ਪੰਜਾਬੀ ਸਾਹਿਤ ਸਭਾ ਕੈਲਗਿਰੀ ਦੀ ਮਾਸਿਕ ਇਕੱਤਰਤਾ 8 ਅਪ੍ਰੈਲ 2012 ਦਿਨ
ਐਤਵਾਰ ਦੋ ਵਜੇ ਕੋਂਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਵਿੱਚ ਹੋਈ। ਆਮ ਤੌਰ
ਤੇ ਵਿਸਾਖੀ ਇਸੇ ਮਹੀਨੇ ਦੀ ਤੇਰਾਂ ਤਾਰੀਖ ਨੂੰ ਹੂੰਦੀ ਹੈ ਜਿਸ ਦੀ ਮਹੱਤਤਾ
ਭਾਰਤ ਅਤੇ ਖਾਸ ਕਰਕੇ ਪੰਜਾਬ ਵਿਚ ਬਹੁਤ ਜ਼ਿਆਦਾ ਹੈ। ਕੁਦਰਤੀ ਖੇੜੇ, ਪੱਕੀਆਂ
ਜਾਂ ਪੱਕ ਰਹੀਆਂ ਫਸਲਾਂ, ਧਰਤੀ ਤੇ ਆਈ ਬਹਾਰ ਮੰਨ ਨੂੰ ਬਾਗੋ ਬਾਗ ਕਰ ਦਿੰਦੀ
ਹੈ। ਇਹ ਖੁਸ਼ੀਆਂ ਦਾ ਤਿਉਹਾਰ ਵੀ ਹੈ ਜੋ ਭਾਰਤ ਵਿਚ ਸਦੀਆਂ ਤੋਂ ਮਨਾਇਆ
ਜਾਂਦਾ ਹੈ। ਇਸ ਦੀ ਮਹੱਤਤਾ ਨੂੰ ਹੋਰ ਵੀ ਚਾਰ ਚੰਨ ਲੱਗ ਗਏ ਜਦੋਂ ਸਾਹਿਬੇ
ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖਾਲਸੇ ਦੀ
ਸਿਰਜਨਾ ਕੀਤੀ ਅਤੇ ਇਸ ਨੂੰ ਅਕਾਲ ਪੁਰਖ ਦੀ ਫੌਜ ਦੇ ਨਾਮ ਨਾਲ ਸੰਬੋਧਨ
ਕੀਤਾ। ਫਿਰ ਇਸੇ ਖਾਲਸੇ ਕੋਲੋ ਆਪ ਅਮ੍ਰਿਤਿ ਛੱਕ ਕੇ ਗੁਰੂ ਚੇਲਾ ਤੇ ਚੇਲਾ
ਗੁਰੂ ਦਾ ਨਵਾਂ ਸਿਧਾਂਤ ਪੇਸ਼ ਕੀਤਾ ਜਿਸ ਦੀ ਮਿਸਾਲ ਅੱਜ ਤੱਕ ਦੁਨੀਆਂ ਵਿਚ
ਕਿਤੇ ਨਹੀਂ ਮਿਲਦੀ। ਇਸ ਪਵਿੱਤਰ ਦਿਹਾੜੇ ਦੀ ਸਮੂਹ ਜਗਤ ਨੂੰ ਲੱਖ ਲੱਖ ਵਧਾਈ
ਦਿੱਤੀ ਗਈ ਅਤੇ ਸ਼ੂਭ ਕਾਮਨਾਵਾਂ ਕੀਤੀਆਂ ਗਈਆਂ।
ਬੀਬੀ ਸੁਰਿੰਦਰ ਗੀਤ ਪ੍ਰਧਾਨ ਪੰਜਾਬੀ ਸਾਹਿਤ ਸਭਾ ਕੈਲਗਿਰੀ, ਨੇ ਪੰਜਾਬੀ
ਸਾਹਿਤ ਸਭਾ ਕੈਲਗਿਰੀ ਵਲੋਂ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ
ਦੱਸਿਆ ਅਤੇ ਆਉਣ ਵਾਲੇ ਕਾਰਜਕਾਲ ਲਈ ਕਮੇਟੀ ਦੀ ਚੋਣ ਦਾ ਮਤਾ ਰੱਖਿਆ ਜਿਸ
ਨੂੰ ਸਰਬ ਸੰਮਤੀ ਨਾਲ ਮੰਨ ਲਿਆ ਗਿਆ। ਇਸ ਤੋਂ ਬਾਦ ਭਗਵੰਤ ਸਿੰਘ ਰੰਧਾਵਾ ਜੀ
ਨੇ ਨਵੀਂ ਬਣਨ ਜਾ ਰਹੀ ਕਮੇਟੀ ਲਈ ਕੁੱਝ ਉਦੇਸ਼ਾਂ ਦੀ ਗੱਲ ਕੀਤੀ। ਇਸ ਤੋਂ
ਬਾਦ ਸ. ਜਗੀਰ ਸਿੰਘ ਘੂੰਮਣ ਸਭਾ ਦੇ ਸੀਨੀਅਰ ਮੈਂਬਰ ਨੇ ਸਰਬ ਸੰਮਤੀ ਨਾਲ
ਚੋਣ ਨੂੰ ਤਰਜੀਹ ਦਿੱਤੀ। ਸ. ਜਸਵੰਤ ਸਿੰਘ ਹਿਸੋਵਾਲ ਸਭਾ ਦੇ ਖਜਾਨਚੀ ਨੇ
ਖਾਤੇ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਖਜਾਨਚੀ ਦੀਆਂ ਜੁਮੇਵਾਰੀ ਬਾਰੇ
ਜਾਣਕਾਰੀ ਸਾਝੀ ਕੀਤੀ। ਸੀਤਲ ਸਿੰਘ ਪੱਨੂੰ ਸੀਨੀਅਰ ਮੀਤ ਪ੍ਰਧਾਨ ਜੀ ਨੇ
ਨਵੀਂ ਕਮੇਟੀ ਦੀ ਚੋਣ ਲਈ ਮੌਜੁਦਾ ਜੱਨਰਲ ਸਕੱਤਰ ਸ. ਜਸਵੀਰ ਸਿੰਘ ਸਹੋਤਾ ਦਾ
ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਜਿਸ ਦੀ ਪ੍ਰੋੜ੍ਹਤਾ ਸ. ਅਜੈਬ ਸਿੰਘ ਸੇਖੋਂ
ਅਤੇ ਸ. ਕੁਲਬੀਰ ਸਿੰਘ ਸ਼ੇਰਗਿੱਲ ਨੇ ਕੀਤੀ। ਇਹ ਨਾਮ ਫਿਰ ਸੱਭ ਹਾਜਰ
ਮੈਂਬਰਾਂ ਹੱਥ ਖੜ੍ਹੇ ਕਰ ਕੇ ਪ੍ਰਵਾਨ ਕੀਤਾ। ਇਸ ਤੋਂ ਬਾਦ ਸ. ਸੁਰਜੀਤ ਸਿੰਘ
ਪੱਨੂੰ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਸ. ਸੁਰਿੰਦਰ ਸਿੰਘ ਜੀ ਨੂੰ ਮੀਤ
ਪ੍ਰਧਾਨ ਚੁਣਿਆ ਗਿਆ। ਸ. ਕੁਲਬੀਰ ਸਿੰਘ ਸ਼ੇਰਗਿੱਲ ਜਨਰਲ ਸਕੱਤਰ ਤੇ ਸ.
ਗੁਰਦਿਆਲ ਸਿੰਘ ਖਹਿਰਾ ਸਹਾਇਕ ਸਕੱਤਰ ਬਣਾਏ ਗਏ। ਸ. ਜਰਨੈਲ ਸਿੰਘ ਤੱਗੜ
ਖਜਾਨਚੀ ਵਜੋਂ ਨਿਯੁਕਤ ਕੀਤੇ ਗਏ। ਪਰੈਸ ਸਕੱਤਰ ਦੀ ਜੁਮੇਵਾਰੀ ਸ. ਜਤਿੰਦਰ
ਸਿੰਘ ਸਵੈਚ ਜੀ ਨੂੰ ਸੋੰਪੀ ਗਈ। ਬੋਰਡ ਆਫ ਡਾਇਰੈਕਟਰ ਡਾ. ਮਨਮੋਹਨ ਸਿੰਘ
ਬਾਠ, ਸ. ਜਸਵੰਤ ਸਿੰਘ ਹਿਸੋਵਾਲ ਤੇ ਸ. ਅਮਰੀਕ ਸਿੰਘ ਸਰੋਆ ਨਿਯੁਕਤ ਕੀਤੇ
ਗਏ। ਸ. ਅਜੈਬ ਸਿੰਘ ਸੇਖੋਂ ਅਤੇ ਪੈਰੀ ਮਾਹਲ ਮੈਂਬਰਾਂ ਵਜੋਂ ਨਿਯੁਕਤ ਕੀਤੇ
ਗਏ।
ਕਮੇਟੀ ਮੈਂਬਰਾਂ ਦੇ ਨਾਲ ਸਭਾ ਵਿਚ ਸ. ਸਰਵਨ ਸਿੰਘ ਸੰਧੂ, ਸ. ਗੁਰਦੇਵ
ਸਿੰਘ ਪੂੰਨੀ ਪ੍ਰਧਾਨ ਟੀਚਰ ਐਸੋਸੀਏਸ਼ਨ, ਮਹਿੰਦਰ ਕੋਰ ਬੈਸ, ਸ. ਰਣਜੀਤ ਸਿੰਘ
ਬੜਿੰਗ, ਬੀਜਾ ਰਾਮ ਜੀ, ਸ. ਜਸਜੀਤ ਸਿੰਘ ਬੜਿੰਗ, ਸ. ਜਗੀਰ ਸਿੰਘ, ਸ ਭਗਵੰਤ
ਸਿੰਘ ਰੰਧਾਵਾ, ਸ. ਅਮਰੀਕ ਸਿੰਘ, ਸ. ਗੁਰਦੀਪ ਸਿੰਘ ਗਹੀਰ, ਸ. ਪ੍ਰਭਦੇਵ
ਸਿੰਘ ਸ਼ੇਰਗਿੱਲ, ਜਸਬੀਰ ਸਿੰਘ ਚਾਹਲ ਜਨਰਲ ਸਕੱਤਰ ਰਾਇਟਰਸ ਫੋਰਮ ਅਤੇ ਹੋਰ
ਪੱਤਵੰਤੇ ਸੱਜਣ ਹਾਜਰ ਸਨ।
ਚੁਣੇ ਗਏ ਜਨਰਲ ਸਕੱਤਰ ਸ. ਕੁਲਬੀਰ ਸਿੰਘ ਸ਼ੇਰਗਿੱਲ ਜੀ ਨੇ ਕਾਰਵਾਈ ਨੂੰ
ਸੰਭਾਲਦਿਆਂ ਚੁਣੇ ਗਏ ਮੈਬਰਾਂ ਤੇ ਅਹੁਦੇਦਾਰਾਂ ਤੋਂ ਸੰਜੀਦਗੀ ਨਾਲ ਸਹਿਯੋਗ
ਦੀ ਮੰਗ ਕੀਤੀ ਅਤੇ ਸਭਾ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਰਚਨਾਵਾਂ ਦਾ ਦੌਰ
ਸ਼ੁਰੂ ਕੀਤਾ ਜਿਸ ਵਿੱਚ ਬੀਜਾ ਰਾਮ ਜੀ ਨੇ ਸ਼ਿਵ ਕੁਮਾਰ ਜੀ ਦੀਆਂ ਦੋ ਗ਼ਜ਼ਲਾਂ,
ਡਾ. ਮਨਮੋਹਨ ਸਿੰਘ ਬਾਠ ਜੀ ਨੇ ਮੁਹੰਮਦ ਰਫੀ ਜੀ ਦਾ ਗੀਤ ਗਾ ਕੇ ਤਾੜੀਆਂ ਦੀ
ਦਾਦ ਖੱਟੀ। ਅਜੈਬ ਸਿੰਘ ਜੀ ਨੇ ਆਪਣੀ ਇੱਕ ਤਾਜੀ ਲਿੱਖੀ ਰਚਨਾ ਸੁਣਾਈ।
ਜਸਵੀਰ ਸਿੰਘ ਚਾਹਲ (ਜੱਸ ਚਾਹਲ), ਸੁਰਜੀਤ ਸਿੰਘ ਪੱਨੂੰ ਤੇ ਕੁਲਬੀਰ ਸਿੰਘ
ਸ਼ੇਰਗਿੱਲ ਹੋਰਾਂ ਵੀ ਆਪਣੀ ਰਚਨਾਂ ਤੇ ਵਿਚਾਰ ਸਾਝੇ ਕੀਤੇ।
ਅੰਤ ਵਿੱਚ ਬੀਬੀ ਸੁਰਿੰਦਰ ਗੀਤ ਜੀ ਨੇ ਹਾਜ਼ਰੀਨ ਦਾ ਸਭਾ ਵਿੱਚ ਆਉਣ ਲਈ
ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੀ ਇਕ ਰਚਨਾਂ ਵੀ ਸਾਂਝੀ ਕਾਤੀ। ਨਵੀਂ
ਬਣੀ ਕਮੇਟੀ ਨੂੰ ਵਧਾਈ ਦਿੱਤੀ ਅਤੇ 13 ਮਈ 2012 ਦਿਨ ਐਤਵਾਰ ਨੂੰ ਕੋਸੋ ਦੇ
ਹਾਲ ਵਿੱਚ ਅਗਲੀ ਮਾਸਿਕ ਇਕੱਤਰਤਾ ਵਿੱਚ ਹਾਜਰ ਹੋਣ ਲਈ ਸੱਭ ਨੂੰ ਬੇਨਤੀ
ਕੀਤੀ।
ਹੋਰ ਜਾਣਕਾਰੀ ਲਈ ਹੇਠ ਲਿੱਖੇ ਨਾਵਾਂ ਅਤੇ ਨੰਬਰਾਂ ਤੇ ਫੋਨ ਕਰਕੇ ਵਧੇਰੇ
ਜਾਣਕਾਰੀ ਲੈ ਸਕਦੇ ਹੋ:
ਜਸਵੀਰ ਸਿੰਘ ਸਹੋਤਾ, ਪ੍ਰਧਾਨ 403-681-8281
ਸੁਰਜੀਤ ਸਿੰਘ ਪੱਨੂੰ, ਸੀਨੀਅਰ ਮੀਤ ਪ੍ਰਧਾਨ 403-870-4955
ਕੁਲਬੀਰ ਸਿੰਘ ਸ਼ੇਰਗਿੱਲ, ਜਨਰਲ ਸਕੱਤਰ 403-293-6289 |