਾ ਰਹੇ ਲੋਕ ਅਤੇ ਖੁਦਕੁਸ਼ੀਆਂ ਕਰਦੇ ਕਿਸਾਨਾਂ ਦੇ ਘਰਾਂ ਵਿੱਚ ਪੈਂਦੇ ਵੈਣਾਂ ਨੇ ਉਸਦੀ ਰਾਤਾਂ ਦੀ ਨੀਂਦ ਉਚਾਟ ਕਰ ਦਿੱਤੀ। ਉਸਨੇ ਬੀੜਾ ਚੁੱਕਿਆ ਲੋਕਾਂ ਦੇ ਦੁੱਖ ਉੱਤੇ ਮਲਮ ਲਾਉਣ ਦਾ । ਉਸਦੇ ਅੰਦਰ ਧੁਖ ਰਹੀ ਇਸ ਚਿੰਤਾ ਨੂੰ ਉਦੋਂ ਹੋਰ ਹਵਾ ਮਿਲੀ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਪਾਰਟੀ ਦਾ ਦਾ ਗਠਨ ਕਰਕੇ ਪੰਜਾਬ ਦੇ ਧਨ ਕੁਬੇਰ ਲੀਡਰਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਭਗਵੰਤ ਮਾਨ ਨੇ ਆਪਣੇ ਸੁਨਹਿਰੀ ਕੈਰੀਅਰ ਨੂੰ ਦਾਅ ਤੇ ਲਗਾ ਕੇ ਲੋਕਾਂ ਦੇ ਦਰਾਂ ਉਤੇ ਜਾਣ ਦਾ ਫੈਸਲਾ ਕਰ ਲਿਆ ।

ਭਗਵੰਤ ਮਾਨ ਨੇ ਆਪਣੇ ਜੱਦੀ ਹਲਕੇ ਸੁਨਾਮ ਨੂੰ ਛੱਡ ਕੇ ਲਹਿਰਾਗਾਗਾ ਦਾ ਉਹ ਹਲਕਾ ਚੁਣਿਆ ਜਿਸਨੂੰ ਪੰਜਾਬ ਦੇ ਕਿਸਾਨਾਂ ਦੀ ‘ਕਬਰਗਾਹ’ ਵਜੋਂ ਵੀ ਜਾਣਿਆ ਜਾਂਦਾ ਹੈ । ਇਸ ਹਲਕੇ ਦਾ ਸ਼ਾਇਦ ਕੋਈ ਵੀ ਪਿੰਡ ਅਜਿਹਾ ਨਹੀਂ ਜਿੱਥੇ ਖੁਦਕੁਸ਼ੀਆਂ ਕਰਕੇ ਕਿਸਾਨਾਂ ਦੇ ਘਰਾਂ ਵਿੱਚ ਕੀਰਨੇ ਨਾ ਪਏ ਹੋਣ । ਵਿਕਾਸ ਪੱਖੋ ਪਛੜਿਆ ਇਹ ਇਲਾਕਾ ਹਮੇਸ਼ਾ ਹੀ ਰਾਜਨੇਤਾਵਾਂ ਦੀ ਕ੍ਰਿਪਾ ਤੋਂ ਸੱਖਣਾ ਰਿਹਾ ਹੈ। ਭਗਵੰਤ ਮਾਨ ਜਾਣਦਾ ਹੈ ਕਿ ਇਸ ਹਲਕੇ ਵਿੱਚ ਲੜਾਈ ਏਨੀ ਸੋਖੀ ਨਹੀਂ ਬਲਕਿ ਇਸ ਹਲਕੇ ਵਿੱਚ ਉਸਦੀ ਹਾਲਤ ਮਹਾਂਭਾਰਤ ਦੇ ਉਸ ਅਭਿਮਨਊ ਵਰਗੀ ਹੈ ਜਿਸਦੇ ਆਲੇ- ਦੁਆਲੇ ਸਿਆਸਤ ਦੇ ਵੱਡੇ -2 ਦਰੋਣਾਚਾਰਿਆ ਦਾ ਚਕਰਵਿਊ ਰਚਿਆ ਹੋਇਆ ਹੈ । ਇੱਕ ਪਾਸੇ ਬੀਬੀ ਭੱਠਲ ਦਾ ਲਗਭਗ 20 ਸਾਲ ਪੁਰਾਣਾ ਅਜਿੱਤ ਸਮਝਿਆ ਜਾਣ ਵਾਲਾ ਸਾਮਰਾਜ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਦੀ ਇਲਾਕੇ ਵਿੱਚ ਵੀ ਅਤੇ ਅਫਸਰਸ਼ਾਹੀ ਵਿੱਚ ਮਜਬੂਤ ਪਕੜ ਹੈ । ਵੱਡੇ – 2 ਪੂੰਜੀਪਤੀਆਂ ਦੇ ਸਾਹਮਣੇ ਨੰਗੇ ਧੜ ਲੜਨ ਦਾ ਬਲ ਕੇਵਲ ਭਗਵੰਤ ਮਾਨ ਦੇ ਹਿੱਸੇ ਹੀ ਆਇਆ ।

ਬੀਤੇ ਦਿਨੀ ਮੇਰੀ ਭਗਵੰਤ ਮਾਨ ਫੋਨ ਤੇ ਗਲਬਾਤ ਹੋਈ ਤੇ ਇਸ ਦੌਰਾਨ ਭਗਵੰਤ ਨੇ ਕਈ ਗੱਲਾਂ ਦਾ ਜਿਕਰ ਕੀਤਾ । ਭਗਵੰਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਰੋਧੀਆਂ ਦੀ ਬੇਸ਼ੁਮਾਰ ਦੌਲਤ ਦੇ ਸਾਹਮਣੇ ਉਸ ਕੋਲ ਜੇ ਕੁੱਝ ਹੈ ਤਾਂ ਉਹ ਮਾਵਾਂ ਦੀਆਂ ਦੁਆਵਾਂ ਜਿੰਨ੍ਹਾਂ ਦੇ ਪੁੱਤ ਜਾਂ ਤਾਂ ਨਸ਼ਿਆਂ ਨੇ ਖਾ ਲਏ ਜਾਂ ਕੀੜੇਮਾਰ ਦਵਾਈਆਂ ਦੀ ਖੁਰਾਕ ਬਣ ਗਏ । ਉਹ ਸੱਖਣੇ ਬੂਹੇ ਜਿੰਨ੍ਹਾਂ ਨੂੰ ਸਾਲਾਂ ਤੋਂ ਜੰਗਾਲ ਲੱਗਿਆ ਹੈ । ਰੁੱਲ ਰਿਹਾ ਉਹ ਬੁਢੇਪਾ ਅੱਖਾਂ ਉਪਰ ਹੱਥ ਰੱਖ ਕੇ ਕਿਸੇ ਅਜਿਹੇ ਰਹਿਬਰ ਵੱਲ ਤੱਕ ਰਿਹਾ ਹੈ ਤਾਂ ਜੋ ਉਹਨਾਂ ਦੀ ਅਖੀਰੀਲੀ ਉਮਰੇ ਉਨ੍ਹਾਂ ਦਾ ਸਹਾਰਾ ਬਣ ਸਕੇ ਅਤੇ ਇਸੇ ਆਸ ਨਾਲ ਉਹ ਇਹ ਜੰਗ ਲੜ ਰਿਹਾ ਹੈ। ਭਗਵੰਤ ਨੇ ਕਿਹਾ ਕਿ ਦੁਖੀ ਲੋਕਾਂ ਦੀਆਂ ਦੁਆਵਾਂ ਕਦੀ ਬੇਅਸਰ ਨਹੀਂ ਹੁੰਦੀਆਂ। ਜਦੋਂ ਉਹ ਪਿੰਡਾਂ ਦੀਆਂ ਸੱਥਾਂ ਵਿੱਚ ਜਾਂਦਾ ਹੈ ਤੇ ਲੋਕਾਂ ਦੇ ਰੂਬਰੁ ਹੁੰਦਾ ਹੈ ਤਾਂ ਲੋਕ ਉਸਦੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ ਪਰ ਹੁਣ ਉਸਦੀਆਂ ਸੁਣ ਕੇ ਲੋਕ ਹੱਸਦੇ ਨਹੀਂ ਸਗੋਂ ਗੱਲਾਂ ਸੁਣ ਕੇ ਗੰਭੀਰ ਹੋ ਜਾਂਦੇ ਹਨ। ਭਗਵੰਤ ਕਹਿੰਦਾ ਕਿ ਨਾ ਤਾਂ ਉਹ ਪਿੰਡਾਂ ਵਿੱਚ ਜਾ ਕੇ ਗਲੀਆਂ – ਨਾਲੀਆਂ ਦੀ ਗੱਲ ਕਰਦਾ ਹੈ ਤੇ ਨਾਂ ਹੀ ਸਮਸ਼ਾਨਘਾਟ ਦੀ ਚਾਰਦੀਵਾਰੀ ਦੀ। ਉਹ ਨਾ ਹੀ ਕਿਸੇ ਨੂੰ ਖੁੰਡੇ ਨਾਲ ਕੁੱਟਣ ਤੇ ਨਾ ਹੀ ਕਿਸੇ ਦੀ ਧੋਣ ਵੱਡਣ ਦੀ ਗੱਲ ਕਰਦਾ ਹੈ। ਉਹ ਨਾ ਤਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਕਰਦਾ ਹੈ ਤੇ ਨਾ ਹੀ ਕਿਸੇ ਦੇ ਪੋਤੜੇ ਫਰੋਲਦਾ ਹੈ। ਉਹ ਗੱਲ ਕਰਦਾ ਹੈ ਟੈਕੀਆਂ ਤੇ ਚੜ੍ਹ ਕੇ ਖੁਦਕੁਸ਼ੀਆਂ ਕਰਨ ਵਾਲੇ ਬੇਰੁਜਗਾਰਾਂ ਦੀ, ਆਪਣੀ ਜਮੀਨ ਗਹਿਣੇ ਕਰਕੇ ਵਿਦੇਸ਼ ਭੱਜ ਰਹੀ ਜਵਾਨੀ ਦੀ, ਉਹ ਗੱਲ ਕਰਦਾ ਹੈ ਘੱਗਰ ਦੀ ਮਾਰ ਹੇਠ ਆਏ ਉਨਾਂ ਲੋਕਾਂ ਦੀ ਜੋਆਪਣਾ ਸਭ ਕੁਝ ਗੁਆ ਚੁਕੇ ਹਨ,ਉਹ ਆਪਣੀ ਦਲੀਲ ਵਿੱਚ ਕਹਿੰਦਾ ਹੈ ਕਿ ਪੰਜਾਬ ਨੂੰ ਕੈਲੀਫੋਰਨੀਆ ਨਾ ਬਣਾਉ ਇਸਨੂੰ ਸਿਰਫ ਤੇ ਸਿਰਫ ਪੰਜਾਬ ਬਣਾਉਣਾ ਹੈ।

ਉਹ ਕਹਿੰਦਾ ਮੈਂ ਜਿੱਤ ਕੇ ਕੋਈ ਐਮ.ਐਲ.ਏ. ਨਹੀਂ ਕਹਾਉਣਾ ਸਿਰਫ ਤੁਹਾਡਾ ਪ੍ਰਤੀਨਿਧੀ ਕਹਾਉਣਾ ਜੋ ਤੁਹਾਡੀ ਅਵਾਜ ਬੁਲੰਦ ਕਰ ਸਕੇ। ਸਾਡੀ ਪਾਰਟੀ ਦੀ ਸੌਚ ਨੋਜਵਾਨੀ ਨੂੰ ਨਸ਼ਿਆਂ ਤੋ, ਬਚਾਉਣਾ ਸਰਕਾਰੀ ਕੰਮਾਂ ਵਿੱਚ ਪਾਰਦਾਰਸਤਾ ਲਿਆਉਣਾ, ਅਫਸਰਸਾਹੀ ਨੂੰ ਲੋਕਾਂ ਪ੍ਰਤੀ ਜਵਾਬ ਦੇਹ ਕਰਨਾ। ਵੀ.ਆਈ.ਪੀ. ਕਲਚਰ ਨੂੰ ਬਿਲਕੁੱਲ ਖਤਮ ਕਰਨਾ। ਵਿਦੇਸ਼ੀ ਰਾਜਨੀਤੀਵਾਨਾਂ ਵਾਗ ਰਾਜਨੀਤਿਕ ਲੋਕਾਂ ਨੂੰ ਜਨਤਾ ਪ੍ਰਤੀ ਜਵਾਬਦੇਹ ਕਰਨਾ। ਉਹ ਆਪਣੀ ਦਲੀਲ ਵਿੱਚ ਭਾਵੁਕ ਹੋ ਕੇ ਕਹਿੰਦਾ ਹੈ ਕਿ ਭਗਤ ਸਿੰਘ, ਰਾਜਗੂਰੂ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅੰਗਰੇਜ਼ਾਂ ਨੂੰ ਦੇਸ ਵਿੱਚੋਂ ਕੱਢਣ ਲਈ ਆਪਣੀਆਂ ਜਾਨਾਂ ਵਾਰ ਗਏ । ਪਰ ਸਾਡੇ ਨੋਜਵਾਨ ਆਪਣੇ ਦੇਸ਼ ਵਿੱਚ ਰੋਜ਼ਗਾਰ ਵਸੀਲੇ ਨਾ ਬਣਦੇ ਦੇਖ ਵਿਦੇਸ਼ੀ ਧਰਤੀ ਤੇ ਪਹੁੰਚ ਰਹੇ ਹਨ । ਭਗਵੰਤ ਕਹਿੰਦਾ ਹੈ ਕਿ ਉਸ ਨੂੰ ਆਪਣੀ ਸਭ ਤੋਂ ਵੱਡੀ ਦੋਲਤ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਸਦੀਆਂ ਗੱਲਾਂ ਸੁਣ ਕੇ ਇਕੱਠ ਵਿੱਚੋਂ ਉਠ ਕੇ ਕੋਈ ਬਜ਼ੁਰਗ ਉਸਦੀ ਪਿੱਠ ਥਾਪੜਦਾ ਹੈ ਤੇ ਕਹਿੰਦਾ ਹੈ ! ਵਾਹ ਪੁੱਤਰ ਖੁਸ ਕੀਤਾ ਈ ! ਅਤੇ ਉਸ ਬਜ਼ੁਰਗ ਦੀਆਂ ਅੱਖਾਂ ਵਿਚੋਂ ਜਿਵੇਂ ਚੜਦੇ ਸੂਰਜ ਦੀ ਲਾਲੀ ਦੀ ਝਲਕ ਪੈਦੀ ਹੈ ਅਤੇ ਚੜਦੇ ਸੂਰਜ ਦਾ ਇਹ ਸੁਪਨਾ ਹਰੇਕ ਪੰਜਾਬੀ ਦੀਆਂ ਅੱਖਾਂ ਵਿੱਚ ਹੋਵੇ । ਇਹੋ ਉਸਦਾ ਅਤੇ ਪੂਰੇ ਪੰਜਾਬ ਵਾਸੀਆਂ ਦਾ ਸੁਪਨਾ ਹੈ ।

ਭਗਵੰਤ ਲੋਕਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜੇ ਅਤੇ ਪੰਜਾਬ ਦੇ ਅੰਦਰ ਇੱਕ ਨਵੀਂ ਸੂਹੀ ਸਵੇਰ ਦਾ ਆਗਾਜ਼ ਹੋਵੇ । ਇਹੋ ਹੀ ਸਾਡੇ ਸਾਰਿਆਂ ਦੀ ਦੁਆ ਹੈ ।

24/01/2012
Khushpreet singh sunam(Melbourne)australia
Email:khushpreetsunam@gmail.com
Mob no:0061433295744

 


       

2011 ਦੇ ਲੇਖ

ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ
ਪਿੰਡ ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ
ਕਲਾਕਾਰ ਲੇਖਕ ਮੰਚ (ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ ਜੰਜੂਆ, ਕਨੇਡਾ
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ ਤੇ ਪੁੱਜੇ ਮੁੱਖ ਮੰਤਰੀ ਪ੍ਰਕਾ ਸਿੰਘ ਬਾਦਲ
ਹਰੀਸ਼ ਗੋਇਲ ਮੇਸੀ
,
ਤਪਾ ਮੰਡੀ
ਇੰਗਲੈਂਡ, ਵੈਸਟ ਇੰਡੀਜ਼ ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ - ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ
ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਤਰਾਨਬੀ ਕੋਲਾਵਰੀ ਗੀਤ ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)