ਯੂਨੀਵਰਸਿਟੀ ਕਾਲਜ ਜੈਤੋ ਵੱਲੋਂ ਆਪਣੀਆਂ ਸਹਿ-ਅਕਾਦਮਿਕ ਗਤੀਵਿਧੀਆਂ ਵਿਚ
ਨਵਾਂ ਅਧਿਆਇ ਜੋੜਦਿਆਂ ਪਲੇਠਾ ਸਲਾਨਾ ਖੇਡ ਸਮਾਰੋਹ ਕਰਾਇਆ ਗਿਆ। ਜਿਸ ਵਿਚ
ਮੁੱਖ ਮਹਿਮਾਨ ਵਜੋਂ ਕੌਮਾਂਤਰੀ ਐਥਲੀਟ ਨਾਹਰ ਸਿੰਘ ਗਿੱਲ ਸ਼ਾਮਲ ਹੋਏ। ਜਦ ਕਿ
ਵਿਸ਼ੇਸ਼ ਮਹਿਮਾਨਾਂ ਵਿਚ ਗੰਗਸਰ ਸਪੋਰਟਸ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ
ਜੈਤੋ, ਨਾਮੀ ਕੋਚ ਦਵਿੰਦਰ ਕੁਮਾਰ ਬਾਬੂ ਅਤੇ ਕ੍ਰਿਕਟ ਹਿਤੈਸ਼ੀ ਕੁਲਦੀਪ ਕੋਛੜ
ਮੌਜੂਦ ਸਨ। ਮੁੱਖ ਮਹਿਮਾਨ ਨਾਲ਼ ਜਾਣ-ਪਛਾਣ ਕਰਾਉਂਦਿਆਂ ਪ੍ਰਿੰਸੀਪਲ ਡਾ.
ਸੁਮਨ ਲਤਾ ਨੇ ਦੱਸਿਆ ਕਿ ਸ੍ਰੀ ਗਿੱਲ ਨੇ 2002 ਤੋਂ ਹੁਣ ਤੱਕ ਨੈਸ਼ਨਲ
ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਹੈਮਰ ਥਰੋਅ ਈਵੈਂਟ
ਰਾਹੀਂ ਲਗਾਤਾਰ ਦਸ ਵਾਰ ਸੋਨ ਤਗ਼ਮਾ ਹਾਸਲ ਕੀਤਾ ਹੈ ਅਤੇ 2002 ਦੀਆਂ ਚੀਨ ਦੇ
ਸ਼ਹਿਰ ਦਲਾਈਨ ਸਿਟੀ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਹੈਮਰ ਥਰੋਅ ਵਿਚ ਸੋਨ
ਤਗ਼ਮਾ ਹਾਸਲ ਕਰਕੇ ਕੌਮਾਂਤਰੀ ਸੋਨ ਤਗ਼ਮਾ ਜੇਤੂ ਐਥਲੀਟ ਦੀ ਪਦਵੀ ਹਾਸਲ ਕੀਤੀ
ਹੈ। ਹੁਣ ਸਤੰਬਰ ਮਹੀਨੇ ਤਾਈਪੇ (ਚੀਨ) ਵਿਖੇ ਹੋ ਰਹੀ 17ਵੀਂ ਅੰਤਰ ਰਾਸ਼ਟਰੀ
ਚੈਂਪੀਅਨਸ਼ਿਪ ਲਈ ਵੀ ਉਨਾਂ ਦੀ ਚੋਣ ਹੋ ਚੁੱਕੀ ਹੈ।
ਸ੍ਰੀ ਗਿੱਲ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਖਿਡਾਰੀਆਂ ਨੂੰ
ਈਮਾਨਦਾਰੀ ਨਾਲ਼ ਮਿਹਨਤ ਕਰਕੇ ਖੇਡਾਂ ’ਚ ਅੱਗੇ ਆਉਣ ਦਾ ਸੁਨੇਹਾ ਦਿੱਤਾ।
ਸਰੀਰਕ ਸਿਖਿਆ ਤੇ ਖੇਡ ਵਿਭਾਗ ਦੇ ਇੰਚਾਰਜ ਰਸ਼ਪਾਲ ਸਿੰਘ ਦੇ ਨਾਲ਼ ਕਾਲਜ ਦੇ
ਪ੍ਰੋਫ਼ੈਸਰਾਂ ਡਾ. ਸੁਭਾਸ਼ ਕੁਮਾਰ, ਡਾ. ਕਰਮਜੀਤ ਸਿੰਘ, ਡਾ. ਊਸ਼ਾ ਜੈਨ,
ਸ਼ਿਲਪਾ ਕਾਂਸਲ, ਮਨਪ੍ਰੀਤ ਕੌਰ, ਡਾ. ਰੀਤੂ ਸੋਨੀ, ਵੀਨੂੰ ਚੁੱਘ, ਸ਼ਿਖਾ
ਬਾਂਸਲ ਅਤੇ ਸੁਮਨਦੀਪ ਕੌਰ ਨੇ ਵੱਖ-ਵੱਖ ਈਵੈਂਟ ਇੰਚਾਰਜਾਂ ਵਜੋਂ ਜ਼ਿੰਮੇਵਾਰੀ
ਨਿਭਾਈ। ਖੇਡ ਸਮਾਰੋਹ ਵਿਚ ਕਰਵਾਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
- ਲੜਕਿਆਂ ਦੀ 100 ਮੀਟਰ ਦੌੜ ਵਿਚ ਨਰਿੰਦਰਪਾਲ ਸਿੰਘ ਦੁੱਲਾ ਨੇ
ਪਹਿਲਾ, ਪ੍ਰਭਦੀਪ ਸਿੰਘ ਨੇ ਦੂਜਾ ਅਤੇ ਚਮਨਦੀਪ ਸਿੰਘ ਤੇ ਸੁਖਵੀਰ ਸਿੰਘ
ਨੇ ਤੀਜਾ ਸਥਾਨ ਹਾਸਲ ਕੀਤਾ।
- ਲੜਕੀਆਂ ਦੀ 100 ਮੀਟਰ ਦੌੜ ਵਿਚ ਰਜਨਪ੍ਰੀਤ ਕੌਰ ਨੇ ਪਹਿਲਾ,
ਹਰਪ੍ਰੀਤ ਕੌਰ ਨੇ ਦੂਜਾ ਅਤੇ ਨਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
- ਲੜਕੀਆਂ ਦੇ ਗੋਲ਼ਾ ਸੁੱਟਣ ਮੁਕਾਬਲੇ ਵਿਚ ਨਵਰੂਪ ਕੌਰ ਨੇ ਪਹਿਲਾ,
ਗਗਨਦੀਪ ਕੌਰ ਨੇ ਦੂਜਾ ਅਤੇ ਨਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
- ਲੜਕਿਆਂ ਦੇ ਗੋਲ਼ਾ ਸੁੱਟਣ ਮੁਕਾਬਲੇ ਵਿਚ ਨਰਿੰਦਰਪਾਲ ਸਿੰਘ ਨੇ
ਪਹਿਲਾ, ਪਰਵਿੰਦਰ ਸਿੰਘ ਨੇ ਦੂਜਾ ਅਤੇ ਲਵਦੀਪ ਸਿੰਘ ਨੇ ਤੀਜਾ ਸਥਾਨ ਹਾਸਲ
ਕੀਤਾ।
- ਲੜਕੀਆਂ ਦੇ ਡਿਸਕਸ ਸੁੱਟਣ ਮੁਕਾਬਲੇ ਵਿਚ ਨਵਰੂਪ ਕੌਰ ਨੇ ਪਹਿਲਾ,
ਨਵਨੀਤ ਕੌਰ ਨੇ ਦੂਜਾ ਅਤੇ ਗਗਨਦੀਪ ਕੌਰ ਤੀਜਾ ਸਥਾਨ ਹਾਸਲ ਕੀਤਾ।
- ਤਿੰਨ ਲੱਤੀ ਦੌੜ ਵਿਚ ਲੜਕਿਆਂ ’ਚੋਂ ਰਿਸ਼ਬ ਕੁਮਾਰ ਤੇ ਪੰਕਜ ਕੁਮਾਰ
ਦੀ ਜੋੜੀ ਨੇ ਪਹਿਲਾ, ਸੁਖਵੀਰ ਸਿੰਘ-ਜਸਪ੍ਰੀਤ ਸਿੰਘ ਨੇ ਦੂਜਾ, ਅਸ਼ੀਸ਼
ਕੁਮਾਰ-ਕਮਲਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ,
ਅਤੇ
- ਲੜਕੀਆਂ ’ਚੋਂ ਸਰਬਜੀਤ ਕੌਰ-ਸੰਦੀਪ ਕੌਰ ਨੇ ਪਹਿਲਾ, ਹਰਪ੍ਰੀਤ
ਕੌਰ-ਗਗਨਦੀਪ ਕੌਰ ਨੇ ਦੂਜਾ, ਨਵਨੀਤ ਕੌਰ-ਸਿਮਰਜੀਤ ਕੌਰ ਨੇ ਤੀਜਾ ਸਥਾਨ
ਹਾਸਲ ਕੀਤਾ।
- ਲੜਕੀਆਂ ਦੀ 400 ਮੀਟਰ ਦੌੜ ਵਿਚ ਰਜਨਪ੍ਰੀਤ ਕੌਰ ਨੇ ਪਹਿਲਾ ਅਤੇ
ਲੜਕਿਆਂ ਦੀ 800 ਮੀਟਰ ਦੌੜ ਵਿਚ ਸੁਖਵੀਰ ਸਿੰਘ ਨੇ ਪਹਿਲਾ, ਜਸਪ੍ਰੀਤ
ਸਿੰਘ ਜੱਸੀ ਨੇ ਦੂਜਾ ਅਤੇ ਬੱਗੇ ਨੇ ਤੀਜਾ ਸਥਾਨ ਹਾਸਲ ਕੀਤਾ।
- ਲੜਕਿਆਂ ਦੇ ਲੰਬੀ ਛਾਲ ਮੁਕਾਬਲੇ ਵਿਚ ਵਿੱਕੀ ਕੁਮਾਰ ਨੇ ਪਹਿਲਾ,
ਨਰਿੰਦਰਪਾਲ ਸਿੰਘ ਨੇ ਦੂਜਾ ਅਤੇ ਚਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ
ਕੀਤਾ।
ਉਪਰੋਕਤ ਤੋਂ ਇਲਾਵਾ ਲੜਕੀਆਂ ਦੇ ਲੰਬੀ ਛਾਲ ਮੁਕਾਬਲੇ ਅਤੇ ਮਨੋਰੰਜਕ
ਦੌੜਾਂ ਵਿਚ ਲੜਕਿਆਂ ਅਤੇ ਲੜਕੀਆਂ ਦੀਆਂ ਬੋਰੀ ਦੌੜਾਂ ਵੀ ਕਰਵਾਈਆਂ ਗਈਆਂ।
ਨੌਜਵਾਨ ਵਿਦਿਆਰਥੀਆਂ ਦੀ ਸਰੀਰਕ ਤਾਕਤ ਦੀ ਪਰਖ਼ ਵਜੋਂ ਰੱਸਾ-ਕਸ਼ੀ ਦੇ
ਮੁਕਾਬਲੇ ਵਿਚ ਨਰਿੰਦਰਪਾਲ ਸਿੰਘ ਦੁੱਲੇ ਦੀ ਟੀਮ ਅਤੇ ਜਸਪ੍ਰੀਤ ਸਿੰਘ ਜੱਸੀ
ਦੀ ਟੀਮ ਦਰਮਿਆਨ ਗਹਿਗੱਚ ਮੁਕਾਬਲਾ ਹੋਇਆ ਅਤੇ ਜੱਸੀ ਦੀ ਟੀਮ ਨੇ ਦੁੱਲੇ ਦੀ
ਟੀਮ ਨੂੰ ਹਰਾ ਕੇ ਇਹ ਮੁਕਾਬਲਾ ਜਿੱਤਿਆ।
ਸਮੁੱਚੀ ਕਾਰਗ਼ੁਜ਼ਾਰੀ ਦੇ ਅਧਾਰ ’ਤੇ ਲੜਕਿਆਂ ’ਚੋਂ ਨਰਿੰਦਰਪਾਲ ਸਿੰਘ
ਦੁੱਲਾ ਅਤੇ ਲੜਕੀਆਂ ’ਚੋਂ ਰਜਨਪ੍ਰੀਤ ਕੌਰ ਸਰਵੋਤਮ ਐਥਲੀਟ ਐਲਾਨੇ ਗਏ ਜਿਨਾਂ
ਨੂੰ ਮੁੱਖ ਮਹਿਮਾਨ ਨੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਸੰਗੀਤਕ ਰੰਗ
ਬਿਖ਼ੇਰਦਿਆਂ ਕਾਲਜ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਦੇਸ਼ ਪ੍ਰੇਮ ਦੇ ਗੀਤ ਪੇਸ਼
ਕੀਤੇ। ਰਾਜਵੀਰ ਸਿੰਘ ਬਾਦਲ, ਬਲਵਿੰਦਰ ਸਿੰਘ ਕੰਦੂ ਖੇੜਾ ਅਤੇ ਕ੍ਰਿਸ਼ਨ
ਕੁਮਾਰ ਤੋਂ ਇਲਾਵਾ ਯਾਦਵਿੰਦਰ ਸਿੰਘ ਬੰਟੂ ਨੇ ਭਰਪੂਰ ਸਹਿਯੋਗ ਦਿੱਤਾ।
ਖੇਡ ਸਮਾਰੋਹ ਨੂੰ ਕੁਮੈਂਟਰੀ ਰਾਹੀਂ ਸਾਕਾਰ ਕਰਨ ਦੇ ਫ਼ਰਜ਼ ਇਸ ਰਿਪੋਰਟ ਦੇ
ਲੇਖਕ ਵੱਲੋਂ ਨਿਭਾਏ ਗਏ।
ਸੰਪਰਕ 95-017-666-44
|