ਅਜੀਤਗੜ੍ਹ, 11 ਮਾਰਚ -ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ
ਹਲਕਾ ਅਜੀਤਗੜ੍ਹ ਵਿਚ ਕਾਂਗਰਸ ਦੇ ਉਮੀਦਵਾਰ ਬਲਵੀਰ ਸਿੰਘ ਸਿੱਧੂ 63 ਹਜ਼ਾਰ
975 ਵੋਟਾਂ ਲੈ ਕੇ ਪਹਿਲੇ ਸਥਾਨ ਤੇ ਰਹੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਤੇ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ 47 ਹਜ਼ਾਰ 223 ਵੋਟਾਂ
ਲੈ ਕੇ ਦੂਜੇ ਸਥਾਨ ਤੇ ਹੀ ਸਬਰ ਕਰਨਾ ਪਿਆ।
ਜੇਕਰ ਇਸ ਹਲਕੇ ਤੇ ਸਿਆਸੀ ਝਾਤ ਮਾਰੀ ਜਾਵੇ ਤਾਂ ਅਜੀਤਗੜ੍ਹ ਸ਼ਹਿਰ ਵਿਚਲੇ
96 ਬੂਥਾਂ ਵਿੱਚੋਂ ਬਲਵੀਰ ਸਿੰਘ ਸਿੱਧੂ 92 ਬੂਥਾਂ ਵਿੱਚੋਂ ਅੱਗੇ ਰਹੇ ਹਨ,
ਜਦਕਿ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਿਰਫ਼ 4 ਬੂਥਾਂ ਵਿੱਚ ਸਿੱਧੂ ਤੋਂ
ਜਿਆਦਾ ਵੋਟਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚ ਪੋਲਿੰਗ ਬੂਥ ਨੰਬਰ 92
ਸਰਕਾਰੀ ਐਲੀਮੈਂਟਰੀ ਸਕੂਲ ਮਟੌਰ ਵਿੱਚ ਜਿਥੇ ਰਾਮੂਵਾਲੀਆ ਨੂੰ 408 ਵੋਟਾਂ
ਮਿਲੀਆਂ ਹਨ, ਉੱਥੇ ਸਿੱਧੂ ਨੂੰ 368 ਵੋਟਾਂ ਪ੍ਰਾਪਤ ਹੋਈਆਂ ਹਨ। ਇਸੇ
ਤਰ੍ਹਾਂ ਬੂਥ ਨੰਬਰ 108 ਸਰ ਮੈਕਾਲੀਫ ਪਬਲਿਕ ਸਕੂਲ ਫੇਜ਼ 11 ਵਿੱਚ
ਰਾਮੂਵਾਲੀਆ ਨੂੰ 468 ਜਦਕਿ ਸਿੱਧੂ ਨੂੰ 443 ਵੋਟਾਂ ਪ੍ਰਾਪਤ ਹੋਈਆਂ ਹਨ।
ਫੇਜ਼ 11 ਦੇ ਹੀ ਬੂਥ ਨੰਬਰ 110 ਵਿੱਚ ਰਾਮੂਵਾਲੀਆ ਨੂੰ 394, ਜਦਕਿ ਸਿੱਧੂ
ਨੂੰ 284 ਵੋਟਾਂ ਪ੍ਰਾਪਤ ਹੋਈਆਂ ਹਨ। ਬੂਥ ਨੰ. 128 ਚ 286 ਰਾਮੂਵਾਲੀਆ ਨੂੰ
ਤੇ ਬਲਵੀਰ ਸਿੰਘ ਸਿੱਧੂ ਨੂੰ 257 ਵੋਟਾਂ ਪਈਆਂ।
ਸ਼ਹਿਰ ਦਾ ਚੌਥਾ ਬੂਥ ਫੇਜ਼ 3ਬੀ1 ਦਾ ਬੂਥ ਨੰਬਰ 143 ਹੈ ਜਿਥੇ ਰਾਮੂਵਾਲੀਆ
ਨੂੰ 382 ਅਤੇ ਸਿੱਧੂ ਨੂੰ 369 ਵੋਟਾਂ ਹਾਸਿਲ ਹੋਈਆਂ ਹਨ। ਪ੍ਰਾਪਤ ਜਾਣਕਾਰੀ
ਅਨੁਸਾਰ ਸ਼ਹਿਰ ਅੰਦਰ ਰਾਮੂਵਾਲੀਆ ਨੂੰ ਪਈਆਂ 23 ਹਜ਼ਾਰ 277 ਵੋਟਾਂ ਦੇ
ਮੁਕਾਬਲੇ ਸਿੱਧੂ ਨੂੰ 34 ਹਜ਼ਾਰ 996 ਵੋਟਾਂ ਪ੍ਰਾਪਤ ਹੋਈਆਂ ਹਨ। ਜੂਝਾਰ ਨਗਰ
ਦੇ 2 ਬੂਥਾਂ ਵਿੱਚੋਂ ਬੂਥ ਨੰਬਰ 09 ਵਿੱਚ ਰਾਮੂਵਾਲੀਆ ਨੂੰ 308 ਜਦਕਿ
ਸਿੱਧੂ ਨੂੰ 296 ਵੋਟਾਂ ਪ੍ਰਾਪਤ ਹੋਈਆਂ ਹਨ।
ਇਸੇ ਤਰ੍ਹਾਂ ਬੂਥ ਨੰਬਰ 02 ਵਿੱਚ ਰਾਮੂਵਾਲੀਆ ਨੂੰ 266 ਤੇ ਸਿੱਧੂ ਨੂੰ
242, ਬੂਥ ਨੰਬਰ 03 ਵਿੱਚ ਰਾਮੂਵਾਲੀਆ ਨੂੰ 210 ਤੇ ਸਿੱਧੂ ਨੂੰ 171 ਵੋਟਾਂ
ਪਈਆਂ ਹਨ। ਪਿੰਡ ਬੜਮਾਜਰਾ ਦੇ ਤਿੰਨੋਂ ਬੂਥਾਂ ਵਿੱਚ ਰਾਮੂਵਾਲੀਆ ਅੱਗੇ ਰਹੇ
ਹਨ। ਬੂਥ ਨੰਬਰ 10 ਰਾਏਪੁਰ ਵਿਖੇ ਰਾਮੂਵਾਲੀਆ ਨੂੰ ਸਿੱਧੂ ਦੀਆਂ 202 ਵੋਟਾਂ
ਦੇ ਮੁਕਾਬਲੇ 204 ਵੋਟਾਂ ਪ੍ਰਾਪਤ ਹੋਈਆਂ ਹਨ। ਪਿੰਡ ਮਨਾਣਾ ਬੂਥ ਨੰਬਰ 11
ਵਿੱਚ ਰਾਮੂਵਾਲੀਆ ਨੂੰ 454, ਜਦਕਿ ਸਿੱਧੂ ਨੂੰ 323 ਵੋਟਾਂ ਮਿਲੀਆਂ ਹਨ। ਇਸ
ਹਲਕੇ ਵਿੱਚ ਪੈਂਦੇ ਕਸਬਾ ਬਲੌਂਗੀ ਜਿਥੇ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਇਸ
ਪਿੰਡ ਦੇ 7 ਬੂਥਾਂ ਵਿੱਚ ਰਾਮੂਵਾਲੀਆ ਅੱਗੇ ਰਹੇ ਹਨ, ਜਦਕਿ ਸਿਰਫ਼ 1 ਬੂਥ
ਵਿੱਚ ਸਿੱਧੂ ਨੂੰ ਰਾਮੂਵਾਲੀਆ ਦੀਆਂ 172 ਵੋਟਾਂ ਦੇ ਮੁਕਾਬਲੇ 306 ਵੋਟਾਂ
ਮਿਲੀਆਂ ਹਨ। ਬੂਥ ਨੰਬਰ 23 ਚੱਪੜਚਿੜੀ ਖੁਰਦ ਵਿਖੇ ਰਾਮੂਵਾਲੀਆ ਨੂੰ 236,
ਜਦਕਿ ਸਿੱਧੂ ਨੂੰ 225 ਵੋਟਾਂ ਅਤੇ ਪਿੰਡ ਲਾਂਡਰਾਂ ਦੇ ਬੂਥ ਨੰਬਰ 25 ਵਿੱਚ
ਸਿੱਧੂ ਨੂੰ 388, ਜਦਕਿ ਰਾਮੂਵਾਲੀਆ ਨੂੰ 211 ਵੋਟਾਂ ਅਤੇ ਬੂਥ ਨੰਬਰ 26
ਵਿੱਚ ਸਿੱਧੂ ਨੂੰ 298 ਅਤੇ ਰਾਮੂਵਾਲੀਆ ਨੂੰ 236 ਵੋਟਾਂ ਹਾਸਿਲ ਹੋਈਆਂ ਹਨ।
ਪਿੰਡਾਂ ਦੇ ਹੋਰ ਬੂਥਾਂ ਜਿਥੇ ਰਾਮੂਵਾਲੀਆ ਨੂੰ ਜਿਆਦਾ ਵੋਟਾਂ ਹਾਸਿਲ ਹੋਈਆਂ
ਹਨ, ਉਨ੍ਹਾਂ ਵਿੱਚ ਬੂਥ ਨੰਬਰ 44 ਪਿੰਡ ਮਿੱਢੇ ਮਾਜਰਾ ਜਿਥੇ ਰਾਮੂਵਾਲੀਆ
ਨੂੰ 148 ਤੇ ਸਿੱਧੂ ਨੂੰ 129, ਬੂਥ ਨੰਬਰ 46 ਪਿੰਡ ਮੋਟੇ ਮਾਜਰਾ ਜਿਥੇ
ਰਾਮੂਵਾਲੀਆ ਨੂੰ 311 ਤੇ ਸਿੱਧੂ ਨੂੰ 208 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ
ਬੂਥ ਨੰਬਰ 53 ਪਿੰਡ ਦੁਰਾਲੀ ਵਿਖੇ ਰਾਮੂਵਾਲੀਆ ਨੂੰ 339, ਜਦਕਿ ਸਿੱਧੂ ਨੂੰ
323, ਬੂਥ ਨੰਬਰ 56 ਪਿੰਡ ਰਾਏਪੁਰ ਖੁਰਦ ਵਿਖੇ ਰਾਮੂਵਾਲੀਆ ਨੂੰ 238, ਜਦਕਿ
ਸਿੱਧੂ ਨੂੰ 190 ਵੋਟਾਂ, ਬੂਥ ਨੰਬਰ 61 ਪਿੰਡ ਬਾਕਰਪੁਰ ਰਾਮੂਵਾਲੀਆ ਨੂੰ
374, ਜਦਕਿ ਸਿੱਧੂ ਨੂੰ 342, ਬੂਥ ਨੰਬਰ 67 ਪਿੰਡ ਨਡਿਆਲੀ ਵਿਖੇ
ਰਾਮੂਵਾਲੀਆ ਨੂੰ 490 ਤੇ ਸਿੱਧੂ ਨੂੰ 447, ਬੂਥ ਨੰਬਰ 70 ਪਿੰਡ ਕੰਬਾਲੀ
ਵਿਖੇ ਰਾਮੂਵਾਲੀਆ ਨੂੰ 243 ਤੇ ਸਿੱਧੂ ਨੂੰ 232, ਬੂਥ ਨੰਬਰ 71 ਪਿੰਡ
ਧਰਮਗੜ੍ਹ ਰਾਮੂਵਾਲੀਆ ਨੂੰ 263 ਤੇ ਸਿੱਧੂ ਨੂੰ 176, ਬੂਥ ਨੰਬਰ 77 ਪਿੰਡ
ਕੰਬਾਲਾ ਰਾਮੂਵਾਲੀਆ 460 ਤੇ ਸਿੱਧੂ 361, ਬੂਥ ਨੰਬਰ 79 ਮੌਲੀ ਬੈਦਵਾਨ
ਰਾਮੂਵਾਲੀਆ ਨੂੰ 495 ਤੇ ਸਿੱਧੂ ਨੂੰ 459 ਵੋਟਾਂ ਮਿਲੀਆਂ ਹਨ। ਇਸ ਹਲਕੇ ਦੇ
ਕਸਬਾ ਬਣ ਚੁੱਕੇ ਪਿੰਡ ਸੋਹਾਣਾ ਵਿਖੇ ਜਿਥੇ ਰਾਮੂਵਾਲੀਆ 4 ਬੂਥਾਂ ਵਿੱਚ
ਅੱਗੇ ਰਹੇ ਹਨ, ਉੱਥੇ 4 ਬੂਥਾਂ ਵਿੱਚ ਸਿੱਧੂ ਅੱਗੇ ਰਹੇ ਹਨ। ਇਸ ਪਿੰਡ ਵਿੱਚ
ਸਿੱਧੂ ਨੂੰ 1853, ਜਦਕਿ ਰਾਮੂਵਾਲੀਆ 1754 ਵੋਟਾਂ ਪ੍ਰਾਪਤ ਹੋਈਆਂ ਹਨ। ਇਸ
ਹਲਕੇ ਪਿੰਡਾਂ ਅਤੇ ਸ਼ਹਿਰ ਦੇ ਕਈ ਆਗੂ ਜਿਹੜੇ ਪਿਛਲੇ ਸਮੇਂ ਦੌਰਾਨ ਸੱਤਾ ਦਾ
ਆਨੰਦ ਮਾਣਦੇ ਰਹੇ ਹਨ, ਜੇਕਰ ਉਨ੍ਹਾਂ ਦੇ ਵਾਰਡਾਂ ਜਾਂ ਪਿੰਡਾਂ ਸਮੇਤ
ਸਮਰਥਕਾਂ ਦੇ ਬੂਥਾਂ 'ਤੇ ਗਹਿਰਾਈ ਨਾਲ ਝਾਤ ਮਾਰੀ ਜਾਵੇ ਤਾਂ ਸ:
ਰਾਮੂਵਾਲੀਆ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਪਰ ਉਹ ਇੱਕ
ਵਾਰ ਫਿਰ ਸੱਤਾ ਦਾ ਆਨੰਦ ਮਾਨਣ ਲਈ ਪੂਰੀ ਤਰ੍ਹਾਂ ਡੰਡ ਬੈਠਕਾਂ ਲਗਾ ਰਹੇ
ਹਨ।
|