WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਦੇਸ਼ ਦਾ ਨਵਾਂ ਸੰਸਦ ਭਵਨ  
ਸੰਜੀਵ ਝਾਂਜੀ, ਜਗਰਾਉ                28/05/2023)

sanjeev

ਸੰਸਦ21ਵੀਂ ਸਦੀ ਦੇ 23ਵੇਂ ਸਾਲ ’ਚ 21 ਰਾਜਨੀਤਕ ਪਾਰਟੀਆਂ ਦੇ ਬਾਈਕਾਟ ਦੌਰਾਨ ਨਵੇਂ ਸੰਸਦ ਭਵਨ ਦਾ ਉਦਘਾਟਨ ਸਰਵ-ਧਰਮ ਪ੍ਰਾਥਨਾ ਅਤੇ ਸਾਧੂ ਸੰਤਾਂ, ਵਿਦਵਾਨਾਂ ਦੇ ਮੰਤਰਲੂ-ਉਚਾਰਨ ਨਾਲ ਹੋ ਗਿਆ। ਇਹ ਦੇਸ਼ ਲਈ ਇੱਕ ਮਾਨ ਵਾਲੀ ਗੱਲ ਹੈ। ਪਾਰਟੀਆਂ ਨੇ ਉਦਘਾਟਨੀ ਪ੍ਰੋਗਰਾਮ ਦਾ ਬਾਈਕਾਟ ਕਿਉਂ ਕੀਤਾ? ਵਿਰੋਧ ਕਰਨਾ ਚਾਹੀਦਾ ਸੀ ਜਾਂ ਨਹੀਂ? ਇਹ ਸਾਡਾ ਅੱਜ ਦਾ ਵਿਸ਼ਾ ਨਹੀਂ ਹੈ। ਸਾਡਾ ਮਨੋਰਥ ਤਾਂ ਦੇਸ ਦੇ ਲੋਕਤੰਤਰ ਨੂੰ ਜਿਹੜਾ ਇਹ ਨਵਾਂ ਮੰਦਰ ਮਿਲਿਆ ਹੈ, ਉਸ ਬਾਰੇ ਜਾਣਕਾਰੀ ਹਾਸਿਲ ਕਰਨਾ ਹੈ।

ਸਾਡਾ ਪੁਰਾਨਾ ਸੰਸਦ ਭਵਨ, ਜਿਹੜਾ 566 ਮੀਟਰ ਵਿਆਸ ਵਾਲਾ ਗੋਲ ਆਕਾਰ ਦਾ ਹੈ, ਬਿ੍ਰਟਿਸ ਆਰਕੀਟੈਕਟ 'ਐਡਵਿਨ ਲੁਟੀਅਨ' ਅਤੇ 'ਹਰਬਰਟ ਬੇਕਰ' ਦੁਆਰਾ 1912-1913 ਵਿੱਚ ਡਿਜਾਈਨ ਕੀਤਾ ਗਿਆ ਅਤੇ ਇਸ ਦਾ ਨਿਰਮਾਣ 1921 ਵਿੱਚ ਸੁਰੂ ਹੋਇਆ ਸੀ । ਇਸਦੀ ਉਸਾਰੀ ਦਾ ਕੰਮ 1927 ਵਿੱਚ ਪੂਰਾ ਹੋਇਆ ਸੀ। ਇਸਦਾ ਉਦਘਾਟਨ ਉਸ ਵੇਲੇ ਦੇ ਗਵਰਨਰ ਜਨਰਲ  'ਲਾਰਡ ਇਰਵਿਨ' ਨੇ 18 ਜਨਵਰੀ 1927 ਨੂੰ ਕੀਤਾ ਸੀ। ਉਸ ਵੇਲੇ ਇਸ ਨੂੰ ਬਣਾਉਣ ’ਚ 83 ਲੱਖ ਰੁਪਏ ਦਾ ਖਰਚ ਆਇਆ ਸੀ। ਇਸਦੇ ਲੋਕਸਭਾ ਹਾਲ ਵਿੱਚ ਮੈਂਬਰਾਂ ਦੇ ਬੈਠਣ ਦੀ ਖਮਤਾ 550 ਅਤੇ ਰਾਜਸਭਾ ਹਾਲ ਦੀ 250 ਹੈ। 1971 ਦੀ ਮਰਦਮਸੁਮਾਰੀ ਦੇ ਆਧਾਰ ’ਤੇ ਕੀਤੀ ਗਈ ਹੱਦਬੰਦੀ ਅਨੁਸਾਰ 545 ਲੋਕ ਸਭਾ ਸੀਟਾਂ ਦੀ ਗਿਣਤੀ ’ਚ ਮੁੜ 2026 ’ਚ ਹੋਣ ਵਾਲੀ ਸੰਭਾਵਿਤ ਹੱਦਬੰਦੀ ਉਪਰੰਤ ਵਧ ਜਾਣੀ ਸੀ ਜਿਸ ਕਾਰਨ ਬੈਠਣ ਸਮਰਥਾ ਵਿੱਚ  ਵੱਡੀ ਸਮੱਸਿਆ ਆ ਸਕਦੀ ਸੀ। ਦੂਜਾ ਇਹ ਇਮਾਰਤ ਆਪਣੇ ਲਗਭਗ 100 ਸਾਲ ਪੂਰੇ ਕਰ ਰਹੀ ਹੈ।

ਨਵੀਂ ਸੰਸਦ ਦੀ ਇਮਾਰਤ ਜੋ ਤਿਕੋਣੀ ਸਕਲ ਵਿਚ ਡਿਜਾਈਨ ਕੀਤੀ ਗਈ ਹੈ, ਦਾ ਨੀਂਹ ਪੱਧਰ 1 ਅੱਕਤੂਬਰ 2020 ਨੂੰ ਰੱਖਿਆ ਗਿਆ ਸੀ ਤੇ ਇਸ ਨੂੰ ਬਣਾਉਣ ਦਾ ਕੰਮ 10 ਦਸੰਬਰ 2020 ਨੂੰ ਸ਼ੁਰੂ ਹੋ ਗਿਆ ਸੀ ਜੋ 20 ਮਈ 2023 ਨੂੰ ਪੂਰਾ ਹੋ ਗਿਆ। ਇਸ ਦਾ ਰਸਮੀ ਉਦਘਾਟਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 28 ਮਈ 2023 ਨੂੰ ਕੀਤਾ।

ਇਹ ਨਵਾਂ ਸੰਸਦ ਭਵਨ ਸੰਸਦ ਮਾਰਗ ਤੇ ਰਾਸ਼ਟਰਪਤੀ ਭਵਨ ਤੋਂ ਲਗਭਗ ਪੌਣੇ ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਵਿਜਯ ਚੌਂਕ, ਇੰਡੀਆ ਗੇਟ, ਉਪ-ਰਾਸ਼ਟਰਪਤੀ ਭਵਨ ਤੇ 'ਹੈਦਰਾਬਾਦ ਹਾਉਸ' ਨਾਲ ਘਿਰਿਆ ਹੋਇਆ ਹੈ। ਚਾਰ ਮੰਜ਼ਿਲਾ ਇਹ ਭਵਨ 65 ਹਜ਼ਾਰ ਵਰਗ ਮੀਟਰ (7ਲੱਖ ਵਰਗ ਫੁੱਟ) ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਦੀ ਉਸਾਰੀ ‘ਤੇ ਕਰੀਬ 862 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ 39.6 ਮੀਟਰ ਉੱਚੀ ਇਮਾਰਤ ਵਿੱਚ 1,274 ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਲੋਕ ਸਭਾ ’ਚ 888 ਅਤੇ ਰਾਜ ਸਭਾ ’ਚ 384 ਮੈਂਬਰ ਬੈਠ ਸਕਦੇ ਹਨ। ਜੇਕਰ ਦੋਵੇਂ ਸਦਨਾਂ ਦੀ ਸਾਂਝੀ ਮੀਟਿੰਗ ਹੁੰਦੀ ਹੈ, ਜਾਂ ਜਦੋਂ ਰਾਸ਼ਟਰਪਤੀ ਦਾ ਸੰਬੋਧਨ ਹੁੰਦਾ ਹੈ, ਤਾਂ ਇਸ ’ਚ ਇਕੱਠੇ 1,280 ਸੰਸਦ ਮੈਂਬਰ ਬੈਠ ਸਕਦੇ ਹਨ। ਵਿਜਟਰ ਗੈਲਰੀ ਵਿੱਚ 336 ਤੋਂ ਵੱਧ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਲੋਕਸਭਾ ਵੱਲ ਵੀ ਤੇ ਰਾਜ ਸਭਾ ਵੱਲ ਵੀ। ਇਸ ਵਿੱਚ ਇੱਕ ਵੱਡਾ ਸੰਵਿਧਾਨ ਹਾਲ, ਸੰਸਦ ਮੈਂਬਰਾਂ ਲਈ ਇੱਕ ਲਾਉਂਜ, ਇੱਕ ਲਾਇਬ੍ਰੇਰੀ, ਡਾਇਨਿੰਗ ਹਾਲ ਅਤੇ ਪਾਰਕਿੰਗ ਆਦਿ ਵੀ ਹੈ। ਇਸ ਤੋਂ ਇਲਾਵਾ, ਇਸ ਇਮਾਰਤ ਵਿੱਚ ਸਾਰੇ ਮੰਤਰੀਆਂ ਦੇ 92 ਦਫਤਰ ਹਨ।

ਸੰਸਦ 2ਨਵੀਂ ਸੰਸਦ ਦੀ ਇਮਾਰਤ ਨੂੰ ਬਣਾਉਣ ਦਾ ਕੰਮ 'ਟਾਟਾ ਪ੍ਰੋਜੈਕਟਸ' ਦੁਆਰਾ ਕੀਤਾ ਗਿਆ ਹੈ। ਜਦੋਂ ਕਿ ਇਸਦਾ ਡਿਜਾਈਨ ਅਹਿਮਦਾਬਾਦ ਸਥਿਤ ਕੰਪਨੀ 'ਐਚਸੀ ਪੀ ਡਿਜਾਈਨ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ' ਵੱਲੋਂ ਕੀਤਾ ਗਿਆ ਹੈ। ਵਾਸਤੂ ਸ਼ਾਸਤਰ ਦਾ ਵੀ ਧਿਆਨ ਰੱਖਿਆ ਗਿਆ ਹੈ। ਵਿਮਲ ਪਟੇਲ ਇਸਦੇ ਵਾਸਤੂਕਾਰ ਹਨ। ਇਸ ਨੂੰ ਆਧੁਨਿਕ 'ਆਡੀਓ-ਵੀਡੀਓ' ਸੰਚਾਰ ਅਤੇ 'ਡਾਟਾ ਨੈੱਟਵਰਕ' ਪ੍ਰਣਾਲੀ ਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੀਲਚੇਅਰ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਗਿਆ ਹੈ। ਇੱਕ ਸਰਕਾਰੀ ਬਿਆਨ ਅਨੁਸਾਰ, ਇਹ ਨਵੀਂ ਇਮਾਰਤ ਸਵੈ-ਨਿਰਭਰ ਭਾਰਤ ਦੇ ਨਜਰੀਏ ਨਾਲ ਬਣਾਈ ਗਈ ਹੈ।

ਨਵੇਂ ਸੰਸਦ ਭਵਨ ਦੇ ਤਿੰਨ ਨਵੇਂ ਗੇਟ ਹਨ, ਜਿਨਾਂ ਨੂੰ 'ਗਿਆਨ ਦੁਆਰ', 'ਸਕਤੀ ਦੁਆਰ' ਅਤੇ 'ਕਰਮ ਦੁਆਰ' ਵਜੋਂ ਜਾਣਿਆ ਜਾਵੇਗਾ। ਇਮਾਰਤ ਵਿੱਚ ਮਹਾਤਮਾ ਗਾਂਧੀ, ਭੀਮ ਰਾਓ ਅੰਬੇਡਕਰ, ਸਰਦਾਰ ਪਟੇਲ ਅਤੇ ਚਾਣਕਿਆ ਦੀਆਂ ਗ੍ਰੇਨਾਈਟ ਦੀਆਂ ਮੂਰਤੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ।

ਨਵੀਂ ਪਾਰਲੀਮੈਂਟ ਵਿੱਚ, ਭਵਨ ਦੇ ਕੇਂਦਰ ਵਿੱਚ ਸੰਵਿਧਾਨ ਹਾਲ ਬਣਾਇਆ ਗਿਆ ਹੈ। ਇਸ ਦੇ ਉੱਪਰ ਇੱਕ 'ਅਸ਼ੋਕ ਥੰਮ' ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਾਲ ‘ਚ ਸੰਵਿਧਾਨ ਦੀ ਕਾਪੀ ਰੱਖੀ ਜਾਵੇਗੀ। ਇਸ ਦੇ ਨਾਲ ਹੀ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸੁਭਾਸ ਚੰਦਰ ਬੋਸ, ਦੇਸ ਦੇ ਪ੍ਰਧਾਨ ਮੰਤਰੀਆਂ ਦੀਆਂ ਵੱਡੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਨਵੀਂ ਸੰਸਦ ਦੀ ਛੱਤ ’ਤੇ ਰਾਸਟਰਪਤੀ ਭਵਨ ਦੇ ਵਾਂਙ ਰਵਾਇਤੀ ਸ਼ੈਲੀ ’ਚ ਕਾਰਪੇਟਿੰਗ ਅਤੇ ਫ੍ਰੈਸਕੋ ਪੇਂਟਿੰਗਾਂ ਹਨ। ਮੌਜੂਦਾ ਸੰਸਦ ਦੇ ਕੁਝ ਗੁਣਾਂ ਨੂੰ ਬਰਕਰਾਰ ਰੱਖਣ ਲਈ ਅੰਦਰਲੀਆਂ ਕੰਧਾਂ ‘ਤੇ ਸਲੋਕ ਲਿਖੇ ਗਏ ਹਨ।

ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਾਡੀ ਇਹ ਇਮਾਰਤ, ਸਾਡਾ ਇਹ ਸੰਸਦ ਭਵਨ ਉੱਚ ਦਰਜੇ ਦੇ ਸੂਝਵਾਨ, ਪੜੇ-ਲਿਖੇ ਯੋਗ ਲੀਡਰਾਂ ਦੀ ਬੈਠਣਗਾਹ ਬਣੇਗਾ। ਲੋਕ ਵਧੀਆ ਤੇ ਉੱਤਰ ਲੋਕਾਂ ਨੂੰ ਆਪਣਾ ਨੁਮਾਂਇੰਦਾ ਬਣਾ ਕੇ ਇਸ ਵਿੱਚ ਬੈਠਣ ਲਈ ਭੇਜਣਗੇ ਅਤੇ ਇਹ ਸੰਸਦ ਮੈਂਬਰ ਲੋਕਾਂ ਲਈ ਵਧੀਆਂ ਅਤੇ ਲਾਹੇਵੰਦ ਕਾਨੂੰਨ ਬਣਾਉਣਗੇ।
 
ਸੰਜੀਵ ਝਾਂਜੀ, ਜਗਰਾਉ।
ਸੰਪਰਕ: 8004910000

 
 
    
ਸੰਸਦਦੇਸ਼ ਦਾ ਨਵਾਂ ਸੰਸਦ ਭਵਨ  
ਸੰਜੀਵ ਝਾਂਜੀ, ਜਗਰਾਉ 
sikhਕੀ ਸਿੱਖ ਭਾਈਚਾਰਾ ਆਪਣੇ ਭਵਿੱਖ ਬਾਰੇ ਸੁਚੇਤ ਹੈ?  
ਹਰਜਿੰਦਰ ਸਿੰਘ ਲਾਲ
20ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ  
19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com