ਟੋਰਾਂਟੋ - ਅੱਜ ਕਲ੍ਹ ਸ਼ੋਸ਼ਲ ਮੀਡੀਆ ਸਮੂਹਾˆ ਜਾˆ
ਯੂ ਟਿਊਬ ਉੱਤੇ ਕੋਲਾਵਰੀ ਦੀਆˆ ਵੀਡੀਉ ਆਮ ਹੀ ਦੇਖੀਆˆ ਜਾ ਸਕਦੀਆˆ ਹਨ। ਅੱਜ
ਦਾ ਯੁਵਕ ਇਸ ਵਿਚ ਵਰਤੀ ਗਈ ਭਾਸ਼ਾ ਅਤੇ ਸੰਗੀਤਕ ਧੁਨਾˆ ਦਾ ਐਨਾ ਦੀਵਾਨਾ ਹੋ
ਗਿਆ ਹੈ ਕਿ ਹਰ ਰੋਜ਼ ਨਵੀਆˆ-ਨਵੀਆˆ ਵੀਡੀਉ ਵੱਖ ਵੱਖ ਭਾਸ਼ਾਵਾˆ ‘ਚ ਤਿਆਰ
ਕਰਕੇ ਯੂ ਟਿਊਬ ‘ਤੇ ਪਾਈਆˆ ਜਾ ਰਹੀਆˆ ਹਨ। ਹੋਰ ਤਾˆ ਹੋਰ ਪੰਜਾਬ ‘ਚ ਨਵੀ
ਬਣੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਭਗਵੰਤ ਮਾਨ ਨੇ ਵੀ ਇਸ ਕੋਲਾਵਰੀ
ਦੀ ਤਰਜ਼ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਚੋਣ ਮੁੱਦਿਆˆ ਨੂੰ ਨਸ਼ਰ ਕਰਦੀ ਅਤੇ
ਪੰਜਾਬ ਦੇ ਲੋਕਾˆ ਨੂੰ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਵੋਟਾˆ ਪਾ ਕੇ ਜਿਤਾਉਣ
ਦੀ ਬੇਨਤੀ ਕਰਦੀ ਇਕ ਵੀਡੀਉ ਯੂ ਟਿਊਬ ਉੱਤੇ ਪਾਈ ਹੈ ਜੋ ਕਿ ਅੱਜ ਕਲ੍ਹ ਫੇਸ
ਬੁਕ ਤੇ ਵੱਖ-ਵੱਖ ਸਮੂਹਾˆ ਦੀਆˆ ਕੰਧਾˆ ਤੇ ਦੇਖੀ ਜਾ ਸਕਦੀ ਹੈ।
ਆਮ ਵਿਅਕਤੀ ਦੇ ਦਿਮਾਗ ‘ਚ ਇਹ ਸਵਾਲ ਉਠਦਾ ਹੈ ਕਿ
ਇਹ ਕੋਲਾਵਰੀ ਕੀ ਸ਼ੈਅ ਹੈ ਜਿਸ ਨੇ ਅੱਜ ਕਲ੍ਹ ਲੋਕਾˆ ਨੂੰ ਦੀਵਾਨੇ ਕੀਤਾ
ਹੋਇਆ ਹੈ? ਕੋਲਾਵਰੀ ਅਸਲ ‘ਚ ਉਹ ਕਠਬੋਲੀ ਜਾˆ ਗੰਵਾਰ ਭਾਸ਼ਾ ਹੈ ਜੋ ਤਾਮਿਲ
ਯੁਵਕ ਸਮੂਹਾˆ ‘ਚ ਕਿਸੇ ਗੁਸੈਲੇ ਜਾˆ ਕ੍ਰੋਧੀ ਕਿਸਮ ਦੇ ਤਾਮਿਲ ਯੁਵਕ ਦੇ
ਜਾਨਲੇਵਾ ਜਨੂੰਨ ਨੂੰ ਦਰਸਾਉਣ ਲਈ ਵਰਤੀ ਜਾˆਦੀ ਹੈ। ਕੋਲਾਵਰੀ ਸ਼ਬਦ ਅਸਲ
ਵਿੱਚ ਦੋ ਸ਼ਬਦਾˆ ਕੋਲਾਇ (ਕਤਲ) ਅਤੇ
ਵੈਰੀ (ਉˆਮਾਦ) ਦੇ ਸੁਮੇਲ ਤੋˆ ਬਣਿਆ ਹੈ। ਤਾਮਿਲ
ਯੁਵਕ ਕਿਸੇ ਸ਼ਬਦ ਦੇ ਅਸਲੀ ਮਤਲੱਬ ਨੂੰ ਵਰਤੋˆ ‘ਚ ਲਏ ਬਿਨਾˆ ਆਪਸ ਵਿਚ
ਗੱਲਬਾਤ ਲਈ ਇਸ ਤਰ੍ਹਾˆ ਦੀ ਭਾਸ਼ਾ ਆਮ ਹੀ ਵਰਤਦੇ ਹਨ। ਤਾਮਿਲ ਫਿਲਮ ਸਟਾਰ
ਧਨੁਸ਼ ਦੁਆਰਾ ਗਾਏ “ਕੋਲਾਵਰੀ ਦੀ” ਨਾਮਿਕ ਚੁਲਬੁਲੇ ਅਤੇ ਖ਼ੁਸ਼ਦਿਲ ਮਿਜਾਜ ਗੀਤ
ਦੀ ਪ੍ਰਸਿਧਤਾ ਲਈ ਤਾਮਿਲ ਫਿਲਮ ਨਿਰਮਾਤਾਵਾˆ ਦਾ ਧੰਨਵਾਦ ਕਰਨਾ ਬਣਦਾ ਹੈ
ਜਿਨ੍ਹਾˆ ਨੇ ਇਹ ਗੀਤ ਆਪਣੀ ਆਉਣ ਵਾਲੀ ਫਿਲਮ 3 ‘ਚ ਫਿਲਮਾਇਆ ਹੈ ਜਿਸ ਵਿਚ
ਇੱਕ ਵਿਅਕਤੀ, ਜੋ ਇੱਕ ਕੁੜੀ ਜਿਸ ਨੂੰ ਉਹ ਦਿਲੋˆ ਪਸੰਦ ਕਰਦਾ ਹੈ ਤੋˆ ਨਾˆਹ
ਹੋ ਜਾਣ ਤੇ ਪੈਦਾ ਹੋਈ ਜਾਨਲੇਵਾ ਜਨੂੰਨ ਤੇ ਪੀੜਾˆ, ਦੀ ਸਥਿਤੀ ਨੂੰ
ਦਰਸਾਉਦਾ ਹੈ। ਸ਼ੋਸ਼ਲ ਮੀਡੀਆ ਸਮੂਹਾˆ ਜਾˆ ਯੂ ਟਿਊਬ ਉੱਤੇ ਕੋਲਾਵਰੀ ਦੀਆˆ
ਵੀਡੀਉ ਦੇ ਪਸਾਰ ਤੋˆ ਬਾਅਦ ਇਹ ਕੋਲਾਵਰੀ ਸ਼ਬਦ ਦੇਸ਼ ਦੇ ਹੋਰ ਹਿੱਸਿਆˆ ਦੇ
ਲੋਕਾˆ ਵਿੱਚ ਵੀ ਹਰਮਨ ਪਿਆਰਾ ਹੋ ਰਿਹਾ ਹੈ। ਸਿੱਟਾ ਇਹ ਹੈ ਕਿ ਇਹ ਗੀਤ
ਭਾਰਤ ਦੇ ਸਮੂਹ ਪ੍ਰਾˆਤਾˆ ਦੇ ਸਕੂਲਾˆ ਅਤੇ ਕਾਲਿਜਾˆ ਦੇ ਹੋਸਟਲਾˆ ਵਿਚ
ਅਕਸਰ ਵੱਜਦਾ ਸੁਣਿਆ ਜਾ ਸਕਦਾ ਹੈ।
|