WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕੀ ਸਿੱਖ ਭਾਈਚਾਰਾ ਆਪਣੇ ਭਵਿੱਖ ਬਾਰੇ ਸੁਚੇਤ ਹੈ?  
ਹਰਜਿੰਦਰ ਸਿੰਘ ਲਾਲ                26/05/2023)

lall

sikhਉਰਦੂ ਸ਼ਾਇਰ 'ਨੁਸ਼ੂਰ ਵਾਹਿਦੀ' ਦਾ ਇਕ ਸ਼ੇਅਰ ਹੈ:

ਹਜ਼ਾਰ ਸ਼ਮਾਅ ਫਰੋਜ਼ਾਂ ਹੋਂ ਰੌਸ਼ਨੀ ਕੇ ਲੀਏ,
ਨਜ਼ਰ ਨਹੀਂ ਤੋ ਅੰਧੇਰਾ ਹੈ ਆਦਮੀ ਕੇ ਲੀਏ।

ਭਾਵ ਬੇਸ਼ੱਕ ਚਾਨਣ ਕਰਨ ਲਈ ਹਜ਼ਾਰ ਦੀਵੇ ਜਗੇ ਹੋਣ, ਜੇਕਰ ਨਿਗ੍ਹਾ ਨਹੀਂ ਤਾਂ ਆਦਮੀ ਲਈ ਹਨੇਰਾ ਹੀ ਹਨੇਰਾ ਹੈ। ਇਹ ਸ਼ਿਅਰ ਮੈਨੂੰ ਸਿੱਖ ਪੰਥ ਦੀ ਹਾਲਤ ਅਤੇ ਉਸ ਨੂੰ ਮਿਟਾਉਣ ਦੇ ਸੰਭਾਵਿਤ ਮਨਸੂਬਿਆਂ ਦੇ ਸੰਦਰਭ ਵਿਚ ਸਿੱਖ ਨੇਤਾਵਾਂ ਦੀ ਇਸ ਸਥਿਤੀ ਉਤੇ ਨਿਗ੍ਹਾ ਨਾ ਹੋਣ ਅਤੇ ਉਨ੍ਹਾਂ ਦੇ ਪੂਰੀ ਤਰ੍ਹਾਂ ਬੇਪ੍ਰਵਾਹ ਹੀ ਨਹੀਂ ਸਗੋਂ ਲਾਪ੍ਰਵਾਹ ਹੋਣ ਦੀ ਸਥਿਤੀ ਕਰਕੇ ਯਾਦ ਆਇਆ ਹੈ।

ਮੈਂ ਮੰਨਦਾ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਤੌਰ 'ਤੇ ਸਿੱਖਾਂ ਪ੍ਰਤੀ ਉਦਾਰ ਵਤੀਰੇ ਅਤੇ ਉਨ੍ਹਾਂ ਦੀ ਰਾਜਨੀਤੀ ਦੀ ਜ਼ਰੂਰਤ ਕਰਕੇ ਵੀ ਦੇਸ਼ ਵਿਚ ਸਿੱਖਾਂ ਨਾਲ ਕਿਤੇ ਵੀ ਧੱਕਾ ਹੋਣ ਦੇ ਆਸਾਰ ਬਹੁਤ ਘੱਟ ਹਨ। ਸਗੋਂ ਜੇਕਰ ਸੱਚਮੁੱਚ ਹੀ ਸਿੱਖਾਂ ਤੇ ਪੰਜਾਬ ਦੀਆਂ ਮੰਗਾਂ ਮਨਵਾਉਣੀਆਂ ਹਨ ਤਾਂ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਨਾਲੋਂ ਜ਼ਿਆਦਾ ਅਨੁਕੂਲ ਪ੍ਰਧਾਨ ਮੰਤਰੀ ਸਿੱਧ ਹੋ ਸਕਦੇ ਹਨ।

ਉਹ ਇਸ ਮਾਮਲੇ ਵਿਚ ਅੱਜ ਤੱਕ ਦੇ ਸਭ ਤੋਂ ਮਜ਼ਬੂਤ ਪ੍ਰਧਾਨ ਮੰਤਰੀ ਹਨ, ਜੋ ਕਰਨਾ ਸੋਚ ਲੈਂਦੇ ਹਨ, ਕਰ ਗੁਜ਼ਰਦੇ ਹਨ। ਉਹ ਵਿਰੋਧੀ ਕੀ ਕਹਿਣਗੇ ਇਸ ਦੀ ਪ੍ਰਵਾਹ ਆਮ ਤੌਰ 'ਤੇ ਨਹੀਂ ਕਰਦੇ। ਨਹੀਂ ਤਾਂ ਪਹਿਲਾਂ ਵਾਲੇ ਕਈ ਪ੍ਰਧਾਨ ਮੰਤਰੀ ਪੰਜਾਬ ਅਤੇ ਸਿੱਖਾਂ ਦੀਆਂ ਕਈ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਵੀ, ਜਾਇਜ਼ ਸਮਝਦੇ ਹੋਏ ਵੀ ਸਿਰਫ਼ ਇਸ ਲਈ ਪ੍ਰਵਾਨ ਨਹੀਂ ਕਰ ਸਕੇ ਕਿ ਕਿਤੇ ਫਲਾਣਾ ਵਰਗ ਜਾਂ ਫਲਾਣਾ ਪ੍ਰਦੇਸ਼ ਨਾਰਾਜ਼ ਨਾ ਹੋ ਜਾਵੇ। ਲੋੜ ਹੈ ਤਾਂ ਇਸ ਗੱਲ ਦੀ ਕਿ ਪੰਜਾਬ ਦੇ ਅਤੇ ਸਿੱਖਾਂ ਦੇ ਨੇਤਾ ਆਪਣੀ ਗੱਲ ਪ੍ਰਧਾਨ ਮੰਤਰੀ ਨੂੰ ਸਮਝਾ ਸਕਣ ਕਿ ਇਹ ਸਾਡੇ ਹੱਕ ਹਨ। ਇਹ ਸਾਡੀਆਂ ਮੰਗਾਂ ਹਰ ਤਰ੍ਹਾਂ ਸੰਵਿਧਾਨ ਅਨੁਸਾਰ ਜਾਇਜ਼ ਹਨ, ਪਰ ਤੁਹਾਡੇ ਤੋਂ ਪਹਿਲੇ ਪ੍ਰਧਾਨ ਮੰਤਰੀਆਂ ਤੋਂ ਸਾਨੂੰ ਇਨਸਾਫ਼ ਨਹੀਂ ਮਿਲਿਆ, ਕਿਉਂਕਿ ਉਹ ਬਾਹਰੀ ਦਬਾਅ ਤੋਂ ਬਹੁਤ ਡਰਦੇ ਸਨ, ਤੁਸੀਂ ਨਹੀਂ ਡਰਦੇ।

ਪਰ ਜੋ ਦਿਸਦਾ ਹੈ, ਉਹ ਕਈ ਵਾਰ ਨਹੀਂ ਹੁੰਦਾ। ਬੇਸ਼ੱਕ ਪ੍ਰਧਾਨ ਮੰਤਰੀ ਦੀ ਨੀਅਤ ਸਿੱਖਾਂ ਤੇ ਪੰਜਾਬ ਪ੍ਰਤੀ ਇਮਾਨਦਾਰ ਵੀ ਹੋਵੇ, ਪਰ ਜੋ ਸੁਣਾਈ ਦੇ ਰਿਹਾ ਹੈ, ਜੋ ਦਿਖਾਈ ਦੇ ਰਿਹਾ ਹੈ, ਉਹ ਬਹੁਤ ਖ਼ਤਰਨਾਕ ਹੈ। ਇਕ ਵੀਡੀਓ ਜਿਸ ਨੂੰ ਅਮਲੀ ਤੌਰ 'ਤੇ ਆਡੀਓ ਹੀ ਕਿਹਾ ਜਾ ਸਕਦਾ ਹੈ, ਅੱਜਕਲ੍ਹ ਬਹੁਤ ਵਾਇਰਲ ਹੋ ਰਹੀ ਹੈ। ਇਹ ਮੈਨੂੰ ਵੀ ਵੱਖ-ਵੱਖ ਲੋਕਾਂ ਵਲੋਂ ਭੇਜੀ ਗਈ ਹੈ, ਦੇਸ਼ ਵਿਚੋਂ ਵੀ ਤੇ ਵਿਦੇਸ਼ ਵਿਚੋਂ ਵੀ। ਇਹ ਵੀਡੀਓਨੁਮਾ ਆਡੀਓ ਪੂਰੀ ਨਹੀਂ ਹੈ, ਸਿਰਫ਼ ਭਾਸ਼ਨ ਦਾ 2 ਮਿੰਟ ਤੋਂ ਵੀ ਘੱਟ ਸਮੇਂ ਦਾ ਟੁਕੜਾ ਹੈ, ਪਰ ਇਸ ਵਿਚ ਇਕ ਪ੍ਰਭਾਵਸ਼ਾਲੀ ਆਵਾਜ਼ ਜੋ ਕਹਿ ਰਹੀ ਹੈ ਉਹ ਸੁਣ ਕੇ ਇਕ ਸਿੱਖ ਹੋਣ ਦੇ ਨਾਤੇ ਮੇਰੀ ਰੀੜ੍ਹ ਦੀ ਹੱਡੀ ਤੱਕ ਸਿਰਹਨ ਦੌੜ ਗਈ ਹੈ।

ਕੀ ਕਹਿ ਰਹੀ ਹੈ ਇਹ ਆਵਾਜ਼ ਤੁਸੀਂ ਵੀ ਪੜ੍ਹੋ।

'ਹੁਣ ਪਿਛਲੇ 8 ਸਾਲ ਵਿਚ ਕੀ ਹੋਇਆ ਅਸੀਂ ਫਿਰ ਤੋਂ ਬਿਰਤਾਂਤ ਦੀ ਜੋ ਤਾਕਤ ਹੈ, ਧਰਮ ਦੀ ਜੋ ਤਾਕਤ ਹੈ, ਧਾਰਮਿਕ ਵਿਸ਼ਵਾਸ ਦੀ ਜੋ ਤਾਕਤ ਹੈ। ਉਨ੍ਹਾਂ ਦਾ ਜੋ ਮਹੱਤਵ ਹੈ, ਉਸ ਨੂੰ ਅਸੀਂ ਫਿਰ ਤੋਂ ਅਹਿਸਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਉਸ ਤਰੀਕੇ ਨਾਲ ਠੰਢੇ ਦਿਮਾਗ਼ ਨਾਲ ਉਨ੍ਹਾਂ ਦੀ ਪਛਾਣ ਉਨ੍ਹਾਂ ਤੋਂ ਖੋਹ ਲਵਾਂਗੇ। ਪਹਿਲਾਂ ਬੋਲ ਚੁੱਕੇ ਹਾਂ ਕਿਵੇਂ ਖੋਹ ਲੈਣੀ ਚਾਹੀਦੀ ਹੈ। ਹੁਣ ਦੂਸਰੀ ਗੱਲ ਕੀ ਹੈ, ਸਾਡੇ ਕੋਲ ਬਹੁਤ ਸਾਰੇ ਮਹੱਤਵਪੂਰਨ ਲੇਖ ਹਨ, ਸੂਚਨਾ ਹੈ। ਉਸ ਸੂਚਨਾ ਨੂੰ ਵਰਤਣਾ ਚਾਹੀਦਾ ਹੈ। ਉਨ੍ਹਾਂ ਨੂੰ ਅਸੀਂ ਉਨ੍ਹਾਂ ਦੀ ਹੀ ਖੇਡ ਨਾਲ ਅਤੇ ਤਰੀਕੇ ਨਾਲ ਬਰਬਾਦ ਕਰ ਸਕਦੇ ਹਾਂ। ਸਿਰਫ਼ ਸਾਨੂੰ ਥੋੜ੍ਹਾ ਪੜ੍ਹਨਾ ਪਵੇਗਾ ਤੇ ਪੜ੍ਹ ਕੇ ਉਹ ਸਭ ਸੂਚਨਾ ਪੂਰੇ ਸਮਾਜ ਵਿਚ ਫੈਲਾਉਣੀ ਚਾਹੀਦੀ ਹੈ। ਜਿਵੇਂ ਅਸੀਂ 'ਜੇਹਾਦੀਆਂ' ਨੂੰ ਪੂਰੇ ਸਮਾਜ ਵਿਚੋਂ ਅਲੱਗ-ਥਲੱਗ ਕਰ ਚੁੱਕੇ ਹਾਂ, ਉਨ੍ਹਾਂ ਨੂੰ 'ਬਾਈ ਡਿਫਾਲਟ ਡੀ-ਫੈਕਟੋ ਸੈਕੰਡ ਕਲਾਸ ਸਿਟੀਜ਼ਨ' ਭਾਵ (ਮੂਲ ਰੂਪ ਵਿਚ ਦੂਜੇ ਦਰਜੇ ਦੇ ਨਾਗਰਿਕ) ਬਣਾ ਦਿੱਤਾ ਹੈ...। ਉਨ੍ਹਾਂ ਨੂੰ ਇਸ ਤਰੀਕੇ ਨਾਲ ਪ੍ਰਾਪੇਗੰਡਾ ਬੋਲ ਲਵੋ, 'ਇਨਫਾਰਮੇਸ਼ਨ ਵਾਰ ਫੇਅਰ' (ਸੂਚਨਾ ਦੀ ਜੰਗ) ਬੋਲ ਲਵੋ ਜਾਂ ਜੋ ਸਾਡਾ ਸਾਹਿਤ ਬੋਲ ਲਵੋ, ਜੋ 'ਸਿੱਖ' ਸਾਹਿਤ ਬੋਲ ਲਵੋ। ਇਹ ਸਭ ਇਸਤੇਮਾਲ ਕਰਕੇ ਇਨ੍ਹਾਂ ਤੋਂ ਹੀ ਇਨ੍ਹਾਂ ਦੀ ਪਛਾਣ ਖੋਹ ਲੈਣੀ ਹੈ ਤੇ ਇਨ੍ਹਾਂ ਨੂੰ ਮੂਲ ਰੂਪ ਵਿਚ ਦੂਜੇ ਦਰਜੇ ਦਾ ਸ਼ਹਿਰੀ ਬਣਾ ਦੇਣਾ ਚਾਹੀਦਾ ਹੈ। ਅੱਗੇ ਕੁਝ ਹੋਰ ਵੀ ਲਾਈਨਾਂ ਹਨ ਜੋ (ਸੰਤ) ਭਿੰਡਰਾਂਵਾਲੇ ਦੀ ਗੱਲ ਕਰਦੀਆਂ ਹਨ ਤੇ ਕਿਹਾ ਗਿਆ ਹੈ ਕਿ ਇਹ ਜੰਗ ਦਿਲ ਅਤੇ ਦਿਮਾਗ਼ ਦੀ ਜੰਗ ਹੈ। ਸਾਨੂੰ ਇਹ 'ਇਨਫਾਰਮੇਸ਼ਨ ਵਾਰ ਫੇਅਰ' ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਕਰਨੀ (ਲੜਨੀ) ਹੈ।

ਬੇਸ਼ੱਕ ਇਹ ਸਪੱਸ਼ਟ ਹੈ ਕਿ ਇਹ ਸੋਚ ਭਾਰਤ ਸਰਕਾਰ ਦੀ ਜਾਂ ਭਾਜਪਾ ਦੀ ਨਹੀਂ ਹੋ ਸਕਦੀ, ਪਰ ਇਹ ਵੀ ਸਪੱਸ਼ਟ ਹੈ ਕਿ ਇਹ ਸੋਚ ਕਿਸੇ ਹਿੰਦੂ ਰਾਸ਼ਟਰ ਦੇ ਸਮਰਥਕ ਦੀ ਹੈ ਜੋ ਜੇਹਾਦੀਆਂ ਦੇ ਨਾਂਅ 'ਤੇ ਮੁਸਲਮਾਨਾਂ ਨੂੰ ਦੋਇਮ ਦਰਜੇ ਦਾ ਨਾਗਰਿਕ ਬਣਾ ਦੇਣ ਅਤੇ 'ਸਿੱਖਾਂ' ਨੂੰ ਵੀ ਭਾਵੇਂ ਇਕ ਵਾਰ ਸਿੱਖ ਲਫ਼ਜ਼ ਕਹਿ ਕੇ ਦੂਸਰੀ ਵਾਰ ਉਹ 'ਭਿੰਡਰਾਂਵਾਲੇ' ਦਾ ਨਾਂਅ ਲੈਣ ਵਾਲਿਆਂ ਦੀ ਗੱਲ ਕਰਦਾ ਹੈ, ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾਉਣ ਲਈ ਦਿਲ ਅਤੇ ਦਿਮਾਗ ਦੀ ਜੰਗ ਲੜਨ ਦੀ ਗੱਲ ਕਰਦਾ ਹੈ ਤਾਂ ਇਸ ਲਈ ਉਸ ਦੇ ਲਈ ਹਥਿਆਰ ਵਜੋਂ ਸਿੱਖ ਇਤਿਹਾਸ ਤੇ ਸਾਹਿਤ ਵਿਚਲੀਆਂ ਊਣਤਾਈਆਂ ਤੇ ਸੂਚਨਾਵਾਂ ਨੂੰ ਹੀ ਵਰਤ ਕੇ ਸਿੱਖਾਂ ਨੂੰ ਮਾਨਸਿਕ ਰੂਪ ਵਿਚ ਦੂਜੇ ਦਰਜੇ ਦਾ ਨਾਗਰਿਕ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ।

ਸਿੱਖ ਕੀ ਕਰਨ?
ਇਹ ਵੀਡੀਓ ਚਾਹੇ ਕਿਸੇ ਦੀ ਸ਼ਰਾਰਤ ਹੀ ਹੋਵੇ, ਫਿਰ ਵੀ ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਇਸ ਸਥਿਤੀ ਵਿਚ ਸਿੱਖ ਕੀ ਕਰਨ? ਸਿੱਖਾਂ ਲਈ ਸਭ ਤੋਂ ਜ਼ਰੂਰੀ ਕੰਮ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਸਿੱਖਿਆਵਾਂ ਦੇ ਉਲਟ ਜੋ ਵੀ ਸਾਹਿਤ ਜਾਂ ਇਤਿਹਾਸ ਪ੍ਰਚੱਲਿਤ ਹੈ, ਉਸ ਨੂੰ ਘੋਖਿਆ ਜਾਵੇ। ਸਿੱਖਾਂ ਦੇ ਇਤਿਹਾਸ ਅਤੇ ਗ੍ਰੰਥਾਂ (ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ) ਵਿਚ ਜੋ ਸਿੱਖੀ ਦੇ ਅਸਲ ਕਿਰਦਾਰ ਵਿਹਾਰ ਦੇ ਖ਼ਿਲਾਫ਼ ਲਿਖਿਆ ਗਿਆ ਹੈ, ਉਸ ਨੂੰ ਛਾਂਟ ਕੇ ਨਕਾਰ ਦਿੱਤਾ ਜਾਵੇ, ਨਹੀਂ ਤਾਂ ਇਹ ਸੋਚ ਸਾਫ਼ ਕਹਿ ਰਹੀ ਹੈ।

ਖ਼ਾਲਸਾ ਪੰਥ ਅਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਫਿਰ ਤੋਂ ਉਭਾਰਿਆ ਜਾਵੇ, ਸਿੱਖਾਂ ਵਿਚ ਚੱਲ ਰਹੀ ਇਕ ਤਰ੍ਹਾਂ ਦੀ ਮੂਰਤੀ ਪੂਜਾ ਤੇ ਦੇਹ ਪੂਜਾ ਤੋਂ ਸਿੱਖੀ ਨੂੰ ਫਿਰ ਤੋਂ ਦੂਰ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਿਤ 'ਸਿੱਖ ਰਹਿਤ ਮਰਿਆਦਾ' ਸਾਰੇ ਗੁਰਦੁਆਰਿਆਂ, ਵਿਅਕਤੀਆਂ, ਡੇਰਿਆਂ, ਸੰਤਾਂ ਤੇ ਹੋਰ ਸਿੱਖ ਸੰਪਰਦਾਵਾਂ ਲਈ ਲਾਗੂ ਕੀਤੀ ਜਾਵੇ। ਸਿੱਖ ਮਰਿਆਦਾ ਦੇ ਲਟਕਦੇ ਮਸਲਿਆਂ ਨੂੰ ਲਟਕਦਾ ਨਾ ਛੱਡਿਆ ਜਾਵੇ ਸਗੋਂ ਆਪਸੀ ਸੰਵਾਦ ਨਾਲ ਆਰ-ਪਾਰ ਲਾਇਆ ਜਾਵੇ। ਨਹੀਂ ਤਾਂ ਵਿਰੋਧੀ ਤੁਹਾਨੂੰ, ਤੁਹਾਡੇ ਆਪਣੇ ਹੀ ਹਥਿਆਰਾਂ ਨਾਲ ਢਾਹ ਲੈਣ ਦੀ ਤਿਆਰੀ ਕਰ ਰਿਹਾ ਹੈ। ਇਸ ਕੰਮ ਲਈ ਭਾਵੇਂ ਸਾਡੀਆਂ ਸੰਸਥਾਵਾਂ ਕਿੰਨੀਆਂ ਵੀ ਨਿੱਘਰ ਚੁੱਕੀਆਂ ਹਨ, ਫਿਰ ਵੀ ਨਜ਼ਰ ਰਹਿ-ਰਹਿ ਕੇ ਸਿਰਫ਼ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਸੰਸਥਾਵਾਂ ਵੱਲ ਹੀ ਵੇਖਦੀ ਹੈ ਕਿ ਉਹ ਵਕਤ ਰਹਿੰਦਿਆਂ ਕੁਝ ਕਰਨਗੀਆਂ। ਬੇਸ਼ੱਕ ਸਾਨੂੰ ਇਹ ਵੀ ਅਟੱਲ ਵਿਸ਼ਵਾਸ ਹੈ ਕਿ ਹਜ਼ਾਰਾਂ ਕੁਰਬਾਨੀਆਂ ਦੇ ਕੇ ਬਣੀ ਗੁਰੂ ਦੀ ਨਿਵਾਜੀ ਸਿੱਖੀ ਮਿਟਾਉਣ ਜਾਂ ਦਬਾਉਣ ਦੀਆਂ ਚਾਲਾਂ ਸਫਲ ਨਹੀਂ ਹੋ ਸਕਦੀਆਂ।

ਹਮੇਂ ਚਰਾਗ਼ ਸਮਝ ਕਰ ਬੁਝਾ ਨਾ ਪਾਓਗੇ,
ਹਮ ਅਪਨੇ ਘਰ ਮੇਂ ਕਈ ਆਫ਼ਤਾਬ ਰਖਤੇ ਹੈਂ।


ਕੇਜਰੀਵਾਲ ਦੀ ਮੁਹਿੰਮ
ਹੁਣ ਜਦੋਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਆਰਡੀਨੈਂਸ ਜਾਰੀ ਕਰਕੇ ਦਿੱਲੀ ਦੀ 'ਆਪ' ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਕਈ ਹੱਕ ਖੋਹ ਲਏ ਹਨ ਤਾਂ ਸ੍ਰੀ ਕੇਜਰੀਵਾਲ ਜਨਾਬ ਮੋਮਿਨ ਦੇ ਸ਼ਿਅਰ:

ਜਬ ਰੰਜ ਦੀਆ ਬੁਤੋਂ ਨੇ,
ਤੋ ਖ਼ੁਦਾ ਯਾਦ ਆਇਆ।


ਵਾਂਗ ਹੀ ਵਿਰੋਧੀ ਧਿਰਾਂ ਦੀ ਮਦਦ ਲੈਣ ਦੇ ਦੌਰੇ 'ਤੇ ਨਿਕਲੇ ਹਨ ਤਾਂ ਜੋ ਇਹ ਆਰਡੀਨੈਂਸ ਕਾਨੂੰਨ ਨਾ ਬਣ ਸਕੇ। ਰਾਜ ਸਭਾ ਵਿਚ ਵਿਰੋਧੀ ਧਿਰ ਇਕਮੁੱਠ ਹੋ ਕੇ ਇਸ ਦਾ ਵਿਰੋਧ ਕਰੇ, ਪਰ ਸ੍ਰੀ ਕੇਜਰੀਵਾਲ ਨੇ ਇਹ ਨਹੀਂ ਦੇਖਿਆ ਕਿ ਇਕ ਵਾਰ ਨਹੀਂ, ਸਗੋਂ ਕਈ ਵਾਰ ਜਦੋਂ-ਜਦੋਂ ਵੀ ਵਿਰੋਧੀ ਧਿਰ ਇਕੱਠੀ ਹੋਈ, ਉਹ ਜਾਂ ਤਾਂ ਉਨ੍ਹਾਂ ਤੋਂ ਦੂਰ ਖੜ੍ਹੇ ਨਜ਼ਰ ਆਏ ਜਾਂ ਹੁਕਮਰਾਨ ਪਾਰਟੀ ਦੇ ਨਾਲ ਖੜ੍ਹੇ ਹੋਏ। ਧਾਰਾ 370 ਤੋੜਨਾ ਤਾਂ ਚਲੋ ਵੱਖਰੀ ਤਰ੍ਹਾਂ ਦੀ ਗੱਲ ਹੈ ਪਰ ਜੰਮੂ-ਕਸ਼ਮੀਰ ਤੋਂ ਰਾਜ ਦਾ ਦਰਜਾ ਖੋਹ ਕੇ ਉਸ ਦੇ ਟੁਕੜੇ ਕਰਕੇ ਕੇਂਦਰ ਸ਼ਾਸਿਤ ਰਾਜ ਬਣਾ ਦੇਣਾ ਤਾਂ ਦੇਸ਼ ਦੇ ਸੰਘੀ ਢਾਂਚੇ ਦੇ ਉਲਟ ਸੀ, ਉਸ ਵੇਲੇ ਵੀ ਉਹ ਹੁਕਮਰਾਨ ਪਾਰਟੀ ਨਾਲ ਖੜ੍ਹੇ ਸਨ। ਜਦੋਂ ਰਾਹੁਲ ਗਾਂਧੀ ਦੀ ਪਾਰਲੀਮੈਂਟ ਦੀ ਮੈਂਬਰੀ ਗਈ ਤਾਂ ਉਹ ਕਿਤੇ ਦੂਰ ਖੜ੍ਹੇ ਨਜ਼ਰ ਆਏ। 'ਇਕ ਦੇਸ਼, ਇਕ ਝੰਡਾ', 'ਇਕ ਦੇਸ਼ ਇਕ ਕਾਨੂੰਨ' ਦੇ ਮਾਮਲਿਆਂ ਵਿਚ ਉਹ ਭਾਜਪਾ ਤੋਂ ਵੀ ਅੱਗੇ ਵਧ ਕੇ ਉਤਸ਼ਾਹ ਦਿਖਾਉਂਦੇ ਰਹੇ। ਬਹੁਤਿਆਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਵਿਚ ਕੇਜਰੀਵਾਲ ਦੀ ਪਾਰਟੀ ਦਾ ਰੋਲ ਵਿਰੋਧੀ ਵੋਟਾਂ ਵੰਡਣ ਤੇ ਭਾਜਪਾ ਨੂੰ ਜਿਤਾਉਣ ਵਾਲਾ ਹੀ ਰਿਹਾ। ਫਿਰ ਹੁਣ ਉਨ੍ਹਾਂ ਨੂੰ ਵਿਰੋਧੀ ਧਿਰ ਦੀ ਏਕਤਾ ਕਿਉਂ ਯਾਦ ਆ ਰਹੀ ਹੈ?

ਕੁਝ ਲੋਕ ਤਾਂ ਅਜੇ ਵੀ ਇਹ ਕਹਿੰਦੇ ਹਨ ਕਿ ਇਹ ਵੀ ਭਾਜਪਾ ਦੀ ਹੀ ਮਦਦ ਕਰਨ ਦੀ ਇਕ ਚਾਲ ਹੈ। ਭਾਜਪਾ ਇਹ ਆਰਡੀਨੈਂਸ ਲਿਆ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ 'ਆਪ' ਹੀ ਭਾਜਪਾ ਦੀ ਅਸਲ ਵਿਰੋਧੀ ਪਾਰਟੀ ਹੈ ਅਤੇ 'ਆਪ' ਇਸ ਵਿਚ ਭਾਜਪਾ ਦੇ ਧੱਕੇ ਦੀ ਸ਼ਿਕਾਰ ਪਾਰਟੀ ਵਜੋਂ ਇਸ ਵਿਚੋਂ ਗ਼ੈਰ-ਕਾਂਗਰਸੀ ਤੇ ਗ਼ੈਰ-ਭਾਜਪਾ ਗੱਠਜੋੜ ਦੇ ਨਾਂਅ 'ਤੇ ਤੀਸਰਾ ਮੋਰਚਾ ਉਸਾਰਨ ਦੀ ਕੋਸ਼ਿਸ਼ ਕਰੇਗੀ, ਜੋ ਅਸਲ ਵਿਚ ਫਿਰ ਭਾਜਪਾ ਦੀ 2024 ਦੀਆਂ ਆਮ ਚੋਣਾਂ ਵਿਚ ਵਿਰੋਧੀ ਵੋਟਾਂ ਨੂੰ ਵੰਡ ਕੇ ਭਾਜਪਾ ਦੀ ਜਿੱਤ ਦਾ ਰਾਹ ਪੱਧਰਾ ਕਰੇਗਾ, ਪਰ ਅਸਲ ਸੱਚਾਈ ਕੀ ਹੈ, ਸਾਨੂੰ ਨਹੀਂ ਪਤਾ। ਬੇਸ਼ੱਕ ਹਾਲਾਤ ਦੀਆਂ ਗਵਾਹੀਆਂ ਇਨ੍ਹਾਂ ਗੱਲਾਂ ਵਿਚ ਕੁਝ ਨਾ ਕੁਝ ਸੱਚਾਈ ਹੋਣ ਵੱਲ ਇਸ਼ਾਰੇ ਤਾਂ ਕਰਦੀਆਂ ਹੀ ਹਨ। ਅੱਜਕਲ੍ਹ ਤਾਂ ਆਮ ਲੋਕ ਵੀ ਦੂਹਰੇ-ਤੀਹਰੇ ਚਿਹਰੇ ਲਾ ਕੇ ਰੱਖਦੇ ਹਨ, ਫਿਰ ਰਾਜਨੀਤੀਵਾਨ ਤਾਂ ਰਾਜਨੀਤੀਵਾਨ ਹਨ।

ਦਿਲੋਂ ਮੇਂ ਆਗ ਲਬੋਂ ਪਰ ਗੁਲਾਬ ਰਖਤੇ ਹੈਂ।
ਸਬ ਅਪਨੇ ਚਿਹਰੋਂ ਪੇ ਦੋਹਰਾ ਨਕਾਬ ਰਖਤੇ ਹੈਂ।
(ਰਾਹਤ ਇੰਦੌਰੀ)
 
 
1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ-141401
ਫੋਨ: 92168-60000
E. mail : hslall@ymail.com

 
 
    
  sikhਕੀ ਸਿੱਖ ਭਾਈਚਾਰਾ ਆਪਣੇ ਭਵਿੱਖ ਬਾਰੇ ਸੁਚੇਤ ਹੈ?  
ਹਰਜਿੰਦਰ ਸਿੰਘ ਲਾਲ
20ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ  
19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com