ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

"ਤਮਾਖੂਨੋਸ਼ੀ ਮਨਾ" ਦਿਵਸ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ

 

ਸ਼ਾਇਦ ਇਹ ਚੌਦਾਂ ਮਾਰਚ ਸੰਨ 2010 ਦੀ ਗੱਲ ਹੈ। ਮਾਰਚ ਮਹੀਨੇ ਵਿੱਚ ਹੀ ਖ਼ੁਸ਼ਕਿਸਮਤੀ ਨਾਲ ਮੌਸਮ ਬੜਾ ਸੁਹਾਵਣਾ ਸੀ। ਨਿੱਘੀ ਧੁੱਪ ਸਭਨਾਂ ਨੂੰ ਆਪਣੇ ਘਰਾਂ, ਦਫ਼ਤਰਾਂ ਜਾਂ ਕੰਮਾਂ ਦੀਆਂ ਥਾਵਾਂ ਤੋਂ ਬਾਹਰ ਆਉਣ ਲਈ ਬੜਾ ਖੁਲ੍ਹਾ ਸੱਦਾ ਦੇ ਰਹੀ ਸੀ। ਇੰਗਲੈਂਡ ਦੀ ਧਰਤੀ ਉੱਤੇ ਮੌਸਮ ਤੁਹਾਨੂੰ ਹਮੇਸ਼ਾ ਹੀ ਹੈਰਾਨ ਕਰਦਾ ਰਹਿੰਦਾ ਹੈ। ਤੁਸੀਂ ਕਦੀ ਵੀ ਗਾਰੰਟੀ ਨਾਲ ਇਹ ਨਹੀਂ ਕਹਿ ਸਕਦੇ ਕਿ ਜੇ ਇੱਕ ਦਿਨ ਮੌਸਮ ਚੰਗਾ ਹੈ ਤਾਂ ਦੂਸਰੇ ਦਿਨ ਵੀ ਚੰਗਾ ਹੀ ਹੋਵੇਗਾ। ਬਲਕਿ ਕਈ ਵਾਰੀ ਇੱਕ ਦਿਨ ਵਿੱਚ ਹੀ ਮੌਸਮ ਦੇ ਕਈ ਰੰਗ ਦੇਖਣ ਨੂੰ ਮਿਲਦੇ ਹਨ। ਇਹੀ ਕਾਰਨ ਹੈ ਕਿ ਇੱਥੇ ਲੋਕਾਂ ਦੀ ਆਮ ਧਾਰਨਾ ਹੈ ਕਿ ਇੰਗਲੈਂਡ ਵਿੱਚ ਤਿੰਨ ਡਬਲਯੂ ਅਜਿਹੇ ਨੇ ਜਿਨ੍ਹਾਂ ਦਾ ਕੋਈ ਇਤਬਾਰ ਨਹੀਂ। ਸੋ ਅੰਗਰੇਜ਼ੀ ਵਿੱਚ ਇਸ ਨੂੰ ਵਰਕ, ਵੋਮੈਨ ਅਤੇ ਵੈਦਰ ਦੀ ਸੰਗਿਆ ਨਾਲ ਗਿਣਿਆ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਤੁਹਾਡੇ ਕੰਮ ਦੀ ਕੋਈ ਗਾਰੰਟੀ ਨਹੀਂ, ਤੁਹਾਡੀ ਔਰਤ ਦੀ ਕੋਈ ਗਾਰੰਟੀ ਨਹੀਂ, ਉਹ ਜਦੋਂ ਚਾਹੇ ਤੁਹਾਨੂੰ ਅਲਵਿਦਾ ਕਹਿ ਸਕਦੀ ਹੈ, ਜਿਸ ਦੇ ਪਿੱਛੇ ਇੱਥੋਂ ਦੇ ਤੌਰ ਤਰੀਕਿਆਂ, ਰਸਮਾਂ ਅਤੇ ਕਾਨੂੰਨ ਦਾ ਬਹੁਤ ਹੱਥ ਹੈ। ਇਸੇ ਤਰ੍ਹਾਂ ਮੌਸਮ ਜਦੋਂ ਮਰਜ਼ੀ ਤੁਹਾਨੂੰ ਝਕਾਨੀ ਦੇ ਸਕਦਾ ਹੈ।

ਖ਼ੈਰ ਇਸ ਗੱਲ ਨੂੰ ਪਾਸੇ ਰੱਖ ਕੇ ਆਓ ਗੱਲ ਕਰੀਏ ਉਸ ਦਿਨ ਦੀ ਜਿਸ ਦਾ ਮੈਂ ਉੱਪਰ ਜ਼ਿਕਰ ਕੀਤਾ ਹੈ। ਇਸ ਦਿਨ ਚੰਗਾ ਮੌਸਮ ਹੋਣ ਕਾਰਨ ਮੇਰੇ ਮਨ ਵਿੱਚ ਵੀ ਇਹ ਵਿਚਾਰ ਉੱਠਿਆ ਕਿ ਕਿਉਂ ਨਾ ਲੰਚ ਸਮੇਂ ਦੀ ਛੁੱਟੀ ਦੌਰਾਨ ਆਪਣੇ ਕੰਮ ਦੇ ਲਾਗੇ ਚੱਲ ਰਹੀ ਇੱਕ ਨਹਿਰ ਦੇ ਕੰਢੇ ਕੁੱਝ ਸੈਰ ਕੀਤੀ ਜਾਵੇ। ਸੋ ਤਕਰੀਬਨ ਸਾਢੇ ਬਾਰਾਂ ਵਜੇ ਮੈਂ ਇਸ ਨੀਯਤ ਨਾਲ ਆਪਣੇ ਕੰਮ ਤੋਂ ਨਿਕਲ ਕੇ ਬਰਿੰਡਲੀ ਪਲੇਸ ਦੇ ਵਿੱਚੋਂ ਲੰਘਦਾ ਹੋਇਆ ਨਹਿਰ ਵੱਲ ਨੂੰ ਚਾਈਂ ਚਾਈਂ ਵੱਧ ਰਿਹਾ ਸੀ। ਹਰ ਪਾਸੇ ਖਿੜੀ ਹੋਈ ਧੁੱਪ ਨੇ ਲੋਕਾਂ ਦੇ ਚਿਹਰੇ ਚਮਕਾਏ ਹੋਏ ਸਨ ਅਤੇ ਹਰ ਇੱਕ ਚਿਹਰੇ ਉੱਤੇ ਖੁਸ਼ੀ ਨਜ਼ਰ ਆ ਰਹੀ ਸੀ। ਬਰਿੰਡਲੀ ਪਲੇਸ ਸੁਕੇਅਰ ਇੱਕ ਛੋਟਾ ਜਿਹਾ ਅਜਿਹਾ ਖਿੱਤਾ ਹੈ ਜਿੱਥੇ ਲੋਕ ਅਜਿਹੀ ਧੁੱਪ ਦਾ ਆਨੰਦ ਮਾਣਦੇ ਹੋਏ ਆਪਣੇ ਲੰਚ ਦਾ ਆਨੰਦ ਵੀ ਲੈ ਸਕਦੇ ਹਨ। ਸੋ ਅੱਜ ਚੰਗਾ ਦਿਨ ਹੋਣ ਕਰਕੇ ਇੱਥੇ ਵੀ ਵਾਹਵਾ ਰੌਣਕ ਸੀ। ਸੋ ਜਦੋਂ ਮੈਂ ਸੁਕੇਅਰ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਮੈਂ ਦੇਖਿਆ ਅਚਾਨਕ ਦੋ ਅਲ੍ਹੜ ਮੁਟਿਆਰਾਂ ਹੱਥਾਂ ਵਿੱਚ ਕੁੱਝ ਬੈਗ ਫੜੀ ਲੋਕਾਂ ਕੋਲ ਜਾਕੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ ਅਤੇ ਇਹ ਬੈਗ ਉਨ੍ਹਾਂ ਨੂੰ ਦੇ ਰਹੀਆਂ ਸਨ। ਇਸੇ ਤਰ੍ਹਾਂ ਉਨ੍ਹਾਂ ਵਿੱਚੋਂ ਇਕ ਲੜਕੀ ਮੇਰੇ ਕੋਲ ਵੀ ਆਈ ਅਤੇ ਉਸ ਨੇ ਸਵਾਲ ਕੀਤਾ, “ਐਕਸਕਿਊਜ਼ ਮੀ, ਡੂ ਯੂ ਸਮੋਕ”?

ਇਹ ਸਵਾਲ ਮੇਰੇ ਵਾਸਤੇ ਬਹੁਤ ਅਜੀਬ ਸੀ ਅਤੇ ਸੁਣ ਕੇ ਮੈਨੂੰ ਝਟਕਾ ਜਿਹਾ ਲੱਗਾ। ਮੈਂ ਆਪਣੇ ਮਨ ਵਿੱਚ ਸੋਚਿਆ, 'ਕਿੰਨਾ ਅਜੀਬ ਹੈ ਇਹ ਸਵਾਲ, ਕਿੰਨੀ ਬੇਸਮਝੀ ਹੈ ਇਸ ਕੁੜੀ ਦੀ ਕਿ ਇੱਕ ਸਿੱਖ ਨੂੰ ਇਹ ਸਵਾਲ ਪੁੱਛ ਰਹੀ ਹੈ ਕਿ ਕੀ ਉਹ ਸਿਗਰਟ ਪੀਂਦਾ ਹੈ? ਜੇ ਕਰ ਮੈਂ ਆਪਣੇ ਮੁਲਕ ਇੰਡੀਆ ਜਾਂ ਖ਼ਾਸ ਕਰਕੇ ਪੰਜਾਬ ਵਿੱਚ ਹੁੰਦਾ ਤਾਂ ਮੈਨੂੰ ਅਜਿਹਾ ਸਵਾਲ ਪੁੱਛਣ ਦੀ ਕੋਈ ਹਿੰਮਤ ਨਹੀਂ ਸੀ ਕਰ ਸਕਦਾ। ਕਿਉਂਕਿ ਉੱਥੇ ਹਰ ਇੱਕ ਨੂੰ ਇਹ ਪਤਾ ਹੈ ਕਿ ਸਿੱਖ ਤੰਬਾਕੂ ਨੋਸ਼ੀ ਨਹੀਂ ਕਰਦੇ ਅਤੇ ਸਿਗਰਟ, ਹੁੱਕਾ ਵਗੈਰਾ ਨਹੀਂ ਪੀਂਦੇ ਕਿਉਂਕਿ ਸਿੱਖ ਧਰਮ ਇਸ ਦੀ ਮਨਾਹੀ ਕਰਦਾ ਹੈ। ਪਰ ਇੱਥੇ ਬੇਗਾਨੇ ਮੁਲਕ ਵਿੱਚ ਅਤੇ ਬੇਗਾਨੀ ਸਭਿਅਤਾ ਵਿੱਚ ਇੱਨ੍ਹਾਂ ਲੋਕਾਂ ਕੀ ਪਤਾ ਹੈ ਕਿ ਸਾਡੇ ਤੌਰ ਤਰੀਕੇ ਵੱਖਰੇ ਹਨ। ਇੱਕ ਪਲ ਲਈ ਥੋੜਾ ਗੁੱਸਾ ਵੀ ਮਨ ਵਿੱਚ ਆਇਆ ਕਿ ਮੈਨੂੰ ਉਸ ਨੇ ਅਜਿਹਾ ਸਵਾਲ ਕਰਨ ਦੀ ਹਿੰਮਤ ਹੀ ਕਿਉਂ ਕੀਤੀ? ਪਰ ਦੂਸਰੇ ਹੀ ਪਲ ਮੈਨੂੰ ਉਸ ਨਾਲ ਹਮਦਰਦੀ ਵੀ ਹੋਈ ਕਿ ਉਸ ਅਣਜਾਣ ਕੁੜੀ ਨੂੰ ਸਿੱਖਾਂ ਦੇ ਤੌਰ ਤਰੀਕਿਆਂ ਦਾ ਕੀ ਪਤਾ ਹੈ। ਜਦੋਂ ਤੱਕ ਅਸੀਂ ਉਨ੍ਹਾਂ ਨੂੰ ਇਹ ਨਹੀਂ ਦੱਸਾਂਗੇ ਉਦੋਂ ਤੱਕ ਉਨ੍ਹਾਂ ਨੂੰ ਇਸ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ। ਸੋ ਇਸ ਧਾਰਨਾ ਨਾਲ ਮੈਂ ਉਸਨੂੰ ਬੜੀ ਹਲੀਮੀ ਨਾਲ ਜਵਾਬ ਦਿੱਤਾ, “ਨੋ ਆਈ ਡੌਂਟ ਸਮੋਕ ਐਟ ਔਲ। ਯੂ ਨੀਡ ਟੂ ਟੌਕ ਟੂ ਦੋਜ਼ ਪੀਪਲ, ਹੂ ਯੂ ਕੈਨ ਸੀ ਆਰ ਸਮੋਕਿੰਗ ਰਾਈਟ ਨਾਓ”। ਮੇਰਾ ਇਸ਼ਾਰਾ ਸੁਕੇਅਰ ਵਿੱਚ ਬੈਠੇ ਸਿਗਰਟਾਂ ਪੀਣ ਵਾਲੇ ਲੋਕਾਂ ਵੱਲ ਸੀ।

“ਓ ਕੇ ਥੈਂਕ ਯੂ” ਕਹਿ ਕੇ ਉਹ ਲੜਕੀ ਮੇਰੇ ਕੋਲੋਂ ਜਾਣ ਹੀ ਵਾਲੀ ਸੀ, ਪਰ ਮੈਂ ਉਸ ਤੋਂ ਇਸ ਮੁਹਿੰਮ ਬਾਰੇ ਹੋਰ ਜਾਣਕਾਰੀ ਦੀ ਮੰਗ ਕੀਤੀ। ਇਸ ਦੇ ਜਵਾਬ ਵਿੱਚ ਉਸਨੇ ਮੈਨੂੰ ਦੱਸਿਆ ਕਿ ਅੱਜ ਇੰਟਰਨੈਸ਼ਨਲ ਨੋ ਸਮੋਕਿੰਗ ਡੇ ਹੈ ਅਤੇ ਇਸ ਅਧੀਨ ਅਸੀਂ ਲੋਕਾਂ ਨੂੰ ਸਮੋਕਿੰਗ ਛੱਡਣ ਲਈ ਜਾਣਕਾਰੀ ਦੇ ਰਹੇ ਹਾਂ ਜਿਹੜੀ ਇਸ ਬੈਗ ਵਿੱਚ ਮੌਜੂਦ ਹੈ।

ਲੜਕੀ ਦੀ ਇੰਨੀ ਗੱਲ ਸੁਣਨ ਤੋਂ ਬਾਅਦ ਮੈਂ ਅੱਗੇ ਵੱਧ ਗਿਆ, ਪਰ ਕਾਫੀ ਦੂਰ ਤੱਕ ਇਹ ਖਿਆਲ ਮੇਰੇ ਮਨ ਉੱਤੇ ਭਾਰੂ ਰਹੇ ਕਿ ਜਿਸ ਦੁਨੀਆ ਦੇ ਪਦਾਰਥੀ ਮਹੌਲ ਵਿੱਚ ਤੰਬਾਕੂ ਦੀ ਵਰਤੋਂ ਕਰਨ ਨਾਲ ਹੋਏ ਬੇਅੰਤ ਨੁਕਸਾਨ ਤੋਂ ਬਾਅਦ ਲੋਕਾਂ ਨੂੰ ਅੱਜ ਸੋਝੀ ਆਈ ਹੈ ਕਿ ਇਹ ਚੀਜ਼ ਸਾਡੇ ਵਾਸਤੇ ਨੁਕਸਾਨ ਦੇਹ ਹੈ, ਉੱਥੇ ਸਾਡੇ ਗੁਰੂਆਂ ਨੇ ਤਕਰੀਬਨ ਪੰਜ ਸੌ ਸਾਲ ਪਹਿਲਾਂ ਹੀ ਸਾਨੂੰ ਇਨ੍ਹਾਂ ਚੀਜ਼ਾਂ ਦੀ ਮਨਾਹੀ ਕਰਕੇ ਸਾਡੇ ਉੱਤੇ ਕਿੰਨਾ ਵੱਡਾ ਅਹਿਸਾਨ ਕੀਤਾ ਹੈ ਅਤੇ ਇਸ ਦੇ ਨਤੀਜੇ ਵਜੋਂ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਅਜਿਹੀ ਅਲਾਮਤ ਵਿੱਚ ਫੱਸ ਕੇ ਸਾਡੀਆਂ ਕਿੰਨੀਆ ਪੀੜ੍ਹੀਆਂ ਗਰਕ ਹੋਣ ਤੋਂ ਬਚ ਗਈਆਂ। ਕਾਸ਼ ਸਿੱਖ ਧਰਮ ਦਾ ਫਲਸਫਾ ਇੰਨੀ ਤੇਜ਼ੀ ਨਾਲ ਦੁਨੀਆ ਉੱਤੇ ਫੈਲ ਗਿਆ ਹੁੰਦਾ, ਤਾਂ ਅੱਜ ਇਨ੍ਹਾਂ ਲੋਕਾਂ ਨੂੰ ਅੰਤਰ ਰਾਸ਼ਟਰੀ ਪੱਧਰ ਉੱਤੇ ਇੱਡੀਆਂ ਵੱਡੀਆਂ ਮੁਹਿੰਮਾਂ ਚਲਾ ਕੇ ਅਰਬਾਂ ਖਰਬਾਂ ਪਾਊਂਡ ਨਾ ਖਰਚਣੇ ਪੈਂਦੇ।

ਅਜਿਹੇ ਵਿਚਾਰਾਂ ਵਿੱਚ ਗਲਤਾਨ ਮੈਂ ਹੁਣ ਤੱਕ ਨਹਿਰ ਦੇ ਕੰਢੇ ਉੱਤੇ ਪੈ ਚੁੱਕਾ ਸੀ ਅਤੇ ਇੱਕ ਪਾਸੇ ਚੱਲ ਰਹੇ ਨਹਿਰ ਦੇ ਪਾਣੀ, ਉਸ ਵਿੱਚ ਚੱਲ ਰਹੀਆਂ ਸੁੰਦਰ ਬੇੜੀਆਂ ਅਤੇ ਨਹਿਰ ਦੇ ਕੰਢਿਆਂ ਉੱਤੇ ਕੁਦਰਤੀ ਉੱਗੀਆਂ ਹੋਈਆਂ ਝਾੜੀਆਂ ਅਤੇ ਕੁੱਝ ਕਿਸਮ ਦੀਆਂ ਝਾੜੀਆਂ ਨੂੰ ਲੱਗੇ ਹੋਏ ਗਰੂਨੇ, ਬਲੈਕਬਰੀਆਂ ਅਤੇ ਹੋਰ ਕਈ ਕਿਸਮਾਂ ਦੇ ਛੋਟੇ ਛੋਟੇ ਫ਼ੁੱਲ ਹਾਲੇ ਸ਼ਰਮਾ ਸ਼ਰਮਾ ਕੇ ਆਪਣੀ ਸੁੰਦਰਤਾ ਦਾ ਪ੍ਰਦਰਸ਼ਨ ਕਰ ਰਹੇ ਸਨ। ਇਸ ਮਨ ਮੋਹਕ ਨਜ਼ਾਰੇ ਨੂੰ ਹੋਰ ਸੁਹਾਵਣਾ ਬਣਾਉਣ ਲਈ ਨਹਿਰ ਦੇ ਕੰਢੇ ਜਿੱਥੇ ਮੇਰੇ ਵਰਗੇ ਆਲਸੀ ਲੋਕ ਆਪਣੀ ਸੈਰ ਦਾ ਮਜ਼ਾ ਲੈਂਦੇ ਹੋਏ ਸ਼ਾਮਲ ਸਨ, ਉੱਥੇ ਨਾਲ ਨਾਲ ਕੁੱਝ ਉੱਦਮੀ ਲੋਕ ਜੌਗਿੰਗ ਕਰਨ ਵਾਲੇ ਵੀ ਆਪਣਾ ਸਰਦਾ ਪੁੱਜਦਾ ਯੋਗਦਾਨ ਪਾ ਰਹੇ ਸਨ। ਕਾਦਰ ਦੀ ਬਣਾਈ ਹੋਈ ਕੁਦਰਤ ਦੀ ਇਸ ਸੁੰਦਰਤਾ ਵਿੱਚ ਹਰ ਚੀਜ਼ ਸ਼ਾਮਲ ਸੀ ਅਤੇ ਨਹਿਰ ਵਿੱਚ ਤਰ ਰਹੀਆਂ ਮੁਰਗਾਬੀਆਂ ਅਤੇ ਬਤਖਾਂ ਵੀ ਆਪਣਾ ਰੰਗ ਜਮਾ ਰਹੀਆਂ ਸਨ।

ਇਸ ਨਜ਼ਾਰੇ ਨੂੰ ਦੇਖਦਾ ਹੋਇਆ ਅਤੇ ਆਪਣੇ ਲੰਚ ਸਮੇਂ ਦਾ ਖਿਆਲ ਕਰਦਾ ਹੋਇਆ ਮੈਂ ਤਕਰੀਬਨ ਇੱਕ ਮੀਲ ਤੱਕ ਅੱਗੇ ਨਿਕਲ ਗਿਆ ਸੀ ਅਤੇ ਫੇਰ ਸਮੇਂ ਸਿਰ ਵਾਪਸ ਦਫ਼ਤਰ ਪਹੁੰਚਣ ਦੇ ਖ਼ਿਆਲ ਨਾਲ ਮੈਂ ਉੱਥੋਂ ਮੋੜਾ ਪਾ ਲਿਆ। ਕੁੱਝ ਦੇਰ ਵਾਪਸ ਤੁਰਨ ਤੋਂ ਬਾਅਦ ਨਹਿਰ ਦੇ ਦੂਸਰੇ ਕਿਨਾਰੇ ਮੈਂ ਇੱਕ ਮੁਸਲਮਾਨ ਲੜਕੀ ਨੂੰ ਇਕੱਲਿਆਂ ਬੈਠੇ ਹੋਏ ਦੇਖਿਆ, ਜਿਸ ਨੇ ਸਿਰ ਤੋਂ ਪੈਰਾਂ ਤੱਕ ਕਾਲਾ ਬੁਰਕਾ ਪਾਇਆ ਹੋਇਆ ਸੀ ਅਤੇ ਮੂੰਹ ਤੋਂ ਹਿਜਾਬ ਲਾਹ ਕੇ ਨਹਿਰ ਤੋਂ ਪਰੇ ਮੂੰਹ ਕਰਕੇ ਬੈਠੀ ਹੋਈ ਸੀ। ਇਕੱਲੀ ਮੁਸਲਮਾਨ ਲੜਕੀ ਨੂੰ ਬੁਰਕਾ ਪਹਿਨੇ ਹੋਏ ਇਕੱਲੇ ਬੈਠੇ ਦੇਖ ਕੇ ਮੈਨੂੰ ਕੁੱਝ ਅਜੀਬ ਜਿਹਾ ਅਹਿਸਾਸ ਹੋਇਆ ਅਤੇ ਇਸੇ ਕਾਰਨ ਹੀ ਉਸ ਵੱਲ ਮੇਰਾ ਧਿਆਨ ਕੁਦਰਤੀ ਹੋਰ ਖਿੱਚਿਆ ਗਿਆ। ਥੋੜਾ ਧਿਆਨ ਨਾਲ ਦੇਖਣ ਉੱਤੇ ਪਤਾ ਲੱਗਾ ਕਿ ਉਸ ਲੜਕੀ ਦੇ ਮੂੰਹ ਵਿੱਚੋਂ ਧੂਆਂ ਨਿਕਲ ਰਿਹਾ ਸੀ। ਮੈਨੂੰ ਇਹ ਸਮਝਣ ਵਿੱਚ ਬਹੁਤੀ ਦੇਰ ਨਾ ਲੱਗੀ ਕਿ ਉਸਦਾ ਇੱਥੇ ਇਕੱਲੇ ਬੈਠਣ ਦਾ ਮਤਲਬ ਲੋਕਾਂ ਤੋਂ ਲੁਕ ਛਿਪ ਕੇ ਆਪਣੀ ਸਿਗਰਟ ਪੀਣ ਦੀ ਆਦਤ ਨੂੰ ਪੂਰਾ ਕਰਨਾ ਸੀ। ਮੇਰੇ ਦੇਖਣ ਉੱਤੇ ਵੀ ਉਹ ਬੇਪਰਵਾਹੀ ਨਾਲ ਆਪਣਾ ਸਿਗਰਟ ਪੀਣ ਦਾ ਨਜ਼ਾਰਾ ਲੈਂਦੀ ਰਹੀ। ਮੈਨੂੰ ਇਹ ਦੇਖ ਕੇ ਹੈਰਾਨੀ ਹੋਣੀ ਕੁਦਰਤੀ ਸੀ ਕਿ ਇੱਕ ਮੁਸਲਮਾਨ ਲੜਕੀ ਜੋ ਆਪਣੇ ਪਹਿਰਾਵੇ ਤੋਂ ਦੁਨੀਆ ਨੂੰ ਸ਼ਾਇਦ ਆਪਣੇ ਕੱਟੜ ਮੁਸਲਮਾਨ ਹੋਣ ਦਾ ਸਬੂਤ ਦੇ ਰਹੀ ਹੈ ਪਰ ਦੂਸਰੇ ਪਾਸੇ ਉਹ ਆਪਣੇ ਅਮਲ ਨੂੰ ਪੂਰਾ ਕਰਨ ਲਈ ਇਸ ਦੀ ਕੋਈ ਪਰਵਾਹ ਨਹੀਂ ਕਰ ਰਹੀ। ਮੈਨੂੰ ਇਸ ਗੱਲ ਦਾ ਖਿਆਲ ਆਇਆ ਕਿ ਮੁਸਲਮਾਨ ਧਰਮ ਵਿੱਚ ਵੀ ਨਸ਼ਿਆਂ ਦੀ ਖ਼ਾਸ ਮਨਾਹੀ ਹੈ ਅਤੇ ਖ਼ਾਸ ਕਰਕੇ ਔਰਤਾਂ ਲਈ 'ਤੇ ਮੁਸਲਮਾਨ ਮੁਆਸ਼ਰਾ ਇਹ ਗੱਲ ਬਿਲਕੁੱਲ ਬਰਦਾਸ਼ਤ ਨਹੀਂ ਕਰ ਸਕਦਾ। ਮੇਰੇ ਮਨ ਵਿੱਚ ਫੇਰ ਉਹ ਪਹਿਲਾਂ ਵਾਲਾ ਸੀਨ ਆ ਗਿਆ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਸਰਕਾਰੀ ਤੌਰ 'ਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਨੋ ਸਮੋਕਿੰਗ ਡੇ ਮਨਾਇਆ ਜਾ ਰਿਹਾ ਅਤੇ ਦੂਸਰੇ ਪਾਸੇ ਉਹ ਲੋਕ ਜਿਨ੍ਹਾਂ ਤੋਂ ਤੁਸੀਂ ਅਜਿਹੀ ਆਦਤ ਦੀ ਉਮੀਦ ਵੀ ਨਹੀਂ ਕਰ ਸਕਦੇ, ਅਜਿਹੀਆਂ ਭੈੜੀਆਂ ਵਾਦੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਜ਼ਰੂਰ ਹੀ ਕਿਤੇ ਨਾ ਕਿਤੇ ਕੁੱਝ ਗਲਤ ਹੈ, ਬਲਕਿ ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਕੁੱਝ ਹੀ ਗਲਤ ਹੋ ਰਿਹਾ ਹੈ। ਉਹ ਪੁਰਾਣੀਆਂ ਕਦਰਾਂ ਕੀਮਤਾਂ ਸਾਡੀਆਂ ਅੱਖਾਂ ਸਾਹਮਣੇ ਹੀ ਮਿੱਟੀ ਵਿੱਚ ਮਿਲ ਰਹੀਆਂ ਹਨ। ਇਨਸਾਨੀਅਤ ਨੇ ਕੋਈ ਅਚਾਨਕ ਹੀ ਅਜਿਹਾ ਮੋੜ ਕੱਟ ਲਿਆ ਹੈ ਜਿੱਥੋਂ ਵਾਪਸ ਮੁੜਨਾ ਹੁਣ ਬਹੁਤ ਹੀ ਮੁਸ਼ਕਲ ਲੱਗਦਾ ਹੈ।

ਖ਼ੈਰ ਇਨ੍ਹਾਂ ਵਿਚਾਰਾਂ ਦੇ ਨਾਲ ਨਾਲ ਮੇਰੀ ਕੰਮ ਵੱਲ ਨੂੰ ਵਾਪਸੀ ਜਾਰੀ ਰਹੀ ਅਤੇ ਮੈਂ ਤਕਰੀਬਨ ਉਸ ਥਾਂ ਤੇ ਵਾਪਸ ਆ ਗਿਆ ਜਿੱਥੋਂ ਮੈਂ ਨਹਿਰ ਦਾ ਕੰਢਾ ਫੜਿਆ ਸੀ। ਇੱਥੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਹੈ ਜਿਸ ਦੇ ਨਾਲ ਇੱਕ ਇਟਾਲੀਅਨ ਰੈਸਟੋਰੈਂਟ ਹੈ ਅਤੇ ਜਿਸ ਦੇ ਬਾਹਰ ਬੈਠ ਕੇ ਅਜਿਹੇ ਧੁਪੀਲੇ ਮੌਸਮ ਵਿੱਚ ਬਾਹਰ ਰੱਖੇ ਹੋਏ ਫ਼ਰਨੀਚਰ ਉੱਤੇ ਬੈਠ ਕੇ ਲੋਕ ਖਾਣਾ ਖਾਣ ਦਾ ਆਨੰਦ ਲੈ ਸਕਦੇ ਹਨ। ਇੱਥੇ ਹੀ ਨਹਿਰ ਦੇ ਦੂਸਰੇ ਪਾਸੇ ਜਾਣ ਲਈ ਇੱਕ ਛੋਟਾ ਜਿਹਾ ਪੁਲ ਹੈ ਅਤੇ ਪੁਲ ਨੂੰ ਪਾਰ ਕਰਕੇ ਹੀ ਮੈਂ ਦੂਸਰੇ ਪਾਸੇ ਵੱਲ ਆਪਣੇ ਕੰਮ ਉੱਤੇ ਵਾਪਸ ਆਉਣਾ ਸੀ।

ਮੈਂ ਪੁਲ ਦੀਆਂ ਪੌੜੀਆਂ ਚੜ੍ਹਦੇ ਹੀ ਆਪਣੇ ਖੱਬੇ ਪਾਸੇ ਅਚਾਨਕ ਦੇਖਿਆ ਕਿ ਨਹਿਰ ਦੇ ਕੰਢੇ ਪਏ ਇੱਕ ਬੈਂਚ ਉੱਤੇ ਇੱਕ ਪਗੜੀਧਾਰੀ ਨੌਜਵਾਨ ਬੈਠਾ ਸਿਗਰਟ ਪੀ ਰਿਹਾ ਹੈ। ਦੇਖਦੇ ਹੀ ਮੇਰੇ ਪੈਰ ਉੱਥੇ ਹੀ ਰੁਕ ਗਏ। ਮੈਨੂੰ ਆਪਣੀਆਂ ਅੱਖਾਂ ਉੱਤੇ ਯਕੀਨ ਨਾ ਆਇਆ। ਫੇਰ ਦੁਬਾਰਾ ਦੇਖਿਆ, ਫੇਰ ਉਸ ਦਾ ਸੂਟਾ ਨਿਕਲਦਾ ਹੋਇਆ ਦਿਖਾਈ ਦਿੱਤਾ। ਮੈਨੂੰ ਯਕੀਨ ਹੋ ਗਿਆ ਕਿ ਇਹ ਇੱਕ ਸਿੱਖਨੁਮਾ ਨੌਜਵਾਨ, ਨੀਲੇ ਰੰਗ ਦੀ ਮਧੇੜਨੁਮਾ ਪੱਗ ਬੰਨ੍ਹਕੇ, ਕਤਰੀ ਹੋਈ ਦਾੜ੍ਹੀ ਵਾਲੀ ਦਿੱਖ ਵਿੱਚ ਸਿਗਰਟ ਪੀ ਰਿਹਾ ਸੀ। ਉਸ ਦੀ ਵਰਦੀ ਤੋਂ ਜ਼ਾਹਿਰ ਹੁੰਦਾ ਸੀ ਕਿ ਉਹ ਉਸੇ ਇਟਾਲੀਅਨ ਰੈਸਟੋਰੈਂਟ ਵਿੱਚ ਹੀ ਕੰਮ ਕਰਦਾ ਸੀ ਅਤੇ ਉਸ ਨੂੰ ਇੰਗਲੈਂਡ ਵਿੱਚ ਆਇਆਂ ਸ਼ਾਇਦ ਥੋੜ੍ਹਾ ਚਿਰ ਹੀ ਹੋਇਆ ਸੀ। ਹੁਣ ਤੱਕ ਅੱਜ ਦੇ ਦਿਨ ਦੀਆਂ ਘਟਨਾਵਾਂ ਹਾਲੇ ਮੇਰੇ ਮਨ ਉੱਤੇ ਕਾਫ਼ੀ ਭਾਰੂ ਸਨ, ਪਰ ਉਸ ਤੋਂ ਵੱਧ ਵੱਜਣ ਵਾਲਾ ਇਹ ਬੱਜਰ ਵਦਾਨ ਮੇਰੇ ਪਾਸੋਂ ਝੱਲਿਆ ਨਾ ਗਿਆ। ਜਿਸ ਸਿੱਖੀ ਦਾ ਗੌਰਵਮਈ ਇਤਿਹਾਸ ਜੋ ਮੈਂ ਅੱਧਾ ਕੁ ਘੰਟਾ ਪਹਿਲਾਂ ਉਦੋਂ ਆਪਣੇ ਮਨ ਵਿੱਚ ਚਿਤਵ ਰਿਹਾ ਸੀ ਜਦੋਂ ਗੋਰੀ ਲੜਕੀ ਮੈਨੂੰ ਸਿਗਰਟ ਪੀਣ ਦੇ ਨੁਕਸਾਨ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ, ਮੇਰੀਆਂ ਅੱਖਾਂ ਸਾਹਮਣੇ ਤਹਿਸ ਨਹਿਸ ਹੁੰਦਾ ਦਿਖਾਈ ਦਿੱਤਾ। ਮੈਂ ਆਪਣੇ ਦਫ਼ਤਰ ਵੱਲ ਅੱਗੇ ਨਾ ਵੱਧ ਸਕਿਆ, ਇਸ ਤਰ੍ਹਾਂ ਜਾਪਿਆ ਜਿਵੇਂ ਮੇਰੇ ਪੈਰਾਂ ਨੂੰ ਚੱਲਣਾ ਹੀ ਭੁੱਲ ਗਿਆ ਹੋਵੇ, ਜਿਵੇਂ ਮੈਨੂੰ ਲਕਵਾ ਹੋ ਗਿਆ ਹੋਵੇ, ਜਿਵੇਂ ਮੈਂ ਖੜਾ ਹੀ ਸੁੰਨ ਹੋ ਗਿਆ ਹੋਵਾਂ, ਜਿਵੇਂ ਮੇਰੇ ਦਿਮਾਗ ਨੇ ਸੋਚਣਾ ਹੀ ਬੰਦ ਕਰ ਦਿੱਤਾ ਹੋਵੇ, ਜਿਵੇਂ ਮੇਰੇ ਵਾਸਤੇ ਭੁਚਾਲ ਆ ਗਿਆ ਹੋਵੇ, ਧਰਤੀ ਡੋਲ ਗਈ ਹੋਵੇ। ਮੈਂ ਸੋਚਿਆ, ਕਿ ਇਸ ਬੰਦੇ ਦੀ ਇੰਨੀ ਜੁਅਰਤ ਕਿ ਇਹ ਸ਼ਰ੍ਹੇ ਆਮ ਬੈਠ ਕੇ ਆਪਣੇ ਸਿੱਖ ਹੋਣ ਦਾ ਜਲੂਸ ਕੱਢ ਰਿਹਾ ਹੋਵੇ? ਮੇਰੇ ਪੈਰ ਪਿੱਛੇ ਮੁੜੇ, ਚੜ੍ਹੇ ਹੋਏ ਚਾਰ ਕੁ ਪੌਡੇ ਉੱਤਰੇ ਅਤੇ ਮੈਨੂੰ ਉਸ ਆਦਮੀ ਤੋਂ ਤਕਰੀਬਨ ਦੱਸ ਕੁ ਫੁੱਟ ਦੀ ਦੂਰੀ ਤੇ ਲੈ ਆਏ। ਮੇਰੀਆਂ ਅੱਖਾਂ ਨੇ ਉਸ ਨੂੰ ਹੋਰ ਨੇੜੇ ਤੋਂ ਦੇਖਿਆ, ਪਰਖਿਆ, ਘੂਰਿਆ ਅਤੇ ਆਪਣਾ ਗੁੱਸਾ ਆਪਣੀ ਲਾਲੀ ਵਿੱਚ ਸਾਂਭਣ ਦੀ ਕੋਸ਼ਿਸ਼ ਕੀਤੀ। ਮੇਰੇ ਦਿਮਾਗ ਦੀਆਂ ਗਰਾਰੀਆਂ ਘੁੰਮੀਆਂ, ਉਨ੍ਹਾਂ ਨੇ ਕਈ ਉਲਟੇ ਸਿੱਧੇ ਗੇੜੇ ਖਾਧੇ, ਆਪਣਾ ਸੰਤੁਲਨ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਮੇਰੀ ਜੀਭ ਫਰਕੀ, ਕੁੱਝ ਲਫ਼ਜ਼ਾਂ ਦੀ ਬੁਣਤੀ ਕੀਤੀ ਅਤੇ ਉਨ੍ਹਾਂ ਨੂੰ ਕਿਸੇ ਇਸ ਤਰੀਕੇ ਨਾਲ ਤਰਤੀਬ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਪਣੀਆਂ ਭਾਵਨਾਵਾਂ ਉੱਤੇ ਪੂਰਾ ਕਾਬੂ ਪਾਕੇ ਗੱਲ ਕਰ ਸਕਾਂ। ਇੰਨੀ ਦੇਰ ਵਿੱਚ ਉਸ ਬੰਦੇ ਦਾ ਧਿਆਨ ਵੀ ਮੇਰੇ ਵੱਲ ਹੋ ਗਿਆ ਸੀ। ਹੁਣ ਅਸੀਂ ਦੋਨੋਂ ਹੀ ਇੱਕ ਦੂਸਰੇ ਵੱਲ ਘੂਰ ਰਹੇ ਸਾਂ। ਸ਼ਾਇਦ ਉਸਨੂੰ ਵੀ ਇਹ ਗੱਲ ਸਾਫ਼ ਜ਼ਾਹਿਰ ਹੋ ਗਈ ਸੀ ਕਿ ਮੇਰੇ ਉਸ ਵੱਲ ਦੇਖਣ ਦਾ ਕੀ ਕਾਰਨ ਸੀ।

'ਕੁਛ ਸ਼ਰਮ ਤੇ ਨਹੀਂ ਆਉਂਦੀ?' ਮੇਰੇ ਮੂੰਹੋਂ ਅਚਾਨਕ ਨਿਕਲ ਗਿਆ।
'ਕੀ ਗੱਲ?' ਉਸ ਦਾ ਜਵਾਬ ਇਸ ਤਰ੍ਹਾਂ ਦਾ ਸੀ ਜਿਵੇਂ ਉਹ ਮੈਨੂੰ ਗਲਤ ਸਮਝ ਰਿਹਾ ਹੋਵੇ।
'ਸਿੱਖ ਹੋਕੇ ਸਿਗਰਟ ਪੀ ਰਿਹੈਂ।'
'ਸਾਰਾ ਦਿਨ ਕੰਮ ਕਰਕੇ ਬੰਦੇ ਦਾ ਸਾਹ ਨਿਕਲ ਜਾਂਦਾ'
'ਤੇ ਇਹਦੇ ਨਾਲ ਤੇਰਾ ਸਾਹ ਠੀਕ ਹੋ ਜਾਂਦਾ?' ਉਸ ਦੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਹੀ ਮੇਰਾ ਸਵਾਲ ਸੀ।
'ਹਾਂ'
'ਤੇ ਸਿੱਖ ਹੋਕੇ ਇਹ ਕੰਮ ਕਰਨ ਦਾ ਤੈਨੂੰ ਕੋਈ ਅਹਿਸਾਸ ਨਹੀਂ?' ਮੈਂ ਕਿਹਾ।
'ਕੁੜੀਆਂ ਵੀ ਸਿਗਰਟਾਂ ਪੀਂਦੀਆਂ ਨੇ, ਉਨ੍ਹਾਂ ਨੂੰ ਕੋਈ ਕੁੱਛ ਨਹੀਂ ਕਹਿੰਦਾ' ਉਸ ਦਾ ਬੇਤੁਕਾ ਜਵਾਬ ਸੀ।
'ਤੂੰ ਆਪਣੀ ਗੱਲ ਕਰ, ਕਿਉਂ ਸਿੱਖੀ ਨੂੰ ਦਾਗ਼ ਲਾ ਰਿਹੈਂ?'
'ਤੁਹਾਡੇ ਕੋਲ ਸ਼ਕਤੀ ਹੈ ਤਾਂ ਦਿਖਾ ਦਿਓ' ਉਸ ਦਾ ਹੈਂਕੜ ਭਰਿਆ ਜਵਾਬ ਸੀ।
'ਸ਼ਕਤੀ ਸ਼ਰਮ ਵਿੱਚ ਹੁੰਦੀ ਹੈ, ਸ਼ਕਤੀ ਅਸੂਲਾਂ ਵਿੱਚ ਹੁੰਦੀ ਹੈ, ਸ਼ਕਤੀ ਸ਼ਬਦਾਂ ਵਿੱਚ ਹੁੰਦੀ ਹੈ, ਹੋਰ ਮੈਂ ਸ਼ਕਤੀ ਨਾਲ ਕੀ ਤੇਰੇ ਉੱਤੇ ਤਲਵਾਰ ਚਲਾਵਾਂ? ਜੇ ਤੈਨੂੰ ਇੰਨੀ ਸ਼ਰਮ ਨਹੀਂ ਤਾਂ ਘੱਟੋ ਘੱਟ ਪੱਗ ਲਾਹ ਦੇਹ ਤੇ ਫੇਰ ਜੋ ਮਰਜ਼ੀ ਖੇਹ ਖਾਹ ਬੇਸ਼ਰਮਾ! ਤੇਰੇ ਵਰਗੇ ਬੇਸ਼ਰਮਾਂ ਨੇ ਹੀ ਸਿੱਖੀ ਦਾ ਸਿਰ ਨੀਵਾਂ ਕੀਤਾ ਹੈ, ਸਮਝਿਆ?'

ਇੰਨੀ ਗੱਲਬਾਤ ਨਾਲ ਹੀ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਇਨਸਾਨ ਕਿਸ ਹੱਦ ਤੱਕ ਬੇਸ਼ਰਮ ਸੀ ਅਤੇ ਸਿੱਖੀ ਉਸ ਦੇ ਨੇੜੇ ਤੇੜੇ ਵੀ ਨਹੀਂ ਸੀ। ਇੱਕ ਹਾਰੇ ਹੋਏ ਇਨਸਾਨ ਦੀ ਤਰ੍ਹਾਂ ਮੈਂ ਆਪਣੇ ਆਪ ਦਾ ਇਸ ਵਿੱਚ ਹੀ ਭਲਾ ਸਮਝਿਆ ਕਿ ਮੈਂ ਉੱਥੋਂ ਚਲਾ ਜਾਵਾਂ ਕਿਉਂਕਿ ਇਨਸਾਨ ਵਾਸਤੇ ਤਾਂ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ ਅਤੇ ਹੈਵਾਨ ਉੱਤੇ ਕਈ ਵਾਰੀ ਡੰਡਾ ਵੀ ਕੰਮ ਨਹੀਂ ਕਰ ਸਕਦਾ। ਇੰਨੀ ਦੇਰ ਤੱਕ ਉਹ ਵੀ ਆਪਣੀ ਸਿਗਰਟ ਸੁੱਟ ਕੇ ਬੁੜਬੁੜ ਕਰਦਾ ਉੱਥੋਂ ਤੁਰ ਗਿਆ ਸੀ ਅਤੇ ਮੈਂ ਵੀ ਜਿਨ੍ਹਾਂ ਭਾਰੇ ਕਦਮਾਂ ਨਾਲ ਉਸ ਕੋਲ ਪਹੁੰਚਿਆ ਸੀ ਉਸ ਤੋਂ ਵੀ ਭਾਰੇ ਕਦਮਾਂ ਨਾਲ ਉੱਥੋਂ ਵਾਪਸ ਆਪਣੇ ਦਫ਼ਤਰ ਦੇ ਰਸਤੇ ਪੈ ਗਿਆ।

ਜਾਂਦੇ ਜਾਂਦੇ ਮੇਰੀਆਂ ਸੋਚਾਂ ਵਿੱਚ ਰੱਜ ਕੇ ਮਾਯੂਸੀ ਸੀ। ਇੱਕ ਬੇਵਸੀ ਸੀ, ਇੱਕ ਝੁੰਜਲਾਹਟ ਸੀ ਜਿਸ ਨੂੰ ਮੈਂ ਕਾਬੂ ਵਿੱਚ ਰੱਖਣ ਤੋਂ ਅਸਮਰੱਥ ਸਾਂ। ਗੋਰੀਆਂ ਲੜਕੀਆਂ ਦੇ ਸਾਹਮਣੇ ਆਪਣੇ ਧਰਮ ਵਿੱਚ ਮਾਣ ਮਹਿਸੂਸ ਕਰਨ ਦਾ ਉਹ ਗ਼ਰੂਰ ਤਕਰੀਬਨ ਅੱਧੇ ਘੰਟੇ ਤੋਂ ਬਾਅਦ ਹੀ ਮੇਰੀਆਂ ਅੱਖਾਂ ਸਾਹਮਣੇ ਢਹਿ ਢੇਰੀ ਹੋ ਗਿਆ ਸੀ। ਕਿਉਂਕਿ ਉਸੇ ਹੀ ਧਰਮ ਦੇ ਮੇਰੇ ਆਪਣੇ ਸਿੱਖ ਭਾਈ ਨੇ ਆਪਣੇ ਗੁਰੂਆਂ ਦੇ ਬਣਾਏ ਹੋਏ, ਪਰਵਾਨ ਚੜ੍ਹਾਏ ਹੋਏ ਅਤੇ ਕੁਰਬਾਨੀਆਂ ਦੇ ਖ਼ੂਨ ਨਾਲ ਸਿੰਜੇ ਹੋਏ ਅਸੂਲਾਂ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਅਤੇ ਸ਼ਰ੍ਹੇ ਆਮ ਦੁਨੀਆ ਦੇ ਸਾਹਮਣੇ ਤਹਿਸ ਨਹਿਸ ਕਰ ਦਿੱਤਾ ਸੀ। ਇੱਕ ਪਲ ਲਈ ਬੁਰਕਾ ਪਹਿਨ ਕੇ ਲੁਕ ਛਿਪ ਕੇ ਬੈਠੀ ਸਿਗਰਟ ਪੀ ਰਹੀ ਉਹ ਮੁਸਲਮਾਨ ਲੜਕੀ ਮੈਨੂੰ ਦੇਵੀ ਲੱਗਣ ਲੱਗ ਪਈ, ਕਿਉਂਕਿ ਸ਼ਾਇਦ ਉਸ ਵਿੱਚ ਕੋਈ ਸ਼ਰਮ ਦਾ ਅੰਸ਼ ਬਾਕੀ ਸੀ, ਜਦੋਂ ਕਿ ਇਸ ਬੇਗ਼ੈਰਤ ਦੁਸ਼ਟ ਨੇ ਸ਼ਰਮ ਦੇ ਹਰ ਪਰਦੇ ਦੀਆਂ ਧੱਜੀਆਂ ਉਡਾਣ ਦੇ ਨਾਲ ਨਾਲ ਸਿੱਖੀ ਅਸੂਲਾਂ ਦਾ ਆਪਣੇ ਹੱਥੀਂ ਗਲਾ ਘੁੱਟ ਦਿੱਤਾ ਸੀ।

ਰਵਿੰਦਰ ਸਿੰਘ ਕੁੰਦਰਾ
ਬੀ ਬੀ ਸੀ ਏਸ਼ੀਅਨ ਨੈੱਟਵਰਕ
ਰੇਡੀਓ ਪੇਸ਼ਕਾਰ
ਕਵੈਂਟਰੀ ਯੂ ਕੇ
17/06/12

 


       

2011 ਦੇ ਵ੍ਰਿਤਾਂਤ

"ਤਮਾਖੂਨੋਸ਼ੀ ਮਨਾ" ਦਿਵਸ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ
ਵੈਨਕੂਵਰ ਦੇ ਬੁਧੀਜੀਵੀਆਂ ਵੱਲੋਂ ਬਲਦੇਵ ਸਿੰਘ ਸੜਕਨਾਮਾ ਨੂੰ ਮੁਬਾਰਕਾਂ
ਜਰਨੈਲ ਸਿੰਘ, ਸਰੀ
ਡਾ: ਦਰਸ਼ਨ ਸਿੰਘ ਬੈਂਸ ਨਮਿਤ ਸ਼ਰਧਾਂਜ਼ਲੀ ਸਮਾਰੋਹ ਅਜੀਤ ਭਵਨ ਵਿਖੇ ਹੋਇਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਅਬ ਕੇ ਹਮ ਵਿਛੜੇ ਤੋ ਕਭੀ ਖ਼ਵਾਬੋਂ ---ਮਹਿੰਦੀ ਹਸਨ
ਰਣਜੀਤ ਸਿੰਘ ਪ੍ਰੀਤ
ਸੁਲਤਾਨ ਕੱਪ ਦਾ ਨਵਾਂ ਸੁਲਤਾਨ ਨਿਊਜ਼ੀਲੈਂਡ
ਰਣਜੀਤ ਸਿੰਘ ਪ੍ਰੀਤ
ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਇਤਿਹਾਸਕ ਪੈੜਾਂ ਛੱਡ ਗਿਆ
ਇਕਬਾਲ ਖ਼ਾਨ, ਕੈਲਗਰੀ
ਅਕਾਲੀ ਦਲ(ਬ) ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ
ਰੁਪਿੰਦਰ ਢਿੱਲੋ ਮੋਗਾ
ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ
ਜਤਿਨ ਕੰਬੋਜ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਸੈਸ਼ਨ 2012-13 ਲਈ ਆਨਲਾਈਨ ਦਾਖ਼ਲੇ ਕਰੇਗੀ - ਨਿਰਧਾਰਤ ਸੀਟਾਂ ’ਤੇ ਮੈਰਿਟ ਦੇ ਆਧਾਰ ’ਤੇ ਹੀ ਹੋ ਸਕੇਗਾ ਦਾਖ਼ਲਾ
ਅੰਮ੍ਰਿਤ ਅਮੀ
ਵੱਖਰੀਆਂ ਪੈੜਾਂ ਛੱਡ ਗਿਆ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 13ਵਾਂ ਸਲਾਨਾ ਸਮਾਗਮ
ਬਲਜਿੰਦਰ ਸੰਘਾ ਕੈਲਗਰੀ
ਨਾਰਵੀਜੀਅਨ ਲੋਕਾ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ ਬਾਰੇ ਜਾਣਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਹਰਮਨ ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਚੱਬੇਵਾਲ–ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਦੀ ਮੀਟਿੰਗ ਹੋਈ
ਕਾਮਾਗਾਟਾਮਾਰੂ ਦੁਖਾਂਤ ਦੀ ਪਾਰਲੀਮੈਂਟ ‘ਚ ਮੁਆਫੀ ਲਈ ਦਿੱਤਾ ਸਮਰਥਨ

ਕੁਲਜੀਤ ਸਿੰਘ ਜੰਜੂਆ, ਟਰਾਂਟੋ
ਨਾਰਵੇ ਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸਨਮਾਨਿਤ 9 ਸਾਲਾ ਰੈਸਲਰ ਬਲਕਰਨ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਏਸ਼ੀਅਨ ਸੋਸਾਇਟੀ ਵਲੋਂ ਮੁਸ਼ਾਇਰਾ ਅਤੇ ਕਵੀ ਦਰਬਾਰ ਪਲੇਠੇ ਸਮੈਸਟਰ ਦੇ ਨਤੀਜੇ ’ਚ ਬੀ. ਐਸਸੀ. ਦੀਆਂ ਕੁੜੀਆਂ ਤੇ ਬੀ. ਕਾਮ. ਦੇ ਮੁੰਡਿਆਂ ਨੇ ਬਾਜ਼ੀ ਮਾਰੀ
ਅੰਮ੍ਰਿਤ ਅਮੀ, ਜੈਤੋ
ਨਾਰਵੇ 'ਚ ਰਾਸ਼ਟਰੀ ਦਿਵਸ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ
ਮੇਜਰ ਮਾਂਗਟ, ਟੋਰਾਂਟੋ
ਮਲੇਸ਼ੀਆ ਨੇ ਪਹਿਲੀ ਵਾਰ ਜਿੱਤਿਆ ਹਾਕੀ ਕੱਪ, ਭਾਰਤ ਦਾ ਰਿਹਾ ਤੀਜਾ ਸਥਾਨ
ਪਾਕਿਸਤਾਨ ਦੇ ਮਨਸੂਬਿਆਂ 'ਤੇ ਫ਼ਿਰਿਆ ਪਾਣੀ

ਰਣਜੀਤ ਸਿੰਘ ਪ੍ਰੀਤ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੀਪਲਜ਼ ਫ਼ੋਰਮ ਦੇ ਦਸਵੇਂ ਸਮਾਗਮ ‘ਲੋਕਰੰਗ’ ਵਿੱਚ ਪੰਜ ਸ਼ਖ਼ਸੀਅਤਾਂ ਸਨਮਾਨਿਤ
ਸੂਫ਼ੀਆਨਾ ਗਾਇਕੀ ਅਤੇ ਨਾਟਕ ਨੇ ਸੈਂਕੜੇ ਦਰਸ਼ਕਾਂ ਨੂੰ ਕੀਲਿਆ

ਖੁਸ਼ਵੰਤ ਬਰਗਾੜੀ, ਕੋਟਕਪੂਰਾ
ਪੰਜਾਬੀ ਸਾਹਿਤ ਸਭਾ ਕੈਲਗਿਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ
ਕੁਲਬੀਰ ਸਿੰਘ ਸ਼ੇਰਗਿੱਲ, ਕੈਲਗਿਰੀ
ਬਾਬਾ ਪੂਰਨ ਦਾਸ ਜੀ ਦੀ ਬਰਸੀ ਮਨਾਈ
ਜਤਿੰਦਰ ਜਤਿਨ ਕੰਬੋਜ, ਪਟਿਆਲਾ
ਅਮਨ ਕੱਲਬ ਮਲੇਸ਼ੀਆ ਨੇ ਕਰਾਇਆ ਪੰਜਵਾਂ ਸ਼ਾਨਦਾਰ ਕਬੱਡੀ ਕੱਪ
ਇੰਦਰ ਸਿੰਘ ਰਾਇਕੋਟ, ਮਲੇਸ਼ੀਆ
ਕਹਾਣੀਕਾਰ ਲਾਲ ਸਿੰਘ  ਦਾ
ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼

ਦੁਆਬੇ ਦਾ ਮਾਣ -ਇੱਕ ਸਖਸ਼ੀਅਤ - ਇੱਕ ਸੰਸਥਾ “ ਕਹਾਣੀਕਾਰ ਲਾਲ ਸਿੰਘ ”
ਅਮਰਜੀਤ ਮਠਾਰੂ, ਦਸੂਹਾ, ਹੁਸ਼ਿਆਰਪੁਰ
ਆਜ਼ਾਦ ਸਪੋਰਟਸ ਕੱਲਬ ਨਾਰਵੇ ਵੱਲੋ ਵਿਸਾਖੀ ਨੂੰ ਸਮਰਪਿੱਤ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਆਖ਼ਰੀ ਓਲੰਪਿਕ ਹਾਕੀ ਟੀਮ ਦੀ ਚੋਣ ਲਈ, ਆਖ਼ਰੀ ਮੁਕਾਬਲਾ
ਰਣਜੀਤ ਸਿੰਘ ਪ੍ਰੀਤ
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ
ਮਲੇਸ਼ਿਆ ਦੇ ਵਿਚ  ਹੋ ਗਏ ਟਾਕਰੇ ਇਕ ਬਾਰ ਫਿਰ ਕਬੱਡੀ ਸ਼ੇਰਾਂ ਦੇ ....
ਇੰਦਰ ਸਿੰਘ ਰਾਇਕੋਟ
ਆਨੰਦ ਮੈਰਿਜ ਐਕਟ ਵਿਚ ਸੋਧ ਨੂੰ ਪਰਵਾਨਗੀ
ਹਰਬੀਰ ਸਿੰਘ ਭੰਵਰ
ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਵਿਖੇ ਕਨੇਡਾ ਤੋਂ ਆਏ ਮਹਿਮਾਨ ਇਕਬਾਲ ਅਤੇ ਸੁਖਸਾਗਰ ਰਾਮੂਵਾਲੀਆ ਦਾ ਸਨਮਾਨ
ਅੰਮ੍ਰਿਤ ਅਮੀ
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੱਬਡੀ ਖਿਡਾਰੀ ਸਾਬੀ ਪੱਤੜ (ਨਾਰਵੇ) ਬੂਲਟ ਮੋਟਰ ਸਾਈਕਲ ਨਾਲ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਜਿੱਤਾਂ ਦੀ ਹੈਟ੍ਰਿਕ ਲਈ ਖੇਡੇਗਾ ਚੇਨੱਈ ਸੁਪਰ ਕਿੰਗਜ਼
ਆਈ ਪੀ ਐਲ ਕ੍ਰਿਕਟ ਮੁਕਾਬਲਾ

ਰਣਜੀਤ ਸਿੰਘ ਪ੍ਰੀਤ
ਪੜਾਈ ਦੇ ਨਾਲ਼-ਨਾਲ਼ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ : ਡਾ. ਜਸਪਾਲ ਸਿੰਘ (ਯੂਨੀਵਰਸਿਟੀ ਕਾਲਜ ਦਾ ਸਲਾਨਾ ਸਮਾਗਮ ਹੋਇਆ)
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਯੂਨੀਵਰਸਿਟੀ ਕਾਲਜ ਦਾ ਪਲੇਠਾ ਸਲਾਨਾ ਖੇਡ ਸਮਾਰੋਹ ਹੋਇਆ: ਨਰਿੰਦਰਪਾਲ ‘ਦੁੱਲਾ’ ਅਤੇ ਰਜਨਪ੍ਰੀਤ ਕੌਰ ਬਣੇ ਬਿਹਤਰੀਨ ਐਥਲੀਟ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਰਿਕਾਰਡਾਂ ਦਾ ਸ਼ਾਹ ਸਵਾਰ : ਸਚਿਨ
ਰਣਜੀਤ ਸਿੰਘ ਪ੍ਰੀਤ
ਰਾਮੂਵਾਲੀਆ ਸ਼ਹਿਰੀ ਖੇਤਰ ਦੇ 96 ਬੂਥਾਂ ਚੋਂ ਸਿਰਫ਼ 5 ਚ ਤੇ ਪਿੰਡਾਂ ਦੇ 90 ਚੋਂ 30 ਬੂਥਾਂ ਚ ਅੱਗੇ ਰਹੇ
ਕੇ. ਐੱਸ. ਰਾਣਾ
ਅਕਾਲੀਆਂ ਨੂੰ ਵਧਾਈਆਂ ਜੇ ਕਰਨ ਡੇਰਾਵਾਦ ਦੀਆਂ ਸਫਾਈਆਂ
ਅਵਤਾਰ ਸਿੰਘ ਮਿਸ਼ਨਰੀ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਅੱਜ ਪੋਟਲੀ, ਬਣ ਰਿਹਾ ਏ ਮੁਖ ਮੰਤਰੀ
ਰਣਜੀਤ ਸਿੰਘ ਪ੍ਰੀਤ
‘ਦਲਿਤਾਂ ਦਾ ਉੱਥਾਨ : ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ਤੇ ਸੈਮੀਨਾਰ-ਕਮ-ਵਰਕਸ਼ਾਪ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ
ਹਰਬੀਰ ਸਿੰਘ ਭੰਵਰ
ਓਲੰਪਿਕ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਲੇਖਕ ਮੰਚ ਵਲੋਂ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ
ਜਰਨੈਲ ਸਿੰਘ ਆਰਟਿਸਟ, ਕਨੇਡਾ
ਨਕੋਦਰੀਏ ਨੇ ਰਲ-ਮਿਲਕੇ ਮਨਾਈ ਲੋਹੜੀ ਨਾਈਟ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਚੱਬੇਵਾਲੀਆਂ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਪੰਜਾਬੀ ਯੂਨੀਵਰਸਿਟੀ ਵਿਖੇ 28ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ, ਜੈਤੋ
ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ
ਨੈਤਿਕਤਾ ਦੇ ਆਧਾਰ 'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?

ਹਰਦੀਪ ਮਾਨ ਜਮਸ਼ੇਰ, ਅਸਟਰੀਆ
ਭਾਰਤੀ ਸਿਆਸੀ ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ? ਸੁਰਿੰਦਰ ਭਾਰਤੀ, ਮੋਹਾਲੀ (ਪੰਜਾਬ) ਇਹ ਤਿਕੋਨੀ ਕ੍ਰਿਕਟ ਲੜੀ 5 ਫਰਵਰੀ ਤੋਂ ਸ਼ੁਰੂ ਹੋਣੀ ਹੈ
ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼
ਰਣਜੀਤ ਸਿੰਘ ਪ੍ਰੀਤ
ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ
ਡਾ. ਪਰਮਿੰਦਰ ਸਿੰਘ ਤੱਗੜ
ਬਹੁਤ ਉਤਰਾਅ – ਚੜਾਅ ਵਾਲਾ ਰਿਹਾ ਹੈ ਪੰਜਾਬ ਦਾ ਚੋਣ ਇਤਿਹਾਸ
ਰਣਜੀਤ ਸਿੰਘ ਪ੍ਰੀਤ
ਕੌੜਾ ਸੱਚ –ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?
ਕੁਲਵਿੰਦਰ ਸਿੰਘ ਵਾਲੀਆ, ਪੀਪਲਜ਼ ਪਾਰਟੀ ਆਫ ਪੰਜਾਬ
ਯਾਦਗਾਰੀ ਰਿਹਾ ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ
ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ
ਪਿੰਡ ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ
ਕਲਾਕਾਰ ਲੇਖਕ ਮੰਚ (ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ ਜੰਜੂਆ, ਕਨੇਡਾ
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ ਤੇ ਪੁੱਜੇ ਮੁੱਖ ਮੰਤਰੀ ਪ੍ਰਕਾ ਸਿੰਘ ਬਾਦਲ
ਹਰੀਸ਼ ਗੋਇਲ ਮੇਸੀ
,
ਤਪਾ ਮੰਡੀ
ਇੰਗਲੈਂਡ, ਵੈਸਟ ਇੰਡੀਜ਼ ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ - ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ
ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਤਰਾਨਬੀ ਕੋਲਾਵਰੀ ਗੀਤ ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)