ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

ਰੂਹ ਦੀ ਅਦਾਲਤ ਵਿੱਚ ਸ਼੍ਰੀਮਾਨ ਅਨਿਲ ਜੋਸ਼ੀ ਜੀ, ਉਦਯੋਗ ਮੰਤਰੀ, ਪੰਜਾਬ
ਗੁਰਪ੍ਰੀਤ ਸੇਖੋਂ, ਚੰਡੀਗੜ੍ਹ

 

ਗੁਰਪ੍ਰੀਤ ਸੇਖੋਂ, ਸ਼੍ਰੀਮਾਨ ਅਨਿਲ ਜੋਸ਼ੀ ਨਾਲ

ਮੈਂ ਤੁਹਾਨੂੰ ਦੱਸਿਆ ਸੀ ਫਰਕ ਅਕਾਲੀ ਤੇ ਕਾਂਗਰਸੀਆਂ ਵਿੱਚ ਕੀ ਅਕਾਲੀ ਮੰਤਰੀਆਂ ਨੂੰ ਰੂਹ ਦੀ ਅਦਾਲਤ ਵਿੱਚ ਲੈ ਕੇ ਆਉਣ ਵਿੱਚ ਮੈਨੂੰ ਕੋਈ ਔਖ ਨਹੀਂ ਆਈ ਪਰ ਮਹਾਰਾਜਾ ਸਾਹਿਬ ਨਾਲ ਜੋ ਗੱਲਾਂ ਮੈਂ ਕਰਨੀਆਂ ਚਾਹੁੰਦਾ ਸੀ ਉਹ ਇੱਕ ਸੁਪਨਾ ਜਿਹਾ ਹੀ ਬਣ ਕੇ ਰਹਿ ਗਿਆ ਕਿਉਂਕਿ ਮਹਾਰਾਜਾ ਤਾਂ ਮਹਾਰਾਜਾ ਹੀ ਹੁੰਦੈ ਉਸਨੇ ਕੀ ਲੈਣਾ ਆਮ ਜਨਤਾ ਤੋਂ ਤੇ ਸਾਡੇ ਵਰਗੇ ਪੱਤਰਕਾਰਾਂ ਤੋਂ, ਪਰ ਸੱਚ ਦੱਸਾਂ ਜੇ ਬਣ ਜਾਣ ਅਜਿਹੀਆਂ ਸਰਕਾਰਾਂ ਤਾਂ ਮੈਨੂੰ ਡਰ ਲਗਦੈ ਅਜਿਹੀਆਂ ਸਰਕਾਰਾਂ ਤੋਂ ਨੀਲੀਆਂ ਪੱਗਾਂ ਵਾਲਿਆਂ ਨਾਲ ਬਹੁਤ ਗੱਲਾਂ ਕਰ ਲਈਆਂ ਸਨ, ਥੋੜਾ ਜਿਹਾ ਮਾਹੌਲ ਬਦਲਣ ਨੂੰ ਦਿਲ ਕਰਦਾ ਸੀ ਕਿਉਂਕਿ ਰੋਜ਼-ਰੋਜ਼ ਸਾਗ ਖਾਣ ਨਾਲ ਵੀ ਬਦਹਜ਼ਮੀ ਹੀ ਹੋ ਜਾਂਦੀ ਹੈ। ਰੂਹ ਦੀ ਅਦਾਲਤ ਦੀ ਕਾਰਵਾਈ ਅੱਗੇ ਤੋਰਦਿਆਂ ਅੱਜ ਅਸੀਂ ਆਪਣੀ ਅਦਾਲਤ ਵਿੱਚ ਲੈ ਆਏ ਇਕ ਸੂਝਵਾਨ, ਪੜੇ ਲਿਖੇ, ਇਮਾਨਦਾਰ ਅਤੇ ਦੂਰ-ਅੰਦੇਸ਼ੀ ਰੱਖਣ ਵਾਲੇ ਉਦਯੋਗ ਮੰਤਰੀ, ਪੰਜਾਬ ਅਨਿਲ ਜੋਸ਼ੀ।

ਅਨਿਲ ਜੋਸ਼ੀ ਜੀ ਨੂੰ ਪਿੱਛੇ ਜਿਹੇ ਆਪਣੀ ਅਦਾਲਤ ਦੀ ਇਕ ਕਾਰਵਾਈ ਪੜ ਕੇ ਅਮਰੀਕਾ ਤੋਂ ਕਿਸੇ ਲੇਖਕ ਯੂਨੀਅਨ ਦੇ ਪ੍ਰਧਾਨ ਜੀ ਦਾ ਫੋਨ ਆਇਆ, ਕਹਿਣ ਲੱਗੇ ਤੂੰ ਇਹਨਾਂ ਅਕਾਲੀਆਂ ਦੀਆ ਇੰਨੀਆਂ ਤਾਰੀਫਾਂ ਕਿਉਂ ਕਰਦੈਂ ਮੈਂ ਆਖਿਆ ਕਹੋ ਤੁਸੀਂ ਮੈਨੂੰ ਅਕਾਲੀ ਸਰਕਾਰ ਦਾ ਚਮਚਾ’ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਪਰ ਮੈਂ ਜਾਣਦਾ ਹਾਂ ਕਿ ਮੈਂ ਕੀ ਕਰ ਰਿਹਾ ਹਾਂ ਕਿਉਂਕਿ ਜੇ ਮੈਂ ਕਿਸੇ ਵੀ ਸਰਕਾਰ ਦੀ ਬੁਰਾਈ ਕਰਨ ਵੀ ਲਗਾਂਗਾ ਤਾਂ ਕੋਈ ਫਰਕ ਨਹੀਂ ਪੈਣਾ ਜੇਕਰ ਮੈਂ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਸਮਾਜ ਨੂੰ ਜਾਗਰੂਕ ਕਰ ਰਿਹਾ ਹਾਂ ਤਾਂ ਸਮਾਜ ਉੱਪਰ ਉਸਦਾ ਚੰਗਾ ਪ੍ਰਭਾਵ ਪੈਣਾ ਲਾਜ਼ਮੀ ਹੈ। ਕਹਿੰਦੇ ਹਨ ਕਿ ਜੇਕਰ ਅੱਜ ਚੰਗਾ ਸੋਚੋਗੇ ਤਾਂ ਭਵਿੱਖ ਵੀ ਚੰਗਾ ਹੀ ਹੋਵੇਗਾ। ਇਹ ਰੂਹ ਦੀ ਅਦਾਲਤ ਦੀ ਇਸ ਕਾਰਵਾਈ ਲਿਖਣ ਤੋਂ ਪਹਿਲਾਂ ਮੇਰੀ ਅਨਿਲ ਜੋਸ਼ੀ ਜੀ ਨਾਲ ਕਈ ਵਾਰ ਗੱਲ ਹੋਈ ਕਹਿੰਦੇ ਨੇ ਨਾ, ਇਹ ਤਾਂ ਦਿਲ ਮਿਲਿਆਂ ਦੇ ਮੇਲੇ ਨੇ, ਫੇਰ ਧਰਮ ਦੀਆਂ ਸਾਰੀਆਂ ਤੰਦਾਂ ਟੁੱਟ ਜਾਂਦੀਆਂ ਨੇ, ਤੇ ਜੇ ਆਪਾਂ ਚਾਹੀਏ ਤਾਂ ਦੋ ਦੇਸ਼ਾਂ ਦੁਆਰਾ ਉਸਾਰੀਆਂ ਨਫ਼ਰਤ ਦੀਆ ਕੰਧਾਂ ਵੀ ਟੁੱਟ ਜਾਂਦੀਆਂ ਨੇ। ਇਹ ਲਫ਼ਜ਼ ਮੈਂ ਇਸ ਲਈ ਵਰਤੇ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਅੱਤਵਾਦ ਵੇਲੇ ਜੋ ਦਰਦ ਇਸ ਜੋਸ਼ੀ ਪਰਿਵਾਰ ਨੇ ਹੰਢਾਇਆ ਉਸ ਨੂੰ ਕਲਮ ਨਾਲ ਕੁੱਝ ਅੱਖਰ ਲਿਖਕੇ ਬਿਆਨ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ, ਸ਼ਾਇਦ ਮੇਰੀ ਕਲਮ ਵਿੱਚ ਉਨੀ ਸ਼ਿਆਹੀ ਵੀ ਨਹੀਂ ਤੇ ਨਾ ਹੀ ਮੇਰੇ ਜਹਿਨ ਵਿੱਚ ਲਫ਼ਜ਼ ਹਨ ਜੋ ਅਨਿਲ ਜੋਸ਼ੀ ਦੀਆਂ ਉਹਨਾਂ ਭਾਵਨਾਵਾਂ ਨੂੰ ਤੁਹਾਡੇ ਤੱਕ ਪਹੁੰਚਾ ਸਕਾਂ। ਚੱਲੋ ਜੋ ਉਹ ਕਹਿਣਾ ਚਾਹੁੰਦੇ ਹਨ ਆਪਾਂ ਸੁਣੀਏ -

? ਜੋਸ਼ੀ ਸਾਹਿਬ, ਤੁਹਾਡਾ ਸਵਾਗਤ ਹੈ ਦਿਲ ਦੀਆਂ ਗਹਿਰਾਈਆਂ ਤੋਂ ਤੁਸੀਂ ਸਿਆਸਤ ਦੀ ਇਸ ਗਰਮ ਰੇਤ ਤੇ ਪੈਰ ਕਦੋਂ ਅਤੇ ਕਿਵੇਂ ਧਰਿਆ

ਗੁਰਪ੍ਰੀਤ, ਪਹਿਲਾ ਮੈਂ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਕੁਝ ਖੱਟੀਆਂ-ਮਿੱਠੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਵਾਂਗਾ। ਸਾਡਾ ਤਰਨਤਾਰਨ ਦੇ ਨਾਲ ਲੱਗਦਾ ਇੱਕ ਛੋਟਾ ਜਿਹਾ ਪਿੰਡ ਹੈ। ਮੇਰਾ ਬਚਪਨ ਉਥੇ ਹੀ ਬੀਤੀਆ। ਮੈਂ ਪੜਿਆ ਵੀ ਪਿੰਡ ਵਿੱਚ ਹੀ ਕਿਉਂਕਿ ਮੇਰੇ ਪਿਤਾ ਜੀ ਪੰਜਾਬੀ ਦੇ ਅਧਿਆਪਕ ਸਨ। ਉਹਨਾਂ ਦਾ ਧਰਮ ਅਤੇ ਕਰਮ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਸੀ। ਉਥੋਂ ਪਿੰਡੋਂ ਅਸੀਂ ਤਰਨਤਾਰਨ ਆ ਗਏ ਉਥੇ ਅਸੀਂ ਕੱਪੜੇ ਦਾ ਕੰਮ ਸ਼ੁਰੂ ਕੀਤਾ ਅਤੇ ਮੈਂ ਉਸ ਕੰਮ ਨੂੰ ਸੰਭਾਲਦਾ ਸੀ। ਪਿੰਡ ਸਾਡੀ ਜ਼ਮੀਨ ਸੀ, ਅਸੀਂ ਉਥੇ ਜਾਣਾ ਅਤੇ ਘਰ ਵਾਸਤੇ ਕਣਕ, ਆਟਾ, ਦੁੱਧ ਆਦਿ ਲੈ ਕੇ ਆਉਣਾ ਕਿਉਂਕਿ ਸਾਡੀਆਂ ਜੜਾਂ ਤਾਂ ਪੇਂਡੂ ਸੀ ਅਤੇ ਹੁਣ ਵੀ ਹਨ। ਪਿਤਾ ਜੀ ਨੂੰ ਤਾਂ ਪਿੰਡ ਜਾਣ ਦਾ ਬਹੁਤ ਹੀ ਸ਼ੌਂਕ ਸੀ ਅਤੇ ਉਹ ਹਰ ਰੋਜ਼ ਪਿੰਡ ਜਾਂਦੇ ਸਨ। ਪਰ ਮਰਜਾਣੀ ਮੌਤ ਨੇ ਉਹਨਾਂ ਨੂੰ ਸਾਡੇ ਤੋਂ ਖੋਹ ਲਿਆ। ਅੱਤਵਾਦੀਆਂ ਨੇ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। (ਹੁਣ ਜੋਸ਼ੀ ਜੀ ਦੇ ਚਿਹਰੇ ਤੇ ਉਸ ਦਰਦਨਾਕ ਘਟਨਾ ਨੂੰ ਪੜਿਆ ਜਾ ਸਕਦਾ ਸੀ ਬੇਸ਼ੱਕ ਹੰਝੂ ਨਹੀਂ ਡਿੱਗ ਰਹੇ ਸਨ ਪਰ ਦਿੱਲ ਦੇ ਰੋਣ ਦੀ ਅਵਾਜ਼ ਸਾਫ ਸੁਣਾਈ ਦੇ ਰਹੀ ਸੀ) ਕਿਹੋ ਜਿਹਾ ਦੌਰ ਹੁੰਦਾ ਹੈ ਉਹ ਜਦ ਬੇਕਸੂਰ ਲੋਕ ਜੋ ਆਪਣੇ ਸਮਾਜ, ਆਪਣੀ ਬੋਲੀ ਅਤੇ ਆਪਣੇ ਸੱਭਿਆਚਾਰ ਦੀ ਸੇਵਾ ਕਰਨਾ ਚਾਹੁੰਦੇ ਹਨ, ਖੋਹ ਲਏ ਜਾਂਦੇ ਹਨ ਸਾਡੇ ਤੋਂ ਸਦਾ ਲਈ ਬੰਦੂਕਾਂ ਨਾਲ, ਤਲਵਾਰਾਂ ਨਾਲ ਅਤੇ ਤੋਪ ਦੇ ਗੋਲਿਆਂ ਨਾਲ ਵੀ। ਪ੍ਰਮਾਤਮਾ ਪੂਰੀ ਕਾਇਨਾਤ ਨੂੰ ਇਹਨਾਂ ਵਾ-ਵਰੋਲਿਆਂ ਤੋਂ ਬਚਾ ਕੇ ਰੱਖੇ ਇਹ ਦੁਆ ਹੈ ਸਾਡੀ। ਇਸ ਘਟਨਾ ਤੋਂ ਬਾਅਦ ਹੀ ਮੇਰਾ ਰਾਜਨੀਤੀ ਦਾ ਸਫ਼ਰ ਸ਼ੁਰੂ ਹੋਇਆ (ਮੂੰਹੋਂ ਸ਼ਬਦ ਨਹੀਂ ਸਨ ਨਿਕਲ ਰਹੇ ਪਰ ਜੋਸ਼ੀ ਸਾਹਿਬ ਕਹਿ ਗਏ ਇਹ ਲਫ਼ਜ਼) ਚਾਰੇ ਪਾਸੇ ਸੰਨਾਟਾ ਛਾ ਗਿਆ ਅਤੇ ਮੈਂ ਵੀ ਮਹਿਸੂਸ ਕੀਤਾ ਕਿ ਕੁਝ ਪਲ ਉਸ ਵਿਛੜ ਚੁੱਕੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਆਤਮਾ ਨੂੰ ਸਜ਼ਦਾ ਕਰੀਏ।

? ਅਨਿਲ ਜੀ, ਫੇਰ ਇਹ ਸਫ਼ਰ ਅੱਗੇ ਕਿਵੇਂ ਵਧਿਆ

ਜਦੋਂ ਮੈਂ ਤਰਨਤਾਰਨ ਵਿੱਚ ਕੱਪੜੇ ਦਾ ਕੰਮ ਕਰਦਾ ਸੀ ਤਾਂ ਮੈਂ ਇੱਕ ਸਮਾਜਿਕ ਸੰਸਥਾ ਨਾਲ ਸੰਬੰਧ ਬਣਾਇਆ। ਫੇਰ ਬੀ.ਜੇ.ਪੀ. ਨੇ ਮੈਨੂੰ ਸ਼ਹਿਰ ਦੀ ਪ੍ਰਧਾਨਗੀ ਦਿੱਤੀ, ਉਸ ਤੋਂ ਬਾਅਦ ਮੈਂ ਜ਼ਿਲਾ ਪ੍ਰਧਾਨ ਬਣਿਆ। ਕਿਉਂਕਿ ਮੇਰੀ ਕੰਮ ਕਰਨ ਦੀ ਰਫ਼ਤਾਰ ਬਹੁਤ ਤੇਜ਼ ਸੀ ਇਸ ਲਈ ਮੈਂ ਅੱਗੇ ਵੀ ਛੇਤੀ ਵੱਧਦਾ ਗਿਆ। ਫੇਰ ਮੇਰੀ ਅਰੁਣ ਜੇਤਲੀ ਜੀ ਨੇ ਬਾਂਹ ਫੜ ਲਈ। ਉਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਵਿਧਾਨ ਸਭਾ ਦੀ ਸੀਟ ਤੋਂ ਲੜਾਉਣਾ ਹੈ। ਮੈਂ ਅਮ੍ਰਿਤਸਰ ਰਹਿਣ ਲੱਗ ਪਿਆ ਅਤੇ 2007 ਵਿੱਚ ਮੈਨੂੰ ਸੀਟ ਮਿਲੀ ਤੇ ਮੈਂ ਜਿੱਤਿਆ। ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਜਨੂੰਨ ਸੀ ਜੋ ਅੱਜ ਵੀ ਹੈ। ਮੈਂ ਉਸ ਸਮੇਂ ਭ੍ਰਿਸ਼ਟ ਅਫਸਰਾਂ ਵਿਰੁੱਧ ਆਵਾਜ਼ ਉਠਾਉਦਾ ਰਿਹਾ। ਪਰ ਬਦਕਿਸਮਤੀ ਨਾਲ ਕੁਝ ਐਮ.ਐਲ.ਏ. ਅਜਿਹੇ ਵੀ ਹੁੰਦੇ ਹਨ ਜੋ ਵਿਧਾਨ ਸਭਾ ਵਿੱਚ ਆਪਣੇ ਮੂੰਹ ਨੂੰ ਜਿੰਦਰਾ ਲਾ ਕੇ ਰੱਖਦੇ ਹਨ, ਜਨਤਾ ਦੇ ਕੰਮਾਂ ਦੀ ਕੋਈ ਗੱਲ ਨਹੀਂ ਕਰਦੇ। ਥਾਣੇ ਅਤੇ ਕਚਹਿਰੀਆਂ ਦੇ ਕੰਮ ਉਨੇ ਜ਼ਰੂਰੀ ਨਹੀਂ ਹੁੰਦੇ। ਲੋਕਾਂ ਦੀ ਅਮਲੀ ਚਾਹਤ ਤਾਂ ਤਰੱਕੀ ਹੈ ਬੇਸ਼ੱਕ ਉਹ ਕਿਸੇ ਵੀ ਖੇਤਰ ਵਿੱਚ ਕਿਉਂ ਨਾ ਹੋਵੇ। ਮੇਰੇ ਕੰਮਾਂ ਦਾ ਮੈਨੂੰ ਇਨਾਮ ਵੀ ਮਿਲਿਆ, ਪਿਛਲੀ ਵਾਰ ਮੈਂ 34,000 ਵੋਟਾਂ ਨਾਲ ਜਿੱਤਿਆ ਸੀ ਅਤੇ ਇਸ ਵਾਰ 62,000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।

? ਜਿਸ ਤਰਾਂ ਅਸੀਂ ਹਰ ਅਕਾਲੀ ਮੰਤਰੀ ਨੂੰ ਬਾਦਲ ਸਾਹਿਬ ਬਾਰੇ ਪੁਛਿਆ ਤੇ ਉਹਨਾਂ ਨੇ ਬਾਦਲ ਸਾਹਿਬ ਦੀ ਬਹੁਤ ਤਾਰੀਫ਼ ਕੀਤੀ ਤੁਸੀਂ ਬੀ.ਜੇ.ਪੀ. ਦੇ ਇਕ ਸਿਪਾਹੀ ਹੁੰਦੇ ਹੋਏ ਉਹਨਾਂ ਬਾਰੇ ਕੀ ਕਹੋਗੇ

ਬਾਦਲ ਸਾਹਿਬ ਬਹੁਤ ਹੀ ਮਹਾਨ ਇਨਸਾਨ ਹਨ। ਬਾਦਲ ਸਾਹਿਬ ਵਰਗਾ ਆਗੂ ਅੱਜ ਤਕ ਪੰਜਾਬ ਦੀ ਧਰਤੀ ਤੇ ਪੈਦਾ ਨਹੀਂ ਹੋਇਆ। ਪਿਛਲੇ 5 ਸਾਲਾਂ ਵਿੱਚ ਵੀ ਜੋ ਮੈਂ ਲੋਕਾਂ ਲਈ ਬਾਦਲ ਸਾਹਿਬ ਤੋਂ ਮੰਗਿਆ ਉਹਨਾਂ ਨੇ ਦਿੱਤਾ। ਉਹਨਾਂ ਦੇ ਮੂੰਹੋਂ ਮੈਂ ਅੱਜ ਤੱਕ ਨਾਂਹ ਨਹੀਂ ਸੁਣੀ। ਇਸ ਵਾਰ ਮੇਰੀ ਪਾਰਟੀ ਅਤੇ ਮੁੱਖ ਮੰਤਰੀ ਦੇ ਵਿਸ਼ਵਾਸ਼ ਕਾਰਨ ਮੈਨੂੰ ਦੋ ਮਹਿਕਮੇ ਦਿਤੇ ਗਏ ਉਹ ਵੀ ਬਹੁਤ ਹੀ ਮਹਤਵਪੂਰਨ ਇਕ ਉਦਯੋਗ ਅਤੇ ਦੂਸਰਾ ਤਕਨੀਕੀ ਸਿੱਖਿਆ ਵਿਭਾਗ।

? ਜਿਸ ਤਰਾਂ ਜੋਸ਼ੀ ਜੀ, ਅਸੀਂ ਗੱਲ ਕਰਦੇ ਹਾਂ ਉਦਯੋਗ ਦੀ, ਉਸ ਨੂੰ ਪ੍ਰਫੁਲਿਤ ਕਰਨ ਲਈ ਤੁਸੀਂ ਕੀ ਨਵੇਂ ਕਦਮ ਚੁਕੋਗੇ ਅਤੇ ਵਿਦੇਸ਼ੀ ਭਾਰਤੀਆਂ ਨੂੰ ਪੰਜਾਬ ਵਿੱਚ ਉਦਯੋਗ ਲਗਾਉਣ ਲਈ ਕਿੰਝ ਉਤਸ਼ਾਹਿਤ ਕਰੋਗੇ

ਸੇਖੋਂ, ਦੇਖੋ ਅਜੇ ਸਰਕਾਰ ਨੂੰ ਪੰਜ ਮਹੀਨੇ ਹੋਏ ਹਨ ਬਣੀ ਨੂੰ ਪਰ ਅਸੀਂ ਕੰਮ ਦੀ ਰਫਤਾਰ ਬਹੁਤ ਤੇਜ ਰੱਖੀ ਹੈ ਜਿਸ ਤਰਾਂ ਕਿ ਮੈਂ ਤੁਹਾਨੂੰ ਆਪਣੀ ਇਸ ਆਦਤ ਬਾਰੇ ਦੱਸਿਆ ਹੈ। ਸੱਭ ਤੋਂ ਪਹਿਲਾਂ ਅਸੀਂ ਨਵੇਂ ਉਦਯੋਗਾਂ ਅਤੇ ਛੋਟੇ ਉਦਯੋਗਾਂ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੇ ਹਾਂ। ਜੇਕਰ ਕੋਈ ਛੋਟੇ ਉਦਯੋਗ ਨੂੰ ਅੱਗੇ ਵਧਾਏਗਾ ਤਾਂ ਹੀ ਉਹ ਕੋਈ ਵੱਡਾ ਉਦਯੋਗ ਸਥਾਪਿਤ ਕਰ ਪਾਏਗਾ ਭਵਿੱਖ ਵਿੱਚ। ਜਿਸ ਤਰਾਂ ਕਿਸੇ ਨੇ ਇੰਜਨੀਅਰਿੰਗ ਦੀ ਡਿਗਰੀ ਹਾਸਿਲ ਕਰ ਲਈ ਪਰ ਸਰਕਾਰੀ ਨੌਕਰੀ ਨਹੀਂ ਮਿਲੀ ਤਾਂ ਉਹ ਲੋਕ ਇਹਨਾਂ ਛੋਟੇ ਉਦਯੋਗਾਂ ਵਿੱਚ ਹੀ ਆਪਣਾ ਭਵਿੱਖ ਬਣਾ ਸਕਣਗੇ। ਪਹਿਲਾਂ ਇਹ ਉਦਯੋਗ ਸ਼ੁਰੂ ਕਰਨ ਲਈ ਵੀ ਸਾਲ ਤੋਂ ਵੱਧ ਸਮੇਂ ਵਿੱਚ ਸਰਕਾਰ ਤੋਂ ਆਗਿਆ ਮਿਲਦੀ ਸੀ ਪਰ ਹੁਣ ਅਸੀਂ ਉਦਯੋਗ ਪਾਲਿਸੀ ਬਣਾ ਰਹੇ ਹਾਂ ਜਿਸ ਤਹਿਤ ਸਾਰੇ ਡਿਪਾਰਟਮੈਂਟਾਂ ਤੋਂ ਆਗਿਆ ਤੀਹ ਦਿਨ ਵਿੱਚ ਮਿਲ ਜਾਵੇ ਤੇ ਛੇਤੀ ਉਦਯੋਗ ਸ਼ੁਰੂ ਹੋ ਸਕੇ। ਨਵੇਂ ਕਾਨੂੰਨ ਮੁਤਾਬਿਕ 5 ਕਰੋੜ ਤੋਂ ਥੱਲੇ ਉਦਯੋਗ ਲਗਾਉਣ ਲਈ ਜ਼ਿਲੇ ਦੇ ਉਦਯੋਗ ਦਫਤਰ ਵਿੱਚੋਂ ਹੀ ਕੰਮ ਹੋ ਜਾਇਆ ਕਰੇਗਾ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਜੁੱਤੀਆ ਘਿਸਾਉਣਾ ਦਾ ਕੰਮ ਹੁਣ ਖਤਮ ਹੋ ਜਾਵੇਗਾ। ਦੂਸਰਾ ਜੋ ਉਦਯੋਗ ਚੱਲ ਰਹੇ ਹਨ, ਉਨਾਂ ਦਾ ਖਿਆਲ ਰੱਖਣਾ ਵੀ ਲਾਜ਼ਮੀ ਹੈ ਉਸ ਤਹਿਤ ਮੈਂ ਖੁੱਦ ਉਹਨਾਂ ਫੈਕਟਰੀਆਂ ਵਿੱਚ ਜਾ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਨੂੰ ਭਰੋਸਾ ਦਿਲਾਇਆ ਕਿ ਸਰਕਾਰ ਉਨਾਂ ਨਾਲ ਹੈ ਸੋ ਉਦਯੋਗਪਤੀਆ ਦੀਆਂ ਸਾਰੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਮੈਂ ਇਕ ਹੋਰ ਗੱਲ ਉਹਨਾਂ ਨੂੰ ਆਖੀ ਹੈ ਕਿ ਜੇਕਰ ਕੋਈ ਅਫਸਰ ਭ੍ਰਿਸ਼ਟ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਖੂੰਜੇ ਲਾਉਣ ਲਈ ਮੈਨੂੰ ਖੁੱਦ ਆ ਕੇ ਮਿਲਣ।

? ਮੰਤਰੀ ਜੀ, ਬਾਕੀ ਜੋ ਉਦਯੋਗ ਬੰਦ ਹੋਣ ਦੇ ਕਿਨਾਰੇ ਖੜੇ ਹਨ ਉਹਨਾਂ ਦੀ ਮੁੜ ਚੜਦੀਕਲਾ ਲਈ ਕੀ ਉਦਮ ਕਰ ਰਹੇ ਹੋ

ਗੁਰਪ੍ਰੀਤ, ਇਹ ਤੁਸੀਂ ਬਹੁਤ ਚੰਗਾ ਸਵਾਲ ਕੀਤਾ। ਕੋਸ਼ਿਸ਼ ਹੈ ਕਿ ਉਹਨਾਂ ਤੇ ਲਗਾਏ ਗਏ ਵਿਆਜ ਖਤਮ ਕੀਤੇ ਜਾਣ। ਮੈਂ ਤੁਹਾਨੂੰ ਇਕ ਮਿਸਾਲ ਹੀ ਦੇ ਦਿੰਦਾ ਹਾਂ ਕਿ ਸਾਡਾ ਉਹਨਾਂ ਤੋਂ ਸਾਢੇ ਛੇ ਸੋ ਕਰੋੜ ਲੈਣਾ ਬਣਦਾ ਸੀ। ਮੈਂ ਕਿਹਾ ਕਿ ਤਕਰੀਬਨ ਸੱਠ ਕਰੋੜ ਰੁਪਇਆ ਲੈ ਕੇ ਬਾਕੀ ਸਾਰਾ ਵਿਆਜ ਮੁਆਫ ਕਰ ਦਿਓ। ਜਿਹੜੇ ਵਿਦੇਸ਼ੀ ਭਾਰਤੀ ਪੰਜਾਬ ਵਿੱਚ ਉਦਯੋਗ ਤੇ ਪੈਸਾ ਲਾਉਣਾ ਚਾਹੁੰਦੇ ਹਨ, ਉਹਨਾਂ ਨੂੰ ਅਸੀਂ ਉਹ ਸਾਰੀਆਂ ਸਹੂਲਤਾਂ ਦੇਵਾਂਗੇ ਜੋਂ ਲੋੜੀਦੀਆਂ ਹਨ । ਬਾਕੀ ਵੱਡੇ ਉਦਯੋਗਪਤੀਆ ਨੂੰ ਵੀ ਚਿੱਠੀਆਂ ਲਿਖੀਆਂ ਹਨ ਕਿ ਉਹ ਇੱਥੇ ਆ ਕੇ ਆਪਣੇ ਉਦਯੋਗ ਸਥਾਪਿਤ ਕਰਨ।

? ਜੋਸ਼ੀ ਜੀ, ਕੀ ਤੁਹਾਨੂੰ ਕਿਸੇ ਵੱਡੇ ਉਦਯੋਗਪਤੀ ਨੇ ਹਾਮੀ ਵੀ ਭਰੀ ਹੈ ਪੰਜਾਬ ਵਿੱਚ ਉਦਯੋਗ ਲਗਾਉਣ ਲਈ

ਦੇਖੋ, ਅਜੇ ਕਿਸੇ ਨੇ ਵਾਅਦਾ ਤਾਂ ਨਹੀਂ ਕੀਤਾ ਪਰ ਸ਼ੌਕ ਜ਼ਰੂਰ ਦਿਖਾਇਆ ਹੈ। ਜਿਸ ਦਿਨ ਮੈਂ ਆਪਣੀ ਕੁਰਸੀ ਸੰਭਾਲੀ ਉਸ ਦਿਨ 29 ਸੋ ਕਰੋੜ ਦੇ ਜੋ ਪ੍ਰਾਜੈਕਟ ਇਕਰਾਰੂ ਸੀ ਉਹ ਮੈਂ ਪਾਸ ਕਰ ਦਿੱਤੇ, ਕੁੱਝ ਪੁਰਾਣੇ ਸੀ ਤੇ ਕੁੱਝ ਨਵੇਂ ਵੀ।

? ਤੇ ਦੂਸਰਾ ਮੰਤਰੀ ਜੀ, ਤੁਹਾਨੂੰ ਤਕਨੀਕੀ ਸਿੱਖਿਆ ਵਿਭਾਗ ਸੌਂਪਿਆ ਗਿਆ ਹੈ, ਉਸਦੇ ਵਿੱਚ ਹੋਰ ਸੁਧਾਰ ਲਿਆ ਰਹੇ ਹੋ ਅਤੇ ਪਹਿਲਾਂ ਉਹ ਕੀ-ਕੀ ਕੰਮ ਕਰ ਰਿਹਾ ਹੈ

ਦੇਖੋ, ਗੁਰਪ੍ਰੀਤ ਇਸ ਵਿਭਾਗ ਦੀ ਹਾਲਤ ਬਹੁਤ ਮਾੜੀ ਸੀ। ਬੱਚਾ ਆਈ.ਟੀ.ਆਈ. ਤਾਂ ਕਰ ਲੈਂਦਾ ਸੀ ਪਰ ਉਸਨੂੰ ਕੰਮ ਕਰਨਾ ਨਹੀਂ ਆਉਂਦਾ ਸੀ। ਇਸ ਤਰਾਂ ਅਸੀਂ ਇਕ ਜਰਮਨ ਕੰਪਨੀ ਨਾਲ ਇਕ ਸਮਝੌਤਾ ਕੀਤਾ ਹੈ। ਉਹ ਪੂਰੀ ਦੁਨੀਆਂ ਵਿੱਚ ਕੰਮ ਕਰਦੇ ਹਨ। ਉਹ ਇਸ ਲਈ ਆਪਣੇ ਕੋਰਸ ਸ਼ੁਰੂ ਕਰਵਾ ਰਹੇ ਹਨ। ਉਥੋਂ ਸਿੱਖ ਕੇ, ਉਹਨਾਂ ਨੂੰ ਸਿੱਧੀਆਂ ਨੌਕਰੀਆਂ ਮਿਲ ਜਾਣਗੀਆਂ। ਜਿਸ ਤਰਾਂ ਕਿ ਸਾਡੀਆਂ ਮਸ਼ੀਨਾਂ ਨੂੰ ਜੋ ਪੰਜਾਬ ਵਿੱਚ ਲੱਗੀਆਂ ਹਨ ਠੀਕ ਕਰਨ ਲਈ ਇੰਜੀਨੀਅਰ ਬਾਹਰੋਂ ਮੰਗਵਾਉਣੇ ਪੈਂਦੇ ਹਨ, ਜੋ ਕਿ ਇਕ ਬਹੁਤ ਮਹਿੰਗਾ ਸੌਦਾ ਹੈ, ਇਸ ਸਿਖਲਾਈ ਤੋਂ ਬਾਅਦ ਸਾਡੇ ਤਿਆਰ ਕੀਤੇ ਹੋਏ ਇੰਜੀਨੀਅਰ ਮਸ਼ੀਨਾ ਨੂੰ ਠੀਕ ਕਰਨ ਦੇ ਕਾਬਿਲ ਬਣ ਜਾਣਗੇ। ਉਦਯੋਗਪਤੀਆਂ ਨੂੰ ਵੀ ਫਾਇਦਾ ਹੋਵੇਗਾ ਤੇ ਰੁਜ਼ਗਾਰ ਦੇ ਸਾਧਨ ਵੀ ਵੱਧਣਗੇ। ਸਰਟੀਫਿਕੇਟ ਤਾਂ ਹਰ ਕੋਈ ਹਾਸਿਲ ਕਰ ਲੈਂਦਾ ਹੈ। ਪਰ ਕੰਮ ਬਹੁਤ ਥੋੜੇ ਲੋਕਾਂ ਨੂੰ ਆਉਂਦਾ ਹੈ, ਇਹ ਪੰਜਾਬ ਲਈ ਤ੍ਰਾਸਦੀ ਵਾਲੀ ਗੱਲ ਹੈ। ਔਰਤਾਂ ਲਈ ਵੀ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।

? ਤੁਸੀਂ ਸਾਡੇ ਪਾਠਕਾਂ ਨੂੰ ਕੀ ਸੁਨੇਹਾਂ ਦੇਣਾ ਚਾਹੋਗੇ, ਜੋਸ਼ੀ ਸਾਹਿਬ

ਦੇਖੋ ਗੁਰਪ੍ਰੀਤ, ਅੱਜ ਤੋਂ ਪੰਜ ਸਾਲ ਪਹਿਲਾਂ ਵਾਲੇ ਪੰਜਾਬ ਬਾਰੇ ਸੋਚੋ ਅਤੇ ਅੱਜ ਦੇ ਪੰਜਾਬ ਦੀ ਤਸਵੀਰ ਵੱਲ ਝਾਤੀ ਮਾਰੋ। ਹਰ ਪਾਸੇ ਤੱਰਕੀ ਹੋ ਰਹੀ ਹੈ, ਮਲੂਕਾ ਸਾਹਿਬ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਪਾਰ ਯਤਨ ਕਰ ਰਹੇ ਹਨ। ਉਹਨਾਂ ਨੇ ਹਰ ਇਕ ਸਿੱਖਿਅਕ ਅਦਾਰੇ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਥੇ ਹਰ ਅਦਾਰੇ ਵਿੱਚ 2000 ਬੂਟੇ ਲਗਾਏ ਜਾਣ ਤਾਂ ਜੋ ਅਸੀਂ ਆਪਣੇ ਸਮਾਜ ਨੂੰ ਸ਼ੁੱਧ ਕਰ ਸਕੀਏ। ਮੇਰਾ ਇਕ ਸੁਨੇਹਾ ਦੁਨੀਆ ਦੇ ਹਰ ਇਕ ਇਨਸਾਨ ਨੂੰ ਹੀ ਹੈ ਕਿ ਅਸੀਂ ਸੁਖ ਸ਼ਾਂਤੀ ਨਾਲ ਜੀਏ ਅਤੇ ਹੋਰਾਂ ਨੂੰ ਵੀ ਸੁਖ ਸ਼ਾਂਤੀ ਨਾਲ ਜਿਉਣ ਦੇਈਏ।

ਅੱਜ ਇਸ ਮੰਤਰੀ ਨੂੰ ਮਿਲਕੇ ਮਹਿਸੂਸ ਹੋਇਆ ਕਿ ਇਮਾਨਦਾਰੀ ਅਜੇ ਜ਼ਿੰਦਾ ਹੈ, ਇਨਸਾਨ ਅੱਜੇ ਜਿਉਂਦੇ ਹਨ, ਸ਼ਾਂਤੀ ਦੀ ਕਾਮਨਾ ਕਰਦੇ ਹਨ, ਨਹੀਂ ਤਾਂ ਮੈਨੂੰ ਕਦੇ-ਕਦੇ ਮਹਿਸੂਸ ਹੁੰਦਾ ਸੀ ਕਿ ਸਾਨੂੰ ਅੱਗ ਦੇ ਵਿੱਚ ਬਲਣ ਦਾ ਸ਼ੌਕ ਹੋ ਗਿਆ ਸੋ ਅਸੀਂ ਕਾਮ, ਕ੍ਰੋਧ, ਮੋਹ, ਮਾਇਆ ਅਤੇ ਹੰਕਾਰ ਨੂੰ ਆਪਣਾ ਸਾਥੀ ਬਣਾ ਲਿਆ ਹੈ।

ਗੁਰਪ੍ਰੀਤ ਸੇਖੋਂ
9815136000

13/09/12

 

       

2011 ਦੇ ਵ੍ਰਿਤਾਂਤ

ਰੂਹ ਦੀ ਅਦਾਲਤ ਵਿੱਚ ਸ਼੍ਰੀਮਾਨ ਅਨਿਲ ਜੋਸ਼ੀ ਜੀ, ਉਦਯੋਗ ਮੰਤਰੀ, ਪੰਜਾਬ
ਗੁਰਪ੍ਰੀਤ ਸੇਖੋਂ, ਚੰਡੀਗੜ੍ਹ
ਸ੍ਰ ਸੁਖਦਰਸ਼ਨ ਸਿੰਘ ਗਿੱਲ (ਫਿਨਲੈਡ) ਨੂੰ ਵਾਨਤਾ ਸ਼ਹਿਰ ਨਗਰਨਿਗਮ ਚੋਣਾਂ ਚ ਰੂਲਿੰਗ ਪਾਰਟੀ ਕੁਕੂਮੁਸ ਦਾ ਟਿਕਟ ਮਿੱਲਿਆ
ਰੁਪਿੰਦਰ ਢਿੱਲੋ ਮੋਗਾ, ਫਿਨਲੈਂਡ
ਡਾ: ਸਰਦਾਰਾ ਸਿੰਘ ਜੌਹਲ ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਨਿਯੁਕਤ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ 8ਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਅਰਸ਼ਨੂਰ ਮੁਹੰਮਦ ਨੂੰ ਮਿਸਟਰ ਫ਼ਰੈਸ਼ਰ ਅਤੇ ਸ਼ਹਿਨਾਜ਼ ਨੂੰ ਮਿਸ ਫ਼ਰੈਸ਼ਰ ਦੇ ਖ਼ਿਤਾਬ ਮਿਲੇ - ਯੂਨੀਵਰਸਿਟੀ ਕਾਲਜ ਜੈਤੋ ’ਚ ਅਭਿਨੰਦਨ ਸਮਾਰੋਹ
ਅੰਮ੍ਰਿਤ ਅਮੀ, ਜੈਤੋ, ਪੰਜਾਬ
ਸ਼ਿਵ ਧਾਮ ਡੈਨਮਾਰਕ ਵਿਖੇ ਕਿਸ੍ਰਨ ਅਸ਼ਟਮੀ ਨੂੰ ਸਮਰਪਿਤ ਸਮਾਰੋਹ ਖੁਸ਼ੀਆ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਡੈਨਮਾਰਕ
ਅਦਾਰਾ ਅਜੀਤ ਅਤੇ ਕਲਮ ਫ਼ਾਊਂਡੇਸ਼ਨ ਵਲੋਂ ਡਾ. ਹਰਕੇਸ਼ ਸਿੰਘ ਸਿੱਧੂ ਸਨਮਾਨਿਤ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਪਿੰਡ ਭਿੰਡਰ ਕਲਾਂ ਵਿਖੇ ਹਜ਼ਾਰਾਂ ਲੋਕਾਂ ਨੇ ਹੱਥ ਖੜੇ ਕਰਕੇ ਅੰਧਵਿਸ਼ਵਾਸ ਤਿਆਗਣ ਦਾ ਪ੍ਰਣ ਕੀਤਾ - ਪਿੰਡ ’ਚ ਵਿਸ਼ਾਲ ਤਰਕਸ਼ੀਲ ਮੇਲਾ, ਬੀਰਪਾਲ ਕੌਰ ਨੂੰ ਸ਼ਰਧਾਂਜਲੀਆਂ ਭੇਂਟ
ਮੇਘ ਰਾਜ ਮਿੱਤਰ
ਪ੍ਰਸਿੱਧ ਕਹਾਣੀਕਾਰ ਜਿੰਦਰ ਨਾਲ ਕਹਾਣੀ ਵਿਚਾਰ ਮੰਚ ਤੇ ਕਲਾ ਕੇਂਦਰ ਟੋਰਾਂਟੋ ਵਲੋਂ ਰੂਬਰੂ ਦਾ ਆਯੋਜਨ
ਮੇਜਰ ਮਾਂਗਟ
ਪੰਜਾਬੀ ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਕੈਨੇਡਾ ਵਲੋਂ ਡਾ: ਹਰਕੇਸ਼ ਸਿੰਘ ਸਿੱਧੂ ਦਾ ਸਨਮਾਨ
ਕੁਲਜੀਤ ਸਿੰਘ ਜੰਜੂਆ
‘ਖ਼ੁਸ਼-ਆਮਦੀਦ’ ਮੌਕੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪੇਸ਼ਕਾਰੀਆਂ
ਅੰਮ੍ਰਿਤ ਅਮੀ
ਆਜ਼ਾਦੀ ਦਿਵਸ ਦੇ ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ ਨਾਰਵੇ ਵੱਲੋ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ
ਮੁੱਖ ਪਾਰਲੀਮਾਨੀ ਸਕੱਤਰ ਵੱਲੋਂ ਕੁੜੀਆਂ ਦੇ ਸਰਕਾਰੀ ਸਕੂਲ ਨੂੰ ਦੋ ਲੱਖ ਦੀ ਗ੍ਰਾਂਟ
ਭਰੂਣ ਹੱਤਿਆ ਰੋਕੂ ਸਮਾਗਮ ਵਿਚ ਪ੍ਰੋਫ਼ੈਸਰ ਅਜਮੇਰ ਔਲਖ ਦੇ ਨਾਟਕ ਦੀ ਪੇਸ਼ਕਾਰੀ

ਅੰਮ੍ਰਿਤ ਅਮੀ, ਕੋਟਕਪੂਰਾ
ਯੂਨੀਵਰਸਿਟੀ ਕਾਲਜ ਦੇ ਦੂਜੇ ਅਕਾਦਮਿਕ ਸੈਸ਼ਨ ਦਾ ਉਦਘਾਟਨ ਹੋਇਆ
ਅੰਮ੍ਰਿਤ ਅਮੀ
ਪੰਜਾਬੀ ਯੂਨੀਵਰਸਿਟੀ ਵਿਖੇ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ‘ਤੇ ਸੈਮੀਨਾਰ ਆਯੋਜਿਤ -ਸਿੱਖ ਧਰਮ ਵਿਚ ਲੰਗਰ ਸੰਸਥਾ ਦਾ ਅਹਿਮ ਸਥਾਨ- ਜੱਥੇਦਾਰ ਅਵਤਾਰ ਸਿੰਘ  - ਕੁਲਜੀਤ ਸਿੰਘ ਜੰਜੂਆ ਪੰਜਾਬੀ ’ਵਰਸਿਟੀ ਦੇ ਕੰਸਟੀਚੂਐਂਟ ਕਾਲਜ ਅਧਿਆਪਕਾਂ ਨਾਲ਼ ਮਤਰੇਆ ਸਲੂਕ
ਮਸਲਾ ਪੂਟਾ ਚੋਣਾਂ ’ਚ ਵੋਟ ਦੇ ਅਧਿਕਾਰ ਦਾ

ਅੰਮ੍ਰਿਤ ਅਮੀ
ਗੁਰਦੁਆਰਾ ਸਿੰਘ ਸਭਾ ਡੀਕੋਟਾ (ਫਰਿਜਨੋ) ਵਿਖੇ ਧਰਮ ਪ੍ਰਚਾਰ ਅਤੇ ਗੁਰਮਤਿ ਸਟਾਲ
ਅਵਤਾਰ ਸਿੰਘ ਮਿਸ਼ਨਰੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਅਸਿੱਧੇ ਤੌਰ ’ਤੇ ਲੋਕ ਚੁਣਦੇ ਹਨ; ਰਾਸ਼ਟਰਪਤੀ
ਰਣਜੀਤ ਸਿੰਘ ਪ੍ਰੀਤ
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਦੌਰਾਨ ਵਿਚਾਰੀਆਂ ਗਈਆਂ ਚਾਰ ਕਹਾਣੀਆਂ
ਮੇਜਰ ਮਾਂਗਟ, ਕਨੇਡਾ
ਫਿਲਹਾਲ ਦੇ ਸੰਪਾਦਕ ਗੁਰਬਚਨ ਨਾਲ ਸਾਹਿਤਕਾਰਾਂ ਦੀ ਇਕ ਬੈਠਕ
ਜਰਨੈਲ ਸਿੰਘ, ਸਰੀ 
ਟੂਰਨਾਮੈਟ ਦੀ ਸਫਲਤਾ ਤੇ ਭਰਵਾਂ ਹੁੰਗਾਰਾ ਪ੍ਰਤੀ ਸਮੂਹ ਭਾਰਤੀ ਭਾਈਚਾਰੇ ਦਾ ਧੰਨਵਾਦ
ਰੁਪਿੰਦਰ ਢਿੱਲੋ ਮੋਗਾ, ੳਸਲੋ
ਡਾ. ਰਾਬਿੰਦਰ ਮਸਰੂਰ ਦੀ ਸੇਵਾਮੁਕਤੀ ਮੌਕੇ ਪੰਜਾਬੀ ਵਿਭਾਗ ਵਿਖੇ ਹੋਇਆ ਵਿਦਾਇਗੀ ਸਮਾਗਮ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ ਯੂਨੀਵਰਸਿਟੀ
ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ
ਬਲਬੀਰ ਸਿੰਘ ਮੋਮੀ ਕੁਰੂਕਸ਼ੇਤਰ ਯੂਨੀਵਰਸਿਟੀਵਿਦਿਆਰਥੀਆਂ ਦੇ ਰੂ-ਬ-ਰੂ
ਨਿਸ਼ਾਨ ਸਿੰਘ ਰਾਠੌਰ
ਇਕ ਸ਼ਾਮ ਕਵਿਤਾ ਦੇ ਨਾਮ
ਬਿੱਕਰ ਸਿੰਘ ਖੋਸਾ
ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਅਮਰੀਕਾ ਦੇ ਸਿੱਖ ਆਗੂਆਂ ਵਲੋਂ "ਵਾਈਟ ਹਾਉਸ" ਦਾ ਦੌਰਾ
ਅਰਵਿੰਦਰ ਸਿੰਘ ਕੰਗ
"ਤਮਾਖੂਨੋਸ਼ੀ ਮਨਾ" ਦਿਵਸ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ
ਵੈਨਕੂਵਰ ਦੇ ਬੁਧੀਜੀਵੀਆਂ ਵੱਲੋਂ ਬਲਦੇਵ ਸਿੰਘ ਸੜਕਨਾਮਾ ਨੂੰ ਮੁਬਾਰਕਾਂ
ਜਰਨੈਲ ਸਿੰਘ, ਸਰੀ
ਡਾ: ਦਰਸ਼ਨ ਸਿੰਘ ਬੈਂਸ ਨਮਿਤ ਸ਼ਰਧਾਂਜ਼ਲੀ ਸਮਾਰੋਹ ਅਜੀਤ ਭਵਨ ਵਿਖੇ ਹੋਇਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਅਬ ਕੇ ਹਮ ਵਿਛੜੇ ਤੋ ਕਭੀ ਖ਼ਵਾਬੋਂ ---ਮਹਿੰਦੀ ਹਸਨ
ਰਣਜੀਤ ਸਿੰਘ ਪ੍ਰੀਤ
ਸੁਲਤਾਨ ਕੱਪ ਦਾ ਨਵਾਂ ਸੁਲਤਾਨ ਨਿਊਜ਼ੀਲੈਂਡ
ਰਣਜੀਤ ਸਿੰਘ ਪ੍ਰੀਤ
ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਇਤਿਹਾਸਕ ਪੈੜਾਂ ਛੱਡ ਗਿਆ
ਇਕਬਾਲ ਖ਼ਾਨ, ਕੈਲਗਰੀ
ਅਕਾਲੀ ਦਲ(ਬ) ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ
ਰੁਪਿੰਦਰ ਢਿੱਲੋ ਮੋਗਾ
ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ
ਜਤਿਨ ਕੰਬੋਜ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਸੈਸ਼ਨ 2012-13 ਲਈ ਆਨਲਾਈਨ ਦਾਖ਼ਲੇ ਕਰੇਗੀ - ਨਿਰਧਾਰਤ ਸੀਟਾਂ ’ਤੇ ਮੈਰਿਟ ਦੇ ਆਧਾਰ ’ਤੇ ਹੀ ਹੋ ਸਕੇਗਾ ਦਾਖ਼ਲਾ
ਅੰਮ੍ਰਿਤ ਅਮੀ
ਵੱਖਰੀਆਂ ਪੈੜਾਂ ਛੱਡ ਗਿਆ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 13ਵਾਂ ਸਲਾਨਾ ਸਮਾਗਮ
ਬਲਜਿੰਦਰ ਸੰਘਾ ਕੈਲਗਰੀ
ਨਾਰਵੀਜੀਅਨ ਲੋਕਾ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ ਬਾਰੇ ਜਾਣਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਹਰਮਨ ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਚੱਬੇਵਾਲ–ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਦੀ ਮੀਟਿੰਗ ਹੋਈ
ਕਾਮਾਗਾਟਾਮਾਰੂ ਦੁਖਾਂਤ ਦੀ ਪਾਰਲੀਮੈਂਟ ‘ਚ ਮੁਆਫੀ ਲਈ ਦਿੱਤਾ ਸਮਰਥਨ

ਕੁਲਜੀਤ ਸਿੰਘ ਜੰਜੂਆ, ਟਰਾਂਟੋ
ਨਾਰਵੇ ਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸਨਮਾਨਿਤ 9 ਸਾਲਾ ਰੈਸਲਰ ਬਲਕਰਨ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਏਸ਼ੀਅਨ ਸੋਸਾਇਟੀ ਵਲੋਂ ਮੁਸ਼ਾਇਰਾ ਅਤੇ ਕਵੀ ਦਰਬਾਰ ਪਲੇਠੇ ਸਮੈਸਟਰ ਦੇ ਨਤੀਜੇ ’ਚ ਬੀ. ਐਸਸੀ. ਦੀਆਂ ਕੁੜੀਆਂ ਤੇ ਬੀ. ਕਾਮ. ਦੇ ਮੁੰਡਿਆਂ ਨੇ ਬਾਜ਼ੀ ਮਾਰੀ
ਅੰਮ੍ਰਿਤ ਅਮੀ, ਜੈਤੋ
ਨਾਰਵੇ 'ਚ ਰਾਸ਼ਟਰੀ ਦਿਵਸ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ
ਮੇਜਰ ਮਾਂਗਟ, ਟੋਰਾਂਟੋ
ਮਲੇਸ਼ੀਆ ਨੇ ਪਹਿਲੀ ਵਾਰ ਜਿੱਤਿਆ ਹਾਕੀ ਕੱਪ, ਭਾਰਤ ਦਾ ਰਿਹਾ ਤੀਜਾ ਸਥਾਨ
ਪਾਕਿਸਤਾਨ ਦੇ ਮਨਸੂਬਿਆਂ 'ਤੇ ਫ਼ਿਰਿਆ ਪਾਣੀ

ਰਣਜੀਤ ਸਿੰਘ ਪ੍ਰੀਤ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੀਪਲਜ਼ ਫ਼ੋਰਮ ਦੇ ਦਸਵੇਂ ਸਮਾਗਮ ‘ਲੋਕਰੰਗ’ ਵਿੱਚ ਪੰਜ ਸ਼ਖ਼ਸੀਅਤਾਂ ਸਨਮਾਨਿਤ
ਸੂਫ਼ੀਆਨਾ ਗਾਇਕੀ ਅਤੇ ਨਾਟਕ ਨੇ ਸੈਂਕੜੇ ਦਰਸ਼ਕਾਂ ਨੂੰ ਕੀਲਿਆ

ਖੁਸ਼ਵੰਤ ਬਰਗਾੜੀ, ਕੋਟਕਪੂਰਾ
ਪੰਜਾਬੀ ਸਾਹਿਤ ਸਭਾ ਕੈਲਗਿਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ
ਕੁਲਬੀਰ ਸਿੰਘ ਸ਼ੇਰਗਿੱਲ, ਕੈਲਗਿਰੀ
ਬਾਬਾ ਪੂਰਨ ਦਾਸ ਜੀ ਦੀ ਬਰਸੀ ਮਨਾਈ
ਜਤਿੰਦਰ ਜਤਿਨ ਕੰਬੋਜ, ਪਟਿਆਲਾ
ਅਮਨ ਕੱਲਬ ਮਲੇਸ਼ੀਆ ਨੇ ਕਰਾਇਆ ਪੰਜਵਾਂ ਸ਼ਾਨਦਾਰ ਕਬੱਡੀ ਕੱਪ
ਇੰਦਰ ਸਿੰਘ ਰਾਇਕੋਟ, ਮਲੇਸ਼ੀਆ
ਕਹਾਣੀਕਾਰ ਲਾਲ ਸਿੰਘ  ਦਾ
ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼

ਦੁਆਬੇ ਦਾ ਮਾਣ -ਇੱਕ ਸਖਸ਼ੀਅਤ - ਇੱਕ ਸੰਸਥਾ “ ਕਹਾਣੀਕਾਰ ਲਾਲ ਸਿੰਘ ”
ਅਮਰਜੀਤ ਮਠਾਰੂ, ਦਸੂਹਾ, ਹੁਸ਼ਿਆਰਪੁਰ
ਆਜ਼ਾਦ ਸਪੋਰਟਸ ਕੱਲਬ ਨਾਰਵੇ ਵੱਲੋ ਵਿਸਾਖੀ ਨੂੰ ਸਮਰਪਿੱਤ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਆਖ਼ਰੀ ਓਲੰਪਿਕ ਹਾਕੀ ਟੀਮ ਦੀ ਚੋਣ ਲਈ, ਆਖ਼ਰੀ ਮੁਕਾਬਲਾ
ਰਣਜੀਤ ਸਿੰਘ ਪ੍ਰੀਤ
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ
ਮਲੇਸ਼ਿਆ ਦੇ ਵਿਚ  ਹੋ ਗਏ ਟਾਕਰੇ ਇਕ ਬਾਰ ਫਿਰ ਕਬੱਡੀ ਸ਼ੇਰਾਂ ਦੇ ....
ਇੰਦਰ ਸਿੰਘ ਰਾਇਕੋਟ
ਆਨੰਦ ਮੈਰਿਜ ਐਕਟ ਵਿਚ ਸੋਧ ਨੂੰ ਪਰਵਾਨਗੀ
ਹਰਬੀਰ ਸਿੰਘ ਭੰਵਰ
ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਵਿਖੇ ਕਨੇਡਾ ਤੋਂ ਆਏ ਮਹਿਮਾਨ ਇਕਬਾਲ ਅਤੇ ਸੁਖਸਾਗਰ ਰਾਮੂਵਾਲੀਆ ਦਾ ਸਨਮਾਨ
ਅੰਮ੍ਰਿਤ ਅਮੀ
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੱਬਡੀ ਖਿਡਾਰੀ ਸਾਬੀ ਪੱਤੜ (ਨਾਰਵੇ) ਬੂਲਟ ਮੋਟਰ ਸਾਈਕਲ ਨਾਲ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਜਿੱਤਾਂ ਦੀ ਹੈਟ੍ਰਿਕ ਲਈ ਖੇਡੇਗਾ ਚੇਨੱਈ ਸੁਪਰ ਕਿੰਗਜ਼
ਆਈ ਪੀ ਐਲ ਕ੍ਰਿਕਟ ਮੁਕਾਬਲਾ

ਰਣਜੀਤ ਸਿੰਘ ਪ੍ਰੀਤ
ਪੜਾਈ ਦੇ ਨਾਲ਼-ਨਾਲ਼ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ : ਡਾ. ਜਸਪਾਲ ਸਿੰਘ (ਯੂਨੀਵਰਸਿਟੀ ਕਾਲਜ ਦਾ ਸਲਾਨਾ ਸਮਾਗਮ ਹੋਇਆ)
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਯੂਨੀਵਰਸਿਟੀ ਕਾਲਜ ਦਾ ਪਲੇਠਾ ਸਲਾਨਾ ਖੇਡ ਸਮਾਰੋਹ ਹੋਇਆ: ਨਰਿੰਦਰਪਾਲ ‘ਦੁੱਲਾ’ ਅਤੇ ਰਜਨਪ੍ਰੀਤ ਕੌਰ ਬਣੇ ਬਿਹਤਰੀਨ ਐਥਲੀਟ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਰਿਕਾਰਡਾਂ ਦਾ ਸ਼ਾਹ ਸਵਾਰ : ਸਚਿਨ
ਰਣਜੀਤ ਸਿੰਘ ਪ੍ਰੀਤ
ਰਾਮੂਵਾਲੀਆ ਸ਼ਹਿਰੀ ਖੇਤਰ ਦੇ 96 ਬੂਥਾਂ ਚੋਂ ਸਿਰਫ਼ 5 ਚ ਤੇ ਪਿੰਡਾਂ ਦੇ 90 ਚੋਂ 30 ਬੂਥਾਂ ਚ ਅੱਗੇ ਰਹੇ
ਕੇ. ਐੱਸ. ਰਾਣਾ
ਅਕਾਲੀਆਂ ਨੂੰ ਵਧਾਈਆਂ ਜੇ ਕਰਨ ਡੇਰਾਵਾਦ ਦੀਆਂ ਸਫਾਈਆਂ
ਅਵਤਾਰ ਸਿੰਘ ਮਿਸ਼ਨਰੀ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਅੱਜ ਪੋਟਲੀ, ਬਣ ਰਿਹਾ ਏ ਮੁਖ ਮੰਤਰੀ
ਰਣਜੀਤ ਸਿੰਘ ਪ੍ਰੀਤ
‘ਦਲਿਤਾਂ ਦਾ ਉੱਥਾਨ : ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ਤੇ ਸੈਮੀਨਾਰ-ਕਮ-ਵਰਕਸ਼ਾਪ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ
ਹਰਬੀਰ ਸਿੰਘ ਭੰਵਰ
ਓਲੰਪਿਕ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਲੇਖਕ ਮੰਚ ਵਲੋਂ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ
ਜਰਨੈਲ ਸਿੰਘ ਆਰਟਿਸਟ, ਕਨੇਡਾ
ਨਕੋਦਰੀਏ ਨੇ ਰਲ-ਮਿਲਕੇ ਮਨਾਈ ਲੋਹੜੀ ਨਾਈਟ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਚੱਬੇਵਾਲੀਆਂ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਪੰਜਾਬੀ ਯੂਨੀਵਰਸਿਟੀ ਵਿਖੇ 28ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ, ਜੈਤੋ
ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ
ਨੈਤਿਕਤਾ ਦੇ ਆਧਾਰ 'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?

ਹਰਦੀਪ ਮਾਨ ਜਮਸ਼ੇਰ, ਅਸਟਰੀਆ
ਭਾਰਤੀ ਸਿਆਸੀ ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ? ਸੁਰਿੰਦਰ ਭਾਰਤੀ, ਮੋਹਾਲੀ (ਪੰਜਾਬ) ਇਹ ਤਿਕੋਨੀ ਕ੍ਰਿਕਟ ਲੜੀ 5 ਫਰਵਰੀ ਤੋਂ ਸ਼ੁਰੂ ਹੋਣੀ ਹੈ
ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼
ਰਣਜੀਤ ਸਿੰਘ ਪ੍ਰੀਤ
ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ
ਡਾ. ਪਰਮਿੰਦਰ ਸਿੰਘ ਤੱਗੜ
ਬਹੁਤ ਉਤਰਾਅ – ਚੜਾਅ ਵਾਲਾ ਰਿਹਾ ਹੈ ਪੰਜਾਬ ਦਾ ਚੋਣ ਇਤਿਹਾਸ
ਰਣਜੀਤ ਸਿੰਘ ਪ੍ਰੀਤ
ਕੌੜਾ ਸੱਚ –ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?
ਕੁਲਵਿੰਦਰ ਸਿੰਘ ਵਾਲੀਆ, ਪੀਪਲਜ਼ ਪਾਰਟੀ ਆਫ ਪੰਜਾਬ
ਯਾਦਗਾਰੀ ਰਿਹਾ ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ
ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ
ਪਿੰਡ ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ
ਕਲਾਕਾਰ ਲੇਖਕ ਮੰਚ (ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ ਜੰਜੂਆ, ਕਨੇਡਾ
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ ਤੇ ਪੁੱਜੇ ਮੁੱਖ ਮੰਤਰੀ ਪ੍ਰਕਾ ਸਿੰਘ ਬਾਦਲ
ਹਰੀਸ਼ ਗੋਇਲ ਮੇਸੀ
,
ਤਪਾ ਮੰਡੀ
ਇੰਗਲੈਂਡ, ਵੈਸਟ ਇੰਡੀਜ਼ ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ - ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ
ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਤਰਾਨਬੀ ਕੋਲਾਵਰੀ ਗੀਤ ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)