ਭਾਰਤ ਵਿੱਚ ਵੀ ਇੰਗਲੈਂਡ ਵਾਂਗ ਬੀ ਸੀ ਸੀ ਆਈ ( Board of Control
for Cricket in India ) ਨੇ 2007 ਵਿੱਚ ਇੰਡੀਅਨ ਪ੍ਰੀਮੀਅਰ ਲੀਗ
(ਆਈ.ਪੀ.ਐਲ) ਮੁਕਾਬਲੇ ਦੀ ਗੱਲ ਤੋਰੀ ,ਅਤੇ 2008 ਵਿੱਚ ਇਹ ਟਵੰਟੀ-20
ਕ੍ਰਿਕਟ ਮੁਕਾਬਲਾ ਡਬਲ ਰਾਊਂਡ ਰਾਬਿਨ ਅਤੇ ਨਾਕ-ਆਊਟ ਅਧਾਰ ਉੱਤੇ 18 ਅਪ੍ਰੈਲ
ਤੋਂ ਪਹਿਲੀ ਜੂਨ ਤੱਕ ਦਿਹਲੀ ਲੈਂਡ ਐਂਡ ਫਾਇਨਾਂਸ (ਡੀ ਐੱਲ ਐੱਫ਼) ਲੋਗੋ
ਤਹਿਤ 46 ਦਿਨਾਂ ਵਿੱਚ 8 ਟੀਮਾਂ ਦੇ 59 ਮੈਚਾਂ ਨਾਲ ਨੇਪਰੇ ਚੜ੍ਹਿਆ । ਮੈਚ
ਜੇਤੂ ਟੀਮ ਨੂੰ 2 ਅੰਕ ,ਬਰਾਬਰ ਰਹਿਣ ਤੇ 1-1 ਅੰਕ ਦਿੱਤਾ ਗਿਆ । ਇਹ ਸਾਰੇ
ਨਿਯਮ 2010 ਤੱਕ ਲਾਗੂ ਰਹੇ । ਰਾਜਸਥਾਨ ਰਾਇਲਜ ਨੇ ਚੇਨੱਈ ਸੁਪਰ ਕਿੰਗਜ਼
ਨੂੰ 3 ਵਿਕਟਾਂ ਨਾਲ ਹਰਾਕੇ ਪਹਿਲਾ ਖ਼ਿਤਾਬ ਜਿੱਤਿਆ ।
2009 ਵਾਲਾ ਮੁਕਾਬਲਾ 18 ਅਪ੍ਰੈਲ ਤੋਂ 24 ਮਈ ਤੱਕ ਪਹਿਲਾਂ ਵਾਂਗ ਹੀ 8
ਟੀਮਾਂ ਵੱਲੋਂ 59 ਮੈਚ ਖੇਡਦਿਆਂ, ਡਿਕਨ ਚਾਰਜਿਸ ਦੀ ਟੀਮ ਵੱਲੋਂ ਰਾਇਲ
ਚੈਲੇਂਜ ਬੰਗਲੌਰ ਨੂੰ ਸਿਰਫ਼ 6 ਦੌੜਾਂ ਨਾਲ ਹਰਾਕੇ ਜੇਤੂ ਬਣਨ ਨਾਲ ਨੇਪਰੇ
ਚੜ੍ਹਿਆ । ਪਰ 2010 ਨੂੰ 12 ਮਾਰਚ ਤੋਂ 25 ਅਪ੍ਰੈਲ ਤੱਕ ਖੇਡੇ ਗਏ ਮੁਕਾਬਲੇ
ਸਮੇ 8 ਟੀਮਾਂ ਨੇ 60 ਮੈਚ ਡਬਲ ਰਾਊਂਡ ਰਾਬਿਨ ਅਤੇ ਨਾਕ ਆਉਟ ਅਧਾਰ ’ਤੇ
ਖੇਡੇ । ਚੇਨੱਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 22 ਰਨਜ਼ ਨਾਲ ਮਾਤ
ਦੇ ਕੇ ਟਾਈਟਲ ਜਿੱਤਿਆ । ਪਿਛਲੇ 8 ਅਪ੍ਰੈਲ ਤੋ 28 ਮਈ 2011 ਤੱਕ ਹੋਏ ਚੌਥੇ
ਆਈ ਪੀ ਐਲ ਸਮੇ ਪਹਿਲੀ ਵਾਰ ਕੋਚੀ (ਕੋਚੀ ਤੁਸਕਿਰਸ ਕੇਰਲਾ) ਅਤੇ ਪੂਨਾ
(ਪੂਨਾ ਵਾਰੀਅਰਜ਼ ਇੰਡੀਆ) ਦੀਆਂ ਟੀਮਾਂ ਸ਼ਾਮਲ ਹੋਣ ਨਾਲ ਗਿਣਤੀ 8 ਤੋਂ 10
ਹੋਈ । ਦੋ ਪੂਲ ਵੀ ਪਹਿਲੀ ਵਾਰ ਬਣੇ । ਮੈਚ ਵੀ 59 ਤੋਂ ਵਧ ਕੇ 74 ਹੋ ਗਏ ।
ਗਰੁੱਪ ਸਟੇਜ ਅਤੇ ਪਲੇਅ ਆਫ਼ ਫਾਰਮਿਟ ਵੀ ਲਾਗੂ ਕੀਤਾ ਗਿਆ । ਹੁਣ ਤੱਕ ਦੇ
ਚਾਰਾਂ ਮੁਕਾਬਲਿਆਂ ਸਮੇ ਪਹਿਲੀਆਂ ਚਾਰਾਂ ਟੀਮਾਂ ਵਿੱਚ ਪਹੁੰਚਣ ਵਾਲੀ ਚੇਨੱਈ
ਸੁਪਰ ਕਿੰਗਜ਼ ਲਗਾਤਾਰ ਦੂਜੀ ਵਾਰੀ ਰਾਇਲ ਚੈਲੇਂਜ ਬੰਗਲੌਰ ਨੂੰ 58 ਦੌੜਾਂ
ਨਾਲ ਹਰਾਕੇ ਜੇਤੂ ਬਣੀ ।
ਆਈ ਪੀ ਐਲ-5 ਮੁਕਾਬਲਾ ਗਰੁੱਪ ਅਤੇ ਪਲੇਅ ਆਫ਼ ਸਟੇਜ ਨਿਯਮ ਤਹਿਤ 9
ਟੀਮਾਂ ਨੇ 4 ਅਪ੍ਰੈਲ ਤੋਂ 27 ਮਈ 2012 ਤੱਕ,54 ਦਿਨਾਂ ਵਿੱਚ, 12 ਸਥਾਨਾਂ
‘ਤੇ 76 ਮੈਚਾਂ ਤਹਿਤ ਖੇਡਣਾ ਹੈ । ਕੋਚੀ ਟੀਮ ਸ਼ਾਮਲ ਨਹੀਂ । ਹਰੇਕ ਟੀਮ
8-8 ਮੈਚ ਖੇਡੇਗੀ । ਵਾਈ ਐਮ ਸੀ ਏ ਫ਼ਿਜ਼ੀਕਲ ਐਜੂਕੇਸ਼ਨ ਕਾਲਜ ਵਿੱਚ
ਉਦਘਾਟਨ 3 ਅਪ੍ਰੈਲ ਨੂੰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ । ਦਰਸ਼ਕਾਂ ਲਈ
ਗੇਟ 5.00 ਵਜੇ ਹੀ ਖੋਲ੍ਹ ਦਿੱਤੇ ਜਾਣਗੇ । ਜਿੱਥੇ ਸਾਰੀਆਂ ਟੀਮਾਂ ਦੇ
ਕਪਤਾਨ ਐਮ ਸੀ ਸੀ ਸਪਿਰਟ ਆਫ਼ ਕ੍ਰਿਕਟ ਦੀ ਸਹੁੰ ਚੁਕਣਗੇ । ਉੱਥੇ ਇਸ
ਸਮਾਰੋਹ ਵਿੱਚ ਅਮਿਤਾਬ ਬੱਚਨ, ਸਲਮਾਨ ਖ਼ਾਨ,ਪ੍ਰਿਯੰਕਾ ਚੋਪੜਾ, ਕਰੀਨਾ
ਕਪੂਰ, ਤੋਂ ਇਲਾਵਾ ਪ੍ਰਭੂਦੇਵਾ,ਕੋਲੋਨੀਅਲ ਕਜਿੰਸ,ਕੇਟ ਪੇਰੀ ਅਤੇ ਹੋਰ ਨਾਮੀ
ਹਸਤੀਆਂ ਵੀ ਸ਼ਾਮਲ ਹੋਣਗੀਆਂ । ਚੋਣਾਂ ਦੀ ਵਜ੍ਹਾ ਕਰਕੇ ਸਿਰਫ਼ 2009 ਵਾਲਾ
ਮੁਕਾਬਲਾ ਹੀ ਭਾਰਤ ਤੋਂ ਬਾਹਰ ਦੱਖਣੀ ਅਫਰੀਕਾ ਵਿੱਚ ਹੋਇਆ ਹੈ,ਇਸ ਵਾਰੀ
ਦਿੱਲੀ ਵਿਖੇ ਚੋਣਾਂ ਹੋਣ ਕਾਰਣ ਕੁੱਝ ਮੈਚਾਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ
।
4 ਅਪ੍ਰੈਲ ਨੂੰ ਉਦਘਾਟਨੀ ਮੈਚ, ਜਿੱਤਾਂ ਦੀ ਹੈਟ੍ਰਿਕ ਦੇ ਬੂਹੇ ਖੜੋਤੀ
ਚੇਨੱਈ ਸੁਪਰ ਕਿੰਗਜ਼ ਅਤੇ ਮੂਬਈ ਇੰਡੀਅਨਜ਼ ਦਰਮਿਆਂਨ ਹੋਣਾ ਹੈ । ਇਸ ਚੇਨੱਈ
ਸੁਪਰ ਕਿੰਗਜ਼ ਵੱਲੋਂ ਖੇਡੇ 63 ਮੈਚਾਂ ਵਿੱਚੋਂ 36 ਜਿੱਤੇ,25 ਹਾਰੇ,2
ਬੇ-ਨਤੀਜਾ ਰਹੇ ਹਨ । ਕਪਤਾਨ ਮਹਿੰਦਰ ਸਿੰਘ ਧੋਨੀ ਨੇ 29 ਵਾਰੀ ਟਾਸ ਜਿੱਤਿਆ
ਹੈ । ਸਕੋਰ 4752 ਕੀਤਾ ਅਤੇ 4475 ਰਨਜ਼ ਕਰਵਾਇਆ ਹੈ । ਸੁਰੇਸ਼ ਰੈਣਾਂ ਦਾ
1293 ਗੇਂਦਾਂ ‘ਤੇ 1834 ਦੌੜਾਂ ਦਾ ਰਿਕਾਰਡ ਹੈ । ਨਿੱਜੀ ਉੱਚ ਸਕੋਰ
ਰਿਕਾਰਡ 73 ਗੇਂਦਾਂ ‘ਤੇ ਬਰੈਡਨ ਮੈਕੁਲਮ ਦੇ ਨਾਅ 158 ਦੌੜਾਂ (ਨਾਟ ਆਊਟ)
ਦਰਜ ਹੈ । ਐਡਮ ਗਿਲਕਰਿਸਟ ਦੇ ਸੱਭ ਤੋਂ ਵੱਧ 82 ਛੱਕੇ ਅਤੇ ਕੈਚ,ਸਟੰਪ 50
ਹਨ । ਆਰ ਪੀ ਸਿੰਘ ਨੇ 1218 ਗੇਂਦਾਂ ‘ਤੇ 64 ਵਿਕਟਾਂ ਲੈ ਕੇ ਵੀ ਰਿਕਾਰਡ
ਬਣਾਇਆ ਹੈ । ਚੇਨੱਈ ਸੁਪਰ ਕਿੰਗਜ਼ ਦਾ ਉੱਚ ਸਕੋਰ ਰਿਕਾਰਡ 3 ਅਪ੍ਰੈਲ 2010
ਨੂੰ ਚੇਨੱਈ ਵਿੱਚ 246/5(20) ਰਾਜਸਥਾਨ ਰੌਇਲਜ਼ ਵਿਰੁੱਧ ਅਤੇ ਨਿਊਨਤਮ ਸਕੋਰ
ਸਿਰਫ਼ 58 ਦੌੜਾਂ (15.1) 18 ਅਪ੍ਰੈਲ 2009 ਨੂੰ ਕੈਪਟਾਊਨ ਵਿੱਚ ਰਾਜਸਥਾਨ
ਰੌਇਲਜ਼ ਦਾ ਰੌਇਲ ਚੈਲੈਂਜਰਸ ਬੰਗਲੌਰ ਵਿਰੁੱਧ ਦਰਜ ਏ । ਅਜੇ ਤੱਕ ਫਾਈਨਲ
ਵਿੱਚ ਕੋਈ ਵੀ ਸੈਂਕੜਾ ਨਹੀਂ ਬਣਿਆਂ ਹੈ ।
ਪਿਛਲਾ ਵਿਸ਼ਵ ਕੱਪ ਅਤੇ ਆਈ ਪੀ ਐਲ ਭੀੜ ਨਹੀਂ ਜੁਟਾ ਸਕੇ ਸਨ । ਵੇਖੋ ਇਸ
ਵਾਰੀ ਦੇ ਇਹ ਮੈਚ ਕਿੰਨੇ ਸਫ਼ਲ ਹੁੰਦੇ ਹਨ:-- ਟੀਮਾਂ ਦੇ ਨਾਂਅ ਇਓਂ ਦਰਸਾਏ
ਗਏ ਹਨ (ਚੇਨੱਈ ਸੁਪਰ ਕਿੰਗਜ਼=ਚਸਕ, ਮੁੰਬਈ ਇੰਡੀਅਨਜ਼=ਮੲ, ਕੋਲਕਾਤਾ ਨਾਈਟ
ਰਾਈਡਰਜ਼=ਕਨਰ, ਡੇਹਲੀ ਡੇਅਰਡਵਿਲਜ਼=ਡਡ, ਰਾਜਸਥਾਨ ਰਾਇਲਜ਼=ਰਰ, ਕਿੰਗਜ਼
ਇਲੈਵਨ ਪੰਜਾਬ=ਕੲਪ, ਪੂਨਾ ਵਾਰੀਅਰਜ਼=ਪਵ, ਡਿਕਨ ਚਾਰਜ਼ਿਸ=ਡਚ, ਰਾਇਲ
ਚੈਲੇਂਜ ਬੰਗਲੌਰ-ਰਚਬ)। ਸਮਾਂ 8 ਵਜੇ ਰਾਤ,4 ਵਜੇ ਸ਼ਾਮ)
4 ਅਪ੍ਰੈਲ ਚਸਕ ਬਨਾਮ ਮੲ (ਚੇਨੱਈ, 8 ਵਜੇ),5 ਅਪ੍ਰੈਲ ਕਨਰ-ਡਡ
(ਕੋਲਕਾਤਾ, 8 ਵਜੇ),6 ਅਪ੍ਰੈਲ ਮੲ-ਪਵ (ਮੁੰਬਈ, 4 ਵਜੇ),ਰਰ-ਕੲਪ( ਜੈਪੁਰ,
8 ਵਜੇ),7 ਅਪ੍ਰੈਲ ਰਚਬ - ਡਡ (ਬੰਗਲੌਰ, 4 ਵਜੇ),ਡਚ-ਚਸਕ (ਵਿਸਾਖਾਪਟਨਮ, 8
ਵਜੇ), 8 ਅਪ੍ਰੈਲ ਰਰ- ਕਨਰ(ਜੈਪੁਰ, 4 ਵਜੇ), ਪਵ- ਕੲਪ(ਪੂਨਾ, 8 ਵਜੇ), 9
ਅਪ੍ਰੈਲ ਡਚ- ਮੲ (ਵਿਸਾਖਾਪਟਨਮ, 8 ਵਜੇ), 10 ਅਪ੍ਰੈਲ ਰਚਬ- ਕਨਰ (ਬੰਗਲੌਰ,
4 ਵਜੇ), ਡਡ- ਚਸਕ (ਦਿੱਲੀ, 8 ਵਜੇ), 11 ਅਪ੍ਰੈਲ ਮੲ- ਰਰ (ਮੁੰਬਈ, 8
ਵਜੇ), 12 ਅਪ੍ਰੈਲ ਚਸਕ– ਰਸਬ (ਚੇਨੱਈ, 4 ਵਜੇ),ਕੲਪ- ਪਵ (ਚੰਡੀਗੜ੍ਹ, 8
ਵਜੇ), 13 ਅਪ੍ਰੈਲ ਕਨਰ-ਰਰ (ਕੋਲਕਾਤਾ, 8 ਵਜੇ), 14 ਅਪ੍ਰੈਲ ਪਵ- ਚਸਕ
(ਪੂਨਾ, 8 ਵਜੇ), 15 ਅਪ੍ਰੈਲ ਕਨਰ- ਕੲਪ (ਕੋਲਕਾਤਾ, 4 ਵਜੇ), ਰਚਬ-ਰਰ
(ਬੰਗਲੌਰ, 8 ਵਜੇ), 16 ਅਪ੍ਰੈਲ ਮੲ-ਡਡ (ਮੁੰਬਈ, 8 ਵਜੇ), 17 ਅਪ੍ਰੈਲ
ਰਰ-ਡਚ (ਜੈਪੁਰ, 4 ਵਜੇ),ਰਚਬ-ਪਵ (ਬੰਗਲੌਰ, 8 ਵਜੇ), 18 ਅਪ੍ਰੈਲ
ਕੲਪ-ਕਨਰ(ਚੰਡੀਗੜ੍ਹ, 8 ਵਜੇ), 19 ਅਪ੍ਰੈਲ ਡਚ-ਡਡ(ਦਿੱਲੀ, 4 ਵਜੇ),ਚਸਕ-ਪਵ
(ਚੇਨੱਈ, 8 ਵਜੇ), 20 ਅਪ੍ਰੈਲ ਕੲਪ-ਰਚਬ (ਚੰਡੀਗੜ੍ਹ, 8 ਵਜੇ), 21 ਅਪ੍ਰੈਲ
ਚਸਕ-ਰਰ (ਚੇਨੱਈ, 4 ਵਜੇ),ਡਡ-ਪਵ (ਦਿੱਲੀ, 8 ਵਜੇ), 22 ਅਪ੍ਰੈਲ ਮੲ-ਕੲਪ
(ਮੁੰਬਈ, 4 ਵਜੇ),ਡਚ-ਕਨਰ (ਕੱਟਕ, 8 ਵਜੇ), 23 ਅਪ੍ਰੈਲ ਰਰ-ਰਚਬ (ਜੈਪੁਰ,
8 ਵਜੇ), 24 ਅਪ੍ਰੈਲ ਪਵ-ਡਡ (ਪੂਨਾ, 4 ਵਜੇ),ਕਨਰ-ਡਚ(ਕੋਲਕਾਤਾ, 8 ਵਜੇ),
25 ਅਪ੍ਰੈਲ ਕੲਪ-ਮੲ (ਚੰਡੀਗੜ੍ਹ, 4 ਵਜੇ),ਰਚਬ-ਚਸਕ(ਬੰਗਲੌਰ, 8 ਵਜੇ), 26
ਅਪ੍ਰੈਲ ਪਵ-ਡਚ (ਪੂਨਾ, 8 ਵਜੇ), 27 ਅਪ੍ਰੈਲ ਡਡ-ਮੲ(ਦਿੱਲੀ, 8 ਵਜੇ), 28
ਅਪ੍ਰੈਲ ਚਸਕ-ਕੲਪ (ਚੇਨੱਈ, 4 ਵਜੇ),ਕਨਰ-ਰਚਬ (ਕੋਲਕਾਤਾ, 8 ਵਜੇ), 29
ਅਪ੍ਰੈਲ ਡਡ-ਰਰ (ਦਿੱਲੀ, 4 ਵਜੇ),ਮੲ-ਡਚ(ਮੁੰਬਈ, 8 ਵਜੇ), 30 ਅਪ੍ਰੈਲ
ਚਸਕ-ਕਨਰ (ਚੇਨੱਈ, 8 ਵਜੇ),
ਪਹਿਲੀ ਮਈ ਰਰ-ਡਡ (ਜੈਪੁਰ,8 ਵਜੇ),2 ਮਈ ਰਚਬ-ਕੲਪ (ਬੰਗਲੌਰ,8 ਵਜੇ),3
ਮਈ ਪਵ-ਮੲ (ਪੂਨਾ,8 ਵਜੇ), 4 ਮਈ ਚਸਕ-ਡਚ (ਚੇਨੱਈ,8ਵਜੇ), 5 ਮਈ ਕਨਰ-ਪਵ
(ਕੋਲਕਾਤਾ,4 ਵਜੇ),ਕੲਪ-ਰਰ (ਚੰਡੀਗੜ੍ਹ,8 ਵਜੇ),6 ਮਈ ਮੲ-ਚਸਕ (ਮੁੰਬਈ,4
ਵਜੇ),ਰਚਬ-ਡਚ (ਬੰਗਲੌਰ,8 ਵਜੇ),7 ਮਈ ਡਡ-ਕਨਰ (ਦਿੱਲੀ,8 ਵਜੇ),8 ਮਈ
ਪਵ-ਰਰ (ਪੂਨਾ,4 ਵਜੇ),ਡਚ-ਕੲਪ (ਹੈਦਰਾਬਾਦ,8 ਵਜੇ),9ਮਈ ਮੲ-ਰਚਬ (ਮੁੰਬਈ,8
ਵਜੇ),10 ਮਈ ਡਚ-ਡਡ (ਹੈਦਰਾਬਾਦ,4 ਵਜੇ),ਰਰ-ਚਸਕ (ਜੈਪੁਰ,8 ਵਜੇ),11 ਮਈ
ਪਵ-ਰਚਬ (ਪੂਨਾ,8 ਵਜੇ),12 ਮਈ ਕਨਰ-ਮੲ (ਕੋਲਕਾਤਾ,4 ਵਜੇ),ਚਸਕ-ਡਡ
(ਚੇਨੱਈ,8 ਵਜੇ),13 ਮਈ ਰਰ-ਪਵ (ਜੈਪੁਰ,4 ਵਜੇ),ਕੲਪ-ਡਚ (ਚੰਡੀਗੜ੍ਹ,8
ਵਜੇ),14 ਮਈ ਰਚਬ-ਮੲ (ਬੰਗਲੌਰ,4 ਵਜੇ),ਕਨਰ-ਚਸਕ(ਕੋਲਕਾਤਾ,8 ਵਜੇ),15 ਮਈ
ਡਡ-ਕੲਪ (ਦਿੱਲੀ,8 ਵਜੇ),16 ਮਈ ਮੲ-ਕਨਰ(ਮੁੰਬਈ,8 ਵਜੇ),17 ਮਈ ਕੲਪ-ਚਸਕ
(ਧਰਮਸ਼ਾਲਾ,4 ਵਜੇ),ਡਡ-ਰਚਬ (ਦਿੱਲੀ,8 ਵਜੇ),18 ਮਈ ਡਚ-ਰਰ (ਹੈਦਰਾਬਾਦ,8
ਵਜੇ),19 ਮਈ ਕੲਪ-ਡਡ (ਧਰਮਸ਼ਾਲਾ,4 ਵਜੇ),ਪਵ-ਕਨਰ (ਪੂਨਾ,8 ਵਜੇ),20 ਮਈ
ਡਚ-ਰਚਬ (ਹੈਦਰਾਬਾਦ,4 ਵਜੇ),ਰਰ-ਮੲ (ਜੈਪੁਰ,8 ਵਜੇ),22 ਮਈ ਪਹਿਲਾ
ਕੁਆਲੀਫ਼ਾਇਰ ਟੀਬੀਸੀ ਬਨਾਮ ਟੀਬੀਸੀ (ਫ਼ਸਟ ਬਨਾਮ ਸੈਕਿੰਡ) (ਪੂਨਾ,8 ਵਜੇ),
23 ਮਈ ਇਲੀਮੀਨੇਟਰ-ਟੀਬੀਸੀ ਬਨਾਮ ਟੀਬੀਸੀ (ਥਰਡ ਬਨਾਮ ਫੋਰਥ) (ਬੰਗਲੌਰ,8
ਵਜੇ),25 ਮਈ ਦੂਜਾ ਕੁਆਲੀਫ਼ਾਇਰ ਟੀਬੀਸੀ ਬਨਾਮ ਟੀਬੀਸੀ ( ਵਿੰਨਰ
ਇਲੀਮੀਨੇਟਰ ਬਨਾਮ ਲੂਜ਼ਰ ਪਹਿਲਾ ਕੁਆਲੀਫ਼ਾਇਰ (ਚੇਨੱਈ,8 ਵਜੇ),ਫਾਈਨਲ
ਟੀਬੀਸੀ ਬਨਾਮ ਟੀਬੀਸੀ (ਚੇਨੱਈ,8 ਵਜੇ)।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232
|