WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪੰਜ ਰਾਜਾਂ ਦੇ ਚੋਣ ਨਤੀਜਿਆਂ ਦੇ ਪਾਰ
ਹਰਜਿੰਦਰ ਸਿੰਘ ਲਾਲ                        (17/11/2023)

lall

56ਮਸਲਾ ਜਬ ਭੀ ਚਰਾਗੋਂ ਕਾ ਉਠਾ,
ਫ਼ੈਸਲਾ ਸਿਰਫ਼ ਹਵਾ ਕਰਤੀ ਹੈ।

ਪਰਵੀਨ ਸ਼ਾਕਿਰ ਦਾ ਇਹ ਸ਼ਿਅਰ ਆਪਣੇ-ਆਪ ਵਿਚ ਕਈ ਅਰਥ ਸਮੋਈ ਬੈਠਾ ਹੈ, ਪਰ ਕਿਉਂਕਿ ਅਸੀਂ ਗੱਲ ਕਰਨੀ ਹੈ ਇਸ ਵੇਲੇ ਹੋ ਰਹੀਆਂ 5 ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ਦੇ ਅਸਰ ਦੀ, ਸੋ ਇਸ ਸ਼ਿਅਰ ਦਾ ਇਥੇ ਸਿੱਧਾ ਪ੍ਰਭਾਵ ਇਹ ਹੀ ਹੈ ਕਿ ਇਨ੍ਹਾਂ ਚੋਣਾਂ ਵਿਚ ਕੌਣ ਜਿੱਤੇਗਾ, ਕੌਣ ਹਾਰੇਗਾ, ਇਸ ਦਾ ਫ਼ੈਸਲਾ ਤਾਂ ਲੋਕ ਹੀ ਕਰਨਗੇ।

ਪਰ ਲੋਕਾਂ ਵਿਚ ਵੋਟਾਂ ਤੋਂ ਪਹਿਲਾਂ ਹੀ ਕਿਸੇ ਇਕ ਰਾਜਨੀਤਕ ਪਾਰਟੀ ਦੇ ਹੱਕ ਵਿਚ ਜਾਂ ਵਿਰੋਧ ਵਿਚ ਇਕ ਹਵਾ ਜਿਹੀ ਵਹਿਣ ਲੱਗ ਪੈਂਦੀ ਹੈ। ਜੇਕਰ ਵੋਟਾਂ ਵਾਲੇ ਦਿਨ ਤੱਕ ਇਹ ਹਵਾ ਹਨ੍ਹੇਰੀ ਬਣ ਜਾਵੇ ਤਾਂ ਇਸ ਦਾ ਨਤੀਜਾ ਪੰਜਾਬ ਵਿਚ ਤੇ ਦਿੱਲੀ ਵਿਚ 'ਆਮ ਆਦਮੀ ਪਾਰਟੀ' ਨੂੰ ਮਿਲੇ ਬਹੁਮਤ ਵਰਗਾ ਹੁੰਦਾ ਹੈ। ਪਰ ਜੇਕਰ ਇਹ ਹਵਾ ਮੱਠੀ ਹੋਵੇ ਜਾਂ ਕਿਸੇ ਦੇ ਵੀ ਹੱਕ ਵਿਚ ਨਾ ਬਣੇ ਤਾਂ ਕਈ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ।
 
ਖ਼ੈਰ 3 ਦਸੰਬਰ ਨੂੰ 5 ਵਿਧਾਨ ਸਭਾਵਾਂ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਦੇ ਚੋਣ ਨਤੀਜੇ ਆ ਜਾਣੇ ਹਨ। ਭਾਵੇਂ ਇਨ੍ਹਾਂ ਚੋਣਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ  ਵੀ ਕਿਹਾ ਜਾ ਰਿਹਾ ਹੈ, ਪਰ ਇਨ੍ਹਾਂ ਰਾਜਾਂ ਦੀਆਂ ਹੀ ਪ੍ਰਾਂਤਕ ਚੋਣਾਂ ਤੋਂ ਬਾਅਦ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਨੇ ਜਿਵੇਂ ਦੀ ਜਿੱਤ ਪ੍ਰਾਪਤ ਕੀਤੀ ਸੀ, ਉਸ ਤੋਂ ਨਹੀਂ ਜਾਪਦਾ ਸੀ ਕਿ ਇਨ੍ਹਾਂ ਵਿਧਾਨ ਸਭਾਵਾਂ ਦੇ ਨਤੀਜਿਆਂ ਨੇ ਲੋਕ ਸਭਾ ਚੋਣ ਨਤੀਜਿਆਂ 'ਤੇ ਕੋਈ ਅਸਰ ਪਾਇਆ ਸੀ। ਪਰ ਅਸਲੀਅਤ ਇਹ ਨਹੀਂ ਸੀ ਸਗੋਂ ਅਸਲੀਅਤ ਇਹ ਹੈ ਕਿ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਵਾਪਰੀਆਂ ਘਟਨਾਵਾਂ ਅਤੇ "ਬਾਲਾਕੋਟ ਏਅਰ ਸਟ੍ਰਾਈਕ" ਤੋਂ ਬਾਅਦ 'ਦੁਸ਼ਮਨ ਕੇ ਘਰ ਮੇਂ ਘੁਸ ਕਰ ਮਾਰੇਂਗੇ' ਦੇ ਬਿਰਤਾਂਤ ਨੇ ਰਾਸ਼ਟਰਵਾਦ ਭਾਵਨਾ ਏਨੀ ਉਭਾਰ ਦਿੱਤੀ ਸੀ ਕਿ ਹੋਰ ਕਿਸੇ ਗੱਲ ਦਾ ਕੋਈ ਅਸਰ ਹੀ ਨਹੀਂ ਸੀ ਰਿਹਾ। ਇਸ ਵਾਰ 'ਕਿਸ ਕੇ ਘਰ ਮੇਂ ਕਿਸਕੋ ਮਾਰੇਂਗੇ?' ਕਿਸੇ ਨੂੰ ਨਹੀਂ ਪਤਾ ਕਿਉਂਕਿ 3 ਦਸੰਬਰ ਨੂੰ 5 ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਆਮ ਚੋਣਾਂ ਵਿਚ 4-5 ਮਹੀਨੇ ਦਾ ਸਮਾਂ ਹੀ ਹੋਵੇਗਾ। ਇਨ੍ਹਾਂ 4-5 ਮਹੀਨਿਆਂ ਵਿਚ ਕੀ ਵਾਪਰਦਾ ਹੈ ਤੇ ਉਸ ਦਾ ਕਿਸਦੀ ਹਵਾ 'ਤੇ ਕੀ ਅਸਰ ਪੈਂਦਾ ਹੈ, ਕਿਸੇ ਨੂੰ ਨਹੀਂ ਪਤਾ।
 
ਪਰ ਫਿਰ ਵੀ ਜੋ ਮਰਜ਼ੀ ਹੋਵੇ ਇਸ ਗੱਲ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇ ਕੋਈ ਅਸਾਧਾਰਨ ਘਟਨਾ, ਜਿਸਦੀ ਅਜੇ ਕੋਈ ਸੋਅ ਨਹੀਂ ਆਈ, ਨਹੀਂ ਵਾਪਰਦੀ ਤਾਂ ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੱਖ-ਵੱਖ ਖ਼ੇਤਰਾਂ ਵਿਚ ਕਾਫ਼ੀ ਹੱਦ ਤਕ ਅਸਰ-ਅੰਦਾਜ਼ ਹੋਣਗੇ। ਸਭ ਤੋਂ ਵੱਡਾ ਅਸਰ ਤਾਂ ਇਹ ਕਾਂਗਰਸ ਪਾਰਟੀ ਅਤੇ 'ਇੰਡੀਆ' ਗੱਠਜੋੜ ਦੀ ਸਿਆਸਤ 'ਤੇ ਹੀ ਪਾਉਣਗੇ। ਜੇਕਰ ਇਨ੍ਹਾਂ ਚੋਣਾਂ ਵਿਚ ਕਾਂਗਰਸ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਤਿੰਨਾਂ ਵਿਚ ਹੀ ਜੇਤੂ ਰਹਿੰਦੀ ਹੈ ਜਾਂ ਘੱਟੋ-ਘੱਟ ਇਨ੍ਹਾਂ ਤਿੰਨਾਂ ਵਿਚੋਂ 2 'ਤੇ ਵੀ ਜਿੱਤਦੀ ਹੈ ਤਾਂ 'ਇੰਡੀਆ' ਗੱਠਜੋੜ ਵਿਚ ਕਾਂਗਰਸ ਦੀ ਸਥਿਤੀ ਮਜ਼ਬੂਤ ਹੋਵੇਗੀ, ਗਠਜੋੜ ਦੀ ਵੀ ਅਤੇ ਰਾਹੁਲ ਗਾਂਧੀ ਦਾ ਰੁਤਬਾ ਵੀ ਵਧੇਗਾ।

ਭਾਜਪਾ ਦੀ ਕੂਟਨੀਤੀ ਦਾ ਜ਼ਾਹਰਾ ਤੌਰ 'ਤੇ ਸਾਰਾ ਜ਼ੋਰ ਵੀ ਇਨ੍ਹਾਂ ਤਿੰਨਾਂ ਰਾਜਾਂ 'ਤੇ ਹੀ ਲੱਗਾ ਹੋਇਆ ਹੈ। ਉਸ ਨੂੰ ਪਤਾ ਹੈ ਕਿ ਮਿਜ਼ੋਰਮ ਤੇ ਤੇਲੰਗਾਨਾ ਵਿਚ ਉਹ ਬਹੁਤ ਵੱਡੀ ਜਿੱਤ ਪ੍ਰਾਪਤ ਨਹੀਂ ਕਰ ਸਕਦੀ। ਹਾਲ ਦੀ ਘੜੀ ਤੱਕ ਜੋ ਰਿਪੋਰਟਾਂ ਮਿਲ ਰਹੀਆਂ ਹਨ, ਉਨ੍ਹਾਂ ਅਨੁਸਾਰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦਾ ਹੱਥ ਉੱਪਰ ਜਾਪਦਾ ਹੈ, ਜਦੋਂਕਿ ਰਾਜਸਥਾਨ ਵਿਚ ਮੁਕਾਬਲਾ ਸਖ਼ਤ ਦੱਸਿਆ ਜਾ ਰਿਹਾ ਹੈ। ਪਰ ਇਹ ਸਾਰੇ ਅਨੁਮਾਨ ਹੀ ਹਨ, ਅਸਲੀਅਤ ਤਾਂ 3 ਦਸੰਬਰ ਦੇ ਨਤੀਜੇ ਆਉਣ 'ਤੇ ਹੀ ਸਾਹਮਣੇ ਆਵੇਗੀ। ਪਰ ਇਹ ਗੱਲ ਵੀ ਸਪੱਸ਼ਟ ਹੈ ਕਿ ਜੇਕਰ ਭਾਜਪਾ ਇਨ੍ਹਾਂ ਪੰਜਾਂ ਵਿਧਾਨ ਸਭਾ ਚੋਣਾਂ ਵਿਚ ਹਾਰਦੀ ਹੈ ਤਾਂ ਉਸ ਲਈ 2024 ਦਾ ਰਸਤਾ ਜ਼ਰੂਰ ਮੁਸ਼ਕਿਲ ਹੋ ਜਾਵੇਗਾ।
 
ਇਨ੍ਹਾਂ ਚੋਣਾਂ ਦੇ ਨਤੀਜੇ ਇਹ ਵੀ ਸਪੱਸ਼ਟ ਕਰਨਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਅਸਰ ਬਾਦਸਤੂਰ ਕਾਇਮ ਹੈ ਜਾਂ ਘਟ ਰਿਹਾ ਹੈ, ਕਿਉਂਕਿ ਭਾਜਪਾ ਇਹ ਚੋਣਾਂ ਵੀ ਪ੍ਰਧਾਨ ਮੰਤਰੀ ਦੇ ਨਾਂਅ 'ਤੇ ਹੀ ਲੜ ਰਹੀ ਹੈ। ਇਨ੍ਹਾਂ ਚੋਣਾਂ ਵਿਚ ਮੁਫ਼ਤ ਦੀਆਂ ਗਾਰੰਟੀਆਂ ਬਾਰੇ ਵੀ ਫ਼ੈਸਲਾ ਹੋਵੇਗਾ। ਜੇਕਰ ਇਨ੍ਹਾਂ ਚੋਣਾਂ ਵਿਚ ਮੁਫ਼ਤ ਦੀਆਂ ਸਹੂਲਤਾਂ ਦੇਣ ਵਾਲੀਆਂ ਪਾਰਟੀਆਂ ਸਪੱਸ਼ਟ ਬਹੁਮਤ ਲੈ ਗਈਆਂ ਤਾਂ ਅਜਿਹੇ ਐਲਾਨਾਂ ਦਾ ਪ੍ਰਭਾਵ ਤੇ ਜ਼ਰੂਰਤ 2024 ਦੀਆਂ ਆਮ ਚੋਣਾਂ ਵਿਚ ਹੋਰ ਵਧੇਗੀ। ਤੇਲੰਗਾਨਾ ਤੇ ਮਿਜ਼ੋਰਮ ਦੇ ਚੋਣ ਨਤੀਜੇ ਇਕ ਹੋਰ ਰੁਝਾਨ ਵੀ ਸਪੱਸ਼ਟ ਕਰਨਗੇ ਕਿ, ਕੀ ਮਨੀਪੁਰ ਵਰਗੇ ਹਾਲਾਤ ਵੋਟਰਾਂ 'ਤੇ ਕੋਈ ਅਸਰ ਪਾਉਂਦੇ ਹਨ ਜਾਂ ਨਹੀਂ? ਇਨ੍ਹਾਂ ਚੋਣ ਨਤੀਜਿਆਂ ਦਾ ਸਭ ਤੋਂ ਵੱਧ ਪ੍ਰਭਾਵ ਉੱਤਰ ਭਾਰਤ ਤੇ ਹਿੰਦੀ ਭਾਸ਼ੀ ਰਾਜਾਂ ਵਿਚ ਜ਼ਿਆਦਾ ਨਜ਼ਰ ਆਵੇਗਾ। ਖ਼ਾਸ ਕਰ ਦਿੱਲੀ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼ ਵਿਚ ਇਨ੍ਹਾਂ ਦਾ ਅਸਰ ਪ੍ਰਤੱਖ ਹੋਵੇਗਾ।

ਪੰਜਾਬ ਦੀ ਸਿਆਸਤ 'ਤੇ ਵੀ ਇਨ੍ਹਾਂ ਚੋਣ ਨਤੀਜਿਆਂ ਦਾ ਪ੍ਰਭਾਵ ਅਵੱਸ਼ ਪਵੇਗਾ। ਭਾਵੇਂ ਕਿ ਪੰਜਾਬ ਵਿੱਚ ਭਾਜਪਾ ਦੀ ਹਾਲਤ ਕਾਫੀ ਪਤਲੀ ਹੈ। ਸਭ ਤੋਂ ਵੱਡੀ ਗੱਲ ਇਹ ਦੇਖਣ ਵਾਲੀ ਹੋਵੇਗੀ ਕਿ ਜੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਹਾਰਦੀ ਹੈ ਤਾਂ ਉਹ ਫਿਰ ਤੋਂ ਨਵ-ਰਾਸ਼ਟਰਵਾਦ ਉਭਾਰਨ ਲਈ ਕੀ ਰੁਖ਼ ਅਪਣਾਉਂਦੀ ਹੈ? ਕੀ ਇਸ ਦਾ ਗੁਆਂਢੀ ਦੇਸ਼ਾਂ ਖ਼ਾਸ ਕਰਕੇ ਪਾਕਿਸਤਾਨ ਨਾਲ ਰਿਸ਼ਤਿਆਂ 'ਤੇ ਬੁਰਾ ਅਸਰ ਪਵੇਗਾ? ਪਰ ਯਾਦ ਰੱਖੋ:

ਜ਼ਮੀਂ ਕੀ ਕੈਸੀ ਵਕਾਲਤ ਹੋ ਫਿਰ ਨਹੀਂ ਚਲਤੀ,
ਜਬ ਆਸਮਾਂ ਸੇ ਕੋਈ ਫ਼ੈਸਲਾ ਉਤਰਤਾ ਹੈ।
    (ਵਸੀਮ ਬਰੇਲਵੀ)

ਪੰਜਾਬ 'ਤੇ ਕੀ ਪ੍ਰਭਾਵ ਪੈਣਗੇ?

ਪੰਜਾਬ ਦੀ ਰਾਜਨੀਤੀ ਇਸ ਵੇਲੇ ਬਹੁਤ ਹੀ ਅਸਪੱਸ਼ਟ ਸਥਿਤੀ ਵਿਚ ਹੈ। ਭਾਵੇਂ 'ਆਪ' ਕੋਲ 92 ਵਿਧਾਇਕਾਂ ਦਾ ਅਸੀਮ ਬਹੁਮਤ ਹੈ ਪਰ ਪਾਰਟੀ ਅਜੇ ਵੀ ਆਪਣੇ ਪੈਰਾਂ 'ਤੇ ਖੜ੍ਹੀ ਨਜ਼ਰ ਨਹੀਂ ਆ ਰਹੀ। ਸੱਤਾ ਵਿੱਚ ਆਉਣ ਦੇ ਡੇਢ ਸਾਲ ਵਿੱਚ ਵੀ ਆਪਣਾ ਸੰਤੁਲਨ ਨਹੀਂ ਬਣਾ ਸਕੀ। ਸਰਕਾਰ ਵੀ ਕਈ ਵਾਰ ਫ਼ੈਸਲੇ ਲੈ ਕੇ ਯੂ-ਟਰਨ ਲੈਂਦੀ ਦਿਖਾਈ ਦਿੰਦੀ ਹੈ। ਪਰ ਇਸ ਦੇ ਬਾਵਜੂਦ ਵਿਰੋਧੀ ਧਿਰਾਂ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ। ਕਦੇ ਕਾਂਗਰਸੀ 'ਵਾਂਢੇ ਜਾ ਕੇ ਘਰ ਵਾਪਸੀ' ਕਰਦੇ ਹਨ। ਕਈ ਵਾਰ ਤਾਂ ਇਹ ਪ੍ਰਭਾਵ ਹੀ ਬਣਦਾ ਹੈ ਕਿ ਭਾਵੇਂ ਸਾਰੇ ਨਹੀਂ ਪਰ ਬਹੁਤੇ ਕਾਂਗਰਸੀ ਤਾਂ ਈ.ਡੀ. ਤੇ ਵਿਜੀਲੈਂਸ ਦੇ ਡਰੋਂ ਹੀ ਭਾਜਪਾ ਵਿਚ ਗਏ ਹਨ। 

ਵੋਟਰਾਂ ਨੂੰ ਪਤਾ ਹੈ ਹਮਾਮ ਵਿੱਚ ਸਭ ਨੰਗੇ ਹਨ।

ਕੁਝ ਬਾਰੇ ਚਰਚਾ ਹੈ ਕਿ ਉਹ ਆਪਣੇ ਕੇਸ ਠੀਕ ਕਰਵਾ ਕੇ ਵਾਪਸ ਵੀ ਪਰਤ ਆਏ ਹਨ। ਇਕ ਚਰਚਾ ਤਾਂ ਬਹੁਤ ਜ਼ੋਰ ਨਾਲ ਸੁਣਾਈ ਦੇ ਰਹੀ ਹੈ ਕਿ ਇਕ ਨੇਤਾ ਆਪਣਾ ਹਿਸਾਬ-ਕਿਤਾਬ ਹੀ ਠੀਕ ਨਹੀਂ ਕਰਵਾ ਗਿਆ, ਸਗੋਂ ਆਪਣਾ ਵਿਰੋਧੀ ਜੋ 'ਆਪ' ਵਿਚ ਸੀ, ਦੇ ਖਿਲਾਫ਼ ਕਾਰਵਾਈ ਵੀ ਸ਼ੁਰੂ ਕਰਵਾ ਗਿਆ। ਪਰ ਦੂਜੇ ਪਾਸੇ ਪੰਜਾਬ ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪਿੱਛਾ ਤਾਂ ਉਨ੍ਹਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਉਪਰੰਤ ਵੀ ਨਹੀਂ ਛੱਡਿਆ।

ਖ਼ੈਰ, ਆਪਾਂ ਗੱਲ ਕਰ ਰਹੇ ਸੀ 5 ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ਦੇ ਪੰਜਾਬ 'ਤੇ ਪੈਣ ਵਾਲੇ ਸਿੱਧੇ ਅਸਰ ਦੀ। ਵੱਖ-ਵੱਖ ਨੇਤਾਵਾਂ ਨਾਲ ਕੀਤੀ ਗੱਲਬਾਤ ਤੋਂ ਇਹ ਪ੍ਰਭਾਵ ਬਣਦਾ ਹੈ ਕਿ ਜੇਕਰ ਇਨ੍ਹਾਂ 5 ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਭਾਜਪਾ ਜੇਤੂ ਰਹੀ ਤੇ ਪੰਜਾਬ ਵਿਚ ਭਾਜਪਾ ਦੀ ਸਥਿਤੀ ਸੁਧਰਨ ਦੇ ਆਸਾਰ ਦਿਖਾਈ ਦਿੱਤੇ ਤਾਂ ਕਾਂਗਰਸ ਵਿਚੋਂ ਵੱਡੀ ਗਿਣਤੀ ਵਿਚ ਨੇਤਾ ਇਕ ਵਾਰ ਫਿਰ ਭਾਜਪਾ ਵੱਲ ਪ੍ਰਵਾਸ ਕਰਨਗੇ।

ਪਰ ਜੇ ਇਸ ਦੇ ਉਲਟ ਭਾਜਪਾ ਹਾਰੀ ਤੇ ਕਾਂਗਰਸ ਦੀ ਸਥਿਤੀ ਸੁਧਰੀ ਤਾਂ ਭਾਜਪਾ ਵਿਚ ਗਏ ਕਈ ਕਾਂਗਰਸੀ ਨੇਤਾ ਘਰ ਵਾਪਸੀ ਬਾਰੇ ਸੋਚਣਗੇ। ਇਹੀ ਹਾਲਤ ਅਕਾਲੀ ਦਲ ਵਿਚੋਂ ਗਏ ਕਈ ਨੇਤਾਵਾਂ ਦੀ ਵੀ ਹੋ ਸਕਦੀ ਹੈ।

ਕਾਸ਼ ਇਨ ਉਲਝਨੋਂ ਸੇ ਗੁਜ਼ਰ ਜਾਊਂ।
ਮੈਂ ਇਧਰ ਜਾਊਂ ਯਾ ਉਧਰ ਜਾਊਂ।
    (ਸ਼ਕੀਲ ਬਦਾਯੂਨੀ)

ਅਕਾਲੀ-ਭਾਜਪਾ ਸਮਝੌਤੇ ਦੇ ਆਸਾਰ ਅਜੇ ਨਹੀਂ

ਭਾਵੇਂ ਇਹ ਚਰਚਾ ਅਜੇ ਵੀ ਦਿਨ-ਰਾਤ ਚਲਦੀ ਰਹਿੰਦੀ ਹੈ ਕਿ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿਚ ਸਮਝੌਤੇ ਦੀ ਕੋਈ ਗੁਪਤ ਗੱਲਬਾਤ ਚੱਲ ਰਹੀ ਹੈ, ਪਰ ਸਾਡੀ ਜਾਣਕਾਰੀ ਅਨੁਸਾਰ ਅਜੇ ਅਜਿਹੀ ਕੋਈ ਗੱਲ ਨਹੀਂ ਚੱਲੀ।

ਪਰ ਜੇਕਰ ਭਾਜਪਾ 5 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਹਾਰਦੀ ਹੈ ਤਾਂ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਕਰਨ 'ਤੇ ਵਿਚਾਰ ਕਰਨਾ ਉਸ ਦੀ ਮਜਬੂਰੀ ਬਣ ਸਕਦੀ ਹੈ, ਕਿਉਂਕਿ ਹਾਰ ਦੀ ਸਥਿਤੀ ਵਿਚ ਭਾਜਪਾ ਲਈ ਉੱਤਰ ਭਾਰਤ ਵਿਚ ਆਪਣੀ ਮਜ਼ਬੂਤੀ ਦਾ ਬਿਰਤਾਂਤ ਸਿਰਜਣ ਲਈ ਅਕਾਲੀ ਦਲ ਨਾਲ ਸਮਝੌਤਾ ਕਰਨਾ, ਭਾਜਪਾ ਲਈ ਚਿੰਨ੍ਹਾਤਮਿਕ ਮਜ਼ਬੂਤੀ ਦਾ ਸੰਦੇਸ਼ ਦੇ ਸਕਦਾ ਹੈ।

ਦੂਸਰਾ ਇਸ ਨਾਲ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿਚ ਵਸਦੇ ਸਿੱਖ ਤੇ ਪੰਜਾਬੀ ਵੋਟਰਾਂ ਦਾ ਝੁਕਾਅ ਭਾਜਪਾ ਵੱਲ ਹੋ ਸਕਦਾ ਹੈ। ਇਸ ਦਰਮਿਆਨ ਇਕ ਚਰਚਾ ਹੋਰ ਵੀ ਹੈ ਕਿ ਜੇਕਰ ਅਕਾਲੀ-ਭਾਜਪਾ ਸਮਝੌਤੇ ਦੀ ਕੋਈ ਗੱਲ ਚਲਦੀ ਹੈ ਤਾਂ ਬਸਪਾ-ਅਕਾਲੀ ਸਮਝੌਤੇ 'ਤੇ ਇਸ ਦਾ ਕੀ ਅਸਰ ਪਵੇਗਾ, ਇਹ ਵੀ ਵਿਚਾਰਨ ਵਾਲੀ ਗੱਲ ਹੋਵੇਗੀ। ਸਾਡੀ ਜਾਣਕਾਰੀ ਅਨੁਸਾਰ ਇਸ ਦਾ ਅੰਤਿਮ ਫ਼ੈਸਲਾ ਤਾਂ ਬਸਪਾ ਮੁਖੀ ਕੁਮਾਰੀ ਮਾਇਆਵਤੀ ਹੀ ਲੈਣਗੇ ਪਰ ਅਕਾਲੀ ਦਲ ਹਰ ਹਾਲਤ ਵਿਚ ਭਾਜਪਾ ਨਾਲ ਗੱਲਬਾਤ ਹੋਣ ਦੀ ਸਥਿਤੀ ਵਿਚ ਵੀ ਬਸਪਾ ਨੂੰ ਜਾਂ ਘੱਟੋ-ਘੱਟ ਪੰਜਾਬ ਬਸਪਾ ਦੇ ਨੇਤਾਵਾਂ ਨੂੰ ਆਪਣੇ ਨਾਲ ਰੱਖਣ ਨੂੰ ਹੀ ਤਰਜੀਹ ਦੇਵੇਗਾ।
 
।-1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ-141401.
ਮੋਬਾਈਲ : 92168-60000
E. mail : hslall@ymail.com
 

 
 
 
56ਪੰਜ ਰਾਜਾਂ ਦੇ ਚੋਣ ਨਤੀਜਿਆਂ ਦੇ ਪਾਰ
 ਹਰਜਿੰਦਰ ਸਿੰਘ ਲਾਲ
55ਸੁੱਤੇ ਪੰਜਾਬ ਦੇ ਪੰਜਾਬੀਆਂ ਦੇ ਨਾਮ
ਬੁੱਧ ਸਿੰਘ ਨੀਲੋਂ  
54ਪੰਜਾਬੀ ਸੂਬੇ ਦੀ ਵਰ੍ਹੇ 57 ਵਰ੍ਹੇ ਗੰਢ ‘ਤੇ
ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੰਢਾ ਰਹੇ ਹਨ 
ਉਜਾਗਰ ਸਿੰਘ  
53ਕਨੇਡਾ ਦੇ ਭਾਰਤੀਆਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
52ਪੰਜਾਬ ਦੀ ਪੀੜਤ ਨਬਜ਼ ਬਿਗਾਨੇ ਹੱਥ
ਹਰਜਿੰਦਰ ਸਿੰਘ ਲਾਲ
51ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ  
ਸੰਜੀਵ ਝਾਂਜੀ, ਜਗਰਾਉਂ 
50ਇੱਕ ਬੂੰਦ ਪਾਣੀ ਦੀ ਨਾ ਦੇਣ ਦੀ ਡੌਂਡੀ ਪਿੱਟਣ ਵਾਲੀਆਂ ਪਾਰਟੀਆਂ ਗੁਨਾਹਗਾਰ ਹਨ
ਉਜਾਗਰ ਸਿੰਘ 
punjabਆਗੂਓ, ਇਕੱਠੇ ਹੋ ਕੇ ਪੰਜਾਬ ਬਚਾ ਲਓ 
ਹਰਜਿੰਦਰ ਸਿੰਘ ਲਾਲ
rahulਰਾਹੁਲ ਗਾਂਧੀ ਦੀ ਅਤੇ ਮੌਜੂਦਾ ਅਕਾਲੀ ਦੀ ਸੋਚ  
ਹਰਜਿੰਦਰ ਸਿੰਘ ਲਾਲ
47ਆਪੁ ਸਵਾਰਹਿ ਮਹਿ ਮਿਲੇ> 
ਡਾ: ਨਿਸ਼ਾਨ ਸਿੰਘ ਰਾਠੌਰ
46ਇੰਡੀਆ ਗੱਠਜੋੜ ਐਨ.ਡੀ.ਏ. ਅਤੇ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਵਿਸ਼ਾ
ਉਜਾਗਰ ਸਿੰਘ
45ਪੰਜਾਬ ਨਾਲ਼ ਬੇਇਨਸਾਫ਼ੀ ਜਾਰੀ  
ਹਰਜਿੰਦਰ ਸਿੰਘ ਲਾਲ
44ਭਾਰਤ-ਕਨੇਡਾ ਟਕਰਾਅ ਹੋਰ ਵਧੇਗਾ
ਹਰਜਿੰਦਰ ਸਿੰਘ ਲਾਲ
rasoolਰਸੂਲ ਦਾ ਅਵਾਰੀ ਦਾਗ਼ਿਸਤਾਨ ਅਤੇ ਮੇਰਾ ਪੰਜਾਬੀ ਪੰਜਾਬੀਸਤਾਨ: ਇੱਕ ਹੱਥ ਵਿੱਚ ਤਿੰਨ ਹਦਵਾਣੇ  
ਸੰਜੀਵ ਝਾਂਜੀ, ਜਗਰਾਉਂ  
42ਭਾਜਪਾ, ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਲੱਗੀ   
ਉਜਾਗਰ ਸਿੰਘ
41ਬੁੱਧ ਬਾਣ
ਸਿਉਂਕ ਬਨਾਮ ਸਾਹਿਤ ਦੇ ਜੁਗਾੜੀਏ!   
ਬੁੱਧ ਸਿੰਘ ਨੀਲੋਂ 
patwariਪਟਵਾਰੀਆਂ ਅਤੇ ਸਰਕਾਰ ਦਾ ਟਕਰਾਓ ਪੰਜਾਬ ਲਈ ਮੰਦਭਾਗਾ  
ਉਜਾਗਰ ਸਿੰਘ
bharatਨਵਾਂ ਸਿਆਸੀ ਰੌਲ਼ਾ: ਭਾਰਤ ਕਿ ਇੰਡੀਆ
ਹਰਜਿੰਦਰ ਸਿੰਘ ਲਾਲ
38ਬੁੱਧ ਚਿੰਤਨ
ਘੁਰਕੀ, ਬੁਰਕੀ ਤੇ ਕੁਰਸੀ!  
ਬੁੱਧ ਸਿੰਘ ਨੀਲੋਂ   
37ਮੁੱਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ
ਹਰਜਿੰਦਰ ਸਿੰਘ ਲਾਲ
36ਪਟਿਆਲਾ ਦਾ ਨਾਮ ਚਮਕੌਣ ਵਾਲੀਆਂ ਇਸਤਰੀ ਡਿਪਟੀ ਕਮਿਸ਼ਨਰ  
ਉਜਾਗਰ ਸਿੰਘ
35ਕਾਂਗਰਸ ਹਾਈ ਕਮਾਂਡ ਦੀ ਆਪ ਨਾਲ ਸਾਂਝ ਪੰਜਾਬ ਕਾਂਗਰਸ ਭੰਬਲਭੂਸੇ ਵਿੱਚ  
ਉਜਾਗਰ ਸਿੰਘ
34ਨੂਹ ਦੀ ਫ਼ਿਰਕੂ ਹਿੰਸਾ ਲਈ ਜ਼ਿੰਮੇਵਾਰ ਕੌਣ?
ਹਰਜਿੰਦਰ ਸਿੰਘ ਲਾਲ  
33ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ: ਬਗਾਬਤੀ ਸੁਰਾਂ ਉਠਣ ਲੱਗੀਆਂ'
 ਉਜਾਗਰ ਸਿੰਘ  
32ਕੀ 'ਇੰਡੀਆ' ਗੱਠਜੋੜ ਭਾਜਪਾ ਨੂੰ ਟੱਕਰ ਦੇ ਸਕੇਗਾ?  
ਹਰਜਿੰਦਰ ਸਿੰਘ ਲਾਲ  
31ਕੁਦਰਤੀ ਆਫ਼ਤ ਦਾ ਮੁਕਾਬਲਾ ਕਰਨ ਵਾਲੀ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ 
ਉਜਾਗਰ ਸਿੰਘ 
30ਹੜ੍ਹ ਪ੍ਰਭਾਤ ਲੋਕਾਂ ਦੀ ਮਦਦ ਲਈ ਪਿੰਡਾਂ ਦੇ ਲੋਕ ਰੱਬ ਦਾ ਰੂਪ ਬਣਕੇ ਬਹੁੜੇ  
ਉਜਾਗਰ ਸਿੰਘ
29ਪੰਜਾਬ ਵਿੱਚ ਆਏ ਹੜ੍ਹ: ਸਰਕਾਰਾਂ ਦੀ ਯੋਜਨਬੰਦੀ ਦੀ ਅਣਗਹਿਲੀ ਦਾ ਸਬੂਤ
ਉਜਾਗਰ ਸਿੰਘ
jakharਕੀ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲਾ  ਸਕੇਗਾ?   
ਉਜਾਗਰ ਸਿੰਘ
27ਲੋਕ ਸਭਾ ਦੀਆਂ ਚੋਣਾਂ ਤੇ ਇੱਕਸਮਾਨ ਨਾਗਰਿਕ ਕਨੂੰਨ   
ਹਰਜਿੰਦਰ ਸਿੰਘ ਲਾਲ
26ਰੰਗ ਬਰੰਗੇ ਪੱਤਰਕਾਰਾਂ ਦੇ ਨਾਂ  

ਬੁੱਧ ਸਿੰਘ ਨੀਲੋਂ 
25ਚੁਣੌਤੀਆਂ ਦੇ ਰਾਹ - ਅਕਾਲ ਤਖਤ ਸਾਹਿਬ ਦੇ ਨਵੇਂ ਸਰਬਰਾਹ  
ਹਰਜਿੰਦਰ ਸਿੰਘ ਲਾਲ 
24ਸ਼੍ਰੋ:ਗੁ:ਪ੍ਰ:ਕ: ਚੋਣਾਂ - ਅਜੇ ਕੁੱਝ ਵੀ ਨਿਸਚਿਤ ਨਹੀਂ 
ਹਰਜਿੰਦਰ ਸਿੰਘ ਲਾਲ 
23ਕਾਂਸ਼! ਨਵੇਂ ਸੰਸਦ ਭਵਨ ਵਾਂਙ ਸਾਡੇ ਸੰਸਦ ਮੈਂਬਰਾਂ ਦਾ ਦਿਲ ਵੀ ਲੋਕਾਂ ਲਈ ਖੁੱਲ੍ਹਾ-ਡੁੱਲ੍ਹਾ ਬਣ ਜਾਵੇ  
ਸੰਜੀਵ ਝਾਂਜੀ, ਜਗਰਾਉ
ਸੰਸਦਦੇਸ਼ ਦਾ ਨਵਾਂ ਸੰਸਦ ਭਵਨ  
ਸੰਜੀਵ ਝਾਂਜੀ, ਜਗਰਾਉ 
sikhਕੀ ਸਿੱਖ ਭਾਈਚਾਰਾ ਆਪਣੇ ਭਵਿੱਖ ਬਾਰੇ ਸੁਚੇਤ ਹੈ?  
ਹਰਜਿੰਦਰ ਸਿੰਘ ਲਾਲ
20ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ  
19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com