ਸਥਾਨਕ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਨੌਜਵਾਨ ਦਿਵਸ ਨੂੰ ਸਮਰਪਿਤ
‘ਦਲਿਤਾਂ ਦਾ ਉ¤ਥਾਨ : ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ’ਤੇ
ਸੈਮੀਨਾਰ-ਕਮ-ਵਰਕਸ਼ਾਪ ਕਰਵਾਈ ਗਈ। ਪ੍ਰਿੰਸੀਪਲ ਡਾ. ਸੁਮਨ ਲਤਾ ਦੀ ਅਗਵਾਈ
ਵਿਚ ਕਰਵਾਏ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਮਾਨਸਾ
ਸ੍ਰੀ ਸੀ. ਐਸ. ਤਲਵਾੜ ਆਈ. ਏ. ਐਸ. ਨੇ ਸ਼ਿਰਕਤ ਕੀਤੀ। ਪੰਜਾਬੀ ਯੂਨੀਵਰਸਿਟੀ
ਰਿਜਨਲ ਸੈਂਟਰ ਬਠਿੰਡਾ ਦੇ ਸਾਬਕਾ ਡਾਇਰੈਕਟਰ ਅਤੇ ਪ੍ਰੋਫ਼ੈਸਰ ਡਾ. ਆਰ. ਕੇ.
ਮਹਾਜਨ, ਸ੍ਰੀਮਤੀ ਮੰਜੂ ਤਲਵਾੜ, ਕੇਂਦਰੀ ਵਿਦਿਆਲਾ ਅਬੋਹਰ ਦੇ ਲੈਕਚਰਾਰ
ਸ੍ਰੀ ਮੱਖਣ ਲਾਲ ਨੇ ਬਤੌਰ ਵਿਸ਼ੇਸ਼ ਮਹਿਮਾਨ-ਵਕਤਾਵਾਂ ਵਜੋਂ ਸ਼ਮੂਲੀਅਤ ਕੀਤੀ।
ਇਸ ਮੌਕੇ ਬੋਲਦਿਆਂ ਸ੍ਰੀ ਤਲਵਾੜ ਨੇ ਸਵਾਮੀ ਵਿਵੇਕਾਨੰਦ ਦੁਆਰਾ ਦਲਿਤਾਂ
ਦੇ ਉੱਥਾਨ ਲਈ ਪਾਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ। ਡਾ. ਮਹਾਜਨ ਨੇ ਆਪਣੇ
ਪਰਚੇ ਵਿਚ ਦਲਿਤ ਸੰਕਲਪ ਦੇ ਮਾਅਨੇ ਅਤੇ ਇਤਿਹਾਸਕ ਪਹਿਲੂ ਬਾਰੇ ਚਰਚਾ ਕੀਤੀ।
ਮੱਖਣ ਲਾਲ ਨੇ ਆਪਣੇ ਸੰਬੋਧਨ ਵਿਚ ਸਵਾਮੀ ਵਿਵੇਕਾ ਨੰਦ ਦੇ ਦਲਿਤਾਂ ਪ੍ਰਤੀ
ਵਿਚਾਰਾਂ ਨੂੰ ਉਨਾਂ ਦੀਆਂ ਕੁਟੇਸ਼ਨਾਂ ਦੇ ਹਵਾਲੇ ਨਾਲ਼ ਆਪਣੀ ਗੱਲਬਾਤ ਨੂੰ
ਸਾਰਥਕ ਬਣਾਇਆ। ਸ੍ਰੀਮਤੀ ਤਲਵਾੜ ਨੇ ਵਿਦਿਆਰਥੀਆਂ ਨੂੰ ਸਵਾਮੀ ਜੀ ਦੀਆਂ
ਸਿਖਿਆਵਾਂ ਤੋਂ ਪ੍ਰੇਰਨਾ ਲੈਣ ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਡਾ. ਜਗਦੀਪ
ਕੌਰ ਆਹੂਜਾ ਨੇ ਦਲਿਤਾਂ ਨੂੰ ਸਮਰਪਿਤ ਦੋ ਕਵਿਤਾਵਾਂ ਪੇਸ਼ ਕੀਤੀਆਂ। ਵਰਕਸ਼ਾਪ
ਵਿਚ ਪੁੱਜੇ ਡੈਲੀਗੇਟਾਂ ਵਿਚੋਂ ਅਰਸ਼ਦੀਪ ਸ਼ਰਮਾ, ਅਮਰਜੀਤ ਸਿੰਘ ਅਤੇ ਮੈਡਮ
ਨੀਨਾ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਮਹਿਮਾਨ ਵਕਤਾਵਾਂ ਵੱਲੋ ਦਿੱਤੇ
ਗਏ। ਕਮਰਸ ਅਤੇ ਇਕਨਾਮਿਕਸ ਵਿਭਾਗ ਵੱਲੋਂ ਕਰਵਾਏ ਇਸ ਸੈਮੀਨਾਰ ਦਾ ਸੰਚਾਲਨ
ਪ੍ਰੋ. ਸ਼ਿਲਪਾ ਕਾਂਸਲ ਅਤੇ ਡਾ. ਊਸ਼ਾ ਜੈਨ ਵੱਲੋਂ ਕੀਤਾ ਗਿਆ।
ਸੈਮੀਨਾਰ–ਕਮ-ਵਰਕਸ਼ਾਪ ਤੋਂ ਪਹਿਲਾਂ ਸਕੂਲੀ ਵਿਦਿਆਰਥੀਆਂ ਦੇ ਸਲੋਗਨ ਅਤੇ
ਵਿਚਾਰ ਲਿਖਣ ਮੁਕਾਬਲੇ ਕਰਵਾਏ ਗਏ। ਜਿਨਾਂ ਵਿਚ ਜੈਤੋ ਦੇ ਪੰਜਾਬ ਪਬਲਿਕ
ਸਕੂਲ, ਸਰਵਹਿਤਕਾਰੀ ਵਿਦਿਆ ਮੰਦਰ, ਬਾਬਾ ਫ਼ਰੀਦ ਪਬਲਿਕ ਸਕੂਲ ਦੇ
ਵਿਦਿਆਰਥੀਆਂ ਨੇ ਇਨਾਂ ਮੁਕਾਬਲਿਆਂ ਵਿਚ ਪਹਿਲੇ ਸਥਾਨ ਹਾਸਲ ਕੀਤੇ। ਮੁੱਖ
ਮਹਿਮਾਨ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਪ੍ਰਿੰਸੀਪਲ ਡਾ.
ਸੁਮਨ ਲਤਾ ਵੱਲੋਂ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਹਾਰਦਿਕ ਧਨਵਾਦ ਕੀਤਾ
ਗਿਆ।
ਸੰਪਰਕ : 95017-66644
|