ਲੰਡਨ ਓਲੰਪਿਕ ਖੇਡਾਂ ਲਈ ਹੁਣ ਤੱਕ ਭਾਰਤ ਸਮੇਤ 11
ਹਾਕੀ ਟੀਮਾਂ ਦਾ ਫ਼ੈਸਲਾ ਹੋ ਚੁਕਿਆ ਹੈ। ਸਿਰਫ਼ ਇੱਕ ਟੀਮ ਨੇ 25 ਅਪ੍ਰੈਲ ਤੋਂ
6 ਮਈ ਤੱਕ ਕਾਕਾਮਿਗਾਹਰਾ (ਜਪਾਨ) ਵਿਖੇ ਆਖ਼ਰੀ ਕੁਆਲੀਫਾਇੰਗ ਟੂਰਨਾਮੈਟ
ਖੇਡਣਾ ਹੈ। ਓਲੰਪਿਕ ਦੇ ਨਿਯਮਾਂ ਅਨੁਸਾਰ ਮੇਜ਼ਬਾਂਨ ਬਰਤਾਨੀਆਂ,
15 ਤੋਂ 25 ਨਵੰਬਰ 2010 ਤੱਕ ਗੁਆਂਗਜ਼ੂ (ਚੀਨ) ਵਿਖੇ ਹੋਈਆਂ ਏਸ਼ੀਆਈ
ਖੇਡਾਂ ਦੀ ਜੇਤੂ ਟੀਮ ਪਾਕਿਸਤਾਨ ਨੇ, 20
ਤੋਂ 28 ਅਗਸਤ 2011 ਨੂੰ ਮੋਂਚਿਨਗਲਾਬਚ (ਜਰਮਨੀ) ਵਿਖੇ ਖੇਡੀ ਗਈ ਯੂਰੋ
ਹਾਕੀ ਨੇਸ਼ਨਜ਼ ਚੈਂਪੀਅਨਜ਼ਸ਼ਿਪ ਵਿੱਚੋਂ ਜਰਮਨੀ, ਨੀਦਰਲੈਂਡ, ਬੈਲਜੀਅਮ ਨੇ,
6 ਤੋਂ 9 ਅਕਤੂਬਰ 2011 ਤੱਕ ਹੌਬਰਟ (ਆਸਟਰੇਲੀਆ) ਵਿਖੇ ਚੱਲੇ
ਓਸਿਆਨਾ ਕੱਪ ਮੁਤਾਬਕ ਆਸਟਰੇਲੀਆ,
ਨਿਊਜ਼ੀਲੈਂਡ ਨੇ, 14 ਤੋਂ 30 ਅਕਤੂਬਰ 2011 ਤੱਕ ਗੌਡਾਲਜਾਰਾ (ਮੈਕਸੀਕੋ)
ਵਿੱਚ ਹੋਈਆਂ ਪੈਨ ਅਮਰੀਕਨ ਗੇਮਜ਼ ਦੀ ਜੇਤੂ ਅਰਜਨਟੀਨਾਂ ਨੇ,
18 ਤੋਂ 26 ਫ਼ਰਵਰੀ 2012 ਤੱਕ ਖੇਡੇ ਗਏ ਪਹਿਲੇ ਓਲੰਪਿਕ
ਕੁਆਲੀਫ਼ਿਕੇਸ਼ਨ ਟੂਰਨਾਮੈਂਟ ਦਿੱਲੀ (ਭਾਰਤ) ਦੀ ਜੇਤੂ ਟੀਮ ਭਾਰਤ ਨੇ, 10 ਤੋਂ
18 ਮਾਰਚ 2012 ਤੱਕ ਚੱਲੇ ਦੂਜੇ ਓਲੰਪਿਕ ਕੁਆਲੀਫ਼ਿਕੇਸ਼ਨ ਟੂਰਨਾਮੈਂਟ ਡਬਲਿਨ
(ਆਇਰਲੈਂਡ) ਦੀ ਜੇਤੂ ਟੀਮ ਕੋਰੀਆ ਨੇ ਅਤੇ ਇਨਵਾਈਟ ਟੀਮ ਸਪੇਨ ਨੇ ਦਾਖ਼ਲਾ ਪਾ
ਲਿਆ ਹੈ। ਹੁਣ ਤੀਜੇ ਕੁਆਲੀਫ਼ਿਕੇਸ਼ਨ ਟੂਰਨਾਮੈਂਟ ਵਿੱਚ ਖੇਡ ਰਹੀਆਂ ਦੱਖਣੀ
ਅਫ਼ਰੀਕਾ, ਜਪਾਨ,ਚੀਨ,ਆਸਟਰੀਆ,ਚੈੱਕ ਗਣਰਾਜ,ਬਰਾਜ਼ੀਲ ਵਿੱਚੋਂ ਜੇਤੂ ਰਹਿਣ
ਵਾਲੀ ਟੀਮ ਨੇ 12 ਵੀਂ ਅਤੇ ਆਖ਼ਰੀ ਟੀਮ ਵਜੋਂ ਓਲੰਪਿਕ ਵਿੱਚ ਪ੍ਰਵੇਸ਼ ਪਾਉਣਾ
ਹੈ।
ਹੁਣ ਤੱਕ ਓਲੰਪਿਕ ਦੀ ਟਿਕਟ ਹਾਸਲ ਕਰ ਚੁਕੀਆਂ
11 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਪੂਲ ਏ ਵਿੱਚ ਆਸਟਰੇਲੀਆ,
ਬਰਤਾਨੀਆਂ, ਸਪੇਨ,
ਪਾਕਿਸਤਾਨ, ਅਰਜਨਟੀਨਾਂ
ਤੋਂ ਇਲਾਵਾ ਆਖ਼ਰੀ ਟੀਮ ਜੋ ਆਖ਼ਰੀ ਗੇੜ ਖੇਡ ਕੇ ਕੁਆਲੀਫ਼ਾਈ ਕਰੇਗੀ,
ਉਸ ਨੂੰ ਸ਼ਮੂਲੀਅਤ ਮਿਲੀ ਹੈ। ਪੂਲ ਬੀ ਵਿੱਚ ਭਾਰਤ,
ਨੀਦਰਲੈਂਡ, ਕੋਰੀਆ,
ਨਿਊਜ਼ੀਲੈਂਡ, ਬੈਲਜੀਅਮ
ਅਤੇ ਜਰਮਨੀ ਦੀ ਟੀਮ ਸ਼ਾਮਲ ਹੈ। ਤੀਜੇ ਕੁਆਲੀਫਾਈਂਗ ਗੇੜ ਵਿੱਚ 6
ਟੀਮਾਂ ਨੇ 15 ਮੈਚ ਰਾਊਂਡ ਰਾਬਿਨ ਅਧਾਰ ਉੱਤੇ ਖੇਡਣੇ ਹਨ। ਜਦੋਂ ਕਿ 3
ਮੈਚ ਨਾਕ ਆਊਟ ਨਿਯਮ ਤਹਿਤ ਖੇਡੇ ਜਾਣੇ ਹਨ। ਰੋਜ਼ਾਨਾ ਤਿੰਨ ਤਿੰਨ ਮੈਚ
ਹੋਣੇ ਹਨ। ਪਰ ਇੱਕ ਦਿਨ ਮੈਚ ਅਤੇ ਦੂਜੇ ਦਿਨ ਅਰਾਮ ਕਰਨਾ ਮਿਥਿਆ ਗਿਆ ਹੈ।
ਇਸ ਅਨੁਸਾਰ 26 ਨੂੰ 3 ਮੈਚ, 27 ਨੂੰ
ਰੈਸਟ, 28 ਨੂੰ 3 ਮੈਚ,
29 ਨੂੰ ਅਰਾਮ ਦਾ ਦਿਨ, 30 ਨੂੰ 3 ਮੈਚ,ਪਹਿਲੀ ਮਈ ਨੂੰ ਕੋਈ ਮੈਚ
ਨਹੀਂ,2 ਮਈ ਨੂੰ 3 ਮੈਚ ,3 ਮਈ ਨੂੰ ਰੈਸਟ ਅਤੇ 4 ਮਈ ਨੁੰ 3 ਮੈਚ ਖੇਡੇ
ਜਾਣੇ ਹਨ। ਮੁਕਾਬਲੇ ਦੇ ਆਖ਼ਰੀ ਦਿਨ ਪੰਜਵੇਂ-ਛੇਵੇਂ ,ਤੀਜੇ-ਚੌਥੇ,ਸਥਾਨ
ਵਾਲੇ ਮੈਚ ਤੋਂ ਇਲਾਵਾ ਓਲੰਪਿਕ ਦੀ ਟਿਕਟ ਵਾਲਾ ਫਾਈਨਲ ਮੈਚ ਵੀ ਹੋਵੇਗਾ।
ਇਸ ਕੁਆਲੀਫਾਈਂਗ ਟੂਰਨਾਮੈਂਟ ਦਾ ਉਦਘਾਟਨੀ ਮੈਚ ਆਸਟਰੀਆ ਅਤੇ ਚੀਨ ਦਰਮਿਆਂਨ
26 ਅਪ੍ਰੈਲ ਨੂੰ 13.30 ਵਜੇ ਖੇਡਿਆ ਜਾਣਾ ਹੈ। ਬਾਕੀ
ਸਾਰੇ ਮੈਚਾਂ ਦਾ ਵੇਰਵਾ ਇਸ ਤਰਾਂ ਹੈ :
26 ਅਪ੍ਰੈਲ: ਜਪਾਨ ਬਨਾਮ ਚੈੱਕ ਗਣਰਾਜ
16.00 ਵਜੇ, ਦੱਖਣੀ ਅਫਰੀਕਾ-ਬਰਾਜ਼ੀਲ 18.00
ਵਜੇ, 28 ਅਪ੍ਰੈਲ:
ਚੈੱਕ ਗਣਰਾਜ - ਦੱਖਣੀ ਅਫਰੀਕਾ 10.00 ਵਜੇ,
ਚੀਨ-ਬਰਾਜ਼ੀਲ 12.30 ਵਜੇ,
ਜਪਾਨ-ਆਸਟਰੀਆ 15.00 ਵਜੇ, 30 ਅਪ੍ਰੈਲ:
ਚੈੱਕ ਗਣਰਾਜ- ਆਸਟਰੀਆ 13.30 ਵਜੇ, ਬਰਾਜ਼ੀਲ- ਜਪਾਨ 16.00 ਵਜੇ, ਦੱਖਣੀ
ਅਫਰੀਕਾ- ਚੀਨ 18.30 ਵਜੇ, 2 ਮਈ ;
ਬਰਾਜ਼ੀਲ- ਆਸਟਰੀਆ 13.30 ਵਜੇ, ਜਪਾਨ- ਦੱਖਣੀ ਅਫਰੀਕਾ 16.00 ਵਜੇ, ਚੈੱਕ
ਗਣਰਾਜ- ਚੀਨ 18.30 ਵਜੇ, 4 ਮਈ: ਚੈੱਕ
ਗਣਰਾਜ- ਬਰਾਜ਼ੀਲ 13.30 ਵਜੇ, ਚੀਨ- ਜਪਾਨ 16.00 ਵਜੇ, ਦੱਖਣੀ ਅਫਰੀਕਾ-
ਆਸਟਰੀਆ 18.30 ਵਜੇ। ਕਲਾਸੀਫਿਕੇਸ਼ਨ ਮੈਚ 6 ਮਈ
ਅੰਕਾਂ ਦੇ ਅਧਾਰਤ ਹੇਠਲੀਆਂ ਦੋ ਟੀਮਾਂ ਦਾ ਪੰਜਵੇਂ –ਛੇਵੇਂ ਸਥਾਂਨ ਲਈ ਮੈਚ
10 ਵਜੇ, ਏਵੇਂ ਹੀ ਤੀਜੇ ਅਤੇ ਚੌਥੇ ਸਥਾਂਨ ਵਾਲਾ ਮੈਚ ਅੰਕਾਂ ਦੇ ਅਧਾਰਤ
ਵਿਚਕਾਰਲੀਆਂ ਦੋ ਟੀਮਾਂ ਦਰਮਿਆਂਨ 12.30 ਵਜੇ ਹੋਣਾ ਹੈ । ਜਦੋਂ ਕਿ ਅੰਕਾਂ
ਮੁਤਾਬਕ ਸ਼ਿਖਰਲੀਆਂ ਦੋ ਟੀਮਾਂ ਫਾਈਨਲ ਮੈਚ 15.00 ਵਜੇ ਖੇਡਣਗੀਆਂ। ਜੇਤੂ
ਟੀਮ ਓਲੰਪਿਕ ਵਿੱਚ ਪਹੁੰਚਣ ਵਾਲੀ 12 ਵੀਂ ਅਤੇ ਆਖ਼ਰੀ ਟੀਮ ਬਣੇਗੀ।।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ: 98157-07232
|