WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ  
ਸੰਜੀਵ ਝਾਂਜੀ, ਜਗਰਾਉ             28/03/2023)

jhanji

mabolaਕਹਿੱਦੇ ਹਨ ਕਿ ਕਿਸੇ ਇਲਾਕੇ ਦੇ ਲੋਕਾਂ ਨੂੰ ਜੇਕਰ ਜੜ੍ਹੋਂ ਪੁੱਟਣਾ ਹੋਵੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਤੋਂ ਲਾਂਭੇ ਕਰ ਦਿਓ। ਰੂਸ ਦੇ ਇੱਕ ਵਿਚਾਰਕ ਤੇ ਕਵੀ ਹੋਏ ਹਨ, 'ਰਸੂਲ ਹਮਜ਼ਾਤੋਵ'। ਇਹ ਰੂਸੀ ਭਾਸ਼ਾ ਦੀ ਉਪਬੋਲੀ 'ਅਵਾਰ' ’ਚ ਜ਼ਿਆਦਾ ਲਿਖਦੇ ਰਹੇ ਹਨ। ਉਨ੍ਹਾਂ ਦੀ ਇੱਕ ਬੜੀ ਹੀ ਪੜ੍ਹਨਯੋਗ ਕਿਤਾਬ ਹੈ, 'ਮੇਰਾ ਦਾਗਿਸਤਾਨ'। ਇਸ ਵਿੱਚ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ 'ਫਰਾਂਸ' ਵਿੱਚ ਉਸ ਦੀ ਮੁਲਾਕਾਤ ਇਕ ਅਵਾਰ ਚਿੱਤਰਕਾਰ ਨਾਲ ਹੋਈ (ਅਵਾਰ ਦਾਗਿਸਤਾਨ ਦੇ ਅਵਾਰ ਖਿੱਤੇ ‘ਚ ਰਹਿਣ ਵਾਲੇ ਬਾਸ਼ਿੰਦਿਆ ਨੂੰ ਆਖਦੇ ਹਨ।) ਜਦ ਰਸੂਲ, ਫਰਾਂਸ ਤੋਂ ਦਾਗਿਸਤਾਨ ਵਾਪਿਸ ਆਇਆ ਤਾਂ ਉਹ ਚਿੱਤਰਕਾਰ ਦੀ ਮਾਂ ਨੂੰ ਮਿਲਿਆ। ਦੱਸਿਆ ਕਿ ਉਹ ਉਸ ਦੇ ਪੁੱਤਰ ਨੂੰ ਫਰਾਂਸ ਵਿੱਚ ਮਿਲਿਆ ਸੀ। ਇਹ ਸੁਣ ਮਾਂ ਬਹੁਤ ਖੁਸ਼ ਹੋਈ ਤੇ ਪੁੱਛਿਆ,‘‘ਤੁਸੀਂ ਉਸ ਨਾਲ ਗੱਲਾਂ ਅਵਾਰ ਬੋਲੀ ਵਿੱਚ ਕੀਤੀਆਂ?’’

ਰਸੂਲ ਨੇ ਜਵਾਬ ਦਿੱਤਾ ਕਿ ਨਹੀਂ, ਅਸੀਂ ਦੋ ਭਾਸ਼ੀਏ ਅਨੁਵਾਦਕ ਰਾਹੀਂ ਗੱਲਾਂ ਕੀਤੀਆਂ। ਮੈਂ ਰੂਸੀ ਬੋਲਦਾ ਸੀ ਤੇ ਉਹ ਫਰੈਂਚ।

ਮਾਂ ਨੇ ਆਪਣਾ ਮੂੰਹ ਕਾਲੇ ਘੁੰਡ ਨਾਲ ਢਕ ਲਿਆ, ਦਾਗਿਸਤਾਨੀ ਔਰਤ ਆਪਣੇ ਪੁੱਤਰ ਦੇ ਮਰਨ ’ਤੇ ਅਜਿਹਾ ਕਰਦੀ ਹੈ।

ਕਹਿਣ ਨੂੰ ਤਾਂ ਇਹ ਇੱਕ ਛੋਟੀ ਜਿਹੀ ਮੁਲਾਕਾਤ ਹੀ ਸੀ ਪਰ ਇਸ ਵਿੱਚਲਾ ਸੁਨੇਹਾ ਬਹੁਤ ਵੱਡਾ ਹੈ। ਅਸਲ ਵਿੱਚ ਚਿੱਤਰਕਾਰ ਦੀ ਮਾਂ ਅਵਾਰ ਬੋਲੀ ਨੂੰ ਪਿਆਰ ਕਰਨ ਵਾਲੀ ਔਰਤ ਸੀ ਤੇ ਉਹ ਜਾਣਦੀ ਸੀ ਕਿ ਮਾਂ-ਬੋਲੀ ਦੀ ਅਹਿਮੀਅਤ ਕੀ ਹੁੰਦੀ ਹੈ। ਕਾਲੇ ਘੁੰਡ ਨਾਲ ਮੂੰਹ ਢਕਣਾ ਇਹ ਦਰਸ਼ਾਉਦਾ ਹੈ ਕਿ ਮਾਂ-ਬੋਲੀ ਦੀ ਅਹਿਮੀਅਤ ਉਹ ਲੋਕ ਪੁੱਤ ਤੋਂ ਵੀ ਵੱਧ ਸਮਝਦੇ ਹਨ।

ਪਰ ਸਾਡੇ ਇੱਥੇ ਵਰਤਾਰਾ ਪੁੱਠਾ ਹੈ।

ਅਸੀਂ ਇਸ ਨੂੰ ਮਾਮੂਲੀ ਭਾਸ਼ਾ ਹੀ ਸਮਝਦੇ ਹਾ। ਸਾਡਾ ਤਾਂ ਸਾਨੂੰ ਪਤਾ ਹੀ ਹੈ ਪਰ 'ਦਾਗਿਸਤਾਨ' ਵਿੱਚ ਇਹ ਕਹਿਣਾ, ‘‘ਜਾਹ ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ’’, ਇੱਕ ਗਾਲ਼, ਇੰਕ ਬੱਦ-ਦੁਆ ਮੰਨੀ ਜਾਂਦੀ ਹੈ। ਆਪਣੀ ਮਾਂ-ਬੋਲੀ ਨੂੰ ਗ਼ਰੀਬ ਤੇ ਮਾਮੂਲੀ ਸਮਝਣ ਵਾਲੇ ਲੋਕ ਦਰ-ਅਸਲ ਹੀਣ-ਭਾਵਨਾ ਦੇ ਸ਼ਿਕਾਰ ਹੁੰਦੇ ਹਨ।

ਸਾਨੂੰ ਵੇਖ ਲਓ।

ਅਸੀਂ ਉਹ ਲੋਕ ਹਾਂ ਜਿਹੜੇ ਸਾਰੀ ਦੁਨੀਆਂ ਵਿੱਚ ਛਾਤੀ ਚੌੜੀ ਕਰਕੇ ਫ਼ਖਰ ਨਾਲ ਆਖਦੇ ਹਾਂ ਕਿ ਅਸੀਂ ਪੰਜਾਬੀ ਹਾਂ, ਕਿਉਕਿ ਪੰਜਾਬੀ ਇੱਕ ਬਹਾਦਰ ਕੌਮ ਹੈ। ਆਪਣੇ ਆਪ ਨੂੰ ਪੰਜਾਬੀ ਆਖਣ ਨਾਲ ਅਸੀਂ ਖੁਦ ਨੂੰ ਵੀ ਬਹਾਦਰ ਸਮਝਣ ਲੱਗਦੇ ਹਾਂ। ਪਰ ਜਦੋਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਆਉਦੀ ਹੈ ਤਾਂ ਅਸੀਂ ਅੰਗ੍ਰੇਜ਼ੀ ਸਕੂਲ ਵਿੱਚ ਪੜ੍ਹਾਉਣਾ ਆਪਣੀ ਸ਼ਾਨ ਸਮਝਦੇ ਹਾਂ। ਮੈਂ ਵੀ ਤੇ ਤੁਸੀਂ ਵੀ।

ਇਸ ਨੂੰ ਅਸੀਂ ਆਪਣੇ 'ਸਟੇਟਸ' ਨਾਲ ਜੋੜ ਲਿਆ ਹੈ। ਪੰਜਾਬੀ ਸਕੂਲ ਵਿੱਚ ਪੜ੍ਹਾਉਣ ਨਾਲ ਪਰਿਵਾਰ ਵਿੱਚ, ਸਮਾਜ ਵਿੱਚ ਅਸੀਂ ਆਪਣੇ ਆਪ ਨੂੰ ਸਰੂਪਨੱਖਾ ਬਣਿਆ ਸਮਝਦੇ ਹਾਂ। ਸਕੂਲੋਂ ਘਰੇ, ਜਦੋਂ ਪੰਜਾਬਣ ਮਾਂ ਨੇ ਆਪਣੇ ਬੱਚੇ ਨਾਲ ਗੱਲ ਕਰਨੀ ਹੁੰਦੀ ਹੈ ਤਾਂ ਹਿੰਦੀ ਮੂਹਰੇ ਆ ਜਾਂਦੀ ਹੈ ਤੇ ਪੰਜਾਬੀ ਜਿਹੜੀ ਕਿ ਮਾਂ-ਬੋਲੀ ਹੈ, ਬਿਲਕੁੱਲ ਵਿਸਾਰੀ ਜਾਂਦੀ ਹੈ। ਜੇ ਬੱਚਾ ਪੰਜਾਬੀ ’ਚ ਗੱਲ ਕਰ ਲਵੇ ਤਾਂ ਕਿੱਟੀ ਵਿੱਚ ਮਾਂ ਦੀ ਬੇਇੱਜਤੀ ਹੋ ਜਾਂਦੀ ਹੈ। ਇਹ ਸਾਰਾ ਤਾਣਾ ਬਾਣਾ, ਝੁਠੇ ਸਟੇਟਸ, ਫੋਕਾ ਰੁਤਬਾ ਅਸੀਂ ਖੁੱਦ ਹੀ ਬਣਾਇਆ, ਸਹੇੜਿਆ ਹੋਇਆ ਹੈ।

ਦੂਜੀਆਂ ਭਾਸ਼ਾਵਾਂ ਪੰਜਾਬੀ ਨੂੰ ਖਤਮ ਕਰ ਰਹੀਆਂ ਹਨ। ਇਹ ਗੱਲ ਵੇਖਣ ਨੂੰ ਤਾਂ ਸਹੀ ਜਾਪਦੀ ਹੈ ਪਰ ਹੈ ਨਹੀਂ। ਮਾਂ-ਬੋਲੀ ਪੰਜਾਬੀ ਨੂੰ ਕਿਸੇ ਹੋਰ ਤੋਂ ਨਹੀਂ ਸਗੋਂ ਪੰਜਾਬੀ ਮਾਵਾਂ ਤੋਂ ਹੀ ਖਤਰਾ ਹੈ। ਇਹ ਮਾਵਾਂ (ਮਾਪੇ) ਹੀ ਪੰਜਾਬੀ ਨਿੱਕੇ ਬੱਚੇ ਨੂੰ ਅਗ੍ਰੇਜ਼ੀ ਅਤੇ ਹਿੰਦੀ ਦੀ ਦਲਦਲ ਵਿੱਚ ਅਜਿਹਾ ਫਸਾਉਂਦੀਆ ਹਨ ਕਿ ਬੱਚੇ ਦਾ ਭਾਸ਼ਾਈ ਗਿਆਨ ਕਿਸੇ ਵੀ ਭਾਸ਼ਾ ਵਿੱਚ ਪੂਰਾ ਨਹੀਂ ਹੁੰਦਾ। ਉਸਦਾ ਸ਼ਬਦ ਭੰਡਾਰ ਅਧੂਰਾ ਰਹਿ ਜਾਂਦਾ ਹੈ।

'ਯੂਨੈਸਕੋ' (ਸੰਯੁਕਤ ਰਾਸ਼ਟਰ ਸਿੱਖਿਆਤਮਕ, ਵਿਗਿਆਨਕ ਅਤੇ ਸੱਭਿਆਚਾਰਕ ਸੰਘ, ਸਰਾਸਿਵਿਸਸ) ਦੀ ਇੱਕ ਰਿਪੋਰਟ ਅਨੁਸਾਰ ਤਜਰਬਾ ਦੱਸਦਾ ਹੈ ਕਿ ਦੂਜੀ ਭਾਸ਼ਾ ਪੜ੍ਹਾਉਣ ਦਾ ਬਿਹਤਰ ਢੰਗ ਇਹੀ ਹੈ ਕਿ ਮਾਤ ਭਾਸ਼ਾ ਨੂੰ 'ਸਿੱਖਿਆ ਦਾ ਮਾਧਿਅਮ' ਰੱਖਦੇ ਹੋਏ ਦੂਜੀ ਭਾਸ਼ਾ ਨੂੰ ਪਹਿਲਾਂ ਕੇਵਲ ਇਕ ਵਿਸ਼ੇ ਵਜੋਂ ਪੜ੍ਹਾਇਆ ਜਾਵੇ।  

ਭਾਰਤੀ ਸਿੱਖਿਆ ਦੇ ਨੀਤੀ ਘਾੜਿਆਂ ਨੇ ਵੀ ਮਾਂ-ਬੋਲੀ ਰਾਹੀਂ ਸਿੱਖਿਆ ਦੇਣ ’ਤੇ ਬਹੁਤ ਜ਼ੋਰ ਦਿੱਤਾ ਸੀ। ਸਿੱਖਿਆ ਬਾਰੇ ਭਾਰਤ ਦੇ ਕੋਠਾਰੀ ਕਮਿਸ਼ਨ (1964) ਨੇ ਵੀ ਮਾਂ-ਬੋਲੀ ਵਿਚ ਸਿੱਖਿਆ ਦੇਣ ਦੀ ਨੀਤੀ ਨੂੰ ਅਪਣਾਉਣ ਲਈ ਕਿਹਾ ਸੀ। ਇਸੇ ਲੋੜ ਨੂੰ ਸਮਝਦੇ ਹੋਏ ਸਾਡੀ ਨਵੀਂ ਸਿੱਖਿਆ ਨੀਤੀ ਜਿਸਦੀ ਕਿ ਨਵੇਂ ਵਿੱਦਿਅਕ ਵਰ੍ਹੇ ਤੋਂ ਲਾਗੂ ਹੋਣ ਦੀ ਪੂਰੀ ਸੰਭਾਵਨਾ ਹੈ, ਵਿੱਚ ਵੀ ਮਾਂ-ਬੋਲੀ ਨੂੰ ਤਰਜ਼ੀਹ ਦਿੱਤੀ ਗਈ ਹੈ। ਇਸ ਅਨੁਸਾਰ ਹੁਣ ਮੁੱਢਲੀ ਸਿੱਖਿਆ ਸਿਰਫ ਮਾਂ-ਬੋਲੀ ਵਿੱਚ ਹੀ ਦਿੱਤੀ ਜਾਂ ਦਵਾਈ ਜਾ ਸਕੇਗੀ। ਮਤਲਬ ਪੰਜਾਬੀ ਬੱਚਿਆਂ ਦੀ ਮੁੱਢਲੀ ਪੜ੍ਹਾਈ ਦਾ ਮਾਧਿਅਮ ਹੁਣ ਪੰਜਾਬੀ ਹੋਵੇਗਾ। ਇੱਕ ਭਾਸ਼ਾ ਤੇ ਪਕੜ ਹੋਣ ਮਗਰੋਂ ਦੂਜੀ ਭਾਸ਼ਾ ਸਿੱਖਣੀ ਸੌਖੀ ਹੋ ਜਾਂਦੀ ਹੈ।

ਬੀਤੇ ਸਾਲਾਂ ਦੌਰਾਨ ਅਫਰੀਕਾ ਵਿੱਚ ਮੁਢਲੀ ਸਿੱਖਿਆ ਅਧਾਰਿਤ ਦੋ ਭਾਸ਼ਾਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਅਤੇ ਇਸਦੇ ਜੋ ਨਤੀਜੇ ਆਏ, ਉਸ ਅਨੁਸਾਰ ਉਹ ਵਿਦਿਆਰਥੀ ਜ਼ਿਆਦਾ ਸਮਝ ਅਧਾਰਿਤ ਮਜ਼ਬੂਤ ਸਾਬਿਤ ਹੋਏ ਜਿਨ੍ਹਾਂ ਨੇ ਪਹਿਲਾਂ ਆਪਣੀ ਮਾਂ-ਬੋਲੀ ਵਿੱਚ ਪੜ੍ਹਨਾ ਲਿਖਣਾ ਸਿੱਖਿਆ।

ਮਾਂ-ਬੋਲੀ ਇੱਕ ਅਜਿਹੀ ਭਾਸ਼ਾ ਹੁੰਦੀ ਹੈ ਜਿਸ ਵਿੱਚ ਬੱਚਾ ਸੋਚਦਾ, ਵਿਚਾਰ ਕਰਦਾ ਅਤੇ ਸੁਪਨੇ ਲੈਂਦਾ ਹੈ।

ਪਹਿਲਾ ਸ਼ਬਦ ਵੀ ਉਹ ਮਾਂ-ਬੋਲੀ ਵਿੱਚ ਹੀ ਸਿੱਖਦਾ ਹੈ। ਇਸੇ ਲਈ ‘ਆਪਣੀ ਬੋਲੀ ਆਪਣਾ ਮਾਧਿਅਮ’ ਵਿੱਚ ਪੜ੍ਹਨਾ ਅਤੇ ਸਮਝਣਾ ਜ਼ਿਆਦਾ ਸੌਖਾ ਹੁੰਦਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਂ ਸਿੱਖਿਆ ਨੀਤੀ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦੀ ਲੀਹ ਤਾਂ ਬਣੇਗੀ ਹੀ, ਪੰਜਾਬੀਆਂ ਦੇ ਅਖੌਤੀ 'ਸਟੇਟਸ' ਨੂੰ ਤੋੜ ਕੇ, ਪੰਜਾਬੀਅਤ ਨੂੰ ਜ਼ਿੰਦਾਬਾਦ ਕਹਿੰਦੇ ਹੋਏ, ਪੰਜਾਬੀ  ਬੋਲੀ ਦਾ ਦੂਜੀਆਂ ਭਾਸ਼ਾਵਾਂ ਵਲੋਂ ਫੱਟੜ ਕੀਤਾ ਰੁਤਬਾ ਮੁਰੰਮਤ ਕਰਕੇ ਮੁੜ ਸੁਰਜੀਤ ਕਰੇਗੀ। ਲੋਕ ਵੀ ਇਸ ਗੱਲ ਨੂੰ ਸਮਝਣਗੇ ਅਤੇ ਪੰਜਾਬੀਅਤ ਨੂੰ ਤਕੜਾ ਕਰਣਗੇ।

ਪੰਜਾਬੀ ਆਪਣੇ ਆਪ ਨੂੰ ਸਿਰਫ਼ ਪੰਜਾਬੀ ਕਹਿਣ ਤੇ ਹੀ ਫ਼ਖਰ ਮਹਿਸੂਸ ਨਾ ਕਰਨ ਸਗੋਂ ਪੰਜਾਬੀ ਬੋਲਣ ਅਤੇ ਲਿਖਣ ਵਿੱਚ ਵੀ ਮਾਨ ਮਹਿਸੂਸ ਕਰਨ।

ਸੰਜੀਵ ਝਾਂਜੀ, ਜਗਰਾਉ।
ਸੰਪਰਕ : 8004910000 

  

 
 
    
  maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com