ਸੰਨ 2012 ਦੀਆਂ ਪੰਜਾਬ ਸਰਕਾਰ ਦੀਆਂ ਚੋਣਾਂ ਵਿੱਚ ਅਚਾਣਕ ਜਿੱਤੇ
ਅਕਾਲੀਆਂ ਨੂੰ ਬਹੁਤ-ਬਹੁਤ ਵਧਾਈਆਂ।
ਅਕਾਲੀ ਦਲ ਆਪਣੇ ਬਲ ਬੂਤੇ ਵਿਰੋਧੀਆਂ ਦੀ ਫੁੱਟ ਅਤੇ ਪਾਟੋਧਾੜ ਕਰਕੇ ਚੋਣ
ਜਿੱਤ ਗਿਆ ਹੈ, ਜਿਸ ਦੀ ਉਸ ਨੂੰ ਵੀ ਪੂਰੀ ਆਸ ਨਹੀਂ ਸੀ। ਵਧਾਈ ਦਾ ਪਾਤਰ ਹੈ
ਜੇ ਇਸ ਪ੍ਰਾਪਤੀ ਨੂੰ ਵੈਰ ਵਿਰੋਧ ਅਤੇ ਧਵੇਬੰਦੀਆਂ ਤੋਂ ਉੱਪਰ ਉੱਠ ਕੇ
ਸਾਰਥਕ ਕੰਮਾਂ ਵੱਲ ਧਿਆਨ ਦੇਵੇ। ਇਸ ਜਿੱਤ ਦੇ ਵੀ ਕਈ ਕਾਰਨ ਹਨ ਜਿਵੇਂ
ਵਿਰੋਧੀ ਪਰਾਟੀਆਂ ਦਾ ਆਮ ਵੋਟਰ ਤੱਕ ਰਾਬਤਾ ਨਾਂ ਹੋਣਾ, ਕਾਂਗਰਸ ਸਰਕਾਰ
ਵੱਲੋਂ 1984 ਦੇ ਸਿੱਖ ਕਤੇਆਂਮ ਦੇ ਦੋਸ਼ੀਆਂ ਨੂੰ 28 ਸਾਲਾਂ ਬਾਅਦ ਵੀ
ਢੁੱਕਵੀਆਂ ਸਜਾਵਾਂ ਨਾਂ ਦੇਣੀਆਂ ਪਰ ਪ੍ਰੋ. ਭੁੱਲਰ ਵਰਗੇ ਪੜ੍ਹੇ ਲਿਖੇ
ਨਿਰਦੋਸ਼ ਨੌਜਵਾਨਾਂ ਨੂੰ ਫਾਸੀ ਦੀ ਸਜਾ ਸੁਣਾ ਦੇਣੀ, ਸਿੱਖਾਂ ਦੇ ਕਾਤਲਾਂ
ਨੂੰ ਵਜੀਰੀਆਂ ਦੇਣੀਆਂ, ਗਰੀਬਾਂ ਦੀ ਸਾਰ ਨਾਂ ਲੈਣਾਂ, ਗਰੀਬ ਜਿਮੀਦਾਰਾਂ ਦੇ
ਕਰਜੇ ਮੁਆਫ ਨਾਂ ਕਰਨੇ, ਮਹਿਗਾਈ ਤੇ ਕਾਬੂ ਨਾਂ ਪਾਉਣਾਂ, ਖਾਸ ਕਰਕੇ ਪੀਣ
ਵਾਲਾ ਪਾਣੀ ਵੀ ਸਾਫ ਸੁਥਰਾ ਮੁਹੱਈਆ ਨਾਂ ਕਰਨਾਂ, ਸਰਕਾਰ ਵੱਲੋਂ ਡੇਰਵਾਦ
ਨੂੰ ਬੜਾਵਾ ਦੇ ਕੇ ਪਰਜਾ ਨੂੰ ਵਹਿਮਾਂ ਭਰਮਾਂ ਵੱਲ ਧਕੇਲਣਾ, ਪੜ੍ਹੇ ਲਿਖੇ
ਨੌਜਾਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਨਸ਼ੇ ਖਾਣ ਪੀਣ ਲਈ ਮਜਬੂਰ ਕਰਨਾਂ,
ਪੜ੍ਹਾਈ ਲਿਖਾਈ ਅਤੇ ਸਮਾਜਿਕ ਸਿਖਿਆ ਸਸਤੀ ਨਾਂ ਕਰਨਾਂ, ਪੰਜਾਬੀ ਬੋਲਦੇ
ਇਲਾਕੇ ਪੰਜਾਬ ਵਿੱਚ ਸ਼ਾਮਲ ਨਾਂ ਕਰਨੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ
ਪੰਜਾਬ ਨੂੰ ਨਾਂ ਦੇਣਾਂ, ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਰਨਾਂ, ਕਾਗਰਸ
ਜੋ ਹਮੇਸ਼ਾਂ ਧਰਮ ਨਿਰਪੱਖ ਹੋਣ ਦਾ ਦਾਹਵਾ ਕਰਦੀ ਹੈ, ਦਾ ਵੀ ਡੇਰਿਆਂ ਵਿੱਚ
ਜਾ ਕੇ ਧਰਮ ਦੇ ਨਾਂ ਤੇ ਵੋਟਾਂ ਮੰਗਣਾ, ਕਾਂਗਰਸੀ ਭੱਠਲ ਵਰਗੇ ਲੀਡਰਾਂ ਦਾ
ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਨਾਂ ਰੱਖਣਾ, ਕੈਪਟਨ ਅਮਰਿੰਦਰ ਸਿੰਘ ਤੇ
ਅਜਾਸ਼ੀ ਦੇ ਦੋਸ਼ ਲੱਗਣੇ, ਹੋਰ ਛੋਟੀਆਂ ਮੋਟੀਆਂ ਪਾਰਟੀਆਂ ਜਿਵੇਂ ਬਹੁਜਨ
ਸਮਾਜ, ਕੌਮਨਿਸਟ, ਲੋਕ ਭਲਾਈ ਅਤੇ ਮਨਪ੍ਰੀਤ ਸਿੰਘ ਦੀ ਪੀਪਲ ਪਾਰਟੀ ਨਾਲ
ਗਠਜੋੜ ਨਾਂ ਕਰਨਾਂ, ਕੇਂਦਰੀ ਵਜੀਰਾਂ ਦਾ ਘਪਲਿਆਂ ਅਤੇ ਭ੍ਰਿਸ਼ਟਾਚਾਰ ਵਿੱਚ
ਫਸਣਾ, ਅੰਨਾ ਹਜਾਰੇ ਨਾਲ ਪੰਗਾ ਲੈਣਾ ਅਤੇ ਬਹੁਤੇ ਸਿੱਖ ਕਾਂਗਰਸੀਆਂ ਦਾ
ਸਿੱਖੀ ਤੋਂ ਮੂੰਹ ਮੋੜਨਾਂ, ਪਿੰਡਾਂ ਦੇ ਘੱਟ ਪੜ੍ਹੇ ਅਤੇ ਬਜੁਰਗਾਂ ਦੀ ਪੰਥ
ਪ੍ਰਤੀ ਸ਼ਰਧਾ ਹਮੇਸ਼ਾਂ ਅਕਾਲੀ ਦਲ ਵੱਲ ਭੁਗਤਣਾਂ, ਬਾਦਲ ਸਰਕਾਰ ਵੱਲੋਂ
ਆਟਾ-ਦਾਲ, ਬੁਢੇਪਾ ਪੈਨਸ਼ਨ ਦੇਣਾ, ਪੇਂਡੂ ਖੇਤਰ ਵਿੱਚ ਬਿਜਲੀ ਪਾਣੀ ਫਰੀ
ਕਰਨਾ, ਪਿੰਡਾਂ ਦੀਆਂ ਸੜਕਾਂ ਬਣਾਉਣੀਆਂ, ਬਾਦਲ ਦਲ ਦਾ ਖਾਸਕਰ ਬਾਦਲ ਪ੍ਰਵਾਰ
ਦਾ ਹਰੇਕ ਡੇਰੇ ਤੇ ਨਤ ਮਸਤਕ ਹੋਣਾ, ਹਿੰਦੂ-ਸਿੱਖ ਏਕਤਾ ਦੀ ਹਮਦਰਦੀ ਅਤੇ
ਪੀਪਲ ਪਾਰਟੀ ਦਾ 7% ਵੋਟਾਂ ਲੈ ਜਾਣਾਂ ਆਦਿਕ ਕਈ ਕਾਰਨ ਹਨ। ਜਿਨ੍ਹਾਂ ਕਰਕੇ
ਪੰਜਾਬ ਵਿੱਚ ਕਾਂਗਰਸ ਹਾਰੀ ਅਤੇ ਅਕਾਲੀ ਜਿੱਤੇ ਹਨ।
ਅਕਾਲੀ ਦਲ ਨੂੰ ਹੁਣ ਡੇਰੇਦਾਰ ਸਾਧਾਂ ਦੀ ਥਾਂ ਅਕਾਲ ਪੁਰਖ ਦਾ ਹੀ
ਧੰਨਵਾਦ ਕਰਨਾਂ ਚਾਹੀਦਾ ਹੈ ਜਿਸ ਦੀ ਮਿਹਰ ਸਦਕਾ ਉਹ ਜਿੱਤ ਗਏ ਹਨ। ਹੁਣ
ਉਨ੍ਹਾਂ ਨੂੰ ਬਿਨਾਂ ਸ਼ਰਤ ਭਾਜਪਾ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ। ਆਪਣੇ
ਅਕਾਲੀ ਭਰਾਵਾਂ ਨਾਲ ਰਲ ਕੇ ਇਕੱਲੇ ਅਕਾਲੀ ਦਲ ਨੂੰ ਬਜਬੂਤ ਕਰਨਾਂ ਚਾਹੀਦਾ
ਹੈ। ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਉਮਰ ਦੇ ਅਖੀਰੇ ਹਿੱਸੇ ਵਿੱਚ
ਹੁਣ ਪੰਥਕ ਏਜੰਡਾ, ਪੰਥਕ ਸਰਕਾਰ, ਖਾਸਕਰ ਅਕਾਲੀ ਦਲ ਵਿੱਚ ਲਾਗੂ ਕਰਨਾਂ ਅਤੇ
ਪੰਥਕ ਮੁੱਦਿਆਂ ਨੂੰ ਲੈ ਕੇ ਰੁੱਸੇ ਅਕਾਲੀ ਭਰਾਵਾਂ ਨੂੰ ਨਾਲ ਰਲਾ ਲੈਣਾਂ
ਚਾਹੀਦਾ ਹੈ। ਜੇ ਸ੍ਰ. ਬਾਦਲ ਅਜਿਹਾ ਕਰ ਜਾਂਦਾ ਹੈ ਤਾਂ ਫਿਰ ਉਸ ਨੂੰ ਕਿਸੇ
ਡੇਰੇ ਤੇ ਵੋਟਾਂ ਲਈ ਨਹੀਂ ਜਾਣਾਂ ਪਵੇਗਾ ਸਗੋਂ ਅਕਾਲੀ ਹਰ ਵਾਰ ਆਪਣੇ
ਬਾਹੂਬਲ ਨਾਲ ਪੰਜਾਬ ਵਿੱਚ ਜਿੱਤਦੇ ਰਹਿੰਣਗੇ। ਭਾਜਪਾ ਇੱਕ ਅਮੀਰਾਂ ਅਤੇ ਜਾਤ
ਪਾਤ ਵਿੱਚ ਵਿਸ਼ਵਾਸ਼ ਰੱਖਣ ਵਾਲਿਆਂ ਦੀ ਪਾਰਟੀ ਹੈ ਪਰ ਸਿੱਖ ਧਰਮ ਦੇ ਬਾਨੀਂ
ਬਾਬਾ ਨਾਨਕ ਜੀ ਦਾ ਤਾਂ ਸੰਦੇਸ਼ ਕਹੇ ਜਾਂਦੇ ਨੀਵਿਆਂ ਅਤੇ ਗਰੀਬਾਂ ਨੂੰ ਨਾਲ
ਰੱਖਣ ਦਾ ਹੈ-
ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥
ਨਾਨਕੁ ਤਿੰਨ ਕੈ ਸੰਗਿ ਸਾਥ ਵਡਿਆਂ ਸਿਉਂ ਕਿਆ ਰੀਸ॥(15)
ਇਸ ਕਰਕੇ ਅਕਾਲੀ ਦਲ ਅਤੇ ਅਕਾਲੀ ਸਰਕਾਰ ਨੂੰ ਬਾਬੇ ਨਾਨਕ ਦੇ ਨਿਆਰੇ ਅਤੇ
ਨਿਰਮਲ ਪੰਥ ਦੇ ਆਲਮਗੀਰ ਸਿਧਾਂਤਾਂ ਨੂੰ ਅਪਣਾ ਕੇ ਅੱਗੇ ਲਈ, ਖਾਸ ਕਰਕੇ
ਬਹੁਜਨ ਸਮਾਜ ਦੇ ਭੈਣ ਭਰਾਵਾਂ ਨੂੰ ਨਾਲ ਲੈਣਾਂ ਚਾਹੀਦਾ ਹੈ ਜਿਵੇਂ ਬਾਬਾ
ਨਾਨਕ ਨੇ ਭਾਈ ਮਰਦਾਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ
ਨੂੰ ਆਪਣਾ ਪ੍ਰਮੁੱਖ ਸਾਥੀ ਬਣਾਇਆ ਸੀ। ਗੁਰੂ ਨਾਨਕ ਦਾ ਘਰ ਮਲਕ ਭਾਗੋਆਂ ਨਾਲ
ਨਹੀਂ ਸਗੋਂ ਕਿਰਤ ਕਮਾਈ ਕਰਨ ਵਾਲੇ ਭਾਈ ਲਾਲੋਆਂ ਨਾਲ ਖੜਨ ਵਾਲਾ ਹੈ।
ਅਕਾਲੀਆਂ ਨੂੰ ਹੁਣ ਈਸਾਈਆਂ ਵਾਂਗ ਘਰ ਘਰ-
ਸੱਚ ਕੀ ਬਾਣੀ ਨਾਨਕ ਆਖੇ॥ (723)
ਦੇ ਪ੍ਰਚਾਰ ਅਤੇ ਪਸਾਰ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ ਜੋ ਸਾਰੀ
ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ-ਸਭੇ ਸਾਂਝੀਵਾਲ ਸਦਾਇਨਿ ਤੂੰ
ਕਿਸੇ ਨਾਂ ਦਿਸਹਿ ਬਾਹਰਾ ਜੀਉ॥(97) ਅਗਰ ਅਕਾਲੀ ਇਧਰ ਧਿਆਨ ਦਿੰਦੇ ਹਨ ਤਾਂ
ਪੰਥ ਦੀਆਂ ਗੂੰਜਾਂ ਪੰਜਾਬ ਵਿੱਚ ਸਦਾ ਹੀ ਪੈਂਦੀਆਂ ਰਹਿਣਗੀਆਂ ਵਰਨਾਂ ਰੱਬ
ਦੇ ਘਰ ਇਨਸਾਫ ਜਰੂਰ ਹੁੰਦਾ ਹੈ ਉਹ ਜ਼ਾਲਮ ਹੋਏ ਹੰਕਾਰੀਆਂ ਨੂੰ, ਨਿਹੰਗਾਂ
ਦੇ ਬਾਟੇ ਵਾਂਗ ਵੀ ਮਾਂਜ ਦਿੰਦਾ ਹੈ। ਆਸ ਕਰਦਾ ਹਾਂ ਕਿ ਪੰਥ ਦੇ ਨਾਂ ਤੇ ਪਈ
ਵੋਟ ਨੂੰ ਅਕਾਲੀ ਪੰਥ ਦੇ ਭਲੇ ਲਈ ਵਰਤ ਕੇ, ਪੰਥਕ ਸਰਕਾਰ ਹੋਣ ਦਾ ਸਬੂਤ
ਦੇਣਗੇ। ਬਾਕੀ ਛੋਟੇ ਮੋਟੇ ਅਕਾਲੀ ਦਲਾਂ ਨੂੰ ਵੀ ਆਪਣੀ ਢਾਈ ਪਾ ਦੀ ਖਿਚੜੀ
ਵੰਡਣੀ ਛੱਡ, ਛੋਟੇ ਮੋਟੇ ਮਤਭੇਦ ਭੁਲਾ ਕੇ ਇੱਕ ਮਜਬੂਤ ਦਲ ਕਾਇਮ ਕਰਨਾਂ
ਚਾਹੀਦਾ ਹੈ। ਅਰਦਾਸ ਹੈ ਰੱਬ ਕਰੇ ਪੰਥ ਇਕੱਠਾ ਹੋਵੇ, ਏਕੇ ਵਿੱਚ ਹੀ ਬਰਕਤ
ਹੁੰਦੀ ਹੈ ਜੋ ਅਸੀਂ ਇਕੱਠੇ ਹੋ ਕੇ ਸਿੱਖ ਪੰਥ ਅਤੇ ਪੰਜਾਬ ਲਈ ਕਰ ਸਕਦੇ ਹਾਂ
ਉਹ ਅਲੱਗ ਅਲੱਗ ਰਹਿ ਕੇ ਨਹੀਂ ਕੀਤਾ ਜਾ ਸਕਦਾ। ਅਖੀਰ ਤੇ ਫਿਰ ਅਕਾਲੀ ਦਲ
ਨੂੰ ਜਿੱਤਣ ਤੇ ਵਧਾਈ ਦਿੰਦਾ ਹੋਇਆ, ਪੰਥ ਦੀ ਦੁਹਾਈ ਵੀ ਦੇ ਰਿਹਾ ਹਾਂ ਕਿ
ਵਧ ਰਹੇ ਡੇਰਾਵਾਦ ਦੇ ਦੈਂਤ ਅਤੇ ਨਸਿ਼ਆਂ ਦੀ ਮਾਰੂ ਲੱਤ ਤੋਂ ਪੰਜਾਬ ਦੀ
ਪਰਜਾ ਨੂੰ ਚਬਾ ਲਓ! ਨੌਜਵਾਨਾਂ ਨੂੰ ਚੰਗੇ ਕੰਮਾਂ ਤੇ ਲਾਓ, ਇਹ ਹੀ ਸਾਡਾ
ਭਵਿੱਖ ਹਨ ਅਤੇ ਗੁਰੂਪੰਥ ਵੱਲ ਧਿਆਨ ਦਿਓ ਜਿਸ ਦੇ ਅਸੀਂ ਸਾਰੇ ਵਾਰਸ ਹਾਂ।
ਸ਼੍ਰੋਮਣੀ ਕਮੇਟੀ ਅਤੇ ਮਿਸ਼ਨਰੀ ਕਾਲਜਾਂ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਦੇ
ਹਰੇਕ ਬੱਚੇ ਬੱਚੀ ਨੂੰ ਗੁਰਬਾਣੀ ਸਿਖਾ ਦੇਣ ਤਾਂ ਕਿ ਉਨ੍ਹਾਂ ਦਾ ਜੀਵਨ
ਬੁਰਾਈਆਂ ਤੋਂ ਬਚ ਕੇ ਭਲਾਈਆਂ ਦੇ ਰਾਹ ਪਵੇ ਅਤੇ ਉਹ ਦੇਸ਼ ਦੇ ਚੰਗੇ ਨਾਗਰਿਕ
ਬਣ ਕੇ ਦੇਸ਼, ਪੰਜਾਬ ਅਤੇ ਸਿੱਖੀ ਦਾ ਨਾਂ ਰੌਸ਼ਨ ਕਰ ਸੱਕਣ। ਕਾਸ਼ ਅਜੋਕੇ
ਅਕਾਲੀਆਂ ਨੂੰ ਵੀ ਆਪਣੇ ਅੰਦਰ ਪੁਰਾਤਨ ਅਕਾਲੀਆਂ ਵਾਲਾ ਜੀਵਨ ਅਤੇ ਦ੍ਰਿੜਤਾ
ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਪੰਥ ਵਿਰੋਧੀ ਸ਼ਕਤੀਆਂ ਗੁਰਾਂ ਦੇ ਪੰਜਾਬ
ਅਤੇ ਪੰਥ ਵੱਲ ਕਹਿਰੀ ਅੱਖ ਨਾਲ ਨਾਂ ਵੇਖ ਸੱਕਣ।
ਅਵਤਾਰ ਸਿੰਘ ਮਿਸ਼ਨਰੀ (510-432-5827)
|