WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ  
ਉਜਾਗਰ ਸਿੰਘ            16/12/2022)

ਹਰੋੁੋੀ

58ਭਾਰਤ ਵਸਦੇ ਪੰਜਾਬੀ ਸਿਆਸਤਦਾਨਾਂ ਲਈ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੰਜਾਬੀ ਪਰਵਾਸ ਵਿੱਚ ਜਾ ਕੇ ਇਮਾਨਦਾਰ ਰਹਿ ਸਕਦੇ ਹਨ ਤਾਂ ਭਾਰਤੀ ਪੰਜਾਬ ਵਿੱਚ ਉਹ ਕਿਉਂ ਨਹੀਂ ਪਾਰਦਰਸ਼ਤਾ ਨਾਲ ਕੰਮ  ਕਰਦੇ? ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਮੰਤਰੀਆਂ ਨੂੰ ਕੋਈ ਕਾਰ, ਕੋਠੀ, ਸੁਰੱਖਿਆ ਕਰਮਚਾਰੀ ਵਰਗੀਆਂ ਸਹੂਲਤਾਂ ਨਹੀਂ ਮਿਲਦੀਆਂ ਫਿਰ ਵੀ ਉਹ ਸਿਦਕ ਦਿਲੀ ਨਾਲ ਲੋਕ ਸੇਵਾ ਕਰਕੇ ਨਾਮਣਾ ਖੱਟਦੇ ਹਨ ਅਤੇ ਮੰਤਰੀ ‘ਤੇ ਪ੍ਰੀਮੀਅਰ  ਬਣਦੇ ਹਨ।

ਬ੍ਰਿ:ਕੋ: ਵਿੱਚ ਜਿਹੜੇ ਹੁਣੇ ਮੰਤਰੀ ਬਣੇ ਹਨ, ਉਹ ਸਾਰੇ ਵੀ ਇਕ ਕਿਸਮ ਨਾਲ ਸਮਾਜ ਸੇਵਕ ਅਤੇ ਮਨੁੱਖੀ ਹਿੱਤਾਂ ਦੇ ਰਖਵਾਲੇ ਦੋ ਤੌਰ ‘ਤੇ ਜਾਣੇ ਜਾਂਦੇ ਹਨ। ਇਸ ਕਰਕੇ ਹੀ ਉਨ੍ਹਾਂ ਦੀ ਕਦਰ ਪਈ ਹੈ। ਇਸ ਲਈ ਪੰਜਾਬ ਵਿੱਚ ਸਿਆਸਤ ਕਰ ਰਹੇ ਪੰਜਾਬੀ ਸਿਆਸਤਦਾਨਾ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਜੇਕਰ ਉਨ੍ਹਾਂ ਵਿੱਚੋਂ ਡਾ.ਮਨਮੋਹਨ ਸਿੰਘ ਇਮਾਨਦਾਰ ਰਹਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ ਤਾਂ ਹੋਰ ਪੰਜਾਬੀ ਸਿਆਸਤਦਾਨ ਕਿਉਂ ਨਹੀਂ? ਇਸ ਲਈ ਪੰਜਾਬ ਦੇ ਸਿਆਸਤਦਾਨਾ ਨੂੰ ਆਪਣੇ ਅੰਦਰ ਝਾਤੀ ਮਾਰਕੇ ਸਿਆਸਤ ਨੂੰ ਮਿਸ਼ਨ ਦੀ ਤਰ੍ਹਾਂ ਲੈਣਾ ਚਾਹੀਦਾ ਹੈ।

ਪੰਜਾਬੀ, ਸੰਸਾਰ ਵਿੱਚ ਆਪਣੀਆਂ ਵਿਲੱਖਣਤਾਵਾਂ ਕਰਕੇ ਜਾਣੇ ਜਾਂਦੇ ਹਨ। ਪੰਜਾਬੀ ਉਦਮੀਆਂ ਨੇ ਤਾਂ ਪ੍ਰਵਾਸ ਵਿੱਚ ਜਾ ਕੇ ਵੱਡੇ ਮਾਅਰਕੇ ਮਾਰੇ ਹਨ। ਸੰਸਾਰ ਦੇ ਲਗਪਗ ਹਰ ਦੇਸ਼ ਖਾਸ ਕਰਕੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਅਤੇ ਜਰਮਨੀ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵੱਖਰੀ ਪਛਾਣ ਬਣਾ ਲਈ ਹੈ। ਪ੍ਰਵਾਸ ਦੀ ਸਿਆਸਤ ਵਿੱਚ ਵੀ ਉਹ ਮਾਅਰਕੇ ਮਾਰ ਰਹੇ ਹਨ। ਕੈਨੇਡਾ ਦੀ ਸੰਘੀ ਸਰਕਾਰ ਵਿੱਚ ਤਾਂ ਪਹਿਲਾਂ ਹੀ ਪੰਜਾਬੀ ਮੰਤਰੀ ਆਪਣੀ ਯੋਗਤਾ ਦੇ ਸਿਰ ਤੇ ਧੁੰਮਾ ਪਾ ਰਹੇ ਹਨ।

ਕੈਨੇਡਾ ਦੇ ਲਗਪਗ ਹਰ ਪ੍ਰਾਂਤ ਵਿੱਚ ਭਾਰਤੀ ਮੂਲ ਦੇ ਪੰਜਾਬੀ 'ਸੰਸਦ ਸਦੱਸ' (ਸਾਂਸਦ) ਅਤੇ ਵਿਧਾਨਕਾਰ ਤਾਂ ਹਨ ਹੀ ਪ੍ਰੰਤੂ ਕੁਝ ਰਾਜਾਂ ਵਿੱਚ ਮੰਤਰੀ ਵੀ ਹਨ। ਕੈਨੇਡਾ ਦੇ ਜਿਹੜੇ ਪ੍ਰਾਤਾਂ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਵਸੋਂ ਜ਼ਿਆਦਾ ਹੈ, ਉਨ੍ਹਾਂ ਪ੍ਰਾਂਤਾਂ ਵਿੱਚ ਪੰਜਾਬੀ ਮੰਤਰੀਆਂ ਦੀ ਗਿਣਤੀ ਵੀ ਵਧੇਰੇ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬ੍ਰਿਕੋ) ਪ੍ਰਾਂਤ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਬਹੁਤਾਤ ਹੈ। ਇਸ ਲਈ ਬ੍ਰਿਕੋ ਰਾਜ ਵਿੱਚ ਉਜਲ ਦੋਸਾਂਝ ਨੇ 2000  ਵਿੱਚ ਪ੍ਰੀਮੀਅਰ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਸੀ। ਇਸ ਵਾਰ ਕੈਨੇਡਾ ਦੇ ਬ੍ਰਿਕੋ ਰਾਜ ਦੇ ਪ੍ਰੀਮੀਅਰ  'ਡੇਵਿਡ ਇਬੀ' ਨੇ ਆਪਣੇ 27 ਮੈਂਬਰੀ ਮੰਤਰੀ ਮੰਡਲ ਵਿੱਚ ਭਾਰਤੀ ਮੂਲ ਦੇ ਪੰਜ ਪੰਜਾਬੀ ਮੰਤਰੀ ਅਤੇ ਦੋ ਪਾਲੀਮੈਂਟਰੀ ਸਕੱਤਰ ਸ਼ਾਮਲ ਕੀਤੇ ਹਨ।

ਇਨ੍ਹਾਂ ਤੋਂ ਇਲਾਵਾ ਰਾਜ ਵਿਧਾਨ ਸਭਾ ਦੇ ਸਭਾਪਤੀ 'ਰਾਜ ਚੌਹਾਨ' ਵੀ ਭਾਰਤੀ ਮੂਲ ਦੇ ਪੰਜਾਬੀ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜ ਦੇ 9 ਭਾਰਤੀ ਮੂਲ ਦੇ ਪੰਜਾਬੀ  ਵਿਧਾਨਕਾਰਾਂ ਜਿੱਤੇ ਹੋਣ ਤੇ ਉਨ੍ਹਾਂ ਵਿੱਚੋਂ 8 ਵਿਧਾਇਕਾਂ ਨੂੰ ਅਹੁਦੇਦਾਰੀਆਂ ਦੇ ਦਿੱਤੀਆਂ ਹੋਣ। ਇਨ੍ਹਾਂ  ਵਿੱਚੋਂ ਤਿੰਨ ਇਸਤਰੀਆਂ ਨੂੰ ਮਾਣ ਮਿਲਿਆ ਹੈ। ਇਨ੍ਹਾਂ ਮੰਤਰੀਆਂ ਵਿੱਚ ਰਵਿੰਦਰ ਸਿੰਘ ਕਾਹਲੋਂ ਅਤੇ ਜਗਰੂਪ ਸਿੰਘ ਬਰਾੜ ਖਿਡਾਰੀ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਬ੍ਰਿਕੋ ਰਾਜ ਵਿੱਚ ਇਤਨੇ ਪੰਜਾਬੀ ਮੰਤਰੀ ਹੋਣਗੇ। ਇਕ ਹੋਰ ਮਹੱਤਵਪੂਨ ਗੱਲ ਹੈ ਕਿ ਅਟਾਰਨੀ ਜਨਰਲ ਵਰਗਾ ਮਹੱਤਵਪੂਰਨ ਅਹੁਦਾ ਵੀ ਪੰਜਾਬੀ ਮੂਲ ਦੀ ਵਿਧਾਨਕਾਰ 'ਨਿੱਕੀ ਸ਼ਰਮਾ' ਨੂੰ ਦਿੱਤਾ ਗਿਆ ਹੈ।

ਨਿੱਕੀ ਸ਼ਰਮਾ ਪਹਿਲੀ ਪੰਜਾਬਣ ਅਟਾਰਨੀ ਜਨਰਲ ਬਣੀ ਹੈ। ਇਨ੍ਹਾਂ ਮੰਤਰੀਆਂ ਵਿੱਚ ਨਿੱਕੀ ਸ਼ਰਮਾ ਅਟਾਰਨੀ ਜਨਰਲ, ਰਵਿੰਦਰ ਸਿੰਘ ਕਾਹਲੋਂ ਹਾਊਸਿੰਗ ਮੰਤਰੀ ਤੇ ਗੌਰਮਿੰਟ ਹਾਊਸ ਲੀਡਰ, ਰਚਨਾ ਸਿੰਘ ਸਿਖਿਆ ਮੰਤਰੀ, ਹਰਕੰਵਲ ਸਿੰਘ (ਹੈਰੀ ਬੈਂਸ) ਕਿਰਤ ਮੰਤਰੀ, ਜਗਰੂਪ ਸਿੰਘ ਬਰਾੜ ਵਿਓਪਾਰ ਰਾਜ ਮੰਤਰੀ, ਸੰਸਦੀ ਸਕੱਤਰ ਅਮਨਦੀਪ ਸਿੰਘ ਅਤੇ ਹਰਵਿੰਦਰ ਸੰਧੂ ਸ਼ਾਮਲ ਹਨ।

ਰਾਜ ਚੌਹਾਨ ਵਿਧਾਨ ਸਭਾ ਦੇ ਸਭਾਪਤੀ ਹਨ। ਨਿੱਕੀ ਸ਼ਰਮਾ ਨਿਊ ਡੈਮੋਕਰੈਟਿਕ ਪਾਰਟੀ ਦੀ 2020 ਵਿੱਚ 'ਵੈਨਕੂਵਰ ਹੇਸਟਿੰਗਜ਼' ਤੋਂ ਵਿਧਾਇਕ ਚੁਣੀ ਗਈ ਸੀ। ਪਹਿਲਾਂ ਉਨ੍ਹਾਂ ਨੂੰ 2020 ਵਿੱਚ ਹੀ ਪ੍ਰੀਮੀਅਰ  'ਜੌਹਨ ਹੌਰਗਨ' ਨੇ ਭਾਈਚਾਰਕ ਵਿਕਾਸ ਅਤੇ ਗ਼ੈਰ ਲਾਭਕਾਰੀ ਲਈ ਸੰਸਦੀ ਸਕੱਤਰ ਨਿਯੁਕਤ ਕੀਤਾ ਸੀ। ਪਹਿਲੀ ਵਾਰ ਹੀ ਵਿਧਾਇਕ ਬਣੇ ਅਤੇ ਪਹਿਲੀ ਵਾਰ ਹੀ ਬ੍ਰਿਕੋ ਸਰਕਾਰ ਵਿੱਚ ਅਟਾਰਨੀ ਜਨਰਲ ਵਰਗੇ ਮਹੱਤਵਪੂਰਨ ਅਹੁਦੇ ਤੇ ਪ੍ਰੀਮੀਅਰ ਡੇਵਿਡ ਇਬੀ ਨੇ ਨਿਯੁਕਤ ਕੀਤੇ ਹਨ।

ਨਿੱਕੀ ਸ਼ਰਮਾ ਲੁਧਿਆਣਾ ਨਾਲ ਸੰਬੰਧਤ ਹਨ। ਰਵਿੰਦਰ ਸਿੰਘ ਕਾਹਲੋਂ (ਰਵੀ ਕਾਹਲੋਂ)  ਹਾਊਸਿੰਗ ਮੰਤਰੀ ਅਤੇ ਗੌਰਮਿੰਟ ਹਾਊਸ ਲੀਡਰ ਹਨ। ਇਸ ਤੋਂ ਪਹਿਲਾਂ ਨਵੰਬਰ 2020 ਵਿੱਚ ਨੌਕਰੀਆਂ, ਆਰਥਿਕ ਰਿਕਵਰੀ ਅਤੇ ਇਨੋਵੇਸ਼ ਬਾਰੇ ਮੰਤਰੀ ਸਨ। 2017 ਵਿੱਚ ਉਹ ਡੈਲਟਾ ਉਤਰੀ ਤੋਂ ਵਿਧਾਨਕਾਰ ਚੁਣੇ ਗਏ ਸਨ। ਉਦੋਂ ਪਹਿਲਾਂ ਉਨ੍ਹਾਂ ਨੂੰ ਜੰਗਲਾਤ, ਜ਼ਮੀਨਾ, ਕੁਦਰਤੀ ਸਰੋਤ ਸੰਚਾਲਨ ਅਤੇ ਪੇਂਡੂ ਵਿਕਾਸ ਲਈ ਸੰਸਦੀ ਸਕੱਤਰ ਬਣਾਇਆ ਗਿਆ। ਜਿੱਥੇ ਉਨ੍ਹਾਂ ਨੇ ਜੰਗਲਾਤ ਖੇਤਰ ਵਿੱਚ ਵੱਡੇ ਪੱਧਰ ‘ਤੇ ਲੱਕੜ ਦੀ ਵਰਤੋਂ ਅਤੇ ਨਵੀਨਤਾ ਦੀ ਅਗਵਾਈ ਕੀਤੀ। ਉਹ ਸੰਸਦੀ ਸਕੱਤਰ ਖੇਡ ਅਤੇ ਬਹੁ ਸਭਿਆਚਾਰ ਬਣਾਏ ਗਏ। ਬਚਪਨ ਵਿੱਚ ਹੀ ਰਵਿੰਦਰ ਸਿੰਘ ਕਾਹਲੋਂ ਦੇ ਪਿਤਾ ਨੇ ਫੀਲਡ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ। ਉਹ 2000 ਅਤੇ 2008 ਦੀਆਂ ਓਲੰਪਿਕ ਖੇਡਾਂ ਵਿੱਚ ਫੀਲਡ ਹਾਕੀ ਦੀ ਟੀਮ ਕੈਨੇਡਾ ਲਈ ਖੇਡਦੇ ਰਹੇ ਹਨ।

ਹੈਰੀ ਬੈਂਸ ਕਿਰਤ ਮੰਤਰੀ ਪਹਿਲੀ ਵਾਰੀ 2005 ਵਿੱਚ ਵਿਧਾਇਕ ਚੁਣੇ ਗਏ ਸਨ।  ਉਸ ਤੋਂ ਬਾਅਦ 2009, 2013, 2017 ਅਤੇ 2020 ਤੱਕ ਲਗਾਤਾਰ ਵਿਧਾਇਕ ਬਣਦੇ ਰਹੇ ਹਨ। ਉਹ 'ਸਰੀ ਕਮਿਊਨਿਟੀ' ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਦਾ ਕਮਿਊਨਿਟੀ ਸੇਵਾ ਦਾ ਵਿਆਪਕ ਪਿਛੋਕੜ, ਮਨੁੱਖੀ ਅਧਿਕਾਰਾਂ ਤੇ ਮਜ਼ਦੂਰਾਂ ਲਈ ਜੀਵਨ ਭਰ ਵਕੀਲ ਰਹੇ ਹਨ। ਉਹ ਆਪਣੀ ਪਤਨੀ ਰਾਜਵਿੰਦਰ ਨਾਲ 'ਸਰੀ' ਰਹਿੰਦੇ ਹਨ। ਉਨ੍ਹਾਂ ਦੇ ਦੋ ਬੱਚੇ ਕੁੱਲਪ੍ਰੀਤ ਅਤੇ ਜੈਸਮੀਨ ਹਨ।

ਰਚਨਾ ਸਿੰਘ ਸਿਖਿਆ ਮੰਤਰੀ ਪੰਜਾਬ ਵਿੱਚ ਜਗਰਾਉਂ ਨੇੜੇ ਪਿੰਡ ਭੰਮੀਪੁਰਾ ਨਾਲ ਸੰਬੰਧ ਰਖਦੇ ਹਨ। ਉਹ ਪੰਜਾਬੀ ਦੇ ਵਿਦਵਾਨ ਪ੍ਰੋ. ਰਘਬੀਰ ਸਿੰਘ ਸਿਰਜਣਾ ਰਸਾਲੇ ਦੇ ਸੰਪਾਦਕ ਦੀ ਧੀ ਹਨ।  ਰਚਨਾ ਸਿੰਘ 2001 ਵਿੱਚ ਕੈਨੇਡਾ ਆਏ ਸਨ। 2017 ਵਿੱਚ ਪਹਿਲੀ ਵਾਰ ਰਚਨਾ ਸਿੰਘ ਸਰੀ ਗਰੀਨ ਟਿੰਬ੍ਰਜ਼ ਲਈ ਬੀ.ਸੀ.ਨਿਊ ਡੈਮੋਕਰੈਟਿਕ ਪਾਰਟੀ ਦੇ ਵਿਧਾਇਕ ਬਣੇ ਸਨ। ਅਕਤੂਬਰ 2020 ਵਿੱਚ ਦੁਬਾਰਾ ਚੁਣੀ ਗਈ ਸੀ। ਨਸਲਵਾਦ ਵਿਰੋਧੀ ਪਹਿਲਕਦਮੀਆਂ ਦੇ ਸੰਸਦੀ ਸਕੱਤਰ ਵਜੋਂ ਸੇਵਾ ਕੀਤੀ ਹੈ। ਉਨ੍ਹਾਂ ਨੇ ਨਸ਼ਾ ਅਤੇ ਅਲਕੋਹਲ ਤੋਂ ਪ੍ਰਭਾਵਤ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਇਕ ਸਹਾਇਕ ਵਰਕਰ ਅਤੇ ਇੱਕ ਕਮਿਊਨਿਟੀ ਕਾਰਕੁਨ ਵਜੋਂ ਕੰਮ ਕੀਤਾ। ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦਾ ਪਤੀ ਗੁਰਪ੍ਰੀਤ ਸਿੰਘ ਨਾਮਵਰ ਪੱਤਰਕਾਰ ਹਨ।

ਜਗਰੂਪ ਸਿੰਘ ਬਰਾੜ ਵਿਓਪਾਰ ਰਾਜ ਮੰਤਰੀ ਬਠਿੰਡਾ ਜਿਲ੍ਹੇ ਦੇ ਦਿਓਣ ਪਿੰਡ ਨਾਲ ਸੰਬੰਧਤ ਹਨ।  ਉਹ ਪਹਿਲੀ ਵਾਰ 2004 ਵਿੱਚ 'ਸਰੀ' ਵਿੱਚ ਵਿਧਾਇਕ ਬਣੇ ਅਤੇ 2013 ਤੱਕ ਸੇਵਾ ਕਰਦੇ ਰਹੇ। 2017 ਅਤੇ 2020 ਵਿੱਚ 'ਸਰੀ-ਫਲੀਟਵੁੱਡ' ਹਲਕੇ ਦੇ ਵਿਧਾਇਕ ਦੁਬਾਰਾ ਚੁਣੇ ਗਏ। ਉਹ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਦਾ ਖਿਡਾਰੀ ਰਿਹਾ ਹੈ, ਉਹ ਐਮ.ਏ. ਫਿਲਾਸਫੀ  ਹਨ। ਫਿਰ ਉਹ ਐਮ.ਏ ਪਬਲਿਕ ਐਡਮਨਿਸਟਰੇਸ਼ਨ ਦੀ ਪੜ੍ਹਾਈ ਕਰਨ ਲਈ ਕੈਨੇਡਾ ਆ ਗਿਆ ਅਤੇ ਮੈਨੀਟੋਬਾ ਯੂਨੀਵਰਸਿਟੀ ਤੋਂ ਡਿਗਰੀ ਪਾਸ ਕੀਤੀ ਹੈ। ਉਨ੍ਹਾਂ ਜਨਤਕ ਅਤੇ ਗ਼ੈਰ ਲਾਭਕਾਰੀ ਖੇਤਰਾਂ ਵਿੱਚ ਇੱਕ ਦਹਾਕਾ ਤੋਂ ਵੱਧ ਸਮਾਂ ਕੰਮ ਕੀਤਾ। ਉਹ ਸਰੀ ਵਿੱਚ ਕਈ ਸਾਲਾਂ ਤੋਂ ਸਰਗਰਮ ਹੈ। ਉਹ ਇੱਕ ਸਮਰਪਿਤ ਸਥਾਨਿਕ ਵਾਲੰਟੀਅਰ ਹੈ ਜੋ ਨੌਜਵਾਨਾਂ, ਬਜ਼ੁਰਗਾਂ, ਬੇਘਰਿਆਂ ਅਤੇ ਨਵੇਂ ਕੈਨੇਡੀਅਨ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨਾਲ ਕੰਮ ਕਰਦੇ ਰਹੇ ਹਨ।

ਜਗਰੂਪ ਸਿੰਘ ਬਰਾੜ ਨਿਮਨ ਵਰਗ ਦੇ ਲੋਕਾਂ ਦੇ ਵਕੀਲ, ਗ਼ਰੀਬੀ ਹੰਢਾਅ ਰਹੇ ਲੋਕਾਂ ਦੀ ਭਲਾਈ ਹਿਤ ਕਾਰਜ਼ਸ਼ੀਲ ਹਨ। ਜਗਰੂਪ ਬਰਾੜ ਆਪਣੀ ਪਤਨੀ ਰਾਜਵੰਤ ਬਰਾੜ ਅਤੇ ਦੋ ਬੱਚਿਆਂ ਨੂਰ ਅਤੇ ਫਤਿਹ ਨਾਲ ਸਰੀ ਵਿੱਚ ਰਹਿੰਦਾ ਹੈ।

ਅਮਨਦੀਪ ਸਿੰਘ 2020 ਵਿੱਚ ਰਿਚਮੰਡ-ਕਵੀਨਜ਼ਬਰੋ ਤੋਂ ਵਿਧਾਇਕ ਚੁਣੇ ਗਏ। ਉਹ ਇੱਕ ਉਘੇ ਸਿਵਲ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਹਨ। ਬੀ.ਸੀ.ਪ੍ਰੋਵਿੰਸ਼ੀਅਲ ਅਤੇ ਸੁਪਰੀਮ ਕੋਰਟਾਂ ਅਤੇ ਬੀ.ਸੀ ਕੋਰਟ ਆਫ ਅਪੀਲ ਵਿੱਚ ਕਾਰਜ਼ਸ਼ੀਲ ਹਨ। ਉਹ ਇੱਕ ਸਮਾਜਿਕ ਤੌਰ ‘ਤੇ ਚੇਤੰਨ ਸਮਾਲ ਬਿਜਨੈਸਮੈਨ ਹਨ ਅਤੇ ਪ੍ਰੋ.ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਐਸੋਸੀਏਸ਼ਨ ਆਫ ਲੀਗਲ ਏਡ ਲਾਇਰਜ਼, ਸਿੱਖ ਕੈਡੇਟਸ ਸੋਸਾਇਟੀ ਫਰੈਂਡਜ਼, ਪੀਪਲਜ਼ ਲੀਗਲ ਐਜੂਕੇਸ਼ਨ ਸੋਸਾਇਟੀ ਦੇ ਸਰਗਰਮ ਵਰਕਰ ਹਨ ਅਤੇ ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਨਸ਼ਿਆਂ ਅਤੇ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਅਤੇ ਪਰਿਵਾਰਾਂ ਨੂੰ ਦਰਪੇਸ਼ ਚੁਣੌਤੀਆਂ ਦੀ ਡੂੰਘੀ ਸਮਝ ਹੈ।

ਅਮਨਦੀਪ ਸਿੰਘ ਦਾ ਜਨਮ ਭਾਰਤ ਵਿੱਚ ਅਤੇ ਪਾਲਣ ਪੋਸ਼ਣ ਹਾਂਗਕਾਂਗ ਵਿੱਚ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ  ਰਿਚਮੰਡ ਵਿਖੇ ਰਹਿ ਰਹੇ ਹਨ। ਅਮਨਦੀਪ ਸਿੰਘ ਦੀ ਪਤਨੀ ਕੈਟਰੀਨਾ ਅਤੇ ਇਕ ਬੇਟੀ ਲੇਨੀ ਹੈ। 

ਹਰਵਿੰਦਰ ਸੰਧੂ ਪਾਲਮੈਂਟਰੀ ਸਕੱਤਰ 2020 ਵਿੱਚ ਵਰਨਨ-ਮੋਨਾਸ਼ੀ ਲਈ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਕੋਵਿਡ ਤੇ ਕੈਬਨਿਟ ਵਰਕਿੰਗ ਗਰੁਪ, ਪੁਲਿਸ ਐਕਟ ਵਿੱਚ ਸੁਧਾਰ ਕਰਨ ਲਈ ਵਿਸ਼ੇਸ਼ ਕਮੇਟੀ ਵਿਤ  ਅਤੇ ਸਰਕਾਰੀ ਸੇਵਾਵਾਂ ਤ ਚੁਣੀ ਗਈ ਸਥਾਈ ਕਮੇਟੀ ਦੇ ਮੈਂਬਰ ਵਜੋਂ ਕੰਮ ਕੀਤਾ। ਵਿਧਾਇਕ ਚੁਣੇ ਜਾਣ ਤੋਂ ਪਹਿਲਾਂ  ਉਹ ਵਰਨਨ ਜੁਬਲੀ ਹਸਪਤਾਲ ਵਿੱਚ ਇੱਕ ਰਜਿਸਟਰਡ ਨਰਸ ਸਨ ਅਤੇ ਮਰੀਜ਼ਾਂ ਦੀ ਵੇਖ ਭਾਲ ਕੋਆਰਡੀਨੇਟਰ ਵਜੋਂ ਕੰਮ ਕਰਦੇ ਸਨ। ਬੀ.ਸੀ.ਨਰਸਜ਼ ਯੂਨੀਅਨ ਦੀ ਸਰਗਰਮ ਮੈਂਬਰ ਸਨ। ਬੀ.ਸੀ.ਨਰਸਜ਼ ਯੂਨੀਅਨ ਵਿੱਚ ਉਹ ਲੰਬਾ ਸਮਾਂ ਹੈਲਥ ਐਡਵੋਕੇਟ ਰਹੇ।

ਆਪਣੇ ਪਹਿਲੇ ਪਤੀ ਸੈਮੀ ਦੀ ਕੈਂਸਰ ਨਾਲ ਮੌਤ ਹੋਣ ਤੋਂ ਬਾਅਦ ਆਪਣੀਆਂ ਛੋਟੀਆਂ ਬੇਟੀਆਂ ਨਾਲ ਵਰਨਨ ਜਾਣ ਤੋਂ ਪਹਿਲਾਂ 7 ਸਾਲਾਂ ਤੋਂ ਵੱਧ ਸਮੇਂ ਲਈ ਉਨ੍ਹਾਂ ਮਿੱਲਜ਼ ਮੈਮੋਰੀਅਲ ਹਸਪਤਾਲ ਟੇਰੇਸ ਵਿੱਚ ਕੰਮ ਕੀਤਾ। ਆਪਣੇ ਸਾਥੀ ਹੈਲਥਕੇਅਰ ਵਰਕਰ ਬਲਜੀਤ ਨਾਲ ਵਿਆਹ  ਤੋਂ ਬਾਅਦ ਹਰਵਿੰਦਰ ਸੰਧੂ ਵਰਨਨ ਦੇ ਸੁੰਦਰ ਕਸਬੇ ਵਿੱਚ ਰਹਿ ਰਹੇ ਹਨ ਅਤੇ ਯੂਨੀਵਰਸਿਟੀ ਤੋਂ ਐਲੀਮੈਂਟਰੀ ਸਕੂਲ ਤੱਕ ਦੀ ਉਮਰ ਦੇ ਤਿੰਨ ਬੱਚਿਆਂ ਦਾ ਪਾਲਣ ਕਰ ਰਹੇ ਹਨ। ਇਹ ਸਾਰੇ ਸਿਆਸਤਦਾਨ ਆਪਣੀ ਬਿਹਤਰੀਨ ਕਾਰਗੁਜ਼ਾਰੀ ਕਰਕੇ ਜਾਣੇ ਜਾਂਦੇ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com

 
 
&    
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 
54ਭਾਰਤੀ ਮੂਲ ਦੇ ਪੰਜਾਬੀ ਦੇ ਪੋਤਰੇ ਰਿਸ਼ੀ ਸੁਨਕ  ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ
ਉਜਾਗਰ ਸਿੰਘ
53-1'ਖੜਗੇ' ਨੂੰ ਪ੍ਰਧਾਨ ਬਣਾਕੇ ਗਾਂਧੀ ਪਰਿਵਾਰ ਇਕ ਤੀਰ ਨਾਲ ਦੋ ਸ਼ਿਕਾਰ ਕਰ ਗਿਆ
ਉਜਾਗਰ ਸਿੰਘ
52ਭਾਰਤ ਤੇ ਕੈਨੇਡਾ ਵਿਚਕਾਰ ਵਧ ਰਹੇ ਤਣਾਅ ਨੂੰ ਰੋਕਣ ਦੀ ਲੋੜ  
ਹਰਜਿੰਦਰ ਸਿੰਘ ਲਾਲ
51ਕੈਨੇਡਾ ਵਿਚ ਵਿਸ਼ੇਸ਼ ਅਹਿਮੀਅਤ ਰੱਖਦੇ ਹਨ ਪੰਜਾਬੀ  
ਹਰਜਿੰਦਰ ਸਿੰਘ ਲਾਲ  
50ਪੰਜਾਬੀ ਭਾਸ਼ਾ ਦੀ ਬੁਨਿਆਦ ਕਿਵੇਂ ਪੱਕੀ ਕੀਤੀ ਜਾਵੇ?  
ਹਰਜਿੰਦਰ ਸਿੰਘ ਲਾਲ
49ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ: ਪੰਜਾਬ ਦੇ ਹਿੱਤਾਂ ਦੀ ਡਟ ਕੇ ਰਾਖੀ ਕਰੇ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
48ਪਰਾਲੀ ਦੀ ਸਮੱਸਿਆ ਦਾ ਨਿਦਾਨ  
ਗੋਬਿੰਦਰ ਸਿੰਘ ਢੀਂਡਸਾ
47ਸ਼ਬਦ ਗੁਰੂ ਸੁਰਤਿ ਧੁਨਿ ਚੇਲਾ...  

ਬੁੱਧ ਸਿੰਘ ਨੀਲੋਂ   
46ਮਸਲਾ ਧਰਮ ਪਰਿਵਰਤਨ ਦਾ - ਸਿੱਖ ਪੰਥ ਦਾ ਪ੍ਰਤੀਕਰਮ ਕੀ ਹੋਵੇ?  

ਹਰਜਿੰਦਰ ਸਿੰਘ ਲਾਲ 
45ਮੋਦੀ ਜੀ ਦੀ ਪੰਜਾਬ ਫੇਰੀ: ਪੰਜਾਬੀਆਂ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ  
ਹਰਜਿੰਦਰ ਸਿੰਘ ਲਾਲ
442024 ਦੀਆਂ ਲੋਕ ਸਭਾ ਚੋਣਾਂ ‘ਤੇ ਸਭ ਦੀ ਅੱਖ
ਹਰਜਿੰਦਰ ਸਿੰਘ ਲਾਲ
4375ਵਾਂ ਅਜ਼ਾਦੀ ਦਿਹਾੜਾ ਅਤੇ ਪੰਜਾਬ ਵੰਡ ਦੀ ਤ੍ਰਾਸਦੀ 
ਲਖਵਿੰਦਰ ਜੌਹਲ ‘ਧੱਲੇਕੇ’ 
42ਅਕਾਲੀ ਦਲ ਸਿਆਸੀ ਸੰਕਟ: ਕਾਬਜ਼ ਧਿਰ ਕਬਜ਼ਾ ਰੱਖਣ ਉੱਤੇ ਬਜ਼ਿੱਦ 
ਹਰਜਿੰਦਰ ਸਿੰਘ ਲਾਲ 
41ਮਸਲਾ 'ਰਾਸ਼ਟਰਪਤੀ' ਤੇ 'ਰਾਸ਼ਟਰਪਤਨੀ' ਦਾ
ਨਵਜੋਤ ਢਿੱਲੋਂ ਕਨੇਡਾ  
40ਸਿਹਤ ਮੰਤਰੀ ਪੰਜਾਬ ਦੇ ਵਿਵਹਾਰ ਬਾਅਦ ਤੋਂ ਡਾ. ਰਾਜ ਬਹਾਦਰ ਦਾ ਅਸਤੀਫ਼ਾ
ਉਜਾਗਰ ਸਿੰਘ
39ਪਹਿਲੀ ਕਬਾਇਲੀ ਇਸਤਰੀ ਰਾਸ਼ਟਰਪਤੀ: ਦਰੋਪਦੀ ਮੁਰਮੂ /a>
ਉਜਾਗਰ ਸਿੰਘ  
38ਝੂੰਦਾਂ ਕਮੇਟੀ ਦੀਆਂ ਕੁੱਝ ਸਿਫ਼ਾਰਸ਼ਾਂ 'ਤੇ ਅਮਲ ਨਾਲ਼ ਮੁੜ ਪੈਰੀਂ ਹੋ ਸਕਦੈ ਅਕਾਲੀ ਦਲ ਬਾਦਲ
ਹਰਜਿੰਦਰ ਸਿੰਘ ਲਾਲ
37ਸਾਵਧਾਨ: ਖਤਰਨਾਕ ਖੇਡ ਨੂੰ ਸਮਝਿਆ ਜਾਵੇ
ਕੇਹਰ ਸ਼ਰੀਫ਼
36ਧੱਕੇ ਨਾਲ ਠੋਸੇ ਪੰਜਾਬ ‘ਤੇ ਪਾਣੀ ਸਮਝੌਤੇ
ਹਰਜਿੰਦਰ ਸਿੰਘ ਲਾਲ 
35ਬੋਗਨਵੀਲੀਆ ਦੀ ਗੁਲਾਬੀ ਬਹਾਰ..!
ਲਖਵਿੰਦਰ ਜੌਹਲ ‘ਧੱਲੇਕੇ’ 
34ਲੋਕਾਂ ਦਾ ਵਿਸ਼ਵਾਸ ਜਿੱਤਣਾ ਅਕਾਲੀ ਦਲ ਲਈ ਟੇਢੀ ਖੀਰ  
ਹਰਜਿੰਦਰ ਸਿੰਘ ਲਾਲ
33ਰਲੇ ਮਿਲੇ ਪ੍ਰਭਾਵਾਂ ਵਾਲਾ 'ਆਪ' ਦਾ ਪੰਜਾਬ ਦਾ ਬਜਟ
ਹਰਜਿੰਦਰ ਸਿੰਘ ਲਾਲ
32ਸੰਗਰੂਰ ਲੋਕ ਸਭਾ ਦੀ ਚੋਣ ਦਾ ਨਤੀਜਾ:  ਆਮ ਆਦਮੀ ਪਾਰਟੀ ਨੂੰ ਝਟਕਾ  
ਉਜਾਗਰ ਸਿੰਘ 
31ਪੰਜਾਬ ਬਚਾਉਣਾ ਲਈ ਮਾਨ ਸਰਕਾਰ ਲੋਕ-ਲੁਭਾਊ ਨੀਤੀ ਤੋਂ ਉੱਪਰ ਉੱਠੇ 
ਹਰਜਿੰਦਰ ਸਿੰਘ ਲਾਲ 
30ਭਾਜਪਾ ਦਾ ਮਾਸਟਰ  ਸਟਰੋਕ: ਕਬਾਇਲੀ ਇਸਤਰੀ ਰਾਸ਼ਟਰਪਤੀ ਦੀ ਉਮੀਦਵਾਰ
ਉਜਾਗਰ ਸਿੰਘ 
ਸ਼ਰਨਾਰਥੀ20 ਜੂਨ ਨੂੰ ਵਿਸ਼ਵ ਸ਼ਰਨਾਰਥੀ ਦਿਵਸ ਤੇ ਵਿਸ਼ੇਸ਼ ਸ਼ਰਨਾਰਥੀ ਹੋਣ ਦਾ ਦਰਦ
ਲਖਵਿੰਦਰ ਜੌਹਲ ‘ਧੱਲੇਕੇ’
28ਪੰਜਾਬੀਆਂ ਲਈ ਸਿਆਸਤ ਤੋਂ ਉਪਰ ਉੱਠ ਕੇ ਸੋਚਣ ਦਾ ਸਮਾਂ      
ਉਜਾਗਰ ਸਿੰਘ
sikhyaਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਘਾਰ!
ਬੁੱਧ ਸਿੰਘ ਨੀਲੋਂ 
velaਵੇਲਾ ਹੈ ਸਥਿਤੀ ਨੂੰ ਮਜ਼ਬੂਤੀ ਨਾਲ ਸੰਭਾਲਣ ਦਾ, ਕਿਤੇ ਆਸੋਂ ਬੇਆਸ ਨਾ ਹੋ ਜਾਣ ਪੰਜਾਬੀ
ਹਰਜਿੰਦਰ ਸਿੰਘ ਲਾਲ
25ਉਪ-ਕਮੇਟੀ ਦੀਆਂ ਸਿਫ਼ਰਸ਼ਾਂ: ਅਕਾਲੀ ਆਗੂਆਂ ਨੂੰ ਘੁੰਮਣਘੇਰੀ   
ਉਜਾਗਰ ਸਿੰਘ
parmanuਪ੍ਰਮਾਣੂ ਸ਼ਕਤੀ ਮਨੁੱਖਤਾ ਲਈ ਵਰਦਾਨ
ਹਰਜਿੰਦਰ ਸਿੰਘ ਲਾਲ 
23ਸਿਹਤ ਮੰਤਰੀ ਦੀ ਬਰਖਾਸਤਗੀ ਸ਼ੁਭ ਸੰਕੇਤ: ਭਰਿਸ਼ਟਾਚਾਰੀਆਂ ਲਈ ਚੇਤਾਵਨੀ  
ਉਜਾਗਰ ਸਿੰਘ, ਪਟਿਆਲਾ
22ਕਿਸਾਨ ਮੋਰਚਾ - ਦੋਸਤਾਨਾ ਦੰਗਲ: ਦੋਨੋਂ ਧਿਰਾਂ ਜੇਤੂ  
ਹਰਜਿੰਦਰ ਸਿੰਘ ਲਾਲ
21ਦੇਸ਼ ਕੌਣ ਬਣੇਗਾ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ: ਸਕਾਟ ਮੋਰੀਸਨ ਬਨਾਮ ਐਂਥਨੀ ਐਲਬਨੀਜ਼/a>   
ਮਿੰਟੂ ਬਰਾੜ,  ਆਸਟ੍ਰੇਲੀਆ  
20ਦੇਸ਼ ਧ੍ਰੋਹ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਣਾ ਲਾਜ਼ਮੀ  
ਹਰਜਿੰਦਰ ਸਿੰਘ ਲਾਲ 
19400 ਸਾਲਾ ਪ੍ਰਕਾਸ਼ ਦਿਵਸ ਦੇ ਸੰਪੂਰਨਤਾ ਸਮਾਗਮ
ਜਿੱਤ ਹਮੇਸ਼ਾ ਹੱਕ ਤੇ ਸੱਚ ਦੀ ਹੀ ਹੁੰਦੀ ਹੈ  
ਹਰਜਿੰਦਰ ਸਿੰਘ ਲਾਲ  
18ਕਾਂਗਰਸ ਦਾ ਨਵਾਂ ਫਾਰਮੂਲਾ ਕੀ ਗੁਲ ਖਿਲਾਵੇਗਾ?   
ਉਜਾਗਰ ਸਿੰਘ 
17ਸਿੱਖਾਂ ਦਾ ਘੱਟ-ਗਿਣਤੀ ਦਾ ਦਰਜਾ ਖਤਰੇ ਵਿੱਚ
ਹਰਜਿੰਦਰ ਸਿੰਘ ਲਾਲ
16‘ਆਪ’ ਲਈ ਮਹਾਂ ਚੁਣੌਤੀ: ਭ੍ਰਿਸ਼ਟਾਚਾਰ ਮੁਕਤ ਸਰਕਾਰ     
ਹਰਜਿੰਦਰ ਸਿੰਘ ਲਾਲ 
15ਭਗਵੰਤ ਮਾਨ ਦੇ ਨਵੇਂ ਪੈਂਡੇ ਦੀਆਂ ਨਵੀਆਂ ਅਨੇਕਾਂ ਚੁਣੌਤੀਆਂ    
ਹਰਜਿੰਦਰ ਸਿੰਘ ਲਾਲ
114ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕਾਂਗਰਸ ਦੀ ਬੇੜੀ ਵਿੱਚ ਵੱਟੇ ਪਾਏ   
ਉਜਾਗਰ ਸਿੰਘ, ਪਟਿਆਲਾ
13ਲੋਕਤੰਤਰੀ ਰਵਾਇਤਾਂ ਦੀ ਪਾਲਣਾ ਜਰੂਰੀ
ਕੇਹਰ ਸ਼ਰੀਫ਼, ਜਰਮਨੀ
12ਅੰਤਰਾਸ਼ਟਰੀ ਮਹਿਲਾ ਦਿਵਸ `ਤੇ ਵਿਸ਼ੇਸ਼
ਸਮਾਜ ਵਿੱਚ ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ    
ਸੁਖਵੰਤ ਹੁੰਦਲ, ਕਨੇਡਾ
11ਪੰਜਾਬ ਦੇ ਹਿੱਤਾਂ ਦੀ ਆਵਾਜ਼ ਉਠਾਉਣ ਦਾ ਵੇਲਾ     
ਹਰਜਿੰਦਰ ਸਿੰਘ ਲਾਲ 
10ਸਿਆਸਤਦਾਨ, ਨੈਤਿਕਤਾ ਅਤੇ  ਸਿਆਸੀ ਧੰਦੇਬਾਜ਼ੀ    
ਕੇਹਰ ਸ਼ਰੀਫ਼, ਜਰਮਨੀ
09ਪੰਜਾਬ ਚੋਣਾਂ ਦੀ ਭਵਿੱਖਬਾਣੀ: ਮਹਾਂ-ਟੇਢੀ ਖੀਰ    
ਹਰਜਿੰਦਰ ਸਿੰਘ ਲਾਲ
08ਪੰਜਾਬ ਚੋਣਾਂ: ਤਸਵੀਰ ਅਜੇ ਵੀ ਧੁੰਦਲ਼ੀ
ਹਰਜਿੰਦਰ ਸਿੰਘ ਲਾਲ
07ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
06ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ
05ਮੁੱਦੇ ਅਤੇ ਵਿਚਾਰਧਾਰਾ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਨਹੀਂ ਰਹੇ   
ਹਰਜਿੰਦਰ ਸਿੰਘ ਲਾਲ
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com