ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਕਤੂਬਰ 2012
ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ
ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਜਨਾਬ ਸਬ੍ਹਾ ਸ਼ੇਖ਼ ਹੋਰਾਂ ਦੀ ਪ੍ਰਧਾਨਗੀ
ਵਿੱਚ ਅੱਜ ਦੀ ਮੀਟਿਂਗ ਦੀ ਕਾਰਵਾਈ ਸ਼ੁਰੂ ਕੀਤੀ। ਜੱਸ ਚਾਹਲ ਨੇ ਪਿਛਲੀ
ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਬੀਜਾ ਰਾਮ ਦੇ ਲਿਖੇ ਅਤੇ ਅਪਣੀ ਸੁਰੀਲੀ ਅਵਾਜ਼ ਵਿੱਚ ਗਾਏ ਇਸ ਗੀਤ ਨਾਲ
ਅੱਜ ਦਾ ਸਾਹਿਤਕ ਦੌਰ ਸ਼ੁਰੂ ਹੋਇਆ–
"ਗੱਲ ਮੇਰੀ ਸੁਣਦੀ ਜਾਈਂ, ਮੇਰੇ ਦੇਸ਼ ਦੀ ਕੁੜੀਏ ਤੂੰ
ਵੀਰੇ ਦੀ ਰਖੜੀ ਬਾਪੂ ਦੀ ਪਗੜੀ ਮਾਂ ਦੀ ਇੱਜ਼ਤ ਤੂੰ"
ਜਸਵੰਤ ਸਿੰਘ ਹਿੱਸੋਵਾਲ ਹੋਰਾਂ ਇਹ ਰਚਨਾ ਪੇਸ਼ ਕੀਤੀ–
"ਘਰਾਂ ਤੋਂ ਦੂਰ ਹੋਇਆਂ ਨੂੰ ਘਰਾਂ ਦੀ ਯਾਦ ਆਉਂਦੀ ਹੈ
ਜੋ ਵਰ੍ਹਿਆਂ ਵਾਂਗ ਬੀਤੇ ਨੇ, ਪਲਾਂ ਦੀ ਯਾਦ ਆਉਂਦੀ ਹੈ"
ਅਜਾਇਬ ਸਿੰਘ ਸੇਖੋਂ ਨੇ ਅਪਣੇ ਲੇਖ 'ਪਿਆਰ' ਵਿੱਚ ਸੱਚੇ ਪਿਆਰ ਦੀ
ਪਰਿਭਾਸ਼ਾ ਕਰਦਿਆਂ ਕਿਹਾ "ਆਉ ਆਪਾਂ ਰੱਬ ਨੂੰ ਲੱਭਣ ਤੋਂ ਪਹਿਲਾਂ ਸਮਾਜ ਵਿੱਚ
ਪਿਆਰ ਦਾ ਹੜ ਲਿਆਈਏ ਅਤੇ ਉਸ ਵਿੱਚ ਆਪਾਂ ਸਾਰੇ ਡੁਬ ਜਾਈਏ।
ਕੇ.ਐਨ. ਮਹਿਰੋਤਰਾ ਨੇ ਨਿਵੇਦਿਤਾ ਤਿਵਾਰੀ ਦੀ ਹਿੰਦੀ ਕਵਿਤਾ 'ਬਦਲਾਵ'
ਸਾਂਝੀ ਕੀਤੀ –
"ਮੈਂਨੇ ਅਪਨੇ ਸ਼ਹਰ ਕੋ ਬਦਲਤੇ ਦੇਖਾ ਹੈ
ਤਿਰਾਹੇ ਕੀ ਚਾਯ ਵਾਲੀ ਟਪਰੀ ਕੋ,
ਅਬ ਕੈਫੇ ਕਾਫ਼ੀ ਡੇ ਸੇ ਡਰਤੇ ਦੇਖਾ ਹੈ"
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀਆਂ ਦੋ ਖੂਬਸੂਰਤ ਗ਼ਜ਼ਲਾਂ
ਸੁਣਾਈਆਂ–
੧-" ਕਿਰਨਾ ਦੇ ਵਾਂਗ ਨੱਚੇ ਤੇਰਾ ਖਿਆਲ ਯਾਰਾ
ਏਕਮ ਦਾ ਚੰਦ ਬਣਕੇ ਮੁਖੜਾ ਵਖਾਲ ਯਾਰਾ।
ਆਸਾਂ ਦੇ ਸਭਸ ਬੂਟੇ ਹੋਏ ਨੇ ਪੱਤ ਹੀਣੇ
ਗੁਜ਼ਰੇਗਾ ਬਹੁਤ ਮੁਸ਼ਕਿਲ ਇਹਵੀ ਸਿਆਲ ਯਾਰਾ।
੨-" ਕੀਕਣ ਦੱਸਾਂ ਤੈਨੂੰ ਯਾਰਾ ਕਿਹੜਾ ਰੰਗ ਤਨਹਾਈ ਦਾ
ਯਾਦ ਤਿਰੀ ਵਿਚ ਹਰਦਮ ਸੁਹਣੇ ਕੀਕਣ ਵਕਤ ਲੰਘਾਈਦਾ।
ਸੁੰਨ ਮਸੁੰਨੇ ਆਂਗਣ ਦਿਲ ਦੇ ਖਿੜਦੀ ਯਾਦੀਂ ਮੌਲਸਰੀ
ਪਲ ਮਿਲਣੀ ਦਾ ਗੁਜ਼ਰ ਗਿਆ ਜੋ ਫੜਫੜ ਕੋਲ ਬਹਾਈਦਾ।
ਜਸਵੰਤ ਸਿੰਘ ਸੇਖੋਂ ਨੇ ਦਵੱਈਆਂ ਛੰਦ ਵਿੱਚ ਕੈਨੇਡਾ ਤੇ ਭਾਰਤ ਦਾ ਫ਼ਰਕ
ਬਯਾਨ ਕੀਤਾ –
"ਉਥੇ ਲਹਿੰਗੇ ਗਜਰੇ ਸੀ, ਕੁੜਤੀ ਮੋਤੀਆਂ ਨਾਲ ਸਜਾਈ
ਗੁੱਤ ਚੁੰਮਦੀ ਗਿੱਟਿਆਂ ਨੂੰ, ਜਾਪੇ ਪਰੀ ਅਰਸ਼ ਤੋਂ ਆਈ
ਇਥੇ ਬੌਬੀ- ਕੱਟ ਕਰੇ, ਕੁੜਤੀ ਨਾਲ ਜੀਨ ਦੇ ਪਾਵੇ
ਇਹ ਦੋਸ਼ ਕਿਸੇ ਦਾ ਨਹੀਂ, ਹੁੰਦਾ ਉਹੀ ਜੋ ਰੱਬ ਨੂੰ ਭਾਵੇ"
ਜਸਵੀਰ ਸਿੰਘ ਸਿਹੋਤਾ ਨੇ ਰਾਜਨੀਤਕ ਲੀਡਰਾਂ ਬਾਰੇ ਅਪਣੀ ਰਚਨਾ ਪੜ੍ਹੀ –
"ਕਿੱਨਾ ਗੌਰ ਕੀਤਾ ਸੁਣ ਲੋਕਾਂ ਦੀਆਂ ਅਰਜ਼ਾਂ ਨੂੰ
ਦਿਲੋਂ ਛੱਡਿਆ ਵਿਸਾਰ ਨਾਂ ਪੂਰਾ ਕੀਤਾ ਫ਼ਰਜ਼ਾਂ ਨੂੰ
ਜਨਤਾ ਦੀ ਕਾਂਵਾਂ ਰੌਲੀ ਤੇ ਤੁਹਾਡੇ ਠਾਠ ਸ਼ਾਹੀ
ਆਉਣ ਵਾਲਾ ਵੇਲਾ ਆਪ ਦੇਵੇਗਾ ਗਵਾਹੀ"
ਹਰਨੇਕ ਬੱਧਨੀ ਹੋਰਾਂ ਗ਼ਜ਼ਲ ਲਿਖਣੀ ਸ਼ੁਰੂ ਕਰ ਦਿਤੀ ਹੈ ਅਤੇ ਅਪਣੀ ਪਹਿਲੀ
‘ਗ਼ਜ਼ਲ’ ਸਾਂਝੀ ਕੀਤੀ –
"ਲਾਉਣੀ ਪਵੇ ਭਾਵੇਂ ਸਾਨੂੰ ਡੂੰਘੇ ਸਾਗਰਾਂ 'ਚ ਤਾਰੀ
ਉਸਨੂੰ ਪੇਸ਼ ਕਰਨ ਲਈ ਸੁੱਚੇ ਮੋਤੀ ਭਾਲਕੇ ਰਖਾਂਗੇ"
ਤਾਰਿਕ ਮਲਿਕ ਹੋਰਾਂ ਵੀ ਹਾਲ ਵਿੱਚ ਹੀ ਲਿਖਨਾ ਸ਼ੁਰੂ ਕੀਤਾ ਹੈ ਅਤੇ
ਉਹਨਾਂ ਅਪਣੀ ਇਹ ਰਚਨਾ ਸਾਂਝੀ ਕੀਤੀ –
"ਆਤੀ ਹੈ ਸਾਥ ਮੌਤ ਕੀ ਦਹਲੀਜ਼ ਤਕ ਜ਼ਿੰਦਗੀ
ਤਬ ਭੀ ਬਤਾਤੀ ਨਹੀਂ ਜਾਤੇ ਹੁਏ ਰਾਜ਼ੇ-ਜ਼ਿੰਦਗੀ"
ਜਤਿੰਦਰ ਸਿੰਘ 'ਸਵੈਚ' ਨੇ ਅਪਣੀ ਕਵਿਤਾ ਨਾਲ ਹਾਜ਼ਰੀ ਲਗਵਾਈ।
ਭੋਲਾ ਸਿੰਘ ਚੌਹਾਨ ਨੇ ਖਣਕਦੀ ਅਵਾਜ਼ ਵਿੱਚ ਅਪਣੀ ਕਵਿਤਾ ਗਾਕੇ ਵਾਹ-ਵਾਹ
ਲਈ ਅਤੇ ਟੀ ਵੀ ਤੇ ਖੇਡਾਂ ਦੀ ਪੰਜਾਬੀ ਕਮੈਂਟਰੀ ਬਾਰੇ ਵੀ ਜਾਨਕਾਰੀ ਸਾਂਝੀ
ਕੀਤੀ।
ਜੱਸ ਚਾਹਲ ਨੇ ਅਪਣੀ ਨਵੀਂ ਰਚਨਾ ਦੇ ਕੁਝ ਸ਼ਿਅਰ ਸਾਂਝੇ ਕੀਤੇ –
"ਇਸ਼ਕ ਹੋ ਯਾ ਇਬਾਦਤੇਂ, ਲਾਜ਼ਿਮ ਹੈ ਦਿਲ ਮੇਂ ਚਾਹਤੇਂ
ਵਰਨਾ ਮਿਲੇਗਾ ਕੁਛ ਨਹੀਂ ਨ ਇਸ਼ਕ ਮੇਂ ਨਾ ਨਮਾਜ਼ ਮੇਂ"
ਜਨਾਬ
ਸਬ੍ਹਾ ਸ਼ੇਖ਼ ਨੇ ਅਪਣੀਆਂ ਤਿਨ ਉਰਦੂ ਨਜ਼ਮਾਂ ਨਾਲ ਸਮਾਂ ਬਨ੍ਹਿਆ -
੧-"ਯੇ ਉਮਰ ਤਰਬੀਲ ਦੇਨੇ ਵਾਲੇ,
ਹਰ-ਹਰ ਲਮਹਾ ਕਾ ਹਿਸਾਬ ਨ ਪਾਉਂ
ਕੁਛ ਤੋ ਪਰਦਾ ਰਹਨੇ ਦੇ
੨-"ਕਯੂੰ ਚੁਨਤਾ ਹੈ ਦਿਲ ਨਹੀਂ
ਤਿਨਕੇ ਆਸ਼ਿਯਾਨੇ ਕੇ ਲਿਏ
ਡਾ. ਮਨਮੋਹਨ ਸਿੰਘ ਬਾਠ ਨੇ ਹਿੰਦੀ ਫਿਲਮੀ ਗੀਤ ਗਾ ਕੇ ਰੌਣਕ ਲਾ ਦਿੱਤੀ
–
"ਟੁਕੜੇ ਹੈਂ ਮੇਰੇ ਦਿਲ ਕੇ ਐ ਯਾਰ ਤੇਰੇ ਆਂਸੂ
ਦੇਖੇ ਨਹੀਂ ਜਾਤੇ ਹੈਂ ਦਿਲਦਾਰ ਤੇਰੇ ਆਂਸੂ"
ਇਕਰਮ ਪਾਸ਼ਾ ਨੇ ਉਰਦੂ ਦੇ ਕੁਝ ਸ਼ਿਅਰ ਸਾਂਝੇ ਕੀਤੇ–
"ਅਸਮਤੇਂ ਉਜੜੀਂ ਹਜ਼ਾਰੋਂ, ਸ਼ਹਰ ਫ਼ਨਾ ਹੋ ਗਏ
ਮੁਲਕੇ-ਹਿੰਦੂਸਤਾਨ ਕੇ ਟੁਕੜੇ ਜੋ ਪਿਨਹਾ ਹੋ ਗਏ
ਸਾਮਰਾਜੀ ਤਾਕਤੋਂ ਨੇ ਅਪਨਾ ਰਸਤਾ ਲੇ ਲਿਯਾ
ਵਰਦੀਯੋਂ ਮੇਂ ਬੂਟ ਵਾਲੇ ਆਯੇ, ਆਕਾ ਹੋ ਗਏ"
ਪੈਰੀ ਮਾਹਲ ਹੋਰਾਂ ਵਿਨੀਪੈਗ ਦੇ ਕਵੀ ਕਾਹਲੋਂ ਦੀ ਇਕ ਕਵਿਤਾ ਪੜ੍ਹੀ।
ਅਮਰੀਕ ਸਿੰਘ ਚੀਮਾ ਹੋਰਾਂ ਇਸ ਸਭਾ ਵਿੱਚ ਦੇਰ ਬਾਅਦ ਸ਼ਿਰਕਤ ਕਰਦਿਆਂ ਸ਼ਿਵ
ਬਟਾਲਵੀ ਦੀ ਗ਼ਜ਼ਲ ਅਤੇ ਇਕ ਗੀਤ ਤਰੱਨਮ ਵਿੱਚ ਗਾਇਆ–
"ਰੰਗ ਗੋਰਾ ਗੁਲਾਬ ਲੈ ਬੈਠਾ, ਮੈਨੂੰ ਤੇਰਾ ਸ਼ਬਾਬ ਲੈ ਬੈਠਾ"
ਇਹਨਾਂ ਤੋਂ ਇਲਾਵਾ ਮੋਹਨ ਸਿੰਘ ਮਿਨਹਾਸ, ਜਗੀਰ ਸਿੰਘ ਘੁੰਮਣ, ਸਿਕੰਦਰ
ਸਿੰਘ ਉੱਪਲ, ਅਜਾਇਬ ਸਿੰਘ ਅਤੇ ਗੁਰਦੀਪ ਸਿੰਘ ਹੋਰਾਂ ਵੀ ਸਭਾ ਦੀ ਰੌਨਕ
ਵਧਾਈ। ਫੋਰਮ ਵਲੋਂ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਸਭਾ ਵਿੱਚ ਆਉਣ ਲਈ ਸਭਦਾ ਧੰਨਵਾਦ
ਕਰਦੇ ਹੋਏ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ
ਪਹਿਲੇ ਸ਼ਨਿੱਚਰਵਾਰ 3 ਨਵੰਬਰ 2012 ਨੂੰ 2 ਤੋਂ 5 ਵਜੇ ਤਕ ਕੋਸੋ ਦੇ ਹਾਲ
102, 3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ
(ਪ੍ਰੈਜ਼ੀਡੈਂਟ) ਜਾਂ ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ
547-0335, ਜੱਸ ਚਾਹਲ (ਜਨਰਲ ਸਕੱਤਰ) ਨਾਲ 667-0128, ਜਤਿੰਦਰ ਸਿੰਘ
'ਸਵੈਚ' (ਪ੍ਰਬੰਧ ਸਕੱਤਰ) ਨਾਲ 903-5601, ਜਾਂ ਜਾਵੇਦ ਨਜ਼ਾਮੀਂ (ਈਵੈਂਟਸ
ਕੋਆਰਡੀਨੇਟਰ) ਨਾਲ 988-3961 ਤੇ ਸੰਪਰਕ ਕਰ ਸਕਦੇ ਹੋ। |