WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮੰਦਭਾਗਾ
ਹਰਜਿੰਦਰ ਸਿੰਘ ਲਾਲ                        (22/12/2023)

lall

62ਆਜ ਕਲ ਖ਼ੁਦ ਸੇ ਭੀ ਹੈ ਰੰਜਿਸ਼ ਕਾ ਕੋਈ ਸਿਲਸਿਲਾ,
ਆਜ ਕਲ ਖ਼ੁਦ ਸੇ ਭੀ ਥੋੜਾ ਫਾਸਲਾ ਰਖ਼ਤਾ ਹੂੰ ਮੈਂ।
    (ਤੌਸੀਫ ਤਾਬਿਸ਼)

ਹਰ ਦੇਸ਼ ਜਾਂ ਸੂਬੇ ਲਈ ਅਤਿਅੰਤ ਮੰਦਭਾਗਾ ਹੁੰਦਾ ਹੈ ਉਸਦੀਆਂ ਰਾਜਨੀਤਕ ਪਾਰਟੀਆਂ ਵਲੋਂ ਅਪਨਾਈ ਪਾੜੋ ਤੇ ਰਾਜ ਕਰੋ ਵਰਗੀ ਨੀਤੀ ਨੂੰ ਹਵਾ ਦੇਣਾ, ਪਰ ਇਸ ਤੋਂ ਵੱਧ ਖਤਰਨਾਕ ਹੁੰਦਾ ਹੈ ਕਿਸੇ ਵੀ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼। 

ਪੰਜਾਬ ਕਾਂਗਰਸ ਵਿੱਚ ਇਕ ਵਾਰ ਫਿਰ ਰੰਜਿਸ਼ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕਾਂਗਰਸੀਆਂ ਵਿਚ ਆਪਸੀ ਘਮਸਾਣ ਮਚਿਆ ਹੋਇਆ ਹੈ। ਹਾਲਾਂਕਿ ਲੋਕ ਸਭਾ ਚੋਣਾਂ ਸਿਰ 'ਤੇ ਹਨ, ਪਰ ਪੰਜਾਬ ਕਾਂਗਰਸ ਦੀ ਅੰਦਰਲੀ ਲੜਾਈ ਤਿੱਖੀ ਹੁੰਦੀ ਜਾ ਰਹੀ ਹੈ। ਇਸੇ ਲੜਾਈ ਨੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਭੱਠਾ ਬਿਠਾਇਆ ਸੀ। ਜੇਕਰ ਹੁਣ ਵੀ ਕਾਂਗਰਸ ਦੀ ਅੰਦਰੂਨੀ ਲੜਾਈ ਨਾ ਰੁਕੀ ਤਾਂ ਇਸ ਦਾ ਨੁਕਸਾਨ ਪੰਜਾਬ ਵਿਚ ਕਾਂਗਰਸ ਨੂੰ ਹੀ ਭੁਗਤਣਾ ਪਵੇਗਾ। ਹਾਲਾਂਕਿ ਪਹਿਲਾਂ ਇਹ ਲੜਾਈ ਆਪਸੀ ਨਹੀਂ ਸੀ ਸਗੋਂ 'ਆਪ' ਨਾਲ ਸਮਝੌਤੇ ਦੇ ਸਮਰਥਕਾਂ ਅਤੇ ਵਿਰੋਧੀਆਂ ਦੇ ਵਿਚਕਾਰ ਵਿਚਾਰ ਪ੍ਰਗਟਾਵੇ ਦਾ ਹਿੱਸਾ ਦਿਖਾਈ ਦੇ ਰਹੀ ਸੀ।

ਪਰ ਹੁਣ ਇਹ ਸਾਫ਼-ਸਾਫ਼ ਨਿੱਜੀ ਲੜਾਈ ਬਣਦੀ ਦਿਖਾਈ ਦੇ ਰਹੀ ਹੈ। ਇਸ ਵੇਲੇ ਸਭ ਤੋਂ ਤਿੱਖੇ ਬੋਲ-ਕਬੋਲ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦੋਵਾਂ ਧਿਰਾਂ ਦੇ ਸਮਰਥਕਾਂ ਦਰਮਿਆਨ ਸੁਣਾਈ ਦੇ ਰਹੇ ਹਨ। ਮਾਮਲਾ ਇਥੋਂ ਤੱਕ ਪਹੁੰਚ ਗਿਆ ਹੈ ਕਿ ਬਾਜਵਾ ਸਮਰਥਕ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕਰਨ ਲੱਗ ਪਏ ਹਨ। ਜਦੋਂਕਿ ਸਿੱਧੂ ਸਮਰਥਕ ਅਜਿਹੇ ਇਸ਼ਾਰੇ ਦੇਣ ਲੱਗ ਪਏ ਹਨ ਕਿ ਜਾਂ ਤਾਂ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨਗੇ ਜਾਂ ਫਿਰ ਉਹ ਆਪਣੀ ਪਾਰਟੀ ਬਣਾ ਸਕਦੇ ਹਨ।

ਹਾਲਾਂਕਿ ਸਾਡੀ ਪੁਖਤਾ ਜਾਣਕਾਰੀ ਅਨੁਸਾਰ ਭਾਵੇਂ ਕਈ ਆਜ਼ਾਦ ਛੋਟੇ ਧੜੇ, ਕਾਂਗਰਸ ਦੇ ਕੁਝ ਧੜੇ ਅਤੇ ਇਥੋਂ ਤੱਕ ਕਿ 'ਆਪ' ਤੇ ਅਕਾਲੀ ਦਲ ਦੇ ਕੁਝ ਨੇਤਾ ਵੀ ਨਵੀਂ ਪਾਰਟੀ ਬਣਾਉਣ ਦੇ ਸੰਬੰਧ ਵਿਚ ਸਿੱਧੂ ਦੇ ਸੰਪਰਕ ਵਿਚ ਹਨ, ਪਰ ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਵੱਖਰੀ ਪਾਰਟੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨਗੇ।

ਪਰ ਅਜਿਹੇ ਚਰਚੇ ਪਾਰਟੀ ਦਾ ਨੁਕਸਾਨ ਤਾਂ ਕਰਦੇ ਹੀ ਹਨ। ਸਾਡੀ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ 'ਤੇ ਕੌਮੀ ਪੱਧਰ 'ਤੇ 'ਆਪ' ਨਾਲ ਸਮਝੌਤੇ ਦਾ ਦਬਾਅ ਬਹੁਤ ਜ਼ਿਆਦਾ ਹੈ। ਇਹ ਵੀ ਚਰਚਾ ਹੈ ਕਿ 'ਆਪ' ਵੀ ਕਾਂਗਰਸ ਨਾਲ 'ਇੰਡੀਆ' ਗੱਠਜੋੜ ਵਿਚ ਜਾਣ ਲਈ ਕਾਹਲੀ ਹੈ। ਇਹ ਸਮਝਿਆ ਜਾਂਦਾ ਹੈ ਕਿ ਇੰਡੀਆ ਗੱਠਜੋੜ ਦੀ ਮੀਟਿੰਗ ਵਿਚ 'ਆਪ' ਮੁਖੀ ਅਰਵਿੰਦ ਕੇਜਰੀਵਾਲ ਦੀ ਨਜ਼ਦੀਕੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀ ਗੱਲ ਉਠਾਈ ਜਾਣੀ ਅਤੇ ਕੇਜਰੀਵਾਲ ਵਲੋਂ ਬਿਨਾਂ ਇਕ ਪਲ ਗਵਾਏ ਇਸ ਦੀ ਹਮਾਇਤ ਕਰਨੀ ਵੀ, ਇਸੇ ਰਣਨੀਤੀ ਦਾ ਹਿੱਸਾ ਹੈ ਕਿ ਕਾਂਗਰਸ 'ਆਪ' ਨੂੰ ਆਪਣਾ ਵਿਰੋਧੀ ਨਾ ਸਮਝੇ।

ਪਰ ਪੰਜਾਬ ਦੀ ਕਾਂਗਰਸ 'ਤੇ ਕਾਬਜ਼ ਲੀਡਰਸ਼ਿਪ ਅਜੇ ਵੀ ਇਸ ਗੱਲ 'ਤੇ ਅੜੀ ਹੋਈ ਹੈ ਕਿ ਜੇਕਰ ਹੁਣ 'ਆਪ' ਨਾਲ ਸਮਝੌਤਾ ਕਰ ਲਿਆ ਤਾਂ 2027 ਵਿਚ ਵਿਧਾਨ ਸਭਾ ਚੋਣਾਂ ਵਿਚ ਪੰਜਾਬ 'ਚ ਕਾਂਗਰਸ ਦੀ ਵਾਪਸੀ 'ਦਿੱਲੀ' ਵਾਂਗ ਅਸੰਭਵ ਹੋ ਜਾਵੇਗੀ। ਕਾਂਗਰਸ ਦਾ ਕੇਡਰ  'ਆਪ' ਵੱਲ ਚਲਾ ਜਾਵੇਗਾ। ਇਕ ਬਹੁਤ ਹੀ ਸੀਨੀਅਰ ਕਾਂਗਰਸੀ ਆਗੂ ਨੇ ਨਾਂਅ ਨਾ ਛਾਪਣ ਦੀ ਸੂਰਤ ਵਿਚ ਕਿਹਾ ਕਿ ਹੁਣ ਸਥਿਤੀ ਸਪੱਸ਼ਟ ਹੈ 'ਅਕਾਲੀ ਦਲ' ਤੇ 'ਭਾਜਪਾ' ਦਾ ਸਮਝੌਤਾ ਹੋਣ ਦੇ ਆਸਾਰ ਲਗਭਗ ਖ਼ਤਮ ਹਨ। ਉਸ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਬਾਰੇ ਲੋਕ ਸਭਾ ਵਿਚ ਸਾਬਕਾ ਅਕਾਲੀ ਮੰਤਰੀ ਬੀਬਾ ਹਰਸਿਮਰਤ ਕੌਰ ਦਾ ਨਾਂਅ ਲੈ ਕੇ ਦਿੱਤਾ ਬਿਆਨ, ਇਸ ਦੀ ਸਪੱਸ਼ਟ ਗਵਾਹੀ ਹੈ। ਉਸ ਅਨੁਸਾਰ ਕਾਂਗਰਸ ਇਸ ਵੇਲੇ ਪੰਜਾਬ ਵਿਚ 30 ਤੋਂ 33 ਫ਼ੀਸਦੀ ਵੋਟ ਆਪਣੇ ਦਮ 'ਤੇ ਲੈਣ ਦੇ ਸਮਰੱਥ ਹੈ। ਉਸ ਅਨੁਸਾਰ ਇਸ ਸਥਿਤੀ ਵਿਚ ਕਾਂਗਰਸ ਆਪਣੇ ਦਮ 'ਤੇ 8 ਸੀਟਾਂ ਜਿੱਤਣ ਦੇ ਸਮਰੱਥ ਹੈ। ਇਹ ਕਾਂਗਰਸੀ ਆਗੂ ਸੋਚਦੇ ਹਨ ਕਿ 'ਆਪ' ਖਿਲਾਫ਼ ਐਂਟੀ ਇਨਕੰਬੈਂਸੀ  (ਸਥਾਪਤੀ ਵਿਰੋਧੀ ਰੁਝਾਨ) ਕਾਫ਼ੀ ਉਭਾਰ 'ਤੇ ਹੈ ਤੇ ਨਤੀਜੇ ਵਜੋਂ ਅਕਾਲੀ ਦਲ ਤੇ ਭਾਜਪਾ ਦਾ ਵੋਟ ਫ਼ੀਸਦੀ ਵੀ ਵਧੇਗਾ ਤੇ 'ਆਪ' ਦਾ ਘਟੇਗਾ। ਇਹ ਕਾਂਗਰਸੀ ਆਗੂ ਸੋਚਦੇ ਹਨ ਕਿ ਲੋਕ ਸਭਾ ਵਿਚ ਚਾਰਕੋਨਾ ਮੁਕਾਬਲਾ ਕਾਂਗਰਸ ਦੇ ਹਿਤ ਵਿਚ ਰਹੇਗਾ।

ਪਤਾ ਲੱਗਾ ਹੈ ਕਿ ਕਾਂਗਰਸ ਹਾਈਕਮਾਨ ਇਸ ਸੰਬੰਧੀ ਫਿਰ ਤੋਂ ਪੰਜਾਬ ਵਿਚ ਸਰਵੇ ਕਰਵਾ ਰਹੀ ਹੈ। ਪਰ ਉਹ ਕੋਈ ਵੀ ਫ਼ੈਸਲਾ ਜ਼ਮੀਨੀ ਹਕੀਕਤਾਂ ਅਤੇ 'ਇੰਡੀਆ' ਗੱਠਜੋੜ ਦੀ ਏਕਤਾ ਨੂੰ ਸਾਹਮਣੇ ਰੱਖ ਕੇ ਹੀ ਕਰੇਗੀ। ਇਸ ਦਰਮਿਆਨ ਇਕ ਹੋਰ ਚਰਚਾ ਇਹ ਵੀ ਹੈ ਕਿ ਕਾਂਗਰਸ ਦੇ ਮੌਜੂਦਾ ਸਾਂਸਦਾਂ ਵਿਚੋਂ ਵੀ ਕੁਝ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ ਤੇ ਨਵੇਂ ਚਿਹਰੇ ਅੱਗੇ ਕੀਤੇ ਜਾ ਸਕਦੇ ਹਨ। ਜਦੋਂ ਕਿ ਇਹ ਚਰਚਾ ਵੀ ਹੈ ਕਿ ਭਾਵੇਂ ਨਵਜੋਤ ਸਿੰਘ ਸਿੱਧੂ ਬਿਆਨ ਦੇ ਚੁੱਕੇ ਹਨ ਕਿ ਉਹ ਲੋਕ ਸਭਾ ਸੀਟ ਨਹੀਂ ਲੜਨਗੇ, ਪਰ 'ਆਪ' ਨਾਲ ਸਮਝੌਤਾ ਹੋਣ ਦੀ ਸੂਰਤ ਵਿਚ ਉਹ ਪਟਿਆਲਾ ਸੀਟ ਤੋਂ ਆਪਣੀ ਪਤਨੀ ਡਾ. ਨਵਜੋਤ ਕੌਰ ਨੂੰ ਕਾਂਗਰਸ ਦੀ ਟਿਕਟ ਦਿਵਾਉਣ ਦੀ ਕੋਸ਼ਿਸ਼ ਕਰਨਗੇ।

ਕੀ ਢੀਂਡਸਾ ਬਣਨਗੇ ਅਕਾਲੀ ਦਲ ਦੇ ਸਰਪ੍ਰਸਤ?

ਭਾਵੇਂ ਸੁਖਦੇਵ ਸਿੰਘ ਢੀਂਡਸਾ ਇਹ ਕਹਿ ਰਹੇ ਹਨ ਕਿ ਉਹ ਬਾਦਲ ਦਲ ਨਾਲ ਆਪਣੇ 'ਸੰਯੁਕਤ ਅਕਾਲੀ ਦਲ' ਦੇ ਰਲੇਵੇਂ ਬਾਰੇ ਕੋਈ ਫ਼ੈਸਲਾ ਆਪਣੀ ਪਾਰਟੀ ਦੀ 23 ਦਸੰਬਰ ਦੀ ਮੀਟਿੰਗ ਵਿਚ ਹੀ ਲੈਣਗੇ ਪਰ ਸਾਡੀ ਜਾਣਕਾਰੀ ਅਨੁਸਾਰ ਇਸ ਤਰ੍ਹਾਂ ਕਰਕੇ ਜਿਥੇ ਉਹ ਆਪਣੀ ਪਾਰਟੀ ਦੇ ਸਾਥੀਆਂ ਨੂੰ ਨਾਲ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਉਹ ਅਕਾਲੀ ਦਲ ਬਾਦਲ ਵਿਚ ਵਾਪਸੀ ਤੋਂ ਪਹਿਲਾਂ ਭਾਜਪਾ ਹਾਈਕਮਾਨ ਤੇ ਐਨ.ਡੀ.ਏ. ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਡੀ ਜਾਣਕਾਰੀ ਅਨੁਸਾਰ ਉਹ ਚਾਹੁੰਦੇ ਹਨ ਕਿ ਭਾਜਪਾ ਹਾਈਕਮਾਨ ਉਨ੍ਹਾਂ ਦੀ ਅਕਾਲੀ ਦਲ ਵਿਚ ਵਾਪਸੀ ਦੇ ਨਾਲ ਹੀ ਬਾਦਲ ਅਕਾਲੀ ਦਲ ਨੂੰ ਫਿਰ ਤੋਂ ਐਨ.ਡੀ.ਏ. ਵਿਚ ਸ਼ਾਮਿਲ ਕਰ ਲਵੇ ਅਤੇ ਲੋਕ ਸਭਾ ਚੋਣਾਂ ਦੋਵੇਂ ਪਾਰਟੀਆਂ ਮਿਲ ਕੇ ਲੜਨ। ਪਰ ਇਸ ਦਰਮਿਆਨ ਉਨ੍ਹਾਂ ਨੇ ਜਿਸ ਖੁੱਲ੍ਹਦਿਲੀ ਨਾਲ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਚ ਮੰਗੀ ਮੁਆਫ਼ੀ ਨੂੰ ਪ੍ਰਵਾਨ ਕੀਤਾ ਹੈ, ਉਸ ਤੋਂ ਤਾਂ ਇਹੀ ਜਾਪ ਰਿਹਾ ਹੈ ਕਿ ਢੀਂਡਸਾ ਦੀ ਅਕਾਲੀ ਦਲ ਵਿਚ ਵਾਪਸੀ ਬਸ ਕੁਝ ਹੀ ਦਿਨਾਂ ਹੀ ਗੱਲ ਹੈ।

ਇਸ ਦਰਮਿਆਨ ਇਹ ਚਰਚਾ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਬਾਦਲ ਢੀਂਡਸਾ ਦਾ ਮਾਣ-ਸਨਮਾਨ ਬਹਾਲ ਕਰਨ ਤੇ ਉਨ੍ਹਾਂ ਦੀ ਵਾਪਸੀ ਨੂੰ ਅਕਾਲੀ ਦਲ ਦੀ ਇਕ ਬਹੁਤ ਵੱਡੀ ਉਪਲਬਧੀ ਤੇ ਤਾਕਤ ਵਿਚ ਵਾਧੇ ਵਜੋਂ ਪ੍ਰਚਾਰਨ ਲਈ ਉਨ੍ਹਾਂ ਨੂੰ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਕਾਰਨ ਖਾਲੀ ਪਿਆ ਪਾਰਟੀ ਸਰਪ੍ਰਸਤ ਦਾ ਅਹੁਦਾ ਵੀ ਸੌਂਪ ਸਕਦੇ ਹਨ।

ਬੇਸ਼ੱਕ ਅਜੇ ਵੀ ਕੁਝ ਧੜੇ ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਨੂੰ ਪ੍ਰਵਾਨ ਨਹੀਂ ਕਰ ਰਹੇ ਤੇ ਇਸ ਨੂੰ ਤਕਨੀਕੀ ਤੌਰ 'ਤੇ ਗ਼ਲਤ ਕਰਾਰ ਦਿੰਦੇ ਹੋਏ ਮੁਆਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮੰਗਣ ਦੀ ਗੱਲ ਕਰ ਰਹੇ ਹਨ। ਪਰ ਇਸ ਦੇ ਬਾਵਜੂਦ ਸੁਖਬੀਰ ਦੀ ਮੁਆਫ਼ੀ ਨਾਲ ਸਿੱਖਾਂ ਵਿਚ ਅਕਾਲੀ ਦਲ ਦੀ ਪ੍ਰਵਾਨਗੀ ਸੰਬੰਧੀ ਪ੍ਰਭਾਵ ਕੁਝ ਹੱਦ ਤੱਕ ਵਧਿਆ ਹੈ। ਅਸਲ ਵਿਚ 'ਸਿੱਖ ਮਾਨਸਿਕਤਾ ਪ੍ਰੇਸ਼ਾਨ ਹੈ' ਕਿ ਇਸ ਵੇਲੇ ਸਿੱਖ ਲੀਡਰਸ਼ਿਪ ਪ੍ਰਭਾਵਸ਼ਾਲੀ ਨਹੀਂ ਰਹੀ। ਸਿੱਖ ਮਾਨਸਿਕਤਾ ਮਜ਼ਬੂਤ ਅਕਾਲੀ ਦਲ ਜਾਂ ਕੋਈ ਸਿੱਖ ਪਾਰਟੀ ਚਾਹੁੰਦੀ ਹੈ। ਪਰ ਸੱਚਾਈ ਇਹ ਹੈ ਕਿ ਬਹੁਤੇ ਬਾਦਲ ਵਿਰੋਧੀ ਅਕਾਲੀ ਦਲ ਵੀ ਸਿੱਖਾਂ ਵਿਚ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਰੱਖਦੇ। ਹਾਲਾਂਕਿ ਇਸ ਵਾਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿਚ ਪ੍ਰਭਾਵਸ਼ਾਲੀ ਤਕਰੀਰਾਂ ਕੀਤੀਆਂ ਹਨ। ਪਰ ਅਜੇ ਵੀ 'ਅਕਾਲੀ ਦਲ ਬਾਦਲ' ਹੀ ਸਭ ਤੋਂ ਮਜ਼ਬੂਤ 'ਅਕਾਲੀ ਦਲ' ਹੈ।

'ਸੰਯੁਕਤ ਅਕਾਲੀ ਦਲ' ਦਾ ਵਾਪਸ ਅਕਾਲੀ ਦਲ ਵਿਚ ਰਲੇਵਾਂ ਸੁਖਬੀਰ ਸਿੰਘ ਬਾਦਲ ਨੂੰ ਹੋਰ ਮਜ਼ਬੂਤ ਨੇਤਾ ਬਣਾਏਗਾ। ਪਰ ਫਿਰ ਵੀ ਇਸ ਦੇ ਅਸਲ ਪ੍ਰਭਾਵ ਦਾ ਪਤਾ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਵਲੋਂ ਲਈਆਂ ਵੋਟਾਂ ਅਤੇ ਜਿੱਤੀਆਂ ਸੀਟਾਂ ਦੀ ਗਿਣਤੀ ਤੋਂ ਹੀ ਲੱਗ ਸਕੇਗਾ। ਕਿਉਂਕਿ ਕਿਸੇ ਵੀ ਪਾਰਟੀ ਦਾ ਗਰਾਫ਼ ਤਾਂ ਵੋਟਾਂ ਦੀ ਗਿਣਤੀ 'ਤੇ ਜਿੱਤੀਆਂ ਸੀਟਾਂ ਹੀ ਤੈਅ ਕਰਦੀਆਂ ਹਨ। ਇਸ ਦਰਮਿਆਨ ਅਕਾਲੀ ਦਲ ਹੁਣ ਬੀਬੀ ਜਗੀਰ ਕੌਰ ਨੂੰ ਵੀ ਪਾਰਟੀ ਸਫ਼ਾਂ ਵਿਚ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕਰਨ ਦੀਆਂ ਤਿਆਰੀਆਂ ਕਰ ਰਿਹਾ ਦੱਸਿਆ ਜਾਂਦਾ ਹੈ।

ਮਸਲਹਤ ਹੈ ਯਾ ਸਿਆਸਤ ਤੁਮ ਕਯਾ ਜਾਨੋ ਰਾਜ਼-ਏ-ਦਿਲ,
ਏਕਤਾ ਦਿਖ਼ਤੀ ਤੋ ਹੈ ਪਰ ਏਕਤਾ ਹੋਤੀ ਨਹੀਂ।


ਰਾ.ਸ.ਸ ਅਤੇ ਸਾਹਿਬਜ਼ਾਦਾ ਦਿਵਸ

ਭਾਜਪਾ ਦੀ ਸਿੱਖਾਂ ਪ੍ਰਤੀ ਰਣਨੀਤੀ ਬਹੁਤ ਗਹਿਰੀ ਹੈ, ਇਕ ਪਾਸੇ ਭਾਜਪਾ ਤੇ ਕੇਂਦਰ ਸਰਕਾਰ ਦੀਆਂ ਕਈ ਕਾਰਵਾਈਆਂ ਸਿੱਖਾਂ ਵਿਚ ਬੇਗਾਨਗੀ ਦੀ ਭਾਵਨਾ ਪੈਦਾ ਕਰ ਰਹੀਆਂ ਹਨ ਤੇ ਦੂਜੇ ਪਾਸੇ ਭਾਜਪਾ ਤੇ ਕੇਂਦਰ ਸਰਕਾਰ ਸਿੱਖਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਭਾਜਪਾ ਅਸਲ ਵਿਚ ਰਾ.ਸ.ਸ  ਦੀ ਇਸ ਸੋਚ 'ਤੇ ਹੀ ਚੱਲ ਰਹੀ ਹੈ ਕਿ ਸਿੱਖਾਂ ਨੂੰ 'ਆਪਣਾ' ਮੰਨੋ ਅਤੇ ਸਿੱਖਾਂ ਨਾਲ ਮੁਸਲਮਾਨਾਂ ਤੇ ਇਸਾਈਆਂ ਜਿਹਾ ਸਲੂਕ ਨਾ ਕੀਤਾ ਜਾਵੇ। ਪਰ ਅਜਿਹੀਆਂ ਕੋਸ਼ਿਸ਼ਾਂ ਕਈ ਵਾਰ ਸਿੱਖਾਂ ਨੂੰ ਵਿਸ਼ਾਲ ਹਿੰਦੂਤਵ ਵਿਚ ਸਮੋ ਲੈਣ ਦੀਆਂ ਕੋਸ਼ਿਸ਼ਾਂ ਲਗਦੀਆਂ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਕੇਂਦਰ ਸਰਕਾਰ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਕਿ ਉਹ ਸਿੱਖਾਂ ਦੇ ਕਿਸੇ ਵੀ ਹਿੱਸੇ ਵਲੋਂ ਦਬਾਅ ਜਾਂ ਵੱਖਵਾਦ ਦੀਆਂ ਕੋਸ਼ਿਸ਼ਾਂ ਨਾਲ ਤਾਂ ਸਖ਼ਤੀ ਨਾਲ ਨਿਪਟੇਗੀ, ਪਰ ਦੂਸਰੇ ਪਾਸੇ ਆਮ ਸਿੱਖਾਂ ਨੂੰ ਸਿੱਧਾ ਭਾਜਪਾ ਦੇ ਨੇੜੇ ਲਿਆਏਗੀ ਤੇ ਇਸ ਲਈ ਅਕਾਲੀ ਦਲ ਜਾਂ ਕਿਸੇ ਹੋਰ ਸਿੱਖ ਨੁਮਾਇੰਦਾ ਜਮਾਤ ਨਾਲ ਸਮਝੌਤਾ ਨਹੀਂ ਕਰੇਗੀ।

ਖ਼ੈਰ, ਇਸ ਵੇਲੇ ਸਾਡੀ ਚਰਚਾ ਦਾ ਵਿਸ਼ਾ ਭਾਜਪਾ ਵਲੋਂ ਇਕ ਪਾਰਟੀ ਵਜੋਂ ਅਤੇ ਕੇਂਦਰ ਸਰਕਾਰ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ (ਵੀਰ ਬਾਲ ਦਿਵਸ) ਦੇ ਸੰਬੰਧ ਵਿਚ ਕੀਤੀ ਇਕ ਵੱਡੀ ਪੇਸ਼ਕਦਮੀ ਹੈ। ਇਹ 'ਬਾਲ ਦਿਵਸ' ਇਕ ਪਾਸੇ ਭਾਜਪਾ ਇਕ ਪਾਰਟੀ ਵਜੋਂ ਤੇ ਦੂਜੇ ਪਾਸੇ ਭਾਰਤ ਸਰਕਾਰ ਵਲੋਂ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ।

ਬੀਤੇ ਦਿਨ ਅੱਧੀ ਦਰਜਨ ਤੋਂ ਵੀ ਵਧੇਰੇ ਮੰਤਰੀਆਂ ਦੀ ਇਕ ਮੀਟਿੰਗ ਵਿਚ ਇਸ ਪ੍ਰੋਗਰਾਮ 'ਤੇ ਲੰਮਾ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਭਾਜਪਾ ਦਾ ਇਕ ਕੇਂਦਰੀ ਸਿੱਖ ਨੇਤਾ ਅਤੇ ਇਕ ਸਿੱਖ ਬੁੱਧੀਜੀਵੀ ਵੀ ਸ਼ਾਮਿਲ ਸੀ। ਇਹ ਚਰਚਾ ਹੈ ਕਿ ਇਹ ਮੀਟਿੰਗ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਦਾਇਤ 'ਤੇ ਹੀ ਹੋਈ ਸੀ। ਪਤਾ ਲੱਗਾ ਹੈ ਕਿ 26 ਦਸੰਬਰ ਨੂੰ ਭਾਰਤ ਦੇ ਸਭ ਤੋਂ ਵੱਡੇ ਆਡੀਟੋਰੀਅਮ ' ਭਾਰਤ ਮਡੰਪਮ' ਜਿਥੇ ਜੀ-20 ਦੀ ਮੀਟਿੰਗ ਹੋਈ ਸੀ, ਵਿਚ ਇਕ ਬਹੁਤ ਵੱਡਾ ਪ੍ਰੋਗਰਾਮ ਹੋਵੇਗਾ, ਜਿਥੇ ਖੁਦ ਪ੍ਰਧਾਨ ਮੰਤਰੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ।

ਪਤਾ ਲੱਗਾ ਹੈ ਕਿ ਭਾਜਪਾ ਨੇ ਪਾਰਟੀ ਨੂੰ ਹਦਾਇਤ ਕੀਤੀ ਹੈ ਕਿ ਦੇਸ਼ ਭਰ ਵਿਚ ਪਾਰਟੀ ਦੇ 10 ਲੱਖ ਬੂਥਾਂ 'ਤੇ ਭਾਜਪਾ ਨੇਤਾ ਛੋਟੇ ਸਾਹਿਬਜ਼ਾਦਿਆਂ ਦੇ ਨੀਂਹਾਂ ਵਿਚ ਚਿਣੇ ਜਾਣ ਦੀ ਦਾਸਤਾਨ ਨੂੰ ਯਾਦ ਕਰਨ ਅਤੇ ਬਾਅਦ ਵਿਚ ਨੇੜਲੇ ਗੁਰਦਵਾਰਿਆਂ ਵਿਚ ਜਾ ਕੇ ਮੱਥਾ ਟੇਕਿਆ ਜਾਵੇ ਅਤੇ ਕੀਰਤਨ ਆਦਿ ਸੁਣਿਆ ਜਾਵੇ। ਇਹ ਸਿਰਫ਼ ਹਦਾਇਤ ਹੀ ਨਹੀਂ ਸਗੋਂ ਇਸਦੀਆਂ ਖਬਰਾਂ ਲਵਾਉਣ, ਲੋਕ ਮਾਧਿਅਮ ਤੇ ਪ੍ਰਚਾਰ ਕਰਨ ਤੋਂ ਇਲਾਵਾ ਇਸਦੀ ਰਿਪੋਰਟ ਵੀ ਜਿਲ੍ਹਾ ਤੇ ਸਟੇਟ ਭਾਜਪਾ ਰਾਹੀਂ ਭਾਜਪਾ ਮੁੱਖ ਦਫ਼ਤਰ ਨੂੰ ਭੇਜਣੀ ਪਵੇਗੀ, ਜਿਸ ਲਈ ਬਕਾਇਦਾ ਫ਼ਾਰਮ ਜਾਰੀ ਕੀਤੇ ਗਏ ਹਨ।

ਪਾਰਟੀ ਦੇ ਸਾਰੇ ਕਰੀਬ 4500 ਵਿਧਾਇਕਾਂ,400 ਦੇ ਕਰੀਬ ਸਾਂਸਦਾਂ, ਭਾਜਪਾ ਦੇ ਮੁੱਖ ਮੰਤਰੀਆਂ ਅਤੇ ਸਾਰੇ ਅਹੁਦੇਦਾਰਾਂ ਨੂੰ ਵੀ ਇਸ ਮੌਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿਚ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਦੀ ਹਦਾਇਤ ਹੈ। ਸਰਕਾਰੀ ਪੱਧਰ ਤੇ ਦੇਸ਼ ਦੇ ਕਰੀਬ 25 ਹਜ਼ਾਰ ਕਾਲਜਾਂ, ਯੂਨੀਵਰਸਟੀਆਂ ਵਿਚ ਵੀ ਇਸ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਦੁਨੀਆਂ ਭਰ ਵਿਚ ਭਾਰਤੀ ਰਾਜ ਦੂਤਾਵਾਸਾਂ ਵਿਚ ਵੀ ਪ੍ਰੋਗਰਾਮ ਕਰਵਾਏ ਜਾਣ ਦੀਆਂ ਤਿਆਰੀਆਂ ਹਨ। ਸਮਝਿਆ ਜਾਂਦਾ ਹੈ ਕਿ ਇਹ ਪ੍ਰੋਗਰਾਮ ਜਿੱਥੇ ਇਕ ਪਾਸੇ ਸਿੱਖਾਂ ਨੂੰ ਭਾਜਪਾ ਦੇ ਨੇੜੇ ਲਿਆਉਣ ਲਈ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਮੁਗਲਾਂ ਦੇ ਜ਼ੁਲਮਾਂ ਨੂੰ ਉਭਾਰਨ ਲਈ ਵੀ ਕੀਤੇ ਜਾ ਰਹੇ ਹਨ, ਤੇ ਭਾਜਪਾ ਦੀ ਰਾਜਨੀਤੀ ਨੂੰ ਸੂਤ ਵੀ ਬੈਠਦਾ ਹੈ।

ਇਸ ਦਰਮਿਆਨ ਅਜਿਹੇ ਸੰਕੇਤ ਵੀ ਮਿਲੇ ਹਨ ਕਿ ਹੁਣ ਤੋਂ ਸ਼ਾਇਦ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਰਕਾਰੀ ਤੌਰ ਤੇ ਮਨਾਏ ਜਾਣ ਦੀ ਪਿਰਤ ਛੱਡ ਕੇ ਸਿਰਫ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਇਕੋ ਇਕ ਸ਼ਹੀਦ ਬਾਲ ਦਿਵਸ ਦੇ ਰੂਪ ਵਿਚ ਮਨਾਉਣਾ ਸ਼ੁਰੂ ਕੀਤਾ ਜਾਵੇ।

ਏ ਸ਼ਹੀਦ-ਏ-ਮੁਲਕ-ਓ- ਮਿੱਲਤ ਮੈਂ ਤੇਰੇ ਊਪਰ ਨਿਸਾਰ,
ਅਬ ਤੇਰੀ ਹਿੰਮਤ ਕਾ ਚਰਚਾ ਗ਼ੈਰ ਕਿ ਮਹਿਫਲ ਮੇ ਹੈ।

 
1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com
 

 
 
62ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮੰਦਭਾਗਾ
ਹਰਜਿੰਦਰ ਸਿੰਘ ਲਾਲ
61ਬੁੱਧ ਚਿੰਤਨ /span>
ਸ਼ਬਦ ਸਮੁੰਦਰ ਦੀ ਗਹਿਰਾਈ 
ਬੁੱਧ ਸਿੰਘ ਨੀਲੋਂ
60ਹਾਰ ਬਾਅਦ ਹੀ ਸੁਰਤ ਅਤੇ ਅਕਲ ਆਉਂਦੀ ਹੈ
ਹਰਜਿੰਦਰ ਸਿੰਘ ਲਾਲ
592024 ਦੀਆਂ ਲੋਕ ਸਭਾ ਚੋਣਾਂ ਅਜੇ ਵੀ ਭਾਜਪਾ ਲਈ ਵੱਡੀ ਚੁਣੌਤੀ ਹੈ ਕਾਂਗਰਸ /a>
ਹਰਜਿੰਦਰ ਸਿੰਘ ਲਾਲ
58ਪੰਜਾਬ ਨੂੰ ਲੱਗੇ ਘੁਣ: ਮੁਫ਼ਤਖੋਰੀ ਅਤੇ ਕਰਜ਼ਾ
ਹਰਜਿੰਦਰ ਸਿੰਘ ਲਾਲ
57ਸਰਬ-ਉੱਚ ਅਦਾਲਤ ਵੀ ਵਿਤਕਰਾ ਕਰਦੀ ਹੈ/a>
 ਹਰਜਿੰਦਰ ਸਿੰਘ ਲਾਲ
56ਪੰਜ ਰਾਜਾਂ ਦੇ ਚੋਣ ਨਤੀਜਿਆਂ ਦੇ ਪਾਰ
 ਹਰਜਿੰਦਰ ਸਿੰਘ ਲਾਲ
55ਸੁੱਤੇ ਪੰਜਾਬ ਦੇ ਪੰਜਾਬੀਆਂ ਦੇ ਨਾਮ
ਬੁੱਧ ਸਿੰਘ ਨੀਲੋਂ  
54ਪੰਜਾਬੀ ਸੂਬੇ ਦੀ ਵਰ੍ਹੇ 57 ਵਰ੍ਹੇ ਗੰਢ ‘ਤੇ
ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੰਢਾ ਰਹੇ ਹਨ 
ਉਜਾਗਰ ਸਿੰਘ  
53ਕਨੇਡਾ ਦੇ ਭਾਰਤੀਆਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
52ਪੰਜਾਬ ਦੀ ਪੀੜਤ ਨਬਜ਼ ਬਿਗਾਨੇ ਹੱਥ
ਹਰਜਿੰਦਰ ਸਿੰਘ ਲਾਲ
51ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ  
ਸੰਜੀਵ ਝਾਂਜੀ, ਜਗਰਾਉਂ 
50ਇੱਕ ਬੂੰਦ ਪਾਣੀ ਦੀ ਨਾ ਦੇਣ ਦੀ ਡੌਂਡੀ ਪਿੱਟਣ ਵਾਲੀਆਂ ਪਾਰਟੀਆਂ ਗੁਨਾਹਗਾਰ ਹਨ
ਉਜਾਗਰ ਸਿੰਘ 
punjabਆਗੂਓ, ਇਕੱਠੇ ਹੋ ਕੇ ਪੰਜਾਬ ਬਚਾ ਲਓ 
ਹਰਜਿੰਦਰ ਸਿੰਘ ਲਾਲ
rahulਰਾਹੁਲ ਗਾਂਧੀ ਦੀ ਅਤੇ ਮੌਜੂਦਾ ਅਕਾਲੀ ਦੀ ਸੋਚ  
ਹਰਜਿੰਦਰ ਸਿੰਘ ਲਾਲ
47ਆਪੁ ਸਵਾਰਹਿ ਮਹਿ ਮਿਲੇ> 
ਡਾ: ਨਿਸ਼ਾਨ ਸਿੰਘ ਰਾਠੌਰ
46ਇੰਡੀਆ ਗੱਠਜੋੜ ਐਨ.ਡੀ.ਏ. ਅਤੇ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਵਿਸ਼ਾ
ਉਜਾਗਰ ਸਿੰਘ
45ਪੰਜਾਬ ਨਾਲ਼ ਬੇਇਨਸਾਫ਼ੀ ਜਾਰੀ  
ਹਰਜਿੰਦਰ ਸਿੰਘ ਲਾਲ
44ਭਾਰਤ-ਕਨੇਡਾ ਟਕਰਾਅ ਹੋਰ ਵਧੇਗਾ
ਹਰਜਿੰਦਰ ਸਿੰਘ ਲਾਲ
rasoolਰਸੂਲ ਦਾ ਅਵਾਰੀ ਦਾਗ਼ਿਸਤਾਨ ਅਤੇ ਮੇਰਾ ਪੰਜਾਬੀ ਪੰਜਾਬੀਸਤਾਨ: ਇੱਕ ਹੱਥ ਵਿੱਚ ਤਿੰਨ ਹਦਵਾਣੇ  
ਸੰਜੀਵ ਝਾਂਜੀ, ਜਗਰਾਉਂ  
42ਭਾਜਪਾ, ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਲੱਗੀ   
ਉਜਾਗਰ ਸਿੰਘ
41ਬੁੱਧ ਬਾਣ
ਸਿਉਂਕ ਬਨਾਮ ਸਾਹਿਤ ਦੇ ਜੁਗਾੜੀਏ!   
ਬੁੱਧ ਸਿੰਘ ਨੀਲੋਂ 
patwariਪਟਵਾਰੀਆਂ ਅਤੇ ਸਰਕਾਰ ਦਾ ਟਕਰਾਓ ਪੰਜਾਬ ਲਈ ਮੰਦਭਾਗਾ  
ਉਜਾਗਰ ਸਿੰਘ
bharatਨਵਾਂ ਸਿਆਸੀ ਰੌਲ਼ਾ: ਭਾਰਤ ਕਿ ਇੰਡੀਆ
ਹਰਜਿੰਦਰ ਸਿੰਘ ਲਾਲ
38ਬੁੱਧ ਚਿੰਤਨ
ਘੁਰਕੀ, ਬੁਰਕੀ ਤੇ ਕੁਰਸੀ!  
ਬੁੱਧ ਸਿੰਘ ਨੀਲੋਂ   
37ਮੁੱਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ
ਹਰਜਿੰਦਰ ਸਿੰਘ ਲਾਲ
36ਪਟਿਆਲਾ ਦਾ ਨਾਮ ਚਮਕੌਣ ਵਾਲੀਆਂ ਇਸਤਰੀ ਡਿਪਟੀ ਕਮਿਸ਼ਨਰ  
ਉਜਾਗਰ ਸਿੰਘ
35ਕਾਂਗਰਸ ਹਾਈ ਕਮਾਂਡ ਦੀ ਆਪ ਨਾਲ ਸਾਂਝ ਪੰਜਾਬ ਕਾਂਗਰਸ ਭੰਬਲਭੂਸੇ ਵਿੱਚ  
ਉਜਾਗਰ ਸਿੰਘ
34ਨੂਹ ਦੀ ਫ਼ਿਰਕੂ ਹਿੰਸਾ ਲਈ ਜ਼ਿੰਮੇਵਾਰ ਕੌਣ?
ਹਰਜਿੰਦਰ ਸਿੰਘ ਲਾਲ  
33ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ: ਬਗਾਬਤੀ ਸੁਰਾਂ ਉਠਣ ਲੱਗੀਆਂ'
 ਉਜਾਗਰ ਸਿੰਘ  
32ਕੀ 'ਇੰਡੀਆ' ਗੱਠਜੋੜ ਭਾਜਪਾ ਨੂੰ ਟੱਕਰ ਦੇ ਸਕੇਗਾ?  
ਹਰਜਿੰਦਰ ਸਿੰਘ ਲਾਲ  
31ਕੁਦਰਤੀ ਆਫ਼ਤ ਦਾ ਮੁਕਾਬਲਾ ਕਰਨ ਵਾਲੀ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ 
ਉਜਾਗਰ ਸਿੰਘ 
30ਹੜ੍ਹ ਪ੍ਰਭਾਤ ਲੋਕਾਂ ਦੀ ਮਦਦ ਲਈ ਪਿੰਡਾਂ ਦੇ ਲੋਕ ਰੱਬ ਦਾ ਰੂਪ ਬਣਕੇ ਬਹੁੜੇ  
ਉਜਾਗਰ ਸਿੰਘ
29ਪੰਜਾਬ ਵਿੱਚ ਆਏ ਹੜ੍ਹ: ਸਰਕਾਰਾਂ ਦੀ ਯੋਜਨਬੰਦੀ ਦੀ ਅਣਗਹਿਲੀ ਦਾ ਸਬੂਤ
ਉਜਾਗਰ ਸਿੰਘ
jakharਕੀ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲਾ  ਸਕੇਗਾ?   
ਉਜਾਗਰ ਸਿੰਘ
27ਲੋਕ ਸਭਾ ਦੀਆਂ ਚੋਣਾਂ ਤੇ ਇੱਕਸਮਾਨ ਨਾਗਰਿਕ ਕਨੂੰਨ   
ਹਰਜਿੰਦਰ ਸਿੰਘ ਲਾਲ
26ਰੰਗ ਬਰੰਗੇ ਪੱਤਰਕਾਰਾਂ ਦੇ ਨਾਂ  

ਬੁੱਧ ਸਿੰਘ ਨੀਲੋਂ 
25ਚੁਣੌਤੀਆਂ ਦੇ ਰਾਹ - ਅਕਾਲ ਤਖਤ ਸਾਹਿਬ ਦੇ ਨਵੇਂ ਸਰਬਰਾਹ  
ਹਰਜਿੰਦਰ ਸਿੰਘ ਲਾਲ 
24ਸ਼੍ਰੋ:ਗੁ:ਪ੍ਰ:ਕ: ਚੋਣਾਂ - ਅਜੇ ਕੁੱਝ ਵੀ ਨਿਸਚਿਤ ਨਹੀਂ 
ਹਰਜਿੰਦਰ ਸਿੰਘ ਲਾਲ 
23ਕਾਂਸ਼! ਨਵੇਂ ਸੰਸਦ ਭਵਨ ਵਾਂਙ ਸਾਡੇ ਸੰਸਦ ਮੈਂਬਰਾਂ ਦਾ ਦਿਲ ਵੀ ਲੋਕਾਂ ਲਈ ਖੁੱਲ੍ਹਾ-ਡੁੱਲ੍ਹਾ ਬਣ ਜਾਵੇ  
ਸੰਜੀਵ ਝਾਂਜੀ, ਜਗਰਾਉ
ਸੰਸਦਦੇਸ਼ ਦਾ ਨਵਾਂ ਸੰਸਦ ਭਵਨ  
ਸੰਜੀਵ ਝਾਂਜੀ, ਜਗਰਾਉ 
sikhਕੀ ਸਿੱਖ ਭਾਈਚਾਰਾ ਆਪਣੇ ਭਵਿੱਖ ਬਾਰੇ ਸੁਚੇਤ ਹੈ?  
ਹਰਜਿੰਦਰ ਸਿੰਘ ਲਾਲ
20ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ  
19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com