WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ               18/05/2023)

sanjeev

19ਬੀਤੇ ਦਿਨੀਂ ਜਗਰਾਉਂ ਵਿੱਚ 45 ਕੁ ਬੱਚਿਆਂ ਨੂੰ ਲੈ ਜਾ ਰਹੀ ਪੀਲੇ ਰੰਗ ਦੀ ਵੈਨ ਦੀ ਪੰਜਾਬ ਰੋਡਵੇਜ਼ ਦੀ ਬਸ ਨਾਲ ਸਿੱਧੀ ਟੱਕਰ ਹੋ ਗਈ। ਮਾਸੂਮ ਵੀ ਫੱਟੜ ਹੋਏ ਤੇ ਬੱਸ ਵਿਚਲੀਆਂ ਸਵਾਰੀਆਂ ਵੀ। ਉਮੀਦ ਹੈ ਕਿ ਜਲਦੀ ਹੀ ਸਾਰੇ ਸਿਹਤਯਾਬ ਹੋ ਜਾਣਗੇ।

ਇਹ ਪੰਜਾਬ ਵਿਚ ਕੋਈ ਪਹਿਲਾ ਹਾਦਸਾ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਬੱਚਿਆਂ ਨੂੰ ਘਰੋਂ ਸਕੂਲੇ ਅਤੇ ਸਕੂਲੋਂ ਘਰੇ ਲੈ ਜਾਣ ਵਾਲੀਆਂ ਵੈਨਾਂ ਕਈ ਵਾਰ ਹਾਦਸਾਗ੍ਰਸਤ ਹੋ ਚੁੱਕੀਆਂ ਹਨ। ਸਵਾਲ ਤਾਂ ਕਈ ਚੁੱਕੇ ਜਾ ਸਕਦੇ ਹਨ ਕਿ ਅਜਿਹਾ ਕਿਉਂ ਹੋਇਆ? ਕਿੱਦਾਂ ਹੋਇਆ? ਕਿਵੇਂ ਹੋਇਆ? ਪਰ ਇਥੇ ਮੇਰਾ ਮਕਸਦ ਇਹ ਨਹੀਂ ਹੈ।

ਮੇਰਾ ਤਾਂ ਇੱਥੇ ਅੱਖਰ ਕੁਰੇਦਣ ਦਾ ਮਤਲਬ ਇਹੀ ਹੈ ਕਿ ਹੁਣ ਕੀ ਹੋਊ?

ਮੈਨੂੰ ਲੱਗਦੈ ਕਿ ਖਾਕੀ ਰੰਗ ਦੇ ਕਪੜਿਆਂ ਵਾਲੇ ਜਿਹੜੇ ਕਦੇ-ਕਦੇ ਚਿੱਟੀ ਕਮੀਜ਼ ਅਤੇ ਨੀਲੇ ਰੰਗ ਦੀ ਪੈਂਟ ਵਾਲੀ ਵਰਦੀ ਪਾ ਕੇ ਚੌਂਕਾਂ ਵਿੱਚ ਖੜ੍ਹੇ ਹੁੰਦੇ ਹਨ, ਉਹ ਹੁਣ ਹਰ ਸਕੂਲ ਦੀਆਂ ਪੀਲੇ ਰੰਗ ਵਾਲੀਆਂ ਵੈਨਾਂ ਨੂੰ ਰੋਕਣਗੇ। ਚਲਾਨ ਕੱਟਣਗੇ। ਲਗਭਗ ਇਹੀ ਕੁਝ ਡੀਟੀਓ, ਆਰਟੀਓ ਵਗੈਰਾ ਵੀ ਕਰਨਗੇ। ਉਨ੍ਹਾਂ ਦਾ ਕੰਮ ਹੀ ਹੈ ਚਲਾਣ ਕਟਣਾ, ਟਰੈਫਿਕ ਨੂੰ ਨਿਯਮਬਧ ਕਰਨਾ, ਲੋਕਾਂ ਨੂੰ, ਗੱਡੀਆਂ ਨੂੰ, ਡਰਾਈਵਰਾਂ ਨੂੰ, ਸਹੀ ਤਰੀਕੇ ਨਾਲ ਗੱਡੀ ਚਲਾਉਣ ਲਈ ਪਾਬੰਦ ਕਰਨਾ। ਪਰ ਸਵਾਲ ਇਹ ਹੈ ਕਿ ਇਹ ਸਾਰਾ ਕੁੱਝ ਹਾਦਸਾ ਹੋਣ ਤੋਂ ਬਾਅਦ ਹੀ ਕਿਉਂ ਪਹਿਲਾਂ ਕਿਉਂ ਨਹੀਂ।

ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਵੈਨਾਂ ਆਪਣੀ ਸੀਟ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਬਿਠਾ ਕੇ ਚੌਂਕਾਂ ਅਤੇ ਸੜਕਾਂ ਤੇ ਨਾਕਾ ਲਗਾਕੇ ਮੁਲਾਜਮਾਂ ‘ਤੇ ਅਫਸਰਾਂ ਦੇ ਮੂਹਰੇ ਦੀ ਰੋਜ਼ ਲੰਘਦੀਆਂ ਹਨ। ਕੀ ਉਸ ਵੇਲੇ ਇਸ ਦਾ ਪਤਾ ਨਹੀਂ ਲੱਗਦਾ?

ਇਹਨਾਂ ਛੋਟੀਆਂ ਬੱਸਾਂ ਵਿੱਚ ਬੱਚਿਆਂ ਨੂੰ ਸੀਟ ਸਮਰੱਥਾ ਤੋਂ ਵੱਧ ਬਠਾਇਆ ਜਾਂਦਾ ਹੈ। ਕਿਵੇਂ ਬਿਠਾਇਆ ਜਾਂਦਾ ਹੈ ਸਭ ਨੂੰ ਪਤਾ ਹੈ। ਮਾਪਿਆਂ ਨੂੰ ਵੀ ਪਤਾ ਹੀ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਵੈਨ ਦੀ ਸਹੀ ਸੀਟ ਤੇ ਬੈਠ ਕੇ ਨਹੀਂ ਸਗੋਂ ਆਰਜੀ ਤੌਰ ਤੇ ਫੱਟਾ ਲਗਾਕੇ ਬਣਾਈ ਸੀਟ ਤੇ ਬੈਠ ਗਿਆ ਹੈ। ਮਾਪਿਆਂ ਨੂੰ ਇਹ ਪ੍ਰਸ਼ਨ ਜ਼ਰੂਰ ਕਰਨਾ ਚਾਹੀਦਾ ਹੈ। ਵੈਨਾਂ ਦਾ ਕਿਰਾਇਆ ਤਾਂ ਪੂਰਾ ਹੀ ਦਿੰਦੇ ਹਨ।

ਇਨ੍ਹਾਂ ਵੈਨਾਂ ਵਿੱਚ ਸਕੂਲ ਦੇ ਮੁਲਾਜ਼ਮ-ਅਧਿਆਪਕ ਵੀ ਹੁੰਦੇ ਹਨ। ਕੀ ਉਹ ਸਕੂਲ ਜਾ ਕੇ ਸਕੂਲ ਪ੍ਰਸ਼ਾਸਨ ਨੂੰ ਇਹ ਇਤਲਾਹ ਨਹੀਂ ਦਿੰਦੇ ਕਿ ਵੈਨ ਵਿੱਚ ਬੱਚੇ ਤੂੜੀ ਵਾਂਗ ਤੁੰਨੇ ਹੋਏ ਹਨ। ਇੱਕ ਸੀਟ ਤੇ 2 ਬੈਠੇ ਹੁੰਦੇ ਹਨ। ਵੈਨ ਵਿਚ ਵੈਨ ਵਾਲੀਆਂ ਸੀਟਾਂ ਲੁਹਾ ਕੇ ਫੱਟੇ ਲਗਾਏ ਗਏ ਹਨ ਬੱਚਿਆਂ ਨੂੰ ਬਿਠਾਉਣ ਲਈ। ਜੇ ਇਹ ਅਧਿਆਪਕ ਸਕੂਲ ਵਾਲਿਆਂ ਨੂੰ ਇਹ ਦੱਸ ਦਿੰਦੇ ਹਨ ਤਾਂ ਸਕੂਲ ਪ੍ਰਸ਼ਾਸਨ ਕੋਈ ਕਾਰਵਾਈ ਕਿਉਂ ਨਹੀਂ ਕਰਦਾ?

ਪਿਛਲੇ ਦੋ-ਤਿੰਨ ਦਿਨਾਂ ਤੋਂ ਅਤੇ ਪਹਿਲਾਂ ਵੀ ਕਈ ਵਾਰ ਇਹ ਗੱਲ ਲੋਕਾਂ ਦੀ ਮੂੰਹੋਂ ਆਮ ਹੀ ਸੁਣ ਚੁਕਿਆ ਹਾਂ ਕਿ ਸਕੂਲੀ ਵੈਨਾਂ ਵਾਲੇ ਵਾਹਨਾਂ ਬਹੁਤ ਤੇਜ ਚਲਾਉਂਦੇ ਹਨ, ਤੇ ਇਹ ਪ੍ਰਸ਼ਨ ਕਰਨ ਵਾਲੇ ਅਕਸਰ ਮਾਪੇ ਹੀ ਹੁੰਦੇ ਹਨ। ਵੈਨ ਦਾ ਬੱਚੇ ਨੂੰ ਘਰੋਂ ਚੁੱਕਣ ਦਾ ਸਮਾਂ ਨਿਸ਼ਚਿਤ ਹੁੰਦਾ ਹੈ। ਪਰ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਉਠਾ ਕੇ, ਤਿਆਰ ਕਰ ਕੇ, ਤੇ ਮਿਥੇ ਸਮੇਂ ਤੇ ਕਾਫੀ ਸਾਰੇ ਮਾਪੇ ਵਹਿਣ ਵਿਚ ਚੜ੍ਹਾਉਣ ਤੋਂ ਲੇਟ ਹੋ ਜਾਂਦੇ ਹਨ। ਡਰਾਈਵਰ ਨੇ ਕਿਸੇ ਇਕ ਜਾਂ ਦੋ ਬੱਚਿਆਂ ਨੂੰ ਲੈ ਕੇ ਨਹੀਂ ਜਾਣਾ ਹੁੰਦਾ। ਉਸ ਨੇ ਵੀਹ-ਪੱਚੀ ਬੱਚੇ ਤਾਂ ਬਿਠਾਉਣੇ ਹੀ ਹੁੰਦੇ ਹਨ। ਜੇ ਅਸੀਂ ਇਹ ਵੀ ਮੰਨ ਲਈਏ ਕਿ ਇਹਨਾਂ ਵਿੱਚੋਂ ਸਿਰਫ ਪੰਜ ਬੱਚੇ ਹੀ ਲੇਟ ਹੁੰਦੇ ਹਨ ਅਤੇ ਇਹ ਸਿਰਫ਼ ਇੱਕ-ਇੱਕ ਮਿੰਟ ਹੀ ਲੇਟ ਹੁੰਦੇ ਹਨ ਤਾਂ ਵੀ ਵੈਨ ਸਕੂਲ ਪਹੁੰਚਣ ਤੋ ਪੰਜ ਮਿੰਟ ਲੇਟ ਹੋ ਜਾਂਦੀ ਹੈ।

ਸਕੂਲ ਪ੍ਰਸ਼ਾਸਨ ਇਨ੍ਹਾਂ ਡਰਾਈਵਰਾਂ ਦੀ ਫਰ ਕਲਾਸ ਲਗਾਉਦਾ ਹੈ, ਆਓ ਭਗਤ ਕਰਦਾ ਹੈ। ਜਿਸ ਕਾਰਨ ਅਗਲੀ ਵਾਰ ਅਜਿਹੀ ਸਥਿਤੀ ਤੋਂ ਬਚਣ ਲਈ ਇਹ ਡਰਾਈਵਰ ਤੇਜ਼ ਗੱਡੀ ਚਲਾਉਂਦੇ ਹਨ। ਮਜ਼ਬੁਰੀ ਬਣਾ ਦਿੱਤੀ ਜਾਂਦੀ ਹੈ। ਡਰਾਈਵਰ ਵੈਨ ਨੂੰ ਤੇਜ਼ ਚਲਾਓਣ ਲਈ ਆਪ ਤਾਂ ਜੁੰਮੇਵਾਰ ਹੈ ਹੀ, ਮਾਪੇ ਅਤੇ ਸਕੂਲ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਜੇ ਗੱਡੀਆਂ ਤੇਜ਼ ਚੱਲਦੀਆਂ ਹਨ ਤਾਂ ਸਥਾਨਕ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ।

ਸਵਾਲ ਫਿਰ ਉਹੀ ਹੈ ਹੈਡਿੰਗ ਵਾਲਾ। ਕਿ ਹੁਣ ਕੀ ਹੋਊ?

ਮੈਨੂੰ ਲਗਦੈ ਕਿ ਸਕੂਲਾਂ ਵਾਲੇ ਥੋੜੇ ਜਿਹੇ ਆਰਜ਼ੀ ਤੌਰ ਤੇ ਮੁਸਤੈਦ ਹੋਣਗੇ। ਇਸ ਵਿਸ਼ੇ ਤੇ ਡਰਾਈਵਰਾਂ ਤੇ ਵੈਨ ਮਾਲਕਾਂ ਨਾਲ ਮੀਟਿੰਗਾਂ ਹੋਣਗੀਆਂ। ਫੱਟੇ ਪੱਟ ਕੇ ਸਹੀ ਸੀਟਾਂ ਲੱਗਣਗੀਆਂ। ਕਿਰਾਇਆ ਵਧਾਇਆ ਜਾਵੇਗਾ। ਪਰ ਮੇਰੀ ਸਮਝੇ ਇਹ ਚਿਰ ਸਥਾਈ ਨਹੀਂ ਹੋਵੇਗਾ। ਮਹੀਨੇ ਦੋ ਮਹੀਨੇ ਬਾਅਦ ਪਰਨਾਲਾ ਫਿਰ ਓਥੇ ਦਾ ਓਥੇ ਆ ਜਾਵੇਗਾ।

ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਰਿਜ਼ਨਲ ਟਰਾਸਪੋਰਟ ਅਫਸਰ, ਸਥਾਨਕ ਪ੍ਰਸ਼ਾਸਨ ਅਤੇ ਟਰੈਫਕ ਵਾਲੇ ਸਕੂਲਾਂ ਵਿੱਚ ਜਾਣਗੇ। ਸਕੂਲਾਂ ਵਿੱਚ ਮੀਟਿੰਗਾਂ ਕਰਨਗੇ। ਚੈਕਿੰਗ ਕਰਨਗੇ। ਚਲਾਨ ਕੱਟਣਗੇ। ਡਰਾਈਵਰਾਂ, ਵੈਨ-ਮਾਲਕਾਂ ਅਤੇ ਸਕੂਲ ਵਾਲਿਆਂ ਦੀ ਝਾੜ-ਝੰਬ ਕਰਨਗੇ ਅਤੇ ਅੱਗੇ ਤੋਂ ਸਹੀ ਨਿਯਮਾਂ ਨਾਲ ਗੱਡੀਆਂ ਰੱਖਣ ਅਤੇ ਚਲਾਉਣ ਪਾਬੰਦ ਕਰਨਗੇ। ਪਰ ਸਵਾਲ ਫੇਰ ਉਹੀ ਹੈ ਕਿ ਕਿੰਨੀ ਦੇਰ? ਸਿਆਣਿਆਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਇਹਨਾਂ ਸਭ ਨਿਯਮਾਂ ਦੀ ਪਾਲਣਾ ਪੱਕੇ ਤੌਰ ਤੇ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ।

ਮਾਪਿਆਂ ਨੂੰ ਵੀ ਆਪਣੇ ਫਰਜ਼ ਪਛਾਣਨੇ ਚਾਹੀਦੇ ਹਨ। ਬੱਚਿਆਂ ਨੂੰ ਤਿਆਰ ਕਰਕੇ ਵੈਨ ਦੇ ਆਉਣ ਤੋਂ ਪਹਿਲਾਂ ਤਿਆਰ ਬਰ ਤਿਆਰ ਰੱਖਣਾ ਚਾਹੀਦਾ ਹੈ। ਬਾਰ-ਬਾਰ, ਕੁਝ ਦਿਨਾਂ ਬਾਅਦ ਡਰਾਈਵਰਾਂ ਨੂੰ ਹੋਲੀ ਚਲਾਉਣ ਲਈ ਤਾਕੀਦ ਕਰਦੇ ਰਹਿਣਾ ਚਾਹੀਦਾ ਹੈ। ਪਰ ਜੇ ਕੋਈ ਡਰਾਈਵਰ ਨਹੀਂ ਮੰਨਦਾ ਤਾਂ ਉਸ ਦੀ ਸੂਚਨਾ ਪਹਿਲਾਂ ਸਕੂਲ ਪ੍ਰਸ਼ਾਸਨ ਨੂੰ ਅਤੇ ਜੇ ਫਿਰ ਵੀ ਨਹੀਂ ਮੰਨਦੇ ਤਾਂ ਸਥਾਨਕ ਪ੍ਰਸ਼ਾਸਨ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਭਵਿੱਖੀ ਹਾਦਸੇ ਟਾਲੇ ਜਾ ਸਕਦੇ ਹਨ।
 
ਇਕ ਹੋਰ ਗੱਲ।

ਜਦੋਂ ਵੀ ਕਦੇ ਇਹੋ ਜਹੀ ਗੱਲ ਹੁੰਦੀ ਹੈ ਤਾਂ ਸਕੂਲਾਂ ਵਾਲੇ ਇਹ ਕਹਿ ਕੇ ਪੱਲਾ ਛੁਡਾ ਲੈਂਦੇ ਹਨ ਕਿ ਇਹ ਬੱਸਾਂ ਪ੍ਰਾਈਵੇਟ ਹਨ। ਉਨ੍ਹਾਂ ਦੀਆਂ ਨਹੀਂ ਹਨ। ਮੰਨ ਲਿਆ ਕਿ ਇਹ ਪ੍ਰਾਈਵੇਟ ਆਪਰੇਟਰ ਦੀਆਂ ਹਨ। ਪਰ ਚੱਲਦੀਆਂ ਤਾਂ ਸਕੂਲ ਦੇ ਲੋਗੋ ਹੇਠ ਹੀ ਹਨ। ਨਾਮ ਤਾਂ ਸਕੂਲ ਦਾ ਹੀ ਲਿਖਿਆ ਹੁੰਦਾ ਹੈ। ਖੜ੍ਹਦੀਆਂ-ਪਾਰਕ ਤਾਂ ਸਕੂਲ ਦੇ ਅਹਾਤੇ ਵਿੱਚ ਹੀ ਹੁੰਦੀਆਂ ਹਨ। ਬੱਚੇ ਤਾਂ ਇਨ੍ਹਾਂ ਵਿੱਚ ਸਕੂਲ ਦੇ ਹੀ ਆਉਂਦੇ ਹਨ। ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ। ਪਰ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਨਹੀਂ ਜਾ ਸਕਦਾ।

ਉਮੀਦ ਕੀਤੀ ਜਾਣੀ ਚਾਹੀਦੀ ਹੈ ਕੇ ਬੱਸਾਂ ਵੈਨਾਂ ਵਾਲੇ, ਸਕੂਲਾਂ ਵਾਲੇ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਪਛਾਣ ਕੇ ਭਵਿੱਖ ਵਿਚ ਇਸ ਦਾ ਪਾਲਣ ਕਰਦੇ ਰਹਿਣਗੇ। ਨਾਗਰਿਕ ਤੇ ਪੁਲਿਸ ਪ੍ਰਸ਼ਾਸਨ ਸਮੇਂ ਸਮੇਂ ਤੇ ਇਹਨਾਂ ਨਿਯਮਾਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੋਵੇਗਾ ਤੇ ਚੈੱਕ ਕਰਦਾ ਰਹੇਗਾ। ਮਾਪੇ ਵੀ ਆਪਣਾ ਫਰਜ਼ ਪਛਾਨਣਗੇ। ਸਕੂਲ, ਪ੍ਰਸ਼ਾਸਨ ਤੇ ਸਰਕਾਰ ਮੁਸਤੈਦ ਰਹਿਣਗੇ ਤੇ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਹੋਣ ਇਸਲਈ ਕਾਰਜਸ਼ੀਲ ਰਹਿਣਗੇ।

ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 08004910000

 
 
    
  19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com