ਬੀਤੇ ਹਫਤੇ ਗੁਰਦੁਆਰਾ ਸਿੰਘ ਸਭਾ ਡੀਕੋਟਾ ਰੋਡ (ਫਰਿਜਨੋ) ਦੇ
ਪ੍ਰਬੰਧਕਾਂ, ਸੰਗਤਾਂ ਅਤੇ ਗ੍ਰੰਥੀਆਂ ਦੇ ਸਹਿਯੋਗ ਨਾਲ, “ਗੁਰੂ ਗ੍ਰੰਥ
ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਵੱਲੋਂ ਗੁਰਬਾਣੀ ਦੀ ਕਥਾ ਵਿਆਖਿਆ ਕੀਤੀ ਅਤੇ
ਧਰਮ ਪੁਸਤਕਾਂ ਦਾ ਸਟਾਲ ਲਾਇਆ ਗਿਆ। ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਮੁੱਖ
ਗ੍ਰੰਥੀ ਅਤੇ ਰਾਗੀ ਭਾਈ ਜਸਵੰਤ ਸਿੰਘ ਜੀ, ਸੰਗਤ ਚੋਂ ਇੱਕ ਬੱਚੀ ਸੀਰਤ ਕੌਰ
ਅਤੇ ਡਾ. ਮਨਜੀਤ ਸਿੰਘ ਪਟਿਆਲਾ ਨੇ ਵੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ।
ਇਹ ਸਾਰਾ ਪ੍ਰੋਗਰਾਮ ਗੁਰੂ ਹਰਿਗੋਬਿੰਦ ਸਾਹਿਬ ਸੰਗੀਤ ਅਤੇ ਭੰਗੜਾ ਅਕੈਡਮੀ
ਸੰਸਥਾ ਵੱਲੋਂ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਂਪ ਦੀ ਖੁਸ਼ੀ ਵਿੱਚ ਕੀਤਾ
ਗਿਆ। ਇਸ ਗੁਰਦੁਆਰੇ ਵਿਖੇ ਭਾਈ ਜਸਵੰਤ ਸਿੰਘ ਬਠਿੰਡੇ ਵਾਲੇ ਮੁੱਖ ਗ੍ਰੰਥੀ
ਅਤੇ ਰਾਗੀ ਦੀ ਸੇਵਾ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਸੰਗੀਤ ਵਿਦਿਆ ਵੀ
ਰਾਗਾਂ ਵਿੱਚ ਸਿਖਾ ਰਹੇ ਹਨ ਅਤੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਦਾ ਪ੍ਰਚਾਰ ਹੁੰਦਾ ਹੈ। ਪ੍ਰਸਿੱਧ ਕਥਾਵਾਚਕ, ਰਾਗੀ ਅਤੇ ਪ੍ਰਚਾਰਕ ਵੀ
ਹਾਜਰੀਆਂ ਭਰਦੇ ਹਨ।
ਇਸ ਗੁਰਦੁਆਰੇ ਨੂੰ ਪ੍ਰਧਾਨ ਸ੍ਰ. ਗੁਰਿੰਦਰ ਨਾਰਾਇਣ ਸਿੰਘ, ਸਕੱਤਰ ਸ੍ਰ.
ਗੁਰਪ੍ਰੀਤ ਸਿੰਘ ਮਾਨ ਅਤੇ ਸਮੁੱਚੀ ਕਮੇਟੀ ਵਧੀਆ ਤਰੀਕੇ ਨਾਲ, ਸੰਗਤ ਦੇ
ਸਹਿਯੋਗ ਨਾਲ ਚਲਾ ਰਹੇ ਹਨ ਅਤੇ ਜਲਦੀ ਹੀ ਵੱਡੇ ਹਾਲ ਵਾਲੇ ਨਵੇਂ ਗੁਰਦੁਆਰੇ
ਦਾ ਉਦਘਾਟਨ ਹੋਣ ਜਾ ਰਿਹਾ ਹੈ। ਫਰਿਜਨੋ ਦਾ ਇਹ ਗੁਰਦੁਆਰਾ ਪੰਥਕ ਵਿਦਵਾਨਾਂ
ਲਈ ਕੇਂਦਰੀ ਅਸਥਾਨ ਹੈ ਜਿੱਥੇ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ, ਵੀਰ
ਭੂਪਿੰਦਰ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਭਾਈ ਅਮਰੀਕ ਸਿੰਘ
ਚੰਡੀਗੜ੍ਹ, ਸ੍ਰ. ਗੁਰਚਰਨ ਸਿੰਘ ਜਿਉਣਵਾਲਾ, ਗਿ. ਗੁਰਚਰਨ ਸਿੰਘ ਮਿਸ਼ਨਰੀ,
ਭਾਈ ਗੁਰਮੀਤ ਸਿੰਘ ਜਬਲਪੁਰ, ਅਵਤਾਰ ਸਿੰਘ ਮਿਸ਼ਨਰੀ, ਅਮਰੀਕਨ ਬੀਬੀ ਹਰਸਿਮਰਤ
ਕੌਰ ਖਾਲਸਾ ਆਦਿਕ ਵਿਦਵਾਨ ਹਾਜਰੀਆਂ ਭਰ ਚੁੱਕੇ ਹਨ। ਬੀਤੇ ਹਫਤੇ 7 ਜੁਲਾਈ
2012 ਦਿਨ ਐਤਵਾਰ ਨੂੰ ਵੀ ਦਾਸ (ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ
ਕੌਰ ਖਾਲਸਾ) ਨੇ ਹਾਜਰੀ ਭਰੀ। ਦਾਸ ਨੇ “ਜਾਕਉ ਹਰਿ ਰੰਗੁ ਲਾਗੋ ਇਸੁ ਜੁਗ
ਮਹਿ ਸੁ ਕਹੀਅਤ ਹੈ ਸੂਰਾ” (679) ਜੋ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਤ ਸ਼ਬਦ
ਧਨਾਸਰੀ ਰਾਗ ਵਿਖੇ ਦਰਜ ਹੈ ਦੀ ਢੁਕਵੀਂ ਅਤੇ ਸਰਲ ਵਿਆਖਿਆ ਕਰਦੇ ਹੋਏ ਮੀਰੀ
ਪੀਰੀ ਸਿਧਾਂਤ ਬਾਰੇ ਵਿਚਾਰ ਕੀਤੀ ਅਤੇ ਕਿਹਾ ਕਿ ਗੁਰਬਾਣੀ ਆਪ ਪੜ੍ਹਨ,
ਵਿਚਾਰਨ ਅਤੇ ਧਾਰਨ ਲਈ ਹੈ ਨਾਂ ਕਿ ਭਾੜੇ ਦੇ ਪਾਠ ਕਰਨ ਕਰਾਉਣ ਲਈ। ਬੀਬੀ
ਹਰਸਿਮਰਤ ਕੌਰ ਖਾਲਸਾ ਨੇ ਵੀ ਮੀਰੀ ਪੀਰੀ ਦੇ ਭਾਵ ਨੂੰ ਉਜਾਗਰ ਕਰਦਾ ਸ਼ਬਦ
ਕੀਰਤਨ ਕੀਤਾ ਅਤੇ ਇੰਗਲਿਸ਼ ਵਿੱਚ ਵਿਆਖਿਆ ਕੀਤੀ। ਸੰਗਤਾਂ ਸੱਚੀ ਬਾਣੀ ਦੀਆਂ
ਧਾਰਨਾਂ ਵੀ ਨਾਲ ਗਾ ਰਹੀਆਂ ਸਨ। ਬੜਾ ਸ਼ਾਤੀ ਦਾ ਮਹੌਲ ਸੀ ਅਤੇ ਇੱਥੇ ਸੰਗਤ
ਦੀ ਇੱਕ ਵਿਲੱਖਣਤਾ ਸੀ ਕਿ ਸਾਰੀ ਸੰਗਤ ਕੀਰਤਨ, ਕਥਾ ਵਖਿਆਣ ਬੜੇ ਧਿਆਨ ਨਾਲ
ਸੁਣ ਰਹੀ ਸੀ, ਬਾਹਰ ਬੈਠ ਕੇ ਘਰੇਲੂ ਗੱਲਾਂ ਨਹੀਂ ਸੀ ਕਰ ਰਹੀ।
ਗੁਰਦੁਆਰੇ ਵਿਖੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਸੰਸਥਾ
ਵੱਲੋਂ ਧਾਰਮਿਕ ਸਟਾਲ ਵੀ ਲੱਗੀ ਹੋਈ ਸੀ। ਸੰਗਤਾਂ ਗੁਰਬਾਣੀ ਦੇ ਗੁਟਕੇ,
ਸੀਡੀਆਂ, ਕੰਘੇ, ਕੜੇ ਅਤੇ ਵਿਦਵਾਨਾਂ ਦੀਆਂ ਪੁਸਤਕਾਂ ਵੀ ਲੈ ਰਹੀਆਂ ਸਨ।
ਪਹਿਲੀ ਵਾਰ ਇਸ ਸਟਾਲ ਤੇ ਦਸਮ ਗ੍ਰੰਥ ਬਾਰੇ ਸ੍ਰ. ਜਸਬਿੰਦਰ ਸਿੰਘ ਡੁਬਈ ਦੀ
ਲਿਖੀ ਪੁਸਤਕ “ਦਸਮ ਗ੍ਰੰਥ ਦਾ ਲਿਖਾਰੀ ਕੌਣ?” ਧੜਾ ਧੜ ਵਿਕੀ। ਪ੍ਰੋ, ਸਾਹਿਬ
ਸਿੰਘ ਡੀਲਿਟ, ਭਾਈ ਕਾਨ੍ਹ ਸਿੰਘ ਨ੍ਹਾਭਾ, ਸਿਰਦਾਰ ਕਪੂਰ ਸਿੰਘ, ਮਿਸ਼ਨਰੀ
ਕਾਲਜ ਦਾ ਲਿਟ੍ਰੇਚਰ, ਗਿ. ਭਾਗ ਸਿੰਘ ਅੰਬਾਲਾ, ਪ੍ਰੋ. ਦਲਬੀਰ ਸਿੰਘ
ਦਿੱਲ੍ਹੀ, ਪ੍ਰੋ. ਇੰਦਰ ਸਿੰਘ ਘੱਗਾ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ,
ਗਿ. ਸੰਤ ਸਿੰਘ ਮਸਕੀਨ ਅਤੇ ਦਾਸ ਦੀ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ
ਵਿੱਚ ਗੁਰਮਤਿ ਦੇ ਤਿੱਖੇ ਤੀਰ” ਅਦਿਕ ਪੁਸਤਕਾਂ ਵੀ ਸੰਗਤਾਂ ਨੇ ਉਤਸ਼ਾਹ ਨਾਲ
ਲਈਆਂ।
ਸ਼ਾਮੀ
ਭੰਗੜੇ ਵਾਲੇ ਬੱਚੇ ਬੱਚੀਆਂ ਢੋਲ ਦੀ ਸੰਗੀਤਕ ਤਰਜ ਤੇ ਭੰਗੜਾ ਪਉਂਦੇ ਸਮੇਂ
ਗੁਰਬਾਣੀ ਤੁਕਾਂ ਗਉਂਦੇ ਰਹੇ ਕਿਸੇ ਨੇ ਵੀ ਬਾਹਰੀ ਗਾਣਾ ਨਹੀਂ ਗਾਇਆ। ਬੱਚੇ
ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਕੜੇ ਕੰਘੇ ਅਤੇ ਪੰਜਾਬੀ ਪੁਸਤਕਾਂ
ਖਰੀਦੀਆਂ। ਗਰਮੀ ਹੋਣ ਕਰਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਚਲਦੀ ਰਹੀ ਅਤੇ
ਗੁਰੂ ਕਾ ਲੰਗਰ ਅਤੁੱਟ ਵਰਤਿਆ। ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ ਬਠਿੰਡਾ
ਅਤੇ ਪ੍ਰਬੰਧਕਾਂ ਨੇ ਆਈਆਂ ਸੰਗਤਾਂ, ਸੰਗੀਤ ਅਕੈਡਮੀ ਦੇ ਪ੍ਰਬੰਧਕਾਂ ਅਤੇ
ਸਾਡਾ ਮਾਨ ਸਨਮਾਨ ਕੀਤਾ। ਸੰਗਤਾਂ ਨੇ ਸਾਨੂੰ ਗੁਰਮਤਿ ਸਬੰਧੀ ਸਵਾਲ ਵੀ
ਪੁੱਛੇ ਅਤੇ ਅਸੀਂ ਗਰਮਤਿ ਸੋਝੀ ਦੁਆਰਾ ਜਵਾਬ ਵੀ ਦਿੱਤੇ। ਕਈਆਂ ਪ੍ਰੇਮੀਆਂ
ਵੱਲੋਂ ਦੱਸਿਆ ਗਿਆ ਕਿ ਇੱਥੇ ਇੱਕ ਪ੍ਰਸਿੱਧ ਕਥਾਕਾਰ ਆਏ ਹੋਏ ਹਨ ਜੋ ਕਥਾ
ਕਰਕੇ ਸਿੱਧੇ ਕਮਰੇ ਚ ਜਾ ਵੜਦੇ ਹਨ ਪਰ ਸੰਗਤਾਂ ਦੇ ਸਵਾਲਾਂ ਦੇ ਜਵਾਬ ਨਹੀਂ
ਦਿੰਦੇ। ਦਾਸ ਨੇ ਕਿਹਾ ਕਿ ਅਜੋਕੇ ਬਹੁਤੇ ਕਥਾਕਾਰ ਕਮਰਸ਼ੀਲ ਹਨ ਜੋ ਸੰਗਤਾਂ
ਨੂੰ ਕਥਾ ਵਿੱਚ ਚੁਟਕਲੇ ਅਤੇ ਰੌਚਕ ਮਿਥਿਹਾਸਕ ਕਹਾਣੀਆਂ ਸੁਣਾ ਸੁਣਾ ਕੇ ਖੁਸ਼
ਕਰਦੇ ਹੋਏ ਗੁਰਮਤਿ ਵਿਰੋਧੀ ਮੈਟਰ ਵੀ ਪ੍ਰੋਸਦੇ ਤੇ ਸੰਗਤੀ ਸਵਾਲਾਂ ਦੇ ਜਵਾਬ
ਦੇਣ ਦੀ ਬਜਾਏ ਝੱਟ ਆਪਣੇ ਕਮਰੇ ਚ ਅਲੋਪ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ
ਨੇ ਤਾਂ ਸਿੱਧ ਗੋਸਟਾਂ ਕੀਤੀਆਂ ਅਤੇ ਆਪਸੀ ਵਿਚਾਰ ਵਿਟਾਂਦਰੇ ਦੀ ਪਿਰਤ ਪਾਈ
ਪਰ ਅਜੋਕੇ ਕਮਰਸ਼ੀਅਲ ਕਥਾਕਾਰਾਂ ਅਤੇ ਬਹੁਤੇ ਥਾਵਾਂ ਤੇ ਪ੍ਰਬੰਧਕਾਂ ਨੇ ਇਹ
ਪਿਰਤ ਖਤਮ ਕਰ ਦਿੱਤੀ ਹੈ ਜਿਸ ਕਰਕੇ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਵਿੱਚ
ਖੜੋਤ ਅਉਂਦੀ ਜਾ ਰਹੀ ਹੈ।
ਅਸੀਂ ਫਰਿਜਨੋ ਏਰੀਏ ਦੀਆਂ ਸਮੂੰਹ ਸੰਗਤਾਂ ਦਾ “ਗੁਰੂ ਗ੍ਰੰਥ ਪ੍ਰਚਾਰ
ਮਿਸ਼ਨ ਆਫ ਯੂ.ਐੱਸ.ਏ.” ਸੰਸਥਾ ਵੱਲੋਂ ਧੰਨਵਾਦ ਕਰਦੇ ਹੋਏ ਬੇਨਤੀ ਕਰਦੇ ਹਾਂ
ਕਿ ਜਿਸ ਵੀ ਮਾਈ ਭਾਈ ਨੇ ਗੁਰਮਤਿ ਸਬੰਧੀ ਕੋਈ ਸਵਾਲ ਪੁਛਣਾ ਹੋਵੇ, ਕੋਈ ਧਰਮ
ਪੁਸਤਕ ਲੈਣੀ ਹੋਵੇ ਜਾਂ ਦਾਸ ਦੀ ਤਾਜਾ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ
ਵਿੱਚ ਗੁਰਮਤਿ ਦੇ ਤਿੱਖੇ ਤੀਰ” ਪ੍ਰਾਪਤ ਕਰਨੀ ਹੋਵੇ ਤਾਂ ਅੱਗੇ ਦਿੱਤੇ
ਨੰਬਰਾਂ, ਈਮੇਲ ਅਤੇ ਪਤੇ ਤੇ ਸੰਪਰਕ ਕਰ ਸਕਦੇ ਹੋ
(5104325827, 4082097072)
singhsudent@gmail.com
Guru Granth Parchar Mission of USA Inc.
PO BOX 2621,
Fremont CA 94536
24/07/12 |
ਗੁਰਦੁਆਰਾ ਸਿੰਘ ਸਭਾ
ਡੀਕੋਟਾ (ਫਰਿਜਨੋ) ਵਿਖੇ ਧਰਮ ਪ੍ਰਚਾਰ ਅਤੇ ਗੁਰਮਤਿ ਸਟਾਲ
ਅਵਤਾਰ ਸਿੰਘ ਮਿਸ਼ਨਰੀ |
ਰਾਈਟਰਜ਼ ਫੋਰਮ, ਕੈਲਗਰੀ
ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਅਸਿੱਧੇ ਤੌਰ
’ਤੇ ਲੋਕ ਚੁਣਦੇ ਹਨ; ਰਾਸ਼ਟਰਪਤੀ
ਰਣਜੀਤ ਸਿੰਘ ਪ੍ਰੀਤ |
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਦੌਰਾਨ ਵਿਚਾਰੀਆਂ ਗਈਆਂ
ਚਾਰ ਕਹਾਣੀਆਂ
ਮੇਜਰ ਮਾਂਗਟ,
ਕਨੇਡਾ |
ਫਿਲਹਾਲ ਦੇ ਸੰਪਾਦਕ
ਗੁਰਬਚਨ ਨਾਲ ਸਾਹਿਤਕਾਰਾਂ ਦੀ ਇਕ ਬੈਠਕ
ਜਰਨੈਲ ਸਿੰਘ, ਸਰੀ
|
ਟੂਰਨਾਮੈਟ
ਦੀ ਸਫਲਤਾ ਤੇ ਭਰਵਾਂ ਹੁੰਗਾਰਾ ਪ੍ਰਤੀ ਸਮੂਹ ਭਾਰਤੀ ਭਾਈਚਾਰੇ ਦਾ ਧੰਨਵਾਦ
ਰੁਪਿੰਦਰ ਢਿੱਲੋ ਮੋਗਾ, ੳਸਲੋ |
ਡਾ. ਰਾਬਿੰਦਰ
ਮਸਰੂਰ ਦੀ ਸੇਵਾਮੁਕਤੀ ਮੌਕੇ ਪੰਜਾਬੀ ਵਿਭਾਗ ਵਿਖੇ ਹੋਇਆ ਵਿਦਾਇਗੀ ਸਮਾਗਮ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ ਯੂਨੀਵਰਸਿਟੀ
|
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ |
ਬਲਬੀਰ ਸਿੰਘ ਮੋਮੀ
ਕੁਰੂਕਸ਼ੇਤਰ ਯੂਨੀਵਰਸਿਟੀਵਿਦਿਆਰਥੀਆਂ ਦੇ ਰੂ-ਬ-ਰੂ
ਨਿਸ਼ਾਨ ਸਿੰਘ ਰਾਠੌਰ |
ਇਕ
ਸ਼ਾਮ ਕਵਿਤਾ ਦੇ ਨਾਮ
ਬਿੱਕਰ ਸਿੰਘ ਖੋਸਾ |
ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਅਮਰੀਕਾ
ਦੇ ਸਿੱਖ ਆਗੂਆਂ ਵਲੋਂ "ਵਾਈਟ ਹਾਉਸ" ਦਾ ਦੌਰਾ
ਅਰਵਿੰਦਰ ਸਿੰਘ ਕੰਗ |
"ਤਮਾਖੂਨੋਸ਼ੀ ਮਨਾ"
ਦਿਵਸ
ਰਵਿੰਦਰ ਸਿੰਘ ਕੁੰਦਰਾ,
ਬੀ ਬੀ ਸੀ ਏਸ਼ੀਅਨ ਨੈੱਟਵਰਕ |
ਵੈਨਕੂਵਰ ਦੇ ਬੁਧੀਜੀਵੀਆਂ ਵੱਲੋਂ ਬਲਦੇਵ ਸਿੰਘ ਸੜਕਨਾਮਾ ਨੂੰ ਮੁਬਾਰਕਾਂ
ਜਰਨੈਲ ਸਿੰਘ, ਸਰੀ |
ਡਾ: ਦਰਸ਼ਨ ਸਿੰਘ
ਬੈਂਸ ਨਮਿਤ ਸ਼ਰਧਾਂਜ਼ਲੀ ਸਮਾਰੋਹ ਅਜੀਤ ਭਵਨ ਵਿਖੇ ਹੋਇਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਅਬ ਕੇ ਹਮ ਵਿਛੜੇ ਤੋ
ਕਭੀ ਖ਼ਵਾਬੋਂ ---ਮਹਿੰਦੀ ਹਸਨ
ਰਣਜੀਤ ਸਿੰਘ ਪ੍ਰੀਤ |
ਸੁਲਤਾਨ ਕੱਪ ਦਾ
ਨਵਾਂ ਸੁਲਤਾਨ ਨਿਊਜ਼ੀਲੈਂਡ
ਰਣਜੀਤ ਸਿੰਘ ਪ੍ਰੀਤ |
ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਇਤਿਹਾਸਕ ਪੈੜਾਂ ਛੱਡ ਗਿਆ
ਇਕਬਾਲ ਖ਼ਾਨ, ਕੈਲਗਰੀ |
ਅਕਾਲੀ ਦਲ(ਬ)
ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ
ਰੁਪਿੰਦਰ ਢਿੱਲੋ ਮੋਗਾ |
ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ
ਜਤਿਨ ਕੰਬੋਜ, ਪਟਿਆਲਾ
|
ਪੰਜਾਬੀ ਯੂਨੀਵਰਸਿਟੀ
ਸੈਸ਼ਨ 2012-13 ਲਈ ਆਨਲਾਈਨ ਦਾਖ਼ਲੇ ਕਰੇਗੀ - ਨਿਰਧਾਰਤ ਸੀਟਾਂ ’ਤੇ ਮੈਰਿਟ
ਦੇ ਆਧਾਰ ’ਤੇ ਹੀ ਹੋ ਸਕੇਗਾ ਦਾਖ਼ਲਾ
ਅੰਮ੍ਰਿਤ ਅਮੀ |
ਵੱਖਰੀਆਂ ਪੈੜਾਂ
ਛੱਡ ਗਿਆ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 13ਵਾਂ ਸਲਾਨਾ ਸਮਾਗਮ
ਬਲਜਿੰਦਰ ਸੰਘਾ ਕੈਲਗਰੀ |
ਨਾਰਵੀਜੀਅਨ
ਲੋਕਾ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ
ਬਾਰੇ ਜਾਣਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਹਰਮਨ
ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ
ਆਯੋਜਨ
ਰਿਸ਼ੀ ਗੁਲਾਟੀ,
ਆਸਟ੍ਰੇਲੀਆ |
ਚੱਬੇਵਾਲ–ਮਾਹਿਲਪੁਰ
ਏਰੀਆ ਐਸੋਸ਼ੀਏਸ਼ਨ ਦੀ ਮੀਟਿੰਗ ਹੋਈ
ਕਾਮਾਗਾਟਾਮਾਰੂ ਦੁਖਾਂਤ ਦੀ ਪਾਰਲੀਮੈਂਟ ‘ਚ ਮੁਆਫੀ ਲਈ ਦਿੱਤਾ ਸਮਰਥਨ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਨਾਰਵੇ ਚ
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ
ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸਨਮਾਨਿਤ |
9 ਸਾਲਾ ਰੈਸਲਰ
ਬਲਕਰਨ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਏਸ਼ੀਅਨ ਸੋਸਾਇਟੀ ਵਲੋਂ
ਮੁਸ਼ਾਇਰਾ ਅਤੇ ਕਵੀ ਦਰਬਾਰ |
ਪਲੇਠੇ ਸਮੈਸਟਰ ਦੇ ਨਤੀਜੇ ’ਚ
ਬੀ. ਐਸਸੀ. ਦੀਆਂ ਕੁੜੀਆਂ ਤੇ ਬੀ. ਕਾਮ. ਦੇ ਮੁੰਡਿਆਂ ਨੇ ਬਾਜ਼ੀ ਮਾਰੀ
ਅੰਮ੍ਰਿਤ ਅਮੀ, ਜੈਤੋ |
ਨਾਰਵੇ 'ਚ
ਰਾਸ਼ਟਰੀ ਦਿਵਸ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਲਾ ਕੇਂਦਰ
ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ
ਮੇਜਰ ਮਾਂਗਟ, ਟੋਰਾਂਟੋ |
ਮਲੇਸ਼ੀਆ ਨੇ
ਪਹਿਲੀ ਵਾਰ ਜਿੱਤਿਆ ਹਾਕੀ ਕੱਪ, ਭਾਰਤ ਦਾ ਰਿਹਾ ਤੀਜਾ ਸਥਾਨ
ਪਾਕਿਸਤਾਨ ਦੇ ਮਨਸੂਬਿਆਂ 'ਤੇ ਫ਼ਿਰਿਆ ਪਾਣੀ
ਰਣਜੀਤ ਸਿੰਘ ਪ੍ਰੀਤ |
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,
ਕੈਲਗਰੀ |
ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ
ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਰਿਸ਼ੀ ਗੁਲਾਟੀ,
ਆਸਟ੍ਰੇਲੀਆ |
ਪੀਪਲਜ਼ ਫ਼ੋਰਮ ਦੇ ਦਸਵੇਂ
ਸਮਾਗਮ ‘ਲੋਕਰੰਗ’ ਵਿੱਚ ਪੰਜ ਸ਼ਖ਼ਸੀਅਤਾਂ ਸਨਮਾਨਿਤ
ਸੂਫ਼ੀਆਨਾ ਗਾਇਕੀ ਅਤੇ ਨਾਟਕ ਨੇ ਸੈਂਕੜੇ ਦਰਸ਼ਕਾਂ ਨੂੰ ਕੀਲਿਆ
ਖੁਸ਼ਵੰਤ ਬਰਗਾੜੀ, ਕੋਟਕਪੂਰਾ |
ਪੰਜਾਬੀ ਸਾਹਿਤ ਸਭਾ
ਕੈਲਗਿਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ
ਕੁਲਬੀਰ ਸਿੰਘ ਸ਼ੇਰਗਿੱਲ, ਕੈਲਗਿਰੀ |
ਬਾਬਾ
ਪੂਰਨ ਦਾਸ ਜੀ ਦੀ ਬਰਸੀ ਮਨਾਈ
ਜਤਿੰਦਰ ਜਤਿਨ ਕੰਬੋਜ,
ਪਟਿਆਲਾ |
ਅਮਨ ਕੱਲਬ
ਮਲੇਸ਼ੀਆ ਨੇ ਕਰਾਇਆ ਪੰਜਵਾਂ ਸ਼ਾਨਦਾਰ ਕਬੱਡੀ ਕੱਪ
ਇੰਦਰ ਸਿੰਘ ਰਾਇਕੋਟ,
ਮਲੇਸ਼ੀਆ |
ਕਹਾਣੀਕਾਰ ਲਾਲ ਸਿੰਘ ਦਾ
ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼
ਦੁਆਬੇ ਦਾ ਮਾਣ
-ਇੱਕ ਸਖਸ਼ੀਅਤ - ਇੱਕ ਸੰਸਥਾ “ ਕਹਾਣੀਕਾਰ ਲਾਲ ਸਿੰਘ ”
ਅਮਰਜੀਤ ਮਠਾਰੂ, ਦਸੂਹਾ, ਹੁਸ਼ਿਆਰਪੁਰ |
ਆਜ਼ਾਦ
ਸਪੋਰਟਸ ਕੱਲਬ ਨਾਰਵੇ ਵੱਲੋ ਵਿਸਾਖੀ ਨੂੰ ਸਮਰਪਿੱਤ ਪ੍ਰੋਗਰਾਮ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਆਖ਼ਰੀ ਓਲੰਪਿਕ ਹਾਕੀ
ਟੀਮ ਦੀ ਚੋਣ ਲਈ, ਆਖ਼ਰੀ ਮੁਕਾਬਲਾ
ਰਣਜੀਤ ਸਿੰਘ ਪ੍ਰੀਤ |
ਨਾਰਵੇ ਚ
ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਮਲੇਸ਼ਿਆ ਦੇ ਵਿਚ
ਹੋ ਗਏ ਟਾਕਰੇ ਇਕ ਬਾਰ ਫਿਰ ਕਬੱਡੀ ਸ਼ੇਰਾਂ ਦੇ ....
ਇੰਦਰ ਸਿੰਘ ਰਾਇਕੋਟ |
ਆਨੰਦ
ਮੈਰਿਜ ਐਕਟ ਵਿਚ ਸੋਧ ਨੂੰ ਪਰਵਾਨਗੀ
ਹਰਬੀਰ ਸਿੰਘ ਭੰਵਰ |
ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਵਿਖੇ ਕਨੇਡਾ ਤੋਂ ਆਏ ਮਹਿਮਾਨ
ਇਕਬਾਲ ਅਤੇ ਸੁਖਸਾਗਰ ਰਾਮੂਵਾਲੀਆ ਦਾ ਸਨਮਾਨ
ਅੰਮ੍ਰਿਤ ਅਮੀ |
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੱਬਡੀ ਖਿਡਾਰੀ ਸਾਬੀ ਪੱਤੜ
(ਨਾਰਵੇ) ਬੂਲਟ ਮੋਟਰ ਸਾਈਕਲ ਨਾਲ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ,
ਨਾਰਵੇ |
ਜਿੱਤਾਂ ਦੀ ਹੈਟ੍ਰਿਕ ਲਈ ਖੇਡੇਗਾ ਚੇਨੱਈ ਸੁਪਰ ਕਿੰਗਜ਼
ਆਈ ਪੀ ਐਲ ਕ੍ਰਿਕਟ ਮੁਕਾਬਲਾ
ਰਣਜੀਤ ਸਿੰਘ ਪ੍ਰੀਤ |
ਪੜਾਈ ਦੇ ਨਾਲ਼-ਨਾਲ਼
ਆਪਣੇ ਵਿਰਸੇ ਨਾਲ ਜੁੜੇ ਰਹਿਣਾ ਲਾਜ਼ਮੀ : ਡਾ. ਜਸਪਾਲ ਸਿੰਘ (ਯੂਨੀਵਰਸਿਟੀ
ਕਾਲਜ ਦਾ ਸਲਾਨਾ ਸਮਾਗਮ ਹੋਇਆ)
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ) |
ਯੂਨੀਵਰਸਿਟੀ ਕਾਲਜ ਦਾ ਪਲੇਠਾ ਸਲਾਨਾ ਖੇਡ ਸਮਾਰੋਹ ਹੋਇਆ:
ਨਰਿੰਦਰਪਾਲ ‘ਦੁੱਲਾ’ ਅਤੇ ਰਜਨਪ੍ਰੀਤ ਕੌਰ ਬਣੇ ਬਿਹਤਰੀਨ ਐਥਲੀਟ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ
ਪਟਿਆਲਾ) |
ਰਿਕਾਰਡਾਂ ਦਾ ਸ਼ਾਹ ਸਵਾਰ : ਸਚਿਨ
ਰਣਜੀਤ ਸਿੰਘ ਪ੍ਰੀਤ |
ਰਾਮੂਵਾਲੀਆ ਸ਼ਹਿਰੀ
ਖੇਤਰ ਦੇ 96 ਬੂਥਾਂ ਚੋਂ ਸਿਰਫ਼ 5 ਚ ਤੇ ਪਿੰਡਾਂ ਦੇ 90 ਚੋਂ 30 ਬੂਥਾਂ ਚ
ਅੱਗੇ ਰਹੇ
ਕੇ. ਐੱਸ. ਰਾਣਾ |
ਅਕਾਲੀਆਂ ਨੂੰ ਵਧਾਈਆਂ ਜੇ ਕਰਨ ਡੇਰਾਵਾਦ ਦੀਆਂ ਸਫਾਈਆਂ
ਅਵਤਾਰ ਸਿੰਘ ਮਿਸ਼ਨਰੀ |
ਰਾਈਟਰਜ਼ ਫੋਰਮ
ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਅੱਜ ਪੋਟਲੀ,
ਬਣ ਰਿਹਾ ਏ ਮੁਖ ਮੰਤਰੀ
ਰਣਜੀਤ ਸਿੰਘ ਪ੍ਰੀਤ |
‘ਦਲਿਤਾਂ ਦਾ ਉੱਥਾਨ :
ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ਤੇ ਸੈਮੀਨਾਰ-ਕਮ-ਵਰਕਸ਼ਾਪ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ) |
ਪੰਜਾਬ ਦੀ
ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ
ਹਰਬੀਰ ਸਿੰਘ ਭੰਵਰ |
ਓਲੰਪਿਕ
ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਲੇਖਕ
ਮੰਚ ਵਲੋਂ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ
ਜਰਨੈਲ ਸਿੰਘ ਆਰਟਿਸਟ,
ਕਨੇਡਾ |
ਨਕੋਦਰੀਏ ਨੇ ਰਲ-ਮਿਲਕੇ
ਮਨਾਈ ਲੋਹੜੀ ਨਾਈਟ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਚੱਬੇਵਾਲੀਆਂ ਨੇ ਕੀਤਾ
ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਪੰਜਾਬੀ
ਯੂਨੀਵਰਸਿਟੀ ਵਿਖੇ 28ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ
ਕਾਨਫ਼ਰੰਸ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ,
ਜੈਤੋ |
ਸ੍ਰੀ ਗੁਰੂ
ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ
ਜੈਤੋ |
ਨੈਤਿਕਤਾ ਦੇ ਆਧਾਰ
'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਭਾਰਤੀ ਸਿਆਸੀ
ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ?
ਸੁਰਿੰਦਰ ਭਾਰਤੀ, ਮੋਹਾਲੀ (ਪੰਜਾਬ) |
ਇਹ ਤਿਕੋਨੀ ਕ੍ਰਿਕਟ
ਲੜੀ 5 ਫਰਵਰੀ ਤੋਂ ਸ਼ੁਰੂ ਹੋਣੀ ਹੈ
ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼
ਰਣਜੀਤ ਸਿੰਘ ਪ੍ਰੀਤ |
ਯੂ. ਜੀ. ਸੀ.
ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ
ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ
ਡਾ. ਪਰਮਿੰਦਰ ਸਿੰਘ ਤੱਗੜ |
ਬਹੁਤ ਉਤਰਾਅ –
ਚੜਾਅ ਵਾਲਾ ਰਿਹਾ ਹੈ ਪੰਜਾਬ ਦਾ ਚੋਣ ਇਤਿਹਾਸ
ਰਣਜੀਤ ਸਿੰਘ ਪ੍ਰੀਤ |
ਕੌੜਾ ਸੱਚ –ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?
ਕੁਲਵਿੰਦਰ ਸਿੰਘ ਵਾਲੀਆ,
ਪੀਪਲਜ਼ ਪਾਰਟੀ ਆਫ ਪੰਜਾਬ |
ਯਾਦਗਾਰੀ ਰਿਹਾ
ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ
ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ |
ਅਸੀਂ
ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ
ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ |
ਪਿੰਡ
ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ |
ਕਲਾਕਾਰ ਲੇਖਕ ਮੰਚ
(ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ
ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ
ਜੰਜੂਆ, ਕਨੇਡਾ |
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ
ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ
ਤੇ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ
ਹਰੀਸ਼ ਗੋਇਲ ਮੇਸੀ,
ਤਪਾ ਮੰਡੀ |
ਇੰਗਲੈਂਡ, ਵੈਸਟ ਇੰਡੀਜ਼
ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ -
ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ |
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ
ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ |
ਸੱਤ ਰੋਜ਼ਾ ਦਸਤਾਰ
ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਤਰਾਨਬੀ ਕੋਲਾਵਰੀ ਗੀਤ
ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
|