WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸੁੱਤੇ ਪੰਜਾਬ ਦੇ ਪੰਜਾਬੀਆਂ ਦੇ ਨਾਮ
ਬੁੱਧ ਸਿੰਘ ਨੀਲੋਂ                        (15/11/2023)

neelon

55ਰੋੜ ਰੋੜ ਰੋੜ..ਇਸ ਜ਼ਹਿਰ ਦਾ ਲੱਭ ਕੋਈ ਤੋੜ, 
ਰੁਸ ਗਏ ਪੰਜਾਬ ਨੂੰ ਘਰ ਵੱਲ ਮੋੜ, 
ਸਾਨੂੰ ਤੇਰੀ ਬੜੀ ਲੋੜ ।
ਤੇਰੀ ਸੰਵੇਦਨਾ ਕਿਉਂ ਮਰ ਗਈ?
ਤੇਰੀ ਸੋਚ ਕੀਹਨੇ ਚਰ ਲਈ? 
ਪਛਾਣ ਉਹ ਹੱਥ ਤੈਨੂੰ ਦਿੱਤਾ ਨਿਚੋੜ,
ਤੂੰ ਬਣਾ ਦਿੱਤਾ ਗੁਲਾਬ ਤੋਂ ਰੋੜ,
ਉੱਠੋ ਜਾਗੋ ਪੰਜਾਬ ਤੇ ਪੰਜਾਬੀਓ,
ਜਾਗੋ - ਸੰਭਲ਼ੋ - ਤੁਰੋ - ਜੁੜੋ ਤੇ ਲੜੋ !
 
ਮਰਨਾ ਤਾਂ ਸਭ ਨੇ ਇਕ ਦਿਨ ਹੈ ਤੇ ਫੇਰ ਕੁਝ ਕਰਕੇ ਮਰੋ. ਜਿਉਣ ਲਈ ਲੜੋ ਪਰ ਭਗੌੜੇ ਤੇ ਦੋਸ਼ੀ ਨਾ ਬਣੋ। ਤੁਸੀ ਆਪਣੀ ਮੌਤ ਆਪ ਮਰੋ ,ਕਿਸੇ ਦੇ ਕਹੇ ਨਾ ਮਰੋ। ਧਰਮ ਤੇ ਸਿਆਸਤ ਦੀ ਨਿੱਜੀ ਫਸਲ ਨਾ ਬਣੋ। ਭਗੌੜੇ ਵਿਅਕਤੀ ਦੀ ਮੌਤ ਵੀ ਐ ਤੇ ਸੰਘਰਸ਼ ਦੇ ਵਿਚ ਲੜਦੇ ਵੀ ਐ ਪਰ ਦੋਹਾਂ ਦੀ ਮੌਤ ਦਾ ਫਰਕ ਐ।   
 
 ਪੰਜਾਬ ਦੀ ਬੌਧਿਕ ਸ਼ਕਤੀ ਤੇ ਪੂੰਜੀ, ਪਰਵਾਸ ਕਰ ਰਹੀ ਹੈ।  ਅਸੀਂ ਵਿਰਸੇ ਦੀਆਂ ਵਾਰਾਂ ਸੁਣ ਕੇ ਮਹਿਸੂਸ ਨੀ ਕਰਦੇ ਕਿ ਅਸੀ ਕਿਥੇ ਖੜੇ ਆ? ਕੀ ਪੰਜਾਬ ਦਾ ਖਾਸਾ ਭਗੌੜੇ ਵਿਅਕਤੀ ਦਾ ਐ ? ਕੀ ਪਰਾਪਤੀ ਐ? ਲੁਟੇਰੇ ਲੁੱਟ ਰਹੇ ਹਨ। ਪੰਜਾਬੀ ਵਿਦੇਸ਼ ਵਲ ਦੌੜਦੇ ਹਨ ਤੇ ਸਰਕਾਰ ਖੁਸ਼ ਹੈ । ਸਿਆਸੀ ਲੋਕ ਜਾਗਦੇ ਹਨ। ਵੋਟਰ ਕਾਰਡ ਸੁਤੇ ਹਨ। ਕੀ ਪੰਜਾਬ ਦਾ ਇਹ ਇਤਿਹਾਸ ਹੈ , ਜਿਸ ਦੇ ਸੋਹਿਲੇ ਗਾਉਂਦੇ ਓ?
 
ਪੰਜਾਬ ਨਾਮੁਰਾਦ ਬੀਮਾਰੀ ਦੇ ਹੱਥੋਂ ਹੌਲੀ ਹੌਲੀ ਇਲਾਜ ਖੁਣੋ ਮਰਨ ਲਈ ਘਰ-ਘਰ ਮਰ ਰਿਹਾ ਹੈ, ਨਿੱਜੀ ਹਸਪਤਾਲਾਂ ਵਿਚ ਬੀਮਾਰ ਲੋਕ ਵਖ-ਵਖ ਤਰਾਂ ਟੈਸਟਾਂ ਤੇ ਮਹਿੰਗੀ ਦਵਾਈ ਦੇ ਨਾਲ ਮਰਦੇ ਰਹੇ ਹਨ। ਪੜੇ-ਲਿਖੇ ਲੋਕ ਵੀ ਲੁਟੇ ਜਾ ਰਹੇ ਹਨ। ਡਰਦਾ ਕੋਈ ਨਿੱਜੀ ਹਸਪਤਾਲ ਦੀ ਇਸ ਲੁੱਟ ਦੇ ਮਾਮਲੇ ਵਿਚ ਬੋਲਦਾ ਨਹੀ । ਪਰ ਵਖ-ਵਖ ਤਰਾਂ ਦੇ ਟੈਸਟਾਂ 'ਚ ਕਿਵੇਂ ਬੀਮਾਰੀ ਦਾ ਪੱਧਰ ਵਧਾ ਕੇ ਆਮ ਜਨਤਾ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ? ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਹਰ ਪਲ ਲੋਕ ਬੀਮਾਰੀ ਨਾਲ ਇਲਾਜ ਕਰਵਾਉਣ ਲਈ ਇਸ ਚੱਕਰ ਵਿਚ ਫਸ ਕੇ ਮਰ ਰਹੇ ਹਨ ਤੇ ਜਿਹੜੇ ਲੋਕ ਇਲਾਜ ਨਹੀਂ ਕਰਵਾ ਸਕਦੇ ਉਹ ਵੀ ਮਰ ਰਹੇ ਹਨ ।
 
ਵੱਖ-ਵੱਖ ਤਰਾਂ ਦੀ ਪਰਖ ਰਪਟਾਂ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਗੰਭੀਰ ਰੂਪ ਵਿਚ ਬੀਮਾਰ ਐ ਤੇ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ ਫਿਰ ਦਵਾਈ ਦੇ ਨਾਂ ਤੇ ਟੈਸਟ ਦੇ ਨਾਂਅ ਲੁੱਟ ਸ਼ੁਰੂ ਹੁੰਦੀ ਐ।

ਲੋਕ ਚੁਪਚਾਪ ਤਮਾਸ਼ਾ ਦੇਖਦੇ ਹਨ ਜਾਂ ਮਜਬੂਰ ਹਨ। ਕੋਈ ਕਿਸੇ ਦੀ ਵੀ ਸ਼ਿਕਾਇਤ ਨੀ ਕਰਦਾ ਇਹ ਸਿਹਤ ਮਾਫੀਆ ਆਮ ਆਦਮੀ ਦੀ ਲੁੱਟ ਖਸੁੱਟ ਕਰਦਾ ਹੈ। ਉਸ ਦੇ ਧਨ ਦੀ ਤੇ ਆਪਣੇ ਆਪ ਦੀ ਪਲ ਪਲ ਮੌਤ ਹੁੰਦੀ ਹੈ। ਪਰ ਮੇਰਾ ਪੰਜਾਬ ਏਨਾ ਬੇਵੱਸ ਕਿਉਂ ਹੋ ਗਿਆ? 
  
ਪੰਜਾਬ, ਜਿਸਨੂੰ ਸੱਭਿਅਤਾ ਦਾ ਪੰਘੂੜਾ ਕਿਹਾ ਜਾਂਦਾ ਹੈ, ਜਿੱਥੇ ਧਰਤੀ ਸੋਨਾ ਉਗਲਦੀ ਸੀ, ਵਾਤਾਵਰਨ ਵਿੱਚ ਮਿਠਾਸ ਸੀ, ਪਾਣੀ ਇਸ ਦਾ ਅੰਮ੍ਰਿਤ ਸੀ। ਜਿਹੜਾ ਵੀ ਕੋਈ ਪ੍ਰਾਣੀ ਇਸ ਧਰਤੀ ਦੀ ਗੋਦ ਵਿੱਚ ਆਉਂਦਾ, ਉਹ ਇੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਸੀ। ਇੱਥੋਂ ਦੇ ਵਾਸੀ ਇੱਕ-ਦੂਜੇ ਲਈ ਜਾਨਾਂ ਵਾਰਦੇ ਸੀ, ਮੁਹੱਬਤ ਦੀ ਨਦੀ ਵਗਦੀ ਸੀ, ਸੰਗੀਤ ਦਾ ਝਰਨਾ ਸੀ।
 
 ਅਣਖ਼ੀਲੇ ਸੁਭਾਅ ਦੇ ਮਾਲਕ ਪੰਜਾਬ ਨੇ ਕਦੇ ਵੀ ਦੁਸ਼ਮਨ ਵੱਲ ਕੰਡ ਨਹੀਂ ਕੀਤੀ। ਸਗੋਂ ਸਦਾ ਹਰ ਹਮਲੇ ਨੂੰ ਹਿੱਕ ਦੇ ਜ਼ੋਰ ਨਾਲ ਪਛਾੜਿਆ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵਧੇਰੇ ਯੋਗਦਾਨ ਪਾਉਣ ਵਾਲਾ ਪੰਜਾਬ ਹੀ ਹੈ, ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਨਿਜਾਤ ਦਿਵਾਈ। ਆਜ਼ਾਦੀ ਤੋਂ ਬਾਅਦ ਭੁੱਖੇ ਮਰ ਰਹੇ ਦੇਸ਼ ਨੂੰ ਅੰਨ ਨਾਲ ਮਾਲਾਮਾਲ ਕਰਨ ਵਾਲਾ ਪੰਜਾਬ ਹੀ ਤਾਂ ਹੈ, ਜਿਸਨੇ ਭਿਖਾਰੀ ਬਣੇ ਦੇਸ਼ ਨੂੰ ਅੰਨਦਾਤਾ ਬਣਾਇਆ। 
 
ਦੁੱਧ ਦੀਆਂ ਨਦੀਆਂ ਵਰਗਾਈਆਂ ਭਾਵੇਂ ਇਹ ਗੱਲਾਂ ਹੋਈਆਂ-ਬੀਤੀਆਂ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ, ਅਜੇ ਗਿਣਤੀ ਦੇ ਵਰੇ ਹੀ ਹੋਏ ਹਨ। ਪਰ ਇੰਨੇ ਸਮਿਆਂ ਵਿੱਚ ਪੰਜਾਬ ਦੇ ਉਹ ਨਕਸ਼ਾ ਤੇ ਹੁਣ ਦਾ ਨਕਸ਼ਾ ਇਸ ਕਦਰ ਬਦਲ ਗਿਆ ਹੈ ਜਾਂ ਬਦਲ ਦਿੱਤਾ ਗਿਆ ਹੈ। ਪਛਾਨਣਾ ਔਖਾ ਹੋ ਗਿਆ ਹੈ। ਪਰ ਇਸਨੂੰ ਸਮਝਣ ਦੀ ਜ਼ਰੂਰਤ ਹੈ। ਪੰਜਾਬ ਨੂੰ ਜਿਸਨੂੰ ਸਾਜਿਸ਼ ਅਧੀਨ ਲਤਾੜਿਆ ਜਾ ਰਿਹਾ ਹੈ, ਉਸ ਪਿੱਛੇ ਕਿਹੜੀਆਂ ਤਾਕਤਾਂ ਦੇ ਪਿੱਠੂ ਸਾਡੀਆਂ ਰਾਜਨੀਤਿਕ ਪਾਰਟੀਆਂ ਵਿੱਚੋਂ ਕਿਹੜੇ ਆਗੂ ਹਨ? ਇਸ ਬਾਰੇ ਹੁਣ ਖੋਜ ਕਰਨ ਦੀ ਲੋੜ ਨਹੀਂ ਇਹ ਕੁਝ ਕੁ ਸਿਆਸੀ ਪਾਰਟੀਆਂ ਦੇ ਪ੍ਰਧਾਨ ਤੇ ਉਸ ਦੇ ਝੋਲੀ ਹਨ । ਜਿਹਨਾਂ ਦੀ ਕਿਰਪਾ ਨਾਲ ਹਰਿਆ-ਭਰਿਆ, ਚਹਿਕਦਾ-ਮਹਿਕਦਾ, ਟਹਿਕਦਾ ਪੰਜਾਬ, ਅੱਜ ਕਿਉਂ ਚਾਰੇ ਪਾਸਿਓਂ ਮੁਰਝਾ ਰਿਹਾ ਹੈ? 
 
ਇਸ ਦੇ ਖੇਤਾਂ ਵਿੱਚ ਫਸਲਾਂ ਦੀ ਥਾਂ ਕਦੇ ਬੰਦੂਕਾਂ ਉਗਦੀਆਂ ਰਹੀਆਂ, ਹੁਣ ਖੁਦਕਸ਼ੀਆਂ ਉੱਗਣ ਲੱਗ ਪਈਆਂ। ਹੁਣ ਭੁਖਮਰੀ, ਗਰੀਬੀ, ਬੇਰੁਜ਼ਗਾਰੀ, ਬੀਮਾਰੀ, ਲਾਲਚਾਰੀ, ਨਸ਼ੇੜੀ, ਭਿਖਾਰੀ, ਕੁੜੀਮਾਰ, ਨਿਪੁੰਸ਼ਕ, ਭਗੌੜੇ, ਬਲਾਤਕਾਰੀ, ਧੋਖੇਬਾਜ਼, ਭੁੱਖੜ, ਗਦਾਰ, ਤੇ ਰਿਸ਼ਤਿਆਂ ਦੇ ਕਾਤਲ ਤੇ ਹੋਰ ਪਤਾ ਨਹੀ ਕੀ ਲਕਬ ਦੇ ਨਾਂ ਨਾਲ ਜੁੜਿਆ ਹੋਇਆ ਹੈ। ਪੰਜਾਬ ਦੀ ਧਰਤੀ 'ਤੇ ਕਦੇ ਫ਼ਸਲਾਂ ਤੋਂ ਬੰਦੂਕਾਂ ਉੱਗਣ ਦੇ ਸਫ਼ਰ ਵੱਲ ਜੇ ਪੰਛੀ-ਝਾਤ ਮਾਰੀਏ ਤਾਂ ਬਿਨਾਂ ਨਿਰਾਸ਼ਾ ਦੇ ਕੁੱਝ ਵੀ ਪੱਲੇ ਨਹੀਂ ਪੈਂਦਾ ਕਿਉਂਕਿ ਕੁੱਝ ਮੌਕਾਪ੍ਰਸਤ ਲੀਡਰਾਂ ਨੇ ਆਪਣੀ ਚੌਧਰ ਕਾਇਮ ਰੱਖਣ ਲਈ ਪੰਜਾਬ ਨੂੰ ਗਹਿਣੇ ਪਾਉਣ ਲਈ ਹਰ ਤਰਾਂ ਦੀ ਸਾਜਿਸ਼ ਵਿੱਚ ਆਪਣੀ ਭਾਈਵਾਲੀ ਰੱਖੀ ਕਿਉਂਕਿ ਉਨਾਂ ਨੇ ਤਾਂ ਸਿਰਫ਼ ਮੌਕੇ ਦਾ ਹੀ ਲਾਭ ਉਠਾਇਆ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਹਾਲਤ ਕੀ ਹੋਵੇਗੀ? ਇਸ ਬਾਰੇ ਉਨਾਂ ਨਹੀਂ ਸੋਚਿਆ। ਹਜ਼ਾਰਾਂ ਦੀ ਗਿਣਤੀ ਵਿੱਚ ਗੱਭਰੂ ਮਾਰੇ ਗਏ, ਹਜ਼ਾਰਾਂ ਲੱਖਾਂ ਘਰ ਬਰਬਾਦ ਹੋ ਗਏ, ਨਮੋਸ਼ੀ ਤੋਂ ਬਿਨਾਂ ਪੱਲੇ ਕੁਝ ਨਹੀਂ ਪਿਆ।
 
ਹੁਣ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਧਰਤੀ ਹੇਠਲਾ ਪਾਣੀ ਪਹੁੰਚ ਤੋਂ ਦੂਰ ਹੋ ਰਿਹਾ ਹੈ। ਜੋ ਪਾਣੀ ਮਿਲਦਾ ਵੀ ਹੈ, ਉਹ ਜ਼ਹਿਰੀਲਾ ਹੋ ਗਿਆ ਹੈ। ਪੀਣ ਯੋਗ ਪਾਣੀ ਨਹੀਂ ਰਿਹਾ। ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਜ਼ਹਿਰੀਆਂ ਦਵਾਈਆਂ ਦੇ ਅੰਸ਼ ਆਉਣ ਕਾਰਣ ਉਹ ਪੰਜਾਬ ਦੇ ਜਿਸਮ ਵਿੱਚ ਵੜ ਗਏ ਹਨ। ਸਿੱਟੇ ਵਜੋਂ ਪੰਜਾਬ ਦਾ ਹਰ ਸ਼ਖ਼ਸ ਕਿਸੇ ਨਾ ਕਿਸੇ ਬਿਮਾਰੀ ਦੀ ਲਪੇਟ ਵਿੱਚ ਹੈ। ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਨੇ ਰੋਜ਼ ਜਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। 
 
ਸਾਡੀ ਧਰਤੀ, ਪਾਣੀ ਵਾਤਾਵਰਨ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਜ਼ਹਿਰੀਲੀਆਂ ਕਰਨ ਵਾਲੀਆਂ ਉਹ ਕਿਹੜੀਆਂ ਧਿਰਾਂ ਹਨ? ਇਨਾਂ ਦੀ ਨਿਸ਼ਾਨਦੇਹੀ ਕੋਣ ਕਰੇਗਾ?  ਪੰਜਾਬ ਦਾ ਹਰ ਸ਼ਖ਼ਸ ਕਿਸੇ ਨਾ ਕਿਸੇ ਕਾਰਨ ਦੁਖੀ ਹੈ। ਵਿਸ਼ਵੀਕਰਨ ਤੇ ਸੰਸਾਰੀਕਰਨ ਦੇ ਰੌਲੇ ਨੇ ਉਸਨੂੰ ਹੋਰ ਵੀ ਭੰਬਲਭੂਸੇ ਵਿੱਚ ਪਾ ਦਿੱਤਾ ਹੈ।
 
ਹੁਣ ਉਹ ਚੌਰਾਹੇ 'ਚ ਖੜਾ ਸੋਚ ਰਿਹਾ ਹੈ ਕਿ ਜੇ ਸਾਰਾ ਸੰਸਾਰ ਇੱਕ ਪਿੰਡ ਹੈ ਤਾਂ ਉਸ ਦਾ ਦੇਸ਼ ਕਿਹੜਾ ਹੈ? ਜੇ ਉਸ ਦਾ ਦੇਸ਼ ਭਾਰਤ ਹੈ ਤਾਂ ਉਸ ਦਾ ਭਾਰਤ ਕਿਹੜਾ ਹੈ? ਜੇ ਉਹ ਪੰਜਾਬ ਦਾ ਵਾਸੀ ਹੈ ਤਾਂ ਉਸ ਦਾ ਪੰਜਾਬ ਕਿਹੜਾ ਹੈ? ਤੇ ਉਸ ਦਾ ਪਿੰਡ ਕਿਹੜਾ ਹੈ? ਇਸ ਤਰਾਂ ਦੇ ਬਹੁਤ ਸਾਰੇ ਸਵਾਲ ਹਨ, ਜਿਨਾਂ ਦਾ ਜਵਾਬ ਇਸ ਵਿਸ਼ਵੀਕਰਨ ਨੇ ਕਦੀ ਵੀ ਨਹੀਂ ਦੇਣਾ। 

ਉਹ ਸਿਆਸੀ ਆਗੂਆਂ ਨੇ ਤਾਂ ਵਿਕਾਸ ਦੇ ਨਾਂ ਤੇ ਪੰਜਾਬ ਦਾ ਵਿਨਾਸ਼ ਕਰ ਦਿੱਤਾ ਤੇ ਲੱਖਾਂ ਕਰੋੜਾ ਦਾ ਕਰਜਾ ਹੋ ਗਿਐ। ਪੰਜਾਬ ਦੀ ਕਿਸਾਨੀ ਅੱਜ ਖ਼ੁਦਕਸ਼ੀਆਂ ਤੱਕ ਪੁੱਜ ਗਈ ਹੈ। ਪੰਜਾਬ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਪੰਜਾਬ ਨੂੰ ਚੁਫੇਰਿਉਂ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਅਸੀਂ ਤਮਾਸ਼ਬੀਨ ਬਣੇ ਖੜੇ ਦੇਖ ਰਹੇ ਹਾਂ।
 
ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੀ ਸਿਉਂਕ ਲੱਗ ਗਈ ਹੈ। ਪੰਜਾਬ ਵਿੱਚੋਂ ਕਿਰਤ ਦਾ ਸੰਕਲਪ ਖ਼ਤਮ ਹੋ ਰਿਹਾ ਹੈ। ਪੰਜਾਬ ਵਿਚ ਗ਼ੈਰ ਪੰਜਾਬੀਆਂ ਦੀ ਆਮਦ ਸਾਜਿਸ਼ ਆਧੀਨ ਵਧਾਈ ਜਾ ਰਹੀ ਹੈ ਤੇ ਜਿਸ ਨੇ ਜੋ ਮਾਹੌਲ ਪੈਦਾ ਕਰ ਦਿੱਤਾ ਹੈ, ਇਸਦੇ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬੀ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਵਿਦੇਸ਼ਾਂ ਨੂੰ ਦੌੜ ਰਹੇ ਹਨ। ਆਈਲੈਟਸ ਕੰਪਨੀਆਂ ਦਾ ਹੜ੍ਹ ਆਪਣੀ ਗਿਐ। ਹਰ ਸਾਲ ਦੋ ਲੱਖ ਨੌਜਵਾਨ ਬੌਧਿਕ ਤੇ ਪੂੰਜੀ ਦੀ ਸ਼ਕਤੀ ਪਰਵਾਸ ਹੋ ਰਹੀ ਹੈ ।ਇਥੇ ਬੇਰੁਜ਼ਗਾਰੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। 
 
ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਨੌਕਰੀਆਂ ਬਚਾਉਣ ਲਈ ਰੋਜ਼ਾਨਾ ਧਰਨੇ ਦੇਣੇ ਪੈਂਦੇ ਹਨ। ਜਿਹੜੇ ਆਪਣੇ-ਆਪ ਨੂੰ 'ਸਰਕਾਰ ਦਾ ਜਵਾਈ' ਸਮਝਦੇ ਸਨ, ਅੱਜ ਉਨਾਂ ਦੇ ਲਈ ਵਿਭਾਗ ਬਚਾਉਣੇ ਔਖੇ ਹੋ ਗਏ ਹਨ, ਵਿਸ਼ਵੀਕਰਨ ਨੇ ਪ੍ਰਾਈਵੇਟ ਸੈਕਟਰ ਨੂੰ ਮਾਨਤਾ ਦੇਣੀ ਹੀ ਦੇਣੀ ਹੈ ਜਿਹੜੇ ਕਰਮਚਾਰੀਆਂ ਨੇ ਨੌਕਰੀ ਦੌਰਾਨ, ਤਨਖ਼ਾਹ ਲੈਣ ਤੋਂ ਬਿਨਾਂ ਕੰਮ ਨਹੀਂ ਕੀਤਾ, ਉਨਾਂ ਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗੁਆਚ ਗਿਆ ਹੈ।ਆਪਣੀਆ ਅਗਲੀਆ ਨਾਲ ਦਾ ਭਵਿਖ ਤਬਾਹ ਕਰ ਦਿੱਤਾ ਹੈ . ਹੁਣ ਜ਼ਮੀਨ ਤੇ ਜ਼ਮੀਰ ਵੇਚ ਵਿਦੇਸ਼ ਨੂੰ ਭੱਜ ਰਹੇ ਹਨ। ਕੀ ਯੋਧੇ ਸੂਰਮੇ ਹੁਣ ਡਰ ਗਏ ਹਨ?
 
ਮੱਧਵਰਗੀ ਲੋਕ ਤਾਂ ਪੈਸੇ ਦੀ ਦੌੜ ਦੇ ਚੱਕਰ ਵਿੱਚ ਇੱਕ-ਦੂਜੇ ਦੀਆਂ ਜੇਬਾਂ ਕੱਟਦੇ ਭੱਜੇ ਜਾ ਰਹੇ ਹਨ। ਘਰਾਂ ਤੇ ਰਿਸ਼ਤੇਦਾਰਾਂ ਨਾਲੋਂ ਟੁੱਟ ਗਏ ਹਨ. ਤੇ ਬਾਹਰ ਨੂੰ ਭੱਜ ਰਹੇ ਹਨ। ਸਿਹਤ, ਸਿੱਖਿਆ ਤੇ ਰੁਜ਼ਗਾਰ ਦਾ ਨਿਜੀਕਰਨ ਹੋ ਗਿਆ ਤੇ ਆਮ ਇਨਸਾਨ ਇਸ ਦਾ ਸ਼ਿਕਾਰ ਹੋ ਗਿਆ ਹੈ । ਉਹ ਨਾ ਪੜ੍ਹ ਸਕਦਾ ਹੈ ਤੇ ਜਾਨ ਬਚਾ ਸਕਦਾ ਹੈ। ਉਹ ਪਲ ਪਲ ਮਰ ਰਿਹਾ ਹੈ।
     
ਪੰਜਾਬ ਵਿੱਚ ਫ਼ਸਲਾਂ ਦੀ ਥਾਂ ਹੁਣ ਵੱਡੀਆਂ-ਵੱਡੀਆਂ ਇਮਾਰਤਾਂ ਦਾ ਜੰਗਲ ਉੱਗ ਆਇਆ ਹੈ। ਇਨਾਂ ਜੰਗਲਾਂ ਨੇ ਪ੍ਰੋ: ਪੂਰਨ ਸਿੰਘ ਦਾ ਪੰਜਾਬ ਖੋਹ ਲਿਆ ਹੈ। ਇਸ ਸਮੇਂ ਅਮੀਰ ਲੋਕ ਅਮੀਰ ਹੋ ਰਹੇ ਹਨ, ਗ਼ਰੀਬ ਦਾ ਜਿਉਣਾ ਦੁੱਭਰ ਹੋ ਰਿਹਾ ਹੈ ਕਿਉਂਕਿ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਵਿੱਚ ਕਈ ਗੁਣਾਂ ਨਿਰੰਤਰ ਵਾਧਾ ਹੋ ਰਿਹਾ ਹੈ। ਘਰੇਲੂ ਜੀਵਨ ਦੀਆਂ ਵਸਤਾਂ ਦੇ ਮੁੱਲ ਆਸਮਾਨ ਛੂਹ ਰਹੇ ਹਨ। ਹਾਸ਼ੀਏ 'ਤੇ ਬੈਠ ਲੋਕ ਚੁੱਪ ਤੇ ਖਾਮੋਸ਼ ਹਨ। ਉਹ ਅਜੇ ਦੇਖ ਰਹੇ ਹਨ ਕਿ ਇਹ ਵਿਕਾਸ ਉਨਾਂ ਨੂੰ ਕਿੱਥੇ ਤੱਕ ਲੈ ਕੇ ਜਾਵੇਗਾ?
   
ਬਹੁ-ਕੌਮੀ ਕੰਪਨੀਆਂ ਲਈ ਰਾਜਨੀਤਿਕ ਪਾਰਟੀਆਂ ਤਾਂ ਦਲਾਲ ਬਣ ਕੇ ਰਹਿ ਗਈਆਂ ਹਨ। ਇਨਾਂ ਕੋਲੋਂ ਦੇਸ਼ ਨੂੰ ਬਚਾਈ ਰੱਖਣ ਦੀ ਆਸ ਕਰਨੀ ਬੜੀ ਵੱਡੀ ਭੁੱਲ ਹੋਵੇਗੀ ਕਿਉਂਕਿ ਇਹ ਤਾਂ ਦੇਸ਼ ਨੂੰ ਗਹਿਣੇ ਧਰੀ ਜਾ ਰਹੇ ਹਨ। ਇੱਥੋਂ ਜੋ ਕੁੱਝ ਲੁੱਟਿਆ ਜਾ ਸਕਦਾ ਹੈ, ਲੁੱਟੀ ਜਾ ਰਹੇ ਹਨ। ਜਿਹੜੇ ਲੋਕ ਇਨਾਂ ਦੀ ਲੁੱਟ ਦਾ ਪਰਦਾਫ਼ਾਸ਼ ਕਰਦੇ ਹਨ, ਉਨਾਂ ਨੂੰ ਅਮਨ-ਕਾਨੂੰਨ ਦੀ ਆੜ ਹੇਠ ਜੇਲਾਂ ਵਿੱਚ ਤੁੰਨਿਆ ਜਾ ਰਿਹਾ ਹੈ। ਦਿਨ ਦਿਹਾੜੇ ਕਤਲ ਕੀਤਾ ਜਾ ਰਿਹਾ ਹੈ। 
 
 ਲੁਟੇਰੇ ਤੇ ਸਿਆਸਤਦਾਨ ਵਧ-ਫੁਲ ਰਹੇ ਹਨ ਤੇ ਲੋਕ ਮਰ ਤੇ ਮਾਰੇ ਜਾ ਰਹੇ ਹਨ । ਸਿਆਸੀ ਆਗੂਆਂ ਦੇ ਕਾਰੋਬਾਰ ਵਧੀਆ ਚਲ ਰਹੇ ਹਨ। ਪਰ ਹੱਸਦਾ-ਵੱਸਦਾ ਪੰਜਾਬ ਅੱਜ ਰੋ ਕਿਉਂ ਰਿਹਾ ਹੈ? ਇਸ ਦੀਆਂ ਅੱਖਾਂ ਵਿਚਲੇ ਅੱਥਰੂ ਕੌਣ ਸਾਫ਼ ਕਰੇਗਾ?ਕੌਣ ਹੈ ਜੋ ਇਸ ਦੇ ਮੂੰਹ ਉੱਤੇ ਚਪੇੜਾਂ ਮਾਰ ਰਿਹਾ ਹੈ? ਉਨਾਂ ਹੱਥਾਂ ਨੂੰ ਪਛਾਨਣ ਦੀ ਲੋੜ ਹੈ।
    
ਲੋੜ ਤਾਂ ਪੰਜਾਬ ਨੂੰ ਇਸ ਸਮੇਂ ਬਹੁਤ ਕੁੱਝ ਦੀ ਹੈ ਕਿਉਂਕਿ ਪੰਜਾਬ ਦੀ ਸਿਹਤ ਖ਼ਰਾਬ ਹੋ ਰਹੀ ਹੈ। ਸੱਭਿਆਚਾਰ ਪ੍ਰਦੁਸ਼ਿਤ ਕਰ ਦਿੱਤਾ ਗਿਆ ਹੈ। ਸਾਡੇ ਗੀਤਕਾਰ ਤੇ ਗਾਇਕ ਦਮੜੀਆਂ ਦੇ ਲਾਲਚ ਵੱਸ ਹੋ ਕੇ ਆਪਦੀ ਅਣਖ਼ ਵੇਚੀ ਜਾ ਰਹੇ ਹਨ। ਸਾਡੀਆਂ ਧੀਆਂ-ਧਿਆਣੀਆਂ ਨੇ ਅੱਧ ਨੰਗੇ ਜਿਸਮਾਂ ਦੀ ਨੁਮਾਇਸ਼ ਲਗਾ ਰੱਖੀ ਹੈ। 
   
ਟੀ. ਵੀ. ਉੱਪਰ ਆਉਂਦੇ ਸੀਰੀਅਲ ਸਾਡੇ ਪਰਿਵਾਰਿਕ ਰਿਸ਼ਤਿਆਂ ਨਾਲ ਖਿਲਵਾੜ ਕਰ ਰਹੇ ਹਨ। ਬਿਜਲਈ ਮਾਧਿਅਮ ਅਤੇ ਚੱਕਵਾਂ ਫ਼ੋਨ ਪੰਜਾਬ ਨੂੰ ਨਸ਼ਿਆਂ ਅਤੇ 'ਦੇਹ ਮੰਡੀ' ਵਿੱਚ ਤਬਦੀਲ ਕਰ ਰਹੇ ਹਨ। ਪੰਜਾਬ ਦਾ ਅਣਖੀਲਾ ਤੇ ਗੁਰੀਲਾ ਸੁਭਾਅ ਖੰਭ ਲਾ ਕੇ ਉੱਡ ਗਿਆ ਹੈ। ਹੱਥਾਂ ਵਿੱਚੋਂ ਕਿਰਤ ਦਾ ਖ਼ਤਮ ਹੋਣਾ ਹੀ ਸਾਡੀ ਮੌਤ ਦੀ ਨਿਸ਼ਾਨੀ ਹੈ ਅਤੇ ਉਹ ਖ਼ਤਮ ਹੋ ਰਹੀ ਹੈ। ਅਸੀਂ ਨਸ਼ਿਆਂ ਦੇ ਗੁਲਾਮ ਬਣਾ ਦਿੱਤੇ ਗਏ ਹਾਂ ਤਾਂ ਕਿ ਅਸੀਂ ਆਪਣੇ ਹੱਕ ਨਾ ਮੰਗ ਸਕਿਏ । ਹੱਕ ਮੰਗਿਆਂ ਵੀ ਨਹੀਂ ਮਿਲਦੇ, ਇਹ ਤਾਂ ਖੋਹਣੇ ਪੈਂਦੇ ਹਨ ਪਰ ਹੱਕ ਖੋਹੀਏ ਕਿਸ ਕੋਲੋਂ? ਜਦੋਂ ਸਾਡੇ ਆਪਣੇ ਹੀ ਲੁੱਟੀ ਜਾ ਰਹੇ ਹਨ।
 
ਹੁਣ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਆਉਣਗੀਆਂ ਤੇ ਅੱਗੇ ਵਾਂਗ 'ਸੋਨੇ ਦੀ ਚਿੜੀ' ਨੂੰ ਇਸ ਕਦਰ ਖ਼ਤਮ ਕਰ ਜਾਣਗੀਆਂ ਕਿ ਇਹ ਮੁੜ ਕੇ ਨਾ ਉੱਠ ਸਕੇ। ਅੱਜ ਸਾਨੂੰ ਸਭ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ ਕਿ ਕੋਣ ਹੈ ਜੋ ਪੰਜਾਬ ਨੂੰ ਖੋਖਲਾ ਕਰੀ ਜਾ ਰਿਹਾ ਹੈ? ਪੰਜਾਬ ਨੂੰ ਕਿਉਂ ਕੁੜੀਮਾਰ-ਨਾੜੀਮਾਰ ਤੱਕ ਪੁੱਜਦਾ ਕਰ ਦਿੱਤਾ ਹੈ।
  
ਅੱਜ ਅਸੀਂ ਆਪਦੇ ਵਾਰਸ ਦੀ ਤਲਾਸ਼ ਵਿੱਚ ਉਨਾਂ ਤਾਕਤਾਂ ਦੀ ਜੰਗ ਲੜ ਰਹੇ ਹਾਂ, ਜਿਹੜੇ ਚਾਹੁੰਦੇ ਹਨ ਕਿ ਪੰਜਾਬ ਵਿੱਚੋਂ ਪੰਜਾਬੀਆਂ ਦੀ ਨਸਲ ਖ਼ਤਮ ਹੋਵੇ। ਭਾਵੇਂ ਇਹ ਨਸਲ ਇੱਕ ਖਾਸ ਵਰਗ ਦੀ ਖ਼ਤਮ ਹੋ ਰਹੀ ਹੈ ਪਰ ਸੋਚਣਾ ਪਵੇਗਾ ਕਿ ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ। ਹੁਣ ਪੰਜਾਬ ਫੇਰ ਜਾਗਿਆ ਐ।
 
 ਦੋਸਤੋ ਇਸ ਸਮੇਂ ਕਿਸੇ ਗੁਰੂ, ਪੀਰ ਪੈਗੰਬਰ ਤੇ ਗਦਰੀ ਬਾਬਿਆਂ ਨੇ ਨਹੀਂ ਆਉਣਾ ਸਗੋਂ ਸਾਨੂੰ ਖ਼ੁਦ ਪੈਗੰਬਰ , ਨਾਨਕ ਤੇ ਗੋਬਿੰਦ ਬਨਣਾ ਪਵੇਗਾ। ਖੁੱਦ ਸ਼ਹੀਦ ਭਗਤ ਸਿੰਘ ਬਣਨਾ ਪਵੇਗਾ। ਹੁਣ ਸਾਨੂੰ ਆਪਣੀ ਅੰਦਰਲੀ ਤਾਕਤ ਨੂੰ ਪਛਾਨਣ ਦੀ ਲੋੜ ਹੈ ਤਾਂ ਕਿ ਉਨਾਂ ਤਾਕਤਾਂ ਨੂੰ ਨੱਥ ਪਾਈ ਜਾ ਸਕੇ।
 
 ਜਿਸ ਨੇ ਸਾਡੇ ਹਰ ਪਾਸੇ ਜ਼ਹਿਰ ਛਿੜਕ ਦਿੱਤੀ ਹੈ ਓਹਨਾ ਸਿਆਸੀ ਆਗੂਆਂ ਦੇ ਹੱਥ ਵਤੀਰਾ ਜਿਹਨਾਂ ਨੇ ਪੰਜਾਬ ਦੀ ਇਹ ਹਾਲਤ ਬਣਾਈ ਐ । ਜੇ ਅਸੀਂ ਹੁਣ ਵੀ ਨਾ ਸੰਭਲੇ ਤੇ ਅੰਦਰਲੀ ਸ਼ਕਤੀ ਨੂੰ ਨ ਜਗਾਇਆ ਤਾਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਆਓ ਆਪਣੀ ਅਣਖ ਨੂੰ ਜਗਾਈਏ ਤੇ ਪੰਜਾਬ ਨੂੰ ਬੰਜਰ ਤੇ ਖੰਡਰ ਅਤੇ ਜ਼ਹਿਰੀਲਾ ਹੋਣ ਤੋਂ ਬਚਾਈਏ। ਆਓ! ਉਠੋ ਤੁਰੋ ਜੁੜੋ ਤੇ ਸਾਂਝੀ ਜੰਗ ਲੜੀਏ ਤੇ ਕੱਲੇ ਕੱਲੇ ਨਾ ਮਰੀਏ। ਗਲਾਂ ਚੋਂ ਫਾਹੇ ਲਾ ਕੇ ਉਹਨਾਂ ਦੇ ਗਲ ਪਾਈਏ ਜਿਹਨਾਂ ਨੇ ਪੰਜਾਬ ਨੂੰ ਬੰਜਰ ਤੇ ਖੰਡਰ ਬਣਾ ਦਿੱਤਾ । ਜਿੱਤ ਤੇ ਜਿਤਾਉਣ ਦੀ ਤਾਕਤ ਲੋਕਾਂ ਦੇ ਸਾਹਮਣੇ ਆ ਰਹੇਗੀ ਹੈ। ਜਾਗੋ ਜਾਗੋ ਜਾਗਣ ਦਾ ਵੇਲਾ ਆ ਗਿਆ ਹੈ ।
 
ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਸ਼ਬਦ ਗੁਰੂ ਨਾਲ ਜੋੜਨ ਲਈ ਤੇ ਲੜਣ ਲਈ ਤਿਆਰ ਹੋਣ ਦਾ ਹੋਕਾ ਦੇਈਏ ਕਿਉਕਿ ਜਿਉਣ ਲਈ ਸੰਘਰਸ਼ ਕਰਨ ਦੀ ਲੋੜ ਹੈ।
 
ਆਓ ਆਪਣੀ ਮਰਨ ਗਈ ਸੰਵੇਦਨਾ ਨੂੰ ਜਗਾਈਏ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਕਰੀਏ। ਮਰਨਾ ਤਾਂ ਹੈ ਕਿਉਂ ਨਾ ਸੰਘਰਸ਼ ਕਰਦੇ ਹੋਏ ਜਿਉਣ ਦਾ ਰਸਤਾ ਤਲਾਸ਼ ਕਰੀਏ। ਹੁਣ ਲੜਣ ਦੇ ਬਿਨਾਂ ਸਰਨਾ ਨਹੀਂ। ਲੜਣ ਦੀ ਲੋੜ ਐ।

ਬੁੱਧ ਸਿੰਘ ਨੀਲੋਂ
9464370823
budhsinghneelon@gmail.com
 

 
 
 
  55ਸੁੱਤੇ ਪੰਜਾਬ ਦੇ ਪੰਜਾਬੀਆਂ ਦੇ ਨਾਮ
ਬੁੱਧ ਸਿੰਘ ਨੀਲੋਂ  
54ਪੰਜਾਬੀ ਸੂਬੇ ਦੀ ਵਰ੍ਹੇ 57 ਵਰ੍ਹੇ ਗੰਢ ‘ਤੇ
ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੰਢਾ ਰਹੇ ਹਨ 
ਉਜਾਗਰ ਸਿੰਘ  
53ਕਨੇਡਾ ਦੇ ਭਾਰਤੀਆਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
52ਪੰਜਾਬ ਦੀ ਪੀੜਤ ਨਬਜ਼ ਬਿਗਾਨੇ ਹੱਥ
ਹਰਜਿੰਦਰ ਸਿੰਘ ਲਾਲ
51ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ  
ਸੰਜੀਵ ਝਾਂਜੀ, ਜਗਰਾਉਂ 
50ਇੱਕ ਬੂੰਦ ਪਾਣੀ ਦੀ ਨਾ ਦੇਣ ਦੀ ਡੌਂਡੀ ਪਿੱਟਣ ਵਾਲੀਆਂ ਪਾਰਟੀਆਂ ਗੁਨਾਹਗਾਰ ਹਨ
ਉਜਾਗਰ ਸਿੰਘ 
punjabਆਗੂਓ, ਇਕੱਠੇ ਹੋ ਕੇ ਪੰਜਾਬ ਬਚਾ ਲਓ 
ਹਰਜਿੰਦਰ ਸਿੰਘ ਲਾਲ
rahulਰਾਹੁਲ ਗਾਂਧੀ ਦੀ ਅਤੇ ਮੌਜੂਦਾ ਅਕਾਲੀ ਦੀ ਸੋਚ  
ਹਰਜਿੰਦਰ ਸਿੰਘ ਲਾਲ
47ਆਪੁ ਸਵਾਰਹਿ ਮਹਿ ਮਿਲੇ> 
ਡਾ: ਨਿਸ਼ਾਨ ਸਿੰਘ ਰਾਠੌਰ
46ਇੰਡੀਆ ਗੱਠਜੋੜ ਐਨ.ਡੀ.ਏ. ਅਤੇ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਵਿਸ਼ਾ
ਉਜਾਗਰ ਸਿੰਘ
45ਪੰਜਾਬ ਨਾਲ਼ ਬੇਇਨਸਾਫ਼ੀ ਜਾਰੀ  
ਹਰਜਿੰਦਰ ਸਿੰਘ ਲਾਲ
44ਭਾਰਤ-ਕਨੇਡਾ ਟਕਰਾਅ ਹੋਰ ਵਧੇਗਾ
ਹਰਜਿੰਦਰ ਸਿੰਘ ਲਾਲ
rasoolਰਸੂਲ ਦਾ ਅਵਾਰੀ ਦਾਗ਼ਿਸਤਾਨ ਅਤੇ ਮੇਰਾ ਪੰਜਾਬੀ ਪੰਜਾਬੀਸਤਾਨ: ਇੱਕ ਹੱਥ ਵਿੱਚ ਤਿੰਨ ਹਦਵਾਣੇ  
ਸੰਜੀਵ ਝਾਂਜੀ, ਜਗਰਾਉਂ  
42ਭਾਜਪਾ, ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਲੱਗੀ   
ਉਜਾਗਰ ਸਿੰਘ
41ਬੁੱਧ ਬਾਣ
ਸਿਉਂਕ ਬਨਾਮ ਸਾਹਿਤ ਦੇ ਜੁਗਾੜੀਏ!   
ਬੁੱਧ ਸਿੰਘ ਨੀਲੋਂ 
patwariਪਟਵਾਰੀਆਂ ਅਤੇ ਸਰਕਾਰ ਦਾ ਟਕਰਾਓ ਪੰਜਾਬ ਲਈ ਮੰਦਭਾਗਾ  
ਉਜਾਗਰ ਸਿੰਘ
bharatਨਵਾਂ ਸਿਆਸੀ ਰੌਲ਼ਾ: ਭਾਰਤ ਕਿ ਇੰਡੀਆ
ਹਰਜਿੰਦਰ ਸਿੰਘ ਲਾਲ
38ਬੁੱਧ ਚਿੰਤਨ
ਘੁਰਕੀ, ਬੁਰਕੀ ਤੇ ਕੁਰਸੀ!  
ਬੁੱਧ ਸਿੰਘ ਨੀਲੋਂ   
37ਮੁੱਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ
ਹਰਜਿੰਦਰ ਸਿੰਘ ਲਾਲ
36ਪਟਿਆਲਾ ਦਾ ਨਾਮ ਚਮਕੌਣ ਵਾਲੀਆਂ ਇਸਤਰੀ ਡਿਪਟੀ ਕਮਿਸ਼ਨਰ  
ਉਜਾਗਰ ਸਿੰਘ
35ਕਾਂਗਰਸ ਹਾਈ ਕਮਾਂਡ ਦੀ ਆਪ ਨਾਲ ਸਾਂਝ ਪੰਜਾਬ ਕਾਂਗਰਸ ਭੰਬਲਭੂਸੇ ਵਿੱਚ  
ਉਜਾਗਰ ਸਿੰਘ
34ਨੂਹ ਦੀ ਫ਼ਿਰਕੂ ਹਿੰਸਾ ਲਈ ਜ਼ਿੰਮੇਵਾਰ ਕੌਣ?
ਹਰਜਿੰਦਰ ਸਿੰਘ ਲਾਲ  
33ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ: ਬਗਾਬਤੀ ਸੁਰਾਂ ਉਠਣ ਲੱਗੀਆਂ'
 ਉਜਾਗਰ ਸਿੰਘ  
32ਕੀ 'ਇੰਡੀਆ' ਗੱਠਜੋੜ ਭਾਜਪਾ ਨੂੰ ਟੱਕਰ ਦੇ ਸਕੇਗਾ?  
ਹਰਜਿੰਦਰ ਸਿੰਘ ਲਾਲ  
31ਕੁਦਰਤੀ ਆਫ਼ਤ ਦਾ ਮੁਕਾਬਲਾ ਕਰਨ ਵਾਲੀ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ 
ਉਜਾਗਰ ਸਿੰਘ 
30ਹੜ੍ਹ ਪ੍ਰਭਾਤ ਲੋਕਾਂ ਦੀ ਮਦਦ ਲਈ ਪਿੰਡਾਂ ਦੇ ਲੋਕ ਰੱਬ ਦਾ ਰੂਪ ਬਣਕੇ ਬਹੁੜੇ  
ਉਜਾਗਰ ਸਿੰਘ
29ਪੰਜਾਬ ਵਿੱਚ ਆਏ ਹੜ੍ਹ: ਸਰਕਾਰਾਂ ਦੀ ਯੋਜਨਬੰਦੀ ਦੀ ਅਣਗਹਿਲੀ ਦਾ ਸਬੂਤ
ਉਜਾਗਰ ਸਿੰਘ
jakharਕੀ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲਾ  ਸਕੇਗਾ?   
ਉਜਾਗਰ ਸਿੰਘ
27ਲੋਕ ਸਭਾ ਦੀਆਂ ਚੋਣਾਂ ਤੇ ਇੱਕਸਮਾਨ ਨਾਗਰਿਕ ਕਨੂੰਨ   
ਹਰਜਿੰਦਰ ਸਿੰਘ ਲਾਲ
26ਰੰਗ ਬਰੰਗੇ ਪੱਤਰਕਾਰਾਂ ਦੇ ਨਾਂ  

ਬੁੱਧ ਸਿੰਘ ਨੀਲੋਂ 
25ਚੁਣੌਤੀਆਂ ਦੇ ਰਾਹ - ਅਕਾਲ ਤਖਤ ਸਾਹਿਬ ਦੇ ਨਵੇਂ ਸਰਬਰਾਹ  
ਹਰਜਿੰਦਰ ਸਿੰਘ ਲਾਲ 
24ਸ਼੍ਰੋ:ਗੁ:ਪ੍ਰ:ਕ: ਚੋਣਾਂ - ਅਜੇ ਕੁੱਝ ਵੀ ਨਿਸਚਿਤ ਨਹੀਂ 
ਹਰਜਿੰਦਰ ਸਿੰਘ ਲਾਲ 
23ਕਾਂਸ਼! ਨਵੇਂ ਸੰਸਦ ਭਵਨ ਵਾਂਙ ਸਾਡੇ ਸੰਸਦ ਮੈਂਬਰਾਂ ਦਾ ਦਿਲ ਵੀ ਲੋਕਾਂ ਲਈ ਖੁੱਲ੍ਹਾ-ਡੁੱਲ੍ਹਾ ਬਣ ਜਾਵੇ  
ਸੰਜੀਵ ਝਾਂਜੀ, ਜਗਰਾਉ
ਸੰਸਦਦੇਸ਼ ਦਾ ਨਵਾਂ ਸੰਸਦ ਭਵਨ  
ਸੰਜੀਵ ਝਾਂਜੀ, ਜਗਰਾਉ 
sikhਕੀ ਸਿੱਖ ਭਾਈਚਾਰਾ ਆਪਣੇ ਭਵਿੱਖ ਬਾਰੇ ਸੁਚੇਤ ਹੈ?  
ਹਰਜਿੰਦਰ ਸਿੰਘ ਲਾਲ
20ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ  
19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com