WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ               23/05/2023)

sanjeev

20ਫਲਾਂ ਦੇ ਰਾਜੇ ਅੰਬ ਦਾ ਨਾਮ ਸੁਣਦੇ ਹੀ ਗਰਮੀਆਂ ਵਿਚ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਗਰਮੀਆ ਦਾ ਫਲ ਹੈ ਜਿਵੇਂ ਗਰਮੀ ਪੈਣੀ ਸ਼ੁਰੂ ਹੁੰਦੀ ਹੈ ਇਸਦੀ ਦਸਤਕ ਆਮਦ ਬਾਜ਼ਾਰਾਂ ਵਿਚ ਹੋ ਜਾਂਦੀ ਹੈ। ਦੁਕਾਨਾਂ ਰੇਹੜੀਆਂ ਤੇ ਸੁਹਣੇ ਸੁਹਣੇ ਲਿਸ਼ਕਦੇ ਹੋਏ ਅੰਬ ਸਾਨੂੰ ਦਿਖਾਈ ਦੇਣ ਲਗਦੇ ਹਨ।

ਅੰਬ ਇਕ ਅਜਿਹਾ ਫਲ ਹੈ, ਜਿਸ ਨੂੰ ਖਾਣ ਲਈ ਲੋਕ ਗਰਮੀ ਦੇ ਮੌਸਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪਰ ਤੁਸੀਂ ਵੇਖਿਆ ਹੋਵੇਗਾ ਕਿ ਅੱਜਕਲ੍ਹ ਮੋਸਮ ਤੋਂ ਪਹਿਲਾਂ ਹੀ ਇਹ ਮੰਡੀ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ, ਤੇ ਉਹ ਵੀ ਐਨ ਸਾਫ਼ ਸੁਥਰੇ।

ਕੀ ਅੰਬ ਵਾਕਈ ਹੀ ਇੰਨਾ ਸੋਹਣਾ ਖੂਬਸੂਰਤ ਤੇ ਲਿਸ਼ਕਿਆ ਪੁਸ਼ਕਿਆ ਹੁੰਦਾ ਹੈ ਜਾਂ ਇਸ ਨੂੰ ਬਣਾ ਸਵਾਰ ਕੇ ਇਸ ਤਰ੍ਹਾਂ ਦਾ ਪੇਸ਼ ਕੀਤਾ ਜਾਂਦਾ ਹੈ ਤਾਕਿ ਖਰੀਦਣ ਵਾਲੇ ਨੂੰ ਇਹ ਸੋਹਣਾ ਲੱਗੇ ਤੇ ਉਹ ਇਸ ਨੂੰ ਖਾਣ ਲਈ ਮਜ਼ਬੂਰ ਹੋ ਜਾਵੇ?

ਕਹਿੰਦੇ ਹਨ ਕਿ ਹਰ ਚਮਕਦੀ ਚੀਜ ਸੋਨਾ ਨਹੀ ਹੁੰਦੀ। ਓਸੇ ਤਰ੍ਹਾਂ ਹੀ ਹਰ ਚਮਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ। ਇਸ ਨੂੰ ਚਮਕਾਇਆ ਜਾਂਦਾ ਹੈ ਰਸਾਇਣਾਂ ਦੇ ਨਾਲ। ਅੰਬ ਨੂੰ ਕੱਚਾ ਹੀ ਦਰਖਤ ਤੋਂ ਲਾਹ ਲਿਆ ਜਾਂਦਾ ਹੈ ਤੇ ਵੱਖ-ਵੱਖ ਰਸਾਇਣਾਂ ਦੇ ਨਾਲ ਫਿਰ ਇਸਨੂੰ ਪਕਾਇਆ ਜਾਂਦਾ ਹੈ। ਇਹ ਹਾਨੀਕਾਰਕ ਰਸਾਇਣਾਂ ਦਾ ਹੀ ਯੋਗਦਾਨ ਹੈ ਕਿ ਅੰਬ ਸਮੇਂ ਤੋਂ ਪਹਿਲਾਂ ਹੀ ਬਾਜ਼ਾਰ ਵਿੱਚ ਆਉਣ ਲੱਗ ਪੈਂਦੇ ਹਨ।

ਆਮ ਤੋਰ ਤੇ ਪੱਕਣ ਦੇ ਹਿਸਾਬ ਨਾਲ ਅੰਬ ਦੋ ਤਰ੍ਹਾਂ ਦੇ ਹੀ ਹੁੰਦੇ ਹਨ; ਕੁਦਰਤੀ ਪੱਕੇ ਅਤੇ ਜ਼ਬਰਦਸਤੀ ਪੱਕੇ ਹੋਏ।

ਜ਼ਬਰਦਸਤੀ ਪੱਕੇ ਹੋਏ ਅੰਬ ਕੁਦਰਤੀ ਤੌਰ 'ਤੇ ਪੱਕੇ ਹੋਏ ਅੰਬਾਂ ਵਾਂਗ ਹੀ ਦਿਖਦੇ ਹਨ। ਪਰ ਥੋੜੇ ਜਿਹੇ ਲਿਸਕੇ-ਪੁਸ਼੍ਕੇ ਘੱਟ ਹੁੰਦੇ ਹਨ। ਕੁਦਰਤੀ ਪੱਕੇ ਅੰਬਾਂ ਚੋ ਰਸ ਵੀ ਕੁਦਰਤੀ ਤੋਰ ਤੇ ਹੀ ਰਿਸਣ ਲਗਦਾ ਹੈ, ਜਿਹੜਾ ਇਸਦੀ ਬਾਹਰੀ ਪਰਤ ਨੂੰ ਚਿਪਚਿਪਾ ਬਣਾ ਦਿੰਦਾ ਹੈ। ਜਿਆਦਾਤਰ ਲੋਕ ਅੰਬਾਂ ਨੂੰ ਖਰੀਦਦੇ ਸਮੇਂ ਇਹਨਾਂ ਦੀ ਪਹਿਚਾਨ ਨਹੀਂ ਕਰ ਪਾਉਂਦੇ ਅਤੇ ਘਰ ਲਿਜਾ ਕੇ ਖੁਸ਼ੀ-ਖੁਸ਼ੀ ਖਾਂਦੇ ਹਨ। ਅਜਿਹੇ ਅੰਬਾਂ ਦਾ ਸੁਆਦ ਲਗਭਗ  ਕੁਦਰਤੀ ਤੌਰ 'ਤੇ ਪੱਕੇ ਹੋਏ ਅੰਬਾਂ ਵਰਗਾ ਹੀ ਹੁੰਦਾ ਹੈ, ਪਰ ਇਹ ਸਿਹਤ ਲਈ ਚੰਗੇ ਨਹੀਂ ਹੁੰਦੇ।

ਅਸਲ ਵਿੱਚ ਇਹਨਾਂ ਅੰਬਾਂ ਜਾਂ ਹੋਰ ਫਲਾਂ ਨੂੰ ਪਕਾਉਣ ਲਈ ਕੁਝ ਰਸਾਇਣ ਵਰਤੇ ਜਾਂਦੇ ਹਨ ਜਿਨ੍ਹਾਂ ਵਿਚੋਂ ਈਥੀਨ, ਈਥਾਇਨ, ਈਥੇਨਾਲ, ਈਥੇਫਾਨ ਆਦਿ ਪ੍ਰਮੁਖ ਹਨ। ਇਹ ਰਸਾਇਣ ਐਸੀਟੀਲੀਨ ਛੱਡਦੇ ਹਨ, ਜੋ ਅੰਬ ਨੂੰ ਉਸ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਪੱਕਣ ਲਈ ਮਜਬੂਰ ਕਰਦੀ ਹੈ ਜਿਸ ਨਾਲ ਖਾਣ ਵਾਲੇ ਦੇ ਸ਼ਰੀਰ ਵਿੱਚ ਇਹਨਾਂ ਦੀ ਮਿਕਦਾਰ ਵਧ ਜਾਂਦੀ ਹੈ। ਜਿਸ ਕਾਰਨ ਸਰੀਰ ਐਸਟ੍ਰੋਜਨ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸੇ ਵਿਗੜੇ ਸੰਤੁਲਨ ਕਾਰਨ ਹੀ ਜਲਦੀ ਜਵਾਨੀ ਦੇ ਲਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ਪੱਕੇ ਫਲਾਂ ਜਾਂ ਅੰਬਾਂ 'ਚ ਮੌਜੂਦ ਕੁਦਰਤੀ ਪੌਸ਼ਟਿਕ ਤੱਤ ਅਤੇ ਖਣਿਜ ਟੁੱਟ ਜਾਂਦੇ ਹਨ ਜੋ ਇਹਨਾਂ ਨੂੰ ਸਿਹਤ ਪੱਖੋਂ ਨੁਕਸਾਨਦਾਇਕ ਬਣਾਉਂਦੇ ਹਨ।

ਸਮੇਂ ਦੇ ਨਾਲ ਅਤੇ ਕੁਦਰਤੀ ਤੌਰ 'ਤੇ ਪੱਕੇ ਹੋਏ ਅੰਬ ਰੁੱਖ ਦੀ ਹਲਕੀ ਖੁਸ਼ਬੂ ਅਤੇ ਸੁਆਦ ਨੂੰ ਬਰਕਰਾਰ ਰੱਖਦੇ ਹਨ। ਜਦੋਂ ਕਿ ਨਕਲੀ ਤਰੀਕੇ ਨਾਲ ਪਕਾਏ ਗਏ ਅੰਬਾਂ ਦਾ ਸਵਾਦ ਅਤੇ ਮਹਿਕ ਬਹੁਤ ਤੇਜ਼ ਹੁੰਦੀ ਹੈ। ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਦਰਤੀ ਤੋਰ ਤੇ ਪੱਕੇ ਹੋਏ ਅੰਬਾਂ ਜਾਂ ਫਲਾਂ ਦੇ ਖਾਣ ਨੂੰ ਹੀ ਤਰਜ਼ੀਹ ਦਿੱਤੀ ਜਾਵੇ, ਤੇ ਇਸ ਲਈ ਇਹ ਵੀ ਜਰੂਰੀ ਹੈ ਕਿ ਫਲ ਮੋਸਮ ਦੇ ਹਿਸਾਬ ਨਾਲ ਹੀ ਖਾਦੇ ਜਾਣ। ਮੌਸਮ ਦੇ ਮੱਧ ਵਿਚ ਅੰਬ ਖਰੀਦਣਾ ਸਭ ਤੋਂ ਵਧੀਆ ਹੈ।

ਸੰਜੀਵ ਝਾਂਜੀ, ਜਗਰਾਉਂ।
08004910000

 
 
    
20ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ  
19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com