WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ  
ਸੰਜੀਵ ਝਾਂਜੀ, ਜਗਰਾਉਂ                       (18/10/2023)

sanjeev

51ਭਾਰਤ ਨੂੰ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਕਿਹਾ ਜਾਂਦਾ ਹੈ। ਹਰੇਕ ਤਿਉਹਾਰ ਜਾਂ ਮੇਲੇ ਦੀ ਆਪਣੀ ਮਹੱਤਤਾ ਹੈ ਅਤੇ ਹਰੇਕ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਗੱਲ/ਕਹਾਣੀ ਜੁੜੀ ਹੋਈ ਹੈ ਜੋ ਸਾਨੂੰ ਕੋਈ ਸਿੱਖਿਆ ਜਾਂ ਸੁਨੇਹਾ ਦਿੰਦੀ ਹੈ। ਦਸਹਿਰੇ ਦੇ ਤਿਉਹਾਰ ਨੂੰ ਬਦੀ ’ਤੇ ਸੱਚ ਦੀ ਜਿੱਤ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਜਿਹੜੇ ਪੁਤਲੇ ਬਣਾ ਕੇ ਇਸ ਦਿਨ ਸਾੜੇ ਜਾਂਦੇ ਹਨ, ਉਨ੍ਹਾਂ ’ਚ ਰਾਵਣ ਦੇ ਦਸ ਸਿਰ ਬਣਾਏ ਜਾਂਦੇ ਹਨ। ਬੱਚੇ ਬੜੇ ਉਤਸਾਹ ਨਾਲ ਪ੍ਰਸ਼ਨ ਕਰਦੇ ਹਨ ਕਿ ਕੀ ਰਾਵਣ ਦੇ ਦਸ ਸਿਰ ਸਨ?

ਸਰੀਰਕ ਤੌਰ ’ਤੇ ਭਾਵੇਂ ਰਾਵਣ ਦੇ ਦਸ ਸਿਰ ਨਹੀਂ ਸਨ ਪਰ ਕਹਿੰਦੇ ਹਨ ਕਿ ਭਗਵਾਨ ਸ਼ਿਵ ਦਾ ਇਹ ਮਹਾਂਭਗਤ ਦਸ ਸਿਰਾਂ ਦੇ ਬਰਾਬਰ ਦੀ ਬੁੱਧੀ, ਗਿਆਨ ਅਤੇ ਵਿਦਿਅਕ ਸੋਚ ਦਾ ਮਾਲਕ ਸੀ, ਮਹਾਂਬਹੁਬਲੀ ਸੀ ਅਤੇ ਮਹਾ ਗਿਆਨੀ ਸੀ। ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ 14 ਸਾਲਾਂ ਦੇ ਬਨਵਾਸ ਸਮੇਂ ਉਹ ਆਪਣੇ ਬਲ ਦੇ ਹੰਕਾਰ, ਰਾਜਭਾਗ ਅਤੇ ਪ੍ਰਾਪਤ ਦੈਵੀ ਸ਼ਕਤੀਆਂ ਦੇ ਨਸ਼ੇ ’ਚ ਚੂਰ ਹੋ ਕੇ ਮਾਤਾ ਸੀਤਾ ਨੂੰ ਜਬਰੀ ਚੁੱਕ ਕੇ ਲੈ ਗਿਆ ਸੀ। ਇਹ ਸੋਚ ਅਤੇ ਇਹ ਕਾਰਜ ਉਸਦਾ ਸਕਰਾਤਮਕ ਨਾ ਹੋ ਕੇ ਨਾਰਾਤਮਕ ਸੀ।

ਇਥੇ ਉਸਦੇ  ਦਸ ਸਿਰਾਂ ਦੀ ਸਿਆਣਪ ਨੂੰ ਉਸ ਦੀ ਇਕ ਬੁਰਾਈ ਨੇ ਖਤਮ ਕਰ ਕੇ ਰੱਖ ਦਿੱਤਾ। ਇਸ ਬੁਰਾਈ ਦਾ ਜਨਮ ਉਸਦੇ ਹੰਕਾਰ ਅਤੇ ਬੱਲ ਦੀ ਰਿਣਾਤਮਕ ਸੋਚ ਵਿੱਚੋਂ ਹੋਇਆ ਸੀ। ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਆਪਣੀ ਫ਼ੌਜ਼ ਨਾਲ ਰਾਵਣ ਅਤੇ ਰਾਵਣਰਾਜ ਦਾ ਖਾਤਮਾ ਕਰ ਦਿੱਤਾ ਸੀ। ਇਹ ਅਸੁਰੀ ਸ਼ਕਤੀਆਂ ਅਤੇ ਰਾਕਸ਼ਰਾਜ ਦਾ ਅੰਤ ਸੀ ਭਾਵ ਅਧਰਮ ਦਾ ਅੰਤ ਸੀ। ਇਥੇ ਭਗਵਾਨ ਸ਼੍ਰੀਰਾਮ ਚੰਦਰ ਜੀ ਨੇ ਅਧਰਮ ਅਤੇ ਅਨੈਤਿਕਤਾ ਦੀ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਸੀ।

ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਵੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਹੀ ਹੈ। ਇਸ ਤਿਉਹਾਰ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਹੈ। ਅੱਜ ਅਸੀਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ  ਪੁਤਲੇ ਸਾੜ ਕੇ ਮੰਨਦੇ ਹਨ ਕਿ ਬੁਰਾਈ ਖਤਮ ਹੋ ਗਈ ਹੈ। ਪਰ ਕੀ ਅਸੀਂ ਸਮਾਜ ਵਿਚਲੀਆਂ ਕਿਸੇ ਵੀ ਕਿਸਮ ਦੀਆਂ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਬਾਰੇ ਸੋਚਦੇ ਹਾਂ, ਯਤਨ ਕਰਦੇ ਹਾਂ?

ਦੁਸਹਿਰਾ ਤਾਂ ਦੇਸ਼ ਭਰ ’ਚ ਹਰ ਥਾਂ ਮਨਾਇਆ ਜਾਂਦਾ ਹੈ। ਹਰ ਥਾਂ ਬੇਸ਼ੁਮਾਰ ਭੀੜ ਇਕੱਠੀ ਹੋ ਜਾਂਦੀ ਹੈ। ਇਸ ਦੁਸਹਿਰੇ ਨੂੰ ਮਨਾਉਣ ਵਾਲੀਆਂ ਕਮੇਟੀਆਂ, ਉਨ੍ਹਾਂ ਦੇ ਅਹੁਦੇਦਾਰ, ਵੇਖਣ ਆਈ ਭੀੜ ਵਿਚਲੇ ਸਾਰੇ ਬੰਦੇ ਸਭ ਜਾਣਦੇ ਹਨ ਕਿ ਦੁਸਹਿਰਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਝੂਠ ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ, ਅਧਰਮ ਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ। ਇਹ ਅਨੈਤਿਕਤਾ ਤੇ ਨੈਤਿਕਤਾ, ਸਿਧਾਂਤਾਂ ਅਤੇ ਵਿਧੀ ਦਿਆਂ ਨਿਯਮਾਂ ਦੀ ਜਿੱਤ ਹੈ। ਦੁਨੀਆਂ ਜਾਣਦੀ ਹੈ, ਗ੍ਰੰਥ ਦੱਸਦੇ ਹਨ ਕਿ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਨੇ ਰਾਵਣ ਨੂੰ ਮੌਤ ਦੀ ਨੀਂਦ ਸੁਲਾਇਆ ਸੀ। ਅਸਲ ’ਚ ਇਹ ਰਾਵਣ ਦੇ ਹੰਕਾਰ ਦੀ ਮੌਤ ਸੀ। ਇਕ ਮਹਾਂਗਿਆਨੀ ਦੇ ਹੰਕਾਰ ਦੀ ਮੌਤ। ਤੇ ਉਸ ਨੂੰ ਮਾਰਿਆ ਕਿਸ ਨੇ? ਦੁਨੀਆਂ ਨੂੰ ਮਰਿਆਦਾਵਾਂ ’ਚ ਰਹਿਣ ਦਾ ਸਬਕ ਦੇਣ ਅਤੇ ਪਾਠ ਪੜ੍ਹਾਉਣ ਵਾਲੇ ਭਗਵਾਨ ਵਿਸ਼ਨੂੰ ਜੀ ਮਹਾਰਾਜ ਦੇ ਅਵਤਾਰ ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਨੇ।

ਪਰ ਅੱਜ ਹਰ ਪਾਸੇ ਲਾਲਚ ਦਾ ਪਸਾਰਾ ਹੈ। ਇਹ ਲਾਲਚ ਚਾਹੇ ਪੈਸੇ ਦਾ ਹੋਵੇ ਤੇ ਚਾਹੇ ਸ਼ੋਹਰਤ ਦਾ ਤੇ ਚਾਹੇ ਖੁਦਗਰਜ਼ੀ ਦਾ। ਹੰਕਾਰ ਅਤੇ ਮਹਾਬੁਰਾਈ ਦੇ ਪੁਤਲੇ ਫੂੱਕੇ ਜਾਂਦੇ ਹਨ। ਹਰ ਸਾਲ..... । ਉਸੇ ਤਰ੍ਹਾਂ ਪ੍ਰਤੀਕ ਦੇ ਰੂਪ ’ਚ ਸ਼੍ਰੀਰਾਮ ਅਤੇ ਰਾਵਣ ਦੀਆਂ ਫੌਜਾਂ ਵਿਚਕਾਰ ਦੁਸਹਿਰੇ ਵਾਲੀ ਗਰਾਉਡ ’ਚ ਜੰਗ ਵਿਖਾਈ ਜਾਂਦੀ ਹੈ। ਅੰਤ ’ਚ ਭਗਵਾਨ ਸ਼੍ਰੀਰਾਮ ਜੀ ਦੇ ਤੀਰ ਨਾਲ ਰਾਵਣ ਦਾ ਅੰਤ ਹੁੰਦਾ ਹੈ। ਸਮਾਗਮਾਂ ’ਚ ਇੱਥੇ ਛਿੱਟੇਮਾਰੀ ਸ਼ੁਰੂ ਹੋ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਕਿ ਭਗਵਾਨ ਸ਼੍ਰੀਰਾਮ ਜੀ ਦੇ ਸਰੂਪ ਵੱਲੋਂ ਰਾਵਣ ਦੇ ਬੁੱਤ ਨੂੰ ਅੱਗ ਲਗਾਈ ਜਾਵੇ। ਪਰ ਲਗਾਉਦਾ ਕੌਣ ਹੈ? ਇਲਾਕੇ ਦਾ ਲੀਡਰ, ਮੰਤਰੀ ਜਾਂ ਅਫ਼ਸਰ। ਕਿਉ?

ਕਈ ਪ੍ਰਸ਼ਨ ਉੱਠਦੇ ਹਨ। ਇਹ ਲੀਡਰ, ਮੰਤਰੀ ਜਾਂ ਅਫ਼ਸਰ ਹੀ ਬੁੱਤਾਂ ਨੂੰ ਅੱਗ ਕਿਉ ਵਿਖਾਉਦੇ/ਲਗਾਉਦੇ ਹਨ? ਕੀ ਇਹ ਸਮਝਦੇ ਹਨ ਕਿ ਇਨ੍ਹਾਂ ਦਾ ਆਪਣਾ ਕਿਰਦਾਰ ਭਗਵਾਨ ਰਾਮ ਦੇ ਬਰਾਬਰ ਹੈ? ਕੀ ਇਹ ਸਮਾਜ ਵਿੱਚੋਂ ਬੁਰਾਈਆਂ ਖਤਮ ਕਰਨ ’ਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ? ਜੇ ਇਨ੍ਹਾਂ ਦਾ ਚਰਿਤਰ ਏਦਾ ਦਾ ਨਹੀਂ ਤਾਂ ਫ਼ਿਰ ਇਹ ਧਰਮ ਦੇ ਅਖੌਤੀ ਠੇਕੇਦਾਰ ਕਿਉ ਬਣਦੇ ਹਨ? ਮੇਰੀ ਸਮਝ ’ਚ ਇਹ ਗੱਲ ਨਹੀਂ ਆ ਰਹੀ।

ਜਾਪਦਾ ਹੈ ਕਿ ਇਹ ਸਭ ਕੁੱਝ ਪਿੱਛੇ ਧਰਮ ਦੇ ਕੁਝ ਆਪੇ ਬਣੇ ਰਹਿਬਰਾਂ ਦਾ ਹੱਥ ਹੁੰਦਾ ਹੈ। ਇਹ ਰਹਿਬਰ ਆਮਤੌਰ ਤੇ ਜਾਂ ਤਾਂ ਦੁਸਹਿਰਾ ਮਨਾਉਣ ਵਾਲੀ ਕਮੇਟੀ ਦੇ ਮੈਂਬਰ ਹੁੰਦੇ ਹਨ ਤੇ ਜਾਂ ਫਿਰ ਸਭ ਤੋਂ ਮੂਹਰੇ ਹੋ ਕੇ ਤੁਰਨ ਵਾਲੇ ਮੋਹਤਬਰ। ਇਹੀ ਇਨ੍ਹਾਂ ਅਫ਼ਸਰਾਂ, ਲੀਡਰਾਂ, ਮੰਤਰੀਆਂ ਆਦਿ ਦੀ ਚਾਪਲੂਸੀ, ਛਿੱਟੇਮਾਰੀ ਕਰਦੇ ਹਨ। ਉਨ੍ਹਾਂ ਮੂਹਰੇ ਨੰਬਰ ਬਣਾਉਦੇ ਹਨ ਅਤੇ ਆਪਣੇ ਵਧਾਉਦੇ ਹਨ ਅਤੇ ਫਿਰ ਇਨ੍ਹਾਂ ਕਿਸ ਦਾ ਫਾਇਦਾ ਆਪਣੇ ਨਿਜੀ ਕੰਮ ਕਢਾਉਣ ਵਿੱਚ ਕਰਦੇ ਹਨ। ਉਨ੍ਹਾਂ ਅਫ਼ਸਰਾਂ, ਲੀਡਰਾਂ ਅਤੇ ਮੰਤਰੀਆਂ ਨੂੰ ਵਰਤਦੇ ਹਨ। ਹਾਲਾਂਕਿ ਸਾਰੀ ਥਾਂ  ਏਦਾ ਨਹੀਂ ਹੁੰਦਾ ਪਰ ਬਹੁਤੇਰੀਆਂ ਥਾਵਾਂ ਤੇ ਏਦਾਂ ਹੀ ਹੁੰਦਾ ਹੈ।

ਪਤਾ ਨਹੀਂ ਕੀ ਸੋਚ ਹੁੰਦੀ ਹੈ ਇਨ੍ਹਾਂ ਅਫ਼ਸਰਾਂ, ਲੀਡਰਾਂ ਤੇ ਮੰਤਰੀਆਂ ਦੀ? ਮੰਨਿਆ ਦਸਹਿਰਾ ਮਨਾਉਣ ਵਾਲਿਆਂ ਨੇ ਅਤੇ ਅਖੌਤੀ ਮੋਹਤਬਰਾਂ ਨੇ ਇਨ੍ਹਾਂ ਨੂੰ ਪੁਤਲਿਆਂ ਨੂੰ ਅੱਗ ਲਗਾਉਣ ਦੀ ਬੇਨਤੀ ਕਰ ਦਿੱਤੀ ਪਰ ਕੀ ਇਨ੍ਹਾਂ ਦਾ ਦਿਮਾਗ ਨਹੀਂ ਹੁੰਦਾ? ਕੀ ਇਹ ਆਪਣੇ ਆਪ ਨੂੰ ਭਗਵਾਨ ਰਾਮ ਦੇ ਬਰਾਬਰ ਸਮਝਣ ਲੱਗ ਜਾਂਦੇ ਹਨ? ਭਗਵਾਨ ਰਾਮ ਨੇ ਤਾਂ ਬਥੇਰੀਆਂ ਬੁਰਾਈਆਂ ਨੂੰ ਖਤਮ ਕੀਤਾ ਪਰ ਕੀ ਇਹ ਕਿਸੇ ਇਕ ਬੁਰਾਈ ਨੂੰ ਵੀ ਖਤਮ ਕਰਨ ਦੇ ਯੋਗ ਹਨ?

ਭਗਵਾਨ ਸ਼੍ਰੀਰਾਮ ਨੇ ਰਾਵਣ ਦਾ ਨਹੀਂ, ਉਸ ਦੀਆਂ ਬੁਰਾਈਆਂ ਦਾ ਖਾਤਮਾ ਕੀਤਾ ਸੀ । ਰਾਵਣ ਭਾਵੇਂ ਉੱਚਕੋਟੀ ਦਾ ਵਿਦਵਾਨ ਸੀ ਪਰ ਉਸ ਦੀ ਇਕ ਬੁਰਾਈ ਨੇ ਉਸ ਦਾ ਸਮੂਲਨਾਸ਼ ਕਰ ਦਿੱਤਾ। ਅੱਜ ਵੀ ਭਗਵਾਨ ਸ਼੍ਰੀਰਾਮ ਦੀ ਤਰ੍ਹਾਂ ਸਾਨੂੰ ਬੁਰਾਈਆਂ ਦੇ ਖਾਤਮੇ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਪਰੰਮਪਰਾ ਅਨੁਸਾਰ ਅੱਜ ਅਸੀਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਤਾਂ ਫੂਕਦੇ ਹੀ ਹਾਂ ਪਰ ਸਾਨੂੰ ਸਮਾਜ ਵਿਚਲੀਆਂ ਨਸ਼ਿਆਂ, ਭਰੂਣ ਹੱਤਿਆ,  ਬਾਲ ਮਜ਼ਦੂਰੀ, ਦਹੇਜ ਅਤੇ ਹਰ ਤਰ੍ਹਾਂ ਦੇ ਸੋਸ਼ਨ ਵਰਗੀਆਂ ਬੁਰਾਈਆਂ ’ਦੇ ਪ੍ਰਤੀਕਾਤਮਕ ਪੁਤਲੇ ਸਾੜਨ ਦੀ ਕੋਸ਼ਿਸ ਕਰਨ ਵੱਲ ਵਧਨਾ ਚਾਹੀਦਾ ਹੈ । ਅਸੀਂ ਇਸ ਪਾਸੇ ਵੱਲ ਵੀ ਯਤਨ ਕਰਨੇ ਚਾਹੀਦੇ ਹਨ। ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ।

ਸੰਜੀਵ ਝਾਂਜੀ, ਜਗਰਾਉਂ  ।
0 80049 10000
 
  

 
 
 
  51ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ  
ਸੰਜੀਵ ਝਾਂਜੀ, ਜਗਰਾਉਂ 
50ਇੱਕ ਬੂੰਦ ਪਾਣੀ ਦੀ ਨਾ ਦੇਣ ਦੀ ਡੌਂਡੀ ਪਿੱਟਣ ਵਾਲੀਆਂ ਪਾਰਟੀਆਂ ਗੁਨਾਹਗਾਰ ਹਨ
ਉਜਾਗਰ ਸਿੰਘ 
punjabਆਗੂਓ, ਇਕੱਠੇ ਹੋ ਕੇ ਪੰਜਾਬ ਬਚਾ ਲਓ 
ਹਰਜਿੰਦਰ ਸਿੰਘ ਲਾਲ
rahulਰਾਹੁਲ ਗਾਂਧੀ ਦੀ ਅਤੇ ਮੌਜੂਦਾ ਅਕਾਲੀ ਦੀ ਸੋਚ  
ਹਰਜਿੰਦਰ ਸਿੰਘ ਲਾਲ
47ਆਪੁ ਸਵਾਰਹਿ ਮਹਿ ਮਿਲੇ> 
ਡਾ: ਨਿਸ਼ਾਨ ਸਿੰਘ ਰਾਠੌਰ
46ਇੰਡੀਆ ਗੱਠਜੋੜ ਐਨ.ਡੀ.ਏ. ਅਤੇ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਵਿਸ਼ਾ
ਉਜਾਗਰ ਸਿੰਘ
45ਪੰਜਾਬ ਨਾਲ਼ ਬੇਇਨਸਾਫ਼ੀ ਜਾਰੀ  
ਹਰਜਿੰਦਰ ਸਿੰਘ ਲਾਲ
44ਭਾਰਤ-ਕਨੇਡਾ ਟਕਰਾਅ ਹੋਰ ਵਧੇਗਾ
ਹਰਜਿੰਦਰ ਸਿੰਘ ਲਾਲ
rasoolਰਸੂਲ ਦਾ ਅਵਾਰੀ ਦਾਗ਼ਿਸਤਾਨ ਅਤੇ ਮੇਰਾ ਪੰਜਾਬੀ ਪੰਜਾਬੀਸਤਾਨ: ਇੱਕ ਹੱਥ ਵਿੱਚ ਤਿੰਨ ਹਦਵਾਣੇ  
ਸੰਜੀਵ ਝਾਂਜੀ, ਜਗਰਾਉਂ  
42ਭਾਜਪਾ, ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਲੱਗੀ   
ਉਜਾਗਰ ਸਿੰਘ
41ਬੁੱਧ ਬਾਣ
ਸਿਉਂਕ ਬਨਾਮ ਸਾਹਿਤ ਦੇ ਜੁਗਾੜੀਏ!   
ਬੁੱਧ ਸਿੰਘ ਨੀਲੋਂ 
patwariਪਟਵਾਰੀਆਂ ਅਤੇ ਸਰਕਾਰ ਦਾ ਟਕਰਾਓ ਪੰਜਾਬ ਲਈ ਮੰਦਭਾਗਾ  
ਉਜਾਗਰ ਸਿੰਘ
bharatਨਵਾਂ ਸਿਆਸੀ ਰੌਲ਼ਾ: ਭਾਰਤ ਕਿ ਇੰਡੀਆ
ਹਰਜਿੰਦਰ ਸਿੰਘ ਲਾਲ
38ਬੁੱਧ ਚਿੰਤਨ
ਘੁਰਕੀ, ਬੁਰਕੀ ਤੇ ਕੁਰਸੀ!  
ਬੁੱਧ ਸਿੰਘ ਨੀਲੋਂ   
37ਮੁੱਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ
ਹਰਜਿੰਦਰ ਸਿੰਘ ਲਾਲ
36ਪਟਿਆਲਾ ਦਾ ਨਾਮ ਚਮਕੌਣ ਵਾਲੀਆਂ ਇਸਤਰੀ ਡਿਪਟੀ ਕਮਿਸ਼ਨਰ  
ਉਜਾਗਰ ਸਿੰਘ
35ਕਾਂਗਰਸ ਹਾਈ ਕਮਾਂਡ ਦੀ ਆਪ ਨਾਲ ਸਾਂਝ ਪੰਜਾਬ ਕਾਂਗਰਸ ਭੰਬਲਭੂਸੇ ਵਿੱਚ  
ਉਜਾਗਰ ਸਿੰਘ
34ਨੂਹ ਦੀ ਫ਼ਿਰਕੂ ਹਿੰਸਾ ਲਈ ਜ਼ਿੰਮੇਵਾਰ ਕੌਣ?
ਹਰਜਿੰਦਰ ਸਿੰਘ ਲਾਲ  
33ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ: ਬਗਾਬਤੀ ਸੁਰਾਂ ਉਠਣ ਲੱਗੀਆਂ'
 ਉਜਾਗਰ ਸਿੰਘ  
32ਕੀ 'ਇੰਡੀਆ' ਗੱਠਜੋੜ ਭਾਜਪਾ ਨੂੰ ਟੱਕਰ ਦੇ ਸਕੇਗਾ?  
ਹਰਜਿੰਦਰ ਸਿੰਘ ਲਾਲ  
31ਕੁਦਰਤੀ ਆਫ਼ਤ ਦਾ ਮੁਕਾਬਲਾ ਕਰਨ ਵਾਲੀ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ 
ਉਜਾਗਰ ਸਿੰਘ 
30ਹੜ੍ਹ ਪ੍ਰਭਾਤ ਲੋਕਾਂ ਦੀ ਮਦਦ ਲਈ ਪਿੰਡਾਂ ਦੇ ਲੋਕ ਰੱਬ ਦਾ ਰੂਪ ਬਣਕੇ ਬਹੁੜੇ  
ਉਜਾਗਰ ਸਿੰਘ
29ਪੰਜਾਬ ਵਿੱਚ ਆਏ ਹੜ੍ਹ: ਸਰਕਾਰਾਂ ਦੀ ਯੋਜਨਬੰਦੀ ਦੀ ਅਣਗਹਿਲੀ ਦਾ ਸਬੂਤ
ਉਜਾਗਰ ਸਿੰਘ
jakharਕੀ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲਾ  ਸਕੇਗਾ?   
ਉਜਾਗਰ ਸਿੰਘ
27ਲੋਕ ਸਭਾ ਦੀਆਂ ਚੋਣਾਂ ਤੇ ਇੱਕਸਮਾਨ ਨਾਗਰਿਕ ਕਨੂੰਨ   
ਹਰਜਿੰਦਰ ਸਿੰਘ ਲਾਲ
26ਰੰਗ ਬਰੰਗੇ ਪੱਤਰਕਾਰਾਂ ਦੇ ਨਾਂ  

ਬੁੱਧ ਸਿੰਘ ਨੀਲੋਂ 
25ਚੁਣੌਤੀਆਂ ਦੇ ਰਾਹ - ਅਕਾਲ ਤਖਤ ਸਾਹਿਬ ਦੇ ਨਵੇਂ ਸਰਬਰਾਹ  
ਹਰਜਿੰਦਰ ਸਿੰਘ ਲਾਲ 
24ਸ਼੍ਰੋ:ਗੁ:ਪ੍ਰ:ਕ: ਚੋਣਾਂ - ਅਜੇ ਕੁੱਝ ਵੀ ਨਿਸਚਿਤ ਨਹੀਂ 
ਹਰਜਿੰਦਰ ਸਿੰਘ ਲਾਲ 
23ਕਾਂਸ਼! ਨਵੇਂ ਸੰਸਦ ਭਵਨ ਵਾਂਙ ਸਾਡੇ ਸੰਸਦ ਮੈਂਬਰਾਂ ਦਾ ਦਿਲ ਵੀ ਲੋਕਾਂ ਲਈ ਖੁੱਲ੍ਹਾ-ਡੁੱਲ੍ਹਾ ਬਣ ਜਾਵੇ  
ਸੰਜੀਵ ਝਾਂਜੀ, ਜਗਰਾਉ
ਸੰਸਦਦੇਸ਼ ਦਾ ਨਵਾਂ ਸੰਸਦ ਭਵਨ  
ਸੰਜੀਵ ਝਾਂਜੀ, ਜਗਰਾਉ 
sikhਕੀ ਸਿੱਖ ਭਾਈਚਾਰਾ ਆਪਣੇ ਭਵਿੱਖ ਬਾਰੇ ਸੁਚੇਤ ਹੈ?  
ਹਰਜਿੰਦਰ ਸਿੰਘ ਲਾਲ
20ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ  
19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com