ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਮਹਾਰਾਜਾ ਰਣਜੀਤ ਸਿੰਘ ਇਨਾਮ ਜੇਤੂ ਮਹਾਂ ਸਿੰਘ (ਭਾਰਤੀ ਐਥਲੀਟ)
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ  ।  23/12/2017


 

ਪੰਜਾਬੀਆਂ ਨੇ ਵੱਖੋ ਵੱਖਰੇ ਖੇਤਰਾਂ ਵਿੱਚ ਆਪਣੀ ਦ੍ਰਿੜ ਇੱਛਾ ਸ਼ਕਤੀ ਅਤੇ ਸਖ਼ਤ ਮਿਹਨਤ ਸਦਕਾ ਬੁਲੰਦੀਆਂ ਨੂੰ ਛੂਹਿਆ ਹੈ, ਅਜਿਹੇ ਹੀ ਪੰਜਾਬ ਦੇ ਸਿਦਕੀ ਪੁੱਤਰ ਹਨ ਭਾਰਤੀ ਐਥਲੀਟ ਮਹਾਂ ਸਿੰਘ, ਜਿਨਾਂ ਨੇ ਰਾਸ਼ਟਰੀ-ਅੰਤਰ ਰਾਸ਼ਟਰੀ ਪੱਧਰ ਤੇ ਖੇਡ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਜ਼ਿਲੇ ਸੰਗਰੂਰ ਦੇ ਸੁਨਾਮ ਲਾਗੇ ਵਸੇ ਪਿੰਡ ਚੱਠੇ ਨਕਟੇ ਵਿੱਖੇ ਮੱਧ ਵਰਗੀ ਕਿਸਾਨ ਪਰਿਵਾਰ ਵਿੱਚ 4 ਮਾਰਚ 1981 ਨੂੰ ਮਾਤਾ ਸਰਦਾਰਨੀ ਸੁਖਪਾਲ ਕੌਰ ਅਤੇ ਪਿਤਾ ਸ੍ਰ. ਮਨਿੰਦਰ ਸਿੰਘ ਚੱਠਾ ਦੇ ਘਰ ਜਨਮੇ ਮਹਾਂ ਸਿੰਘ ਨੂੰ ਖੇਡਾਂ ਦੀ ਗੁੜਤੀ ਪਿੰਡ ਦੇ ਹੀ ਕੋਚ ਸ੍ਰ. ਜੋਗਿੰਦਰ ਸਿੰਘ ਗਿੱਲ ਤੋਂ ਮਿਲੀ ਜਿੰਨਾ ਦੀ ਦੇਖਰੇਖ ਅਤੇ ਯੋਗ ਅਗਵਾਈ ਸਦਕਾ ਮਹਾਂ ਸਿੰਘ ਨੇ ਹਾਸ਼ੀਏ ਤੇ ਪਏ ਪਿੰਡ ਤੋਂ ਨਿਕਲ ਕੇ ਰਾਸ਼ਟਰੀ, ਅੰਤਰ ਰਾਸ਼ਟਰੀ ਪੱਧਰ ਤੇ ਅਪਣਾ, ਆਪਣੇ ਪਿੰਡ ਅਤੇ ਦੇਸ ਦਾ ਨਾਮ ਚਮਕਾਇਆ।

ਗ੍ਰੈਜੂਏਟ ਮਹਾਂ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਅਗਲੇਰੀ ਪੜਾਈ ਸੁਨਾਮ ਤੋਂ ਪ੍ਰਾਪਤ ਕੀਤੀ। ਸਕੂਲ ਪੜਦਿਆਂ ਹੀ ਉਹਨਾਂ ਨੇ ਖੇਡ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਵੱਖੋ ਵੱਖਰੇ ਮੁਕਾਬਲਿਆਂ ਵਿੱਚ ਮੈਡਲ ਪ੍ਰਾਪਤ ਕਰਨ ਲੱਗੇ। ਕਾਲੀਕੱਟ ਵਿਖੇ 2001 ਵਿੱਚ ਆੱਲ ਇੰਡੀਆ ਇੰਟਰ ਯੂਨੀਵਰਸਿਟੀ ਐਥਲੈਟਿਕ ਮੀਟ ਦੌਰਾਨ ਲੰਮੀ ਛਾਲ ਅਤੇ ਟ੍ਰਿਪਲ ਜੰਪ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਝੋਲੀ ਕ੍ਰਮਵਾਰ ਗੋਲਡ ਅਤੇ ਬ੍ਰਾਊਂਜ਼ ਮੈਡਲ ਪਾਇਆ। ਇਹ ਉਹਨਾਂ ਦੀ ਅਣਥੱਕ ਮਿਹਨਤ ਹੀ ਸੀ ਜੋ ਉਹਨਾਂ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਗਈ ਅਤੇ ਇੱਕ ਦਿਨ ਭਾਰਤ ਨੂੰ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਪ੍ਰਤੀਨਿਧਤਿਵ ਕਰਨ ਦਾ ਮੌਕਾ ਮਿਲਿਆ।

ਤਕਰੀਬਨ 12 ਸਾਲ ਉਹ ਐੱਨ.ਆਈ.ਐੱਸ. (ਨੈਸ਼ਨਲ ਇੰਸਟੀਚਿਊਟ ਆੱਫ ਸਪੋਰਟਸ), ਪਟਿਆਲਾ ਵਿਖੇ ਰਹੇ ਅਤੇ ਰਾਸ਼ਟਰੀ ਅੰਤਰਰਾਸ਼ਟਰੀ ਕੋਚਾਂ ਦੀ ਨਿਗਰਾਨੀ ਹੇਠ ਆਪਣੀ ਮਿਹਨਤ ਕਰਦੇ ਰਹੇ। ਅੰਤਰ ਰਾਸ਼ਟਰੀ ਪ੍ਰਤੀਯੋਗਤਾਵਾਂ ਵਿੱਚ ਭਾਰਤ ਦਾ ਪ੍ਰਤੀਨਿਧਤਵ ਕਰਦੇ ਹੋਏ 7 ਗੋਲਡ, 3 ਸਿਲਵਰ ਅਤੇ ਇੱਕ ਬ੍ਰਾਊਂਜ਼ ਮੈਡਲ ਭਾਰਤੀ ਤਿਰੰਗੇ ਲਈ ਜਿੱਤਿਆ, ਜਿਨਾਂ ਵਿੱਚ 2004 ਵਿੱਚ ਇਸਲਾਮਾਬਾਦ (ਪਾਕਿਸਤਾਨ) ਵਿਖੇ ਹੋਈਆਂ 9ਵੀਆਂ ਸੈਫ ਖੇਡਾਂ ਵਿੱਚ ਗੋਲਡ ਮੈਡਲ ਵਰਣਨਯੋਗ ਹੈ। ਵੱਖੋ ਵੱਖਰੀਆਂ ਅੰਤਰ ਰਾਸ਼ਟਰੀ ਪ੍ਰਤੀਯੋਗਤਾਵਾਂ ਦੇ ਨਾਲ ਨਾਲ ਉਹਨਾਂ ਨੇ 2010 ਵਿੱਚ ਦਿੱਲੀ ਵਿਖੇ 17ਵੀਆਂ ਕਾੱਮਨਵੈਲਥ ਖੇਡਾਂ ਅਤੇ ਚੀਨ ਵਿੱਚ ਹੋਈਆਂ 16ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦਾ ਲੰਬੀ ਛਾਲ ਵਿੱਚ ਪ੍ਰਤੀਨਿਧਤਿਵ ਕੀਤਾ।
ਮਹਾਂ ਸਿੰਘ ਵਿਆਹ ਦੇ ਬੰਧਨ ਵਿੱਚ 12 ਦਸੰਬਰ 2010 ਵਿੱਚ ਸਰਦਾਰਨੀ ਗਗਨਦੀਪ ਕੌਰ ਨਾਲ ਬੱਝੇ ਅਤੇ ਉਹਨਾਂ ਦੇ ਘਰ ਅਮਰਿਸ਼ਦੀਪ ਕੌਰ ਅਤੇ ਅਵਨੀਸ਼ ਕੌਰ ਦੋ ਪੁੱਤਰੀਆਂ ਵਿਹੜੇ ਦੀ ਰੌਣਕ ਬਣੀਆਂ।

ਐਥਲੈਟਿਕਸ ਦੇ ਰਾਸ਼ਟਰੀ ਮੁਕਾਬਲਿਆਂ ਵਿੱਚ ਪੰਜਾਬ ਵੱਲੋਂ ਸਮੇਂ ਸਮੇਂ ਤੇ ਖੇਡਦੇ ਹੋਇਆਂ ਲੰਮੀ ਛਾਲ ਵਿੱਚ 8 ਗੋਲਡ, 4 ਸਿਲਵਰ ਅਤੇ 3 ਬ੍ਰਾਊਂਜ਼ ਮੈਡਲ ਜਿੱਤੇ। ਉਹਨਾਂ ਦੀ ਮੈਡਲ ਜਿੱਤਣ ਦੀ ਰਫ਼ਤਾਰ ਨੂੰ ਦੇਖਦੇ ਹੋਏ ਹੋਰ ਸੂਬਿਆਂ ਵੱਲੋਂ ਵੀ ਭਾਰੀ ਆਰਥਿਕ ਸਪਾਂਸਰਸ਼ਿਪ ਅਤੇ ਖੇਡਣ ਦੇ ਪ੍ਰਸਤਾਵ ਮਿਲੇ, ਪਰ ਇਹ ਉਹਨਾਂ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਲਗਾਵ ਸੀ ਕਿ ਉਹਨਾਂ ਨੇ ਉਹ ਆਫਰ ਠੁਕਰਾ ਦਿੱਤੇ।

ਮਹਾਂ ਸਿੰਘ ਨੇ 2002 ਵਿੱਚ ਭਾਰਤੀ ਰੇਲਵੇ ਨੂੰ ਜੁਆਇਨ ਕੀਤਾ। ਰੇਲਵੇ ਵਿੱਚ ਸਪੋਰਟਸ ਕੋਟੇ ਵਿੱਚ ਨੌਕਰੀ ਕਰਦੇ ਹੋਣ ਕਾਰਨ ਸਮੇਂ ਸਮੇਂ ਤੇ ਵੱਖੋ ਵੱਖਰੀਆਂ ਪ੍ਰਤੀਯੋਗਤਾਵਾਂ ਦੌਰਾਨ ਉੱਤਰ ਰੇਲਵੇ, ਰੇਲਵੇ ਅਤੇ ਭਾਰਤੀ ਰੇਲਵੇ ਤਰਫ਼ੋ ਹਿੱਸਾ ਲੈਂਦਿਆਂ ਸੰਬੰਧਤ ਵਿਭਾਗ ਦੀ ਝੋਲੀ ਅਨੇਕਾਂ ਮੈਡਲ ਪਾਏ ਜਿਨਾਂ ਵਿੱਚ ਚੈੱਕ ਰਿਪਬਲਿਕ ਵਿਖੇ 2005 ਵਿੱਚ ਹੋਏ ਯੂ.ਐੱਸ.ਆਈ.ਸੀ. ਵਰਲਡ ਰੇਲਵੇ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਲੰਬੀ ਛਾਲ ਅਤੇ 4×100 ਮੀਟਰ ਵਿੱਚ ਭਾਰਤੀ ਰੇਲਵੇ ਲਈ ਗੋਲਡ ਮੈਡਲ ਜਿੱਤਣਾ ਵਰਣਨਯੋਗ ਹੈ।

ਸਿੰਘਾਪੁਰ ਵਿਖੇ 2005 ਵਿੱਚ ਹੋਏ ਏਸ਼ੀਅਨ ਐਥਲੈਟਿਕ ਗ੍ਰੈਂਡ ਪਰਿਕਸ ਵਿੱਚ ਉਹਨਾਂ ਨੇ ਗੋਲਡ ਮੈਡਲ ਜਿੱਤਦੇ ਹੋਏ ਆਪਣੇ ਕਰੀਅਰ ਦੀ ਬੈਸਟ ਲੰਬੀ ਛਾਲ 7.99 ਮੀਟਰ ਲਗਾਈ। ਲੰਬੇ ਸਮੇਂ ਤੋਂ ਵੱਖੋ ਵੱਖਰੇ ਪੇਂਡੂ ਖੇਡ ਮੇਲਿਆਂ ਅਤੇ ਪ੍ਰਸ਼ਾਸਨਿਕ ਸਮਾਗਮਾਂ ਵਿੱਚ ਉਹਨਾਂ ਦਾ ਮਾਣ ਸਨਮਾਣ ਹੁੰਦਾ ਆ ਰਿਹਾ ਹੈ। ਮਨੀਲਾ (ਫਿਲਪਾਇਨ) ਵਿਖੇ 2003 ’ਚ ਹੋਏ ਏਸ਼ੀਅਨ ਗ੍ਰੈਂਡ ਪਰਿਕਸ ਨਾਲ ਸੰਬੰਧਤ ਅੰਤਰ ਰਾਸ਼ਟਰੀ ਮੈਗਜ਼ੀਨ ਠਨਿਊਜ਼ਵੀਕਠ ਦੇ ਸਪੈਸ਼ਲ ਅੰਕ ਦੇ ਕਵਰ ਪੇਜ ਤੇ ਛਪਣ ਦਾ ਮਾਣ ਵੀ ਮਹਾਂ ਸਿੰਘ ਨੂੰ ਪ੍ਰਾਪਤ ਹੋਇਆ। ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਸਰਵਉੱਚ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਹਾਂ ਸਿੰਘ ਨੂੰ ਐਥਲੈਟਿਕਸ ਵਿੱਚ 2005 ਦੇ ਲਈ 2013 ਵਿੱਚ ਹੋਏ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨੇ ਪ੍ਰਦਾਨ ਕੀਤਾ।

ਖੇਡਾਂ ਨਾਲ ਜੁੜੇ ਕਿਸੇ ਅਪਵਾਦ ਤੋਂ ਕੋਹਾਂ ਦੂਰ ਰਿਹਾ ਮਹਾਂ ਸਿੰਘ ਦਾ ਕਰੀਅਰ ਬੱਚਿਆਂ ਅਤੇ ਖਿਡਾਰੀਆਂ ਲਈ ਪ੍ਰੇਰਣਾਸ੍ਰੋਤ ਹੈ ਜੋ ਆਪਣੇ ਮੰਤਵ ਲਈ ਦ੍ਰਿੜ ਮਿਹਨਤ ਕਰਨ ਲਈ ਜਾਨੂੰਨ ਭਰਦਾ ਹੈ। ਇਹ ਮਹਾਂ ਸਿੰਘ ਦਾ ਮੈਦਾਨ ਪ੍ਰਤੀ ਲਗਾਵ ਹੀ ਹੈ ਕਿ ਉਹ ਲੋੜਵੰਦ ਨਵੇਂ ਖਿਡਾਰੀਆਂ ਦੀ ਸਹਾਇਤਾ ਅਤੇ ਯੋਗ ਅਗਵਾਈ ਕਰਦੇ ਆ ਰਹੇ ਹਨ। ਖੇਡ ਅਤੇ ਖਿਡਾਰੀ ਨਾਲ ਜੁੜੇ ਸਵਾਲਾਂ ਦੇ ਉੱਤਰਾਂ ਦੀ ਭਾਲ ਵਿੱਚ ਸਮੇਂ ਸਮੇਂ ਤੇ ਇਲਾਕੇ ਅਤੇ ਦੂਰ ਦੁਰਾਡੇ ਤੋਂ ਖਿਡਾਰੀ ਅਤੇ ਖੇਡ ਪ੍ਰਸ਼ੰਸਕ ਉਹਨਾਂ ਨੂੰ ਮਿਲਣ ਆਉਂਦੇ ਰਹਿੰਦੇ ਹਨ ਅਤੇ ਆਪਣੇ ਸਵਾਲਾਂ ਦੀ ਤ੍ਰਿਪਤੀ ਕਰਦੇ ਹਨ।

ਮਹਾਂ ਸਿੰਘ ਵਾਂਗ ਦੇਸ਼ ਅੰਦਰ ਬਹੁਤੇ ਖਿਡਾਰੀ ਤਿਰੰਗੇ ਲਈ ਖੇਡਣ ਦਾ ਸੁਪਨਾ ਸੰਜੋਈ ਮੈਦਾਨਾਂ ਵਿੱਚ ਪਸੀਨਾ ਵਹਾ ਰਹੇ ਹਨ। ਇਹ ਕੋਈ ਅੱਤਕੱਥਨੀ ਨਹੀਂ ਕਿ ਸਾਡੇ ਦੇਸ਼ ਵਿੱਚ ਕਾਬਲੀਅਤ ਦੀ ਕੋਈ ਘਾਟ ਨਹੀਂ, ਬੱਸ ਲੋੜ ਹੈ ਖਿਡਾਰੀਆਂ ਨੂੰ ਸਮੇਂ ਰਹਿੰਦੇ ਚੰਗੀ ਸੇਧ ਅਤੇ ਯੋਗ ਸਹੂਲਤਾਂ ਦੀ ਤਾਂ ਜੋ ਉਹਨਾਂ ਦਾ ਮੈਦਾਨ ਵਿੱਚ ਵਹਾਇਆ ਪਸੀਨਾ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲਾਂ ਚ ਤਬਦੀਲ ਹੋ ਸਕੇ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜਵਾਲ (ਧੂਰੀ)
ਜ਼ਿਲਾ : ਸੰਗਰੂਰ (ਪੰਜਾਬ)
ਮੋਬਾਇਲ ਨੰਬਰ : 92560-66000

 


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       

ਮਹਾਰਾਜਾ ਰਣਜੀਤ ਸਿੰਘ ਇਨਾਮ ਜੇਤੂ ਮਹਾਂ ਸਿੰਘ (ਭਾਰਤੀ ਐਥਲੀਟ)

ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ

ਲਾਇਬ੍ਰੇਰੀਅਨ ਸਰਵਨ ਸਿੰਘ ਰੰਧਾਵਾ 'ਕਮਿਊਨਿਟੀ ਬਿਲਡਰ ਅਵਾਰਡ' ਨਾਲ ਸਨਮਾਨਿਤ
ਸਰਵਨ ਸਿੰਘ, ਕੈਲੇਫੋਰਨੀਆ
ਲਾਲ ਸਿੰਘ ਦਾ ਸੱਤਵਾਂ ਕਹਾਣੀ ਸੰਗ੍ਰਹਿ “ਸੰਸਾਰ ” ਦਾ ਲੋਕ ਅਰਪਣ
ਅਮਰਜੀਤ ਸਿੰਘ, ਦਸੂਹਾ
ਫ਼ਿੰਨਲੈਂਡ ਵਿੱਚ ਹੋਈ ਮਿਸਟਰ ਯੂਨੀਵਰਸ ਬਾਡੀ ਬਿਲਡਰ ਪ੍ਰਤੀਯੋਗਤਾ ਵਿੱਚ ਭਾਰਤੀ ਅਥਲੀਟ ਛਾਏ
ਵਿਕੀ ਮੋਗਾ, ਫ਼ਿੰਨਲੈਂਡ
ਸਿੱਖਿਆ ਸ਼ਾਸਤਰੀ, ਸਮਾਜ-ਸੇਵਕ ਅਤੇ ਬਾਲ-ਸਾਹਿਤਕਾਰ ਪ੍ਰਿੰ. ਗੋਸਲ ਨਮਿੱਤ ਵਧਾਈ ਸਮਾਰੋਹ
ਪ੍ਰੀਤਮ ਲੁਧਿਆਣਵੀ,  ਚੰਡੀਗੜ੍ਹ
ਫ਼ਿੰਨਲੈਂਡ ਨੇ ਆਜ਼ਾਦੀ ਦੀ 100 ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ
ਵਿੱਕੀ ਮੋਗਾ, ਫ਼ਿੰਨਲੈਂਡ
'ਪੰਜਾਬ ਭਵਨ' ਸਰੀ ਵਿੱਚ 'ਸਾਥੀ ਲੁਧਿਆਣਵੀ' ਨਾਲ ਰੂਬਰੂ
ਕਵਿੰਦਰ ਚਾਂਦ, ਸਰੀ
ਰਾਈਟਰਜ਼ ਫੋਰਮ, ਕੈਲਗਰੀ ਦੀ ਦਸੰਬਰ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
ਕੈਲਸਾ (CALSA) ਦੀ ਇਕੱਤਰਤਾ ਵਿਚ ਸ਼ਾਇਰੀ ਅਤੇ ਖ਼ੂਬਸੂਰਤ ਸੰਗੀਤ ਦੇ ਨਾਲ “ਘਰੇਲੂ ਹਿੰਸਾ” ਜਿਹੇ ਨਾਜ਼ੁਕ ਵਿਸ਼ੇ ਤੇ ਕਾਮਯਾਬ ਚਰਚਾ
ਨਵਪ੍ਰੀਤ ਰੰਧਾਵਾ, ਕੈਲਗਰੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਲਾਜਪਤ ਰਾਏ ਭਵਨ ਚੰਡੀਗੜ ਵਿਖੇ ਤ੍ਰੈਭਾਸ਼ੀ ਕਵੀ ਦਰਬਾਰ ਅਤੇ ਸਨਮਾਨ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਇਆ ਜਾਵੇਗਾ: ਗੁਰਦੁਆਰਾ ਪ੍ਰਬੰਧਕ ਕਮੇਟੀ ਫਰੈਕਫੋਰਟ
ਹਰਜਿੰਦਰ ਸਿੰਘ ਗੋਲ੍ਹਣ, ਫਰੈਕਫੋਰਟ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਸੱਭਿਆਚਾਰਕ ਨਾਟਕ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕੈਲਗਰੀ ਸ਼ਹਿਰ ਦੇ ਵਾਰਡ 3 ਤੋਂ ਨਵੇਂ ਕੌਂਸਲਰ ਜੋਤੀ ਗੌਡਕ ਜੀ ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਰੂ-ਬ-ਰੂ ਹੋਏ
ਬਲਜਿੰਦਰ ਸੰਘਾ, ਕੈਲਗਰੀ
ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ
ਗੁਰਜਤਿੰਦਰ ਸਿੰਘ ਰੰਧਾਵਾ
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕੁਵੈਤ ਵਿੱਚ ਪੰਜਾਬੀ ਸੱਥ ਦੀ ਸਥਾਪਨਾ
ਬਲਵਿੰਦਰ ਚਾਹਲ
ਪੰਜਾਬਣ ਧੀ ਦੀਦਰੀਕਾ ਕੌਰ ਨੇ ਨਾਰਵੇ ਲਈ ਬੌਕਸਿੰਗ 'ਚ ਸੋਨੇ ਦਾ ਤਮਗਾ ਜਿੱਤਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਗੁਰਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਨੂੰ ਸਮਰਪਿਤ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਐਲਕ ਗਰੋਵ ਸਕੂਲ ਡਿਸਟ੍ਰਿਕ ਵੱਲੋਂ ਸਿੱਖ ਜਾਗਰੂਕਤਾ ਮਹੀਨੇ ਲਈ ਹੋਇਆ ਸਮਾਗਮ
ਗੁਰਜਤਿੰਦਰ ਰੰਧਾਵਾ, ਕੈਲੇਫੋਰਨੀਆ
ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਐਮ. ਜੇ. ਅਕਬਰ ਦੋ ਦਿਨਾਂ ਦੌਰੇ ਲਈ ਫ਼ਿੰਨਲੈਂਡ ਪੁੱਜੇ
ਬਿਕਰਮਜੀਤ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਦੇ ਸ਼ਹਿਰ ਗੁਰੂਦਵਾਰਾ ਵਾਨਤਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ਼ ਮਨਾਇਆ
ਬਿਕਰਮਜੀਤ ਮੋਗਾ, ਫ਼ਿੰਨਲੈਂਡ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜਸਵੀਰ ਸਿੰਘ ਸਿਹੋਤਾ, ਕੈਲਗਰੀ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 18ਵਾਂ ਸਲਾਨਾ ਸਮਾਗਮ ਸਫ਼ਲਤਾ ਪੂਰਵਕ ਸੰਪੰਨ ਹੋਇਆ
ਬਲਜਿੰਦਰ ਸੰਘਾ, ਕੈਲਗਰੀ
“ਸੁਲਘਦੇ ਸਪਨੇ” ਤੇ “ਸਾਵੇ ਅਕਸ” ਰਲੀਜ਼, ਨੌਟਿੰਘਮ, ਇੰਗਲੈਂਡ
ਸੰਤੋਖ ਧਾਲੀਵਾਲ, ਨੌਟਿੰਘਮ
ਨਾਰਵੇ ਚ ਭਾਰਤੀ ਮੂਲ ਨਾਲ ਸੰਬਧਿੱਤ ਵੱਖ ਵੱਖ ਵਾਲੀਬਾਲ ਕੱਲਬਾ ਦੇ ਮੈਬਰਾ ਵੱਲੋ ਇੱਕ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪਾਹੜਾ ਵਿਖੇ, ਮਾਸਟਰ ਕੁਲਵੰਤ ਸਿੰਘ ਪਾਹੜਾ ਦੀ ਤੇਰਵੀਂ ਬਰਸੀ ਉਤਸ਼ਾਹ ਨਾਲ ਮਨਾਈ ਗਈ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ-ਮਾਸਿਕ ਮਿਲਣੀ ਸਮੇਂ ਪੰਜ ਕਹਾਣੀਆਂ ਤੇ ਵਿਚਾਰ ਚਰਚਾ
ਮੇਜਰ ਮਾਂਗਟ, ਟਰਾਂਟੋ
ਫ਼ਿੰਨਲੈਂਡ ਵਿੱਚ ਵਸਦੇ ਭਾਰਤੀਆਂ ਅਤੇ ਪਾਕਿਸਤਾਨੀਆਂ ਨੇ `ਜਸ਼ਨ-ਏ-ਆਜ਼ਾਦੀ´ ਕੱਪ ਮਿਲ ਕੇ ਮਨਾਇਆ।
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
ਨਿਸ਼ਕਾਮ ਸੇਵਾ ਕਮੇਟੀ, ਹੀਰਾ ਬਾਗ, ਜਗਰਾਓਂ ਵਲੋਂ, 'ਤੀਆਂ ਤੀਜ ਦੀਆਂ' ਬੜੇ ਉਤਸ਼ਾਹ ਅਤੇ ਧੂਮ-ਧੜੱਕੇ ਨਾਲ ਮਨਾਇਆ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗੁਰਮਤਿ ਦੀ ਰੌਸ਼ਨੀ ਵਿਚ ਜੀਣ ਦੀ ਚਾਹਤ ਹੀ ਸਾਨੂੰ ਅਧਿਆਤਮਕ ਤੇ ਸਮਾਜਕ ਤੌਰ ‘ਤੇ ਕਰ ਸਕਦੀ ਹੈ ਪ੍ਰਸੰਨ- ਪ੍ਰੋ: ਕਿਰਪਾਲ ਸਿੰਘ ਬਡੂੰਗਰ
ਡਾ. ਕੁਲਜੀਤ ਸਿੰਘ ਜੰਜੂਆ, ਚੇਅਰਮੈਨ, ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ, ਕਨੇਡਾ
ਕੈਲਸਾ (ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸਿਏਸ਼ਨ) ਵੱਲੋਂ ਪਾਈਆਂ ਗਈਆਂ ਨਵੀਆਂ ਪੈੜਾਂ
ਨਵਪ੍ਰੀਤ ਰੰਧਾਵਾ, ਕੈਲਗਰੀ
ਪ੍ਰਿੰ. ਬਹਾਦਰ ਸਿੰਘ ਗੋਸਲ 'ਲਾਈਫ਼-ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ
 ਪ੍ਰੀਤਮ ਲੁਧਿਆਣਵੀ, ਚੰਡੀਗੜ
ਸਿਰਮੌਰ ਨਾਟਕਕਾਰ ਪ੍ਰੋ: ਔਲਖ ਅਤੇ ਵਿਦਵਾਨ ਲੇਖਕ ਰਾਮੂਵਾਲੀਆ ਦੇ ਅਕਾਲ ਚਲਾਣੇ ਤੇ ਸ਼ੋਕ ਇੱਕਤਰਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਜਿਲਾ ਸੰਗਰੂਰ ਦੇ ਪਿੰਡ ਦੁੱਗਾਂ ਵਿਖੇ ਚੱਲ ਰਿਹਾ ਸਕਿੱਲ ਸੈਂਟਰ, ਬਣਿਆ ਬੱਚਿਆਂ ਲਈ ਆਸ ਦੀ ਕਿਰਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਨਾਰਵੇ ਦੇ ਲੋਕਾ ਦਾ ਪੈਡੂ ਮੇਲਾ - ਲੀਅਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਚੰਦਨ ਨੇਗੀ ਨੂੰ ਪਲੇਠਾ ‘ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ` ਪ੍ਰਦਾਨ
ਦਵਿੰਦਰ ਪਟਿਆਲਵੀ, ਪਟਿਆਲਾ
ਕੈਸਰ ਰੋਕੂ ਸੰਸਥਾਵਾ ਦੀ ਸਹਾਇਤਾ ਲਈ ਸ਼ਹੀਦ ਊੱਧਮ ਸਿੰਘ ਕੱਲਬ ਨਾਰਵੇ ਵੱਲੋ ਗੀਤਕਾਰ ਗੀਤਾ ਜ਼ੈਲਦਾਰ ਦਾ ਸ਼ੋਅ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ,  ਨਾਰਵੇ
“ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ” (CALSA) - ਨਵੀਂ ਸੋਚ ਨਵਾਂ ਉਪਰਾਲਾ
ਜਸਬੀਰ ਚਾਹਲ, ਕੈਲਗਰੀ
ਆਲ ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਵੱਲੋ ਭਾਰਤ ਤੋ ਆਏ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਆਜ਼ਾਦ ਸਪੋਰਟਸ ਕਲਚਰਲ ਕਲੱਬ (ਨਾਰਵੇ) ਵੱਲੋ ਸ਼ਾਨਦਾਰ ਦੂਸਰਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਡਾ. ਹਰਸ਼ ਚੈਰੀਟੇਬਲ ਟਰੱਸਟ ਵੱਲੋਂ 133 ਜ਼ਰੂਰਤਮੰਦ ਬੱਚੀਆਂ ਨੂੰ ਚੈਕ ਵੰਡੇ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਖੂਬ ਸਫਲ ਰਿਹਾ, ਸਾਹਿਤ ਸਭਾ ਗੁਰਦਾਸਪੁਰ (ਰਜਿ.) ਦਾ ਮਾਂ-ਦਿਵਸ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਜੋਗਿੰਦਰ ਸੰਘਾ ਦੀ ਪੁਸਤਕ 'ਮੇਰਾ ਸਫ਼ਰ ਮੇਰਾ ਸੁਪਨਾ' ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਦਿਸ਼ਾ ਨੂੰ ਮਿਲਿਆ ਸਥਾਨਕ ਜਥੇਬੰਦੀਆਂ ਦਾ ਭਰ੍ਹਵਾਂ ਹੁੰਘਾਰਾ
ਸੁਰਜੀਤ ਕੌਰ, ਟਰਾਂਟੋ
ਐਕਟਿਵ ਪੰਜਾਬੀ ਸੰਸਥਾ ਦੀ ਇਕੱਤਰਤਾ 'ਚ ਬਰਤਾਨਵੀ ਜੰਮਪਲ ਨਾਵਲਕਾਰ ਰੂਪ ਢਿੱਲੋਂ ਦਾ ਸਨਮਾਨ
ਮਨਦੀਪ ਖੁਰਮੀ, ਲੰਡਨ
ਖੇਤੀਬਾੜੀ ਯੂਨੀਵਰਸਿਟੀ ਦੀ ਬੱਕਰੀ ਨੇ ਦੁੱਧ ਤਾਂ ਦਿੱਤਾ, ਪਰ ਮੀਂਗਣਾਂ ਘੋਲ ਕੇ
ਪਲਵਿੰਦਰ, ਲੁਧਿਆਣਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦਾ ਪਰੋਗਰਾਮ ਨਿਹਾਇਤ ਸਫਲ ਰਿਹਾ
ਅਜ਼ੀਮ ਸ਼ੇਖ਼ਰ, ਲੰਡਨ
ਗੁਰਿੰਦਰ ਸਿੰਘ (ਗੁੱਗੂ) ਦੇ 'ਗ੍ਰੇਟਰ ਨਿਊਡਾ ਵਲਡ ਸਕੂਲ' ਨੂੰ ਕਰਾਟੇ ਚੈਂਪੀਅਨਸ਼ਿਪ 'ਚੋ ਸੈਕਿੰਡ ਰੈਂਕ
ਪ੍ਰੀਤਮ ਲੁਧਿਆਣਵੀ, ਚੰਡੀਗੜ
ਫ਼ਿੰਨਲੈਂਡ ਵੈਸਾਖੀ ਸ਼ੋਅ ਦੌਰਾਨ ਗਾਇਕ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਅਤੇ ਰੁਪਾਲੀ ਨੇ ਖੂਬ ਰੰਗ ਬੰਨਿਆ
ਵਿੱਕੀ ਮੋਗਾ, ਫ਼ਿੰਨਲੈਂਡ
ਪ੍ਰਵਾਸੀ ਸ਼ਾਇਰ ਪ੍ਰਕਾਸ਼ ਸੋਹਲ ਦਾ ਗ਼ਜ਼ਲ ਸੰਗ੍ਰਹਿ "ਉਫਕ ਦੇ ਪਾਰ" ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ
ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁੰਮ ਧਾਮ ਨਾਲ ਮਨਾਇਆ ਗਿਆ ਤੇ ਭਾਈ ਪੰਥਪ੍ਰੀਤ ਸਿੰਘ ਸੰਗਤਾ ਨੂੰ ਸੰਬੋਧਨ ਹੋਏ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫ਼ਿੰਨਲੈਂਡ ਦੀਆਂ ਸੰਗਤਾਂ ਨੇ ਖਾਲਸੇ ਦੇ ਸਿਰਜਣਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਗਲੋਬਲ ਪੰਜਾਬ ਫਾਊਂਡੇਸ਼ਨ ਨੇ ਜ਼ਾਹਿਦ ਅਬਰੋਲ ਅਤੇ ਸ਼ੁਸ਼ੀਲ ਦੁਸਾਂਝ ਨੂੰ ਕੀਤਾ ਸਨਮਾਨਿਤ
ਡਾ. ਕੁਲਜੀਤ ਸਿਘ ਜੰਜੂਆ, ਟਰਾਂਟੋ
ਅਮਿੱਟ ਯਾਦਗਾਰੀ ਪੈੜਾਂ ਛੱਡ ਗਿਆ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦਾ 'ਸਾਹਿਤਕ ਕੁੰਭ-ਮੇਲਾ'
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਫ਼ਿੰਨਲੈਂਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਾਨਤਾ ਸ਼ਹਿਰ ਵਿੱਚ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ
ਵਿੱਕੀ ਮੋਗਾ, ਫ਼ਿੰਨਲੈਂਡ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਕਲਮ ਦੇ ਧਨੀ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਦੇ ਗੀਤ ਸੰਗ੍ਰਹਿ ਦੀਆਂ ਪੁਸਤਕਾਂ ਨਾਰਵੇ 'ਚ ਲੋਕ ਅਰਪਣ ਕੀਤੀਆ ਗਈਆਂ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਬ੍ਰਤਾਨੀਆ ਦੇ ਪੰਜਾਬੀ ਅਧਿਆਪਕਾਂ ਵਿੱਚ ਪੰਜਾਬੀ ਦੇ ਮਿਆਰੀ ਕੀ-ਬੋਰਡ ਸਿੱਖਣ ਲਈ ਵਿਲੱਖਣ ਉਤਸ਼ਾਹ ਅਤੇ ਉਮਾਹ
ਸ਼ਿੰਦਰਪਾਲ ਸਿੰਘ ਮਾਹਲ, ਲੰਡਨ
'ਪਾਹੜਾ' ਗੁਰਦਾਸਪੁਰ ਵਿੱਚ ਸਭਿਆਚਾਰਕ ਪ੍ਰੋਗਰਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਗੁਰਿੰਦਰ ਮਾਨ, ਕਨੇਡਾ
ਸੁਪ੍ਰਸਿੱਧ ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਲੰਡਨ ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ
ਰਾਮਗੜ੍ਹੀਆ ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ
ਪੰਜਾਬੀ ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ - ਕੌਂ. ਇੰਦਰਜੀਤ ਗੁਗਨਾਨੀ, ਲੈਸਟਰ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
'ਐਕਟਿਵ ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
 ਬਿੱਟੂ ਖੰਗੂੜਾ, ਲੰਡਨ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)