|
ਮਹਿੰਦੀ ਹਸਨ |
ਖ਼ਾਨ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ,
ਸ਼ਾਸ਼ਤਰੀ ਸੰਗੀਤ, ਪਿੱਠਵਰਤੀ ਗਾਇਕ
ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ,
ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ,
1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ,
ਸਦਾ ਬਹਾਰ ਗ਼ਜ਼ਲਾਂ ਨਾਲ ਸਰੋਤਿਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਜਨਾਬ
ਰਸ਼ਦੀ ਦੇ ਨਾਲ ਹੀ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਦੇ ਮਾਲਿਕ
ਉਸਤਾਦ ਮਹਿੰਦੀ ਹਸਨ ਦਾ ਜਨਮ ਸੰਗੀਤਕ ਘਰਾਣੇ ਕਲਾਵੰਤ ਕਬੀਲੇ ਦੀ 16ਵੀਂ
ਪੀੜੀ ਵਿੱਚ 18 ਜੁਲਾਈ 1927 ਨੂੰ ਲੂਨਾ,
ਝੁਨਝੁਨ (ਰਾਜਸਥਾਨ) ਵਿੱਚ ਵਾਲਿਦ ਉਸਤਾਦ ਅਜ਼ੀਮ ਖ਼ਾਨ ਦੇ ਘਰ ਹੋਇਆ।
ਮਹਿੰਦੀ ਹਸਨ ਦੇ ਪਿਤਾ ਅਤੇ ਉਸ ਦੇ ਚਾਚਾ ਉਸਤਾਦ ਇਸਮਾਈਲ ਖ਼ਾਨ ਰਿਵਾਇਤੀ
ਧਰੁਪਦ ਗਾਇਕੀ ਨਾਲ ਸਬੰਧਤ ਸਨ। ਜਦ ਦੇਸ਼ ਦਾ ਬਟਵਾਰਾ ਹੋਇਆ ਤਾਂ ਮਹਿੰਦੀ ਹਸਨ
ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪਿਆ ਅਤੇ ਪਾਕਿਸਤਾਨ ਵਿੱਚ
ਰੋਜ਼ੀ-ਰੋਟੀ ਲਈ ਕਾਫ਼ੀ ਮੁਸੀਬਤਾਂ ਝੱਲਣੀਆਂ ਪਈਆਂ।
ਦਿਨ ਕਟੀ ਲਈ ਮਹਿੰਦੀ ਹਸਨ ਨੇ ਪਹਿਲਾਂ ਇੱਕ ਸਾਇਕਲਾਂ ਦੀ ਦੁਕਾਂਨ ‘ਤੇ
ਕੰਮ ਕਰਨਾਂ ਸ਼ੁਰੂ ਕੀਤਾ ਅਤੇ ਫਿਰ ਕਾਰ ,
ਡੀਜ਼ਲ ਟਰੈਕਟਰ ਮਕੈਨਿਕ ਦਾ ਕੰਮ ਕਰਨ ਲੱਗਿਆ। ਪਰ ਨਾਲੋ-ਨਾਲ ਗਾਇਕੀ ਅਭਿਆਸ
ਦਾ ਪੱਲੂ ਵੀ ਫੜੀ ਰੱਖਿਆ। ਉਸਦੀ ਸਖ਼ਤ ਮਿਹਨਤ ਅਤੇ ਲਗਨ ਨੂੰ ਬੂਰ ਪਿਆ ਅਤੇ
1957 ਵਿੱਚ ਪਾਕਿਸਤਾਨ ਰੇਡੀਓ ਸਟੇਸ਼ਨ ਤੋਂ ਪੇਸ਼ਕਾਰੀ ਦਾ ਬੁਲਾਵਾ ਆ ਗਿਆ।
ਮਹਿੰਦੀ ਹਸਨ ਨੇ ਜੋ ਠੁਮਰੀ ਪੇਸ਼ ਕੀਤੀ ਉਸ ਨੂੰ ਬਹੁਤ ਸਲਾਹਿਆ ਗਿਆ। ਇਸ
ਸਮੇਂ ਬੇਗ਼ਮ ਅਖ਼ਤਰ, ਉਸਤਾਦ ਬਰਕਤ ਅਲੀ ਖ਼ਾਂਨ, ਮੁਖ਼ਤਾਰ ਬੇਗ਼ਮ,
ਗ਼ਜ਼ਲ ਗਾਇਕੀ ਦੇ ਨਾਮੀ ਕਲਾਕਾਰ ਸਨ। ਇਸ ਤੋਂ ਉਤਸ਼ਾਹਤ ਹੋ ਕਿ ਮਹਿੰਦੀ
ਹਸਨ ਨੇ ਉਰਦੂ ਸ਼ਾਇਰੀ ਅਤੇ ਗ਼ਜ਼ਲ ਗਾਇਕੀ ਵੱਲ ਵਧੇਰੇ ਧਿਆਨ ਦਿੱਤਾ,
ਇਸ ਕੰਮ ਲਈ ਜ਼ੈਡ ਏ ਬੁਖ਼ਾਰੀ ਅਤੇ
ਰਫ਼ੀਕ ਅਨਵਰ ਨੇ ਵੀ ਉਸਦਾ ਸਾਥ ਨਿਭਾਇਆ।
1980 ਵਿੱਚ ਗ਼ਜ਼ਲ ਦੇ ਇਸ ਸ਼ਹਿਨਸ਼ਾਹ ਨੂੰ ਅਜਿਹੀ ਬਿਮਾਰੀ ਨੇ ਆ ਦਬੋਚਿਆ ਕਿ
ਸਦਾ ਸਦਾ ਲਈ ਗਾਇਕੀ ਨਾਲੋਂ ਤੋੜ-ਵਿਛੋੜਾ ਕਰਨਾਂ ਪਿਆ। ਲਾਹੌਰ ਤੋਂ ਵਾਪਸੀ
ਲਾਉਂਦਿਆਂ ਆਪਣੀ ਪੱਕੀ ਰਿਹਾਇਸ਼ ਕਰਾਚੀ ਵਿੱਚ ਆ ਨਿਵਾਸ ਕੀਤਾ। ਪਰ ਉਂਝ
ਗਾਇਕੀ ਨਾਲ 2010 ਤੱਕ ਜੁੜੇ ਰਹੇ। ਜਿੱਥੇ ਆਪ ਦੇ 9 ਲੜਕੇ ਅਤੇ 5 ਲੜਕੀਆਂ
ਅਤੇ ਦੋ ਮਰਹੂਮ ਬੀਵੀਆਂ ਨੇ ਸਮਾ ਗੁਜ਼ਾਰਿਆ ਸੀ। ਮਹਿੰਦੀ ਹਸਨ ਦੇ ਬੱਚੇ ਵੀ
ਸੰਗੀਤਕ ਰੁਚੀਆਂ ਰਖਦੇ ਹਨ। ਪਾਕਿਸਤਾਨ ਵਿੱਚ ਹੀ ਮਹਿੰਦੀ ਹਸਨ ਦਾ ਜਨਮ ਦਿਨ
ਪੀ ਟੀ ਵੀ ਨੇ 2010 ਨੂੰ ਮਨਾਇਆ। ਗੱਲ ਅਕਤੂਬਰ 2010 ਦੀ ਹੈ, ਜਦ ਐਚ ਐਮ ਵੀ
ਕੰਪਨੀ ਨੇ “ਸਰਹੱਦੇਂ” ਰਾਹੀਂ ਤੇਰਾ ਮਿਲਨਾ ਡਿਊਟ ਗੀਤ ਸਰੋਤਿਆਂ ਲਈ ਪੇਸ਼
ਕੀਤਾ ,ਜੋ ਮਹਿੰਦੀ ਹਸਨ ਅਤੇ ਲਤਾ ਮੰਗੇਸ਼ਕਰ ਦਾ ਸ਼ਾਇਦ ਪਹਿਲਾ ਅਤੇ ਆਖ਼ਰੀ
ਡਿਊਟ ਸੀ। ਇਸ ਗੀਤ ਨੂੰ ਖ਼ੁਦ ਮਹਿੰਦੀ ਹਸਨ ਨੇ ਸੰਗੀਤਬੱਧ ਕੀਤਾ ਸੀ ਅਤੇ
ਫਰਹਦ ਸ਼ਹਿਜਾਦ ਨੇ ਲਿਖਿਆ ਸੀ। ਇਸ ਗੀਤ ਨੂੰ ਜਨਾਬ ਮਹਿੰਦੀ ਹਸਨ ਨੇ 2009
ਵਿੱਚ ਪਾਕਿਸਤਾਨ ਵਿੱਚ ਰਿਕਾਰਡ ਕੀਤਾ ਸੀ। ਪਰ ਜਦੋਂ ਲਤਾ ਮੰਗੇਸ਼ਕਰ ਨੇ 2010
ਵਿੱਚ ਇਹ ਸੁਣਿਆਂ ਤਾਂ ਇਸ ਵਿੱਚ ਸ਼ਮੂਲੀਅਤ
ਕਰ ਲਈ।
ਮਾਨ-ਸਨਮਾਨ ਵਿੱਚ ਜਿੱਥੇ ਸਰੋਤਿਆਂ ਦਾ ਰੱਜਵਾਂ ਪਿਆਰ ਮਿਲਿਆ,
ਉੱਥੇ ਹੀ ਜਨਰਲ ਅਯੂਬ ਖ਼ਾਨ ਨੇ "ਤਮਗਾ-ਇ-ਇਮਤਿਆਜ਼ੂ”,
ਜ਼ਿਆ-ਉਲ-ਹੱਕ ਨੇ ਕਿਹਾ ਸਾਨੂੰ ਇਸ ‘ਤੇ ਬਹੁਤ ਫ਼ਖ਼ਰ ਹੈ‘,ਜਨਰਲ ਪਰਵੇਜ਼
ਮੁਸ਼ੱਰਫ਼ ਨੇ “ਨਿਗਾਰ ਫ਼ਿਲਮ ਅਤੇ ਗਰੈਜੂਏਟੂ,
ਹਲਾਲ-ਇ-ਇਮਤਿਆਜ਼ੂ” ਐਵਾਰਡਜ਼ ਪਾਕਿਸਤਾਨ ਦੀ
ਤਰਫ਼ੋਂ ਅਦਾਅ ਕੀਤੇ। ਭਾਰਤ ਦੇ ਮੀਡੀਆ ਸ਼ਹਿਰ ਜਲੰਧਰ ਵਿਖੇ 1979 ਵਿੱਚ
“ਸਹਿਗਲੂ” ਐਵਾਰਡ, ਨੇਪਾਲ ਵਿੱਚ 1983 ਨੂੰ
ਗੋਰਖ਼ਾ ਦਕਸ਼ਿਨਾ ਬਾਹੂ ਐਵਾਰਡ ਅਤੇ ਫਿਰ ਡੁਬਈ ਵਿੱਚ ਸਨਮਾਨਿਤ ਕੀਤਾ ਗਿਆ।
1970 ਵਿੱਚ ਕਾਬਲ (ਅਫ਼ਗਾਨਿਸਤਾਨ) ਵਿਖੇ ਪਰਸ਼ੀਅਨ ,ਦਾਰੀ ਵਿੱਚ ਗ਼ਜ਼ਲਾਂ
ਗਾਉਂਣ ਵਾਲੇ 84 ਵਰਿਆਂ ਦੇ ਮਹਿਦੀੰ ਹਸਨ ਨੂੰ 11 ਜਨਵਰੀ ਦੇ ਦਿਨ ਕਰਾਚੀ ਦੇ
ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹਨਾਂ ਨੂੰ ਵੈਂਟੀਲੇਟਰ ਸਹਾਰੇ
ਰੱਖਿਆ ਗਿਆ ਸੀ। ਕੁੱਝ ਦਿਨ ਪਹਿਲਾਂ ਇਹ ਖ਼ਬਰ ਮਿਲੀ ਕਿ ਸ਼ਹਿਨਸ਼ਾਹ –ਇ-ਗ਼ਜ਼ਲ
ਨਹੀਂ ਰਹੇ । ਪਰ ਉਹਨਾਂ ਦੇ ਗਾਇਕ ਬੇਟੇ ਆਸਿਫ਼ ਮਹਿੰਦੀ ਨੇ ਇਸ ਖ਼ਬਰ ਦਾ ਖੰਡਨ
ਕਰਦਿਆਂ ਕਿਹਾ ਕਿ “ਉਹ ਜੀਵਤ ਹਨ, ਅਤੇ
ਡਾਕਟਰ ਕਾਫ਼ੀ ਮਿਹਨਤ ਨਾਲ ਇਲਾਜ ਕਰ ਰਹੇ ਹਨ।“
ਪਰ ਉਹਨਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ, ਅਤੇ ਅਖ਼ੀਰ 13 ਜੂਨ ਦੀ
ਦੁਪਹਿਰ 12.22 ਵਜੇ ਉਹਨਾਂ ਆਖ਼ਰੀ ਸਾਹ ਲਿਆ ਅਤੇ 14 ਜੂਨ ਨੂੰ ਸਪੁਰਦ-ਇ-ਖ਼ਾਕ
ਕੀਤਾ ਗਿਆ । ਇਸ ਮੌਕੇ ਪਰਿਵਾਰ ਮੈਂਬਰਾਂ ਤੋਂ ਇਲਾਵਾ ਹੋਰ ਕਲਾ ਪ੍ਰੇਮੀ ਅਤੇ
ਮਹਿੰਦੀ ਹਸਨ ਦੇ ਚਹੇਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ। ਜਿੰਨਾਂ ਨੇ ਸੇਜਲ
ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਉਹ ਆਪਣੀਆਂ ਇਹਨਾਂ ਡਿਸਕੋਗਰਾਫ਼ੀ ਅਤੇ ਸ਼ਾਹਕਾਰ ਗ਼ਜ਼ਲਾਂ ਜ਼ਰੀਏ ਸਾਨੂੰ ਹਰ
ਪਲ ਚੇਤੇ ਆਉਂਦੇ ਰਹਿਣਗੇ :
* ਗੋਲਡਨ ਗਰੀਟਸ * ਇਨ ਕਨਸਰਟ * ਖੁੱਲੀ ਜੋ ਆਂਖ * ਲਾਈਫ਼ ਸਟੋਰੀ * ਲਾਈਵ
ਐਟ ਖਾਂਬੇਜ਼ * ਲਾਈਵ ਕਨਸਰਟ ਇਨ ਇੰਡੀਆ * ਮਹਿੰਦੀ ਹਸਨ * ਮਹਿੰਦੀ ਹਸਨ ਗ਼ਜ਼ਲਜ਼
ਭਾਗ ਪਹਿਲਾ* ਸਦਾ–ਇ-ਇਸ਼ਕ * ਸਰਹੱਦੇਂ * ਸੁਰ ਕੀ ਕੋਈ ਸੀਮਾਂ ਨਹੀਂ * ਦਾ
ਫ਼ਾਈਨੈਸਟ ਗ਼ਜ਼ਲ * ਦਾ ਲੀਜਿੰਡ * ਯਾਦਗਾਰ ਗ਼ਜ਼ਲੇਂ ਭਾਗ ਪਹਿਲਾ * ਤਰਜ਼ ( ਵਿਦ
ਸ਼ੋਬਾ ਗੁਰਤੂ ) * ਨਕਸ਼-ਇ-ਫ਼ਰਿਆਦੀ।
ਗ਼ਜ਼ਲਾਂ;
* ਦੁਨੀਆਂ ਕਿਸੀ ਕੇ ਪਿਆਰ ਮੇ ਜਨਤ ਸੇ ਕਮ ਨਹੀਂ * ਦਾਯਾਮ ਪੜਾ ਹੂਆ
ਤੇਰੇ ਦਰ ਪੇ ਨਹੀਂ ਹੂੰ ਮੈ * ਏਕ ਬਾਰ ਚਲੇ ਆਓ * ਗੁਲਸ਼ਨ ਗੁਲਸ਼ਨ ਸ਼ੋਲਾ ਏ
ਗੁਲ ਕੀ * ਗੁੰਚਾ-ਇ-ਸ਼ੌਕ ਲਗਾ ਹੈ ਖਿਲਨੇ * ਇੱਕ ਹੁਸਨ ਕੀ ਦੇਵੀ ਸੇ ਮੁਝੇ
ਪਿਆਰ ਹੂਆ ਥਾ * ਜਬ ਭੀ ਆਤੀ ਹੈ ਤੇਰੀ ਯਾਦ ਕਭੀ ਸ਼ਾਮ ਕੇ ਬਾਅਦ * ਜਬ ਭੀ
ਚਾਹੇਂ ਏਕ ਨਈ ਸੂਰਤ * ਜਬ ਭੀ ਪੀ ਕਰ * ਜਬ ਕੋਈ ਪਿਆਰ ਸੇ ਬੁਲਾਇਗਾ * ਜਬ
ਉਸ ਜ਼ੁਲਫ਼ ਕੀ ਬਾਤ ਚਲੀ * ਜਹਾਂ ਜਾ ਕੇ ਚੈਨ * ਕਹਾਂ ਗਈ ਵੋਹ ਵਫ਼ਾ * ਖੁੱਲੀ
ਜੋ ਆਂਖ ਵੋਹ ਥਾ * ਮੈ ਖ਼ਿਆਲ ਹੂੰ ਕਿਸੀ ਔਰ ਕਾ * ਮੈ ਨਜ਼ਰ ਸੇ ਪੀ ਰਹਾ ਹੂੰ
* ਮੁਹੱਬਤ ਜ਼ਿੰਦਗੀ ਹੈ ਔਰ ਤੁਮ ਮੇਰੀ ਮੁਹੱਬਤ ਹੋ * ਪੱਤਾ ਪੱਤਾ ਬੂਟਾ ਬੂਟਾ
* ਮੁਹੱਬਤ ਕਰਨੇ ਵਾਲੇ * ਫੂਲ ਹੀ ਫੂਲ ਖਿਲ ਉਠੇ * ਪਿਆਰ ਭਰੇ ਦੋ ਸ਼ਰਮੀਲੇ
ਨੈਣ * ਰਫ਼ਤਾ ਰਫ਼ਤਾ ਵੋਹ ਮੇਰੀ ਹਸਤੀ ਕਾ ਸਮਾਨ ਹੋ ਗਏ* ਯੂੰ ਨਾ ਮਿਲ ਮੁਝਸੇ
ਖ਼ਫ਼ਾ ਹੋ ਜੈਸੇ * ਯੇ ਧੂਆਂ ਕਹਾਂ ਸੇ ਉਠਤਾ ਹੈ * ਯੇ ਕਾਗਜ਼ੀ ਫੂਲ ਜੈਸੇ
ਚਿਹਰੇ, ਦੀਆਂ ਗੱਲਾਂ ਅੱਜ ਵੀ ਉਹਦੇ ਤੁਰ ਜਾਣ ‘ਤੇ ਤੁਰ ਰਹੀਆਂ ਹਨ,ਉਹਦੇ
ਜਿਉਂਦੇ ਜੀਅ ਵੀ ਤੁਰਦੀਆਂ ਸਨ ਅਤੇ ਕੱਲ ਵੀ ਤੁਰਦੀਆਂ ਰਹਿਣਗੀਆਂ ।
ਭਾਵੇਂ ਬਕੌਲ ਮਹਿੰਦੀ ਹਸਨ “ ਅਬ ਕੇ ਹਮ ਵਿਛੜੇ ਸ਼ਾਇਦ ਕਭੀ ਖ਼ਵਾਬੋਂ
ਮੇ ਮਿਲੇਂਗੇ।“
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232
14/06/12
|