WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸਰਬ-ਉੱਚ ਅਦਾਲਤ ਵੀ ਵਿਤਕਰਾ ਕਰਦੀ ਹੈ
ਹਰਜਿੰਦਰ ਸਿੰਘ ਲਾਲ                        (25/11/2023)

lall

57ਇਨਸਾਫ਼ ਕੇ ਪਰਦੇ ਮੇਂ ਯੇ ਕਯਾ ਜ਼ੁਲਮ ਹੈ ਯਾਰੋ,
ਦੇਤੇ ਹੋ ਸਜ਼ਾ ਔਰ ਖ਼ਤਾ ਔਰ ਹੀ ਕੁਛ ਹੈ॥

 
ਸ਼ਾਇਰ ਅਖ਼ਤਰ ਦਾ ਇਹ ਸ਼ਿਅਰ ਉਸ ਵੇਲੇ ਯਾਦ ਆਇਆ ਜਦੋਂ ਦੇਸ਼ ਦੀ ਸਰਬਉੱਚ ਅਦਾਲਤ ਨੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਜੱਜ ਲਗਾਉਣ ਲਈ ਸਰਬਉੱਚ ਅਦਾਲਤ ਦੇ ਕਾਲਜੀਅਮ ਵਲੋਂ ਪ੍ਰਮੁੱਖ ਤੇ ਕਾਬਿਲ ਵਕੀਲਾਂ ਨੂੰ ਜੱਜ ਲਾਉਣ ਦੀ ਸਿਫ਼ਾਰਿਸ਼ ਦੇ ਬਾਵਜੂਦ ਇਸ ਵਿਚੋਂ ਸਿੱਖਾਂ ਨੂੰ ਚੁਣ ਕੇ ਜੱਜ ਨਾ ਬਣਾਉਣ 'ਤੇ ਸਖ਼ਤ ਟਿੱਪਣੀ ਕੀਤੀ। ਸਰਬਉੱਚ ਅਦਾਲਤ ਨੇ ਕੇਂਦਰ ਸਰਕਾਰ ਤੋਂ ਤਲਖ਼ ਸਵਾਲ ਪੁੱਛਿਆ ਕਿ ਕੇਂਦਰ ਸਰਕਾਰ ਵਲੋਂ ਜਿਨ੍ਹਾਂ ਉਮੀਦਵਾਰਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ, ਉਹ ਦੋਵੇਂ ਸਿੱਖ ਹਨ। ਅਜਿਹਾ ਕਿਉਂ ਹੋ ਰਿਹਾ ਹੈ। 
 
ਅਸਲ ਵਿਚ ਸਰਬਉੱਚ ਅਦਾਲਤ ਦੇ ਕਾਲਜੀਅਮ ਨੇ 17 ਅਕਤੂਬਰ, 2023 ਨੂੰ 5 ਵਕੀਲਾਂ ਦੇ ਨਾਵਾਂ ਦੀ ਸਿਫ਼ਾਰਿਸ਼ ਜੱਜ ਬਣਾਉਣ ਲਈ ਕੀਤੀ ਸੀ, ਜਿਨ੍ਹਾਂ ਵਿਚ 2 ਵਕੀਲ ਹਰਮੀਤ ਸਿੰਘ ਗਰੇਵਾਲ ਅਤੇ ਦੀਪਿੰਦਰ ਸਿੰਘ ਨਲਵਾ ਦੋਵੇਂ ਸਿੱਖ ਸਨ। ਕੇਂਦਰ ਨੇ 2 ਨਵੰਬਰ ਨੂੰ ਇਨ੍ਹਾਂ ਵਿਚੋਂ ਦੋਵੇਂ ਸਿੱਖ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਤਿੰਨਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਅਦਾਲਤ ਨੇ ਜੱਜਾਂ ਦੇ ਤਬਾਦਲੇ ਦੇ ਮਾਮਲੇ 'ਤੇ ਵੀ ਅਟਾਰਨੀ ਜਨਰਲ ਨੂੰ ਕਿਹਾ ਕਿ ਬਦਲੀਆਂ ਸੰਬੰਧੀ ਵੀ ਚੋਣਵੀਆਂ ਨੀਤੀਆਂ ਵੀ ਤਿਆਰ ਕਰਨ ਨਾਲ ਚੰਗਾ ਸੰਦੇਸ਼ ਨਹੀਂ ਜਾਂਦਾ। ਤਬਾਦਲੇ ਅਤੇ ਤਾਇਨਾਤੀਆਂ ਨੂੰ 'ਪਿੱਕ ਐਂਡ ਚੂਜ਼' ਨਹੀਂ ਕੀਤਾ ਜਾ ਸਕਦਾ। ਅਸੀਂ ਕੋਈ ਕਾਨੂੰਨ ਦੇ ਮਾਹਿਰ ਨਹੀਂ ਹਾਂ, ਪਰ ਜਿਸ ਤਰ੍ਹਾਂ ਸੁਯੋਗ ਜੱਜਾਂ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਕਿਹਾ ਹੈ (ਕਾਲਜੀਅਮ ਵਲੋਂ ਚੁਣੇ) ਅੱਧੇ ਤੋਂ ਘੱਟ ਨਾਵਾਂ ਨੂੰ ਮਨਜ਼ੂਰੀ ਮਿਲਣ ਨਾਲ ਸੀਨੀਆਰਤਾ ਪ੍ਰਭਾਵਿਤ ਹੁੰਦੀ ਹੈ। 
 
ਇਸ ਤੋਂ ਇਹ ਪ੍ਰਭਾਵ ਤਾਂ ਬਣਦਾ ਹੀ ਹੈ ਕਿ ਕਿਤੇ ਨਾ ਕਿਤੇ ਚੁਣੇ ਗਏ 5 ਜੱਜਾਂ ਵਿਚੋਂ ਇੱਕੋ ਭਾਈਚਾਰੇ ਦੇ ਦੋਵਾਂ ਜੱਜਾਂ ਦੀ ਨਿਯੁਕਤੀ ਨੂੰ ਲਟਕਾਉਣਾ ਉਨ੍ਹਾਂ ਦੀ ਸੀਨੀਆਰਤਾ ਘਟਾਉਣ ਅਤੇ ਇਸ ਨੂੰ ਭਵਿੱਖ ਵਿਚ ਵਰਤਣ ਲਈ ਤਾਂ ਅਜਿਹਾ ਨਹੀਂ ਕੀਤਾ ਜਾ ਰਿਹੈ?  ਹਾਲਾਂਕਿ ਇਸ ਮਾਮਲੇ ਦੀ ਅਗਲੀ ਸੁਣਵਾਈ 5 ਦਸੰਬਰ ਨੂੰ ਹੋਣੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ - ਜੋ ਆਮ ਤੌਰ 'ਤੇ ਸਿੱਖਾਂ ਦੀ ਸ਼ਲਾਘਾ ਵੀ ਕਰਦੇ ਹਨ - ਸਿੱਖਾਂ ਲਈ ਕੀਤੇ ਕੰਮਾਂ ਦੇ ਪ੍ਰਚਾਰ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡਦੇ, ਪਰ ਦੂਜੇ ਪਾਸੇ ਅਮਲੀ ਤੌਰ 'ਤੇ ਸਿੱਖਾਂ ਨੂੰ ਸਮਰੱਥ ਬਣਾਉਣ ਵਾਲੇ ਅਹੁਦੇ ਜੋ ਉਨ੍ਹਾਂ ਦੀ ਕਾਬਲੀਅਤ ਅਤੇ ਸੀਨੀਆਰਤਾ ਕਾਰਨ ਉਨ੍ਹਾਂ ਦਾ ਹੱਕ ਬਣਦਾ ਹੈ, ਦੇਣ ਵਿਚ ਆਨਾਕਾਨੀ ਕਰਦੇ ਹਨ ਤਾਂ ਸੁਭਾਵਿਕ ਤੌਰ 'ਤੇ ਇਹ ਗੱਲ ਦੀ ਤਕਲੀਫ਼ ਹੋ ਜਾਂਦੀ ਹੀ ਹੈ।
 
ਉਂਜ ਜੇਕਰ ਉਨ੍ਹਾਂ ਵਿਚ ਜ਼ਰਾ ਜਿੰਨੀ ਵੀ ਹਮਦਰਦੀ ਹੁੰਦੀ ਤਾਂ ਉਹ ਅਗਲੀ ਤਰੀਕ ਦੀ ਉਡੀਕ ਨਾ ਕਰਦੇ ਸਗੋਂ ਅਦਾਲਤੀ ਟਿੱਪਣੀ ਦੇ ਅਗਲੇ ਹੀ ਦਿਨ ਇਹ ਨਿਯੁਕਤੀਆਂ ਕਰਵਾਉਣ ਵਿਚ ਆਪਣਾ ਪ੍ਰਭਾਵ ਵਰਤਦੇ ਤਾਂ ਦੇਸ਼ ਦੀ ਇਕ ਪ੍ਰਮੁੱਖ ਘੱਟ-ਗਿਣਤੀ ਵਿਚ ਉਨ੍ਹਾਂ ਬਾਰੇ ਇਕ ਚੰਗਾ ਸੰਦੇਸ਼ ਜਾਂਦਾ। ਭਾਜਪਾ ਵੱਚ ਸਿੱਖਾਂ ਦੇ ਮੁੱਖ ਪ੍ਰਤੀਨਿੱਧ ਸ. ਮਨਜਿੰਦਰ ਸਿਰਸਾ ਵੀ ਪੂਰਨ ਖਾਮੋਸ਼ ਹਨ। ਸੱਚਾਈ ਇਹ ਹੈ ਕਿ ਭਾਵੇਂ ਸਿੱਖ ਕਾਂਗਰਸ ਤੋਂ ਆਪ੍ਰੇਸ਼ਨ ਬਲਿਊ ਸਟਾਰ ਅਤੇ ਦਿੱਲੀ ਦੇ ਸਿੱਖ ਕਤਲੇਆਮ ਕਾਰਨ ਉਸ ਤੋਂ ਨਾਰਾਜ਼ ਹਨ, ਇਹ ਆਜ਼ਾਦ ਭਾਰਤ ਵਿਚ ਸਿੱਖਾਂ ਲਈ ਸਭ ਤੋਂ ਵੱਡਾ ਜ਼ਖ਼ਮ ਹੈ, ਪਰ ਇੰਜ ਲਗਦਾ ਹੈ ਕਿ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਵੇਲੇ ਦੇ ਜ਼ੁਲਮ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਏ ਸਿੱਖ ਕਤਲੇਆਮ ਨੂੰ ਇਕ ਪਾਸੇ ਰੱਖ ਦਈਏ ਤਾਂ ਆਜ਼ਾਦ ਭਾਰਤ ਵਿਚ ਕਾਂਗਰਸ ਰਾਜ ਸਮੇਂ ਸਿੱਖਾਂ ਨਾਲ ਵਿਤਕਰਾ ਹੁਣ ਨਾਲੋਂ ਘੱਟ ਹੀ ਨਜ਼ਰ ਆਉਂਦਾ ਸੀ। ਹਾਲਾਂਕਿ ਆਪ੍ਰੇਸ਼ਨ ਬਲਿਊ ਸਟਾਰ ਬਾਰੇ ਭਾਜਪਾ ਦੇ ਉਸ ਵੇਲੇ ਦੇ ਵੱਡੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਖ਼ੁਦ ਕਹਿੰਦੇ ਹਨ ਕਿ ਉਨ੍ਹਾਂ ਨੇ ਇੰਦਰਾ ਗਾਂਧੀ 'ਤੇ ਇਸ ਲਈ ਦਬਾਅ ਬਣਾਇਆ ਸੀ।
 
ਆਜ਼ਾਦੀ ਤੋਂ ਬਾਅਦ ਰਾਜਨੀਤਕ ਤੌਰ 'ਤੇ ਦੇਸ਼ ਵਿਚ ਸਿੱਖਾਂ ਦਾ ਪ੍ਰਭਾਵ ਕਿੰਨਾ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਹੁਤੀ ਵਾਰ ਮਹਾਂਰਾਸ਼ਟਰ, ਰਾਜਸਥਾਨ, ਜੰਮੂ-ਕਸ਼ਮੀਰ, ਹਰਿਆਣਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਤੋਂ ਇਲਾਵਾ ਝਾਰਖੰਡ, ਉਤਰਾਖੰਡ, ਛੱਤੀਸਗੜ੍ਹ ਅਤੇ ਦਿੱਲੀ ਵਰਗੇ ਰਾਜਾਂ ਵਿਚ ਲਗਭਗ ਹਰ ਜਗ੍ਹਾ ਇਕ ਸਿੱਖ ਮੰਤਰੀ ਹੁੰਦਾ ਸੀ। ਦਿੱਲੀ ਦਾ ਤਾਂ ਦੂਜਾ ਮੁੱਖ ਮੰਤਰੀ ਵੀ ਇਕ ਸਿੱਖ ਗੁਰਮੁੱਖ ਨਿਹਾਲ ਸਿੰਘ ਰਿਹਾ ਹੈ, ਜੋ 12 ਫਰਵਰੀ, 1955 ਤੋਂ 1 ਨਵੰਬਰ, 1956 ਤੱਕ ਮੁੱਖ ਮੰਤਰੀ ਰਿਹਾ ਸੀ।

ਇਕੱਲੀ ਭਾਜਪਾ ਹੀ ਨਹੀਂ, 'ਆਪ' ਵੀ ਪੰਜਾਬ ਤੋਂ ਬਾਹਰ ਸਿੱਖਾਂ ਨਾਲ ਤੇ ਪੰਜਾਬੀਆਂ ਨਾਲ ਕੋਈ ਚੰਗਾ ਵਿਹਾਰ ਨਹੀਂ ਕਰ ਰਹੀ। ਦਿੱਲੀ ਵਿਚ ਕੋਈ ਸਿੱਖ ਮੰਤਰੀ ਨਹੀਂ ਹੈ, ਪਹਿਲਾਂ ਦਿੱਲੀ ਦੇ ਹਰ ਮੰਤਰੀ ਨਾਲ ਇਕ ਪੰਜਾਬੀ ਟਾਈਪਿਸਟ ਜਾਂ ਸਟੈਨੋਗ੍ਰਾਫ਼ਰ  ਤਾਇਨਾਤ ਹੁੰਦਾ ਸੀ ਪਰ ਹੁਣ ਦਿੱਲੀ ਵਿਚੋਂ ਪੰਜਾਬੀ ਗਾਇਬ ਹੀ ਕੀਤੀ ਜਾ ਰਹੀ ਹੈ। ਕਾਂਗਰਸ ਵੇਲੇ ਕੇਂਦਰੀ ਮੰਤਰੀ ਮੰਡਲ ਵਿਚ ਸਿੱਖ ਮੰਤਰੀ ਕਿਸੇ ਵੱਡੇ ਮੰਤਰਾਲੇ, ਰੱਖਿਆ, ਵਿਦੇਸ਼ ਤੇ ਗ੍ਰਹਿ ਵਰਗੇ ਵਿਭਾਗਾਂ ਦੇ ਮੰਤਰੀ ਹੁੰਦੇ ਸਨ। ਦੇਸ਼ ਦੇ ਗਵਰਨਰਾਂ ਵਿਚ ਵੀ ਸਿੱਖਾਂ ਦਾ ਵਿਸ਼ੇਸ਼ ਸਥਾਨ ਹੁੰਦਾ ਸੀ ਤੇ ਰਾਜਦੂਤਾਂ ਵਿਚ ਵੀ ਵੱਡੀ ਗਿਣਤੀ ਵਿਚ ਸਿੱਖ ਤੇ ਪੰਜਾਬੀ ਨਜ਼ਰ ਆਉਂਦੇ ਸਨ। ਉਂਜ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਫ਼ੌਜ ਮੁਖੀ ਵਰਗੇ ਉੱਚ ਅਹੁਦੇ ਵੀ ਸਿੱਖਾਂ ਕੋਲ ਰਹੇ ਹਨ।
 
ਪਰ ਹੁਣ ਜੋ ਉੱਚ ਅਦਾਲਤਦੇ ਜੱਜਾਂ ਦੀ ਨਿਯੁਕਤੀ ਵੇਲੇ ਹੋਇਆ ਤੇ ਜਿਸ 'ਤੇ ਸਰਬਉੱਚ ਅਦਾਲਤ ਨੂੰ ਟਿੱਪਣੀ ਕਰਨੀ ਪਈ ਹੈ, ਤੋਂ ਜਾਪਦਾ ਹੈ ਕਿ ਸਿੱਖਾਂ ਦਾ ਦੇਸ਼ ਦੇ ਵੱਡੇ ਅਹੁਦਿਆਂ ਤੋਂ ਲਗਾਤਾਰ ਘਟਦੇ ਜਾਣਾ ਕਿਸ ਤਰ੍ਹਾਂ ਦੀ ਸੋਚ ਦਾ ਨਤੀਜਾ ਹੋ ਸਕਦਾ ਹੈ।

ਇੰਤਹਾ ਦੇਖੋ ਜੰਮੂ-ਕਸ਼ਮੀਰ ਵਿਚ ਉਨ੍ਹਾਂ ਕਸ਼ਮੀਰੀ ਪੰਡਿਤਾਂ ਲਈ ਤਾਂ ਨੌਕਰੀਆਂ ਅਤੇ ਵਿਧਾਨ ਸਭਾ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ ਜੋ ਅੱਤਵਾਦੀਆਂ ਦਾ ਮੁਕਾਬਲਾ ਕਰਨ ਦੀ ਥਾਂ ਕਸ਼ਮੀਰ ਛੱਡ ਗਏ ਤੇ ਕਸ਼ਮੀਰ ਤੋਂ ਬਾਹਰ ਸਰਕਾਰੀ ਸਹੂਲਤਾਂ ਪ੍ਰਾਪਤ ਕਰਦੇ ਰਹੇ (ਇਥੇ ਨੋਟ ਕਰਨ ਵਾਲੀ ਗੱਲ ਹੈ ਕਿ ਸਾਨੂੰ ਕਸ਼ਮੀਰੀ ਪੰਡਿਤਾਂ ਨੂੰ ਦਿੱਤੀਆਂ ਸਹੂਲਤਾਂ ਤੇ ਰਾਖਵੇਂਕਰਨ 'ਤੇ ਕੋਈ ਇਤਰਾਜ਼ ਨਹੀਂ ਹੈ) ਪਰ ਉਨ੍ਹਾਂ ਸਿੱਖਾਂ ਨੂੰ ਇਹ ਸਭ ਕੁਝ ਕਿਉਂ ਨਹੀਂ ਦਿੱਤਾ ਜਾ ਰਿਹਾ, ਜੋ ਹਿੱਕ ਡਾਹ ਕੇ ਕਸ਼ਮੀਰੀ ਅੱਤਵਾਦੀਆਂ ਦਾ ਟਾਕਰਾ ਕਰਦੇ ਰਹੇ, ਜਾਨਾਂ ਵਾਰਦੇ ਰਹੇ ਪਰ ਕਸ਼ਮੀਰ ਨਹੀਂ ਛੱਡਿਆ।

ਕੀ ਇਹ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਇਨਾਮ ਹੈ ਜਾਂ ਸਜ਼ਾ?

ਡੇਰਾ ਮੁਖੀ ਦੀ ਇੱਕ ਹੋਰ ਫਰਲੋ
 
ਕਯੋਂ ਬਨਾਤੇ ਹੋ ਸਿਆਸਤ ਕੋ ਤੁਮ ਅਪਨਾ ਹਮਸਫ਼ਰ,
ਸਬ ਚਲੇ ਜਾਏਂਗੇ ਖਾਲੀ ਕੁਰਸੀਆਂ ਰਹਿ ਜਾਏਂਗੇ।
 (ਆਦਰਸ਼ ਦੂਬੈ)

ਇਹ ਠੀਕ ਹੈ ਕਿ ਫਰਲੋ ਕਿਸੇ ਕੈਦੀ ਦਾ ਹੱਕ ਹੈ ਤੇ ਇਹ ਸਰਕਾਰ ਦਾ ਅਧਿਕਾਰ ਵੀ ਹੈ ਪਰ ਦੋ ਕਤਲਾਂ ਅਤੇ ਜਬਰ ਜਨਾਹ ਦੇ ਕੇਸ ਵਿਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਨੂੰ ਜਿਸ ਤਰ੍ਹਾਂ ਬਹੁਤੀ ਵਾਰੀ ਫਰਲੋ ਤੇ ਪੈਰੋਲ ਕਿਸੇ ਨਾ ਕਿਸੇ ਚੋਣ ਦੇ ਨੇੜੇ ਹੀ ਦਿੱਤੀ ਜਾ ਰਹੀ ਹੈ, ਉਹ ਆਪਣੇ-ਆਪ ਵਿਚ ਭਾਜਪਾ ਦੀ ਹਰਿਆਣਾ ਸਰਕਾਰ ਤੇ ਭਾਜਪਾ ਦੀ ਨੀਅਤ 'ਤੇ ਕਈ ਸਵਾਲ ਖੜ੍ਹੇ ਕਰਦੀ ਹੈ। ਹਾਲਾਂਕਿ ਸਾਡੇ ਸਾਹਮਣੇ ਕਈ ਪ੍ਰਮੁੱਖ ਵਿਅਕਤੀ ਹਨ, ਜਿਨ੍ਹਾਂ ਨੂੰ ਅਜੇ ਸਜ਼ਾ ਵੀ ਨਹੀਂ ਹੋਈ ਤੇ ਉਹ ਜੁਡੀਸ਼ੀਅਲ ਰਿਮਾਂਡ 'ਤੇ ਹਨ ਪਰ ਉਨ੍ਹਾਂ ਨੂੰ ਆਪਣੇ ਬਿਮਾਰ ਨਜ਼ਦੀਕੀਆਂ ਨੂੰ ਮਿਲਣ ਦੀ ਇਜਾਜ਼ਤ ਵੀ ਮੁਸ਼ਕਿਲ ਨਾਲ ਹੀ ਮਿਲਦੀ ਹੈ। ਤਾਜ਼ਾ ਉਦਾਹਰਨ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹੈ, ਜਿਨ੍ਹਾਂ ਨੂੰ ਆਪਣੀ ਬਿਮਾਰ ਪਤਨੀ ਨੂੰ ਮਿਲਣ ਲਈ ਸਿਰਫ਼ 4 ਘੰਟੇ ਦੀ ਮੁਹਲਤ ਹੀ ਮਿਲੀ ਸੀ।
 
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੁਲਾਈ 2020 ਵਿਚ ਹਰਿਆਣਾ ਦੀਆਂ ਪੰਚਾਇਤ ਚੋਣਾਂ ਨੇੜੇ 30 ਦਿਨਾਂ ਦੀ ਰਿਹਾਈ ਮਿਲੀ, ਜਨਵਰੀ 2021 ਵਿਚ 40 ਦਿਨਾਂ ਲਈ, ਫਰਵਰੀ 2022 ਵਿਚ 30 ਦਿਨਾਂ ਲਈ ਹਰਿਆਣਾ ਦੀਆਂ ਕੌਂਸਲ ਚੋਣਾਂ ਨੇੜੇ, ਅਕਤੂਬਰ 2022 ਵਿਚ 40 ਦਿਨਾਂ ਲਈ ਆਦਮਪੁਰ ਉਪ-ਚੋਣ ਵੇਲੇ, ਫਿਰ ਜਨਵਰੀ 2023 ਵਿਚ 40 ਦਿਨਾਂ ਲਈ ਰਿਹਾਈ ਮਿਲੀ। ਇਸ ਵੇਲੇ ਸ਼ਾਇਦ ਕੋਈ ਚੋਣ ਨਹੀਂ ਸੀ। ਜਦੋਂਕਿ ਜੁਲਾਈ 2023 ਵਿਚ ਹਰਿਆਣਾ ਪੰਚਾਇਤ ਚੋਣਾਂ ਨੇੜੇ ਅਤੇ ਹੁਣ ਨਵੰਬਰ 2023 ਵਿਚ ਰਾਜਸਥਾਨ ਵਿਧਾਨ ਸਭਾ ਚੋਣਾਂ ਨੇੜੇ ਵੀ ਰਿਹਾਈ ਮਿਲੀ ਹੈ।

ਗੌਰਤਲਬ ਹੈ ਕਿ ਡੇਰਾ ਮੁਖੀ ਦਾ ਜੱਦੀ ਪਿੰਡ ਵੀ ਰਾਜਸਥਾਨ ਵਿਚ ਹੀ ਹੈ। ਇਹ ਸਾਰੇ ਤੱਥ ਆਪਣੀ ਗਵਾਹੀ ਆਪ ਭਰਦੇ ਹਨ ਤੇ ਕਿਸੇ ਟਿੱਪਣੀ ਦੇ ਮੁਥਾਜ ਨਹੀਂ ਕਿ ਹਰਿਆਣਾ ਦੀ ਭਾਜਪਾ ਸਰਕਾਰ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਨੀਅਤ ਤੇ ਸੋਚ ਕੀ ਹੈ?

ਮਸਲਤ-ਆਮੇਜ਼ ਹੋਤੇ ਹੈਂ ਸਿਆਸਤ ਕੇ ਕਦਮ,
ਤੂ ਨਾ ਸਮਝੇਗਾ ਸਿਆਸਤ ਤੂ ਅਭੀ ਨਾਦਾਨ ਹੈ।
    (ਦੁਸ਼ਿਅੰਤ ਕੁਮਾਰ)

ਸਿੱਖ ਲੀਡਰਸ਼ਿਪ ਦੇ ਧਿਆਨਯੋਗ
 
ਕਈ ਵਾਰ ਕੁਝ ਟਿੱਪਣੀਆਂ ਕਿਸੇ ਦੂਸਰੇ ਨਾਲੋਂ ਆਪਣਾ ਹੀ ਨੁਕਸਾਨ ਵਧੇਰੇ ਕਰਦੀਆਂ ਹਨ। ਯਾਦ ਰੱਖੋ ਬੇਸ਼ੱਕ ਭਾਰਤ ਸਰਕਾਰ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਦਰਸ਼ਨਾਂ ਲਈ ਖੋਲ੍ਹ ਕੇ ਸਿੱਖ ਕੌਮ ਨੂੰ ਧੰਨਵਾਦੀ ਬਣਾਇਆ ਹੈ, ਪਰ ਇਸ ਲਈ ਬਣੇ ਹਾਲਾਤ ਵੀ ਇਸ ਇਜਾਜ਼ਤ ਲਈ ਇਕ ਵੱਡਾ ਕਾਰਨ ਸਨ। ਹੁਣ ਵੀ ਬਹੁਤ ਸਾਰੇ ਲੋਕ ਇਸ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ ਤੇ ਇਸ ਦੇ ਉਲਟ ਬਿਆਨ ਵੀ ਦਾਗ਼ਦੇ ਰਹਿੰਦੇ ਹਨ। ਇਸ ਲਈ ਇਸ ਦੇ ਖਿਲਾਫ਼ ਮਾਮੂਲੀ ਗੱਲ ਨੂੰ ਵੀ ਦੇਸ਼ ਦੇ ਵੱਡੇ-ਵੱਡੇ ਮੀਡੀਆ ਹਾਊਸ  'ਤੇ ਕਈ ਭਾਜਪਾ ਨੇਤਾ ਬਹੁਤ ਉਛਾਲਦੇ ਰਹਿੰਦੇ ਹਨ। ਪਰ ਸਿੱਖ ਨੇਤਾਵਾਂ ਨੂੰ ਪੂਰੀ ਸੱਚਾਈ ਜਾਣੇ ਬਿਨਾਂ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ।

ਹੁਣ ਜਦੋਂ ਪੰਜਾਬ ਵਿਧਾਨ ਸਭਾ ਦੇ ਸੰਚਾਲਕ ਕੁਲਤਾਰ ਸਿੰਘ ਸੰਧਵਾਂ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਵਿਵਾਦਤ ਚਰਚਿਤ ਪਾਰਟੀ ਗੁਰਦੁਆਰਾ ਸਾਹਿਬ ਤੋਂ ਡੇਢ-ਦੋ ਕਿਲੋਮੀਟਰ ਦੂਰ ਇਕ ਵੱਖਰੇ ਕੰਪਲੈਕਸ ਵਿਚ ਹੋਈ ਹੈ, ਤਾਂ ਇਹ ਵਿਵਾਦ ਖ਼ਤਮ ਹੋਣਾ ਚਾਹੀਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਬਾਅਦ ਵੀ ਭਾਜਪਾ ਦੇ ਵੱਡੇ-ਵੱਡੇ ਨੇਤਾ ਇਸ ਬਾਰੇ ਲੇਖ ਲਿਖ ਕੇ ਇਸ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦੇ ਰਹੇ ਹਨ, ਜਿਵੇਂ ਮਾਂ ਨਾਲੋਂ ਉਹ ਵੱਧ ਹੇਜਲੇ ਹੋਣ। 
 
ਵੈਸੇ ਵੀ ਪਿਛਲੇ ਸਮੇਂ ਤੋਂ ਭਾਜਪਾ ਨੇਤਾਵਾਂ ਵਲੋਂ ਸਿੱਖ ਮਸਲਿਆਂ ਬਾਰੇ ਟਿੱਪਣੀਆਂ ਦੀ ਲਹਿਰ ਕਾਫੀ ਤੇਜ਼ ਹੈ, ਜਿਸ ਬਾਰੇ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਭਾਜਪਾ ਦੇ ਇਕ ਸਾਬਕਾ ਕੌਮੀ ਮੀਤ ਪ੍ਰਧਾਨ ਤੇ ਰਾਜ ਸਭਾ ਮੈਂਬਰ ਜੋ ਖੁਦ ਪੱਤਰਕਾਰ ਹਨ, ਕਹਿੰਦੇ ਹਨ ਕਿ 'ਦਲਿਤ-ਮੁਸਲਿਮ ਭਰਾਤਰੀ ਵਾਂਗ' ਇਹ ਘਟਨਾ 'ਸਿੱਖ-ਮੁਸਲਿਮ ਭਾਈਚਾਰੇ' ਦੀ ਹਵਾ ਕੱਢਣ ਲਈ ਕਾਫੀ ਹੈ, ਤਾਂ ਸਾਫ਼ ਸਮਝ ਆ ਜਾਂਦੀ ਹੈ ਕਿ ਉਹ ਕਿਸ ਰਾਜਨੀਤਕ ਐਂਗਲ (ਕੋਣ) ਤੋਂ ਬੋਲ ਰਹੇ ਹਨ।

ਸਾਡੀ ਸਿੱਖ ਨੇਤਾਵਾਂ ਖ਼ਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਘਟਨਾ ਦੀ ਅਸਲੀਅਤ ਖ਼ੁਦ ਲੋਕਾਂ ਸਾਹਮਣੇ ਰੱਖਣ ਅਤੇ ਆਮ ਰਾਜਨੀਤਕ ਸਿੱਖ ਨੇਤਾਵਾਂ ਨੂੰ ਹਦਾਇਤ ਕਰਨ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ-ਆਡੀਓ 'ਤੇ ਓਨੀ ਦੇਰ ਟਿੱਪਣੀ ਨਾ ਕਰਨ ਜਿੰਨੀ ਦੇਰ ਸ਼੍ਰੋਮਣੀ ਕਮੇਟੀ ਉਸ ਦੀ ਅਸਲੀਅਤ ਦੀ ਜਾਂਚ ਨਾ ਕਰ ਲਵੇ।
 
1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ
ਫੋਨ: 92168-60000
E. mail : hslall@ymail.com
 

 
 
 
  57ਸਰਬ-ਉੱਚ ਅਦਾਲਤ ਵੀ ਵਿਤਕਰਾ ਕਰਦੀ ਹੈ
 ਹਰਜਿੰਦਰ ਸਿੰਘ ਲਾਲ
56ਪੰਜ ਰਾਜਾਂ ਦੇ ਚੋਣ ਨਤੀਜਿਆਂ ਦੇ ਪਾਰ
 ਹਰਜਿੰਦਰ ਸਿੰਘ ਲਾਲ
55ਸੁੱਤੇ ਪੰਜਾਬ ਦੇ ਪੰਜਾਬੀਆਂ ਦੇ ਨਾਮ
ਬੁੱਧ ਸਿੰਘ ਨੀਲੋਂ  
54ਪੰਜਾਬੀ ਸੂਬੇ ਦੀ ਵਰ੍ਹੇ 57 ਵਰ੍ਹੇ ਗੰਢ ‘ਤੇ
ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੰਢਾ ਰਹੇ ਹਨ 
ਉਜਾਗਰ ਸਿੰਘ  
53ਕਨੇਡਾ ਦੇ ਭਾਰਤੀਆਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
52ਪੰਜਾਬ ਦੀ ਪੀੜਤ ਨਬਜ਼ ਬਿਗਾਨੇ ਹੱਥ
ਹਰਜਿੰਦਰ ਸਿੰਘ ਲਾਲ
51ਸਮਾਜ ਵਿੱਚੋਂ ਬੁਰਾਈਆਂ ਦਾ ਖਾਤਮਾਂ ਹੀ ਸਾਨੂੰ ਰਾਮਰਾਜ ਵੱਲ ਲੈ ਕੇ ਜਾਵੇਗਾ  
ਸੰਜੀਵ ਝਾਂਜੀ, ਜਗਰਾਉਂ 
50ਇੱਕ ਬੂੰਦ ਪਾਣੀ ਦੀ ਨਾ ਦੇਣ ਦੀ ਡੌਂਡੀ ਪਿੱਟਣ ਵਾਲੀਆਂ ਪਾਰਟੀਆਂ ਗੁਨਾਹਗਾਰ ਹਨ
ਉਜਾਗਰ ਸਿੰਘ 
punjabਆਗੂਓ, ਇਕੱਠੇ ਹੋ ਕੇ ਪੰਜਾਬ ਬਚਾ ਲਓ 
ਹਰਜਿੰਦਰ ਸਿੰਘ ਲਾਲ
rahulਰਾਹੁਲ ਗਾਂਧੀ ਦੀ ਅਤੇ ਮੌਜੂਦਾ ਅਕਾਲੀ ਦੀ ਸੋਚ  
ਹਰਜਿੰਦਰ ਸਿੰਘ ਲਾਲ
47ਆਪੁ ਸਵਾਰਹਿ ਮਹਿ ਮਿਲੇ> 
ਡਾ: ਨਿਸ਼ਾਨ ਸਿੰਘ ਰਾਠੌਰ
46ਇੰਡੀਆ ਗੱਠਜੋੜ ਐਨ.ਡੀ.ਏ. ਅਤੇ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਵਿਸ਼ਾ
ਉਜਾਗਰ ਸਿੰਘ
45ਪੰਜਾਬ ਨਾਲ਼ ਬੇਇਨਸਾਫ਼ੀ ਜਾਰੀ  
ਹਰਜਿੰਦਰ ਸਿੰਘ ਲਾਲ
44ਭਾਰਤ-ਕਨੇਡਾ ਟਕਰਾਅ ਹੋਰ ਵਧੇਗਾ
ਹਰਜਿੰਦਰ ਸਿੰਘ ਲਾਲ
rasoolਰਸੂਲ ਦਾ ਅਵਾਰੀ ਦਾਗ਼ਿਸਤਾਨ ਅਤੇ ਮੇਰਾ ਪੰਜਾਬੀ ਪੰਜਾਬੀਸਤਾਨ: ਇੱਕ ਹੱਥ ਵਿੱਚ ਤਿੰਨ ਹਦਵਾਣੇ  
ਸੰਜੀਵ ਝਾਂਜੀ, ਜਗਰਾਉਂ  
42ਭਾਜਪਾ, ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਲੱਗੀ   
ਉਜਾਗਰ ਸਿੰਘ
41ਬੁੱਧ ਬਾਣ
ਸਿਉਂਕ ਬਨਾਮ ਸਾਹਿਤ ਦੇ ਜੁਗਾੜੀਏ!   
ਬੁੱਧ ਸਿੰਘ ਨੀਲੋਂ 
patwariਪਟਵਾਰੀਆਂ ਅਤੇ ਸਰਕਾਰ ਦਾ ਟਕਰਾਓ ਪੰਜਾਬ ਲਈ ਮੰਦਭਾਗਾ  
ਉਜਾਗਰ ਸਿੰਘ
bharatਨਵਾਂ ਸਿਆਸੀ ਰੌਲ਼ਾ: ਭਾਰਤ ਕਿ ਇੰਡੀਆ
ਹਰਜਿੰਦਰ ਸਿੰਘ ਲਾਲ
38ਬੁੱਧ ਚਿੰਤਨ
ਘੁਰਕੀ, ਬੁਰਕੀ ਤੇ ਕੁਰਸੀ!  
ਬੁੱਧ ਸਿੰਘ ਨੀਲੋਂ   
37ਮੁੱਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ
ਹਰਜਿੰਦਰ ਸਿੰਘ ਲਾਲ
36ਪਟਿਆਲਾ ਦਾ ਨਾਮ ਚਮਕੌਣ ਵਾਲੀਆਂ ਇਸਤਰੀ ਡਿਪਟੀ ਕਮਿਸ਼ਨਰ  
ਉਜਾਗਰ ਸਿੰਘ
35ਕਾਂਗਰਸ ਹਾਈ ਕਮਾਂਡ ਦੀ ਆਪ ਨਾਲ ਸਾਂਝ ਪੰਜਾਬ ਕਾਂਗਰਸ ਭੰਬਲਭੂਸੇ ਵਿੱਚ  
ਉਜਾਗਰ ਸਿੰਘ
34ਨੂਹ ਦੀ ਫ਼ਿਰਕੂ ਹਿੰਸਾ ਲਈ ਜ਼ਿੰਮੇਵਾਰ ਕੌਣ?
ਹਰਜਿੰਦਰ ਸਿੰਘ ਲਾਲ  
33ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ: ਬਗਾਬਤੀ ਸੁਰਾਂ ਉਠਣ ਲੱਗੀਆਂ'
 ਉਜਾਗਰ ਸਿੰਘ  
32ਕੀ 'ਇੰਡੀਆ' ਗੱਠਜੋੜ ਭਾਜਪਾ ਨੂੰ ਟੱਕਰ ਦੇ ਸਕੇਗਾ?  
ਹਰਜਿੰਦਰ ਸਿੰਘ ਲਾਲ  
31ਕੁਦਰਤੀ ਆਫ਼ਤ ਦਾ ਮੁਕਾਬਲਾ ਕਰਨ ਵਾਲੀ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ 
ਉਜਾਗਰ ਸਿੰਘ 
30ਹੜ੍ਹ ਪ੍ਰਭਾਤ ਲੋਕਾਂ ਦੀ ਮਦਦ ਲਈ ਪਿੰਡਾਂ ਦੇ ਲੋਕ ਰੱਬ ਦਾ ਰੂਪ ਬਣਕੇ ਬਹੁੜੇ  
ਉਜਾਗਰ ਸਿੰਘ
29ਪੰਜਾਬ ਵਿੱਚ ਆਏ ਹੜ੍ਹ: ਸਰਕਾਰਾਂ ਦੀ ਯੋਜਨਬੰਦੀ ਦੀ ਅਣਗਹਿਲੀ ਦਾ ਸਬੂਤ
ਉਜਾਗਰ ਸਿੰਘ
jakharਕੀ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲਾ  ਸਕੇਗਾ?   
ਉਜਾਗਰ ਸਿੰਘ
27ਲੋਕ ਸਭਾ ਦੀਆਂ ਚੋਣਾਂ ਤੇ ਇੱਕਸਮਾਨ ਨਾਗਰਿਕ ਕਨੂੰਨ   
ਹਰਜਿੰਦਰ ਸਿੰਘ ਲਾਲ
26ਰੰਗ ਬਰੰਗੇ ਪੱਤਰਕਾਰਾਂ ਦੇ ਨਾਂ  

ਬੁੱਧ ਸਿੰਘ ਨੀਲੋਂ 
25ਚੁਣੌਤੀਆਂ ਦੇ ਰਾਹ - ਅਕਾਲ ਤਖਤ ਸਾਹਿਬ ਦੇ ਨਵੇਂ ਸਰਬਰਾਹ  
ਹਰਜਿੰਦਰ ਸਿੰਘ ਲਾਲ 
24ਸ਼੍ਰੋ:ਗੁ:ਪ੍ਰ:ਕ: ਚੋਣਾਂ - ਅਜੇ ਕੁੱਝ ਵੀ ਨਿਸਚਿਤ ਨਹੀਂ 
ਹਰਜਿੰਦਰ ਸਿੰਘ ਲਾਲ 
23ਕਾਂਸ਼! ਨਵੇਂ ਸੰਸਦ ਭਵਨ ਵਾਂਙ ਸਾਡੇ ਸੰਸਦ ਮੈਂਬਰਾਂ ਦਾ ਦਿਲ ਵੀ ਲੋਕਾਂ ਲਈ ਖੁੱਲ੍ਹਾ-ਡੁੱਲ੍ਹਾ ਬਣ ਜਾਵੇ  
ਸੰਜੀਵ ਝਾਂਜੀ, ਜਗਰਾਉ
ਸੰਸਦਦੇਸ਼ ਦਾ ਨਵਾਂ ਸੰਸਦ ਭਵਨ  
ਸੰਜੀਵ ਝਾਂਜੀ, ਜਗਰਾਉ 
sikhਕੀ ਸਿੱਖ ਭਾਈਚਾਰਾ ਆਪਣੇ ਭਵਿੱਖ ਬਾਰੇ ਸੁਚੇਤ ਹੈ?  
ਹਰਜਿੰਦਰ ਸਿੰਘ ਲਾਲ
20ਰੇਹੜੀ ਤੇ ਦਿਸਦਾ ਹਰ ਲਿਸ਼ਕਦਾ ਅੰਬ ਤੰਦਰੁਸਤੀ ਨਹੀਂ ਦੇ ਸਕਦਾ  
ਸੰਜੀਵ ਝਾਂਜੀ, ਜਗਰਾਉਂ  
19ਹੁਣ ਕੀ ਹੋਊ?  
ਸੰਜੀਵ ਝਾਂਜੀ, ਜਗਰਾਉਂ
18ਸ਼੍ਰੋਮਣੀ ਕਮੇਟੀ ਦੇ ਸ਼ਲਾਘਾਯੋਗ ਫੈਸਲੇ ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
17ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ 

ਉਜਾਗਰ ਸਿੰਘ
16ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ
ਉਜਾਗਰ ਸਿੰਘ 
15ਜਲੰਧਰ ਦੇ ਚੋਣ ਨਤੀਜੇ ਸਿਰਜਣਗੇ ਨਵੇਂ ਦਿਸਹੱਦੇ 
ਹਰਜਿੰਦਰ ਸਿੰਘ ਲਾਲ
14ਖੇਤਰੀ ਭਾਸ਼ਾਵਾਂ ਲਈ ਖੁਸ਼ਖਬਰੀ 
ਹਰਜਿੰਦਰ ਸਿੰਘ ਲਾਲ
13ਪਾਕਿਸਤਾਨ ਨਾਲ ਪੰਜਾਬ ਸੜਕਾਂ ਰਾਹੀਂ ਵਪਾਰ - ਸਮੇਂ ਦੀ ਲੋੜ 
ਹਰਜਿੰਦਰ ਸਿੰਘ ਲਾਲ 
12ਸਿੱਖਾਂ ਦੀ ਫੁੱਟ ਦਾ ਘੁਣ ਬੜਾ ਹੀ ਘਾਤਕ 
ਹਰਜਿੰਦਰ ਸਿੰਘ ਲਾਲ
11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com