WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਬੁੱਧ ਚਿੰਤਨ
ਘੁਰਕੀ, ਬੁਰਕੀ ਤੇ ਕੁਰਸੀ!  

ਬੁੱਧ ਸਿੰਘ ਨੀਲੋਂ                   (05/09/2023)

neelon

 38ਜਨਾਬ ਸੁਰਜੀਤ ਪਾਤਰ ਦੀ ਗ਼ਜ਼ਲ ਦੇ ਬੋਲ ਯਾਦ ਕਰੀਏ ਤੇ ਆਪਣਾ ਫਰਜ਼ ਨਿਭਾਈਏ।

ਲੱਗੀ ਜੇ ਤੇਰੇ ਕਾਲਜੇ ਛੁਰੀ ਨਹੀਂ
ਇਹ ਨਾ ਸਮਝ ਕਿ ਸ਼ਹਿਰ ਹਾਲਤ ਬੁਰੀ ਨਹੀਂ।

ਹੁਣ ਤਾਂ ਆਰਾ ਹੀ ਚੱਲ ਪਿਆ ਹੈ। ਜਿਹੜਾ ਸਭ ਕੁੱਝ ਵੱਢੀ ਜਾ ਰਿਹਾ ਹੈ ਤੇ ਪੰਜਾਬੀ ਬਾਂਹ ਸਿਰਹਾਣੇ ਰੱਖ ਕੇ ਸੁੱਤੇ ਹਨ।
 
ਸੁੱਤੇ ਨੂੰ ਜਗਾਇਆ ਜਾ ਸਕਦਾ ਹੈ ਪਰ ਜਾਗਦਿਆਂ ਨੂੰ ਕੌਣ ਜਗਾਏ ? ਖੈਰ ਆਪਾਂ ਵੀ ਕੀ ਲੈਣਾ ਹੈ। ਨਾਲੇ ਸਾਡਾ ਕੀ ਬਿਗੜਿਆ ਹੈ। ਜਿਹਨਾਂ ਦਾ ਬਿਗੜਿਆ ਹੈ, ਉਨ੍ਹਾਂ ਨੂੰ ਕੋਈ ਫਿਕਰ ਨਹੀਂ ਹੈ। ਫੇਰ ਆਪਾਂ ਕੀ ਫਿਕਰ ਕਰਨਾ ਹੈ। ਨਾਲੇ ਚਿੰਤਾ ਕਰਨੀ ਚਿਖਾ ਸਮਾਨ ਹੈ। ਜੋ ਕੁੱਝ ਹੋ ਰਿਹਾ ਉਪਰ ਵਾਲੇ ਦੀ ਮਰਜ਼ੀ ਨਾਲ ਹੁੰਦਾ ਹੈ। ਸਿਆਣੇ ਕਹਿੰਦੇ ਹੁੰਦੇ ਹਨ ਕਿ "ਉਸਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ।" ਬਾਕੀ ਹੁਣ ਕਹਿਣ ਲਈ ਬਚਿਆ ਹੀ ਕੁੱਝ ਨਹੀਂ। ਲਵੋ ਨਜ਼ਾਰੇ। ਬਦਲਾਅ ਦੇਖੋ ਕਿਥੇ ਕਿਥੇ ਹੁੰਦਾ ਹੈ। ਘੁਰਕੀ , ਬੁਰਕੀ ਤੇ ਕੁਰਸੀ ਮੂਹਰੇ ਕੌਣ ਖੜਦਾ ਹੈ।

ਗੁਰਨਾਮ ਗਾਮੀ ਸੰਗਤਪੁਰੀਏ ਦੇ ਗੀਤ ਦੇ ਬੋਲ ਚੇਤੇ ਆਉਦੇ ਹਨ। ਜਨਾਬ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਨੇ ਗਾਏ ਸੀ...ਮੇਰੀ ਭੈਣ ਵੇ ਜਮਾਤਾਂ ਤੇਰਾ ਕਰ ਗੀ.
ਉਹਦੇ ਵਿੱਚੋਂ ਇਹ ਬੋਲ ਹਨ ਜਿਹੜੇ ਅਜੋਕੇ ਸਮਿਆਂ ਦਾ ਸੱਚ ਹਨ.

ਅੰਬੀ ਪੱਕ ਕਦੋ ਹੈ ਝੜਦੀ
ਨੇਰੀ ਅੱਗੇ ਕੀ ਖੜਦਾ !"

ਮੇਰਾ ਪੰਜਾਬ ਬਹੁਤ ਪੜ੍ਹ ਗਿਆ ਹੈ।
ਬਾਕੀ ਹਾਲਤ ਕੀ ਹੈ ? ਇਹ ਹੁਣ ਲੁਕਿਆ ਹੋਇਆ ਨਹੀਂ.

ਸਮਾਜ ਦੇ ਵਿੱਚ ਆਮ ਆਦਮੀ ਦੀ ਹਾਲਤ ਦਿਨੋ ਦਿਨ ਪਾਣੀ ਵਰਗੀ ਹੋ ਰਹੀ ਹੈ। ਆਮ ਆਦਮੀ ਕਰੇ ਤੇ ਕੀ ਨਾ ਕਰੇ। ਇਹ ਉਸਦੇ ਵੱਸ ਨਹੀਂ। ਉਹ ਤੇ ਆਪਣੇ ਢਿੱਡ ਦੀ ਭੁੱਖ ਮਿਟਾਉਣ ਦੇ ਲਈ ਸਾਰਾ ਦਿਨ ਮਿੱਟੀ ਦੇ ਨਾਲ ਮਿੱਟੀ ਹੋ ਕੇ ਇਕ ਦਿਨ ਆਪ ਹੀ ਮਿੱਟੀ ਵਿੱਚ ਮਿਲ ਜਾਂਦਾ ਹੈ। ਇਹ ਸਿਲਸਿਲਾ ਯੁੱਗਾਂ ਤੋਂ ਜਾਰੀ ਹੈ। ਉਸ ਨੂੰ ਤੇ ਆਪਣੇ ਹੱਕਾਂ ਦੀ ਲੜ੍ਹਾਈ ਦਾ ਨੀ ਪਤਾ ਕਿ ਕਿਵੇਂ ਤੇ ਕਿਸ ਦੇ ਖਿਲਾਫ਼ ਲੜਨੀ ਹੈ। ਉਹ ਤੇ ਆਪਣੀ ਤੀਵੀਂ ਨਾਲ ਲੜ ਕੇ ਹੀ ਗੁੱਸਾ ਕੱਢ ਲੈਂਦਾ ਹੈ। ਜਿਹਨਾਂ ਨੂੰ ਪਤਾ ਕਿ ਮਨੁੱਖ ਦੀ ਮਹੱਤਤਾ ਕੀ ਹੈ , ਉਨ੍ਹਾਂ ਨੇ ਉਸ ਨੂੰ ਵੋਟ ਦੀ ਪਰਚੀ ਬਣਾ ਲਿਆ ਹੈ।

ਹੁਣ ਤੇ ਉਸ ਨੂੰ ਇਹ ਪਤਾ ਹੀ ਨਹੀਂ ਕਿ ਉਹ ਕਿਸ ਦਾ ਕੀ ਲੱਗਦਾ ਹੈ?
ਗੱਲ ਤੇ ਘੁਰਕੀ ਤੇ ਬੁਰਕੀ ਦੀ ਚੱਲਦੀ ਹੈ। ਕੁਰਸੀ ਆਪੇ ਵਿੱਚ ਆ ਗਈ ਹੈ।

ਇਹਨਾਂ ਤਿੰਨ ਸ਼ਬਦਾਂ ਦਾ ਜ਼ਿੰਦਗੀ ਦੇ ਨਾਲ ਬਹੁਤ ਗੂੜ੍ਹਾ ਸੰਬੰਧ ਹੈ, ਜਿਹੜਾ ਕਦੇ ਨਾ ਕਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਪਰ ਰਾਜਨੀਤੀ ਦੇ ਵਿੱਚ ਇਹ ਤਿੰਨ ਸ਼ਬਦ ਅੱਜਕੱਲ੍ਹ ਬਹੁਤ ਚਰਚਾ ਵਿੱਚ ਹਨ।

ਉਹ ਇਸ ਕਰਕੇ ਕਿ ਰਾਜਨੀਤੀ ਦੇ ਹੁਣ ਦੋ ਕੋਣ ਨਹੀਂ ਤਿਕੋਣ ਬਣ ਗਈ ਹੈ। ਇਕ ਧਿਰ ਰਾਜ ਕਰ ਰਹੀ..ਇਕ ਧਿਰ ਦੇਖ ਰਹੀ ਤੇ ਇਕ ਆਪਣੇ ਖੁਰਾਂ ਦੇ ਨਾਲ ਮਿੱਟੀ ਪੁੱਟ ਰਹੀ ਹੈ..ਇਹ ਤਿਕੋਣ ਆਮ ਲੋਕਾਂ ਦੇ ਗਲੇ ਦੀ ਹੱਡੀ ਬਣ ਗਈ ਹੈ.ਤੇ ਕਦੇ...ਸਿਰ ਵਿੱਚ ਤੇ ਪਿੱਛੇ ਚੁਭਦੀ ਹੈ..!

ਕਦੇ ਘੁਰਕੀ ਕਦੇ ਬੁਰਕੀ ਤੋਂ ਅੱਗੇ ਗੱਲ ਕੁਰਸੀ ਤੱਕ ਪੁੱਜ ਗਈ ਹੈ ..ਲੋਕ ਹੁਣ ਉਹਨਾਂ ਦਾ ਕੁਰਸੀਨਾਮਾ ਲੱਭਦੇ ਹਨ ਕਿ..ਘੁਰਕੀ ਤੇ ਬੁਰਕੀ ਤੋਂ ਬਾਅਦ ਕੁਰਸੀ ਤੱਕ ਕਿੰਨੀ ਕੁ ਦੇਰ ਅੱਖਾਂ ਬੰਦ ਕੀਤੀਆਂ ਜਾ ਸਕਦੀਆਂ ਹਨ..?

ਜਿਵੇਂ ਕਹਿੰਦੇ ਪਿਆਰ, ਜੰਗ ਤੇ ਰਾਜਨੀਤੀ ਦੇ ਵਿੱਚ ਸਭ ਕੁੱਝ ਜਾਇਜ਼ ਹੁੰਦੇ ਹੈ..ਪਰ ਰਾਜਨੀਤੀ ਦੇ ਵਿੱਚ ਤਾਂ ਸਭ ਕੁੱਝ ਹੀ ਨਜਾਇਜ਼ ਹੋ ਰਿਹਾ ਹੈ! ਕਈ ਵਾਰ ਤੇ ਇੰਝ ਜਾਪਦਾ ਸਭ ਰੱਬ ਆਸਰੇ ਹੀ ਚੱਲ ਰਿਹਾ ਹੈ...ਆਮ ਆਦਮੀ ਦੀ ਕਿਧਰੇ ਵੀ ਸੁਣਵਾਈ ਨਹੀਂ ..ਲੋਕ ਮਰ ਰਹੇ ਹਨ , ਲੁੱਟੇ ਜਾ ਰਹੇ ਤੇ ਕੁੱਟੇ ਜਾ ਰਹੇ ਹਨ. ਸਿਸਟਮ ਬੇਸ਼ਰਮ ਹੋਇਆ ਹੱਸ ਰਿਹਾ ਤੇ ਕਾਨੂੰਨ ਦਾ ਪਾਠ ਪੜ੍ਹਾ ਤੇ ਸੁਣਾ ਰਿਹਾ ਹੈ।

ਜੇ ਕੋਈ ਲੋਕਾਂ ਦੀ ਬਾਂਹ ਫੜਦਾ ਹੈ, ਉਸ ਦੀ ਬਾਂਹ ਮਰੋੜੀ ਜਾਂਦੀ ਹੈ...ਰਾਜ ਦੀ ਨੌਕਰਸ਼ਾਹੀ ਬੇਲਗਾਮ ਹੋ ਗਈ ਹੈ..ਲੋਕ ਸਰਕਾਰੀ ਦਫਤਰਾਂ ਦੇ ਚੱਕਰ ਮਾਰਦੇ ਹਨ ਤੇ ਸਮਾਂ ਤੇ ਮਾਇਆ ਗਵਾ ਕੇ ਘਰ ਆ ਜਾਂਦੇ ਹਨ..।

ਦੂਜੇ ਪਾਸੇ ਲੋਕਾਂ ਦੇ ਬੁਨਿਆਦੀ ਤੇ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ..ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ..ਲੋਕ ਚੁਪ ਦੀ ਗੁਫਾ ਵਿੱਚ ਬੈਠੇ ਹਨ.

ਲੋਕਾਂ ਨੂੰ ਸਵਰਗ ਦੇ ਰਸਤੇ ਦੱਸਣ ਵਾਲੀ ਚਿੱਟੀ ਸਿਉਕ..ਦੋਵੇਂ ਹੱਥੀਂ ਲੁੱਟ ਰਹੀ ਹੈ..ਲੋਕ ਸਰੀਰਕ ਤੇ ਆਰਥਿਕ ਲੁੱਟ ਕਰਵਾ ਰਹੇ ਹਨ.

ਸਿਹਤ, ਸਿਖਿਆ ਤੇ ਰੁਜ਼ਗਾਰ ਖੋਹ ਲਿਆ ਹੈ..ਜਨਤਕ ਅਦਾਰਿਆਂ ਨੂੰ ਪਹਿਲਾਂ ਬਦਨਾਮ ਕੀਤਾ ਤੇ ਫੇਰ ਉਹਨਾਂ ਦਾ ਨਿੱਜੀਕਰਨ ਕੀਤਾ ...

ਆਰਥਿਕ ਮੰਦੀ ਨੇ ਕਰੋੜਾਂ ਲੋਕ ਵਿਹਲੇ ਕਰ ਦਿੱਤੇ ਹਨ..ਪੰਜਾਬ ਦੇ ਵਿੱਚ ਰਾਜ ਸੱਤਾ ਦੀ ਜੰਗ ਲੱਗੀ ਹੋਈ ਹੈ..ਇਸੇ ਜੰਗ ਦੇ ਵਿੱਚ ਘੁਰਕੀ, ਬੁਰਕੀ ਤੇ ਕੁਰਸੀ ਦਾ ਬੋਲਬਾਲਾ ਹੋਇਆ ਹੈ ..ਕਦੋਂ ਲੋਕਰਾਜ ਬਣੂੰ ?..

ਲੋਕ ਊਠ ਦੇ ਡਿੱਗ ਰਹੇ ਬੁੱਲ੍ਹ ਦੀ ਝਾਕ ਵਿੱਚ ਕੁੱਤੇ ਵਾਂਗ ਤੁਰੇ ਨਹੀ ਰਹੇ ਸਗੋਂ ਆਪਣਿਆਂ ਨੂੰ ਲਤਾੜ ਕੇ ਦੌੜ ਰਹੇ ਹਨ.

ਪਰ ਜਦੋਂ ਲੋਕ ਇੱਕਠੇ ਨੀ ਹੁੰਦੇ ..ਉਦੋਂ ਤੱਕ..ਇਸ ਤਰ੍ਹਾਂ ਹੀ ਲੁੱਟਮਾਰ ਜਾਰੀ ਰਹੇਗੀ। ਹੁਣ ਲੋਕਾਂ ਨੇ ਦੇਖਣਾ ਹੈ ਕਿ ਮਰਨਾ ਹੈ ਜਾ ਫਿਰ ਜਿਉਂਦੇ ਰਹਿਣਾ ਹੈ ?

ਹੁਨ਼ ਦੇਸ਼ ਦੂਸਰੀ ਅਜ਼ਾਦੀ ਦੀ ਜੰਗ ਲੜ ਰਹੇ ਹਾਂ .ਇਸ ਸਮੇਂ ਬੁੱਕਲ ਦੇ ਯਾਰ ਇਸ ਜਨ ਅੰਦੋਲਨ ਦੇ ਵਿੱਚ ਘੁਸਪੈਠ ਕਰ ਰਹੇ ਹਨ...ਬੇਲਾ ਸਿੰਘ ਤੇ ਕਿਰਪਾਲ ਸਿੰਘ ਵਰਗੇ ਸੂਹੀਏ ਬਣੇ ਹਨ...ਇਹਨਾਂ ਤੋਂ ਬਚਣ ਦੀ ਲੋੜ ਹੈ..!

ਦੇਸ਼ ਦੇ ਅੰਦਰ ਦੂਸਰੀ ਪੂਰਨ ਆਜ਼ਾਦੀ ਦੀ ਜੰਗ ਦੀ ਜਰੂਰਤ ਹੈ, ਪਰ ਲੜੇ ਕੌਣ ?

ਅਜੇ ਕਿਹੜਾ ਭੁੱਖ ਨਾਲ ਮਰੇ ਹਾਂ। ਸਸਤਾ ਤੇ ਮਹਿੰਗਾ ਸਭ ਕੁੱਝ ਮਿਲ ਰਿਹਾ ਹੈ। ਅਸੀਂ ਕਿਹੜਾ ਜਰਮਨੀ ਹਾਂ ਜੋ ਤੇਲ ਦੀਆਂ ਵਧੀਆ ਕੀਮਤਾਂ ਦਾ ਵਿਰੋਧ ਕਰਕੇ ਸਰਕਾਰ ਨੂੰ ਵਾਪਸ ਲੈਣ ਮਜਬੂਰ ਕਰ ਦਵਾਂਗੇ? ਅਸੀਂ ਤੇ ਭਾਰਤੀ ਗੁਲਾਮ ਲੋਕ ਹਾਂ। ਗੁਲਾਮ ਦੀ ਕੋਈ ਸੋਚ ਤੇ ਸਰਕਾਰ ਦੇ ਲੜ੍ਹਾਈ ਨਹੀਂ ਹੁੰਦੀ .ਤੇ ਘੁਰਕੀ, ਬੁਰਕੀ ਤੇ ਕੁਰਸੀ ਦੀ ਖੇਡ ਸਿਆਸੀ ਹੈ। ਆਪਾਂ ਕੀ ਲੈਣਾ ਹੈ! ਕਰੋ ਮੌਜ!

ਲਵੋ ਕਿਸੇ ਸਾਧ ਦੇ ਡੇਰੇ ਜਾ ਕੇ ਸਵਰਗ ਦੀਆਂ ਠਿਕਟਾਂ....ਚਿੱਟੀ ਸਿਉੰਕ ਉਡੀਕ ਦੀ ਹੈ...ਤੁਹਾਨੂੰ। ਕੀ ਲੈਣਾ ਘੁਰਕੀ ਤੇ ਕੁਰਸੀ ਤੋਂ ਤੁਸੀਂ ਬੁਰਕੀ ਛਕੋ!

ਬੁੱਧ ਸਿੰਘ ਨੀਲੋਂ
9464370823

 
 
   
38ਬੁੱਧ ਚਿੰਤਨ
ਘੁਰਕੀ, ਬੁਰਕੀ ਤੇ ਕੁਰਸੀ!  
ਬੁੱਧ ਸਿੰਘ ਨੀਲੋਂ   
37ਮੁੱਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ
ਹਰਜਿੰਦਰ ਸਿੰਘ ਲਾਲ
36ਪਟਿਆਲਾ ਦਾ ਨਾਮ ਚਮਕੌਣ ਵਾਲੀਆਂ ਇਸਤਰੀ ਡਿਪਟੀ ਕਮਿਸ਼ਨਰ  
ਉਜਾਗਰ ਸਿੰਘ
35ਕਾਂਗਰਸ ਹਾਈ ਕਮਾਂਡ ਦੀ ਆਪ ਨਾਲ ਸਾਂਝ ਪੰਜਾਬ ਕਾਂਗਰਸ ਭੰਬਲਭੂਸੇ ਵਿੱਚ  
ਉਜਾਗਰ ਸਿੰਘ
34ਨੂਹ ਦੀ ਫ਼ਿਰਕੂ ਹਿੰਸਾ ਲਈ ਜ਼ਿੰਮੇਵਾਰ ਕੌਣ?
ਹਰਜਿੰਦਰ ਸਿੰਘ ਲਾਲ  
33ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ: ਬਗਾਬਤੀ ਸੁਰਾਂ ਉਠਣ ਲੱਗੀਆਂ'
 ਉਜਾਗਰ ਸਿੰਘ  
32ਕੀ 'ਇੰਡੀਆ' ਗੱਠਜੋੜ ਭਾਜਪਾ ਨੂੰ ਟੱਕਰ ਦੇ ਸਕੇਗਾ?  
ਹਰਜਿੰਦਰ ਸਿੰਘ ਲਾਲ  
31ਕੁਦਰਤੀ ਆਫ਼ਤ ਦਾ ਮੁਕਾਬਲਾ ਕਰਨ ਵਾਲੀ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ 
ਉਜਾਗਰ ਸਿੰਘ 
30ਹੜ੍ਹ ਪ੍ਰਭਾਤ ਲੋਕਾਂ ਦੀ ਮਦਦ ਲਈ ਪਿੰਡਾਂ ਦੇ ਲੋਕ ਰੱਬ ਦਾ ਰੂਪ ਬਣਕੇ ਬਹੁੜੇ  
ਉਜਾਗਰ ਸਿੰਘ
29ਪੰਜਾਬ ਵਿੱਚ ਆਏ ਹੜ੍ਹ: ਸਰਕਾਰਾਂ ਦੀ ਯੋਜਨਬੰਦੀ ਦੀ ਅਣਗਹਿਲੀ ਦਾ ਸਬੂਤ
ਉਜਾਗਰ ਸਿੰਘ
jakharਕੀ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲਾ  ਸਕੇਗਾ?   
ਉਜਾਗਰ ਸਿੰਘ
27ਲੋਕ ਸਭਾ ਦੀਆਂ ਚੋਣਾਂ ਤੇ ਇੱਕਸਮਾਨ ਨਾਗਰਿਕ ਕਨੂੰਨ   
ਹਰਜਿੰਦਰ ਸਿੰਘ ਲਾਲ
26ਰੰਗ ਬਰੰਗੇ ਪੱਤਰਕਾਰਾਂ ਦੇ ਨਾਂ  

ਬੁੱਧ ਸਿੰਘ ਨੀਲੋਂ 
25ਚੁਣੌਤੀਆਂ ਦੇ ਰਾਹ - ਅਕਾਲ ਤਖਤ ਸਾਹਿਬ ਦੇ ਨਵੇਂ ਸਰਬਰਾਹ  
ਹਰਜਿੰਦਰ ਸਿੰਘ ਲਾਲ 
24ਸ਼੍ਰੋ:ਗੁ:ਪ੍ਰ:ਕ: ਚੋਣਾਂ - ਅਜੇ ਕੁੱਝ ਵੀ ਨਿਸਚਿਤ ਨਹੀਂ 
ਹਰਜਿੰਦਰ ਸਿੰਘ ਲਾਲ 
23ਕਾਂਸ਼! ਨਵੇਂ ਸੰਸਦ ਭਵਨ ਵਾਂਙ ਸਾਡੇ ਸੰਸਦ ਮੈਂਬਰਾਂ ਦਾ ਦਿਲ ਵੀ ਲੋਕਾਂ ਲਈ ਖੁੱਲ੍ਹਾ-ਡੁੱਲ੍ਹਾ ਬਣ ਜਾਵੇ  
ਸੰਜੀਵ ਝਾਂਜੀ, ਜਗਰਾਉ
ਸੰਸਦਦੇਸ਼ ਦਾ ਨਵਾਂ ਸੰਸਦ ਭਵਨ  
ਸੰਜੀਵ ਝਾਂਜੀ, ਜਗਰਾਉ 
sikhਕੀ ਸਿੱਖ ਭਾਈਚਾਰਾ ਆਪਣੇ ਭਵਿੱਖ ਬਾਰੇ ਸੁਚੇਤ ਹੈ?  
ਹਰਜਿੰਦਰ ਸਿੰਘ ਲਾਲ
20ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ  
19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com