ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

 

ਕੈਲਗਰੀ: ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 3 ਮਾਰਚ 2012 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਵਿਚ ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਸ. ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਨੂੰ ਸਭਾ ਦੀ ਪ੍ਰਧਾਨਗੀ ਕਰਨ ਦਾ ਸੱਦਾ ਦਿੱਤਾ।

ਅੱਜ ਦੀ ਕਾਰਵਾਈ ਦੀ ਸ਼ੁਰੂਆਤ ਕਰਦਿਆਂ ਜੱਸ ਚਾਹਲ ਨੇ ਤਰਸੇਮ ਸਿੰਘ ਪਰਮਾਰ ਹੋਰਾਂ ਦੇ ਨਿਧਨ ਦੀ ਦੁਖਦਾਈ ਖ਼ਬਰ ਭਾਰੇ ਦਿਲ ਨਾਲ ਸਭਾ ਨਾਲ ਸਾਂਝੀ ਕੀਤੀ। ਸਭਾ ਵਲੋਂ ਇਕ ਮਿੰਟ ਦਾ ਮੌਨ ਰਖਕੇ ਇਸ ਪਿਆਰੇ ਸਾਥੀ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ।
ਅਜਾਇਬ ਸਿੰਘ ਸੇਖੋਂ ਹੋਰਾਂ ਦੀ ਕਵਿਤਾ ‘ਹੱਥ’ ਨਾਲ ਅੱਜ ਦਾ ਸਾਹਿੱਤਕ ਦੌਰ ਸ਼ੁਰੂ ਹੋਇਆ –

‘ਨਾ ਕੋਈ ਭੁਖਾਂ ਕੱਟੇ, ਨ ਗ਼ਰੀਬੀ ਹੰਢਾਏ
ਜੇ ਸਰਕਾਰੀ ਮੁਲਾਜ਼ਮ ਨ ਕਰਨ ਕਾਲੇ ਹੱਥ।
ਹਰਦਮ ਭਲਾ ਕਰੀਂ, ਬੁਰਾ ਨਾ ਕਰੀਂ
ਜੇ ਰੱਬ ਨੇ ਦਿੱਤੇ ਤੈਨੂੰ ਸੇਖੋਂ ਦੋ ਹੱਥ’

ਅਮਰੀਕ ਸਿੰਘ ਸਰੋਆ ਨੇ, ਸਭਾ ਦੇ ਨਵੇਂ ਮੈਂਬਰ ਹੋਣ ਦੇ ਨਾਤੇ, ਆਪਣੇ ਅਤੇ ਆਪਣੇ ਸ਼ਹਿਰ ਦਿੱਲੀ ਬਾਰੇ ਰੋਚਕ ਜਾਨਕਾਰੀ ਸਾਂਝੀ ਕੀਤੀ।
ਡਾ. ਮਨਮੋਹਨ ਸਿੰਘ ਬਾਠ ਨੇ ਪੂਰੇ ਤਰੱਨਮ ਵਿੱਚ ਮੁਹਮੱਦ ਰਫ਼ੀ ਦੇ ਗਾਏ ਇਹ ਦੋ ਮਸ਼ਹੂਰ ਹਿੰਦੀ ਗੀਤ ਗਾ ਕੇ ਸਮਾਂ ਬਨ੍ਹ ਦਿੱਤਾ –

1-‘ਮੇਰੇ ਮਹਬੂਬ ਤੁਝੇ ਮੇਰੀ ਮੁਹਬੱਤ ਕੀ ਕਸਮ’
2-‘ਇਤਨੀ ਹਸੀਨ ਇਤਨੀ ਜਵਾੰ ਰਾਤ ਕਯਾ ਕਰੇਂ’

ਜਤਿੰਦਰ ਸਿੰਘ ‘ਸਵੈਚ’ ਨੇ ਨਵੇਂ ਸਾਲ ਤੇ ਲਿਖੀ ਆਪਣੀ ਕਵਿਤਾ ਰਾਹੀਂ ਕੁਝ ਇਸ ਤਰਾਂ ਸਭਦੀ ਖੈਰ ਮੰਗੀ –

‘ਰੱਬ ਕਰੇ ਨਵੇਂ ਸਾਲ ਵਿੱਚ.....
ਰਾਂਝੇ ਦੀ ਸੁਣ ਲਏ ਹੀਰ, ਰੋਗੀ ਨੂੰ ਕਾਇਮ ਸਰੀਰ
ਭੈਣ ਨੂੰ ਵੀਰ ਮਿਲ ਜਏ, ਪੰਡਤਾਂ ਨੂੰ ਖੀਰ ਮਿਲ ਜਏ
ਦੁਖੀਆਂ ਨੂੰ ਤਾਰੇ ਪੀਰ, ਸੂਬੇ ਨੂੰ ਕਾਬਲ ਮੀਰ
ਨਦੀਆਂ ਨੂੰ ਨੀਰ ਮਿਲ ਜਏ, ਹਮਦਰਦ ਵਜ਼ੀਰ ਮਿਲ ਜਏ’

ਜਸਵੀਰ ਸਿੰਘ ਸਿਹੋਤਾ ਨੇ ਸਹੀ ਸਿਆਸੀ ਲੀਡਰਾਂ ਦੀ ਚੋਣ ਕਰਨ ਤੇ ਜ਼ੋਰ ਦਿੰਦਿਆਂ ਇਹ ਕਵਿਤਾ ਸੁਣਾਈ –

‘ਨਾ ਮੂੰਹ ਲਾਵੋ ਉਨ੍ਹਾਂ ਨੂੰ ਜੋ ਭੁੱਖਾ ਹੈ ਤਾਕਤ ਸਰਕਾਰੀ ਦਾ
ਵੋਟਾਂ ਪਾਵੋ ਉਨ੍ਹਾਂ ਨੂੰ, ਜੀਹਨੂੰ ਮੋਹ ਹੈ ਦੇਸ਼ ਉਸਾਰੀ ਦਾ।
ਬੇਨਤੀ ਸੁਣੋ ਜਸਵੀਰ ਦੀ, ਭਾਲ ਕਰੋ ਕਿਸੇ ਰਣਵੀਰ ਦੀ
ਜੋ ਕੱਟੇ ਦੁਖ ਸਰੀਰਾਂ ਦੇ, ਭਲਾ ਲੋੜੇ ਖਲਕਤ ਸਾਰੀ ਦਾ’
ਪ੍ਰਭਦੇਵ ਸਿੰਘ ਗਿੱਲ ਨੇ ਆਪਣੀ ਇਕ ਖ਼ੂਬਸੂਰਤ ਰਚਨਾ ਸਾਂਝੀ ਕੀਤੀ –
‘ਸਮੁੰਦਰ ਕੀ ਸਮੁੰਦਰ ਏ, ਖ਼ੁਦਾ ਦੀ ਅੱਖ ਦਾ ਹੰਝੂ
ਬੰਦਾ ਅੰਸ਼ ਕੁਦਰਤ ਦੀ, ਹੰਝੂ ਉਸ ਦਾ ਵੀ ਖਾਰਾ’

ਬੀਜਾ ਰਾਮ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਸ਼ਿਵ ਬਟਾਲਵੀ ਦੇ ਦੋ ਗੀਤ ਸੁਣਾਏ –

1-‘ਆਤਮ ਹਤਿਆ ਦੇ ਰਥ ਉੱਤੇ, ਜੀ ਕਰਦਾ ਚੜ੍ਹ ਜਾਵਾਂ ਮੈਂ
ਪਰ ਕਾਯਰਤਾ ਦੇ ਦੱਮਾਂ ਦਾ, ਕਿੱਥੋਂ ਦਿਆਂ ਕਿਰਾਯਾ ਮੈਂ’
2-‘ਡਾੱਚੀ ਵਾਲੀਏ, ਚੰਬੇ ਦਿਏ ਡਾਲੀਏ, ਪੀੜਾਂ ਦਾ ਪਰਾਗਾ ਭੁੱਨ ਦੇ’

ਜਾਵੇਦ ਨਿਜ਼ਾਮੀਂ ਨੇ ਉਰਦੂ ਦੀਆਂ ਦੋ ਖੂਬਸੂਰਤ ਗ਼ਜ਼ਲਾਂ ਸੁਣਾਈਆਂ –

1-‘ਜ਼ਿੰਦਗੀ ਮੇਂ ਮੌਤ ਕਾ ਮਜ਼ਾ ਦੇ ਰਹੇ ਹੈਂ ਲੋਗ
ਕਿਤਨੀ ਅਜੀਬ ਕੜਵੀ ਦਵਾ ਦੇ ਰਹੇ ਹੈਂ ਲੋਗ’
2-‘ਮੇਰੇ ਨਸੀਬ ਮੇਂ ਕਹਾਂ ਥਾ ਪਯਾਰ ਕਾ ਜ਼ਾਯਕਾ
ਗ਼ਮੋਂ ਕੀ ਧੁਪ ਪੀ-ਪੀਕਰ ਜਵਾੰ ਹੁਆ ਹੂੰ ਮੈਂ’

ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਕੁਝ ਖ਼ੂਬਸੂਰਤ ਰੁਬਾਇਆਂ ਅਤੇ ਦੋ ਗ਼ਜ਼ਲਾਂ ਸੁਣਾਕੇ ਖ਼ੁਸ਼ ਕਰ ਦਿੱਤਾ –

1-‘ਕੱਲ ਅੱਜ ਤੇ ਭਲਕ ‘ਚ ਮੁੱਕ ਜਾਏ ਸਮਯਾਂ ਦੀ ਉਡਾਰੀ
ਮੈਂ, ਤੂੰ ਤੇ ਉਹ ਮਿਲਕੇ ਹੀ ਬਨੀ ਮਨੁੱਖਤਾ ਸਾਰੀ’
2-‘ਮੇਹਰ ਕੀਤੀ ਮੇਹਰਬਾਨਾਂ ਕਿਸ ਤਰਾਂ
ਪਿਆਰ ਦਾ ਬਣਿਆ ਫ਼ਸਾਨਾ ਕਿਸ ਤਰਾਂ।
ਜ਼ਿੰਦਗੀ ਦਾ ਸਾਜ਼ ਬੇ-ਆਵਾਜ਼ ਹੈ
ਛੇੜੀਏ ਕੋਈ ਤਰਾਨਾ ਕਿਸ ਤਰਾਂ’

ਜੱਸ ਚਾਹਲ, ਇਸ ਰਿਪੋਰਟ ਦੇ ਲਿਖਾਰੀ, ਨੇ ਆਪਣੀ ਉਰਦੂ ਨਜ਼ਮ ‘ਜ਼ਿੰਦਗੀ’ ਸਾੰਝੀ ਕੀਤੀ –

‘ਐ ਜ਼ਿੰਦਗੀ ਜਾਨੂੰ ਨਹੀਂ, ਤੁਮ ਹੋ ਚੀਜ਼ ਕਯਾ?
ਜਾਨੂੰ ਮਗਰ ਹੋ ਜਾਏਂਗੇ, ਇਕ ਦਿਨ ਹਮ ਜੁਦਾ।
ਸ਼ੁਕ੍ਰਿਯਾ, ਚਲਤੀ ਰਹੀ ਹੋ, ਤੁਮ ਸਾਥ ਜੋ ਮੇਰੇ
ਥਾ ਵਕਤ ਵੋ ਖ਼ੁਸ਼ੀ ਕਾ ਯਾ ਗ਼ਮ ਸੇ ਭਰਾ ਹੁਆ’

ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ।

ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭਦਾ ਧੱਨਵਾਦ ਕਰਦੇ ਹੋਏ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿੱਚਰਵਾਰ 7 ਅਪ੍ਰੈਲ 2012 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਜਾਂ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 403-681-8281 ਤੇ ਸੰਪਰਕ ਕਰ ਸਕਦੇ ਹੋ।


       

2011 ਦੇ ਲੇਖ

  ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ
ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਅੱਜ ਪੋਟਲੀ, ਬਣ ਰਿਹਾ ਏ ਮੁਖ ਮੰਤਰੀ
ਰਣਜੀਤ ਸਿੰਘ ਪ੍ਰੀਤ
‘ਦਲਿਤਾਂ ਦਾ ਉੱਥਾਨ : ਸਵਾਮੀ ਵਿਵੇਕਾ ਨੰਦ ਦੇ ਨਜ਼ਰੀਏ ਤੋਂ’ ਵਿਸ਼ੇ ਤੇ ਸੈਮੀਨਾਰ-ਕਮ-ਵਰਕਸ਼ਾਪ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪੰਜਾਬ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ
ਹਰਬੀਰ ਸਿੰਘ ਭੰਵਰ
ਓਲੰਪਿਕ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਲੇਖਕ ਮੰਚ ਵਲੋਂ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ
ਜਰਨੈਲ ਸਿੰਘ ਆਰਟਿਸਟ, ਕਨੇਡਾ
ਨਕੋਦਰੀਏ ਨੇ ਰਲ-ਮਿਲਕੇ ਮਨਾਈ ਲੋਹੜੀ ਨਾਈਟ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਚੱਬੇਵਾਲੀਆਂ ਨੇ ਕੀਤਾ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ‘ਚ ਨਿੱਘਾ ਸੁਆਗਤ ਅਤੇ ਸਨਮਾਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਪੰਜਾਬੀ ਯੂਨੀਵਰਸਿਟੀ ਵਿਖੇ 28ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ, ਜੈਤੋ
ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਜੈਤੋ
ਨੈਤਿਕਤਾ ਦੇ ਆਧਾਰ 'ਤੇ ਫੇਸਬੁੱਕ ਵਰਤੋਂਕਾਰਾਂ ਲਈ ਅਸੂਲ, ਨਿਯਮ ਤੇ ਸੁਝਾਅ
ਕੀ ਫੇਸਬੁੱਕ ਸਿਰਫ਼ ਕੁੜੀਆਂ ਲਈ ਬਣੀ ਹੈ?

ਹਰਦੀਪ ਮਾਨ ਜਮਸ਼ੇਰ, ਅਸਟਰੀਆ
ਭਾਰਤੀ ਸਿਆਸੀ ਪਾਰਟੀਆਂ ਵਿੱਚ ਤਾਨਾਸ਼ਾਹੀ – ਇਹ ਕਿਹੋ ਜਿਹਾ ਲੋਕਤੰਤਰ ? ਸੁਰਿੰਦਰ ਭਾਰਤੀ, ਮੋਹਾਲੀ (ਪੰਜਾਬ) ਇਹ ਤਿਕੋਨੀ ਕ੍ਰਿਕਟ ਲੜੀ 5 ਫਰਵਰੀ ਤੋਂ ਸ਼ੁਰੂ ਹੋਣੀ ਹੈ
ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼
ਰਣਜੀਤ ਸਿੰਘ ਪ੍ਰੀਤ
ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ
ਡਾ. ਪਰਮਿੰਦਰ ਸਿੰਘ ਤੱਗੜ
ਬਹੁਤ ਉਤਰਾਅ – ਚੜਾਅ ਵਾਲਾ ਰਿਹਾ ਹੈ ਪੰਜਾਬ ਦਾ ਚੋਣ ਇਤਿਹਾਸ
ਰਣਜੀਤ ਸਿੰਘ ਪ੍ਰੀਤ
ਕੌੜਾ ਸੱਚ –ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?
ਕੁਲਵਿੰਦਰ ਸਿੰਘ ਵਾਲੀਆ, ਪੀਪਲਜ਼ ਪਾਰਟੀ ਆਫ ਪੰਜਾਬ
ਯਾਦਗਾਰੀ ਰਿਹਾ ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ
ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ ਮਾਨ
ਖੁਸ਼ਪ੍ਰੀਤ ਸਿੰਘ ਸੁਨਮ, ਅਸਟ੍ਰੇਲੀਆ
ਪਿੰਡ ਧੌਲਾ ਵਿਚ ਸਦੀਕ ਦੀ ਹੋਈ ਬੱਲੇ-ਬੱਲੇ
ਨਰੇਸ਼ ਗਰਗ
ਕਲਾਕਾਰ ਲੇਖਕ ਮੰਚ (ਕਲਮ) ਵਲੋਂ ਸਫ਼ਰਨਾਮਾਕਾਰ ਸ: ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਦੀ ਕੀਤੀ ਗਈ ਘੁੰਡ ਚੁਕਾਈ...
ਕੁਲਜੀਤ ਸਿੰਘ ਜੰਜੂਆ, ਕਨੇਡਾ
ਹਲਕਾ ਭਦੌੜ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਰੈਲੀ ਦੌਰਾਨ ਵਿਸ਼ੇਸ ਤੌਰ ਤੇ ਪੁੱਜੇ ਮੁੱਖ ਮੰਤਰੀ ਪ੍ਰਕਾ ਸਿੰਘ ਬਾਦਲ
ਹਰੀਸ਼ ਗੋਇਲ ਮੇਸੀ
,
ਤਪਾ ਮੰਡੀ
ਇੰਗਲੈਂਡ, ਵੈਸਟ ਇੰਡੀਜ਼ ਦੀਆਂ ਜਿੱਤਾਂ ਦਾ ਰੰਗ ਪਿਆ ਫਿੱਕਾ - ਭਾਰਤੀ ਸ਼ੇਰ ਹੋਏ ਚਾਰੋਂ ਖ਼ਾਨੇ ਚਿੱਤ
ਰਣਜੀਤ ਸਿੰਘ ਪ੍ਰੀਤ
7 ਜਨਵਰੀ ਬਰਸੀ’ਤੇ
ਕਰਾਰੀ ਹਿੱਟ ਦਾ ਕਰਾਰਾ ਹਿੱਟਰ ਸੀ ਸੁਰਜੀਤ ਸਿੰਘ
ਰਣਜੀਤ ਸਿੰਘ ਪ੍ਰੀਤ
ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਸੰਪਨ, ਦਸਤਾਰ ਮੁਕਾਬਲੇ ਕਰਵਾਏ ਗਏ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਤਰਾਨਬੀ ਕੋਲਾਵਰੀ ਗੀਤ ਦਾ ਰਾਜਨੀਤਕਾਂ ਨੂੰ ਵੀ ਚੜ੍ਹਿਆ ਬੁਖ਼ਾਰ
ਕੁਲਜੀਤ ਸਿੰਘ ਜੰਜੂਆ, ਟਰਾਂਟੋ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)