ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸਰਗਰਮੀਆਂ

 

ਕਾਨਫਰੰਸ ਪ੍ਰਗਰਾਮ

 

How to get to Leamington Spa

ਪੰਜਾਬੀ ਭਾਸ਼ਾ ਅਤੇ ਇਸ ਦੇ ਭਵਿੱਖ ਬਾਰੇ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਅਤੇ ਵਿਚਾਰ ਗੋਸ਼ਟੀ
ਆਧੁਨਿਕ ਵਿਗਿਆਨਕ ਯੁਗ ਵਿਚ ਪੰਜਾਬੀ ਭਾਸ਼ਾ ਦਾ ਸਥਾਨ
ਯੂ: ਕੇ: ਦੇ ਸ਼ਾਹੀ ਨਗਰ ਰਾਇਲ ਲਮਿੰਗਟਨ ਸਪਾ ਵਿਖੇ
10 -11 ਅਗਸਤ, 2013
Royal Leamington Spa
Sikh Sports and Community Centre
17 Queensway, Leamington Spa CV31 3LZ

 
The town of Leamington Spa (Warwickshire) is served by two International Airports: Heathrow Airport, London (86 miles) and Birmingham International Airport (26 miles).
From Heathrow International Airport, London
  1. Take London Underground from Heathrow Airport (Terminal 1, 2, 3 or 4) to Marylebone Railway Station (changing for Bakerloo Line at Piccadilly Circus Station).
  2. From Marylebone take train direct to Leamington Spa. There are regular train services to Leamington Spa.
  3. OR… Take RailAir (www.railair.com) bus from ‘Bus and Coach Station’ at Heathrow to Reading Train Station. From Reading there are regular direct train services to Leamington Spa.
  4. On arrival at Leamington Spa train station contact any of the following persons and you will be met at the station.

               a. Rajinder Singh, Tel: 079 54 42 85 42
               b. Mota Singh, Tel: 079 48 85 92 92
               c. Baldev Kandola, Tel: 077 20 84 37 49
 

From Birmingham International Airport
  1. Take direct train from Birmingham Airport (Birmingham Internation Station) to Leamington Spa.
  2. On arrival at Leamington Spa railway station contact the above persons and you will be met at the station. OR
  3. Contact the above mentioned persons on arrival at Birmingham Airport and we’ll arrange for you to be picked from the Airport.
 

 

Heathrow Airport Map and Link to Reading

 

ਕਾਨਫਰੰਸ ਦਾ ਮਨੋਰਥ

ਪੰਜਾਬੀ ਭਾਸ਼ਾ ਅਤੇ ਇਸ ਦੇ ਭਵਿੱਖ ਬਾਰੇ ਪਹਿਲਾ
ਅੰਤਰਰਾਸ਼ਟਰੀ ਸੰਮੇਲਨ ਅਤੇ ਵਿਚਾਰ ਗੋਸ਼ਟੀ
ਆਧੁਨਿਕ ਵਿਗਿਆਨਕ ਯੁਗ ਵਿਚ
ਪੰਜਾਬੀ ਭਾਸ਼ਾ ਦਾ ਸਥਾਨ
ਯੂ: ਕੇ: ਦੇ ਸ਼ਾਹੀ ਨਗਰ ਰਾਇਲ ਲਮਿੰਗਟਨ ਸਪਾ  ਵਿਖੇ
10
-11 ਅਗਸਤ, 2013

 

ਗੋਸ਼ਟੀ ਦਾ ਉਦੇਸ਼

ਭਾਰਤ ਦੇ 65 ਸਾਲ ਆਜ਼ਾਦ ਹੋਣ ਦੇ ਬਾਅਦ ਵੀ ਇਥੋਂ ਦੀਆਂ ਨਾਕਾਬਲ ਸਰਕਾਰਾਂ ਹਮੇਸ਼ਾਂ ਭਾਸ਼ਾ ਦੇ ਸਵਾਲ ਤੇ ਭੰਵਲ਼ ਭੂਸੇ ਵਿਚ ਫਸੀਆਂ ਰਹੀਆਂ ਹਨ। ਅੱਜ ਵੀ ਇਹ ਬਹਿਸ ਨਿਰੰਤਰ ਅਤੇ ਨਿਰਲੱਜ ਜਾਰੀ ਹੈ। ਵਰ੍ਹਿਆਂ ਤੋਂ  ਜੋ ਪ੍ਰਸ਼ਾਸਨ ਭਾਰਤੀਆਂ ਦੇ ਸਿਰ ਮੜ੍ਹਿਆ ਜਾ ਰਿਹਾ ਹੈ ਉਹ ਆਜ਼ਾਦੀ ਦੇ ਸੰਗਰਾਮੀਆਂ ਦਾ ਸੁਪਨਾ ਨਹੀਂ ਸੀ। ਭਾਸ਼ਾ ਦੇ ਸਵਾਲ ਤੇ ਤਾਂ ਉਨ੍ਹਾਂ ਨੇ ਸਾਫ ਐਲਾਨਿਆ ਸੀ ਕਿ ਦੇਸ਼ ਦੀ ਤਰੱਕੀ ਅਤੇ ਗੁਲਾਮੀ ਦੀ ਲਾਹਣਤ ਮਾਂ-ਭਾਸ਼ਾ ਤੋਂ ਬਗੈਰ ਦੂਰ ਨਹੀਂ ਹੋ ਸਕਦੀ। ਇਸ ਦੇ ਉਲਟ “ਆਜ਼ਾਦ” ਭਾਰਤ ਵਿਚ ਜੋ ਦੁਰਦਸ਼ਾ ਭਾਰਤੀ ਭਾਸ਼ਾਵਾਂ ਦੀ ਭਾਰਤ ਦੀਆਂ ਸਰਕਾਰਾਂ ਨੇ ਕੀਤੀ ਹੈ ਉਹ ਤਾਂ ਬ੍ਰਿਟਿਸ਼ ਵੀ ਨਹੀਂ ਸਨ ਕਰ ਸਕੇ। ਅੰਗਰੇਜ਼ੀ ਭਾਸ਼ਾ ਨੇ ਭਾਰਤੀ ਮਾਤ ਭਾਸ਼ਾਵਾਂ ਨੂੰ ਸਿੱਖਿਆ ਦੇ ਖੇਤਰ ਵਿਚੋਂ‘ਪੂਰੀ ਤਰ੍ਹਾਂ ਬਾਹਰ ਕੱਢ ਮਾਰਿਆ ਹੈ। ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਇਤਿਹਾਸਕ ਅਤੇ ਯਕੀਨੀ ਸ਼ਿਕਸਤ ਪੂਰਨ ਤੌਰ ਤੇ ਮੁਕੰਮਲ ਹੋ ਚੁੱਕੀ ਹੈ। ਦੇਸ਼ ਉੱਪਰ ਕੌਨਵੈਂਟ ਦੇ “ਪੜ੍ਹਿਆ-ਲਿਖਿਆਂ” ਦਾ ਰਾਜ ਹੈ, ਘੋਰ ਦਬ-ਦਬਾ ਹੈ। ਇਹ ਬਦੇਸ਼ੀ ਭਾਸ਼ਾ ਦੇ ਕਰਜ਼ਾਈ ਅਤੇ ਪੱਖ-ਪੂਰੀਏ ਨਾ ਤਾਂ ਉਸ ਭਾਸ਼ਾ ਵਿਚ ਹੀ ਬੋਲਣ ਦੇ ਕਾਬਲ ਹਨ ਅਤੇ ਨਾ ਹੀ ਇਹ ਆਪਣੀ ਮਾਤ-ਭਾਸ਼ਾ ਵਿਚ ਗੱਲ ਕਰਨੀ ਪਸੰਦ ਕਰਦੇ ਹਨ। ਜ਼ਰਾ ਇਨ੍ਹਾਂ ਨੂੰ ਗੱਲਾਂ ਕਰਦੇ ਸੁਣੋ ਤਾਂ ਸਹੀ, ਕਿਸ ਤਰ੍ਹਾਂ ਬੇਰੜਾ ਬਣਾ ਬਣਾ ਕੇ ਸਿਰਫ ਰੌਲੇ ਵਿਚ ਹੀ ਵਾਧਾ ਕਰਦੇ ਹਨ, ਨਾ ਉਨ੍ਹਾਂ ਨੂੰ ਆਪ ਪਤਾ ਕਿ ਕੀ ਕਹਿਣਾ ਚਾਹੁੰਦੇ ਹਨ ਅਤੇ ਨਾ ਹੀ ਕੋਈ ਦੂਸਰਾ ਸਮਝ ਸਕਦਾ ਹੈ।

ਇਸ ਤਰਸਯੋਗ ਸਥਿਤੀ ਨੂੰ ਪਛਾਣਦੇ ਹੋਏ ਪੰਜਾਬੀ ਬੁੱਧੀਜੀਵੀ ਵਰਗ ਦਾ ਇਹ ਮੁਕੱਦਸ ਫਰਜ਼ ਬਣਦਾ ਹੈ ਕਿ ਉਹ, ਆਜ਼ਾਦੀ ਦੇ ਸ਼ਹੀਦਾਂ ਨੂੰ ਨਾ ਭੁੱਲਦੇ ਹੋਏ, ਪੰਜਾਬੀ ਭਾਸ਼ਾ ਦੇ ਇਸ ਸ਼ਰੇਆਮ ਸਮੂਹਿਕ ਜਬਰਜਨਾਹ ਨੂੰ ਜੰਤਾ ਦੇ ਸਾਹਮਣੇ ਲਿਆਉਣ ਅਤੇ ਇਸ ਪਿੱਛੇ ਛੁਪੀ ਪੰਜਾਬੀ ਵਿਰੋਧੀ ਮਿਲੀ ਭੁਗਤ ਸਾਜ਼ਸ਼ ਦਾ ਪਰਦਾ ਫਾਸ਼ ਕਰਨ ਇਸ ਸਾਜ਼ਸ਼ ਦਾ ਖ਼ਤਰਾ ਇੰਨਾ ਗੰਭੀਰ ਹੋ ਚੁੱਕਾ ਹੈ ਕਿ ਪੰਜਾਬੀ ਭਾਸ਼ਾ ਦੇ ਲੋਪ ਹੋ ਜਾਣ ਦੀ ਸੰਭਾਵਨਾ ਦੇ ਚਰਚੇ ਵੀ ਆਮ ਹੋ ਗਏ ਹਨ ਇਹ ਜ਼ਰੂਰ ਹੈ ਕਿ ਪੰਜਾਬੀ ਭਾਸ਼ਾ ਸਦੀਆਂ ਤੋਂ ਅਨੇਕਾਂ ਇਤਿਹਾਸਕ ਮਾਰੂ ਝੱਖੜ ਸਹਾਰਦੀ ਹੋਈ ਅੱਜ ਵੀ ਕਾਇਮ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਦੇ ਇਲੈਟਰਾਨਿਕ  ਯੁੱਗ ਵਿਚ ਇਸ ਤੇ ਘੋਰ ਹਮਲੇ ਹਰ ਦਿਸ਼ਾ ਤੋਂ ਹੋ ਰਹੇ ਹਨ ਅਤੇ ਹਮਲਾਵਰ ਸਾਡੇ ਘਰਾਂ ਵਿਚ ਆ ਘੁਸੇ ਹਨ

ਇਸ ਲਈ ਇਹ ਜ਼ਰੂਰੀ ਬਣਦਾ ਹੈ ਕਿ ਭਾਸ਼ਾ-ਵਿਗਿਆਨ ਦੇ ਮਾਹਿਰ, ਪੰਜਾਬੀ ਸਾਹਿਤਕਾਰ, ਵਿਗਿਆਨੀ ਅਤੇ ਸਿੱਖਿਆ-ਸ਼ਾਸਤਰੀ ਇਕੱਠੇ ਹੋ ਕੇ ਸਬੰਧਤ ਮੁੱਦਿਆਂ ਤੇ ਡੂੰਘਾ ਵਿਚਾਰ-ਵਿਮਰਸ਼ ਕਰਕੇ ਉਨ੍ਹਾਂ ਵਿਹਾਰਕ ਸਿੱਟਿਆਂ ਤੇ ਪਹੁੰਚਣ, ਜੋ ਪੰਜਾਬੀਆਂ ਨੂੰ ਇਹਨਾਂ ਸਵਾਲਾਂ ਬਾਰੇ ਸਪੱਸ਼ਟਤਾ ਪ੍ਰਦਾਨ ਕਰੇ ਇਸ ਗੋਸ਼ਟੀ ਦਾ ਇਕੋ ਇਕ ਮਕਸਦ ਵੀ ਇਹ ਹੀ ਹੈ!

ਪੰਜਾਬੀ ਨੂੰ ਸਿਰਫ ਬਾਰ ਬਾਰ ਮਾਂ-ਬੋਲੀ ਦੇ ਨਾਹਰੇ ਲਾ ਕੇ ਹਰ ਵੇਲੇ ਜਜ਼ਬਾਤੀ ਹੋਣਾ ਹੀ ਕਾਫੀ ਨਹੀਂ ਹੈ ਇਸ ਨੂੰ ਵਿਗਿਆਨਕ ਯੁੱਗ ਵਿਚ ਵਿਗਿਆਨਕ ਲੋੜਾਂ ਪੂਰੀਆਂ ਕਰਨ ਦੇ ਕਾਬਲ ਬਣਾਉਣਾ ਵੀ ਅਤਿਅੰਤ ਜ਼ਰੂਰੀ ਹੈ ਇਹ ਸਿਰਫ ਪੰਜਾਬੀ ਕੌਮ ਆਪ ਹੀ ਕਰ ਸਕਦੀ ਹੈ, ਕਿਸੇ ਹੋਰ ਨੇ ਨਹੀਂ ਕਰਨਾ! ਸਰਕਾਰਾਂ ਤੇ ਬੱਚਿਆਂ ਵਾਂਗ ਆਏ ਦਿਨ ਰੋਸ ਪਰਗਟ ਕਰਦੇ ਰਹਿਣਾ ਆਪਣੀ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋਣ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ! ਸਾਨੂੰ ਸਵਾਲ ਪੁੱਛਣਾ ਪਏਗਾ ਕਿ ਸਾਡੇ ਸਿੱਖਿਆ ਅਦਾਰੇ, ਜੋ ਪੰਜਾਬੀ ਜੰਤਾ ਦੇ ਖਰਚੇ ਤੇ ਚਲਦੇ ਹਨ, ਉਨ੍ਹਾਂ ਨੇ ਪੰਜਾਬੀ ਲਈ ਕੀ ਕੀਤਾ ਹੈ, ਕੀ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਭਵਿੱਖ ਵਿਚ ਕੀ ਕਰਨ ਦੀਆਂ ਠੋਸ ਵਿਹਾਰਕ ਯੋਜਨਾਵਾਂ ਹਨ? ਜੇ ਕਰ ਇਹ ਅਦਾਰੇ 65 ਸਾਲ ਵਿਚ ਵੀ ਪੰਜਾਬੀ ਭਾਸ਼ਾ ਦੇ ਸਿਰ ਤੋਂ ਮੌਤ ਦਾ ਸਾਇਆ ਦੂਰ ਨਹੀਂ ਕਰ ਸਕੇ ਤਾਂ ਇਨ੍ਹਾਂ ਨੂੰ ਲੋਕਾਂ ਦਾ ਪੈਸਾ ਵਰਤ ਕੇ ਜਿਊਂਦੇ ਰੱਖਣ ਦਾ ਕੀ ਫਾਇਦਾ?

ਪਰਚੇ ਦੇ ਮਜ਼ਮੂਨ

ਇਸ ਕਾਨਫਰੰਸ ਦਾ ਪਵਿੱਤਰ ਮਨੋਰਥ ਇਕ ਬੌਧਿਕ ਮੰਚ ਸਿਰਜਣਾ ਹੈ, ਜਿਸ ਵਿਚ ਭਾਸ਼ਾ ਦੀ ਸਮਾਜਕ, ਆਰਥਕ, ਵਿਗਿਆਨਕ ਅਤੇ ਸਿੱਖਿਅਕ ਮਹੱਤਤਾ ਬਾਰੇ ਆਮ ਸਚੇਤਤਾ ਪੈਦਾ ਕੀਤੀ ਜਾ ਸਕੇ ਇਸ ਤੋਂ ਵੀ ਉਪਰੰਤ ਪੰਜਾਬੀ ਭਾਸ਼ਾ ਦੀ ਵਰਤਮਾਨ ਦਸ਼ਾ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਅੰਤਰ-ਅਨੁਸ਼ਾਸਨਾਤਮਕ ਵਿਚਾਰ-ਵਟਾਂਦਰਾ ਪੈਦਾ ਕਰਕੇ ਭਾਸ਼ਾ ਦੇ ਅਹਿਮ ਰੋਲ ਦਾ ਕੌਮੀ ਤਰੱਕੀ, ਸਿਖਿਆ ਪ੍ਰਣਾਲੀ ਅਤੇ ਵਿਗਿਆਨਕ ਖੇਤਰਾਂ ਵਿਚ ਜਾਇਜ਼ਾ ਲਿਆ ਜਾ ਸਕੇ ਇਸ ਦਾ ਭਾਵ, ਉਹ ਮੰਚ ਪੈਦਾ ਕਰਨਾ ਹੈ ਜਿਥੇ ਵੱਖ ਵੱਖ ਖਿਆਲਾਂ ਅਤੇ ਵਿਚਾਰਾਂ ਦਾ ਆਲੋਚਨਾਤਮਕ ਅਦਾਨ-ਪਰਦਾਨ ਹੋਵੇ ਅਤੇ ਸਬੰਧਤ ਮੁਦਿਆਂ ਬਾਰੇ ਨਿਰਣਾ ਲੈਣ ਲਈ ਕਸੌਟੀਆਂ ਦੀ ਛਾਣ-ਬੀਣ ਕੀਤੀ ਜਾਵੇ ਇਸ ਸੰਮੇਲਨ ਦੀ ਗੁੰਜਾਇਸ਼ ਜਾਣ-ਬੁੱਝ ਕੇ ਖੁੱਲ੍ਹੀ ਅਤੇ ਉੱਚ ਟੀਚੇ ਵਾਲੀ ਰੱਖੀ ਗਈ ਹੈ ਤਾਂ ਕਿ ਸੰਭਾਵਨਾਵਾਂ ਦੇ ਨਾਲ ਨਾਲ ਮੁਸ਼ਕਲਾਂ ਅਤੇ ਚੁਣੌਤੀਆਂ ਵੀ ਪਛਾਣੀਆਂ ਜਾ ਸਕਣ ਇਥੇ ਇਹ ਯਾਦ ਰੱਖਣਾ ਵੀ ਫ਼ਾਇਦੇਮੰਦ ਹੋਏਗਾ ਕਿ ਜਿਹੜੀ ਭਾਸ਼ਾ ਅੱਜ ਸਾਡੇ ਤੇ ਹਾਵੀ ਹੈ, ਜਿਸ ਨੇ ਪੰਜਾਬੀ ਭਾਸ਼ਾ ਦੀ ਸੰਘੀ ਉੱਪਰ ਗੂਠਾ ਦੇ ਰੱਖਿਆ ਹੈ, ਉਹ ਖ਼ੁਦ ਫ੍ਰਾਂਸੀਸੀ ਭਾਸ਼ਾ ਦੇ ਮੁਕਾਬਲੇ ਉਜੱਡ ਅਤੇ ਅਨਪੜ੍ਹ ਦੇਹਾਤੀ ਵਰਗ ਦੀ ਭਾਸ਼ਾ ਮੰਨੀ ਜਾਂਦੀ ਸੀ ਉਨ੍ਹਾਂ ਵੇਲਿਆ ਵਿਚ ਜਦੋਂ ਪੰਜਾਬੀ ਵਿਚ ਉੱਚ ਦਰਜੇ ਦਾ ਦਾਰਸ਼ਨਿਕ ਅਤੇ ਦੈਵੀ ਸਾਹਿਤ ਰਚਿਆ ਜਾ ਰਿਹਾ ਸੀ

ਅੱਜ ਦਾ ਸਮਾ ਸਾਡੇ ਕੋਲੋਂ ਮੰਗ ਕਰਦਾ ਹੈ ਕਿ ਅਸੀਂ ਆਪਣੀ ਭਾਸ਼ਾ ਵਲ ਆਪਣਾ ਸਮੂਹਕ ਰਵੱਈਆ ਬਦਲੀਏ ਅਤੇ ਅੰਨ੍ਹੇਵਾਹ ਦੀ ਪੱਛਮ ਦੀ ਅੰਧਾਧੁੰਦ ਮੂੜ੍ਹ ਨਕਲ ਕਰਨ ਤੋਂ ਗੁਰੇਜ਼ ਕਰੀਏ ਸਦੀਆਂ ਤੋਂ ਅਸੀਂ ਜਿਸਮਾਨੀ ਅਤੇ ਮਾਨਸਿਕ ਗੁਲਾਮੀ ਦਾ ਕਲੰਕ ਝੱਲਦੇ ਆ ਰਹੇ ਹਾਂ ਅਤੇ ਅਸੀਂ ਕਦੇ ਵੀ ਆਪਣੀ ਕੌਮੀ ਚੇਤਨਾ ਨੂੰ ਝੰਜੋੜ ਕੇ ਨਹੀਂ ਦੇਖਿਆ ਕਿ ਇਸ ਦੇ ਕੀ ਕਾਰਨ ਹਨ ਲੋੜ ਹੈ ਕੌਮ ਦੇ ਗੁਲਾਮ ਮਨ ਨੂੰ ਹਲੂਣਾ ਦੇਣ ਦੀ, ਉਸੇ ਜੋਸ਼ ਅਤੇ ਦਲੇਰੀ ਵਿਚ ਜਿਸ ਨੇ ਚਿੜੀਓਂ ਸੇ ਮੈਂ ਬਾਜ ਲੜਾਊ ਵਾਲਾ ਜਜ਼ਬਾ ਮੁਰਦੀ ਕੌਮ ਵਿਚ ਭਰਿਆ ਸੀ ਸਾਡਾ ਸਮੁੱਚਾ ਸਮਾਜਕ, ਸਭਿਆਚਾਰਕ ਅਤੇ ਸਿੱਖਿਆ ਦਾ ਢਾਂਚਾ ਇੰਨਾ ਭ੍ਰਿਸ਼ਟ ਅਤੇ ਨਾਕਾਮ ਹੋ ਚੁੱਕਾ ਹੈ ਕਿ ਇਸ ਨੂੰ ਵੰਗਾਰਨ ਦੀ ਲੋੜ ਹੈ, ਜੜ੍ਹ ਤੋਂ ਬਦਲਣ ਦੀ ਲੋੜ ਹੈ ਕੌੜਾ ਸੱਚ ਤਾਂ ਇਹ ਹੈ ਕਿ ਅਸੀਂ ਦੂਸਰਿਆਂ ਦੇ ਪਰਛਾਵੇਂ ਨੂੰ ਫੜਨ ਦੀ ਕੋਸ਼ਿਸ਼ ਵਿਚ ਆਪਣੀ ਹੋਂਦ ਗੁਆ ਰਹੇ ਹਾਂ

ਇਨ੍ਹਾਂ ਮੰਤਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਤੁਹਾਨੂੰ ਹਾਰਦਿਕ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਵਿਚਾਰਾਂ ਦਾ ਸੰਖੇਪ ਰੂਪ ਵਿਚ ਸਾਰ-ਤੱਤ ਪਰਚਾ ਹੇਠ ਲਿਖੇ ਕਿਸੇ ਇਕ ਵਿਸ਼ੇ ਤੇ, ਪ੍ਰਬੰਧਕ ਕਮੇਟੀ ਦੇ ਚਿੰਤਨ ਲਈ ਪੇਸ਼ ਕਰੋ ਇਹ ਪਰਚਾ – Microsoft Word ਡੀਲ ਵਿਚ 1000 (ਇੱਕ ਹਜ਼ਾਰ) ਸ਼ਬਦਾਂ ਤੋਂ ਜ਼ਿਆਦਾ ਲੰਬਾ ਨਹੀਂ ਹੋਣਾ ਚਾਹੀਦਾ ਇਹ ਪਰਚਾ ਸਾਡੇ ਤੱਕ 15 ਜੂਨ, 2013 ਤੋਂ ਪਹਿਲਾਂ ਪਹੁੰਚ ਜਾਣਾ ਅਤੀ ਜ਼ਰੂਰੀ ਹੈ ਸਵੀਕਾਰ ਕੀਤੇ ਪਰਚਿਆਂ ਦਾ ਫੈਸਲਾ, ਜੂਨ 2013 ਦੇ ਅੰਤ ਤੱਕ ਹਰ ਹਿੱਸਾ ਲੈਣ ਵਾਲੇ ਵਿਦਵਾਨ ਤੱਕ ਪਹੁੰਚਾ ਦਿੱਤਾ ਜਾਏਗਾ ਇਸ ਤੋਂ ਬਾਅਦ ਚੁਣੇ ਗਏ ਪਰਚਿਆਂ ਦੇ ਪੂਰੇ ਰੂਪ ਵਿਚ ਭੇਜਣ ਦੀ ਤਾਰੀਖ਼ 15 ਜੁਲਾਈ, 2013 ਹੋਵੇਗੀ ਸਾਰੇ ਚੁਣੇ ਹੋਏ ਪਰਚੇ, ਕਿਤਾਬ ਦੇ ਰੂਪ ਵਿਚ ਛਾਪੇ ਜਾਣਗੇ ਜਿਸ ਦੀ ਕਾਪੀ ਹਰ ਲਿਖਾਰੀ ਨੂੰ ਭੇਂਟ ਕੀਤੀ ਜਾਵੇਗੀ

ਪਰਚਾ ਸਵੀਕਾਰ ਕੀਤੇ ਜਾਣ ਬਾਅਦ ਤੁਹਾਨੂੰ ਰਾਇਲ ਲਮਿੰਗਟਨ ਸਪਾ ਵਿਖੇ ਰੱਖੇ ਸੰਮੇਲਨ ਵਿਚ ਭਾਗ ਲੈਣ ਲਈ ਉਚੇਚੇ ਤੌਰ ਤੇ ਵਿਸ਼ੇਸ਼ ਸੱਦਾ-ਪੱਤਰ ਭੇਜਿਆ ਜਾਏਗਾ

ਤੁਸੀਂ ਨਿਮਨਲਿਖਿਤ ਵਿਸ਼ਿਆਂ ਚੋ ਕਿਸੇ ਇੱਕ ਤੇ ਵਿਚਾਰ-ਪੱਤਰ ਭੇਜ ਸਕਦੇ ਹੋ:

  • ਭਾਰਤ ਦੀ ਗਿਆਨ ਅਤੇ ਵਿਗਿਆਨਮਈ ਇਤਿਹਾਸਕ ਪਰੰਪਰਾ;
  • ਪੰਜਾਬੀ ਭਾਸ਼ਾ ਦਾ ਇਤਿਹਾਸ ਅਤੇ ਵਿਕਾਸ;
  • ਕਲਪਨਾਤਮਕ ਵਿਗਿਆਨਕ ਸੋਚ ਵਿਚ ਭਾਸ਼ਾ ਦੀ ਭੂਮਿਕਾ;
  • ਕੀ ਵਿਗਿਆਨਕ ਸੋਚ ਮਾਤ-ਭਾਸ਼ਾ ਤੋਂ ਬਗ਼ੈਰ ਸੰਭਵ ਹੈ? ਇਸ ਸੰਦਰਭ ਵਿਚ ਮਾਤ-ਭਾਸ਼ਾ ਕੀ ਹੈ?
  • ਭਾਰਤ ਦੀ ਪੁਰਾਤਨ ਸਿੱਖਿਆ-ਪ੍ਰਣਾਲੀ;
  • ਬਰਤਾਨਵੀ ਸਾਮਰਾਜ ਦੀਆਂ ਭਾਰਤੀ ਸਮਾਜ ਅਤੇ ਸਿੱਖਿਆ ਪ੍ਰਤੀ ਨੀਤੀਆਂ ਅਤੇ ਮਨੋਰਥ;
  •  ਸਵਾਧੀਨ ਭਾਰਤ ਸਰਕਾਰ ਦਾ ਸਿੱਖਿਆ ਪ੍ਰਬੰਧ, ਨੀਤੀਆਂ ਅਤੇ ਨਤੀਜੇ;
  • ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਵਰਤਮਾਨ ਦਸ਼ਾ; ਵਿਦਿਅਕ, ਸਰਕਾਰੀ, ਸਮਾਜਕ, ਸੰਚਾਰਣ ਅਤੇ ਕਾਰੋਬਾਰੀ ਖੇਤਰਾਂ ਵਿਚ;
  • ਤਿੰਨ ਭਾਸ਼ਾਈ ਨੀਤੀ ਇਸ ਦੀਆਂ ਪ੍ਰਾਪਤੀਆਂ, ਸਮੱਸਿਆਵਾਂ, ਕਾਮਯਾਬੀਆਂ ਅਤੇ ਤਰੁੱਟੀਆਂ;
  • ਵਿਗਿਆਨਕ ਉੱਚ-ਸਿੱਖਿਆ ਵਿੱਚ ਅੰਗਰੇਜ਼ੀ ਮਾਧਿਅਮ ਬੌਧਿਕ ਵਰਦਾਨ ਜਾਂ ਵਿਘਨ;
  • ਕੀ ਪੰਜਾਬੀ ਭਾਸ਼ਾ ਸਮੁੱਚੀ ਸਿੱਖਿਆ ਦਾ ਮਾਧਿਅਮ ਹੋਣੀ ਚਾਹੀਦੀ ਹੈ? ਹਾਂ, ਤੇ ਕਿਸ ਤਰ੍ਹਾਂ; ਨਾਂਹ, ਤੇ ਕਿਉਂ ਨਹੀਂ?

ਪਰਚਾ ਭੇਜਣ ਲਈ ਪਤਾ:     conference@5abi.com  ਜਾਂ 1 Freshwater Grove, Leamington Spa, CV31 1NY UK

 

ਪ੍ਰਬੰਧਕ ਕਮੇਟੀ

ਕੌਂਸਲਰ ਸ਼੍ਰੀ ਮੋਤਾ ਸਿਂਘ,
cllrsingh@gmail.com

1 St Brides Close, Leamington Spa, CV31 1NX, UK,

ਸ਼੍ਰੀ ਰਾਜਿੰਦਰ ਸਿੰਘ,
rs247@ymail.com

1 Freshwater Grove, Leamington Spa, CV31 1NY,  UK,

ਡਾ: ਬਲਦੇਵ ਕੰਦੋਲਾ
b.kandola@ntlworld.com

3 Applecross Close, Warrington WA 3 6UX, UK,

ਸ਼੍ਰੀ ਜਸਵੰਤ ਸਿੰਘ ਵਿਰਦੀ
ਡਾ: ਜੋਗਾ ਸਿੰਘ

Sikh Sports and Community Centre,
17 Queensway Leamington Spa CV31 3LZ

   

ਟੈਕਨੀਕਲ ਜਾਂਚ ਕਮੇਟੀ

ਡਾ. ਜੋਗਾ ਸਿੰਘ

ਭਾਸ਼ਾ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰੋ: ਰਜਿੰਦਰਪਾਲ ਸਿੰਘ ਬਰਾੜ

ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾ: ਮੰਗਤ ਭਾਰਦਵਾਜ

ਬਰਮੀਘਮ, ਯੂ ਕੇ:

ਸ਼੍ਰੀ ਸੁਖਿੰਦਰ ਸਿੰਘ

ਕਨੇਡਾ

ਡਾ: ਸਾਥੀ ਲੁਧਿਆਣਵੀ, ਲੰਡਨ

ਲੰਡਨ,  ਯੂ ਕੇ

ਡਾ: ਜੋਗਿੰਦਰ ਸਿੰਘ ਸਹੋਤਾ

ਡਰਬੀ,  ਯੂ ਕੇ

ਡਾ: ਜੋਗਿੰਦਰ ਸਿੰਘ ਫ਼ੁੱਲ

ਬਰਮੀਘਮ,   ਯੂ ਕੇ:

   

ਪ੍ਰਯੋਜਕ

ਗੁਰਦੁਆਰਾ ਸਾਹਿਬ ਲਮਿੰਗਟਨ ਅਤੇ ਵਾਰਵਿਕ

ਲਮਿੰਗਟਨ ਸਪਾ,   ਯੂ ਕੇ

ਸਥ ਲਮਿੰਗਟਨ ਸਪਾ

ਲਮਿੰਗਟਨ ਸਪਾ,   ਯੂ ਕੇ

AamarEye

ਬਰਮੀਘਮ,   ਯੂ ਕੇ

eSathi

ਲਮਿੰਗਟਨ ਸਪਾ,   ਯੂ ਕੇ

   

ਸਥਾਨ

ਇੰਗਲੈਂਡ ਦੇ ਸੀਨੇ ਤੇ ਸਥਿਤ, ਸ਼ਾਨਦਾਰ ਸੈਲਾਨੀ ਨਗਰ
ਰਾਇਲ ਲਮਿੰਗਟਨ ਸਪਾ
Sikh Sports and Community Centre
17 Queensway, Leamington Spa  CV31 3LZ

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)