|
ਪਰਮਿੰਦਰ ਕੌਰ ਸਵੈਚ ਅਪਣੀ ਨਵੀਂ ਪੁਸਤਕ 'ਬਲਦੇ
ਬਿਰਖ' ਮੰਚ ਦੇ ਕੋਆਰਡੀਨੇਟਰਾਂ ਨੂੰ ਭੇਟ ਕਰਦੇ ਹੋਏ |
ਸਰੀ ਦੀ ਨਿਊਟਨ ਲਾਈਬ੍ਰੇਰੀ ਵਿਚ 12 ਫਰਵਰੀ 2012 ਐਤਵਾਰ ਨੂੰ ਪੰਜਾਬੀ ਲੇਖਕ
ਮੰਚ ਦੀ ਮਾਸਿਕ ਇਕੱਤਰਤਾ ਹੋਈ। ਮੀਟਿੰਗ ਦੇ
ਸ਼ੁਰੂ ਵਿਚ ਵਿਛੜ ਚੁਕੇ ਲੇਖਕਾਂ, ਸਰਵਸ਼੍ਰੀ ਕਰਤਾਰ ਸਿੰਘ ਦੁੱਗਲ, ਪ੍ਰੋ.
ਨਿਰੰਜਨ ਸਿੰਘ ਮਾਨ, ਅਜਮੇਰ ਸਿੰਘ ਗਿੱਲ, ਵੀਸਲਾਵਾ ਸ਼ਿੰਬੋਰਸਕਾ ਅਤੇ ਗੁਰਚਰਨ
ਰਾਮਪੁਰੀ ਦੇ ਛੋਟੇ ਭਰਾ ਭੁਪਿੰਦਰ ਰਾਮਪੁਰੀ ਦੇ ਦਿਹਾਂਤ ਤੇ ਸ਼ੋਕ ਮਤਾ ਪਾਸ
ਕੀਤਾ ਗਿਆ ਅਤੇ ਇਕ ਮਿੰਟ ਦਾ ਮੌਨ ਰੱਖਿਆ ਗਿਆ।
ਅਜਮੇਰ ਰੋਡੇ ਅਤੇ ਜਰਨੈਲ ਸਿੰਘ ਆਰਟਿਸਟ ਨੇ ਕਰਤਾਰ ਸਿੰਘ ਦੁੱਗਲ ਦੇ ਜੀਵਨ,
ਸਾਹਿਤ ਅਤੇ ਕਲਾ ਉੱਤੇ ਉਹਨਾਂ ਦੇ ਯੋਗਦਾਨ ਦਾ ਚਰਚਾ ਕੀਤਾ।
ਪ੍ਰੋ. ਨਿਰੰਜਨ ਸਿੰਘ ਮਾਨ ਦੀ ਜ਼ਿੰਦਗੀ ਅਤੇ ਅਮਨ ਲਹਿਰ ਵਿਚ ਪਾਏ
ਉਹਨਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਹਨਾਂ ਦੀ ਪੁਸਤਕ 'ਮੇਰੀ
ਸੁਣੋ' ਵੀ ਸਭ ਨੂੰ ਦਿਖਾਈ ਗਈ। ਉਹਨਾਂ ਬਾਰੇ
ਚਰਚਾ ਵਿਚ ਅਜਮੇਰ ਰੋਡੇ, ਨਦੀਮ ਪਰਮਾਰ, ਸੁਰਜੀਤ ਕਲਸੀ, ਜਰਨੈਲ ਸੇਖਾ,
ਜਸਵਿੰਦਰ ਗਿੱਲ ਅਤੇ ਉਹਨਾਂ ਦੀ ਸੁਪਤਨੀ ਪ੍ਰੋ. ਰਾਜਵੰਤ ਕੌਰ ਮਾਨ ਨੇ ਹਿੱਸਾ
ਲਿਆ। ਬਜ਼ੁਰਗ ਸ਼ਾਇਰ ਗੁਰਚਰਨ ਗਿੱਲ ਮਨਸੂਰ ਨੇ ਸਾਧੂ ਸਿੰਘ ਤਾਲਿਬ ਦਾ ਗੀਤ
'ਮੈਂ ਸ਼ਾਇਰ ਲੋਕਤਾ ਦਾ ਹਾਂ' ਗਾ ਕੇ ਪੇਸ਼ ਕੀਤਾ। ਗਜ਼ਲਗੋ ਅਜਮੇਰ ਸਿੰਘ ਗਿੱਲ
ਅਤੇ ਮਸ਼ਹੂਰ ਕਵੀ ਗੁਰਬਚਨ ਰਾਮਪੁਰੀ ਦੇ ਭਰਾ ਭੁਪਿੰਦਰ ਰਾਮਪੁਰੀ ਬਾਰੇ ਜਰਨੈਲ
ਸੇਖਾ ਬਾਰੇ ਨਦੀਮ ਪਰਮਾਰ ਜਾਣਕਾਰੀ ਸਾਂਝੀ ਕੀਤੀ।
ਅਜਮੇਰ ਰੋਡੇ ਅਤੇ ਦਵਿੰਦਰ ਪੂਨੀਆ ਨੇ 1996 ਦੀ ਨੋਬਲ ਪੁਰਸਕਾਰ
ਜੇਤੂ ਕਵਿਤਰੀ ਵੀਸਲਾਵਾ ਸ਼ਿੰਬੋਰਸਕਾ ਦੀ ਕਵਿਤਾ ਅਤੇ ਜੀਵਨ ਬਾਰੇ ਦਸਿਆ।
ਸ਼ਾਇਰ ਗੁਰਦਰਸ਼ਨ ਬਾਦਲ ਦੀ ਕਵਿਤਾ ਦੀ ਪੁਸਤਕ 'ਅੰਮੜੀ ਦਾ ਵਿਹੜਾ' ਕਿਸੇ ਕਾਰਨ
ਰਿਲੀਜ਼ ਨਹੀਂ ਕੀਤੀ ਜਾ ਸਕੀ। ਨਦੀਮ ਪਰਮਾਰ ਨੇ ਗਜ਼ਲ ਸੁਨਾਉਣ ਦੇ ਨਾਲ ਨਾਲ 26
ਫਰਵਰੀ ਨੂੰ ਉਰਦੂ ਐਸੋਸੀਏਸ਼ਨ ਵੱਲੋਂ ਅਲ ਮਦੀਨਾ ਰੈਸਤਰਾਂ ਵਿਚ ਮਾਤਭਾਸ਼ਾ
ਦਿਵਸ ਬਾਰੇ ਹੋ ਰਹੇ ਪ੍ਰੋਗ੍ਰਾਮ ਦਾ ਸੱਦਾ ਦਿੱਤਾ। ਸਨਸ਼ਾਈਨ ਵਾਲੇ ਸੁਲੇਮਾਨ
ਦੁਰਾਨੀ ਨੇ ਆਪਣਾ ਤੁਆਰਫ ਕਰਵਾਇਆ। ਜਰਨੈਲ ਸਿੰਘ ਸੇਖਾ ਨੇ ਆਪਣੇ ਆ ਰਹੇ
ਨਵੇਂ ਨਾਵਲ ਬੇਗਾਨੇ ਦਾ ਕਾਂਡ 11 ਹੈਰੀ, ਨਸੀਬ ਅਤੇ ਅਲਕੋਹਲ ਪੜਿਆ। ਇਸ ਉਪਰ
ਭਰਪੂਰ ਚਰਚਾ ਹੋਈ ਜਿਸ ਵਿਚ ਅਜਮੇਰ ਰੋਡੇ, ਸੁਰਜੀਤ ਕਲਸੀ, ਹਰਪ੍ਰੀਤ ਸੇਖਾ,
ਹਰਬੰਸ ਢਿਲੋਂ , ਜਸਵਿੰਦਰ ਗਿਲ, ਚਿਤਰਕਾਰ ਜਰਨੈਲ ਸਿੰਘ ਨੇ ਭਾਗ ਲਿਆ ਤੇ
ਸੁਝਾਅ ਵੀ ਦਿਤੇ।
ਇੰਦਰਜੀਤ ਧਾਮੀ ਨੇ ਨਜ਼ਮ ਤੇ ਸੁੱਖੀ ਨੇ ਯੋਗਾ ਬਾਰੇ ਮਿਨੀ ਕਹਾਣੀ ਸੁਣਾਈ।
ਅਮਰਜੀਤ ਸ਼ਾਂਤ, ਹਰਦੇਵ ਅਸ਼ਕ ਨੇ ਗ਼ਜ਼ਲ ਅਤੇ
ਪ੍ਰੋ. ਗੁਰਵਿੰਦਰ ਸਿੰਗ ਧਾਲੀਵਾਲ ਨੇ ਵੀ ਇਕ ਵਧੀਆ ਮਿੰਨੀ ਕਹਾਣੀ ਸੁਣਾਈ।
ਲੇਖਿਕਾ ਪਰਮਿੰਦਰ ਸਵੈਚ ਨੇ ਆਪਣਾ ਨਾਟਕ ਸੰਗ੍ਰਿਹ 'ਬਲਦੇ ਬਿਰਖ' ਮੰਚ ਨੂੰ
ਭੇਂਟ ਕੀਤਾ ਜਿਸਦੇ ਨਾਟਕਾਂ ਦਾ ਮੰਚਨ 18 ਫਰਵਰੀ ਨੂੰ ਐਬਟਸਫੋਰਡ ਵਿਖੇ
ਹੋਣਗੇ।
ਅੰਤ ਵਿਚ ਕੁਆਰਡੀਨੇਟਰਾਂ ਨੇ ਆਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਦਸਿਆ ਕਿ
ਅਗਲੀ ਮੀਟਿੰਗ 11 ਮਾਰਚ ਨੂੰ ਹੋਵੇਗੀ ਜਿਸ ਵਿਚ ਸਾਰੇ ਸਾਹਿਤ ਪ੍ਰੇਮੀਆਂ ਨੂੰ
ਆਉਣ ਦਾ ਖੁਲਾ ਸਦਾ ਹੈ।
ਜਰਨੈਲ ਸਿੰਘ ਆਰਟਿਸਟ 604 825 4659 ਦਵਿੰਦਰ ਸਿੰਘ
ਪੂਨੀਆ 604 768 7283
|