21 ਅਪ੍ਰੈਲ 2012 : ਅਮਨ ਕਲੱਬ ਨੇ ਆਪਣਾ ਸ਼ਾਨਦਾਰ
ਪੰਜਵਾਂ ਕਬੱਡੀ ਕੱਪ ਕਰਵਾ ਕੇ ਮਲੇਸ਼ੀਆ ਦੇ ਖੇਡ ਜਗਤ ਵਿਚ ਆਪਣੀ ਇਕ ਵਖਰੀ
ਥਾਂ ਬਣਾ ਲਈ। ਹਾਲਾ ਕੀ ਇਹ ਕੱਪ 22 ਤਾਰੀਕ ਨੂੰ ਹੋਣਾ ਸੀ ਪਰ ਕੁਜਝ ਕਾਰਣਾ
ਕਰਕੇ ਇਹ ਨੂੰ ਅਜ ਹੀ ਕਰਵਾ ਦਿਤਾ ਗਿਆ, ਤਾਂ ਵੀ ਇਸ ਵਿਚ ਸ਼ਾਮਲ ਹੋਣ ਲਈ 6
ਟੀਮਾ ਪੁਹੰਚੀਆਂ। ਜਿਨਾ ਵਿਚ ਭਾਰਤ, ਸਿਧੂ ਬ੍ਰਦਰ ਪਿਥੋ (ਪੰਜਾਬ),
ਸੇਲਾਯਾੰਗ , ਕਾਜੰਗ, ਕਾਮਪੰਗ ਪੰਦਨ, ਪੁਡੂ ਕਲੱਬ ਵਰਗੀਆਂ ਕਲੱਬਾਂ ਨੇ ਵੱਧ
ਚੜ੍ਹ ਕੇ ਹਿਸਾ ਲਿਆ। ਖਿੜੀ ਹੋਈ ਧੁੱਪ ਤੇ ਹਰੇ ਭਰੇ ਮੈਦਾਨ ਵਿਚ ਮਾਂ ਖੇਡ
ਕਬੱਡੀ ਦੇ ਲਾਲ ਇਕ ਤੋਂ ਇਕ ਚੜ੍ਹ ਕੇ ਲਗ ਰਹੇ ਸਨ। ਇੰਜ ਜਾਪਦਾ ਸੀ ਕਿ
ਮਲੇਸ਼ੀਆ ਵਿਚ ਪੰਜਾਬ ਬਣ ਗਿਆ ਹੋਵੇ। 11 ਵਜੇ ਟਾਈਆਂ ਪਾਕੇ ਮੈਚਾਂ ਲਈ ਟੀਮਾ
ਦੀ ਵੰਡ ਕੀਤੀ ਗਈ। ਪਹਲਾ ਮੈਚ ਪੁਡੂ ਕਲੱਬ ਦਾ ਮੁਕ਼ਾਬਲਾ ਭਾਰਤ ਤੋਂ ਆਈ
ਨੌਜਵਾਨਾ ਦੀ ਟੀਮ ਵਿਚਕਾਰ ਹੋਇਆ ਜਿਸ ਵਿਚ ਪੁਡੂ ਕੱਲਬ ਨੂੰ ਭਾਰਤ ਦੀ ਟੀਮ
ਨੂੰ ਹਰਾਕੇ ਸੇਮੀ-ਫਾਇਨਲ ਵਿਚ ਪਰਵੇਸ਼ ਪਾਇਆ
ਅਗਲਾ ਮੈਚ ਕਾਮਪੰਗ ਪੰਦਨ ਤੇ ਸਿਧੂ ਬ੍ਰਦਰ ਪਿਥੋ
(ਪੰਜਾਬ) ਵਿਚਾਲੇ ਹੋਇਆ, ਜਿਸ ਵਿਚ ਸਿਧੂ ਬ੍ਰਦਰ ਪਿਥੋ (ਪੰਜਾਬ) ਜੇਤੂ ਰਹੀ।
ਅਗਲੇ ਮੁਕ਼ਾਬਲੇ ਚ ਸੇਲਾਯਾੰਗ ਦੀ ਟੀਮ ਨੇ ਕਾਜੰਗ ਨੂੰ ਹਰਾਇਆ। ਇਸ ਤੋਂ ਬਾਦ
ਸੈਮੀ-ਫਾਇਨਲ ਦੀਆਂ ਟਾਈਆਂ ਪਾਈਆਂ ਗਈਆਂ, ਜਿਸ ਵਿਚ ਪੁਡੂ ਕੱਲਬ ਨੂੰ, ਬਾਬੇ
ਦੀ ਕਿਰਪਾ ਨਾਲ, ਸਿਧਾ ਫਾਇਨਲ ਵਿਚ ਪਰਵੇਸ਼ ਮਿਲ ਗਿਆ ਤੇ ਫਾਇਨਲ ਦੀ ਦੂਜੀ
ਟੀਮ ਲਈ ਸਿਧੂ ਬ੍ਰਦਰ ਪਿਥੋ (ਪੰਜਾਬ ) ਦਾ ਮੁਕ਼ਾਬਲਾ ਚਿਰ ਦੀ ਵਿਰੋਧੀ ਟੀਮ
ਸੇਲਾਯੰਗ ਨਾਲ ਹੋਇਆ। ਜਿਸ ਵਿਚ ਇਕ ਵਾਰ ਫਿਰ ਸਿਧੂ ਬ੍ਰਦਰ ਪਿਥੋ (ਪੰਜਾਬ)
ਨੇ ਸੇਲਾਯੰਗ ਨੂੰ 18 ਦੇ ਮੁਕ਼ਾਬਲੇ 35 ਦੇ ਵੱਡੇ ਫ਼ਰਕ ਨਾਲ ਹਰਾ ਕੇ ਫਾਇਨਲ
ਵਿਚ ਪਰਵੇਸ਼ ਕੀਤਾ।. ਫਾਇਨਲ ਮੁਕ਼ਾਬਲਾ ਇਕ ਵਾਰ ਬੜਾ ਫਸਵਾਂ ਹੋਇਆ ਜਿਸ ਵਿਚ
ਪੁਡੂ ਕੱਲਬ ਦੀ ਟੀਮ ਨੇ ਸਿਧੂ ਬ੍ਰਦਰ ਪਿਥੋ (ਪੰਜਾਬ) ਨੂੰ ਬੜੇ ਮੁਸ਼ਕਿਲ
ਮੁਕ਼ਾਬਲੇ ਚ 29 ਦੇ ਮੁਕ਼ਾਬਲੇ 31 ਦੇ ਛੋਟੇ ਫ਼ਰਕ ਨਾਲ ਅਮਨ ਕਬੱਡੀ ਕੱਪ ਤੇ
ਕਬਜਾ ਕਰ ਲਿਆ।
ਮੈਚ ਉਪਰੰਤ ਸਿਧੂ ਬ੍ਰਦਰ ਪਿਥੋ (ਪੰਜਾਬ) ਤੇ ਭਾਰਤ
ਦੀਆਂ ਟੀਮਾ ਦਾ ਖਾਸ ਸਨਮਾਨ ਕੀਤਾ ਗਿਆ ਜੋ ਕੀ ਸਿਰੀ ਮੁਡਾ ਕੱਪ ਵਿਚ ਫਾਇਨਲ
ਦੀਆਂ ਟੀਮਾ ਸਨ। ਇਸ ਮੌਕੇ ਬੋਲਦਿਆ ਅਮਨ ਕਲੱਬ ਦੇ ਪਰਧਾਨ ਨੇ ਇਹ ਇਲਾਨ ਕੀਤਾ
ਕਿ ਜੇ ਖਿਡਾਰੀ ਵੀਰ ਇਸ ਤਰਾਂ ਹੀ ਆਪਣੀ ਮਾਂ ਖੇਡ ਕਬੱਡੀ ਨੂੰ ਸਨਮਾਨ ਦਿੰਦੇ
ਰਹਿਣ ਤਾਂ ਓਹ ਹਰ ਉਪਰਾਲੇ ਨਾਲ ਉਦਮ ਕਰਕੇ ਅਗਲੇ ਸਾਲ ਹੋਣ ਵਾਲੇ ਵਿਸ਼ਵ
ਕਬੱਡੀ ਕੱਪ ਲਈ ਮਲੇਸ਼ੀਆ ਦੀ ਟੀਮ ਤਿਆਰ ਕਰਨਗੇ ਤੇ ਖੇਡਾਰੀਆਂ ਨੂ ਹਰ ਤਰਾਂ
ਦਾ ਸਹਿਯੋਗ ਦੇਣਗੇ। |